VishvamitterBammi7ਸਰਕਾਰੀ ਖਰਚ ਨਾਲ ਮੰਦਿਰ ਉਸਾਰਨੇ, ਧਾਰਮਿਕ ਮੂਰਤੀਆਂ ਲਗਾਉਣੀਆਂ ਅਤੇ ਇਹ ਕਹਿਣਾ ਕਿ ਮੈਂ ਹਿੰਦੂ ...
(10 ਮਈ 2024)
ਇਸ ਸਮੇਂ ਪਾਠਕ: 230.


ਅਸੀਂ ਮੋਦੀ ਜੀ ਅਤੇ ਹੋਰ ਕਈ ਭਾਜਪਾ ਨੇਤਾਵਾਂ ਦੇ ਭਾਸ਼ਣਾਂ ਤੋਂ ਬਾਅਦ ਜਾਂ ਪਹਿਲਾਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਸੁਣਦੇ ਹਾਂ
ਇੱਥੇ ਤਕ ਕਿ ਕਈ ਵਾਰ ਮੁਸਲਿਮ ਨੌਜਵਾਨਾਂ ਨੂੰ ਘੇਰ ਕੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਗਾਉਣਜੇਕਰ ਕੋਈ ਕਮਜ਼ੋਰ ਜਾਂ ਡਰਦਾ ਹੋਇਆ ਇਹ ਨਾਅਰਾ ਲਗਾ ਦੇਵੇ ਤਾਂ ਉਹ ਬਚ ਜਾਂਦਾ ਹੈ, ਨਹੀਂ ਤਾਂ ਉਸ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਂਦੀਆਂ ਹਨਅਜਿਹੀਆਂ ਖਬਰਾਂ ਤੁਸੀਂ ਸਾਰਿਆਂ ਨੇ ਕਈ ਵਾਰ ਪੜ੍ਹੀਆਂ ਜਾਂ ਸੁਣੀਆਂ ਹੋਣੀਆਂ ਹਨਇਹ ‘ਭਾਰਤ ਮਾਤਾ’ ਅਸਲ ਵਿੱਚ ਕੀ ਹੈ? ਕੀ ਵੀਹਵੀਂ ਸ਼ਤਾਬਦੀ ਦੇ ਸੱਤਵੇਂ ਦਹਾਕੇ ਵਿੱਚ ਜਾਂ ਉਸ ਤੋਂ ਬਾਅਦ ਵਿੱਚ ਪੈਦਾ ਹੋਏ ਲੋਕਾਂ ਨੂੰ ਇਸ ਬਾਰੇ ਪਤਾ ਹੈ? ਜਦੋਂ ਤਕ ਇਹ ਪਤਾ ਨਹੀਂ ਲਗਦਾ ਤਾਂ ਕਿਵੇਂ ਪਤਾ ਲੱਗੇਗਾ ਕਿ ਭਾਜਪਾ ਸਰਕਾਰ ਸੱਚਮੁੱਚ ਹੀ ਭਾਰਤ ਮਾਤਾ ਨੂੰ ਮੰਨਦੀ ਹੈ ਅਤੇ ਉਸ ਦਾ ਮਾਣ ਸਨਮਾਨ ਕਰਦੀ ਹੈ ਜਾਂ ਕੇਵਲ ਵਿਖਾਵਾ ਕਰਦੀ ਹੈ, ਜਾਂ ਭਾਰਤੀ ਜਨਤਾ ਦਾ ਧਰੁਵੀਕਰਣ ਕਰਨ ਲਈ ਭਾਰਤ ਮਾਤਾ ਦਾ ਨਾਅਰਾ ਲਗਾਉਂਦੀ ਹੈ ਅਤੇ ਮੁਸਲਮਾਨਾਂ, ਇਸਾਈਆਂ ਨੂੰ ਇਹ ਨਾਅਰਾ ਲਗਾਉਣ ਲਈ ਮਜਬੂਰ ਕਰਦੀ ਹੈ

ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ‘ਭਾਰਤ ਇੱਕ ਖੋਜ’ ਦੇ ਐਪੀਸੋਡ ਵੇਖੇ ਹੋਣਇੱਕ ਐਪੀਸੋਡ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਆਉਂਦੇ ਹਨਉਹਨਾਂ ਦੇ ਆਉਣ ’ਤੇ ਲੋਕ ਹੋਰ ਕਈ ਨਾਅਰਿਆਂ ਦੇ ਨਾਲ ਇੱਕ ਨਾਅਰਾ ਭਾਰਤ ਮਾਤਾ ਕੀ ਜੈ ਦਾ ਵੀ ਲਗਾਉਂਦੇ ਹਨਨਹਿਰੂ ਜੀ ਇਕੱਠੇ ਹੋਏ ਲੋਕਾਂ ਨੂੰ ਪੁੱਛਦੇ ਹਨ, “ਕੀ ਤੁਸੀਂ ਜਾਣਦੇ ਹੋ ਕਿ ਭਾਰਤ ਮਾਤਾ ਕੀ ਹੈ, ਕਿਸ ਨੂੰ ਕਹਿੰਦੇ ਹਨ?” ਪਹਿਲਾਂ ਤਾਂ ਕੋਈ ਬੋਲਦਾ ਨਹੀਂ ਪਰ ਬਾਅਦ ਵਿੱਚ ਜਦੋਂ ਨਹਿਰੂ ਜੀ ਇੱਕ ਦੋ ਵਿਅਕਤੀਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਤੁਸੀਂ ਦੱਸੋ … … ਤੁਸੀਂ ਦੱਸੋ ਤਾਂ ਕਾਫ਼ੀ ਦੇਰ ਚੁੱਪ ਰਹਿਣ ਤੋਂ ਬਾਅਦ ਇੱਕ ਵਿਅਕਤੀ ਬੋਲਦਾ ਹੈ ਕਿ ਇਹ ਜ਼ਮੀਨ ਜਿਸ ’ਤੇ ਅਸੀਂ ਬੈਠੇ ਹਾਂ, ਇਹ ਭਾਰਤ ਮਾਤਾ ਹੈਨਹਿਰੂ ਜੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ, ਤੁਹਾਡੇ ਪਿੰਡਾਂ ਦੀ ਜ਼ਮੀਨ, ਸ਼ਹਿਰਾਂ ਦੀ ਜ਼ਮੀਨ? ਫਿਰ ਇੱਕ ਵਿਅਕਤੀ ਕਹਿੰਦਾ ਹੈ, ਸਾਰੀ ਜ਼ਮੀਨ, ਸਾਰੇ ਖੇਤ ਜਿਨ੍ਹਾਂ ਤੋਂ ਖਾਣ ਨੂੰ ਅਨਾਜ ਮਿਲਦਾ ਹੈ, ਜੰਗਲ, ਪਹਾੜ, ਦਰਿਆ, ਸਮੁੰਦਰ ਆਦਿ ਇਹ ਸਾਰਾ ਕੁਝ ਭਾਰਤ ਮਾਤਾ ਹੈਇਸ ਤੋਂ ਬਾਅਦ ਨਹਿਰੂ ਜੀ ਦੱਸਦੇ ਹਨ ਕਿ ਸਿਰਫ਼ ਨਦੀਆਂ, ਪਹਾੜ, ਜੰਗਲ, ਖੇਤ, ਧਰਤੀ, ਸਮੁੰਦਰ ਹੀ ਭਾਰਤ ਮਾਤਾ ਨਹੀਂ ਹਨ, ਭਾਰਤ ਮਾਤਾ ਮੈਂ ਹਾਂ, ਤੁਸੀਂ ਹੋ, ਭਾਰਤ ਦੇ ਸਾਰੇ ਲੋਕ ਹਨਭਾਰਤੀ ਲੋਕਾਂ ਤੋਂ ਬਿਨਾਂ ਭਾਰਤ ਮਾਤਾ ਦੀ ਹੋਂਦ ਹੀ ਨਹੀਂ ਹੈ

