SukhminderBagi7ਦੇਸ਼ ਵਾਸੀਓ ਜਾਗੋ! ਅੱਜ ਇਸ ਮੁਫ਼ਤ ਅਤੇ ਮੁਆਫ਼ ਦੇ ਚੱਕਰ ਵਿੱਚ ਫਸ ਕੇ ਆਪਸ ਵਿੱਚ ਲੜਨ ...
(17 ਅਪਰੈਲ 2022)
ਮਹਿਮਾਨ: 435.

 

ਨੌਜਵਾਨਾਂ ਦੀ ਪੁਕਾਰ:

ਸਾਨੂੰ ਨੌਕਰੀਆਂ ਦਿਓ
ਬਿਜਲੀ ਦੇ ਬਿੱਲ
ਅਸੀਂ ਆਪ ਭਰਾਂਗੇ

ਪੰਛੀਆਂ ਦੀ ਪੁਕਾਰ:

ਤੁਸੀਂ ਰੁੱਖ ਲਗਾਓ
ਆਪਣੇ ਆਲ੍ਹਣੇ ਅਸੀਂ
ਆਪ ਬਣਾ ਲਵਾਂਗੇ

ਪਿਛਲੇ ਕੁਝ ਸਮੇਂ ਤੋਂ ਸਿਆਸਤਦਾਨਾਂ ਨੇ ਲੋਕਤੰਤਰ ਵਿੱਚ ਇੱਕ ਨਵੀਂ ਖੇਡ ਰਚਾਈ ਹੋਈ ਹੈਇਹ ਖੇਡ ਮੁਫ਼ਤ ਅਤੇ ਮੁਆਫ਼ ਦੀ ਹੈਇਹ ਮੁਫ਼ਤ ਚਾਹੇ ਆਟਾ ਦਾਲ ਸਕੀਮ ਹੋਵੇ, ਔਰਤਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਹੋਵੇ, ਕਿਸਾਨਾਂ ਨੂੰ ਬਿਜਲੀ ਪਾਣੀ ਮੁਫਤ ਜਾਂ ਫਿਰ ਹੁਣ ਬਿਜਲੀ ਦੇ 300 ਯੂਨਿਟ ਤਕ ਬਿਜਲੀ ਬਿੱਲ ਮੁਆਫ਼, ਕਿਸਾਨਾਂ ਦੇ ਅਤੇ ਸਰਮਾਏਦਾਰਾਂ ਦੇ ਕਰਜ਼ ਮੁਆਫ਼ ਕਰਨ ਦੀ ਹੋਵੇ; ਹੋਰ ਨਵੀਂ ਸਹੂਲਤ ਹਰੇਕ ਬਾਲਗ ਔਰਤ ਦੇ ਖਾਤੇ ਵਿੱਚ 1000 ਰੁਪਏ ਜਮ੍ਹਾਂ ਕਰਵਾਉਣ ਦਾ ਨਵਾਂ ਫਰਮਾਨ ਹੋਵੇ; ਇਸ ਮੁਫ਼ਤ ਅਤੇ ਮੁਆਫ਼ ਦੀ ਨੀਤੀ ਨੇ ਭਾਰਤੀ ਵੋਟਰਾਂ ਨੂੰ ਨਿਕੰਮੇ ਅਤੇ ਮੰਗਤੇ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ

