SukhminderBagi7ਸਾਡੀ ਖੋਜ ਵੀ ਅਫਵਾਹ ਦਾ ਰੂਪ ਧਾਰਨ ਕਰ ਗਈ ਅਤੇ ਸਾਨੂੰ ਚੌਂਕੀ ...
(13 ਜੁਲਾਈ 2019)

 

ਭਾਵੇਂ ਅਸੀਂ 21ਵੀਂ ਸਦੀ ਵਿੱਚ ਪਹੁੰਚਣ ਦੇ ਦਾਅਵੇ ਕਰ ਰਹੇ ਹਾਂ ਪਰ ਬੌਧਿਕ ਪੱਖੋਂ ਅਸੀਂ ਅੱਜ ਵੀ ਪੱਥਰ ਯੁੱਗ ਦੇ ਹੀ ਵਾਸੀ ਹਾਂਮੜ੍ਹੀਆਂ ਮਸਾਣਾਂ, ਮਟੀਆਂ ਉੱਤੇ ਮੱਥੇ ਟੇਕਣ ਵਾਲਿਆਂ ਵਿੱਚ ਪੀ.ਐੱਚ.ਡੀ. ਕਰਕੇ ਆਪਣੇ ਆਪ ਨੂੰ ਡਾਕਟਰ ਕਹਾਉਣ ਵਾਲੇ ਵੀ ਆਮ ਵੇਖੇ ਜਾ ਸਕਦੇ ਹਨਪੱਥਰਾਂ ਦੇ ਬੁੱਤਾਂ, ਮੂਰਤੀਆਂ, ਧਾਰਮਿਕ ਗ੍ਰੰਥਾਂ ਅੱਗੇ ਮੱਥੇ ਰਗੜਦੇ ਵਕੀਲ, ਡਾਕਟਰ, ਇੱਥੋਂ ਤੱਕ ਕਿ ਕਈ ਸਾਇੰਸਦਾਨ ਵੀ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸੇ ਹਰ ਥਾਂ ਨਜ਼ਰ ਆ ਸਕਦੇ ਹਨਵਿਸ਼ਵਾਸ ਅਤੇ ਅੰਧਵਿਸ਼ਵਾਸ ਵਿਚਲੇ ਫਰਕ ਨੂੰ ਅਸੀਂ ਆਸਥਾ ਦਾ ਨਾਂ ਦੇ ਦਿੱਤਾ ਹੈਇੱਕ ਸ਼ਬਦ “ਧਾਰਮਿਕ ਭਾਵਨਾਵਾਂ” ਦੀ ਅਜਿਹੀ ਖੋਜ ਕਰ ਲਈ ਹੈ ਜਿਸ ਦੀ ਆੜ ਹੇਠ ਝੂਠ ਦਾ ਧੰਦਾ ਖੂਬ ਫਲ ਫੁਲ ਰਿਹਾ ਹੈਧਾਰਮਿਕ ਪਾਖੰਡੀ ਇਸ ਨੂੰ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਕੇ ਖੂਬ ਲੁੱਟ ਰਹੇ ਹਨ ਅਤੇ ਕਾਨੂੰਨ ਵੀ ਇਸ ਝੂਠ ਦੇ ਧੰਦੇ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਕਿਉਂਕਿ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਆੜ ਹੇਠ ਕੇਸ ਕਰਕੇ ਕਿਸੇ ਨੂੰ ਵੀ ਅੰਦਰ ਕੀਤਾ ਜਾ ਸਕਦਾ ਹੈਇਸ ਧਰਤੀ ਅਤੇ ਲੜਾਈ ਝੂਠ ਅਤੇ ਸੱਚ ਵਿਚਾਲੇ ਹੈਪਰ ਇਸਨੂੰ ਆਸਤਿਕਤਾ ਅਤੇ ਨਾਸਤਿਕਤਾ ਨਾਲ ਜੋੜਿਆ ਜਾ ਰਿਹਾ ਹੈਭਾਰਤ ਵਿੱਚ ਇੱਕ ਅਜਿਹਾ ਪ੍ਰਬੰਧ ਉਸਾਰਿਆ ਜਾ ਰਿਹਾ ਹੈ ਜਿਸ ਵਿੱਚ ਆਮ ਲੋਕਾਂ ਨੂੰ ਲੁੱਟਣ ਲਈ ਲੁਟੇਰਿਆ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਾ ਸਕੇ

ਮਨੁੱਖ ਦੀ ਮਨੋਬਿਰਤੀ ਅਜਿਹੀ ਬਣਾਈ ਜਾ ਰਹੀ ਹੈ ਕਿ ਉਹ ਅੰਧਵਿਸ਼ਵਾਸ ਦੇ ਝੂਠ ਉੱਤੇ ਤਾਂ ਇੱਕ ਦਮ ਵਿਸ਼ਵਾਸ ਕਰ ਲਵੇ, ਪਰ ਸੱਚ ਨੂੰ ਮੰਨਣ ਲਈ ਕਦੇ ਵੀ ਤਿਆਰ ਨਾ ਹੋਵੇਚਲਾਕ ਲੋਕਾਂ ਨੇ ਅਖੌਤੀ ਰੱਬ ਦਾ ਇੱਕ ਅਜਿਹਾ ਹਊਆ ਖੜ੍ਹਾ ਕਰ ਦਿੱਤਾ ਹੈ ਕਿ ਉਸ ਦੇ ਨਾਂ ਦਾ ਵਿਰੋਧ ਤਾਂ ਇੱਕ ਪਾਸੇ, ਮਨੁੱਖ ਉਸ ਦੇ ਕਰੋਪ ਦੇ ਡਰ ਕਰਕੇ ਥਰਥਰ ਕੰਬਣ ਲੱਗ ਪੈਂਦਾ ਹੈਮਨੁੱਖ ਨੂੰ ਜਨਮ ਤੋਂ ਹੀ ਝੂਠ ਅਤੇ ਅੰਧਵਿਸ਼ਵਾਸ ਦੀ ਅਜਿਹੀ ਗੁੜ੍ਹਤੀ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਉਹ ਜਨਮ ਤੋਂ ਲੈ ਕੇ ਮਰਨ ਤੱਕ ਝੂਠ ਦੀ ਇਸ ਦਲਦਲ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦਾ ਹੈਮਾਂ ਬਾਪ ਵੀ ਉਸ ਨੂੰ ਇਸ ਅੰਧਵਿਸ਼ਵਾਸ ਵਿੱਚ ਧੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡਦੇਮਨੁੱਖ ਝੂਠ ਵਿੱਚ ਹੀ ਜੰਮਦਾ ਹੈ ਅਤੇ ਝੂਠ ਵਿੱਚ ਹੀ ਮਰ ਜਾਂਦਾ ਹੈ

ਪਿਛਲੇ 36-37 ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਮਨੁੱਖ ਨੂੰ ਅੰਧਵਿਸ਼ਵਾਸ ਵਿੱਚੋਂ ਕੱਢਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈਪਰ ਅੰਧਵਿਸ਼ਵਾਸ ਦਾ ਹਨ੍ਹੇਰਾ ਇੰਨਾ ਗੂੜ੍ਹਾ ਹੈ ਕਿ ਉਸ ਦੀ ਕੋਸ਼ਿਸ਼ ਸਿਰਫ ਇੱਕ ਜੁਗਨੂੰ ਬਣਕੇ ਹੀ ਰਹਿ ਗਈ ਹੈ ਜੋ ਪਲ ਭਰ ਲਈ ਹਨ੍ਹੇਰੇ ਵਿੱਚ ਟਿਮਟਿਮਾਉਂਦਾ ਹੈ ਫਿਰ ਉਸੇ ਹਨ੍ਹੇਰੇ ਦਾ ਹੀ ਇੱਕ ਹਿੱਸਾ ਬਣ ਜਾਂਦਾ ਹੈਤਰਕਸ਼ੀਲਾਂ ਨੂੰ ਲੋਕਾਂ ਅੱਗੇ ਰੋਲ ਮਾਡਲ ਤਾਂ ਰੱਖਣਾ ਹੀ ਪੈਣਾ ਹੈ, ਉਹ ਵਿਆਹ ਸ਼ਾਦੀਆਂ ਸਮੇਤ ਮਰਨਿਆਂ ਪਰਨਿਆਂ ਉੱਤੇ ਆਪਣਾ ਮਾਡਲ ਲੋਕਾਂ ਅੱਗੇ ਰੱਖ ਸਕਦੇ ਹਨਉਨ੍ਹਾਂ ਨੂੰ ਪੁਰਾਤਨ ਰਸਮੋ ਰਿਵਾਜ਼ਾਂ ਦਾ ਵਿਰੋਧ ਕਰਕੇ ਆਪਣੇ ਤਰਕਸ਼ੀਲ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ ਤਾਂ ਹੀ ਲੋਕ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝ ਸਕਣਗੇ

ਖੈਰ ਗੱਲ ਹੋਰ ਪਾਸੇ ਨਾ ਲਿਜਾਕੇ ਮੈਂ ਵਿਸ਼ੇ ਵੱਲ ਆਉਂਦਾ ਹਾਂ। ਜਿਵੇਂ ਸਿਆਣੇ ਕਹਿੰਦੇ ਹਨ ਕਿ ਅਫਵਾਹ ਨੂੰ ਨਾ ਕਿਸੇ ਹਵਾ ਦੀ ਤੇ ਨਾ ਹੀ ਕਿਸੇ ਕੰਧਾੜੇ ਦੀ ਲੋੜ ਪੈਂਦੀ ਹੈਅੰਧਵਿਸ਼ਵਾਸੀ ਮਨੁੱਖ ਦੇ ਕੰਨ ਵਿੱਚ ਕੋਈ ਵਲੇਲ ਪਏ ਉਹ ਪਹਿਲਾਂ ਘਰ, ਫਿਰ ਮੁਹੱਲੇ, ਸ਼ਹਿਰ ਹੁੰਦੀ ਹੋਈ ਪੂਰੇ ਦੇਸ਼ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੋਬਾਇਲ ਨਹੀਂ ਹੁੰਦੇ ਸਨ ਅਤੇ ਅਖ਼ਬਾਰਾਂ ਰਾਹੀਂ ਹੀ ਖ਼ਬਰਾਂ ਦਾ ਪਤਾ ਲੱਗਦਾ ਸੀਪੀਲੀ ਪੱਤਰਕਾਰੀ ਵੀ ਬਹੁਤ ਘੱਟ ਸੀ, ਜਿਵੇਂ ਦਾਲ ਵਿੱਚ ਕੋਕੜੂ ਹੁੰਦੇ ਹਨਇਸੇ ਤਰ੍ਹਾਂ ਅਖ਼ਬਾਰਾਂ ਦੇ ਕੁਝ ਪੱਤਕਾਰ ਵੀ ਬਿਨਾਂ ਕੋਈ ਪੁੱਛ ਪੜਤਾਲ ਕੀਤਿਆਂ ਦਾਲ ਦੇ ਕੋਕੜੂਆਂ ਦੀ ਤਰ੍ਹਾਂ ਖ਼ਬਰਾਂ ਫੈਲਾ ਦਿੰਦੇ ਸਨਹੁਣ ਤਾਂ ਜਦੋਂ ਦੀ ਇੰਟਰਨੈੱਟ ਕਰਾਂਤੀ ਆਈ ਹੈ, ਪੀਲੀ ਪੱਤਰਕਾਰੀ ਨੇ ਵੀ ਆਪਣਾ ਪੂਰਾ ਜਾਲ ਵਿਛਾ ਲਿਆ ਹੈ। ਸਕਿੰਟਾਂ ਵਿੱਚ ਹੀ ਪੂਰੀ ਦੁਨੀਆਂ ਨੂੰ ਅਫਵਾਹਾਂ ਦਾ ਦੇਸ਼ ਬਣਾਇਆ ਜਾ ਸਕਦਾ ਹੈਜਦੋਂ ਤਰਕਸ਼ੀਲ ਸੁਸਾਇਟੀ ਨਵੀਂ ਨਵੀਂ ਹੋਂਦ ਵਿੱਚ ਆਈ ਸੀ ਤਾਂ ਬਹੁਤ ਸਾਰੇ ਲੋਕ ਇਸ ਨਾਲ ਜੁੜ ਗਏ ਸਨਇੱਕ ਪੱਤਰਕਾਰ ਨੇ ਅਖ਼ਬਾਰ ਵਿੱਚ ਖ਼ਬਰ ਲਗਵਾ ਦਿੱਤੀ ਕਿ ਇੱਕ ਪਿੰਡ ਵਿੱਚ ਨਵੀਂ ਬਣੀ ਟੈਲੀਫੋਨ ਐਕਸਚੇਜ ਵਿੱਚ ਭੂਤਨੀ ਦੀਆਂ ਝਾਂਜਰਾਂ ਦੀ ਛਣਕਾਰ ਪੈਂਦੀ ਹੈਮਾਛੀਵਾੜਾ ਬਲਾਕ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੂੰ ਜਦੋਂ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਹ ਪਿੰਡ ਨੇੜੇ ਹੋਣ ਕਰਕੇ ਇਸਦੀ ਪੜਤਾਲ ਕਰਨ ਲਈ ਮੈਂ ਅਤੇ 5-6 ਹੋਰ ਮੈਂਬਰ ਉਸ ਪਿੰਡ ਵਿੱਚ ਗਏਪਿੰਡ ਵਿੱਚ ਇਸਦੀ ਪੜਤਾਲ ਕਰਦਿਆਂ ਨੂੰ ਸਾਨੂੰ ਦੁਪਹਿਰ ਹੋ ਗਈਅਖੀਰ ਸਾਨੂੰ ਪਤਾ ਲੱਗ ਗਿਆ ਕਿ ਇਹ ਗੱਲ ਉਸ ਪੇਂਟਰ ਨੇ ਫੈਲਾਈ ਹੈ ਜੋ ਉਸ ਬਿਲਡਿੰਗ ਨੂੰ ਰੰਗ ਰੋਗਨ ਕਰ ਰਿਹਾ ਸੀ

ਉਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਖਾੜਕੂਵਾਦ ਦੀਆਂ ਗਰਮ ਹਵਾਵਾਂ ਚੱਲ ਰਹੀਆਂ ਸਨ5-7 ਓਪਰੇ ਬੰਦੇ ਇਕੱਠੇ ਹੋ ਕੇ ਕਿਸੇ ਬਿਗਾਨੇ ਪਿੰਡ ਵਿੱਚ ਫਿਰਨਾ ਖਾਲਾ ਜੀ ਦਾ ਵਾੜਾ ਨਹੀਂ ਸੀਉਸ ਪਿੰਡ ਵਿੱਚ ਪੁਲਿਸ ਦੀ ਚੌਂਕੀ ਵੀ ਸੀਫਿਰ ਕੀ ਸੀ, ਸਾਡੀ ਖੋਜ ਵੀ ਅਫਵਾਹ ਦਾ ਰੂਪ ਧਾਰਨ ਕਰ ਗਈ ਅਤੇ ਸਾਨੂੰ ਚੌਂਕੀ ਬੁਲਾ ਲਿਆ ਗਿਆ। ਪਰ ਚੌਂਕੀ ਇੰਚਾਰਜ ਬਹੁਤ ਸਮਝਦਾਰ ਸੀਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਬਾਰੇ ਤੇ ਭੂਤਨੀ ਦੇ ਝਾਂਜਰਾਂ ਛਣਕਾਉਣ ਬਾਰੇ ਦੱਸਿਆ ਤਾਂ ਉਹ ਸਾਡੇ ਨਾਲ ਬਹੁਤ ਹੀ ਹਲੀਮੀ ਨਾਲ ਪੇਸ਼ ਆਇਆਇੱਕ ਆਦਮੀ, ਸ਼ਾਇਦ ਉਹ ਉਸ ਪਿੰਡ ਦਾ ਪਟਵਾਰੀ ਸੀ, ਵੀ ਤੁਰਦਾ ਫਿਰਦਾ ਚੌਂਕੀ ਆ ਗਿਆ। ਉਸ ਨੂੰ ਹੱਥ ਦਾ ਅੰਗੂਠਾ ਗਾਇਬ ਕਰਨ ਦਾ ਇੱਕ ਟਰਿੱਕ ਆਉਂਦਾ ਸੀਉਸ ਨੇ ਵੀ ਸਾਨੂੰ ਭੰਬਲਭੂਸੇ ਵਿੱਚ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀਪਰ ਉਹ ਵੀ ਸਾਡੀਆਂ ਤਰਕਸੰਗਤ ਦਲੀਲਾਂ ਅੱਗੇ ਬਹੁਤੀ ਦੇਰ ਟਿਕ ਨਾ ਸਕਿਆ ਤੇ ਹਾਰ ਮੰਨ ਗਿਆਅਖੀਰ ਉਸ ਪੇਂਟਰ ਨੂੰ ਬੁਲਾਇਆ ਗਿਆ ਜਿਸਨੇ ਇਹ ਅਫਵਾਹ ਫੈਲਾਈ ਸੀ। ਉਹ ਬਹੁਤ ਡਰ ਗਿਆ। ਉਸ ਨੂੰ ਸਮਝਾਇਆ ਕਿ ਤੈਨੂੰ ਕੁਝ ਨਹੀਂ ਹੋਣ ਦਿੰਦੇ ਪਰ ਸੱਚ ਸੱਚ ਬੋਲੀਂ

ਉਸ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਬਾਹਰ ਬਰਾਂਡੇ ਵਿੱਚ ਆਰਾਮ ਕਰ ਰਿਹਾ ਸੀ ਅਤੇ ਅੱਧ ਸੁੱਤੇ ਸਮੇਂ ਉਸ ਨੂੰ ਝਾਂਜਰਾਂ ਛਣਕਣ ਦੀ ਆਵਾਜ਼ ਸੁਣਾਈ ਦਿੱਤੀਉਸ ਨੇ ਸਾਰੇ ਕਮਰਿਆਂ ਵਿੱਚ ਦੇਖਿਆ ਕੋਈ ਵੀ ਨਹੀਂ ਸੀਉਹ ਕਾਫੀ ਡਰ ਗਿਆ ਸੀਦੋ ਕੁ ਦਿਨਾਂ ਬਾਅਦ ਉਹ ਫਿਰ ਬਾਹਰ ਬਰਾਂਡੇ ਵਿੱਚ ਪਿਆ ਸੀ, ਉਹੀ ਆਵਾਜ਼ ਫਿਰ ਉਸ ਦੇ ਕੰਨਾਂ ਵਿੱਚ ਪਈਉਹ ਭੱਜ ਕੇ ਅੰਦਰ ਗਿਆ, ਫਿਰ ਵੀ ਉੱਥੇ ਕੋਈ ਨਹੀਂ ਸੀਉਸ ਨੇ ਦੱਸਿਆ ਕਿ ਫਿਰ ਉਸਨੇ ਇਹ ਗੱਲ ਫੈਲਾ ਦਿੱਤੀ ਕਿ ਟੈਲੀਫੋਨ ਐਕਸਚੈਂਜ ਵਿੱਚ ਭੂਤਨੀ ਝਾਂਜਰਾਂ ਛਣਕਾਉਂਦੀ ਫਿਰ ਰਹੀ ਹੈ। ਅਸੀਂ ਫਿਰ ਸੋਚਿਆ ਕਿ ਇੰਜ ਕਿਵੇਂ ਹੋ ਸਕਦਾਅਖੀਰ ਵਿੱਚ ਗੱਲ ਸਾਡੀ ਸਮਝ ਆ ਗਈ ਕਿ ਕੋਈ ਨਵੀਂ ਵਿਆਹੀ ਵਹੁਟੀ ਜਾਂ ਉਸ ਪਿੰਡ ਦੀ ਕੋਈ ਕੁੜੀ ਉੱਥੋਂ ਦੀ ਲੰਘੀ ਹੋਣੀ ਹੈ ਤੇ ਉਸ ਦੀਆਂ ਪੰਜੇਬਾਂ ਵਿੱਚ ਜ਼ਿਆਦਾ ਘੁੰਗਰੂ ਪਾਏ ਹੋਣੇ ਹਨ ਜੋ ਕਿ ਛਣਕ ਰਹੇ ਹੋਣਗੇਦੋ ਤਿੰਨ ਦਿਨਾਂ ਦੀ ਵਾਪਸੀ ਸਮੇਂ ਵੀ ਅਜਿਹਾ ਹੀ ਹੋਇਆ ਹੋਣਾ ਹੈਇਸ ਪੇਂਟਰ ਨੇ ਬਾਹਰ ਨਿਕਲ ਕੇ ਵੇਖਣ ਦੀ ਬਜਾਏ ਅੰਦਰ ਕਮਰਿਆਂ ਵਿੱਚ ਝਾਂਜਰਾਂ ਦੀ ਛਣਕਾਰ ਪਾਉਣ ਵਾਲੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੋਣਾ ਹੈ, ਜਿਸ ਕਾਰਨ ਅੰਦਰ ਕੁਝ ਨਹੀਂ ਲੱਭ ਸਕਿਆ। ਉਸ ਨੇ ਇਸ ਨੂੰ ਭੂਤਨੀ ਦੀਆਂ ਝਾਂਜਰਾਂ ਛਣਕਾਉਣ ਦੀ ਗੱਲ ਸਮਝ ਲਿਆ ਤੇ ਅਫਵਾਹ ਫੈਲਾ ਦਿੱਤੀ ਕਿਉਂਕਿ ਬਚਪਨ ਤੋਂ ਹੀ ਸਾਡੇ ਮਨਾਂ ਅੰਦਰ ਭੂਤ ਭੂਤਨੀਆਂ ਦਾ ਡਰ ਭਰਿਆ ਹੁੰਦਾ ਹੈ ਤੇ ਅਸੀਂ ਛੇਤੀ ਹੀ ਹਰੇਕ ਗੱਲ ਨੂੰ ਇਨ੍ਹਾਂ ਨਾਲ ਜੋੜ ਲੈਂਦੇ ਹਾਂਜੇਕਰ ਅਖ਼ਬਾਰ ਦਾ ਉਹ ਪੱਤਰਕਾਰ ਵੀ ਅਜਿਹੀ ਖੋਜ ਕਰਦਾ ਤਾਂ ਝਾਂਜਰਾਂ ਛਣਕਾਉਂਦੀ ਭੂਤਨੀ ਦੀ ਇਹ ਅਫਵਾਹ ਨਾ ਫੈਲਦੀਜੇਕਰ ਪੱਤਰਕਾਰ ਪੀਲੀ ਪੱਤਰਕਾਰੀ ਛੱਡਕੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਸੱਚ ਅਤੇ ਝੂਠ, ਵਿਸ਼ਵਾਸ ਅਤੇ ਅੰਧਵਿਸ਼ਵਾਸ ਦੀਆਂ ਖ਼ਬਰਾਂ ਦੀ ਤਰਕ ਦੇ ਆਧਾਰ ਤੇ ਪੜਤਾਲ ਕਰਕੇ ਖ਼ਬਰਾਂ ਲਗਵਾਉਣ ਤਾਂ ਅੰਧਵਿਸ਼ਵਾਸ ਦਾ ਹਨ੍ਹੇਰਾ ਜਲਦੀ ਹੀ ਚਾਨਣ ਵਿੱਚ ਬਦਲ ਸਕਦਾ ਹੈਮਨੁੱਖ ਨੂੰ ਵੀ ਅਫਵਾਹਾਂ ਉੱਤੇ ਯਕੀਨ ਨਹੀਂ ਕਰਨਾ ਚਾਹੀਦਾਅਫਵਾਹਾਂ ਹੀ ਦੇਸ਼ ਦੀਆਂ ਮੁੱਖ ਦੁਸ਼ਮਣ ਹਨ ਜੋ ਹੱਸਦੇ ਵਸਦੇ ਪਰਿਵਾਰਾਂ ਅਤੇ ਦੇਸ਼ ਨੂੰ ਮਲੀਆਮੇਟ ਕਰਨ ਵਿੱਚ ਸਕਿੰਟ ਨਹੀਂ ਲਾਉਂਦੀਆਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1664)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author