ਹੁਣ ਅਸੀਂ ਬੜੀ ਅਸਾਨੀ ਨਾਲ ਸਮਝ ਸਕਦੇ ਹਾਂ ਕਿ ਭਾਜਪਾ ਸਰਕਾਰ ਭਾਰਤ ਮਾਤਾ ਕਿਸ ਨੂੰ ਸਮਝਦੀ ਹੈ ਅਤੇ ਇਹ ਵਾਸਤਵਿਕ ਭਾਰਤ ਮਾਤਾ ਦਾ ਕਿੰਨਾ ਨੁਕਸਾਨ ਕਰ ਰਹੀ ਹੈਭਾਜਪਾ ਅਨੁਸਾਰ ਭਾਰਤ ਮਾਤਾ ਕੇਵਲ ਨਦੀਆਂ, ਪਹਾੜ, ਜੰਗਲ, ਧਰਤੀ, ਖੇਤ ਅਤੇ ਸਮੁੰਦਰ ਆਦਿ ਹਨ ਜਾਂ ਵੱਡੇ ਵੱਡੇ ਧਨਾਢ ਅਤੇ ਕਾਰਪੋਰੇਟ ਘਰਾਣੇ ਹਨਇਹਨਾਂ ਅਨੁਸਾਰ ਮੁਸਲਮਾਨ ਅਤੇ ਇਸਾਈ ਭਾਰਤ ਮਾਤਾ ਦੇ ਅੰਗ ਨਹੀਂ ਹਨ, ਗਰੀਬ ਲੋਕ ਵੀ ਭਾਰਤ ਮਾਤਾ ਦੇ ਅੰਗ ਨਹੀਂ ਹਨਇਹ ਲੋਕਾਂ ਦੀਆਂ ਇੱਛਾਵਾਂ ਦੇ ਵਿਰੁੱਧ ਜਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਤਰਲੋਮੱਛੀ ਹੋ ਰਹੀ ਹੈ ਅਤੇ ਜੇਕਰ ਇਸ ਕੰਮ ਵਿੱਚ ਭਾਜਪਾ ਸਫ਼ਲ ਹੋ ਜਾਂਦੀ ਹੈ ਤਾਂ ਕਾਰਪੋਰੇਟ ਘਰਾਣੇ ਅਨਾਜ, ਸਬਜ਼ੀਆਂ, ਫਲ ਅਤੇ ਦੁੱਧ ਆਦਿ ਦੇ ਰੇਟ ਮਿਥਣ ਵੇਲੇ ਮਨਮਾਨੀਆਂ ਕਰਨਗੇ ਅਤੇ ਸਰਕਾਰ ਉਹਨਾਂ ਨੂੰ ਰੋਕੇਗੀ ਨਹੀਂ ਕਿਉਂਕਿ ਸਰਕਾਰ ਉਹਨਾਂ ਨੂੰ ਕੇਵਲ ਭਾਰਤ ਮਾਤਾ ਹੀ ਨਹੀਂ ਬਲਕਿ ਆਪਣੇ ਮਾਈ ਬਾਪ ਮੰਨਦੀ ਹੈਭਾਜਪਾ ਦਾ ਕਿਉਂਕਿ ਅੰਤਿਮ ਨਿਸ਼ਾਨਾ ਸਾਰੀ ਵਾਹੀ ਯੋਗ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਹੈ, ਇਸ ਲਈ ਐੱਮ ਐੱਸ ਪੀ ਨਹੀਂ ਦੇ ਰਹੀ ਅਤੇ ਨਾ ਹੀ ਇਸ ਬਾਰੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੁੰਦੀ ਹੈਭਾਜਪਾ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਨਾਲ ਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਕਾਲਾਬਾਜ਼ਾਰੀ ਕਾਰਣ ਇਸ ਵਕਤ 78.3 ਕਰੋੜ ਲੋਕ ਕਰੌਨਿਕ ਭੁੱਖ ਜਾਂ ਲਗਾਤਾਰ ਭੁੱਖ ਦਾ ਸ਼ਿਕਾਰ ਹਨ ਅਤੇ 74.1% ਲੋਕਾਂ ਨੂੰ ਪੌਸ਼ਟਿਕ ਖਾਣਾ ਨਹੀਂ ਮਿਲਦਾਕਾਰਪੋਰੇਟ ਘਰਾਣਿਆਂ ਲਈ ਹੀ ਸਰਕਾਰ ਆਦਿਵਾਸੀਆਂ ਦੇ ਜਲ, ਜੰਗਲ ਅਤੇ ਜ਼ਮੀਨ ਨੂੰ ਨਾ ਕੇਵਲ ਲੁੱਟਣ ਬਲਕਿ ਪਲੀਤ ਕਰਨ ਦੀ ਖੁੱਲ੍ਹ ਦੇ ਰਹੀ ਹੈਜਲ, ਜੰਗਲ ਅਤੇ ਜ਼ਮੀਨ ਹੀ ਆਦਿਵਾਸੀਆਂ ਲਈ ਸਨਮਾਨਜਨਕ ਜ਼ਿੰਦਗੀ ਜਿਊਣ ਦਾ ਸਹਾਰਾ ਹਨਇਸ ਤੋਂ ਬਿਨਾਂ ਉਹ ਭਿਖਾਰੀ ਬਣ ਕੇ ਰਹਿ ਜਾਣਗੇ

ਭਾਜਪਾ ਨੇ ਅਸਲ ਭਾਰਤ ਮਾਤਾ ਦਾ ਖਿਆਲ ਕੀ ਰੱਖਣਾ ਹੈ, ਇਹ ਤਾਂ ਉਸ ਨੂੰ ਜ਼ਖਮੀ ਕਰ ਰਹੇ ਹਨਥਾਂ ਥਾਂ ਭਾਰਤ ਮਾਤਾ ਨੂੰ ਚੀਰਾ ਦੇ ਕੇ ਪਾੜ ਰਹੇ ਹਨਸਬ ਤੋਂ ਵੱਡਾ ਪਾੜ ਤਾਂ ਇਹਨਾਂ ਨੇ ਵੋਟਾਂ ਖਾਤਿਰ ਹਿੰਦੂ ਅਤੇ ਮੁਸਲਮਾਨਾਂ ਵਿੱਚ ਪਾਇਆਉਸ ਤੋਂ ਬਾਅਦ ਹਿੰਦੂ ਅਤੇ ਇਸਾਈਆਂ ਵਿੱਚ ਪਾੜਾ ਪਾਇਆਐਨੇ ਕੁਝ ਨਾਲ ਵੀ ਤਸੱਲੀ ਨਹੀਂ ਹੋਈ ਤਾਂ ਭਾਰਤ ਦੇ ਸਾਧੂ ਸੰਤਾ, ਸਨਿਆਸੀਆਂ ਵਿੱਚ ਵਿੱਚ ਪਾੜਾ ਪਾ ਦਿੱਤਾਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਵੇਲੇ ਮੋਦੀ ਨੂੰ ਹੀ ਚਮਕਾਉਣ ਲਈ ਕੁਝ ਸਨਿਆਸੀ ਮੋਦੀ ਦੇ ਹੱਕ ਵਿੱਚ ਹੋ ਗਏ ਅਤੇ ਕੁਝ ਮੋਦੀ ਦੇ ਵਿਰੋਧ ਵਿੱਚ ਹੋ ਗਏ ਇੱਥੋਂ ਤਕ ਕਿ ਭਾਰਤ ਦੇ ਸ਼ੰਕਰਚਾਰੀਆਂ, ਜਿਨ੍ਹਾਂ ’ਤੇ ਕਈ ਸਦੀਆਂ ਤੋਂ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕੀਤੀ ਸੀ, ਉਹਨਾਂ ਵਿੱਚ ਵੀ ਪਾੜਾ ਪਾ ਦਿੱਤਾ ਅਤੇ ਇੱਕ ਸ਼ੰਕਰਚਾਰੀਆਂ ਵਿਰੁੱਧ ਕੁਝ ਲੋਕਾਂ ਨੇ ਭੱਦੀ ਸ਼ਬਦਾਵਲੀ ਵੀ ਵਰਤੀਦੇਸ਼ ਦੇ ਸ਼ਹੀਦਾਂ ਵਿੱਚ ਵੀ ਪਾੜਾ ਪਾਇਆ ਹੋਇਆ ਹੈਕੇਵਲ ਇੱਕ ਸਿੱਖ ਸ਼ਹੀਦੇ ਆਜ਼ਮ ਭਗਤ ਸਿੰਘ ਹੈ ਜਿਸ ਨੂੰ ਇਹ ਸ਼ਹੀਦ ਮੰਨਦੇ ਹਨ ਜਾਂ ਸ਼ਾਇਦ ਭਗਤ ਸਿੰਘ ਦੇ ਪਿਤਾ ਜੀ ਜਾਂ ਚਾਚਾ ਜੀ ਨੂੰ ਸ਼ਹੀਦ ਮੰਨਦੇ ਹਨਇਸ ਤੋਂ ਇਲਾਵਾ ਹੋਰ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਸ਼ਹੀਦ ਨਹੀਂ ਮੰਨਦੇਐਲਫਰਡ ਪਾਰਕ ਵਿੱਚ ਫਿਰੰਗੀ ਹਕੂਮਤ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚੰਦਰ ਸ਼ੇਖਰ ਅਜ਼ਾਦ ਨੂੰ ਵੀ ਸ਼ਹੀਦ ਨਹੀਂ ਮੰਨਦੇਭਗਤ ਸਿੰਘ ਜੀ ਦਾ ਹੀ ਇੱਕ ਸਾਥੀ ਅਸ਼ਫ਼ਾਕ਼ਉੱਲਾ ਖਾਂ ਸੀ, ਜਿਸ ਨੂੰ ਕਾਕੋਰੀ ਕਾਂਡ ਵਿੱਚ ਫਾਂਸੀ ਹੋਈ ਸੀਉਸ ਦਾ ਕਿਤੇ ਵੀ ਜ਼ਿਕਰ ਨਹੀਂ, ਕਿਉਂਕਿ ਉਹ ਮੁਸਲਮਾਨ ਸੀਗ਼ਦਰ ਪਾਰਟੀ, ਅਕਾਲੀ ਪਾਰਟੀ, ਕੂਕੇ, ਬੱਬਰ ਅਕਾਲੀ ਅਤੇ ਹੋਰ ਕਈ ਹਿੰਦੂ, ਮੁਸਲਮਾਨ ਅਤੇ ਸਿੱਖ ਸ਼ਹੀਦ ਹੋਏ ਹਨ, ਜਿਹਨਾਂ ਨੇ ਕਾਲੇ ਪਾਣੀ ਦੀ ਸਜ਼ਾ ਕੱਟੀ, ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ ਪਰ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਜਾ ਰਿਹਾਸੁਭਾਸ਼ ਚੰਦਰ ਬੋਸ ਨੂੰ ਜ਼ਰੂਰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਗਾਂਧੀ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ ਅਤੇ ਦੂਸਰੇ ਉਹ ਜਰਮਨੀ ਚਲਾ ਗਿਆ ਸੀਜਿਸ ਤਰ੍ਹਾਂ ਜਰਮਨੀ ਨੇ ਫਾਸ਼ੀਵਾਦੀ ਢੰਗ ਨਾਲ ਉੱਥੋਂ ਯਹੂਦੀ ਤੰਗ ਕਰਕੇ ਜਾਂ ਕਤਲ ਕਰਕੇ ਭਜਾਏ, ਉਸੇ ਤਰ੍ਹਾਂ ਆਰ ਐੱਸ ਐੱਸ ਭਾਰਤ ਵਿੱਚੋਂ ਮੁਸਲਮਾਨ ਅਤੇ ਇਸਾਈ ਭਜਾਉਣਾ ਚਾਹੁੰਦੀ ਹੈਹਾਲਾਂਕਿ ਸੁਭਾਸ਼ ਚੰਦਰ ਬੋਸ ਦੀ ਕਿਸੇ ਲਿਖਤ ਜਾਂ ਜਰਮਨ ਅਤੇ ਜਾਪਾਨ ਤੋਂ ਪ੍ਰਸਾਰਿਤ ਭਾਸ਼ਣਾਂ ਵਿੱਚ ਉਸ ਨੇ ਯਹੂਦੀਆਂ ਨੂੰ ਮਾਰ ਭਜਾਉਣ ਲਈ ਸਹਿਮਤੀ ਨਹੀਂ ਪ੍ਰਗਟਾਈ ਸੀਹੁਣ ਸੁਪਰੀਮ ਕੋਰਟ ਨੂੰ ਕਾਨੂੰਨ ਅਨੁਸਾਰ ਸਹੀ ਫ਼ੈਸਲੇ ਦੇਣ ਤੋਂ ਰੋਕਣ ਲਈ ਭਾਰਤ ਦੇ ਵਕੀਲਾਂ ਵਿੱਚ ਵੀ ਪਾੜਾ ਪਾਉਣ ਦੀ ਪੂਰੀ ਕੋਸ਼ਿਸ਼ ਹੈਭਾਰਤ ਮਾਤਾ ਦਾ ਕੋਈ ਅੰਗ ਛੱਡਿਆ ਨਹੀਂ ਜਿਸ ਨੂੰ ਲਹੂ ਲੁਹਾਣ ਨਾ ਕੀਤਾ ਹੋਵੇ, ਪਰ ਨਾਅਰੇ ਲਗਾ ਰਹੇ ਹਨ - ਭਾਰਤ ਮਾਤਾ ਕੀ ਜੈ

ਕਾਂਗਰਸ ਅਤੇ ਭਾਜਪਾ, ਦੋਵੇਂ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਮੰਨਦੇ ਹਨਇਹ ਵਾਸਤਵ ਵਿੱਚ ਅਟੁੱਟ ਅੰਗ ਉਦੋਂ ਹੋਵੇਗਾ ਜਦੋਂ ਉੱਥੇ ਦੇ ਵਸਨੀਕ ਭਾਰਤ ਨਾਲ ਦਿਲੋਂ ਮਿਲ ਕੇ ਰਹਿਣਾ ਚਾਹੁਣਗੇਪਰ ਅਜੇ ਤਕ ਇਹੋ ਜਿਹੇ ਸੰਕੇਤ ਨਹੀਂ ਮਿਲ ਰਹੇ ਕਿ ਉੱਥੇ ਦੇ ਕਾਫ਼ੀ ਲੋਕ ਭਾਰਤ ਨਾਲ ਰਹਿਣਾ ਚਾਹੁੰਦੇ ਹੋਣ ਉੱਥੇ ਦੇ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਕਾਫ਼ੀ ਲੋਕ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਹਾਲਤ ਸਾਡੇ ਕਸ਼ਮੀਰ ਤੋਂ ਬਹੁਤ ਭੈੜੀ ਹੈ ਪਰ ਫਿਰ ਵੀ ਸਾਡੇ ਵਾਲੇ ਕਸ਼ਮੀਰ ਦੇ ਬਹੁਤ ਸਾਰੇ ਲੋਕ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇਕੀ ਕਾਰਣ ਹੈ ਇਹ ਕਸ਼ਮੀਰੀ ਭਾਰਤ ਨਾਲ ਕਿਉਂ ਨਹੀਂ ਰਹਿਣਾ ਚਾਹੁੰਦੇ? ਇਸਦਾ ਉੱਤਰ ਉੱਥੇ ਦੇ ਕਈ ਨੇਤਾ ਕਈ ਵਾਰ ਦੇ ਚੁੱਕੇ ਹਨਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਸਾਨੂੰ ਸਹੂਲਤਾਂ ਬਹੁਤ ਮਿਲੀਆਂ ਹਨ ਪਰ ਭਾਰਤੀ ਹਿੰਦੂ ਸਾਨੂੰ ਆਪਣੇ ਭਰਾ ਨਹੀਂ ਸਮਝਦੇ, ਉਹ ਹਮੇਸ਼ਾ ਸਾਨੂੰ ਹਮਲਾਵਰ, ਮਲੇਛ, ਜਾਹਲ ਅਤੇ ਵਿਸ਼ਵਾਸ ਨਾ ਕਰਨਯੋਗ ਕਹਿੰਦੇ ਹਨ, ਇਸ ਲਈ ਅਸੀਂ ਮਨੋਂ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇਗੋਦੀ ਮੀਡੀਆ ਵੀ ਕਸ਼ਮੀਰੀਆਂ ਨੂੰ ਭਾਰਤ ਨਾਲ ਜੋੜਨ ਦੀ ਬਜਾਏ ਤੋੜਦਾ ਹੈਭਾਰਤ ਮਾਤਾ ਦਾ ਇਹ ਅੰਗ ਲਗਾਤਾਰ ਜ਼ਖਮੀ ਹੋ ਰਿਹਾ ਹੈਭਾਵੇਂ ਆਪਣੇ ਕੱਟੜ ਰੂਪ ਵਿੱਚ ਭਾਜਪਾ ਸਰਕਾਰ 2014 ਵਿੱਚ ਆਈ ਹੈ ਪਰ ਭਾਜਪਾ ਦੀ ਜਨਨੀ ਆਰ ਐੱਸ ਐੱਸ ਤਾਂ 1925 ਤੋਂ ਹੈ, ਜਿਹੜੀ ਸ਼ੁਰੂ ਤੋਂ ਹੀ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਦੀ ਆਈ ਹੈ

ਭਾਰਤ ਮਾਤਾ ਕੀ (ਦੀ) ਜੈ ਦਾ ਨਾਅਰਾ ਸਭ ਤੋਂ ਪਹਿਲਾਂ ਅਜੀਮਉੱਲਾ ਖਾਂ ਨੇ ਦਿੱਤਾ ਸੀਜੈ ਹਿੰਦ ਦਾ ਨਾਅਰਾ ਸਬ ਤੋਂ ਪਹਿਲਾਂ ਕ੍ਰਾਂਤੀਕਾਰੀ ਚੇਂਬਕਰਮਣ ਪਿੱਲਈ ਨੇ ਦਿੱਤਾ ਸੀਜੈ ਹਿੰਦ ਦਾ ਨਾਅਰਾ ਸੁਭਾਸ਼ ਚੰਦਰ ਬੋਸ ਨੂੰ ਐਨਾ ਚੰਗਾ ਲਗਾ ਕਿ ਉਸ ਨੇ ਅਜ਼ਾਦ ਹਿੰਦ ਫੌਜ ਨੂੰ ਇਹ ਨਾਅਰਾ ਲਗਾਉਣ ਲਈ ਦੇ ਦਿੱਤਾਕੋਈ ਭਾਰਤ ਮਾਤਾ ਦੀ ਜੈ ਕਹੇ, ਮਾਦਰੇ ਵਤਨ ਹਿੰਦੋਸਤਾਨ ਦੀ ਜੈ ਕਹੇ, ਜੈ ਰਾਮ ਜੀ ਕੀ ਕਹੇ, ਰਾਮ ਰਾਮ ਕਹੇ, ਨਮਸਤੇ ਕਹੇ, ਸਤਿ ਸ਼੍ਰੀ ਆਕਾਲ ਕਹੇ ਜਾਂ ਪ੍ਰੇਜ਼ ਦੀ ਗੋਡ ਕਹੇ ਇਹ ਉਸ ਦੀ ਮਰਜ਼ੀ ਹੈਇਸ ਵਿੱਚ ਸਰਕਾਰ ਦਾ ਕੋਈ ਦਖਲ ਜਾਂ ਮਰਜ਼ੀ ਨਹੀਂ ਹੋਣੀ ਚਾਹੀਦੀਇੱਕ ਦੂਜੇ ਨੂੰ ਮਿਲਣ ’ਤੇ ਕੀ ਕਹਿਣਾ ਹੈ ਜਾਂ ਕੀ ਖਾਣਾ ਹੈ, ਕੀ ਪਹਿਨਣਾ ਹੈ, ਇਸ ਵਿੱਚ ਸਰਕਾਰੀ ਦਖਲ ਬਿਲਕੁਲ ਨਹੀਂ ਚਾਹੀਦਾਸੰਵਿਧਾਨ ਅਨੁਸਾਰ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਇਸ ਲਈ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਧਾਰਮਿਕ ਸਿੱਖਿਆ ਨਹੀਂ ਹੋਣੀ ਚਾਹੀਦੀਸਰਕਾਰੀ ਸਕੂਲਾਂ ਵਿੱਚ ਗੀਤਾ ਲਾਜ਼ਮੀ ਕਰਨਾ, ਕਾਲਜਾਂ ਵਿੱਚ ਜੋਤਿਸ਼ ਦੀ ਪੜ੍ਹਾਈ ਕਰਵਾਉਣੀ, ਸਰਕਾਰੀ ਖਰਚ ਨਾਲ ਮੰਦਿਰ ਉਸਾਰਨੇ, ਧਾਰਮਿਕ ਮੂਰਤੀਆਂ ਲਗਾਉਣੀਆਂ ਅਤੇ ਇਹ ਕਹਿਣਾ ਕਿ ਮੈਂ ਹਿੰਦੂ ਰਾਸ਼ਟਰਵਾਦੀ ਹਾਂ, ਧਰਮਨਿਰਪੱਖਤਾ ਨਹੀਂ ਹੈਧਰਮ ਨਿਰਪੱਖਤਾ ਤਿਆਗਣ ਨਾਲ ਹਿੰਦੂ ਅਤੇ ਗੈਰ ਹਿੰਦੂ ਵਿੱਚ ਪਾੜਾ ਪੈਂਦਾ ਹੈਇਹ ਭਾਰਤ ਮਾਤਾ ਨੂੰ ਜ਼ਖਮੀ ਕਰਨ ਵਾਲਾ ਕਾਰਾ ਹੈਜੇਕਰ ਵਾਸਤਵਿਕ ਭਾਰਤ ਮਾਤਾ ਦੀ ਜੈ ਜਾਂ ਜਿੱਤ ਕਰਨੀ ਹੈ ਤਾਂ ਸਮਾਜ ਵਿੱਚ ਕਿਸੇ ਕਿਸਮ ਦਾ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਪਾੜਾ ਨਾ ਪਾਇਆ ਜਾਵੇਸਮਾਜ ਦਾ ਹਰ ਵਰਗ ਸੁਖੀ ਅਤੇ ਖੁਸ਼ਹਾਲ ਬਣਾਇਆ ਜਾਵੇ ਜਾਂ ਇਸ ਲਈ ਕੋਸ਼ਿਸ਼ ਕੀਤੀ ਜਾਵੇਵਾਸਤਵਿਕ ਭਾਰਤ ਮਾਤਾ ਉਹੀ ਹੈ ਜਿਸਦੀ ਵਿਆਖਿਆ ਨਹਿਰੂ ਨੇ ਕੀਤੀ ਸੀਕੀ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਵਾਸਤਵਿਕ ਭਾਰਤ ਮਾਤਾ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ, ਦਿਲ ’ਤੇ ਹੱਥ ਰੱਖ ਕੇ ਦੱਸਣ?

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4953)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author