VishvamitterBammi7ਸਹਾਇਤਾ ਕਰਨੀ ਤਾਂ ਦੂਰ ਦੀ ਗੱਲ ਹੈ, ਆਪਣੇ ਆਪ ਨੂੰ ਧਰਮੀ ਕਰਮੀ ਅਖਵਾਉਣ ਵਾਲੇ ...
(18 ਮਈ 2021)

 

ਪਿਛਲੇ ਸਾਲ ਜਦੋਂ ਸਰਕਾਰ ਦੀ ਦੂਰਅੰਦੇਸ਼ੀ ਦੀ ਘਾਟ ਕਾਰਣ ਇੱਕ ਦਮ ਲਾਕਡਾਊਨ ਲੱਗ ਗਿਆ ਤਾਂ ਫੈਕਟਰੀਆਂ ਦੇ ਮਾਲਕਾਂ ਨੇ, ਜਿਨ੍ਹਾਂ ਨੇ ਕਈ ਕਈ ਸਾਲ ਵਫ਼ਰ ਮਿਹਨਤ ਲੁੱਟੀ, ਉਨ੍ਹਾਂ ਨੇ ਆਪਣੇ ਮਜ਼ਦੂਰਾਂ ਨੂੰ ਨਾ ਕੋਈ ਰਹਿਣ ਲਈ ਜਗ੍ਹਾ ਦਿੱਤੀ ਅਤੇ ਨੇ ਕੋਈ ਆਰਥਿਕ ਸਹਾਇਤਾ ਕੀਤੀਮਕਾਨ ਮਾਲਕਾਂ ਨੇ ਵੀ ਉਹਨਾਂ ਨੂੰ ਘਰਾਂ ਤੋਂ ਕੱਢ ਦਿੱਤਾਦੁਕਾਨਾਂ ਤੋਂ ਰਾਸ਼ਨ ਉਧਾਰ ’ਤੇ ਮਿਲਣ ਦੀ ਕੋਈ ਆਸ ਨਹੀਂ ਸੀਇਹਨਾਂ ਮਜ਼ਦੂਰਾਂ ਨੇ ਭੁੱਖ ਨਾਲ ਮਰਨ ਦੀ ਬਜਾਏ ਕਰੋਨਾ ਨਾਲ ਮਰਨ ਨੂੰ ਤਰਜੀਹ ਦਿੱਤੀ ਅਤੇ ਜਿਹੜੇ ਤਿੰਨ ਚਾਰ ਗੁਣਾ ਕਿਰਾਇਆ ਖਰਚ ਕੇ ਬੱਸਾਂ ਵਿੱਚ ਜਾ ਸਕਦੇ ਸਨ ਉਨ੍ਹਾਂ ਬੱਸਾਂ ਫੜ ਲਈਆਂ. ਜਿੰਨਾ ਕੋਲ ਸਾਈਕਲ ਸੀ, ਉਹ ਸਾਈਕਲ ’ਤੇ ਹੀ ਆਪਣੇ ਪਿੰਡਾਂ ਨੂੰ ਢਾਈ ਤਿੰਨ ਸੌ ਕਿਲੋਮੀਟਰ ਦੇ ਸਫ਼ਰ ਤੇ ਨਿਕਲ ਪਏ। ਕਈ ਪੈਦਲ ਹੀ ਚੱਲ ਪਏ। ਕਈ ਆਪਣੇ ਬਿਰਧ ਮਾਤਾ ਜਾਂ ਪਿਤਾ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਤੁਰ ਪਏ ਅਤੇ ਕਾਫੀ ਸਾਰੇ ਰਸਤਿਆਂ ਵਿੱਚ ਹੀ ਮਾਰੇ ਗਏ

ਦੋ ਘਟਨਾਵਾਂ ਅਜਿਹੀਆਂ ਹੋਈਆਂ ਜਿਹੜੀਆਂ ਵੇਖ ਕੇ ਹਰ ਸੰਵੇਦਨਸ਼ੀਲ ਵਿਅਕਤੀ ਦਾ ਦਿਲ ਪਸੀਜ ਗਿਆਇੱਕ ਘਟਨਾ ਮੁਜ਼ੱਫਰ ਪੁਰ ਦੇ ਰੇਲ ਸਟੇਸ਼ਨ ਦੀ ਸੀ ਜਿੱਥੇ ਇੱਕ ਬੱਚਾ ਉਮਰ ਲਗਭਗ ਦੋ ਸਾਲ ਹੈ, ਆਪਣੀ ਮਰੀ ਪਈ ਮਾਂ ਨੂੰ ਸੁੱਤੀ ਸਮਝ ਕੇ ਉਸ ਤੋਂ ਚਾਦਰ ਖਿੱਚ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀਦੂਜੀ ਘਟਨਾ ਦਾਮੋਹ ਸਟੇਸ਼ਨ ਦੇ ਨੇੜੇ ਰੇਲ ਲਾਈਨ ’ਤੇ ਮਰੀ ਪਈ ਮਾਂ ਦਾ ਚੌਦਾਂ ਮਹੀਨਿਆਂ ਦਾ ਬੱਚਾ ਉਸਦਾ ਦੁੱਧ ਚੁੰਘਣ ਦੀ ਕੋਸ਼ਿਸ਼ ਕਰ ਰਿਹਾ ਸੀਪਰ ਵੇਲੇ ਦੀ ਪੱਥਰ ਦਿਲ ਸਰਕਾਰ ਉੱਤੇ ਅਜਿਹੀਆਂ ਘਟਨਾਵਾਂ ਦਾ ਕੋਈ ਅਸਰ ਨਹੀਂ ਸੀਸਰਕਾਰ ਨੇ ਇਹਨਾਂ ਦੀ ਸਹਾਇਤਾ ਕੀ ਕਰਨੀ ਸੀ, ਉਲਟਾ ਆਪਣੇ ਆਪਣੇ ਪਿੰਡਾਂ ਵਲ ਜਾਂਦੇ ਕਿਸਮਤ ਦੇ ਮਾਰੇ ਮਜ਼ਦੂਰਾਂ ’ਤੇ ਲਾਠੀ ਚਾਰਜ ਕੀਤਾ ਅਤੇ ਪਾਣੀ ਦੀਆਂ ਬੋਛਾਰਾਂ ਮਾਰੀਆਂਹੋਰ ਤਾਂ ਹੋਰ ਐਨੀ ਬੇਦਰਦੀ ਕਿ ਕਰੋਨਾ ਦੀ ਰੋਕ ਥਾਮ ਲਈ ਛੇਤੀ ਤੋਂ ਛੇਤੀ ਪ੍ਰਬੰਧ ਕਰਨ ਦੀ ਬਜਾਏ ਛੇ ਮਹੀਨੇ ਤਕ ਪ੍ਰਬੰਧਾਂ ਦੀ ਥਾਂ ਸਾਰਾ ਜ਼ੋਰ ਅਤੇ ਸਮਾਂ ਚੀਨ ਨੂੰ ਬਦਨਾਮ ਕਰਨ ’ਤੇ ਲਗਾ ਦਿੱਤਾ

ਮੁਸੀਬਤ ਵੇਲੇ ਹੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਪਰਖ ਹੁੰਦੀ ਹੈਕਰੋਨਾ ਵਾਇਰਸ ਕਾਰਣ ਮੌਤ ਹੋਣ ’ਤੇ ਖੂਨ ਦੇ ਰਿਸ਼ਤੇ ਵਾਲੇ ਵੀ ਮ੍ਰਿਤਕ ਨੂੰ ਅੰਤਿਮ ਰਸਮਾਂ ਲਈ ਲੈਣ ਨਹੀਂ ਗਏਇੱਕ ਜੱਜ ਦੇ ਪਿਤਾ ਜੀ ਦੀ ਮੌਤ ’ਤੇ ਉਹ ਮ੍ਰਿਤਕ ਨੂੰ ਨਹੀਂ ਲੈਣ ਗਿਆਜਦੋਂ ਹਸਪਤਾਲ ਤੋਂ ਬਾਰ ਬਾਰ ਫੋਨ ਆਏ ਕਿ ਇਸ ਨੂੰ ਲੈ ਜਾਓ ਤਾਂਕਿ ਕਾਗਜ਼ੀ ਕਾਰਵਾਈ ਪੂਰੀ ਹੋ ਸਕੇ ੳ, ਉਸ ਜੱਜ ਨੇ ਕੋਈ ਛੋਟਾ ਅਫਸਰ ਮੁਖਤਾਰ ਬਣਾ ਕੇ ਭੇਜ ਦਿੱਤਾਕਈ ਵਾਰ ਅਜਿਹਾ ਵੀ ਹੋਇਆ ਕਿ ਸ਼ਮਸ਼ਾਨ ਘਾਟ ਵਿੱਚ ਦਾਹ ਸੰਸਕਾਰ ਲਈ ਲਿਆਂਦੇ ਜਾ ਰਹੇ ਸ਼ਵ ਨੂੰ ਸ਼ਮਸ਼ਾਨ ਘਾਟ ਵਾਲੇ ਮੁਹੱਲੇ ਦੇ ਲੋਕਾਂ ਨੇ ਨਹੀਂ ਆਉਣ ਦਿੱਤਾ ਇੱਥੋਂ ਤਕ ਕਿ ਉਸ ਮੁਹੱਲੇ ਦੇ ਮ੍ਰਿਤਕ ਦਾ ਦਾਹ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਨਹੀਂ ਪਹੁੰਚਣ ਦਿੱਤਾਇੱਕ ਵਾਰ ਤਾਂ ਮੁਹੱਲਾ ਨਿਵਾਸੀਆਂ ਨੇ ਮਿਓਨੀਪਲ ਕਮਿਸ਼ਨਰ ਦਾ ਮ੍ਰਿਤਕ ਸਰੀਰ ਵੀ ਸ਼ਮਸ਼ਾਨ ਘਾਟ ਤਕ ਜਾਣ ਤੋਂ ਰੋਕ ਦਿੱਤਾ

ਮਹਿੰਗੀਆਂ ਲੱਕੜੀਆਂ ਹੋਣ ਕਾਰਣ ਗਰੀਬ ਲੱਕੜ ਨਹੀਂ ਖਰੀਦ ਸਕਿਆ ਅਤੇ ਕਿਸੇ ਰਿਸ਼ਤੇਦਾਰ ਜਾਂ ਸਮਾਜ ਸੇਵੀ ਨੇ ਵੀ ਸਹਾਇਤਾ ਨਹੀਂ ਕੀਤੀ, ਇਸ ਲਈ ਲਾਸ਼ਾਂ ਗੰਗਾ ਨਦੀ ਕਿਨਾਰੇ ਦੱਬ ਦਿੱਤੀਆਂਸਹਾਇਤਾ ਕਰਨੀ ਤਾਂ ਦੂਰ ਦੀ ਗੱਲ ਹੈ, ਆਪਣੇ ਆਪ ਨੂੰ ਧਰਮੀ ਕਰਮੀ ਅਖਵਾਉਣ ਵਾਲੇ ਸ਼ਮਸ਼ਾਨ ਘਾਟਾਂ ਦੇ ਪ੍ਰਬੰਧਕਾਂ ਨੇ ਦਾਹ ਸੰਸਕਾਰ ਕਰਨ ਦੇ ਰੇਟ ਵਾਧਾ ਦਿੱਤੇ ਅਤੇ ਆਚਾਰਜੀ ਵੀ ਇਸ ਕੰਮ ਵਿੱਚ ਪਿੱਛੇ ਨਹੀਂ ਰਹੇਕਫ਼ਨ ਅਤੇ ਅੰਤਿਮ ਸੰਸਕਾਰ ਵਿੱਚ ਵਰਤੇ ਜਾਣ ਵਾਲੀ ਸਮਗਰੀ ਵੇਚਣ ਵਾਲਿਆਂ ਨੇ ਵੀ ਖੂਬ ਲੁੱਟਿਆਹੁਣ ਕੁਝ ਸਮਜ ਸੇਵੀਆਂ ਨੇ ਕਿਹਾ ਹੈ ਜੰਗਲ ਤਾਂ ਪਹਿਲਾਂ ਹੀ ਭਾਰਤ ਵਿੱਚ ਘਟ ਗਏ ਹਨ, ਸ਼ਮਸ਼ਾਨ ਘਾਟਾਂ ਵਿੱਚ ਵਰਤੀ ਜਾਣ ਵਾਲੀ ਲੱਕੜ ਲਈ ਧੜਾਧੜ ਜੰਗਲ ਕੱਟਣ ਨਾਲ ਇਹ ਹੋਰ ਘਟ ਜਾਣੇ ਹਨਵਾਯੂਮੰਡਲ ਵਿੱਚ ਆਕਸੀਜਨ ਦੀ ਕਮੀ ਜਾਂ ਕਾਰਬਨ ਡਾਈ ਆਕਸਾਈਡ ਦਾ ਵਾਧਾ ਹੋ ਸਕਦਾ ਹੈਲੱਕੜਾਂ ਦੀ ਬਜਾਏ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਕਰੋਸਰਕਾਰਾਂ ਇਹ ਤਜਵੀਜ਼ਾਂ ਮੰਨ ਵੀ ਲੈਣਗੀਆਂਪਰ ਇੱਕ ਹੋਰ ਸਮੱਸਿਆ ਵੀ ਆ ਸਕਦੀ ਹੈ ਕਿ ਅਖੌਤੀ ਸਮਾਜ ਸੇਵੀ ਮਹਿੰਗੇ ਭਾਅ ਵੇਚਣ ਲਈ ਪਾਥੀਆਂ ਦਾ ਭੰਡਾਰਣ ਵੀ ਕਰ ਸਕਦੇ ਹਨ

ਕੁਝ ਸ਼ਮਸ਼ਾਨ ਘਾਟਾਂ ਵਿੱਚ ਜਦੋਂ ਮ੍ਰਿਤਕ ਐਨੀ ਜ਼ਿਆਦਾ ਗਿਣਤੀ ਵਿੱਚ ਆਉਣ ਲੱਗੇ ਕਿ ਦਾਹ ਸੰਸਕਾਰਾਂ ਲਈ ਬਣੀਆਂ ਜਗ੍ਹਾ ਘਟ ਪੈ ਗਈਆਂ ਤਾਂ ਅੰਮ੍ਰਿਤਸਰ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਵਾਲਿਆਂ ਨਾਲ ਲਗਦੀ ਪੁਡਾ ਦੀ ਖ਼ਾਲੀ ਜ਼ਮੀਨ ਵਰਤਣ ਦੀ ਆਗਿਆ ਮੰਗੀ ਪਰ ਪੁਡਾ ਪ੍ਰਬੰਧਕਾਂ ਨੇ ਅਸਥਾਈ ਸਮੇਂ ਲਈ ਵੀ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾਜੇਕਰ ਖਤਰਾ ਸੀ ਕਿ ਸ਼ਮਸ਼ਾਨ ਘਾਟ ਵਾਲੇ ਪੱਕਾ ਕਬਜ਼ਾ ਨਾ ਕਰ ਲੈਣ ਤਾਂ ਕਰੋਨਾ ਕਾਲ ਦੀ ਸਮਾਪਤੀ ਤਕ ਅਸਥਾਈ ਤੌਰ ’ਤੇ ਜਗ੍ਹਾ ਵਰਤਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਸੀ, ਐਗਰੀਮੈਂਟ ਹੋ ਸਕਦਾ ਸੀਪਰ ਇਸ ਵਕਤ ਸਾਰੀਆਂ ਸੰਸਥਾਵਾਂ ਆਤਮਾ ਰਹਿਤ ਹੋ ਚੁੱਕੀਆਂ ਹਨ, ਮਨੁੱਖੀ ਕਦਰਾਂ ਕੀਮਤਾਂ ਖਤਮ ਹੋ ਚੁੱਕੀਆਂ ਹਨਅੰਤਿਮ ਸੰਸਕਾਰ ਲਈ ਸਭ ਕੁਝ ਮਹਿੰਗਾ ਹੋਣ ਕਾਰਣ ਅਸਮਰਥ ਲੋਕਾਂ ਨੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਗੰਗਾ ਕਿਨਾਰੇ ਦੱਬ ਦਿੱਤੀਆਂ ਜੋ ਕਿ ਬਾਅਦ ਵਿੱਚ ਹਵਾ ਚੱਲਣ ਜਾਂ ਪਾਣੀ ਦੀ ਛੱਲਾਂ ਕਾਰਣ ਨੰਗੀਆਂ ਹੋ ਗਈਆਂ ਤੇ ਉਹਨਾਂ ਨੂੰ ਖਾਣ ਲਈ ਕੁੱਤੇ ਵੀ ਤਿਆਰ ਵੇਖੇ ਗਏ ਇਸ ਨੂੰ ਸਰਕਾਰ ਵੱਲੋਂ ਅਸਲੀਅਤ ਨੂੰ ਵੇਖਣ ਦੀ ਬਜਾਇ ਅੱਖਾਂ ਬੰਦ ਕਰਨੀਆਂ ਕਹੀਏ ਜਾਂ ਮਨੁੱਖੀ ਕਦਰਾਂ ਕੀਮਤਾਂ ਤੋਂ ਵਾਂਝੇ ਕਹੀਏ ਕਿ ਦੈਨਿਕ ਭਾਸਕਰ ਦੀ ਇੱਕ ਖਬਰ ਅਨੁਸਾਰ ਪਿਛਲੇ 71 ਦਿਨਾਂ ਵਿੱਚ ਕਰੋਨਾ ਕਾਰਣ ਹੋਈਆਂ ਮੌਤਾਂ ਦਾ ਸਰਕਾਰੀ ਅੰਕੜਾ 4218 ਹੈ ਜਦ ਕਿ ਸ਼ਮਸ਼ਾਨਘਾਟਾਂ ਵੱਲੋਂ ਜਾਰੀ ਮੌਤਾਂ ਦੇ ਸਰਟੀਫਿਕੇਟ 1.23 ਲੱਖ ਹਨ ਅੰਕੜਿਆਂ ਦੀ ਹੇਰਾ ਫੇਰੀ ਵਿੱਚ ਤਾਂ ਸਾਡੀਆਂ ਸਰਕਾਰਾਂ ਮਾਹਰ ਹਨਮਹਿੰਗਾਈ ਦਰ ਦੇ ਆਂਕੜੇ ਹੋਣ, ਪਰਚੂਨ ਕੀਮਤਾਂ ਦੇ ਸੂਚਕ ਅੰਕ ਦੇ ਅੰਕੜੇ ਹੋਣ, ਇਹਨਾਂ ਸਭਨਾਂ ਵਿੱਚ ਹਰ ਸਾਲ ਹੇਰਾ ਫੇਰੀ ਹੁੰਦੀ ਹੈ ਪਰ ਮੌਤਾਂ ਦੇ ਆਂਕੜਿਆਂ ਵਿੱਚ ਹੇਰਾ ਫੇਰੀ ਤੋਂ ਵੱਡਾ ਕਿਹੜਾ ਪਾਪ ਹੋ ਸਕਦਾ ਹੈ ਹੁਣ ਤਾਂ ਟੈਲੀਵਿਜ਼ਨ ਚੈਨਲ ਵੀ ਮੌਤਾਂ ਦੇ ਅੰਕੜੇ ਦੇ ਕੇ ਨਾਲ ਹੀ ਕਹਿੰਦੇ ਹਨ ਕਿ ਇਹ ਸਰਕਾਰੀ ਅੰਕੜੇ ਹਨ, ਅਸਲ ਅੰਕੜੇ ਵੱਧ ਹੋ ਸਕਦੇ ਹਨ

ਇਹ ਠੀਕ ਹੈ ਕਿ ਕੁਝ ਸਮਾਜੀ ਸੰਸਥਾਵਾਂ ਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ, ਗੁਰਦਵਾਰੇ ਅਤੇ ਡੇਰੇ ਆਰਜ਼ੀ ਹਸਪਤਾਲਾਂ ਵਿੱਚ ਤਬਦੀਲ ਹੋ ਗਏ ਜਿੱਥੇ ਡਾਕਟਰਾਂ ਦੀ ਵਰਤੋਂ ਲਈ ਦਵਾਈਆਂ, ਆਕਸੀਜਨ, ਵੈਂਟੀਲੇਟਰ ਅਤੇ ਹੋਰ ਸਾਰਾ ਜ਼ਰੂਰੀ ਸਮਾਨ ਹੈਕਈ ਗੁਰਦਵਾਰਿਆਂ ਨੇ ਆਕਸੀਜਨ ਦੇ ਲੰਗਰ ਲਗਾ ਦਿੱਤੇਪਿਛਲੇ ਸਾਲ ਵੀ ਬੇਘਰ ਅਤੇ ਖ਼ਾਲੀ ਜੇਬ ਆਪਣੇ ਪਿੰਡਾਂ ਨੂੰ ਸੈਂਕੜੇ ਕਿਲੋਮੀਟਰ ਦੇ ਸਫ਼ਰ ਤੇ ਜਾਂਦੇ ਭੁੱਖੇ ਪਿਆਸੇ ਮਜ਼ਦੂਰਾਂ ਲਈ ਸਮਜਿਕ ਸੰਸਥਾਵਾਂ ਨੇ ਖਾਣੇ ਅਤੇ ਪਾਣੀ ਦੇ ਲੰਗਰ ਲਗਾਏਪਰ ਇੱਥੇ ਆਪਣੇ ਉਹਨਾਂ ਦੋਸਤਾਂ ਰਿਸ਼ਤੇਦਾਰਾਂ ਦੀ ਪਛਾਣ ਹੋ ਗਈ ਜਿਹੜੇ ਕਹਿੰਦੇ ਸਨ ਕਿ ਜਿੱਥੇ ਤੇਰਾ ਪਸੀਨਾ ਡਿਗੇਗਾ ਉੱਥੇ ਸਾਡਾ ਖੂਨ ਡਿਗੇਗਾ ਹੈਮਾਂ, ਪਿਓ, ਭੈਣ, ਭਰਾ, ਧੀ ਪੁੱਤ ਦੀ ਵੀ ਪਛਾਣ ਹੋ ਗਈ, ਜਿਹੜੇ ਕਹਿੰਦੇ ਸਨ ਕਿ ਮੈਂ ਤੇਰੇ ਬਿਨਾ ਇੱਕ ਪਲ ਵੀ ਨਹੀਂ ਜੀ ਸਕਦਾ, ਨਹੀਂ ਜੀ ਸਕਦੀਕਈ ਥਾਂਵਾਂ ’ਤੇ ਰਿਸ਼ਤੇਦਾਰਾਂ ਦੀ ਬਜਾਏ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਵਿਅਕਤੀ ਹੀ ਆਪਣੇ ਬਣ ਕੇ ਆਏ

ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਇੱਕ ਵੈਬਿਨਾਰ ਪਾਜ਼ੇਟਿਵਿਟੀ ਅਨਲਿਮਿਟਿਫਡ (Positivety Unlimited) ਵਿੱਚ ਕਿਹਾ ਹੈ, “ਸਾਨੂੰ ਦੂਜੀ ਲਹਿਰ ਦੇ ਆਉਣ ਬਾਰੇ ਅਤੇ ਉਸ ਦੀ ਭਿਅੰਕਰਤਾ ਬਾਰੇ ਮਾਹਿਰਾਂ ਨੇ ਬਹੁਤ ਪਹਿਲਾਂ ਦਸ ਦਿੱਤਾ ਸੀ ਪਰ ਅਸੀਂ ਢਿੱਲੇ ਰਹੇਪੈਂਡੈਮਿਕ ਸਾਡੇ ਸਬਰ ਦਾ ਇਮਤਿਹਾਨ ਲੈ ਰਿਹਾ ਹੈ, ਪਰ ਅਸੀਂ ਜੇਤੂ ਹੋ ਕੇ ਨਿਕਲਾਂਗੇਭਾਰਤ ਪਿਛਲੇ ਕਈ ਸਮਿਆਂ ਵਿੱਚ ਵੀ ਮੁਸ਼ਕਿਲ ਹਾਲਤਾਂ ਵਿੱਚੋਂ ਲੋਕਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਕੇ ਨਿਕਲਿਆ ਹੈ, ਹੁਣ ਵੀ ਅਸੀਂ ਜੇਤੂ ਰਹਾਂਗੇ” ਪਰ ਮੋਦੀ ਜੀ ਜਾਂ ਮੋਦੀ ਸਰਕਾਰ ਆਪਣੇ ਕੇਡਰ ਦੇ ਮਾਲਿਕ ਮੋਹਨ ਭਾਗਵਤ ਦਾ ਬਾਕੀ ਸਾਰਾ ਬਿਆਨ ਦੇ ਰਹੀ ਹੈ ਪਰ ਉਸ ਵਿੱਚੋਂ ‘ਢਿੱਲੇ ਰਹਿਣ’ ਵਾਲੀ ਗੱਲ ਛੱਡ ਦਿੱਤੀ ਗਈ ਹੈ

ਅਸੀਂ ਭਾਰਤ ਦੇ ਆਮ ਨਾਗਰਿਕ ਵੀ ਚਾਹੁੰਦੇ ਹਾਂ ਕਿ ਕਰੋਨਾ ਵਾਇਰਸ ਉੱਤੇ ਛੇਤੀ ਜਿੱਤ ਪ੍ਰਾਪਤ ਕਰ ਲਈਏ ਤਾਂਕਿ ਪਹਿਲਾਂ ਵਾਂਗ ਫੈਕਟਰੀਆਂ ਅਤੇ ਖੇਤਾਂ ਵਿੱਚ ਉਤਪਾਦਨ ਹੋਵੇ। ਸੇਵਾ ਸੈਕਟਰ ਵੀ ਪੂਰੀ ਰਫ਼ਤਾਰ ਨਾਲ ਕੰਮ ਕਰੇ ਅਤੇ ਕਰੋਨਾ ਕਾਰਣ ਹੋਏ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਪਰ ਅਜੇ ਤਾਂ ਕਈ ਟੀਕਾਕਰਣ ਕੇਂਦਰ ਬੰਦ ਹਨ ਕਿਉਂਕਿ ਪਿੱਛੋਂ ਟੀਕੇ ਨਹੀਂ ਆ ਰਹੇਹਸਪਤਾਲਾਂ ਵਿੱਚ ਬੈਡ ਖ਼ਾਲੀ ਨਾ ਹੋਣ ਕਾਰਣ ਮਰੀਜ਼ ਹੋਰ ਹਸਪਤਾਲਾਂ ਵਿੱਚ ਰੈਫਰ ਹੋ ਰਹੇ ਹਨ ਪਰ ਜਗ੍ਹਾ ਉੱਥੇ ਵੀ ਨਹੀਂ ਮਿਲ ਰਹੀਤੰਗ ਆ ਕੇ ਲੋਕ ਝੋਲਾ ਛਾਪ ਡਾਕਟਰਾਂ ਤੋਂ ਇਲਾਜ ਕਰਵਾ ਰਹੇ ਹਨ, ਜਿਹੜੇ ਦਰਖਤਾਂ ਹੇਠ ਹੀ ਆਕਸੀਜਨ ਲਗਾ ਰਹੇ ਹਨ ਅਤੇ ਦਰਖਤਾਂ ਦੀਆਂ ਟਾਹਣੀਆਂ ਨਾਲ ਡਰਿੱਪ ਲਟਕਾ ਕੇ ਇਲਾਜ ਕਰ ਰਹੇ ਹਨ

ਦੂਜੇ ਪਾਸੇ ਬੇਸ਼ਰਮੀ ਭਰਿਆ ਸਰਕਾਰੀ ਬਿਆਨ ਆ ਰਿਹਾ ਹੈ ਕਿ ਆਕਸੀਜਨ, ਟੀਕਿਆਂ, ਦਵਾਈਆਂ ਅਤੇ ਡਾਕਟਰਾਂ ਦੀ ਕੋਈ ਕਮੀ ਨਹੀਂਬੇਸ਼ਰਮੀ ਦੀ ਹੱਦ ਹੈ ਕਿ ਕਰੋਨਾ ’ਤੇ ਕਾਬੂ ਪਾਉਣ ਲਈ ਡਾਕਟਰਾਂ, ਹਸਪਤਾਲਾਂ, ਬਿਸਤਰਿਆਂ, ਦਵਾਈਆਂ, ਵੈਂਟੀਲੇਟਰਾਂ, ਆਕਸੀਜਨ ਤੇ ਸਰਕਾਰੀ ਖਜ਼ਾਨੇ ਦੀ ਲੋੜੀਂਦੀ ਵਰਤੋਂ ਦੀ ਬਜਾਏ ਸੈਂਟਰਲ ਵਿਸਟਾ ਤੇ ਵੀਹ ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨਸਾਰੀ ਦੁਨੀਆ ਦੇ ਆਰਥਿਕ ਅਤੇ ਸਿਹਤ ਸਲਾਹਕਾਰ ਕਹਿ ਰਹੇ ਹਨ ਕਿ ਸੈਂਟਰਲ ਵਿਸਟਾ ਰੋਕ ਕੇ ਕਰੋਨਾ ਸੰਕਟ ਵੱਲ ਧਿਆਨ ਦਿਓ ਪਰ ਮੋਦੀ ਜੀ ਸਲਾਹਕਾਰਾਂ ਦੀ ਗੱਲ ਸੁਣ ਕੇ ਰਾਜ਼ੀ ਹੀ ਨਹੀਂਸਾਬਕਾ ਫੌਜੀਆਂ ਦੇ ਇੱਕ ਗਰੁੱਪ ਨੇ ਰਾਸ਼ਟਰਪਤੀ ਨੂੰ ਲਿਖਿਆ ਹੈ ਕਿ ਸੈਂਟਰਲ ਵਿਸਟਾ ਦੀ ਉਸਾਰੀ ਫਜ਼ੂਲ ਖਰਚੀ ਹੈਜਿਸ ਵਕਤ ਦੇਸ਼ ਦੀ ਆਰਥਿਕਤਾ ਕਰੋਨਾ ਕਾਲ ਵਿੱਚ ਵਿੱਚ ਪੂਰੀਆਂ ਸਿਹਤ ਸੇਵਾਵਾਂ ਦੇਣ ਤੋਂ ਅਸਮਰਥ ਹੈ, ਉਦੋਂ ਅਜਿਹੀਆਂ ਉਸਾਰੀਆਂ ਰੋਕ ਦੇਣਾ ਦੇਸ਼ ਹਿਤ ਵਿੱਚ ਹੈ, ਇਸ ਲਈ ਰੋਕ ਦਿਓ ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਸ਼ਟਰਪਤੀ ਸੈਂਟਰਲ ਵਿਸਟਾ ਰੋਕ ਸਕਦਾ ਹੈ!

