VishvamitterBammi7ਮਨੁੱਖੀ ਹੱਕਾਂ ਦੇ ਯੋਧੇ ਅਤੇ ਲੋਕ-ਕਵੀ ਬਿਨਾ ਕਿਸੇ ਕਾਰਣ ਐਸੀਆਂ ਧਾਰਾਵਾਂ ਲਗਾ ਕੇ ਜੇਲਾਂ ਵਿੱਚ ...
(8 ਜੂਨ 2021)

 

ਵਾਸਿਲੀ ਗਰੌਸਮੈਨ ਇੱਕ ਯਹੂਦੀ ਸੀ ਜਿਸਦਾ ਜਨਮ 1905 ਵਿੱਚ ਯੂਕਰੇਨ ਵਿੱਚ ਹੋਇਆ ਜੋ ਕਿ ਉਸ ਵਕਤ ਜ਼ਾਰ ਦੇ ਰੂਸ ਦਾ ਇਲਾਕਾ ਸੀ25 ਸਾਲ ਦਾ ਹੋਣ ’ਤੇ ਵਾਸਿਲੀ ਨੇ ਕਮਾਈ ਲਈ ਕਈ ਕੰਮ ਕੀਤੇ ਪਰ ਅੰਤ ਵਿੱਚ ਉਹ ਇੱਕ ਵਧੀਆ ਲੇਖਕ ਬਣਨ ਵਿੱਚ ਸਫਲ ਹੋ ਗਿਆਜਦੋਂ 1939 ਵਿੱਚ ਦੂਜੀ ਆਲਮੀ ਜੰਗ ਛਿੜ ਗਈ ਤਾਂ ਉਸ ਨੂੰ ਇੱਕ ਅਖਬਾਰ ਨੇ ਸੋਵੀਅਤ ਰੂਸ ਦੀ ਫੌਜ ਦੇ ਪੱਤਰਕਾਰ ਦੀ ਨੌਕਰੀ ਦਵਾ ਦਿੱਤੀ ਅਤੇ ਉਸਨੇ ਜੋ ਕੁਝ ਯੁੱਧ ਦੇ ਮੈਦਾਨ ਵਿੱਚ ਵੇਖਿਆ ਉਸ ਦਾ ਬਿਓਰਾ ਅਖਬਾਰ ਨੂੰ ਲਗਾਤਾਰ ਭੇਜਦਾ ਰਿਹਾਯੁੱਧ ਦੇ ਹਾਲਾਤ ਦੇ ਵੇਰਵੇ ਪ੍ਰਾਪਤ ਕਰਨ ਲਈ ਕਈ ਵਾਰ ਉਸ ਦੀਆਂ ਅੱਖਾਂ ਰੇਤ ਨਾਲ ਭਰ ਜਾਂਦੀਆਂ ਜਾਂ ਨਾਸਾਂ ਕਾਲੇ ਧੂੰਏਂ ਨਾਲ ਭਰ ਜਾਂਦੀਆਂ

ਆਲਮੀ ਜੰਗ ਦੀ ਸਮਾਪਤੀ ’ਤੇ ਉਸਨੇ ਆਪਣੇ ਸਾਰੇ ਜਜ਼ਬਾਤ ਇੱਕ ਨਾਵਲ “ਜ਼ਿੰਦਗੀ ਅਤੇ ਕਿਸਮਤ” ਵਿੱਚ ਲਿਖੇਉਸਨੇ ਨਾਜ਼ੀ ਹਿਟਲਰ ਦੀਆਂ ਫੌਜਾਂ ਅਤੇ ਸਟਾਲਿਨ ਦੀ ਅਗਵਾਈ ਵਿੱਚ ਲੜ ਰਹੀਆਂ ਫੌਜਾਂ ਵੱਲੋਂ ਆਮ ਨਾਗਰਿਕਾਂ ਨੂੰ ਦਿੱਤੇ ਤਸੀਹਿਆਂ ਅਤੇ ਭਿਆਨਕ ਮੌਤਾਂ ਦਾ ਜ਼ਿਕਰ ਵੀ ਕੀਤਾ ਉਸ ਨੂੰ ਪਤਾ ਲੱਗਾ ਕਿ ਜਰਮਨ ਦੀਆਂ ਫੌਜਾਂ ਨੇ ਉਸਦੇ ਪਿੰਡ ’ਤੇ ਕਬਜ਼ਾ ਕਰਕੇ ਉਸਦੀ ਮਾਤਾ ਨੂੰ ਮਾਰਚ ਕਰਵਾ ਕੇ ਨਾਜ਼ੀ ਫੌਜਾਂ ਮਾਰਨ ਲਈ ਲੈ ਗਈਆਂਉਸ ਨੇ ਆਪਣੀਆਂ ਅੱਖਾਂ ਨਾਲ ਦਿਲ ਕੰਬਾਊ ਦ੍ਰਿਸ਼ ਵੇਖੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਦੋਂਹ ਲੱਤਾਂ ਤੋਂ ਫੜ ਕੇ ਦੋਫਾੜ ਕੀਤਾ ਗਿਆਸੋਵੀਅਤ ਕੈਦੀਆਂ ਦੇ ਸਿਰਾਂ ਵਿੱਚ ਹਥੌੜੇ ਮਾਰ ਕੇ ਚਕਨਾਚੂਰ ਕਰ ਦਿੱਤੇਨਾਜ਼ੀਆਂ ਦੇ ਮੌਤ ਕੈਂਪਾਂ ਦੇ ਦ੍ਰਿਸ਼ ਕਿਸੇ ਵੀ ਪੱਥਰ ਦਿਲ ਨੂੰ ਦਹਿਲਾ ਸਕਦੇ ਹਨਦੂਜੇ ਪਾਸੇ ਸੋਵੀਅਤ ਰੂਸ ਵਿੱਚ ਧਾਕੜ ਲਾਰਡਾਂ ਨੇ ਫੌਜ ਲਈ ਕਿਸਾਨਾਂ ਤੋਂ ਅਨਾਜ ਵਸੂਲੀ ਦੀ ਐਨੀ ਜ਼ਬਰਦਸਤ ਮੁਹਿੰਮ ਚਲਾਈ ਕਿ ਛੋਟੇ ਕਿਸਾਨ ਅਤੇ ਉਹਨਾਂ ਦੇ ਬੱਚੇ ਭੁੱਖ ਨਾਲ ਮਰ ਗਏਸੋਵੀਅਤ ਯੂਨੀਅਨ ਦੇ ਮਹਾਨ ਲੇਖਕ ਲਿਉ ਟਾਲਸਟਾਏ ਨੇ ਕਈ ਵਾਰ ਵਾਸਿਲੀ ਗਰੌਸਮੈਨ ਦੇ ਨਾਵਲ ਨੂੰ ਵੀਹਵੀਂ ਸਦੀ ਦੀਆਂ ਸਰਵੋਤਮ ਪੁਸਤਕਾਂ ਵਿੱਚੋਂ ਇੱਕ ਪੁਸਤਕ ਕਿਹਾਉਸਨੇ ਤਾਂ ਇੱਥੇ ਤਕ ਵੀ ਕਿਹਾ ਕਿ ਹੁਣ ਤਕ ਦੀ ਇਹ ਸਭ ਤੋਂ ਸਰਵੋਤਮ ਪੁਸਤਕ ਹੈ

ਪਰ ਸੋਵੀਅਤ ਯੂਨੀਅਨ ਨੇ ਇਸ ਪੁਸਤਕ ਨੂੰ ਸਭ ਤੋਂ ਖਤਰਨਾਕ ਜੱਜ ਕੀਤਾਵਾਸਿਲੀ ਗਰੌਸਮੈਨ ਦੇ ਘਰ ਕੇ.ਜੀ.ਬੀ ਨੇ ਛਾਪਾ ਮਾਰ ਕੇ ਨਾ ਕੇਵਲ ਪੁਸਤਕ ਦਾ ਖਰੜਾ ਆਪਣੇ ਕਬਜ਼ੇ ਵਿੱਚ ਲੈ ਲਿਆ ਬਲਕਿ ਟਾਈਪ ਰਾਇਟਰ ਦੇ ਉਹ ਰਿੱਬਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਜਿਹੜੇ ਟਾਈਪ ਕਰਨ ਵੇਲੇ ਵਰਤੇ ਗਏ ਸਨਸੋਵੀਅਤ ਯੂਨੀਅਨ ਐਨਾ ਖਤਰਾ ਮਹਿਸੂਸ ਕਰਦੀ ਸੀ ਕਿ ਕਿਤੇ ਇਹਨਾਂ ਰਿੱਬਨਾਂ ਤੋਂ ਕੋਈ ਅੱਖਰ ਉਠਾ ਕੇ ਦੋਬਾਰਾ ਨਾ ਕਿਤਾਬ ਤਿਆਰ ਕਰ ਲਵੇਇਸ ਤੋਂ ਪਹਿਲਾਂ ਵਾਸਿਲੀ ਗਰੌਸਮੈਨ ਨੇ ਸੋਵੀਅਤ ਯੂਨੀਅਨ ਦੇ ਚੀਫ ਵਿਚਾਰਕ ਸੁਸਲੋਵ ਅੱਗੇ ਕਿਤਾਬ ਛਾਪਣ ਲਈ ਬੇਨਤੀ ਕੀਤੀ ਸੀ ਪਰ ਉਸ ਨੇ ਕਿਤਾਬ ਨੂੰ ਨਾ ਕੇਵਲ ਸੋਵੀਅਤ ਯੂਨੀਅਨ ਲਈ ਖਤਰਨਾਕ ਦੱਸ ਕੇ ਛਾਪਣ ਤੋਂ ਇਨਕਾਰ ਕੀਤਾ ਬਲਕਿ ਇਹ ਵੀ ਕਿਹਾ ਕਿ ਦੁਸ਼ਮਣਾਂ ਦੇ ਐਟਮ ਬੰਬਾਂ ਨਾਲ ਕੀ ਇਹ ਪੁਸਤਕ ਵੀ ਰੱਖ ਲਈਏ! ਸੁਸਲੋਵ ਨੇ ਇਹ ਵੀ ਕਿਹਾ, “ਤੇਰੀ ਪੁਸਤਕ ਦੋ ਤਿੰਨ ਸੌ ਸਾਲ ਤਕ ਨਹੀਂ ਛਪ ਸਕਦੀ, ਅਸੀਂ ਅਜਿਹੀ ਪੁਸਤਕ ਕਿਉਂ ਛਾਪੀਏ ਜਿਸ ਨਾਲ ਪਬਲਿਕ ਵਿੱਚ ਇਹ ਬਹਿਸ ਸ਼ੁਰੂ ਹੋ ਜਾਵੇ ਕਿ ਸੋਵੀਅਤ ਯੂਨੀਅਨ ਹੋਣਾ ਚਾਹੀਦਾ ਹੈ ਜਾਂ ਨਹੀਂ” ਵਾਸਿਲੀ ਗਰੌਸਮੈਨ ਨੇ ਜਿਸ ਕਿਸੇ ਸੋਵੀਅਤ ਯੂਨੀਅਨ ਦੇ ਅਧਿਕਾਰੀ ਅੱਗੇ ਬੇਨਤੀ ਕੀਤੀ ਉਸ ਨੂੰ ਜਵਾਬ ਵਿੱਚ ਕੇਵਲ ਨਾਂਹ ਹੀ ਮਿਲੀਜਦੋਂ ਹਾਲਾਤ ਬਦਲ ਗਏ ਤਾਂ ਵਾਸਿਲੀ ਗਰੌਸਮੈਨ ਨੇ ਨਿਕੀਤਾ ਖਰੁਸ਼ਚੋਵ ਨੂੰ ਲਿਖਿਆ, “ਮੇਰੇ ਸਰੀਰਿਕ ਤੌਰ ’ਤੇ ਅਜ਼ਾਦ ਰਹਿਣ ਦਾ ਕੀ ਲਾਭ ਹੈ ਜਦਕਿ ਮੇਰੀ ਉਹ ਪੁਸਤਕ ਜਿਸ ’ਤੇ ਮੈਂ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕੀਤੀ ਹੈ, ਉਹ ਅਜੇ ਤਕ ਕੈਦ ਹੈਮੈਂ ਆਪਣੀ ਪੁਸਤਕ ਦੀ ਅਜ਼ਾਦੀ ਲਈ ਬੇਨਤੀ ਕਰ ਰਿਹਾ ਹਾਂ” ਪਰ ਖਰੂਸ਼ਚੋਵ ਨੇ ਵੀ ਨਾਂਹ ਕਰ ਦਿੱਤੀਵਾਸਿਲੀ ਗਰੌਸਮੈਨ ਨੇ ਆਪਣੀ ਬੇਟੀ ਨੂੰ ਕਿਹਾ, “ਇਸ ਤੋਂ ਤਾਂ ਚੰਗਾ ਸੀ ਕਿ ਉਹ ਮੈਂਨੂੰ ਮਾਰ ਦੇਂਦੇ" 1964 ਵਿੱਚ ਉਸਦੀ ਕੁਦਰਤੀ ਮੌਤ ਹੋ ਗਈਕਿਸੇ ਵਿਅਕਤੀ ਦੀ ਕੁਦਰਤੀ ਮੌਤ ਹੋ ਜਾਵੇ ਭਾਵੇਂ ਉਸਦਾ ਕਤਲ ਕਰ ਦਿੱਤਾ ਜਾਵੇ ਪਰ ਉਸਦੇ ਵਿਚਾਰ ਨਹੀਂ ਮਰਦੇ ਹੁੰਦੇਉਸਦੀ ਮੌਤ ਤੋਂ ਬਾਅਦ ਇਹ ਪੁਸਤਕ ਛਪ ਗਈ ਅਤੇ ਕਈ ਭਾਸ਼ਾਵਾਂ ਵਿੱਚ ਉਲਥਾ ਹੋ ਗਿਆ

ਦੂਜੇ ਪਾਸੇ ਭਾਰਤ ਵਿੱਚ ਯੂਨੀਵਸਿਟੀਆਂ ਦੇ ਪ੍ਰੋਫੈਸਰ, ਯੂਨੀਵਸਿਟੀਆਂ ਦੇ ਉੱਚ ਡਿਗਰੀ ਦੇ ਸਕਾਲਰ, ਸਮਾਜ ਸੇਵਕ, ਆਦਿਵਾਸੀਆਂ ਦੇ “ਜਲ, ਜੰਗਲ ਅਤੇ ਜ਼ਮੀਨ” ਦੇ ਹੱਕਾਂ ਲਈ ਅਵਾਜ਼ ਉਠਾਉਣ ਵਾਲੇ, ਮਨੁੱਖੀ ਹੱਕਾਂ ਦੇ ਯੋਧੇ ਅਤੇ ਲੋਕ-ਕਵੀ ਬਿਨਾ ਕਿਸੇ ਕਾਰਣ ਐਸੀਆਂ ਧਾਰਾਵਾਂ ਲਗਾ ਕੇ ਜੇਲਾਂ ਵਿੱਚ ਡੱਕੇ ਹੋਏ ਹਨ, ਜਿਨ੍ਹਾਂ ਨਾਲ ਪੰਜ ਸਾਲ ਤੋਂ ਪਹਿਲਾਂ ਜ਼ਮਾਨਤ ਨਹੀਂ ਹੋ ਸਕਦੀਇਹਨਾਂ ਦਾ ਕਸੂਰ ਕੇਵਲ ਇਹ ਸੀ ਕਿ ਪੁਲਿਸ ਦੀਆਂ ਧੱਕੇਸ਼ਾਹੀਆ, ਕੱਟੜਵਾਦੀਆਂ ਵੱਲੋਂ ਕਤਲ, ਜਾਤ ਪਾਤ ਦੇ ਵਿਰੁੱਧ ਅਤੇ ਆਪਣੇ ਸਮਾਜਿਕ ਜਾਂ ਆਰਥਿਕ ਹੱਕਾਂ ਦੇ ਲੇਖਕ ਹਨਪਰ ਇਹਨਾਂ ’ਤੇ ਲਗਾਈਆਂ ਗਈਆਂ ਧਾਰਾਵਾਂ ਦੇਸ਼ ਧ੍ਰੋਹ, ਮਾਓਵਾਦੀ, ਆਤੰਕਵਾਦੀ, ਦੇਸ਼ ਵਿਰੁੱਧ ਜੰਗ ਛੇੜਨ, ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਬਾਰੇ ਹਨ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਅਤੇ ਨਾ ਹੀ ਕੋਈ ਇਨਕੁਆਰੀ ਹੋਈ ਹੈ ਬੱਸ ਜੋ ਅਪਰਾਧ ਸਰਕਾਰ ਨੇ ਕਹਿ ਦਿੱਤਾ, ਉਹੀ ਅਪਰਾਧ ਕੋਰਟ ਨੇ ਮੰਨ ਲਿਆ81 ਸਲਾ ਕਵੀ ਵਰਵਰਾ ਰਾਓ ਦੀ ਸ਼ਰੀਰਿਕ ਹਾਲਤ ਜਦੋਂ ਜ਼ਿਆਦਾ ਵਿਗੜ ਗਈ ਤਾਂ ਉਸਦੇ ਰਿਸ਼ਤੇਦਾਰਾਂ ਅਤੇ ਹਮਖ਼ਿਆਲ ਲੋਕਾਂ ਨੇ ਜੇਲ ਤੋਂ ਬਾਹਰ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਜ਼ਮਾਨਤ ਦੀਆਂ ਬੇਨਤੀਆਂ ਕੀਤੀਆਂਪਹਿਲਾਂ ਤਾਂ ਬੇਨਤੀਆਂ ਰੱਦ ਹੁੰਦੀਆਂ ਰਹੀਆਂ ਅਤੇ ਹੁਣ ਜਾ ਕੇ ਜਦੋਂ ਹਾਲਤ ਜ਼ਿਆਦਾ ਵਿਗੜ ਗਈ ਤਾਂ ਛੇ ਮਹੀਨੇ ਲਈ ਜ਼ਮਾਨਤ ਮਿਲੀ ਹੈ84 ਸਾਲ ਉਮਰ ਵਾਲੇ ਸਟਨ ਸਵਾਮੀ ਦੀ ਸਰੀਰਕ ਹਾਲਤ ਉਮਰ ਵਧਣ ਨਾਲ ਅਤੇ ਜੇਲ ਦੇ ਅਨ ਹਾਈਜੀਨਿਕ ਵਾਤਾਵਰਣ ਕਾਰਣ ਬਹੁਤ ਖਰਾਬ ਹੋ ਗਈ ਅਤੇ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਿਆਬਜਾਏ ਕਿਸੇ ਐਲੋਪੈਥਿਕ ਡਾਕਟਰ ਦੇ ਆਯੁਰਵੈਦਿਕ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ ਜੋ ਕਿ ਇਨਫੈਕਸ਼ਨ ਦੂਰ ਕਰਨ ਤੋਂ ਅਸਮਰਥ ਹਨਉਹ ਗਿਲਾਸ ਟੇਢਾ ਕਰਕੇ ਵੀ ਪਾਣੀ ਨਹੀਂ ਪੀ ਸਕਦਾ ਉਸ ਨੂੰ ਜ਼ਮਾਨਤ ਨਹੀਂ ਮਿਲਦੀ ਅਤੇ ਬੜੀ ਮੁਸ਼ਕਿਲ ਨਾਲ ਪਾਣੀ ਪੀਣ ਲਈ ਸਟਰਾਅ ਪਾਈਪ ਜੇਲ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ49 ਸਾਲ ਦਾ ਸੈਂਟ ਸਟੀਫਨ ਕਾਲਜ ਦਾ ਗਣਿਤ ਦਾ ਪ੍ਰੋਫੈਸਰ ਜੀ. ਐੱਨ. ਸਾਈਬਾਬਾ ਜੋਕਿ ਕਿ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੈ ਅਤੇ ਹੁਣ ਲਕਵੇ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਉਹ ਵੀਲ ਚੇਅਰ ਤੋਂ ਬਗੈਰ ਕਿਤੇ ਆ ਜਾ ਨਹੀਂ ਸਕਦਾ, ਉਸਦੀ ਜ਼ਮਾਨਤ ਵੀ ਨਹੀਂ ਹੋ ਰਹੀ ਕਿਉਂਕਿ ਸਰਕਾਰ ਅਨੁਸਾਰ ਉਹ ਇੱਕ ਖਤਰਨਾਕ ਮਾਓਵਾਦੀ, ਨਕਸਲੀ ਆਤੰਕੀ ਹੈਸਾਰੇ ਸੰਸਾਰ ਦੇ ਵਕੀਲ ਅਤੇ ਬੁੱਧੀਜੀਵੀ ਇਹ ਸਮਝਣ ਤੋਂ ਅਸਮਰਥ ਹਨ ਕਿ ਜਿਹੜਾ ਵਿਅਕਤੀ ਉੱਠ ਕੇ ਚੱਲ ਫਿਰ ਨਹੀਂ ਸਕਦਾ, ਉਹ ਖਤਰਨਾਕ ਆਤੰਕੀ ਕਿਵੇਂ ਹੋ ਸਕਦਾ ਹੈ

ਅਮਰੀਕਾ ਵਿੱਚ ਜਨਮੀ ਸੁਧਾ ਭਾਰਦਵਾਜ 11 ਸਾਲ ਦੀ ਉਮਰ ਵਿੱਚ ਵਿੱਚ ਭਾਰਤ ਆ ਗਈ 1984 ਵਿੱਚ ਉਸਨੇ ਆਈ.ਆਈ.ਟੀ. ਕਾਨਪੁਰ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ 2000 ਵਿੱਚ ਉਸਨੇ ਲਾਅ (ਵਕਾਲਤ) ਦੀ ਡਿਗਰੀ ਪ੍ਰਾਪਤ ਕੀਤੀਆਈ.ਆਈ.ਟੀ. ਕਾਨਪੁਰ ਦੇ ਵਿਦਿਆਰਥੀ ਜੀਵਨ ਵਿੱਚ ਵਿਦਿਆਰਥੀ ਸੰਗਠਨ ਦੀ ਸਰਗਰਮ ਮੈਂਬਰ ਬਣ ਗਈ ਅਤੇ ਨਾਲ ਹੀ ਉਸਨੇ ਬਿਹਾਰ, ਬੰਗਾਲ ਅਤੇ ਯੂ.ਪੀ ਦੇ ਮਜ਼ਦੂਰਾਂ ਦੀਆਂ ਤਰਸਯੋਗ ਹਾਲਤਾਂ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਜ਼ਮੀਨਾਂ ਹਥਿਆਉਣ ਵਿਰੁੱਧ ਲਿਖਣਾ ਸ਼ੁਰੂ ਕਰ ਦਿੱਤਾਲਾਅ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਛਤੀਸਗੜ੍ਹ ਮੋਰਚਾ ਬਣਾਇਆ ਅਤੇ ਵਕੀਲਾਂ ਦੀ ਇੱਕ ਜਥੇਬੰਦੀ ‘ਜਨਹਿਤ ਮੋਰਚਾ’ ਬਣਾਇਆਅਕਤੂਬਰ 2018 ਵਿੱਚ ਪੁਲਿਸ ਨੇ ਉਸਦੇ ਘਰ ਛਾਪਾ ਮਾਰਕੇ ਉਸ ਨੂੰ ਯੂ.ਏ.ਪੀ.ਏ. ਸਮੇਤ ਕਈ ਧਰਾਵਾਂ ਅਧੀਨ ਫੜ ਕੇ ਲੈ ਗਏ ਅਤੇ ਉਸਦਾ ਲੈਪਟਾਪ ਅਤੇ ਕਈ ਜ਼ਰੂਰੀ ਦਸਤਾਵੇਜ਼ ਵੀ ਲੈ ਗਏ

ਪ੍ਰੋਫੈਸਰ ਅਨੰਦ ਤੇਲਤੁੰਬੜੇ ਜੋ ਕਿ ਗੋਵਾ ਇੰਸਟੀਚਿਊਟ ਆਫ ਮੈਨੇਜਮੈਂਟ ਦਾ ਪ੍ਰੋਫੈਸਰ ਹੈ, ਜਾਤ ਪਾਤ ਵਿਰੋਧੀ ਮੰਨਿਆ ਪ੍ਰਮੰਨਿਆ ਲੇਖਕ ਹੈ ਅਤੇ ਮਨੁੱਖੀ ਅਧਿਕਾਰਾਂ ਦੀਆਂ ਉਸਦੀਆਂ ਲਿਖੀਆਂ ਕਿਤਾਬਾਂ ਵਿਦੇਸ਼ਾਂ ਵਿੱਚ ਵੀ ਵਿਦਿਆਰਥੀ ਪੜ੍ਹਦੇ ਹਨ ਪੁਲਿਸ ਨੇ ਭੀਮਾ ਕੋਰੇਗਾਂਵ ਵਿੱਚ ਹੋਈ ਹਿੰਸਾ ਦਾ ਦੋਸ਼ੀ, ਮਾਓਵਾਦੀ ਹੋਣ ਦਾ ਦੋਸ਼ੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਦੋਸ਼ੀ ਦੱਸਦੇ ਹੋਏ 29ਅਗਸਤ 2018 ਵਿੱਚ ਉਸਦੇ ਘਰ ਰੇਡ ਕੀਤੀ ਅਤੇ ਤੇਲਤੁੰਬੜੇ ਨੇ ਇਹਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤੀਬੰਬੇ ਹਾਈ ਕੋਰਟ ਨੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਪਰ ਉਸ ਨੂੰ ਗ੍ਰਿਫਤਾਰੀ ਤੋਂ ਇੰਟਰਮ ਪ੍ਰੋਟੈਕਸ਼ਨ ਦੇ ਦਿੱਤੀਪਰ ਪੁਲਿਸ ਨੇ ਫੇਰ ਉਸ ਨੂੰ 3 ਫਰਵਰੀ 2019 ਵਿੱਚ ਕੈਦ ਕਰ ਲਿਆ ਅਤੇ ਉਸੇ ਦਿਨ ਸ਼ਾਮ ਨੂੰ ਛੱਡ ਦਿੱਤਾਅਮਨੈਸਟੀ ਇੰਟਨੈਸ਼ਨਲ ਨੇ ਇਸ ਪੁਲਸੀਆ ਕਰਵਾਈ ਨੂੰ ਧੱਕੇਸ਼ਾਹੀ ਦੱਸਿਆ ਗੋਵਾ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਡਾਇਰੈਕਟਰ ਨੇ ਤੇਲਤੁੰਬੜੇ ਵਿਰੁੱਧ ਪੇਸ਼ ਕੀਤੇ ਸਾਰੇ ਸਬੂਤਾਂ ਨੂੰ ਮਨਘੜਤ ਦੱਸਿਆ ਅਤੇ ਜਸਟਿਸ ਚੰਦਰ ਚੂਹੜ ਨੇ ਸਾਰੀ ਤਫਤੀਸ਼ ਇੱਕ ਪਾਸੜ ਦੱਸੀ16 ਮਾਰਚ 2020 ਨੂੰ ਸੁਪਰੀਮ ਕੋਰਟ ਨੇ ਤੇਲਤੁੰਬੜੇ ਅਤੇ ਹੋਰ ਸਾਥੀਆਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਅਤੇ 21 ਦਿਨ ਦੀ ਮੋਹਲਤ ਦਿੱਤੀ ਕਿ ਇਸ ਸਮੇਂ ਬਾਅਦ ਆਤਮ ਸਮਰਪਣ ਕੀਤਾ ਜਾਵੇ14 ਅਪਰੈਲ ਨੂੰ ਉਹਨਾਂ ਨੇ ਐੱਨ.ਆਈ.ਏ. ਅੱਗੇ ਆਤਮ ਸਮਰਪਣ ਕਰ ਦਿੱਤਾ

ਉਪਰੋਕਤ ਤੋਂ ਇਲਾਵਾ ਵਰਨੋਨ ਗੋਜ਼ਲਵੇਜ਼, ਸੁਰਿੰਦਰ ਸੈਡਲਿੰਡ, ਪ੍ਰੋ. ਸ਼ੋਮਾ ਸੇਨ, ਰੋਨਾ ਸੁਧੀਰ ਧਾਵਲੇ, ਪ੍ਰੋ. ਹੈਨੀ ਬਾਬੂ, ਅਰੁਨ ਫਰੇਰਾ, ਵਿਲਸਨ, ਪ੍ਰਸ਼ਾਂਤ ਰਾਹੀ, ਗੌਤਮ ਨਵਲੱਖਾ, ਹੇਮ ਮਿਸ਼ਰਾ, ਮਹੇਸ਼ ਰਾਵਤ, ਨਤਾਸ਼ਾ ਨਰਵਾਲ, ਜੋਤੀ ਜਗਤਪ, ਸਾਗਰ ਗੋਰਖੇ, ਰਮੇਸ਼ ਗੈਚਰ, ਉਮਰ ਖਾਲਿਦ ਆਦਿ ਜੇਲੀਂ ਡੱਕੇ ਹੋਏ ਸਮਾਜਿਕ ਕਾਰਕੁਨਾਂ, ਲੇਖਕਾਂ, ਕਵੀਆਂ, ਯੂਨਿਆਨਿਸਟਾਂ ਦੀ ਲਿਸਟ ਬੜੀ ਲੰਬੀ ਹੈਪਰ ਸਰਕਾਰ ਆਪਣੀ ਹੈਂਕੜ ਕਾਰਣ ਸੰਤ ਰਾਮ ਉਦਾਸੀ ਵੱਲੋਂ ਕੰਧ ’ਤੇ ਲਿਖੀ ਇਬਾਰਤ “ਬਦਲੇ ਲਏ ਤੋਂ ਵੀ ਮੁੱਕਣੀ ਨਹੀਂ, ਐਡੀ ਲੰਬੀ ਹੈ ਸਾਡੀ ਕਤਾਰ ਲੋਕੋ” ਵੱਲ ਧਿਆਨ ਨਹੀਂ ਦੇ ਰਹੀ

ਰਾਬਿੰਦਰ ਨਾਥ ਟੈਗੋਰ, ਗਾਲਿਬ ਅਤੇ ਹੋਰ ਕਈ ਮਕਬੂਲ ਲੇਖਕਾਂ ਦੀਆਂ ਲਿਖਤਾਂ ਤੋਂ ਬਾਅਦ ਆਰ ਐੱਸ ਐੱਸ ਨੇ ਪਾਸ਼ ਦੀਆਂ ਕਵਿਤਾਵਾਂ ਵੀ ਪਾਠ ਪੁਸਤਕਾਂ ਵਿੱਚੋਂ ਹਟਾਉਣ ਦੀ ਸਿਫਾਰਿਸ਼ ਕਰ ਦਿੱਤੀ ਹੈਕੇਵਲ ਆਰ ਐੱਸ ਐੱਸ ਦੀ ਕੱਟੜ ਹਿੰਦੂ ਵਿਚਾਰਧਾਰਾ ਦੇ ਵਿਰੁੱਧ ਲਿਖਤਾਂ ਹੀ ਬੈਨ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਆਰ ਐੱਸ ਐੱਸ ਦੇ ਵਿਚਾਰਾਂ ਦੇ ਵਿਰੋਧੀਆਂ ਨੂੰ ਪਿਛਲੇ ਸਮੇਂ ਵਿੱਚ ਕਤਲ ਵੀ ਕੀਤਾ ਗਿਆ ਹੈਤਰਕਸ਼ੀਲ ਡਾਬੋਲਕਰ, ਗੋਬਿੰਦ ਪੰਸਾਰੇ ਅਤੇ ਕਲਬੁਰਗੀ ਇਸਦੀਆਂ ਕੁਝ ਅਹਿਮ ਉਦਾਹਰਣਾਂ ਹਨਹੋਰ ਤਾਂ ਹੋਰ ਗੂਗਲ, ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ’ਤੇ ਵੀ ਸ਼ਿਕੰਜਾ ਕੱਸ ਦਿੱਤਾ ਹੈ ਤਾਂ ਕਿ ਕੋਈ ਵੀ ਲਿਖਤ ਗੁਪਤ ਨਾ ਰਹੇ ਅਤੇ ਸਰਕਾਰ ਕਿਸੇ ਵੀ ਉਸਦੀ ਸੁਰ ਨਾਲ ਸੁਰ ਨਾ ਮਿਲਾਉਣ ਵਾਲੇ ਲੇਖਕ ਨੂੰ ਕੋਰਟ ਵਿੱਚ ਧੂਹ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2832)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author