ਇਸ ਮੁਫ਼ਤ ਅਤੇ ਮੁਆਫ਼ ਦੀ ਨੀਤੀ ਦੀ ਸਮੀਖਿਆ ਕਰਨ ਦੀ ਲੋੜ ਹੈ ਬੱਸ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਗਈ ਹੈ। ਉਸ ਵਿੱਚ ਇੱਕ ਘਰੇਲੂ ਔਰਤ ਹੈ, ਜੋ ਇੱਕ ਰੁਪਇਆ ਵੀ ਨਹੀਂ ਕਮਾਉਂਦੀਦੂਜੇ ਪਾਸੇ ਇੱਕ ਮੁਲਾਜ਼ਮ ਔਰਤ ਜੋ ਮਹੀਨੇ ਵਿੱਚ 60 ਹਜ਼ਾਰ ਤੋਂ ਲੈ ਕੇ 80 ਹਜ਼ਾਰ ਰੁਪਏ ਤਕ ਕਮਾਉਂਦੀ ਹੈਉਨ੍ਹਾਂ ਦੋਹਾਂ ਨੂੰ ਬੱਸ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਗਈ ਹੈ। ਪਰ ਜੇਕਰ ਕਿਸੇ ਗਰੀਬ ਦਾ ਨੀਲਾ ਕਾਰਡ ਬਣਾਉਣਾ ਹੋਵੇ ਤਾਂ ਆਮਦਨ ਦੀ ਸ਼ਰਤ ਰੱਖੀ ਜਾਂਦੀ ਹੈ ਕਿ ਉਸ ਦੀ ਸਾਲਾਨਾ ਆਮਦਨ 80-90 ਹਜ਼ਾਰ ਰੁਪਏ ਤੋਂ ਵੱਧ ਨਾ ਹੋਵੇਉਸ ਦਾ ਰਹਿਣ ਸਹਿਣ ਵੀ ਵੇਖਿਆ ਜਾਂਦਾ ਹੈ ਕਿ ਉਸ ਕੋਲ ਕੀ ਕੀ ਹੈ? ਪਰ ਔਰਤਾਂ ਲਈ ਬੱਸ ਵਿੱਚ ਮੁਫ਼ਤ ਸਫ਼ਰ ਲਈ ਉਸ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈਹੋਰ ਤਾਂ ਹੋਰ, ਜੇਕਰ ਕਿਸੇ ਗਰੀਬ ਔਰਤ ਕੋਲ ਆਧਾਰ ਕਾਰਡ ਨਹੀਂ, ਉਸ ਨੂੰ ਟਿਕਟ ਦੇ ਪੈਸੇ ਦੇਣੇ ਪੈਂਦੇ ਹਨਕੀ ਜਿਸ ਔਰਤ ਕੋਲ ਆਧਾਰ ਕਾਰਡ ਨਹੀਂ, ਉਸ ਨੂੰ ਔਰਤਾਂ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ? ਸਰਕਾਰ ਦੇ ਕਈ ਫੈਸਲੇ ਬੜੇ ਹੀ ਹਾਸੋਹੀਣੇ ਹੁੰਦੇ ਹਨ

ਹੁਣ ਤਕ ਕਈ ਅਸਲ ਗਰੀਬਾਂ ਦੇ ਨੀਲੇ ਕਾਰਡ ਵੀ ਨਹੀਂ ਬਣੇ ਹੋਣਗੇ ਜਦ ਕਿ ਦੂਜੇ ਪਾਸੇ ਕਈ ਸਰਦੇ ਪੁੱਜਦੇ ਘਰਾਂ ਦੇ ਨੀਲੇ ਕਾਰਡ ਜ਼ਰੂਰ ਬਣੇ ਹੋਣਗੇਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਏਕਰਜ਼ ਦੇ ਮੱਕੜਜਾਲ ਵਿੱਚ ਹਰ ਇੱਕ ਨੂੰ ਫਸਾਇਆ ਜਾ ਰਿਹਾ ਹੈਹੁਣ ਤਾਂ ਭਾਵੇਂ ਤੁਸੀਂ ਕਰਜ਼ਾ ਲੈਣ ਲਈ ਅਪਲਾਈ ਵੀ ਨਹੀਂ ਕੀਤਾ, ਤੁਹਾਡੇ ਮੁਬਾਇਲ ਫੋਨ ’ਤੇ ਕਰਜ਼ (ਲੋਨ) ਪਾਸ ਹੋਣ ਦੇ ਮੈਸਜ਼ ਆਮ ਹੀ ਆ ਰਹੇ ਹਨਮੇਰੇ ਆਪਣੇ ਨਾਲ ਅਜਿਹਾ ਕਈ ਵਾਰ ਹੋ ਚੁੱਕਾ ਹੈ

ਇੱਕ ਗੱਲ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੰਗਣ ’ਤੇ ਡੰਡਾ ਵਰ੍ਹਾਉਂਦੀ ਹੈ ਦੂਜੇ ਪਾਸੇ ਰਾਜ ਗੱਦੀਆਂ ’ਤੇ ਬਿਰਾਜਮਾਨ ਹੋਣ ਲਈ ਮੁਫ਼ਤ ਦਾ ਲਾਰਾ ਵੀ ਲਾਉਂਦੀ ਹੈਭਾਰਤੀ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਸੁਪਨੇ ਦਿਖਾ ਕੇ ਇਹ ਚਲਾਕ ਸਿਆਸਤਦਾਨ ਗੱਦੀਆਂ ’ਤੇ ਬਿਰਾਜਮਾਨ ਹੋ ਜਾਂਦੇ ਹਨ ਅਤੇ ਫਿਰ ਇਸ ਦੇਸ਼ ਨੂੰ ਘੁਣ ਬਣ ਕੇ ਅੰਦਰੋਂ ਅੰਦਰੀ ਖੋਖਲਾ ਕਰ ਰਹੇ ਹਨਪਿਛਲੇ 72-73 ਸਾਲਾਂ ਤੋਂ ਇਹੀ ਚੱਲ ਰਿਹਾ ਹੈ

ਭਾਰਤੀ ਸਿਆਸਤਦਾਨ ਸਾਡੀਆਂ ਕਮਜ਼ੋਰੀਆਂ ਅਤੇ ਇਛਾਵਾਂ ਨੂੰ ਜਾਣਦੇ ਹਨ ਅਤੇ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਹਨ ਇਨ੍ਹਾਂ ਨੇ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੋਈ ਹੈ ਇਨ੍ਹਾਂ ਨੇ ਸਾਨੂੰ ਧਰਮਾਂ ਅਤੇ ਜਾਤਾਂ ਪਾਤਾਂ ਵਿੱਚ ਅਤੇ ਓ ਬੀ ਸੀ, ਜਨਰਲ ਜਾਂ ਫਿਰ ਐੱਸ ਸੀ ਵਰਗਾਂ ਵਿੱਚ ਵੰਡ ਕੇ ਆਪਸ ਵਿੱਚ ਲੜਾਉਣਾ ਸ਼ੁਰੂ ਕੀਤਾ ਹੋਇਆ ਹੈਅਸੀਂ ਇਨ੍ਹਾਂ ਦੀਆਂ ਨੀਤੀਆਂ ਦਾ ਸ਼ਿਕਾਰ ਵੀ ਹੋ ਰਹੇ ਹਾਂਇਹ ਧਰਮ ਦੇ ਨਾਂ ’ਤੇ ਲੋਕਾਂ ਨੂੰ ਬੁੱਧੂ ਬਣਾ ਕੇ ਦੰਗੇ ਫਸਾਦ ਕਰਾਉਣ ਵਿੱਚ ਬਹੁਤ ਮਾਹਿਰ ਹਨਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਿਸੇ ਦੰਗੇ ਫਸਾਦ ਵਿੱਚ ਕੋਈ ਵੱਡਾ ਸਿਆਸੀ ਜਾਂ ਧਾਰਮਿਕ ਲੀਡਰ ਮਾਰਿਆ ਗਿਆ ਹੋਵੇ, ਸਭ ਸਾਧਾਰਨ ਲੋਕ ਹੀ ਮਰਦੇ ਹਨ

