SukhminderBagi7ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰੇਹੜੀ ਫੜ੍ਹੀ ਦਾ ਰੁਜ਼ਗਾਰ ਖੋਹਣ ਤੋਂ ਪਹਿਲਾਂ ਹਰੇਕ ਸ਼ਹਿਰ ਵਿੱਚ ...
(5 ਮਈ 2022)
ਮਹਿਮਾਨ: 120.


ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਕਈ ਨਵੇਂ ਸ਼ਬਦ ਜੋ ਦਹਾਕਿਆਂ ਤੋਂ ਧੂੜ ਹੇਠ ਦੱਬੇ ਹੋਏ ਸਨ ਉਹ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨਇੱਕ ਸ਼ਬਦ ਜੁਗਾੜੂ ਸੀ, ਜਿਸ ਬਾਰੇ ਲੋਕ ਜਾਣਦੇ ਸਨ ਪਰ ਇਨ੍ਹਾਂ ਖਿਲਾਫ਼ ਕਿਸੇ ਨੇ ਕਦੇ ਵੀ ਕੁਝ ਨਹੀਂ ਬੋਲਿਆ? ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਕਿਸੇ ਅਫਸਰ ਨੇ ਇਸ ਸ਼ਬਦ ਤੋਂ ਧੂੜ ਝਾੜ ਕੇ ਇਸ ਨੂੰ ਅਖਬਾਰਾਂ ਦੀਆਂ ਸੁਰਖੀਆਂ ਬਣਾ ਦਿੱਤਾਇਸ ਨੂੰ ਹਵਾ ਦੇਣ ਲਈ ਫੋਰ ਵ੍ਹੀਲਰ ਵਾਲਿਆਂ ਨੂੰ ਵੀ ਚੁੱਕ ਦਿੱਤਾ ਹੈਭਾਵੇਂ ਬਹੁਤੇ ਫੋਰ ਵ੍ਹੀਲਰ ਵਾਲਿਆਂ ਦੇ ਕਾਗਜ਼ ਪੱਤਰ ਵੀ ਪੂਰੇ ਨਹੀਂ ਹੋਣੇ ਕਈਆਂ ਨੇ ਤਾਂ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਹੇਠ ਟੈਕਸ ਵੀ ਜਮ੍ਹਾਂ ਨਹੀਂ ਕਰਾਇਆ ਹੋਣਾਹੁਣ ਉਨ੍ਹਾਂ ਨੂੰ ਇਹ ਵੀ ਡਰ ਸਤਾ ਰਿਹਾ ਹੋਣਾ ਹੈ ਕਿ ਸਾਨੂੰ ਟੈਕਸ ਜਮ੍ਹਾਂ ਕਰਵਾਉਣਾ ਪਵੇਗਾਇਸ ਲਈ ਉਹ ਵੀ ਧਰਨੇ ਮੁਜ਼ਾਹਰੇ ਕਰ ਰਹੇ ਹਨਹੁਣ ਰੇਹੜੀ ਫੜ੍ਹੀ ਵਾਲਿਆਂ ਦਾ ਰੌਲਾ ਪਵਾਇਆ ਜਾ ਰਿਹਾ ਹੈਸਭ ਨੂੰ ਪਤਾ ਹੈ ਕਿ ਰੇਹੜੀ ਫੜ੍ਹੀ ਵਾਲੇ ਗਰੀਬ ਲੋਕ ਹਨਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਰੇਹੜੀ ਫੜ੍ਹੀ ਵਾਲਿਆਂ ਕਾਰਨ ਹੀ ਸੜਕਾਂ ’ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈਸੱਚ ਤਾਂ ਇਹ ਵੀ ਹੈ ਕਿ ਬਹੁਤੇ ਦੁਕਾਨਦਾਰਾਂ ਨੇ ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਬਹੁਤ ਸਾਰਾ ਸਾਮਾਨ ਰੱਖਿਆ ਹੋਇਆ ਹੈਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿੰਦਾਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਨਗਰ ਨਿਗਮ ਜਾਂ ਨਗਰ ਕੌਂਸਲ ਵਾਲਿਆਂ ਨਾਲ ਕੋਈ ਗੰਢਤੁੱਪ ਕੀਤੀ ਹੋਵੇ ਹਰ ਸ਼ਹਿਰ ਵਿੱਚ ਇਹ ਨਾਜਾਇਜ਼ ਕਬਜ਼ਿਆਂ ਦੀ ਹੋੜ ਲੱਗੀ ਹੋਈ ਹੈ

ਅਮੀਰ ਲੋਕ ਜੋ ਮਰਜ਼ੀ ਕਰਨ, ਉਨ੍ਹਾਂ ਨੂੰ ਕੋਈ ਕੁਝ ਵੀ ਨਹੀਂ ਕਹਿੰਦਾ ਪਰ ਸਭ ਗਾਜ ਗਰੀਬ ਲੋਕਾਂ ’ਤੇ ਹੀ ਡਿਗਦੀ ਹੈਇਸ ਲਈ ਕਿਹਾ ਜਾਂਦਾ ਹੈ ਕਿ ਕੋਈ ਵੀ ਕਾਨੂੰਨ ਗਰੀਬ ਲੋਕਾਂ ਦੇ ਸਿਰ ’ਤੇ ਬੈਠਾ ਹੈ ਅਤੇ ਅਮੀਰ ਲੋਕਾਂ ਦੀਆਂ ਜੇਬਾਂ ਵਿੱਚ ਹੁੰਦਾ ਹੈਉਹ ਵਕੀਲਾਂ ਨੂੰ ਪੈਸੇ ਦੇ ਕੇ ਕਾਨੂੰਨ ਨੂੰ ਵੀ ਦੋਹਰੇ ਮਾਪਦੰਡਾਂ ਅਨੁਸਾਰ ਬਦਲ ਲੈਂਦੇ ਹਨ ਇਸਦੀ ਮੂੰਹ ਬੋਲਦੀ ਉਦਾਹਰਣ ਹੈ ਖੁਦਕੁਸ਼ੀ ਖੁਦਕੁਸ਼ੀ ਇੱਕ ਅਪਰਾਧ ਹੈਜੇਕਰ ਕੋਈ ਗਰੀਬ ਵਿਅਕਤੀ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਧਾਰਾ 174 ਦੀ ਕਾਰਵਾਈ ਪਾ ਕੇ ਕੇਸ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕਿਸਾਨ ਖੁਦਕੁਸ਼ੀ ਕਰ ਲੈਣ ਤਾਂ ਉਸ ਲਈ ਕਿਸਾਨ ਯੂਨੀਅਨਾਂ ਕਰੋੜ ਰੁਪਏ ਦੀ ਨਕਦੀ ਅਤੇ ਇੱਕ ਜੀਅ ਨੂੰ ਨੌਕਰੀ ਦੀ ਮੰਗ ਕਰਦੀਆਂ ਹਨਇਹ ਕਿਹੜਾ ਕਾਨੂੰਨ ਹੈ?

ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰੇਹੜੀ ਫੜ੍ਹੀ ਦਾ ਰੁਜ਼ਗਾਰ ਖੋਹਣ ਤੋਂ ਪਹਿਲਾਂ ਹਰੇਕ ਸ਼ਹਿਰ ਵਿੱਚ ਰੇਹੜੀ ਫੜ੍ਹੀ ਲਗਾਉਣ ਲਈ ਉਨ੍ਹਾਂ ਨੂੰ ਥਾਂ ਦਿੱਤੀ ਜਾਵੇਸਭ ਨੂੰ ਪਤਾ ਹੈ ਕਿ ਅਸੀਂ ਸਾਰੇ ਹੀ ਬਾਜ਼ਾਰ ਜਾਣ ਸਮੇਂ ਸਕੂਟਰਾਂ ਅਤੇ ਕਾਰਾਂ ਵਿੱਚ ਜਾਂਦੇ ਹਾਂ ਅਤੇ ਹਰੇਕ ਦੁਕਾਨ ਸਾਹਮਣੇ ਆਪਣੀ ਮਰਜ਼ੀ ਨਾਲ ਹੀ ਸਕੂਟਰ ਕਾਰਾਂ ਖੜ੍ਹੀਆਂ ਕਰ ਦਿੰਦੇ ਹਾਂਕੀ ਉਸ ਵੇਲੇ ਟ੍ਰੈਫਿਕ ਵਿੱਚ ਵਿਘਨ ਨਹੀਂ ਪੈਂਦਾ? ਪਰ ਕਸੂਰ ਸਿਰਫ ਰੇਹੜੀ ਫੜ੍ਹੀ ਵਾਲਿਆਂ ਸਿਰ ਹੀ ਮੜ੍ਹ ਰਹੇ ਹਾਂਸਾਡੇ ਘਰਾਂ ਵਿੱਚ ਤੰਗ ਗਲੀਆਂ ਵਿੱਚ ਫੋਰ ਵ੍ਹੀਲਰ ਨਹੀਂ ਜਾਂਦੇ ਜੁਗਾੜੂ ਰਿਕਸ਼ਿਆਂ ’ਤੇ ਅਸੀਂ ਅਕਸਰ ਹੀ ਆਪਣਾ ਸਮਾਨ ਘਰਾਂ ਵਿੱਚ ਮੰਗਵਾਉਂਦੇ ਹਾਂ ਪਰ ਫਿਰ ਵੀ ਅਸੀਂ ਇਨ੍ਹਾਂ ਦਾ ਸਾਥ ਦੇਣ ਦੀ ਬਜਾਏ ਇਨ੍ਹਾਂ ਦਾ ਰੁਜ਼ਗਾਰ ਖੋਹਣ ਦੀਆਂ ਗੱਲਾਂ ਕਰਦੇ ਹਾਂਇਹੀ ਹਾਲ ਰੜੀ ਫੜ੍ਹੀ ਵਾਲਿਆਂ ਲਈ ਹੈ

ਹੁਣ ਵਿਰੋਧੀ ਪਾਰਟੀਆਂ ਦਾ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਮਾਨ ਸਰਕਾਰ ਨੂੰ ਨਿੱਤ ਦਿਨ ਕਿਵੇਂ ਬਦਨਾਮ ਕੀਤਾ ਜਾਵੇਪਰ ਸੱਚ ਥੋੜ੍ਹੇ ਸਮੇਂ ਲਈ ਤਾਂ ਦਬਾਇਆ ਜਾ ਸਕਦਾ ਹੈ, ਲੰਮੇ ਸਮੇਂ ਲਈ ਨਹੀਂਮਾਨ ਸਰਕਾਰ ਕੋਲ 92 ਦੀ ਗਿਣਤੀ ਹੈ, ਭਾਰੀ ਬਹੁਮਤ ਹੈਇਹ ਤ੍ਰਿਸ਼ੰਕੂ ਸਰਕਾਰ ਨਹੀਂ ਹੈ, ਨਾ ਹੀ ਇਸ ਨੂੰ ਕਿਸੇ ਬਾਹਰੀ ਪਾਰਟੀ ਦੀ ਹਿਮਾਇਤ ਹੈ, ਜੋ ਕਦੇ ਵੀ ਵਾਪਸ ਲਈ ਸਕਦੀ ਹੈਸਥਿਰ ਸਰਕਾਰ ਹੈ, ਜਿਸ ਤੋਂ ਜਿੰਨਾ ਵੀ ਮਰਜ਼ੀ ਜ਼ੋਰ ਲੱਗਦਾ ਹੈ, ਉਹ ਲਾ ਲੈਣਕਈਆਂ ਦੇ ਮਨ ਵਿੱਚ ਸ਼ੰਕਾ ਹੈ ਕਿ ਮਾਨ ਸਾਹਿਬ ਇੱਕ ਕਮੇਡੀ ਕਲਾਕਾਰ ਹੀ ਸਨਪਰ ਹੁਣ ਉਹ ਸੁਲਝੇ ਹੋਏ ਸਿਆਸਤਦਾਨ ਵੀ ਹਨ ਕਿਉਂਕਿ ਉਨ੍ਹਾਂ ਕੋਲ ਐੱਮ ਪੀ ਦਾ ਤਜਰਬਾ ਵੀ ਹੈਹੁਣ ਧਰਮ ਦਾ ਪੱਤਾ ਪਟਿਆਲੇ ਖੇਡਿਆ ਹੈਅਜਿਹਾ ਪੱਤਾ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਵੀ ਖੇਡਿਆ ਗਿਆ ਹੈ ਮੈਨੂੰ ਆਸ ਹੀ ਨਹੀਂ ਵਿਸ਼ਵਾਸ ਵੀ ਹੈ ਕਿ ਇਹ ਮਸਲਾ ਵੀ ਦੂਰ ਅੰਦੇਸ਼ੀ ਅਤੇ ਠਰ੍ਹੰਮੇ ਨਾਲ ਗੱਲਬਾਤ ਕਰਕੇ ਸੁਲਝਾਅ ਲਿਆ ਜਾਵੇਗਾਕਿਸਾਨਾਂ ਨੂੰ ਸਿਰਫ਼ ਬਿਜਲੀ ਹੀ ਦਿਸ ਰਹੀ ਹੈਇਹ ਡੀ ਏ ਪੀ ਖਾਦ ਦੇ ਵਾਧੇ ਖਿਲਾਫ ਇੱਕ ਸ਼ਬਦ ਵੀ ਨਹੀਂ ਬੋਲੇ ਐੱਮ ਪੀ ਐੱਸ ਨੂੰ ਵੀ ਭੁੱਲ ਗਏ ਹਨ ਅਤੇ ਕੇਂਦਰ ਨਾਲ ਤਾਂ ਇਹ ਮੱਥਾ ਲਾਉਣ ਬਾਰੇ ਸੋਚ ਹੀ ਨਹੀਂ ਸਕਦੇ, ਕਿਉਂਕਿ ਕੇਂਦਰ ਸਰਕਾਰ ਨੇ ਤਾਂ ਇਨ੍ਹਾਂ ਅੱਡੋ ਫਾਟੀ ਕਰ ਦਿੱਤਾ ਹੈਇਹ ਤਾਂ ਪਹਿਲਾਂ ਵੀ 32 ਥਾਂਵਾਂ ਵਿੱਚ ਖਿੱਲਰੇ ਹੋਏ ਸਨਸਭ ਨੂੰ ਪਤਾ ਹੈ ਕਿਸਾਨ ਮੋਰਚੇ ਦੌਰਾਨ ਵੀ ਇਹ ਅੱਡੋ ਅੱਡ ਡਫਲੀਆਂ ਵਜਾ ਰਹੇ ਸਨਇਸ ਕਰਕੇ ਹੀ ਇਹ ਇੱਕ ਸਾਲ ਤਕ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਰਹੇਜੇਕਰ ਇਹ ਇੱਕ ਹੁੰਦੇ ਤਾਂ ਹੁਣ ਤਕ ਇਹ ਆਪਣੀਆਂ ਮੰਗਾਂ ਕਦੋਂ ਦੇ ਮਨਵਾ ਚੁੱਕੇ ਹੁੰਦੇ ਅਤੇ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ ਵੀ ਨਾ ਬਣਾਉਂਦੀਕਈ ਅਜਿਹੀਆਂ ਗੱਲਾਂ ਕਹਿਣ ਕਰਕੇ ਮੈਨੂੰ ਕਿਸਾਨ ਵਿਰੋਧੀ ਸਮਝਣਗੇਮੈਂ ਕਿਸਾਨਾਂ (ਅੰਨ ਦਾਤੇ) ਦਾ ਵਿਰੋਧੀ ਨਹੀਂ ਪਰ ਕਿਸਾਨ ਯੂਨੀਅਨਾਂ ਦੇ ਲੀਡਰਾਂ ਦਾ ਸਖਤ ਵਿਰੋਧੀ ਹਾਂ ਜਿਨ੍ਹਾਂ ਨੇ ਕਿਸਾਨਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਨੂੰ ਅਸਲ ਨਿਸ਼ਾਨੇ ਤੋਂ ਭਟਕਾ ਕੇ ਅੰਨ ਦਾਤੇ ਤੋਂ ਮੰਗਤੇ ਬਣਾ ਦਿੱਤਾ ਹੈਉਸ ਨੂੰ ਮੁਫ਼ਤ ਅਤੇ ਮੁਆਫ਼ ਦੇ ਚੱਕਰ ਵਿੱਚ ਉਲਝਾ ਦਿੱਤਾ ਹੈ

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਾਰਿਆਂ ਨੇ ਰਲ਼ ਮਿਲ਼ ਕੇ ਹੰਭਲਾ ਮਾਰਿਆ ਸੀਇਹ ਤਾਂ ਭੱਜਦੇ ਹੋਏ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਹੀ 1947 ਦਾ ਵੱਡਾ ਜ਼ਖ਼ਮ ਸਾਨੂੰ ਦੇ ਦਿੱਤਾ ਸੀਅਸੀਂ ਪਿਛਲੇ ਸਮੇਂ ਵਿੱਚ ਬਹੁਤ ਸੰਤਾਪ ਭੋਗ ਲਿਆ ਹੈਬਹੁਤ ਮਾਪਿਆਂ ਦੇ ਪੁੱਤਰ, ਭੈਣਾਂ ਦੇ ਭਰਾ ਅਤੇ ਧੀਆਂ ਦੇ ਸਿਰ ਦੇ ਸਾਈਂ ਅਤੇ ਬੱਚਿਆਂ ਦੇ ਪਿਤਾ ਗਵਾ ਚੁੱਕੇ ਹਾਂਸਾਨੂੰ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈਮੇਰੀ ਸਾਰੇ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਘਰੋਂ ਬਾਹਰ ਨਿਕਲ ਕੇ ਕੋਈ ਵੀ ਕੰਮ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਇੱਟਾਂ ਪੱਥਰ ਚਲਾਉਣ ਤੋਂ ਪਹਿਲਾਂ ਆਪਣੇ ਦਿਮਾਗ਼ ਵਿੱਚ ਆਪਣੇ ਬੁੱਢੇ ਮਾਂ ਬਾਪ, ਭੈਣਾਂ, ਭਰਾਵਾਂ, ਆਪਣੇ ਬੱਚਿਆਂ ਅਤੇ ਬੀਵੀਆਂ ਦਾ ਖਿਆਲ ਜ਼ਰੂਰ ਰੱਖਣਾਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਪਿਛਲੇ ਸਮੇਂ ਵਿੱਚ ਬਹੁਤ ਸੰਤਾਪ ਹੰਢਾਇਆ ਹੈਹੁਣ ਪਟਿਆਲੇ ਵਿੱਚ ਫਿਰ ਅਜਿਹੀ ਖੇਡ ਖੇਡੀ ਗਈ ਹੈ ਕਿ ਪੰਜਾਬ ਨੂੰ ਫਿਰ ਅਜਿਹੀ ਅੱਗ ਦੇ ਹਵਾਲੇ ਕੀਤਾ ਜਾਵੇ, ਸਾਡੇ ਨੌਜਵਾਨਾਂ ਦਾ ਘਾਣ ਕੀਤਾ ਜਾ ਸਕੇਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿੱਚ ਧਕੇਲਿਆ ਹੋਇਆ ਹੈਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਪੰਜਾਬ ਨੂੰ ਰੰਗਲਾ ਬਣਾਉਣ ਬਾਰੇ ਕਿਹਾ ਹੈਹੁਣ ਵੱਡੇ ਮਗਰਮੱਛਾਂ ਵੱਲੋਂ ਜੋ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ, ਉਹ ਛੁਡਵਾਏ ਜਾ ਰਹੇ ਹਨਭ੍ਰਿਸ਼ਟਾਚਾਰ ਖਤਮ ਕੀਤਾ ਜਾ ਰਿਹਾ ਹੈਉਨ੍ਹਾਂ ਦਾ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨਅੱਜ ਲੋੜ ਇਸ ਗੱਲ ਦੀ ਵੀ ਹੈ ਸਾਨੂੰ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈਕਿਉਂਕਿ ਅਫ਼ਵਾਹਾਂ ਹਮੇਸ਼ਾ ਹੀ ਝੂਠੀਆਂ ਹੀ ਹੁੰਦੀਆਂ ਹਨ

ਆਓ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਅਤੇ ਇਹ ਨਾਅਰਾ ਲਾਈਏ:

ਭਾਈ ਨਾਲ ਭਾਈ ਨੂੰ ਲੜਨ ਨਹੀਂ ਦੇਣਾ
ਸਨ 47 ਬਣਨ ਨਹੀਂ ਦੇਣਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3547)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author