BalwinderSBhullar7ਦੇਸ਼ ਦੇ ਅਜਿਹੇ ਹਾਲਾਤ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਤਾਂ ਚੁੱਕਣਾ ਹੀ ਪਵੇਗਾ ...
(6 ਜੂਨ 2026)


ਭਾਰਤ ਦੀ ਆਰਥਿਕ ਹਾਲਤ ਨਿੱਤ ਦਿਨ ਗਿਰਾਵਟ ਵੱਲ ਜਾ ਰਹੀ ਹੈ
ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਡਿਗ ਰਹੀ ਹੈਮਹਿੰਗਾਈ ਵਧ ਰਹੀ ਹੈ, ਲੋਕਾਂ ਦੀ ਖਰੀਦ ਸ਼ਕਤੀ ਘਟ ਰਹੀ ਹੈਆਮ ਲੋਕਾਂ ਦਾ ਜਿਊਣਾ ਦੁੱਭਰ ਹੁੰਦਾ ਜਾ ਰਿਹਾ ਹੈਪਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੇਸ਼ ਦੇ ਹਿਤ ਵਾਲੀਆਂ ਨਹੀਂ ਹਨ, ਸਗੋਂ ਅਡਾਨੀਆਂ ਅੰਬਾਨੀਆਂ ਦੇ ਹਿਤ ਪੂਰਨ ਵਾਲੀਆਂ ਹਨਕਾਰਪੋਰੇਟ ਘਰਾਣਿਆਂ ਦੀ ਆਮਦਨ ਅਤੇ ਜਾਇਦਾਦਾਂ ਵਿੱਚ ਓੜਕਾਂ ਦਾ ਵਾਧਾ ਹੋ ਰਿਹਾ ਹੈਅਰਬਾਂ ਖਰਬਾਂ ਰੁਪਏ ਲੈ ਕੇ ਸਰਮਾਏਦਾਰ ਵਿਦੇਸ਼ਾਂ ਨੂੰ ਭੱਜ ਚੁੱਕੇ ਹਨਸਰਕਾਰ ਆਮ ਲੋਕਾਂ ਨੂੰ ਸਹੂਲਤਾਂ ਦੇ ਸਬਜ਼ਬਾਗ ਵਿਖਾ ਕੇ, ਗੁਮਰਾਹ ਕਰਕੇ ਸਮਾਂ ਲੰਘਾ ਰਹੀ ਹੈ ਅਤੇ ਆਪਣੇ ਨਜ਼ਦੀਕੀਆਂ ਨੂੰ ਲਾਭ ਪਹੁੰਚਾ ਰਹੀ ਹੈ

ਅਜਿਹੀ ਸਥਿਤੀ ਦੇਖਦਿਆਂ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਰਾਹੁਲ ਗਾਂਧੀ ਨੇ ਦੇਸ਼ ਦੀ ਆਰਥਿਕ ਹਾਲ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਯੋਜਨਾਬੱਧ ਤਰੀਕੇ ਨਾਲ ਦੇਸ਼ ਦੇ ਸਮਾਜਿਕ ਆਰਥਿਕ ਤਾਣੇ ਬਾਣੇ ਨੂੰ ਢਾਹ ਲਾ ਰਹੀ ਹੈਉੱਤਰਾਖੰਡ ਦੇ ਅਖਮੋੜਾ ਵਿਖੇ ‘ਪਰਿਵਰਤਨ ਦਾ ਸੰਖਨਾਦ’ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕੇਂਦਰ ਸਰਕਾਰ ਉੱਤੇ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ ਦਾ ਦੋਸ਼ ਵੀ ਲਾਇਆ ਹੈਇਸਤੋਂ ਪਹਿਲਾਂ ਬੀਤੇ ਦਿਨ ਸ੍ਰੀ ਗਾਂਧੀ ਨੇ ਇਹ ਵੀ ਇੰਕਸ਼ਾਫ ਕੀਤਾ ਸੀ ਕਿ ਸ੍ਰੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਣਿਆ ਰਹਿਣਾ ਹੁਣ ਸੌਖਾ ਨਹੀਂ, ਇੱਕ ਸਾਲ ਤੋਂ ਪਹਿਲਾਂ ਪਹਿਲਾਂ ਉਹ ਇਸ ਅਹੁਦੇ ਤੋਂ ਲਾਂਭੇ ਕਰ ਦਿੱਤੇ ਜਾਣਗੇਦੇਸ਼ ਦੇ ਲੋਕ ਸ੍ਰੀ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਬਹੁਤਾ ਵਜ਼ਨਦਾਰ ਨਹੀਂ ਮੰਨਦੇ, ਪਰ ਦੇਸ਼ ਦੀ ਆਰਥਿਕ ਹਾਲਤ ਮਾੜੀ ਹੋਣ ਬਾਰੇ ਕੇਵਲ ਉਹਨਾਂ ਹੀ ਨਹੀਂ, ਦੇਸ਼ ਦੇ ਅਰਥ ਸ਼ਾਸ਼ਤਰੀ, ਖੱਬੀਆਂ ਪਾਰਟੀਆਂ ਦੇ ਆਗੂ ਅਤੇ ਬੁੱਧੀਜੀਵੀ ਆਦਿ ਵੀ ਚਿੰਤਾ ਦਾ ਇਜ਼ਹਾਰ ਕਰ ਚੁੱਕੇ ਹਨ ਅਤੇ ਇਹ ਕਹਿ ਚੁੱਕੇ ਹਨ ਕਿ ਇਸ ਮਾੜੀ ਹਾਲਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਸੁਧਾਰ ਕਰਨ ਵਿੱਚ ਅਸਫਲ ਨਜ਼ਰ ਆ ਰਹੀ ਹੈ

ਦੇਸ਼ ਦੀ ਆਰਥਿਕ ਹਾਲਤ ਕੋਈ ਪਹਿਲੀ ਵਾਰ ਅਜਿਹੀ ਨਹੀਂ ਹੋਈਸਾਲ 1990 ਤੋਂ ਪਹਿਲਾਂ ਵੀ ਅਜਿਹੀ ਮੰਦੀ ਵਾਲੀ ਸਥਿਤੀ ਪੈਦਾ ਹੋ ਗਈ ਸੀ, ਦੇਸ਼ ਵਿੱਚ ਲੱਗੀ ਐਮਰਜੈਂਸੀ, ਰਿਜ਼ਰਵੇਸ਼ਨ ਮੁੱਦੇ ’ਤੇ ਉੱਠੀ ਜਨਤਕ ਲਹਿਰ ਅਤੇ ਹੋਰ ਕਾਫ਼ੀ ਕਾਰਨਾਂ ਸਦਕਾ ਆਰਥਿਕ ਹਾਲਤ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ1991 ਵਿੱਚ ਕਾਂਗਰਸ ਪਾਰਟੀ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮਹਾ ਰਾਓ ਬਣ ਗਏਰਾਜਭਾਗ ਸੰਭਾਲਦਿਆਂ ਹੀ ਉਹ ਦੇਸ਼ ਦੀ ਹਾਲਤ ਦੇਖ ਕੇ ਡੂੰਘੀ ਚਿੰਤਾ ਵਿੱਚ ਫਸ ਗਏ ਅਤੇ ਸੁਧਾਰ ਕਰਨ ਲਈ ਉਹਨਾਂ ਆਪਣੀ ਤੀਖਣ ਬੁੱਧੀ ਵਰਤਿਆਂ ਆਰਥਿਕ ਮਾਹਰਾਂ, ਪਾਰਟੀ ਨੇਤਾਵਾਂ ਆਦਿ ਨਾਲ ਸਲਾਹ ਮਸ਼ਵਰੇ ਕੀਤੇ ਅਤੇ ਇੱਕ ਚੰਗੇ ਉੱਚਕੋਟੀ ਦੇ ਅਰਥ ਸ਼ਾਸ਼ਤਰੀ ਦੀ ਭਾਲ ਕਰਨ ਲੱਗੇਆਖਰ ਉਹਨਾਂ ਦੀ ਨਿਗਾਹ ਡਾ. ਮਨਮੋਹਨ ਸਿੰਘ ’ਤੇ ਪਈਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦਫਤਰ ਵਿੱਚ ਬੁਲਾਇਆ ਗਿਆ ਅਤੇ ਦੱਸਿਆ ਕਿ ਸਰਕਾਰ ਨੇ ਤੁਹਾਨੂੰ ਦੇਸ਼ ਦਾ ਵਿੱਤ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈਡਾ. ਮਨਮੋਹਨ ਸਿੰਘ ਹੈਰਾਨ ਹੋ ਗਏ, ਉਹਨਾਂ ਤਾਂ ਕਦੇ ਅਜਿਹਾ ਸੁਪਨਾ ਵੀ ਨਹੀਂ ਸੀ ਸਿਰਜਿਆਪਰ ਸ੍ਰੀ ਰਾਓ ਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਸਹੁੰ ਚੁੱਕ ਸਮਾਗਮ ਹੋਵੇਗਾ:

ਡਾ: ਮਨਮੋਹਨ ਸਿੰਘ ਵਿੱਤ ਮੰਤਰੀ ਬਣ ਗਏਉਹਨਾਂ ਚੰਗੀਆਂ ਆਰਥਿਕ ਨੀਤੀਆਂ ਲਿਆਂਦੀਆਂ, ਵਿਦੇਸ਼ਾਂ ਨਾਲ ਸੰਬੰਧ ਸੁਧਾਰੇ ਗਏਦੇਸ਼ ਨੂੰ ਆਰਥਿਕ ਹੁਲਾਰਾ ਮਿਲਿਆ। ਵਿਦੇਸ਼ਾਂ ਵਿੱਚ ਪਿਆ ਭਾਰਤ ਦਾ ਸੋਨਾ ਵਾਪਸ ਲਿਆਂਦਾਦੇਸ਼ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਅਤੇ ਦੇਸ਼ ਆਰਥਿਕ ਤੌਰ ’ਤੇ ਕਾਫ਼ੀ ਮਜ਼ਬੂਤ ਹੋ ਗਿਆਇਸਤੋਂ ਬਾਅਦ ਮਈ 1996 ਵਿੱਚ ਚੋਣਾਂ ਆਈਆਂ ਤਾਂ ਦੇਸ਼ ਦੀ ਸੱਤਾ ਭਾਜਪਾ ਦੇ ਹੱਥ ਆ ਗਈ ਅਤੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣ ਗਏਉਹ ਇੱਕ ਸੁਲਝੇ ਹੋਏ ਆਗੂ ਸਨ ਅਤੇ ਦੇਸ਼ ਦੇ ਭਲੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਸਨਉਹਨਾਂ ਡਾ. ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਪਰਖਦਿਆਂ ਆਪਣੀ ਸਰਕਾਰ ਵਿੱਚ ਵੀ ਵਿੱਤ ਮੰਤਰੀ ਬਣਾਉਣ ਬਾਰੇ ਸੋਚਿਆ, ਪਰ ਡਾ. ਮਨਮੋਹਨ ਸਿੰਘ ਨੇ ਇਹ ਸੱਦਾ ਪ੍ਰਵਾਨ ਨਾ ਕੀਤਾ ਕਿਉਂਕਿ ਹੁਣ ਉਹ ਬਕਾਇਦਾ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਸਨਉਸ ਸਮੇਂ ਅੱਜ ਵਾਂਗ ਸੁਬ੍ਹਾ, ਦੁਪਹਿਰ, ਸ਼ਾਮ ਪਾਰਟੀ ਬਦਲਣ ਵਾਲਾ ਰਿਵਾਜ਼ ਵੀ ਨਹੀਂ ਸੀ ਚੱਲਿਆ ਅਤੇ ਡਾ. ਮਨਮੋਹਨ ਸਿੰਘ ਖ਼ੁਦ ਵੀ ਅਜਿਹੀ ਸੋਚ ਦੇ ਵਿਰੋਧੀ ਸਨਮਈ 2009 ਵਿੱਚ ਮੁੜ ਕਾਂਗਰਸ ਦੀ ਕੇਂਦਰ ਵਿੱਚ ਸਰਕਾਰ ਬਣ ਗਈਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਵੱਲੋਂ ਪਹਿਲੀ ਸਰਕਾਰ ਸਮੇਂ ਕੀਤੇ ਕੰਮਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾਉਹ ਬੋਲਦੇ ਭਾਵੇਂ ਘੱਟ ਸਨ, ਪਰ ਦੇਸ਼ ਲਈ ਦਿੱਤੇ ਉਹਨਾਂ ਦੇ ਯੋਗਦਾਨ ’ਤੇ ਅੱਜ ਵੀ ਦੇਸ਼ ਦਾ ਹਰ ਵਿਅਕਤੀ ਮਾਣ ਮਹਿਸੂਸ ਕਰਦਾ ਹੈ

ਸਾਲ 2014 ਵਿੱਚ ਚੋਣਾਂ ਆਈਆਂ ਤਾਂ ਭਾਜਪਾ ਨੇ ਸੱਤਾ ਹਾਸਲ ਕਰ ਲਈ ਅਤੇ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏਉਹ ਇੱਕ ਚੰਗੇ ਬੁਲਾਰੇ ਹਨ, ਜਿਸ ਕਰਕੇ ਲੋਕਾਂ ਦੇ ਹਰਮਨ ਪਿਆਰੇ ਆਗੂ ਹਨਵਿਦੇਸ਼ਾਂ ਨਾਲ ਵੀ ਉਹਨਾਂ ਚੰਗੇ ਸੰਬੰਧ ਬਣਾਏ ਹਨ, ਆਮ ਹੀ ਦੇਸ ਵਿਦੇਸ਼ ਦੇ ਦੌਰਿਆਂ ’ਤੇ ਰਹਿੰਦੇ ਹਨਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਵੀ ਉਹਨਾਂ ਦੇ ਚੰਗੇ ਸੰਬੰਧ ਹਨ ਇਨ੍ਹਾਂ ਕਾਰਨਾਂ ਸਦਕਾ ਉਹਨਾਂ ਦੀਆਂ ਨੀਤੀਆਂ ਅਮਰੀਕਾ ਪੱਖੀ ਰਹੀਆਂ ਹਨ, ਜਿਨ੍ਹਾਂ ਨੇ ਭਾਰਤ ਦੀ ਆਰਥਿਕ ਹਾਲਤ ’ਤੇ ਸੱਟ ਮਾਰੀ ਹੈਮੋਦੀ ਸਰਕਾਰ ਕਾਰਪੋਰੇਟਾਂ ਨੂੰ ਸਹੂਲਤਾਂ ਦੇ ਕੇ ਉਹਨਾਂ ਦੀਆਂ ਜਾਇਦਾਦਾਂ ਵਧਾਉਣ ਲਈ ਹੀ ਕੰਮ ਕਰਦੀ ਰਹੀ ਹੈ। ਸੈਂਕੜੇ ਪ੍ਰੋਜੈਕਟ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤੇ ਹਨਕਈ ਵੱਡੇ ਧਨਾਡ ਅਰਬਾਂ ਖਰਬਾਂ ਰੁਪਏ ਲੈ ਕੇ ਸਰਕਾਰ ਦੀ ਕ੍ਰਿਪਾ ਦ੍ਰਿਸ਼ਟੀ ਸਦਕਾ ਵਿਦੇਸ਼ਾਂ ਵਿੱਚ ਭੱਜ ਗਏ ਹਨਸਰਕਾਰ ਨੂੰ ਕਾਰਪੋਰੇਟਾਂ, ਅਡਾਨੀਆਂ ਅੰਬਾਨੀਆਂ ਦਾ ਫਿਕਰ ਰਹਿੰਦਾ ਹੈ, ਆਮ ਜਨਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾਫਿਰਕਾ ਪ੍ਰਸ਼ਤੀ ਸੋਚ ਕਾਰਨ ਧਰਮ ਨਿਰਪੱਖਤਾ ਨੂੰ ਢਾਹ ਲੱਗ ਰਹੀ ਹੈ। ਦੇਸ਼ ਦੀ ਹਾਲਤ ਨਿਘਾਰ ਵੱਲ ਜਾ ਰਹੀ ਹੈ, ਆਰਥਿਕ ਮੰਦੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ

ਦੇਸ਼ ਦੇ ਅਜਿਹੇ ਹਾਲਾਤ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਤਾਂ ਚੁੱਕਣਾ ਹੀ ਪਵੇਗਾ, ਸ਼ਾਇਦ ਇਹ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਹੀ ਹੋ ਸਕਦਾ ਹੈਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇ, ਜੋ ਚੰਗੀਆਂ ਨੀਤੀਆਂ ਤੈਅ ਕਰੇ, ਤਾਂ ਹੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈਇਹੋ ਕਾਰਨ ਹੈ ਕਿ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਪਾਸੇ ਹੋਣ ਦੀਆਂ ਗੱਲਾਂ ਚੱਲ ਪਈਆਂ ਹਨ। ਹੋ ਸਕਦਾ ਹੈ ਕਿ ਭਾਜਪਾ ਹੀ ਦੇਸ਼ ਦੀ ਕਮਾਨ ਕਿਸੇ ਹੋਰ ਆਗੂ ਦੇ ਹਵਾਲੇ ਕਰ ਦੇਵੇਚੁੱਲ੍ਹੇ ਵਿੱਚੋਂ ਜੇ ਧੂੰਆਂ ਨਿਕਲਦਾ ਹੈ ਤਾਂ ਉਹ ਅੰਦਰ ਅੱਗ ਹੋਣ ਦਾ ਸਬੂਤ ਤਾਂ ਦਿੰਦਾ ਹੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author