SukhminderBagi7ਵਿਕਾਸਸ਼ੀਲ ਮੁਲਕਾਂ ਦੇ ਮੁਖੀ ਇਸ ਵਰਲਡ ਬੈਂਕ ਤੋਂ ਵਿਕਾਸ ਦੇ ਨਾਂ ’ਤੇ ਕਰਜ਼ਾ ਲੈਂਦੇ ਹਨ ਅਤੇ ਉਸ ਕਰਜ਼ੇ ਨਾਲ ...
(23 ਮਈ 2022)
ਮਹਿਮਾਨ: 95.


ਇਹ ਦੋ ਸ਼ਬਦ ਵਿਸ਼ਵ ਦੇ ਸਾਰੇ ਲੋਕਾਂ ’ਤੇ ਆਪਣਾ ਅਸਰ ਦਿਖਾਉਂਦੇ ਹਨ
ਪਰ ਅਸੀਂ ਇਨ੍ਹਾਂ ਦੋਂਹ ਸ਼ਬਦਾਂ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਹੋਇਆ ਹੈਸਾਡੀ ਇਹੋ ਤ੍ਰਾਸਦੀ ਹੈ ਅਸੀਂ ਹਮੇਸ਼ਾ ਹੀ ਨੇੜੇ ਦੀ ਸੋਚਦੇ ਹਾਂ ਪਰ ਅੰਗਰੇਜ਼ਾਂ ਦੀ ਸੋਚ ਸਾਡੀ ਸੋਚ ਤੋਂ 100 ਸਾਲ ਅੱਗੇ ਹੈਇਸ ਲਈ ਹੀ ਉਹ ਸਾਡੇ ਉੱਤੇ 100 ਸਾਲ ਰਾਜ ਕਰ ਗਏਅਤੇ ਜਾਂਦੇ ਜਾਂਦੇ ਸਾਡੇ ਸਿਆਸਤਦਾਨਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਪਾਠ ਪੱਕਾ ਕਰਾ ਗਏਅੰਗਰੇਜ਼ਾਂ ਦੀ ਸੋਚ ਭਾਵੇਂ 100 ਸਾਲ ਅੱਗੇ ਸੀ ਪਰ ਉਨ੍ਹਾਂ ਨੂੰ ਵੀ ਭਾਰਤ ਤੇ 100 ਸਾਲ ਰਾਜ ਕਰਨ ਤੋਂ ਬਾਅਦ ਹੀ ਅਕਲ ਆਈ ਹੈਸਿਆਣੇ ਕਹਿੰਦੇ ਹਨ ਕਿ ਜੇ ਮਨੁੱਖ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਸ ਨੂੰ ਭੁੱਲਿਆ ਨਹੀਂ ਕਹਿੰਦੇ ਸਾਡੇ ਭਾਰਤ ਵਿੱਚ ਉਲਟੀ ਗੰਗਾ ਪਹੋਏ ਨੂੰ ਵਾਲੀ ਗੱਲ ਹੈ। ਅਸੀਂ ‘ਹਮ ਨਹੀਂ ਸੁਧਰੇਂਗੇ’ ਦੀ ਕਸਮ ਖਾਧੀ ਹੋਈ ਹੈ ਇਸਦੇ ਉਲਟ ਅੰਗਰੇਜ਼ਾਂ ਨੇ ਆਪਣੀ ਕੀਤੀ ਹੋਈ ਗਲਤੀ ਨੂੰ ਸੁਧਾਰ ਲਿਆ ਹੈਉਨ੍ਹਾਂ ਨੂੰ ਸਮਝ ਆ ਗਈ ਸੀ ਕਿ ਅਸੀਂ ਭਾਰਤ ਨੂੰ ਲੁੱਟਣਾ ਹੈਇੱਧਰ ਰਹਿ ਕੇ ਵਿਰੋਧ ਸਹਿਣ ਦੀ ਬਜਾਏ ਆਪਣੀ ਨੀਤੀ ਬਦਲ ਲਈ100 ਸਾਲਾਂ ਦੇ ਰਾਜ ਦੌਰਾਨ ਉਨ੍ਹਾਂ ਨੇ ਸਾਡੀਆਂ ਕਮਜ਼ੋਰੀਆਂ ਨੂੰ ਵੇਖ ਲਿਆ ਸੀ ਕਿ ਅਸੀਂ ਕਿੰਨੀ ਕੁ ਬੁੱਧੀ ਦੇ ਮਾਲਕ ਹਾਂਉਹ ਸਾਡੀਆਂ ਪੱਥਰ ਯੁਗ ਦੀਆਂ ਆਦਤਾਂ ਤੋਂ ਜਾਣੂ ਹੋ ਗਏ ਸਨਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਸਾਡੇ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੈਅਸੀਂ ਤਾਂ ਕਿਸੇ ਅਖੌਤੀ ਰੱਬ ਅੱਗੇ ਅਰਦਾਸਾਂ, ਆਰਤੀਆਂ ਕਰਕੇਮ ਪੱਥਰਾਂ ਦੀਆਂ ਬਣਾਈਆਂ ਮੂਰਤੀਆਂ ਅੱਗੇ ਮੱਥੇ ਘਸਾ ਘਸਾ ਕੇ ਕੁਝ ਨਾ ਕੁਝ ਮੰਗ ਰਹੇ ਹਾਂਅੰਗਰੇਜ਼ ਸਮਝ ਗਏ ਕਿ ਇਹਨਾਂ ਨੂੰ ਮੰਗਣ ਦੇ ਸਿਵਾਏ ਹੋਰ ਕੁਝ ਵੀ ਨਹੀਂ ਆਉਂਦਾਇਹ ਹੱਥੀਂ ਕਿਰਤ ਕਮਾਈ ਕਰਨ ਵਿੱਚ ਵਿਸ਼ਵਾਸ ਹੀ ਨਹੀਂ ਕਰ ਸਕਦੇਇਸੇ ਕਰਕੇ ਉਹ ਸਮਝ ਇਹ ਵੀ ਗਏ ਕਿ ਭਾਰਤ ’ਤੇ ਸਿੱਧਾ ਰਾਜ ਕਰਨ ਦੀ ਬਜਾਏ ਇਸ ਨੂੰ ਟੇਢੇ ਢੰਗ ਨਾਲ ਲੁੱਟਿਆ ਜਾਵੇ

ਹੁਣ ਆਪਣੇ ਅੱਖੀਂ ਦੇਖ ਲਵੋ, ਅੰਗਰੇਜ਼ਾਂ ਨੇ ਆਪਣੇ ਦੇਸ਼ ਵਿੱਚ ਬੈਠ ਕੇ ਹੀ ਭਾਰਤ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈਸਾਡੇ ਨੌਜਵਾਨ ਧੀਆਂ ਪੁੱਤਰ ਸਾਡੇ ਕੋਲੋਂ ਖੋਹ ਲਏ ਹਨਉਲਟਾ ਸਾਡੇ ਤੋਂ ਉਹ ਫੀਸਾਂ ਦੇ ਰੂਪ ਵਿੱਚ ਕਰੋੜਾਂ ਰੁਪਏ ਆਪਣੇ ਦੇਸ਼ਾਂ ਵਿੱਚ ਮੰਗਵਾ ਰਹੇ ਹਨਹੋਰ ਤਾਂ ਹੋਰ, ਉਨ੍ਹਾਂ ਤੋਂ ਮਜ਼ਦੂਰੀਆਂ ਕਰਵਾ ਕੇ ਖੁਦ ਐਸ਼ ਪ੍ਰਸਤੀ ਕਰ ਰਹੇ ਹਨਸਾਡੇ ਕੋਲ ਇੱਕੋ ਬਹਾਨਾ ਹੈ ਕਿ ਇੱਧਰ ਕੰਮ ਨਹੀਂ ਮਿਲਦਾਜਦ ਕਿ ਕੌੜਾ ਸੱਚ ਤਾਂ ਇਹ ਹੈ ਕਿ ਅਸੀਂ ਕੰਮ ਕਰਨਾ ਹੀ ਨਹੀਂ ਚਾਹੁੰਦੇਡਾਕਟਰ, ਇੰਜਨੀਅਰ, ਪ੍ਰੋਫੈਸਰ ਤਕ ਵਿਦੇਸ਼ਾਂ ਵਿੱਚ ਜਾ ਕੇ ਸਟਾਅ ਬੇਰੀਆਂ ਤੋੜਦੇ ਆਮ ਹੀ ਦੇਖੇ ਜਾ ਸਕਦੇ ਹਨਭਾਰਤ ਵਿੱਚ ਬਜ਼ੁਰਗ ਸੱਥਾਂ ਵਿੱਚ ਵਿਹਲੇ ਬੈਠ ਕੇ ਤਾਸ਼ ਖੇਡਦੇ ਹਨ ਜਾਂ ਫਿਰ ਆਉਣ ਜਾਣ ਵਾਲਿਆਂ ਤੇ ਵਾਲੀਆਂ ਨੂੰ ਤੱਕਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕਰਦੇਪਰ ਵਿਦੇਸ਼ਾਂ ਵਿੱਚ ਉਹ ਵਿਹਲੇ ਬੈਠ ਹੀ ਨਹੀਂ ਸਕਦੇ ਅਤੇ ਉਨ੍ਹਾਂ ਦੇ ਧੀਆਂ ਪੁੱਤਰ ਹੀ ਉਨ੍ਹਾਂ ਨੂੰ ਵਿਹਲੇ ਬੈਠਣ ਨਹੀਂ ਦਿੰਦੇਭਾਰਤ ਦੇ ਨੌਜਵਾਨ ਬੇਰੁਜ਼ਗਾਰੀ ਦੇ ਕਾਰਨ ਵਿਦੇਸ਼ਾਂ ਵਿੱਚ ਗੁਲਾਮੀ ਦਾ ਜੀਵਨ ਬਤੀਤ ਕਰਨ ਲਈ ਮਜਬੂਰ ਹਨਇਹ ਵੀ ਸੱਚ ਹੈ ਵਿਦੇਸ਼ਾਂ ਵਿੱਚ ਨੌਜਵਾਨ ਤੇ ਬਜ਼ੁਰਗ ਉਹ ਕੰਮ ਵੀ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਵਿਕਾਸਸ਼ੀਲ ਮੁਲਕ ਭਾਰਤ ਵਿੱਚ ਕਰਨ ਤੋਂ ਕੰਨੀ ਕਤਰਾਉਂਦੇ ਹਨਵਿਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਦੀ ਹਾਲਤ ਉਸ ਤੋਤੇ ਵਾਂਗ ਹੋ ਜਾਂਦੀ ਹੈ ਜੋ ਬਾਗਾਂ ਵਿੱਚ ਆਜ਼ਾਦ ਉਡਾਰੀਆਂ ਮਾਰਨ ਦੀ ਬਜਾਏ ਲੋਹੇ ਦੇ ਪਿੰਜਰੇ ਵਿੱਚ ਇਸ ਲਈ ਕੈਦ ਹੋ ਗਿਆ ਸੀ ਕਿ ਉਸ ਦਾ ਮਾਲਕ ਉਸ ਨੂੰ ਚੂਰੀ ਦੀ ਚੁਟਕੀ ਪਾ ਦਿੰਦਾ ਹੈ

ਇਹ ਵਿਕਸਿਤ ਅਤੇ ਵਿਕਾਸਸ਼ੀਲ ਦੀ ਖੇਡ ਵੀ ਬਹੁਤ ਚਲਾਕੀ ਨਾਲ ਖੇਡੀ ਜਾ ਰਹੀ ਹੈਪੱਛਮੀ ਮੁਲਕ ਆਪਣੇ ਆਪ ਨੂੰ ਵਿਕਸਤ ਮੁਲਕ ਸਮਝਦੇ ਹਨ ਅਤੇ ਸਚਾਈ ਇਹ ਵੀ ਹੈ ਕਿ ਉਹ ਸੱਚਮੁੱਚ ਵਿਕਸਤ ਹਨਗਰੀਬ ਮੁਲਕਾਂ ਨੂੰ ਵਿਕਾਸਸ਼ੀਲ ਦੇਸ਼ਾਂ ਦਾ ਰੁਤਬਾ ਦਿੱਤਾ ਗਿਆ ਹੈਭਾਵ ਇਹ ਹੈ ਕਿ ਇਹ ਮੁਲਕ ਵਿਕਾਸ ਕਰ ਰਹੇ ਹਨਵਿਕਸਤ ਮੁਲਕਾਂ ਕੋਲ ਸਿਰਫ਼ ਇੱਕ ਗਾਡ (ਯਿਸੂ ਮਸੀਹ) ਹੈ ਪਰ ਸਾਡੇ ਵਿਕਾਸਸ਼ੀਲ ਮੁਲਕ ਭਾਰਤ ਕੋਲ਼ 33 ਕਰੋੜ ਦੇਵੀ ਦੇਵਤਿਆਂ ਤੋਂ ਇਲਾਵਾ ਪਤਾ ਨਹੀਂ ਹੋਰ ਕਿੰਨੇ ਕੁ ਗੁਰੂ, ਪੀਰ ਫਕੀਰ, ਬਾਬੇ, ਬਾਪੂ, ਸਵਾਮੀ, ਸੰਤ ਮਹਾਰਾਜ ਅਤੇ ਸ੍ਰੀ ਸ੍ਰੀ ਹਨ, ਜਿਨ੍ਹਾਂ ਦੀ ਪੂਜਾ ਅਰਚਨਾ ਕਰਨ ਤੋਂ ਹੀ ਸਾਨੂੰ ਵਿਹਲ ਨਹੀਂ ਮਿਲਦੀਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਜਾ ਰਿਹਾ ਕਿ ਅਸੀਂ ਗੁਲਾਮ ਹਾਂ, ਜਾਂ ਆਜ਼ਾਦ ਹਾਂਵਿਕਸਤ ਮੁਲਕਾਂ ਅਤੇ ਵਿਕਾਸਸ਼ੀਲ ਮੁਲਕਾਂ ਦੇ ਮੁਖੀਆਂ ਵੱਲੋਂ ਰਲ਼ ਮਿਲ਼ ਕੇ ਸਾਨੂੰ ਬੁੱਧੂ ਬਣਾ ਕੇ ਲੁੱਟਿਆ ਜਾ ਰਿਹਾ ਹੈਵਿਕਸਤ ਮੁਲਕਾਂ ਨੇ ਰਲ਼ਕੇ ਇੱਕ ਬੈਂਕ ਬਣਾਇਆ ਹੈ, ਜਿਸ ਨੂੰ ਵਰਲਡ ਬੈਂਕ ਕਿਹਾ ਜਾਂਦਾ ਹੈਵਿਕਾਸਸ਼ੀਲ ਮੁਲਕਾਂ ਦੇ ਮੁਖੀ ਇਸ ਵਰਲਡ ਬੈਂਕ ਤੋਂ ਵਿਕਾਸ ਦੇ ਨਾਂ ’ਤੇ ਕਰਜ਼ਾ ਲੈਂਦੇ ਹਨ ਅਤੇ ਉਸ ਕਰਜ਼ੇ ਨਾਲ ਐਸ਼ ਪ੍ਰਸਤੀ ਕਰਦੇ ਹਨ ਅਤੇ ਉਸ ਕਰਜ਼ੇ ਵਿੱਚੋਂ ਕੁਝ ਬੁਰਕੀਆਂ ਸਾਨੂੰ ਮੁਫ਼ਤ ਅਤੇ ਮੁਆਫ਼ ਦੇ ਰੂਪ ਵਿੱਚ ਸਾਡੇ ਅੱਗੇ ਪਰੋਸ ਦਿੰਦੇ ਹਨਅਸੀਂ ਇਹ ਮੁਫ਼ਤ ਅਤੇ ਮੁਆਫ਼ ਦੀਆਂ ਬੁਰਕੀਆਂ ਖਾਣ ਗਿੱਝ ਗਏ ਹਾਂਵਿਕਸਤ ਮੁਲਕ ਕਰਜ਼ੇ ਦੀ ਆੜ ਹੇਠਾਂ ਵਿਕਾਸਸ਼ੀਲ ਮੁਲਕਾਂ ਵਿੱਚ ਆਪਣੀਆਂ ਨੀਤੀਆਂ ਲਾਗੂ ਕਰਵਾਉਂਦੇ ਹਨ

ਪਿਛਲੇ ਸਮੇਂ ਵਿੱਚ ਗੈਟ ਸਮਝੌਤੇ ਦਾ ਬਹੁਤ ਵੱਡਾ ਰੌਲਾ ਪਿਆ ਸੀ ਅਤੇ ਸੰਵਿਧਾਨ ਵਿੱਚ 73ਵੀਂ ਅਤੇ 74ਵੀਂ ਸੋਧ ਦਾ ਬਹੁਤ ਵੱਡਾ ਬਵਾਲ ਖੜ੍ਹਾ ਹੋਇਆ ਸੀਬਜਟ ਬਾਰੇ ਸਾਡੀ ਇਹ ਧਾਰਨਾ ਹੈ ਕਿ ਇਹ ਬਜਟ ਭਾਰਤ ਸਰਕਾਰ ਬਣਾਉਂਦੀ ਹੈ, ਜਦ ਕਿ ਕੌੜਾ ਸੱਚ ਤਾਂ ਇਹ ਹੈ ਕਿ ਇਹ ਬਜਟ ਸੰਸਾਰ ਬੈਂਕ ਦੀਆਂ ਹਦਾਇਤਾਂ ਅਤੇ ਸਮਝੌਤਿਆਂ ਅਨੁਸਾਰ ਹੀ ਬਣਾਇਆ ਜਾਂਦਾ ਹੈਕਿਉਂਕਿ ਗੈਟ ਸਮਝੌਤੇ ਤਹਿਤ ਜੋ ਲਾਈਨ ਵਿਕਾਸਸ਼ੀਲ ਮੁਲਕਾਂ ਅਤੇ ਵਿਕਸਤ ਮੁਲਕਾਂ ਵੱਲੋਂ ਸੰਸਾਰ ਬੈਂਕ ਤਕ ਵਿਛਾਈ ਗਈ ਹੈ, ਉਸ ’ਤੇ ਚੱਲਣ ਵਾਲੇ ਇੰਜਣ ’ਤੇ ਜਿਹੜਾ ਮਰਜ਼ੀ ਡਰਾਈਵਰ ਬੈਠ ਜਾਵੇ, ਉਹ ਆਪਣੀ ਮਰਜ਼ੀ ਨਾਲ ਇੰਜਣ ਕਿਸੇ ਹੋਰ ਪਾਸੇ ਲਿਜਾ ਹੀ ਨਹੀਂ ਸਕਦਾਅਸੀਂ ਗੈਟ ਸਮਝੌਤੇ ਅਤੇ ਸੋਧਾਂ ਭੁੱਲ ਭੁਲਾ ਚੁੱਕੇ ਹਾਂਉਸ ਸਮਝੌਤੇ ਅਤੇ ਸੋਧਾਂ ਦਾ ਅਸਰ ਸਾਡੇ ਮੱਧ ਵਰਗ ਨੂੰ ਖਤਮ ਕਰਨ ’ਤੇ ਪਿਆ ਸੀ ਅਤੇ ਹੁਣ ਵੀ ਪੈ ਰਿਹਾ ਹੈਸਭ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨਮੁਲਾਜ਼ਮਾਂ ਨੂੰ ਠੇਕੇ ’ਤੇ ਭਰਤੀ ਕਰਨਾ ਵੀ ਉਨ੍ਹਾਂ ਸੋਧਾਂ ਨਾਲ ਹੀ ਸੰਬੰਧਤ ਹੈਕੁਦਰਤ ਨੇ ਸਾਰੀ ਦੁਨੀਆਂ ਵਿੱਚ ਆਪਣੀਆਂ ਨਿਆਮਤਾਂ ਵਰਤਣ ਲਈ ਹਰ ਇੱਕ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈਪਰ ਚਲਾਕ ਅਤੇ ਬੇਈਮਾਨ ਲੋਕਾਂ ਨੇ ਇਸ ’ਤੇ ਕਬਜ਼ਾ ਕਰਕੇ ਆਮ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈਹੁਣ ਵੇਖਿਆ ਜਾਵੇ ਤਾਂ ਪਹਿਲਾਂ ਪਾਣੀ ਨੂੰ ਬੋਤਲਾਂ ਵਿੱਚ ਪਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਸੀਕਿਸੇ ਨੇ ਵੀ ਇਸਦਾ ਵਿਰੋਧ ਨਹੀਂ ਕੀਤਾਉਲਟਾ ਬਹੁਤੇ ਬੜੀ ਸ਼ਾਨ ਨਾਲ ਵੱਖ ਵੱਖ ਕੰਪਨੀਆਂ ਦੀਆਂ ਬੋਤਲਾਂ ਵਿਚਲਾ ਪਾਣੀ ਪੀਂਦੇ ਹਨ ਅਤੇ ਬਾਕੀ ਬਚਦੇ ਪਾਣੀ ਦੀ ਬੋਤਲ ਨੂੰ ਆਪਣੇ ਬੈਗਾਂ ਵਿੱਚ ਪਾ ਕੇ ਮੋਢਿਆਂ ’ਤੇ ਲਟਕਾ ਲੈਂਦੇ ਹਨਹੁਣ ਇੱਕ ਕੌਮੀ ਜਲ ਨੀਤੀ ਵਰਲਡ ਬੈਂਕ ਵੱਲੋਂ ਸਾਡੇ ਸਿਰ ’ਤੇ ਠੋਸੀ ਜਾ ਰਹੀ ਹੈ, ਜਿਸ ਅਧੀਨ ਪਾਣੀ ’ਤੇ ਵੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾਇਹ ਨੀਤੀ ਪਹਿਲਾਂ ਤੋਂ ਹੀ ਸਾਡੇ ’ਤੇ ਲਾਗੂ ਕੀਤੀ ਹੋਈ ਹੈ, ਜਿਸ ਨੂੰ ਅਸੀਂ ਸਮਝ ਹੀ ਨਹੀਂ ਸਕੇ

ਵਿਕਸਤ ਮੁਲਕ ਆਪਣੀਆਂ ਨੀਤੀਆਂ ਸਾਡੇ ’ਤੇ ਠੋਸ ਰਹੇ ਹਨਸਭ ਨੂੰ ਪਤਾ ਹੈ ਕਿ ਹਰੇਕ ਸਰਕਾਰੀ ਮਹਿਕਮਾ ਵੇਚਿਆ ਜਾ ਰਿਹਾ ਹੈ ਪਰ ਅਸੀਂ ਸਾਰੇ ਚੁੱਪ ਚਾਪ ਬੈਠ ਕੇ ਤਮਾਸ਼ਾ ਵੇਖ ਰਹੇ ਹਾਂ ਇਸਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾਅੱਜ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈਸੱਚ ਤਾਂ ਇਹ ਵੀ ਹੈ ਕਿ ਵਿਕਸਤ ਅਤੇ ਵਿਕਾਸਸ਼ੀਲ ਮੁਲਕਾਂ ਦੇ ਮੁਖੀ ਆਪ ਤਾਂ ਰਲ਼ ਮਿਲ਼ ਕੇ ਮਲਾਈਆਂ ਖਾ ਰਹੇ ਹਨ ਪਰ ਆਮ ਲੋਕਾਂ ਲਈ ਇਹ ਲੱਸੀ ਛੱਡ ਰਹੇ ਹਨਅਸੀਂ ਲੱਸੀ ਨੂੰ ਵਰਤਣ ਲਈ ਆਪਸ ਵਿੱਚ ਹੀ ਲੜੀ ਜਾਂਦੇ ਹਾਂਮੇਰੇ ਦੇਸ਼ ਵਾਸੀਓ, ਮੁਫ਼ਤ ਅਤੇ ਮੁਆਫ਼ ਦੀਆਂ ਬੁਰਕੀਆਂ ਖਾਣ ਦੀ ਬਜਾਏ ਸਾਨੂੰ ਇਹਨਾਂ ਵਿਕਸਤ ਅਤੇ ਵਿਕਾਸਸ਼ੀਲ ਮੁਲਕਾਂ ਦੇ ਮੁਖੀਆਂ ਤੋਂ ਸੁਚੇਤ ਹੋਣ ਦੀ ਲੋੜ ਹੈਅੱਗੇ ਤੁਹਾਡੀ ਆਪਣੀ ਮਰਜ਼ੀ ਹੈਸਿਆਣੇ ਮਨੁੱਖ ਨੂੰ ਸਿਰਫ਼ ਇਸ਼ਾਰੇ ਦੀ ਲੋੜ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3583)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author