ਇਹ ਆਮ ਹੀ ਕਿਹਾ ਜਾਂਦਾ ਸੀ ਕਿ ਸਰਕਾਰੀ ਖਜ਼ਾਨੇ ਵਿੱਚੋਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਖਜ਼ਾਨੇ ਵਿੱਚ ਪੈਸੇ ਕਿੱਥੋਂ ਆਉਂਦੇ ਹਨ? ਸਭ ਜਾਣਦੇ ਹਨ ਕਿ ਇਹ ਪੈਸਾ ਸਾਡੀਆਂ ਜੇਬਾਂ ਵਿੱਚੋਂ ਹੀ ਜਾਂਦਾ ਹੈਸਾਡੇ ’ਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਾਏ ਜਾ ਰਹੇ ਹਨਸਾਨੂੰ ਪਤਾ ਹੈ ਕਿ ਇਹ ਸਾਡੀਆਂ ਹੀ ਜੁੱਤੀਆਂ ਹਨ, ਜੋ ਸਿਆਸਤਦਾਨ ਸਾਡੇ ਹੀ ਸਿਰ ਵਿੱਚ ਮਾਰ ਰਹੇ ਹਨਮਹਿੰਗਾਈ ਇਹਨਾਂ ਸਿਆਸਤਦਾਨਾਂ ਅਤੇ ਸਰਮਾਏਦਾਰਾਂ ਦੀ ਮਿਲੀਭੁਗਤ ਨਾਲ ਹੀ ਦਿਨੋਂ ਦਿਨ ਛੜੱਪੇ ਮਾਰ ਮਾਰ ਕੇ ਵਧ ਰਹੀ ਹੈਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿਆਸਤਦਾਨਾਂ ਨੂੰ ਕਿੰਨੀਆਂ ਸਹੂਲਤਾਂ ਮਿਲ ਰਹੀਆਂ ਹਨ ਅਤੇ ਆਮ ਲੋਕਾਂ ਦਾ ਕੀ ਹਾਲ ਹੈ? ਸਰਮਾਏਦਾਰ ਅਤੇ ਸਿਆਸਤਦਾਨ ਰਲਮਿਲ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟ ਅਤੇ ਕੁੱਟ ਰਹੇ ਹਨਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੁੱਠੀ ਭਰ ਸਰਮਾਏਦਾਰ ਅਤੇ ਸਿਆਸਤਦਾਨ ਪਿਛਲੇ ਲੰਮੇ ਸਮੇਂ ਤੋਂ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰ ਰਹੇ ਹਨਇਹਨਾਂ ਦੇ ਸਵਿੱਸ ਬੈਂਕਾਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਹਨਕਾਲਾ ਧਨ ਵਾਪਸ ਲਿਆਉਣ ਲਈ ਹੁਣ ਤਕ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਵੀ ਉਪਰਾਲਾ ਨਹੀਂ ਕੀਤਾ ਸਿਆਸਤ ਦੇ ਹਮਾਮ ਵਿੱਚ ਸਾਰੇ ਸਿਆਸਤਦਾਨ ਨੰਗੇ ਹਨ

ਸਾਰੇ ਸਿਆਸਤਦਾਨਾਂ ਦਾ ਲੁੱਟ ਦਾ ਤਰੀਕਾ ਵੀ ਇੱਕੋ ਜਿਹਾ ਹੀ ਹੈਮੁਫ਼ਤ ਅਤੇ ਮੁਆਫ਼ ਦਾ ਨਾਅਰਾ ਹਰ ਸਿਆਸੀ ਪਾਰਟੀ ਲਾ ਰਹੀ ਹੈਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਚਿੜੀਆਂ ਨੂੰ ਫੜਨ ਲਈ ਟੋਕਰਾ ਟੇਢਾ ਕਰਕੇ ਉਸ ਦੇ ਖੂੰਜੇ ’ਤੇ ਡੰਡਾ ਲਾ ਕੇ ਉਸ ਡੰਡੇ ਨੂੰ ਰੱਸੀ ਬੰਨ੍ਹ ਕੇ ਰੱਸੀ ਦਾ ਇੱਕ ਸਿਰਾ ਹੱਥ ਵਿੱਚ ਫੜ ਕੇ ਦੂਰ ਖੜ੍ਹੇ ਹੋ ਜਾਂਦੇ ਸੀ ਤੇ ਟੋਕਰੇ ਹੇਠ ਦਾਣੇ ਜਾਂ ਰੋਟੀ ਦੇ ਟੁਕੜੇ ਖਿਲਾਰ ਕੇ ਚਿੜੀ ਨੂੰ ਟੋਕਰੇ ਹੇਠ ਆਉਣ ਦਾ ਲਾਲਚ ਦਿੰਦੇ ਸੀਜਦੋਂ ਚਿੜੀ ਵਿਚਾਰੀ ਦਾਣੇ ਅਤੇ ਰੋਟੀ ਦੇ ਟੁਕੜੇ ਖਾਣ ਲਈ ਟੋਕਰੇ ਥੱਲੇ ਆਉਂਦੀ ਸੀ ਤਾਂ ਅਸੀਂ ਰੱਸੀ ਖਿੱਚ ਕੇ ਚਿੜੀ ਨੂੰ ਕਾਬੂ ਕਰ ਲੈਂਦੇ ਸੀਫਿਰ ਉਸ ਨੂੰ ਆਪਣੀ ਮਨਮਰਜ਼ੀ ਦੇ ਰੰਗਾਂ ਨਾਲ ਰੰਗ ਕੇ ਦੁਬਾਰਾ ਉੱਡਣ ਲਈ ਛੱਡ ਦਿੰਦੇ ਸੀਬਿਲਕੁਲ ਇਸੇ ਤਰ੍ਹਾਂ ਹੀ ਇਹ ਸਾਰੇ ਸਿਆਸਤਦਾਨ ਸਾਨੂੰ ਲੋਕਤੰਤਰ ਦੇ ਟੋਕਰੇ ਹੇਠ ਮੁਫ਼ਤ ਅਤੇ ਮੁਆਫ਼ ਦੇ ਲਾਲਚ ਦੇ ਟੁਕੜੇ ਪਾ ਕੇ ਖੁਦ ਗੱਦੀਆਂ ’ਤੇ ਬਿਰਾਜਮਾਨ ਹੋ ਜਾਂਦੇ ਹਨ ਅਤੇ ਅਸੀਂ ਪੂਰੇ 5 ਸਾਲਾਂ ਲਈ ਇਸ ਲੋਕਤੰਤਰ ਦੇ ਟੋਕਰੇ ਥੱਲੇ ਕੈਦ ਹੋ ਜਾਂਦੇ ਹਾਂਫਿਰ ਇਹ ਸਿਆਸਤਦਾਨ ਪੂਰੇ 5 ਸਾਲ ਆਪਣੀਆਂ ਮਨਮਰਜ਼ੀਆਂ ਕਰਕੇ ਆਪਣੇ ਪੁੱਤਰਾਂ ਪੋਤਰਿਆਂ ਲਈ ਬੈਂਕ ਖਾਤੇ ਕਾਲੇ ਕਰਨ ਅਤੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਨਾਂ ’ਤੇ ਪਲਾਟ ਖਰੀਦਣ ਵਿੱਚ ਰੁੱਝ ਜਾਂਦੇ ਹਨਜੇਕਰ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਸੱਚ ਸਭ ਦੇ ਸਾਹਮਣੇ ਆ ਸਕਦਾ ਹੈਇੱਕ ਗਲਤੀ ਸਾਡੀ ਆਪਣੀ ਵੀ ਹੈ, ਅਸੀਂ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੂੰ ਵੋਟਾਂ ਪਾ ਪਾ ਕੇ ਸਿਆਸਤਦਾਨ ਬਣਾ ਦਿੱਤਾ ਹੈ

ਇੱਕ ਸ਼ਬਦ ਹੈ ‘ਆਤਮ ਨਿਰਭਰ’ ਮੈਨੂੰ ਉਸ ਗੋਰੇ ਅੰਗਰੇਜ਼ ਦੀ ਕਹਾਣੀ ਚੇਤੇ ਆਉਂਦੀ ਹੈ ਜੋ ਇੱਕ ਭਾਰਤੀ ਔਰਤ ’ਤੇ ਇਸ ਕਰਕੇ ਖਿਝਦਾ ਸੀ ਕਿਉਂਕਿ ਉਹ ਆਪਣੀ ਛੱਤ ’ਤੇ ਖੜ੍ਹੀ ਹੋ ਕੇ ਪੰਛੀਆਂ ਨੂੰ ਦਾਣੇ ਅਤੇ ਬਚੀਆਂ ਹੋਈਆਂ ਰੋਟੀਆਂ ਖਿਲਾਰ ਦਿੰਦੀ ਸੀਕਿਸੇ ਵਿਅਕਤੀ ਵੱਲੋਂ ਉਸ ਗੋਰੇ ਅੰਗਰੇਜ਼ ਤੋਂ ਖਿਝਣ ਦਾ ਕਾਰਨ ਪੁੱਛਿਆ ਤਾਂ ਉਸ ਦਾ ਜਵਾਬ ਸੁਣ ਕੇ ਉਹ ਵਿਅਕਤੀ ਹੈਰਾਨ ਰਹਿ ਗਿਆਉਸ ਅੰਗਰੇਜ਼ ਨੇ ਕਿਹਾ ਕਿ ਇਹ ਔਰਤ ਜਾਨਵਰਾਂ ਦੀ ਆਦਤ ਵਿਗਾੜ ਰਹੀ ਹੈਇਹ ਜਾਨਵਰਾਂ ਨੂੰ ਆਤਮ ਨਿਰਭਰ ਨਹੀਂ ਹੋਣ ਦੇ ਰਹੀਜਦੋਂ ਇਹ ਔਰਤ ਮਰ ਗਈਫਿਰ ਇਹ ਜਾਨਵਰ ਕੀ ਕਰਨਗੇ? ਇਨ੍ਹਾਂ ਨੂੰ ਬਿਨਾ ਕੋਈ ਮਿਹਨਤ ਕੀਤਿਆਂ ਮੁਫ਼ਤ ਦਾ ਖਾਣ ਦੀ ਆਦਤ ਪੈ ਜਾਵੇਗੀਉਸ ਗੋਰੇ ਅੰਗਰੇਜ਼ ਦੀ ਸੋਚ ਨੂੰ ਸਲਾਮ ਕਰਨੀ ਚਾਹੀਦੀ ਹੈਪਰ ਸਾਡੇ ਸਾਰੇ ਸਿਆਸਤਦਾਨ ਵੀ ਉਸ ਔਰਤ ਦੀ ਤਰ੍ਹਾਂ ਇਸ ਮੁਫ਼ਤ ਅਤੇ ਮੁਆਫ਼ ਦੀ ਆੜ ਹੇਠ ਸਾਡੇ ਭਾਰਤੀਆਂ ਦੀਆਂ ਆਦਤਾਂ ਵਿਗਾੜ ਰਹੇ ਹਨਇਹ ਸਾਰੇ ਸਿਆਸਤਦਾਨ ਸਾਨੂੰ ਹਮੇਸ਼ਾ ਹੀ ਮੰਗਤੇ ਬਣਾਈ ਰੱਖਣ ਵਾਲੀਆਂ ਨੀਤੀਆਂ ਦਾ ਐਲਾਨ ਕਰਦੇ ਹਨ, ਇਹ ਸਾਨੂੰ ਆਤਮ ਨਿਰਭਰ ਬਣਾਉਣ ਵਾਲੀ ਕੋਈ ਵੀ ਨੀਤੀ ਨਹੀਂ ਘੜਦੇਇਹ ਕਿੱਥੋਂ ਦੀ ਸਿਆਣਪ ਹੈ ਕਿ ਲੋਕਾਂ ਨੂੰ ਲੁੱਟ ਕੇ ਉਨ੍ਹਾਂ ਨੂੰ ਬੁੱਧੂ ਬਣਾ ਕੇ ਥੋੜ੍ਹਾ ਬਹੁਤ ਮੁਫ਼ਤ ਅਤੇ ਮੁਆਫ਼ ਦਾ ਨਾਅਰਾ ਲਾ ਕੇ ਆਪ ਗੱਦੀਆਂ ਤੇ ਬਿਰਾਜਮਾਨ ਹੋ ਕੇ ਐਸ਼ ਪ੍ਰਸਤੀ ਕਰੋਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈਇਸ ਖਜ਼ਾਨੇ ਵਿੱਚ ਪੈਸੇ ਕਿੱਥੋਂ ਆਉਣਗੇ? ਇਹ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਹੀ ਆਉਣਗੇਮਹਿੰਗਾਈ ਵਧੇਗੀ ਅਤੇ ਕੇਂਦਰ ਸਰਕਾਰ ਦੀ ਤਰ੍ਹਾਂ ਹੀ ਮਧ ਵਰਗ ਨੂੰ ਲੁੱਟਿਆ ਜਾਵੇਗਾਉਦਾਹਰਣ ਦੇ ਤੌਰ ’ਤੇ ਇਨਕਮ ਟੈਕਸ ਦੀ ਤਰ੍ਹਾਂ ਹੀ ਬਿਜਲੀ ਦੇ 300 ਯੂਨਿਟ ਮੁਆਫ਼ ਕੀਤੇ ਗਏ ਹਨਜਿਸ ਤਰ੍ਹਾਂ ਕੇਂਦਰ ਸਰਕਾਰ ਨੇ 5 ਲੱਖ ਰੁਪਏ ਤਕ ਇਨਕਮ ਟੈਕਸ ਮੁਆਫ਼ ਕੀਤਾ ਹੋਇਆ ਹੈ ਅਤੇ ਜੇਕਰ ਇੱਕ ਰੁਪਇਆ ਵੀ ਵੱਧ ਆਮਦਨ ਹੋ ਗਈ ਤਾਂ 12500 ਦੇ ਲਗਭਗ ਇਨਕਮ ਟੈਕਸ ਦੇਣਾ ਪਵੇਗਾਬਿਲਕੁਲ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਵੀ ਬਿਜਲੀ ਮੁਆਫ਼ ਦਾ ਐਲਾਨ ਕੀਤਾ ਹੈਜੇਕਰ 2 ਮਹੀਨਿਆਂ ਵਿੱਚ 600 ਯੂਨਿਟ ਤੋਂ 601 ਯੂਨਿਟ ਬਿਜਲੀ ਦੀ ਖਪਤ ਹੋ ਗਈ ਤਾਂ ਪੂਰਾ ਬਿੱਲ ਭਰਨਾ ਪਵੇਗਾਫਿਰ ਬਿਜਲੀ ਬਿੱਲ ਮੁਆਫ਼ ਕਰਨ ਦਾ ਐਨਾ ਜ਼ਿਆਦਾ ਰੌਲਾ ਕਿਉਂ ਪਾਇਆ ਜਾ ਰਿਹਾ ਹੈਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈਬਿਜਲੀ ਦੇ ਸਮਾਰਟ ਮੀਟਰ ਇਸ ਕਰਕੇ ਹੀ ਲਾਏ ਜਾ ਰਹੇ ਹਨ ਤਾਂ ਕਿ ਕੀਤੀ ਜਾ ਰਹੀ ਲੁੱਟ ਦਾ ਲੋਕਾਂ ਨੂੰ ਪਤਾ ਨਾ ਲੱਗੇਬਿਲਕੁਲ ਮੁਬਾਇਲ ਡੈਟਾ ਦੀ ਤਰ੍ਹਾਂ ਹੀ ਲੋਕਾਂ ਨੂੰ ਬਿਜਲੀ ਮੀਟਰ ਰੀਚਾਰਜ ਕਰਾਉਣੇ ਹੀ ਪੈਣਗੇਫਿਰ ਮੁਬਾਇਲ ਕੰਪਨੀਆਂ ਦੀ ਤਰ੍ਹਾਂ ਸਰਕਾਰ ਜਿੰਨਾ ਮਰਜ਼ੀ ਰੇਟ ਤੈਅ ਕਰ ਦੇਵੇਜਿਉਂ ਜਿਉਂ ਵਿਗਿਆਨ ਤਰੱਕੀ ਕਰ ਰਿਹਾ ਹੈ ਉਸੇ ਤਰ੍ਹਾਂ ਹੀ ਲੁਟੇਰੇ ਲੁੱਟ ਕਰਨ ਲਈ ਨਵੇਂ ਨਵੇਂ ਢੰਗ ਤਰੀਕੇ ਲੱਭ ਰਹੇ ਹਨ