ਕਈ ਪ੍ਰਾਈਵੇਟ ਹਸਪਤਾਲ ਕਰੋਨਾ ਦੇ ਇਲਾਜ ਲਈ ਦਾਖਲ ਮਰੀਜ਼ਾਂ ਕੋਲੋਂ ਇੱਕ ਦਿਨ ਲਈ ਚਾਲੀ-ਚਾਲੀ ਹਜ਼ਾਰ ਰੁਪਏ ਲੈ ਰਹੇ ਹਨਅੱਠ ਸੌ ਰੁਪਏ ਦਾ ਸਿਲੈਂਡਰ ਦੋ ਢਾਈ ਹਜ਼ਾਰ ਵਿੱਚ ਬਲੈਕ ਵਿੱਚ ਵਿਕ ਰਿਹਾ ਹੈ ਕੁਝ ਠੱਗ ਕਿਸਮ ਦੇ ਲੋਕ ਮਰੀਜ਼ਾਂ ਨੂੰ ਫੋਨ ਕਰ ਰਹੇ ਹਨ ਕਿ ਜੇਕਰ ਤੁਹਾਨੂੰ ਹਸਪਤਾਲ ਵਿੱਚ ਦਾਖਲਾ ਨਹੀਂ ਮਿਲਿਆ ਤਾਂ ਸਾਡੇ ਵੱਲੋਂ ਭੇਜੇ ਗਏ ਚਾਰ ਅੰਕਾਂ ਨੂੰ ਉੱਪਰ ਦਿੱਤੀ ਖ਼ਾਲੀ ਜਗਾਹ ’ਤੇ ਤੁਰੰਤ ਭਰੋ, ਤੁਹਾਨੂੰ ਦਾਖਲਾ ਦਿਵਾਉਣ ਦਾ ਅਸੀਂ ਇਖਲਾਕੀ ਫਰਜ਼ ਨਿਭਾਵਾਂਗੇਬੀਮਾਰੀ ਨਾਲ ਬੌਂਦਲਿਆ ਮਰੀਜ਼ ਛੇਤੀ ਨਾਲ ਦਿੱਤੀ ਜਗ੍ਹਾ ’ਤੇ ਚਾਰ ਅੰਕ ਭਰ ਦਿੰਦਾ ਹੈਚਾਰ ਅੰਕ ਭਰਦੇ ਹੀ ਉਸ ਦੇ ਫੋਨ ’ਤੇ ਮੈਸੇਜ ਆ ਜਾਂਦਾ ਜਿਸ ਵਿੱਚ ਕਿਹਾ ਹੁੰਦਾ ਹੈ ਕਿ ਉਸ ਵੱਲੋਂ ਕਿਸੇ ਕੰਪਨੀ ਦਾ ਸਮਾਨ ਖਰੀਦਣ ਕਾਰਣ ਲੱਖ ਜਾਂ ਜ਼ਿਆਦਾ ਰੁਪਏ ਤੁਹਾਡੇ ਖਾਤੇ ਵਿੱਚੋਂ ਨਿਕਲ ਗਏ ਹਨਵਿਚਾਰਾ ਜਿਸ ਨੰਬਰ ਤੋਂ ਫੋਨ ਆਇਆ ਹੁੰਦਾ ਹੈ, ਉਸ ’ਤੇ ਕਾਲ ਕਰਦਾ ਹੈ ਤਾਂ ਅੱਗੋਂ ਜਵਾਬ ਆਉਂਦਾ ਹੈ ਕਿ ਇਹ ਨੰਬਰ ਸਦਾ ਲਈ ਬੰਦ ਹੈਝਾਰਖੰਡ ਤੋਂ ਸਾਈਬਰ ਅਪਰਾਧੀਆਂ ਨੂੰ ਪਕੜ ਕੇ ਉਹਨਾਂ ਦੇ ਬੈਂਕ ਖਾਤੇ ਜਾਮ ਕੀਤੇ ਹਨਇਹਨਾਂ ਅਪਰਾਧੀਆਂ ਨੇ ਇੱਕ ਮਰੀਜ਼ ਦੇ ਰਿਸ਼ਤੇਦਾਰ ਕੋਲੋਂ ਗੈਸ ਸਲੈਂਡਰ ਦੇਣ ਦੇ ਵਾਇਦੇ ਨਾਲ 47 ਹਜ਼ਾਰ ਪੰਜ ਸੌ ਰੁਪਏ ਲੈ ਲਏ ਪਰ ਸਲੈਂਡਰ ਨਹੀਂ ਦਿੱਤਾਅਜਿਹੇ ਕੇਸ ਹੋਰ ਵੀ ਹੋਣਗੇ, ਜਿਨ੍ਹਾਂ ਬਾਰੇ ਪੀੜਿਤਾਂ ਨੇ ਸ਼ਿਕਾਇਤ ਹੀ ਨਹੀਂ ਕੀਤੀ ਹੋਵੇਗੀਇਸ ਨੀਵੇਂ ਪੱਧਰ ਤਕ ਸਾਡੀਆਂ ਮਨੁੱਖੀ ਕਦਰਾਂ ਕੀਮਤਾਂ ਪੁੱਜ ਚੁੱਕੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2787)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author