BalwinderSBhullar7ਲੋਕਾਂ ਨੂੰ ਉਮੀਦ ਸੀ ਕਿ ਫਸਲਾਂ ਦੇ ਘੱਟੋ ਘੱਟ ਨਿਸ਼ਚਿਤ ਭਾਅ ਦਾ ...
(19 ਜੁਲਾਈ 2026)


(
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੇ ਸੰਦਰਭ ਵਿੱਚ ਚਰਚਾ)

ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਬਾਰੇ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ। ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨਲੋਕਾਂ ਨੂੰ ਉਮੀਦ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਹੋਣ ਕਾਰਨ ਪ੍ਰਧਾਨ ਮੰਤਰੀ ਕੋਈ ਠੋਸ ਪ੍ਰੋਗਰਾਮ ਲੈ ਕੇ ਆਉਣਗੇ ਅਤੇ ਪੰਜਾਬ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੁੱਖ ਮੰਗਾਂ ਬਾਰੇ ਕੋਈ ਵਿਸ਼ੇਸ਼ ਐਲਾਨ ਕਰਨਗੇਲੋਕਾਂ ਦੀ ਉਡੀਕ ਮੁੱਕੀ ਅਤੇ ਬੀਤੇ ਦਿਨੀਂ ਸ੍ਰੀ ਮੋਦੀ ਪੂਰੀ ਸ਼ਾਨੋ-ਸ਼ੌਕਤ ਨਾਲ ਇੱਕ ਪੰਜਾਬੀ ਦਾ ਰੂਪ ਧਾਰ ਕੇ, ਹਰੀ ਕ੍ਰਾਂਤੀ ਅਤੇ ਕਿਸਾਨੀ ਦਾ ਪ੍ਰਤੀਕ ਸਮਝੀ ਜਾਂਦੀ ਹਰੀ ਪੱਗ ਬੰਨ੍ਹ ਕੇ ਜਲੰਧਰ ਪਹੁੰਚੇਪੰਜਾਬ ਦੀ ਭਾਜਪਾ ਲੀਡਰਸ਼ਿੱਪ ਬੜੇ ਚਾਵਾਂ ਨਾਲ ਸਟੇਜ ’ਤੇ ਬਿਰਾਜਮਾਨ ਹੋਈ। ਉਹਨਾਂ ਨੂੰ ਵੀ ਆਸ ਸੀ ਕਿ ਅੱਜ ਪ੍ਰਧਾਨ ਮੰਤਰੀ ਵੱਡੇ ਵੱਡੇ ਐਲਾਨ ਕਰਨਗੇ ਅਤੇ ਪੰਜਾਬ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਦਾ ਮੁੱਢ ਬੱਝ ਜਾਵੇਗਾ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਾਫ਼ੀ ਵੱਡੀ ਰਕਮ ਖਰਚ ਕਰਨ ਦਾ ਐਲਾਨ ਕੀਤਾ ਤਾਂ ਕਿ ਪੰਜਾਬ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇਪਰ ਉਹਨਾਂ ਆਪਣਾ ਸਾਰਾ ਧਿਆਨ ਰੇਲਵੇ ਉੱਤੇ ਹੀ ਕੇਂਦਰਤ ਰੱਖਿਆਚੰਗੀ ਗੱਲ ਹੈ ਕਿ ਕਿਸੇ ਦੇਸ਼ ਜਾਂ ਰਾਜ ਦੇ ਵਿਕਾਸ ਵਿੱਚ ਰੇਲਵੇ ਦਾ ਰੋਲ ਵੀ ਮਹੱਤਵਪੂਰਨ ਹੁੰਦਾ ਹੈ, ਉਸ ਵੱਲ ਧਿਆਨ ਦੇਣਾ ਬਣਦਾ ਹੈ ਪਰ ਪੰਜਾਬ ਦੇ ਲੋਕਾਂ ਨੇ ਤਾਂ ਕਦੇ ਰੇਲਵੇ ਵਿਭਾਗ ਦੀਆਂ ਮੰਗਾਂ ਨੂੰ ਅਧਾਰ ਬਣਾਇਆ ਹੀ ਨਹੀਂ, ਉਹਨਾਂ ਦੀਆਂ ਮੰਗਾਂ ਤਾਂ ਬਹੁਤੀਆਂ ਕਿਸਾਨੀ ਨਾਲ ਸਬੰਧਤ ਰਹੀਆਂ ਹਨ, ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨੇ ਕੋਈ ਜ਼ਿਕਰ ਕਰਨਾ ਵੀ ਮੁਨਾਸਿਬ ਨਹੀਂ ਸਮਝਿਆਲੋਕਾਂ ਨੂੰ ਉਮੀਦ ਸੀ ਕਿ ਫਸਲਾਂ ਦੇ ਘੱਟੋ ਘੱਟ ਨਿਸ਼ਚਿਤ ਭਾਅ ਦਾ ਕੋਈ ਐਲਾਨ ਹੋਵੇਗਾ ਅਤੇ ਆਰਥਿਕ ਮੰਦਹਾਲੀ ਹੰਢਾ ਰਹੀ ਕਿਸਾਨੀ ਨੂੰ ਦੁੱਖਾਂ ਵਿੱਚੋਂ ਕੱਢਣ ਲਈ ਕਿਸਾਨਾਂ ਦੇ ਕਰਜ਼ੇ ਮੁਆਫ ਬਾਰੇ ਵੀ ਕੋਈ ਐਲਾਨ ਕੀਤਾ ਜਾਵੇਗਾਪ੍ਰਧਾਨ ਮੰਤਰੀ ਨੇ ਖੇਤੀਬਾੜੀ ਜਾਂ ਕਿਸਾਨੀ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾਇਸੇ ਤਰ੍ਹਾਂ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਚਰਚਾ ਵਿੱਚ ਰਹਿੰਦੀ ਹੈ, ਲੋਕਾਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਉਹਨਾਂ ਦੀ ਰਿਹਾਈ ਬਾਰੇ ਕੋਈ ਫੈਸਲਾ ਸੁਣਾਉਣਗੇ ਕਿਉਂਕਿ ਪੰਜਾਬ ਦੇ ਇਹ ਬੰਦੀ ਸਿੰਘ ਵਿਤਕਰੇ ਦਾ ਸ਼ਿਕਾਰ ਹੋਣ ਸਦਕਾ ਹੀ ਜੇਲ੍ਹਾਂ ਵਿੱਚ ਰੁਲ ਰਹੇ ਹਨਸਮੁੱਚੇ ਦੇਸ਼ ਵਿੱਚ ਸਜ਼ਾ ਕੱਟ ਚੁੱਕੇ ਬੰਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ, ਪ੍ਰੰਤੂ ਪੰਜਾਬ ਦੇ ਬੰਦੀ ਸਿੰਘਾਂ ਬਾਰੇ ਕੇਂਦਰ ਸਰਕਾਰ ਨੇ ਚੁੱਪ ਧਾਰੀ ਹੋਈ ਹੈਪੰਜਾਬ ਦੀਆਂ ਇਨ੍ਹਾਂ ਤਿੰਨੇ ਵੱਡੀਆਂ ਮੰਗਾਂ ਬਾਰੇ ਪ੍ਰਧਾਨ ਮੰਤਰੀ ਨੇ ਮੂੰਹ ਮੋੜ ਕੇ ਰੱਖਿਆਜੇ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਹੀ ਨਹੀਂ ਕਰਨੀ ਸੀ, ਫਿਰ ਇੱਥੇ ਆਉਣ ਦੀ ਲੋੜ ਕੀ ਸੀ? ਇਹ ਸਵਾਲ ਅੱਜ ਹਰ ਪੰਜਾਬੀ ਦੇ ਮਨ ਵਿੱਚ ਉਬਾਲੇ ਖਾ ਰਿਹਾ ਹੈ

ਭਾਜਪਾ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈਇਹ ਚੋਣਾਂ ਜਿੱਤਣ ਲਈ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਕਰਕੇ ਹੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਜਾਂ ਹੋਰ ਕੇਂਦਰੀ ਆਗੂ ਪੰਜਾਬ ਦੇ ਦੌਰੇ ਕਰਦੇ ਹਨਪੰਜਾਬ ਵਿੱਚ ਕਰੀਬ 39 ਫੀਸਦੀ ਦਲਿਤ ਵੋਟਾਂ ਹਨ, ਇਨ੍ਹਾਂ ਦਾ ਬਹੁਤਾ ਪ੍ਰਭਾਵ ਦੁਆਬਾ ਖੇਤਰ ਵਿੱਚ ਹੈਹਿੰਦੂ ਵੋਟਾਂ ਨੂੰ ਤਾਂ ਭਾਜਪਾ ਆਪਣੀ ਮੁੱਠੀ ਵਿੱਚ ਹੀ ਸਮਝਦੀ ਹੈ ਅਤੇ ਹੁਣ ਦਲਿਤ ਵੋਟਾਂ ਹਥਿਆਉਣ ਲਈ ਚਾਰਾਜੋਰੀ ਕੀਤੀ ਜਾ ਰਹੀ ਹੈਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਪੰਜਾਬ ਦਾ ਦੌਰਾ ਕੀਤਾ ਤਾਂ ਉਹ ਦੁਆਬੇ ਦੇ ਉੱਘੇ ਡੇਰੇ ਸੱਚਖੰਡ ਬੱਲਾਂ ਵਿਖੇ ਗਏ ਸਨ ਅਤੇ ਉੱਥੋਂ ਦੇ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ ਸੀਉਸ ਸਮੇਂ ਪ੍ਰਧਾਨ ਮੰਤਰੀ ਨੇ ਆਦਮਪੁਰ ਹਵਾਈ ਅੱਡੇ ਨੂੰ ਗੁਰੂ ਰਵਿਦਾਸ ਹਵਾਈ ਅੱਡੇ ਦਾ ਨਾਂ ਦਿੱਤਾ ਸੀਇਸ ਵਾਰ ਉਹਨਾਂ ਫਿਰ ਆਪਣਾ ਦੌਰਾ ਦੁਆਬੇ ਦੇ ਸ਼ਹਿਰ ਜਲੰਧਰ ਦਾ ਹੀ ਰੱਖਿਆ ਅਤੇ ਰੇਲ ਗੱਡੀ ਨੂੰ ਸੰਤ ਰਵਿਦਾਸ ਐਕਸਪ੍ਰੈੱਸ ਨਾਂ ਦੇ ਕੇ ਦਲਿਤਾਂ ਨੂੰ ਭਰਮਾਉਣ ਦਾ ਯਤਨ ਕੀਤਾ ਹੈ

ਜੇਕਰ ਇਨ੍ਹਾਂ ਦੌਰਿਆਂ ਦੇ ਅਸਲ ਮਕਸਦ ਨੂੰ ਘੋਖਣ ਲਈ ਧਿਆਨ ਦਿੱਤਾ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਸਰਕਾਰ ਬਣਾਉਣੀ ਚਾਹੁੰਦੇ ਹਨ, ਪਰ ਕਿਸਾਨੀ ਨੂੰ ਕੋਈ ਰਾਹਤ ਨਹੀਂ ਦੇਣਾ ਚਾਹੁੰਦੇਹੁਣ ਉਹ ਹਿੰਦੂ ਵੋਟਾਂ ਦੇ ਨਾਲ ਨਾਲ ਦਲਿਤ ਵੋਟਾਂ ਬਟੋਰਨ ਲਈ ਵਡਿਆਉਣ ਦੇ ਹੱਥਕੰਡੇ ਵਰਤ ਰਹੇ ਹਨਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਸਿਆਸੀ ਪਾਰਟੀ ਹੀ ਸਰਕਾਰ ਬਣਾਉਣ ਦੀ ਇੱਛਕ ਹੁੰਦੀ ਹੈ ਅਤੇ ਉਹ ਵੋਟਰਾਂ ਨੂੰ ਸਹੂਲਤਾਂ ਆਦਿ ਦੇ ਕੇ ਆਪਣੇ ਹੱਕ ਵਿੱਚ ਭੁਗਤਾਉਂਦੀ ਹੈਜੇ ਭਾਜਪਾ ਅਜਿਹਾ ਕਰਦੀ ਹੈ ਤਾਂ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਪਾਰਟੀ ਜਾਂ ਸਰਕਾਰ ਲੋਕਾਂ ਨੂੰ ਫਿਰਕੂ ਅਧਾਰ ਜਾਂ ਜਾਤੀ ਅਧਾਰ ’ਤੇ ਵੰਡ ਕੇ ਵੋਟਾਂ ਹਾਸਲ ਕਰਨ ਲਈ ਏਕਤਾ ਅਤੇ ਅਖੰਡਤਾ ਨੂੰ ਸੱਟ ਮਾਰਦੀ ਹੈਅਜਿਹਾ ਨਹੀਂ ਹੋਣਾ ਚਾਹੀਦਾ, ਜੇਕਰ ਭਾਜਪਾ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜ ਕੇ ਸਰਕਾਰ ਬਣਾਉਣ ਦੀ ਇੱਛਕ ਹੈ ਤਾਂ ਉਸਨੂੰ ਸਮੁੱਚੇ ਪੰਜਾਬੀਆਂ, ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਔਰਤਾਂ, ਬੇਰੁਜ਼ਗਾਰਾਂ ਦਾ ਧਿਆਨ ਰੱਖਣਾ ਚਾਹੀਦਾ ਹੈਸੂਬੇ ਦੇ ਵਿਕਾਸ ਦੀ ਕੋਈ ਨੀਤੀ ਲੋਕਾਂ ਮੋਹਰੇ ਰੱਖਣੀ ਚਾਹੀਦੀ ਹੈ ਅਤੇ ਲੋਕਾਂ ਦੇ ਆਪਸੀ ਭਾਈਚਾਰੇ ਅਤੇ ਪਿਆਰ ਨੂੰ ਮਜ਼ਬੂਤ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author