SukhminderBagi7ਪੁਰਾਣੇ ਸਿਆਸਤਦਾਨਾਂ ਨੂੰ ਮਿਲ ਰਹੀਆਂ ਲੱਖਾਂ ਰੁਪਇਆਂ ਦੀਆਂ ਪੈਨਸ਼ਨਾਂ ਬਾਰੇ ਹੁਣ ਤਕ ਕਿਸੇ ਨੇ ਵੀ ...
(27 ਮਾਰਚ 2022)

 

ਕਿਸੇ ਨੂੰ ਵੀ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਹਜ਼ਮ ਨਹੀਂ ਹੋ ਰਹੀਉਸਦੇ ਕਿਸੇ ਵੀ ਫੈਸਲੇ ’ਤੇ ਕਿੰਤੂ ਪ੍ਰੰਤੂ ਕਰਨ ਵਿੱਚ ਬਹੁਤੇ ਲੋਕ ਇੱਕ ਸਕਿੰਟ ਵੀ ਨਹੀਂ ਲਾਉਂਦੇਹੋਰ ਤਾਂ ਹੋਰ, ਅਕਾਲੀ ਦਲ, ਭਾਜਪਾ, ਕਾਂਗਰਸੀਆਂ ਸਮੇਤ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਵੀ ਇਸ ਵਿੱਚ ਕਤਾਰ ਵਿੱਚ ਸ਼ਾਮਲ ਹਨਬਹੁਤੇ ਚੱਲੇ ਹੋਏ ਕਾਰਤੂਸਾਂ ਦੇ ਖੋਲ ਵੀ ਆਮ ਆਦਮੀ ਪਾਰਟੀ ਦੇ ਫੈਸਲਿਆਂ ’ਤੇ ਟੀਕਾ ਟਿੱਪਣੀ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨਪਿਛਲੇ 74 ਸਾਲਾਂ ਤੋਂ ਪੰਜਾਬ ਦਾ ਭੱਠਾ ਬਿਠਾਉਣ ਵਾਲੇ ਸਾਰੇ ਸਿਆਸਤਦਾਨ ਅੱਜ ਤਰਲੋਮੱਛੀ ਹੋਏ ਪਏ ਹਨਉਨ੍ਹਾਂ ਨੂੰ ਆਪਣੀ ਹਾਰ ਪਚਾਉਣੀ ਔਖੀ ਹੋਈ ਪਈ ਹੈਉਹ ਹੁਣ ਪੰਜ ਸਾਲ ਬੈਠ ਕੇ ਤਮਾਸ਼ਾ ਦੇਖਣ

ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਵਿੱਚ ਆਈ ਨੂੰ ਅਜੇ 17 ਕੁ ਦਿਨ ਹੀ ਹੋਏ ਹਨਹਰ ਕੋਈ ਜਾਣਦਾ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਲਈ ਸਮਾਂ ਲੱਗਦਾ ਹੈਇੱਥੇ ਤਾਂ ਸਿਆਸਤਦਾਨਾਂ ਨੇ ਪਿਛਲੇ 70 ਸਾਲਾਂ ਤੋਂ ਪੂਰੇ ਪੰਜਾਬ ਦੀ ਤੰਦ ਹੀ ਨਹੀਂ ਪੂਰੀ ਤਾਣੀ ਹੀ ਉਲਝਾਈ ਹੋਈ ਹੈਜੋ ਲੋਕ ਇਸ ਸਰਕਾਰ ’ਤੇ ਉਂਗਲਾਂ ਉਠਾ ਰਹੇ ਹਨ, ਉਨ੍ਹਾਂ ਕੋਲ ਵੀ ਕੋਈ ਰੋਡ ਮੈਪ ਨਹੀਂ ਹੈ ਕਿ ਉਹ ਪੰਜਾਬ ਨੂੰ 17 ਦਿਨਾਂ ਵਿੱਚ ਹੀ ਸੁਧਾਰ ਦੇਣਗੇਵਿਰੋਧੀ ਪਾਰਟੀਆਂ ਕੋਲ ਸਿਵਾਏ ਵਿਰੋਧ ਕਰਨ ਦੇ ਹੋਰ ਕੋਈ ਹਿ ਅਜੰਡਾ ਨਹੀਂ ਹੈਉਨ੍ਹਾਂ ਤੋਂ ਤਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਕੇਂਦਰ ਸਰਕਾਰ ਤੋਂ ਪੈਕੇਜ ਮੰਗਣ ਵੀ ਗਵਾਰਾ ਨਹੀਂ ਹੋਇਆਸਭ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਪੈਕੇਜ ਕੋਈ ਖੈਰਾਤ ਨਹੀਂ ਮੰਗੀ ਜਾ ਰਹੀ, ਇਹ ਪੰਜਾਬ ਦੇ ਲੋਕਾਂ ਦੀ ਮਿਹਨਤ ਨਾਲ ਕੀਤੀ ਗਈ ਕਮਾਈ ’ਤੇ ਕੇਂਦਰ ਸਰਕਾਰ ਵੱਲੋਂ ਟੈਕਸ ਦਰ ਟੈਕਸ ਲਾ ਕੇ ਪੈਸੇ ਇਕੱਠੇ ਕੀਤੇ ਹੋਏ ਹਨਆਪਣੇ ਹੀ ਪੈਸਿਆਂ ਨੂੰ ਵਾਪਸ ਮੰਗਣਾ ਕੋਈ ਗੁਨਾਹ ਨਹੀਂ ਹੈ

ਪੁਰਾਣੇ ਸਿਆਸਤਦਾਨਾਂ ਨੂੰ ਮਿਲ ਰਹੀਆਂ ਲੱਖਾਂ ਰੁਪਇਆਂ ਦੀਆਂ ਪੈਨਸ਼ਨਾਂ ਬਾਰੇ ਹੁਣ ਤਕ ਕਿਸੇ ਨੇ ਵੀ ਧਿਆਨ ਨਹੀਂ ਦਿੱਤਾਹੁਣ ਸਾਰੇ ਸਿਆਸਤਦਾਨ ਪੈਨਸ਼ਨਾਂ ਬੰਦ ਹੋਣ ’ਤੇ ਚੀਕਾਂ ਮਾਰ ਰਹੇ ਹਨਪੰਜ ਰਾਜਾਂ ਵਿੱਚ ਚੋਣਾਂ ਤੋਂ ਪਹਿਲਾਂ ਮੋਦੀ ਨੇ ਪੈਟਰੌਲ ਤੇ ਡੀਜ਼ਲ ਸਸਤਾ ਕਰਕੇ ਚੋਣਾਂ ਜਿੱਤ ਲਈਆਂ ਹਨ ਪ੍ਰੰਤੂ ਪੰਜਾਬ ਦੇ ਜਾਗਰੂਕ ਵੋਟਰ ਉਸ ਦੇ ਝਾਂਸੇ ਵਿੱਚ ਨਹੀਂ ਆਏਕਿਉਂਕ ਉਹ ਮੋਦੀ ਦੇ ਜੁਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨਹੁਣ ਚੋਣਾਂ ਤੋਂ ਬਾਅਦ ਮੋਦੀ ਨੇ ਪੈਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਭਾਜਪਾ ਲੀਡਰ ਇਸ ਵਾਧੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਦੇ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਸਭ ਨੂੰ ਪਤਾ ਲੱਗ ਹੀ ਜਾਣਾ ਹੈ ਕਿ ਊਠ ਕਿਸ ਕਰਵਟ ਬੈਠਦਾ ਹੈ।

ਸਿਆਸਤਦਾਨਾਂ ਨੂੰ ਜੇਕਰ ਅਜੇ ਤਕ ਵੀ ਸਮਝ ਨਹੀਂ ਆਈ ਕਿ ਜਦੋਂ ਵੋਟਰ ਆਪਣੀ ਆਈ ’ਤੇ ਆ ਜਾਣ ਤਾਂ ਉਹ ਵੱਡੇ ਵੱਡੇ ਬੋਹੜ ਵੀ ਪੁੱਟ ਕੇ ਵਿਖਾ ਦਿੰਦੇ ਹਨਜੇਕਰ ਅੱਜ ਵੀ ਉਹ ਲੋਕ ਅੱਖੀਂ ਦੇਖ ਅਤੇ ਕੰਨਾਂ ਨਾਲ ਸੁਣ ਕੇ ਵਿਸ਼ਵਾਸ ਨਹੀਂ ਕਰਦੇ ਤਾਂ ਉਨ੍ਹਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ?

ਇਹ ਗੱਲ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਕਿ ਵੋਟਰਾਂ ਨੇ ਉਸ ਨੂੰ 5 ਸਾਲ ਦਿੱਤੇ ਹਨਉਹ ਵੀ ਜਾਣਦੀ ਹੈ ਕਿ ਜੇ ਅਸੀਂ ਲੋਕਾਂ ਦੀਆਂ ਇੱਛਾਵਾਂ ’ਤੇ ਖਰੇ ਨਾ ਉੱਤਰੇ ਤਾਂ ਲੋਕ ਜਦੋਂ ਵੱਡੇ ਵੱਡੇ ਬੋਹੜ ਪੁੱਟ ਸਕਦੇ ਹਨ ਤਾਂ ਇਹ ਹਾਲ ਉਹ ਉਨ੍ਹਾਂ ਦਾ ਵੀ ਕਰ ਸਕਦੇ ਹਨਹੁਣ ਤਕ ਲੋਕਾਂ ਨੂੰ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਜਾਂ ਫਿਰ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਅਤੇ ਭਾਜਪਾ ਨੇ ‘ਜੈ ਸੀਆ ਰਾਮ’ ਤਕ ਹੀ ਸੀਮਤ ਰੱਖਿਆ ਸੀਪਰ ਹੁਣ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਪਿਰਤ ਪਾ ਕੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਹੀ ਨਹੀਂ ਲਾਇਆ ਬਲਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਵਿਖੇ ਜਾ ਕੇ ਸਹੁੰ ਵੀ ਚੁੱਕੀ ਹੈਜੇਕਰ ਆਮ ਆਦਮੀ ਪਾਰਟੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ (ਭਾਵੇਂ ਉਹ 25% ਹੀ ਕਿਉਂ ਨਾ ਹੋਵੇ) ਖਤਮ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਆਉਣ ਵਾਲੇ ਪੰਜ ਸਾਲਾਂ ਲਈ ਵੋਟਰ ਉਸ ਦੀ ਝੋਲੀ ਵਿੱਚ ਆਪਣੀ ਵੋਟ ਖੁਸ਼ੀ ਖੁਸ਼ੀ ਪਾ ਦੇਣਗੇਜੇਕਰ ਆਮ ਆਦਮੀ ਪਾਰਟੀ ਅਜਿਹਾ ਕਰਨ ਵਿੱਚ ਕਾਮਯਾਬ ਨਾ ਹੋਈ ਤਾਂ ਫਿਰ ਪੰਜਾਬ ਦੇ ਲੋਕਾਂ ਦੀ ਹੀ ਨਹੀਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਉਨ੍ਹਾਂ ਸ਼ਹੀਦਾਂ ਦੀ ਵੀ ਬੇਇੱਜ਼ਤੀ ਹੋਵੇਗੀ ਜਿਨ੍ਹਾਂ ਦੀ ਯਾਦਗਾਰ ’ਤੇ ਜਾ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਹੈ

ਇਹ ਵੀ ਕਿਹਾ ਜਾਂਦਾ ਹੈ ਕਿ ਕਾਂਵਾਂ ਦੇ ਕਹੇ ’ਤੇ ਢੱਗੇ ਨਹੀਂ ਮਰਦੇਪੰਜਾਬ ਨੂੰ ਲੁੱਟਣ ਵਾਲੇ ਸਿਆਸਤਦਾਨ ਅਤੇ ਵੋਟਰਾਂ ਦੁਆਰਾ ਨਕਾਰੇ ਹੋਏ ਲੀਡਰ ਜੋ ਮਰਜ਼ੀ ਕਹੀ ਜਾਣ, ‘ਆਪ’ ਸਰਕਾਰ ਨੂੰ ਮਸਤ ਹਾਥੀ ਵਾਂਗ ਆਪਣੀ ਚਾਲ ਚੱਲਦੇ ਰਹਿਣਾ ਚਾਹੀਦਾ ਹੈਇਸ ਅਖੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3462)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author