ਦੇਸ਼ ਵਾਸੀਓ ਜਾਗੋ! ਅੱਜ ਇਸ ਮੁਫ਼ਤ ਅਤੇ ਮੁਆਫ਼ ਦੇ ਚੱਕਰ ਵਿੱਚ ਫਸ ਕੇ ਆਪਸ ਵਿੱਚ ਲੜਨ ਦੀ ਲੋੜ ਨਹੀਂ ਹੈ ਬਲਕਿ ਸਿਆਸਤਦਾਨਾਂ ਦੀਆਂ ਚਲਾਕੀਆਂ ਸਮਝਣ ਦੀ ਲੋੜ ਹੈਉਨ੍ਹਾਂ ਤੋਂ ਇਹ ਮੰਗ ਕਰਨ ਦੀ ਲੋੜ ਹੈ ਕਿ ਮਹਿੰਗਾਈ ਨੂੰ ਨੱਥ ਪਾਈ ਜਾਵੇਬੱਸ ਕਿਰਾਏ ਅਤੇ ਬਿਜਲੀ ਦੇ ਬਿੱਲ ਘੱਟ ਤੋਂ ਘੱਟ ਕੀਤੇ ਜਾਣਰੋਜ਼ਮਰਾ ਵਰਤੋਂ ਦੀਆਂ ਕੀਮਤਾਂ ਘੱਟ ਕਰਕੇ ਸਰਮਾਏਦਾਰਾਂ ਦੀ ਲੁੱਟ ਬੰਦ ਕਰਾਈ ਜਾਵੇ

ਆਖਿਰ ਕਦੋਂ ਤਕ ਇਹ ਮੁਫ਼ਤ ਅਤੇ ਮੁਆਫ਼ ਦੀ ਖੇਡ ਚੱਲਦੀ ਰਹੇਗੀ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3511)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author