BalwinderSBhullar7ਜੇਕਰ ਭਗਵੰਤ ਮਾਨ ਅਤੇ ਦਿੱਲੀ ਵਾਲੇ ਆਹਮਣੇ ਸਾਹਮਣੇ ਹੋ ਗਏ ਤਾਂ ਪੰਜਾਬ ਦੇ ਲੋਕ ...
(7 ਸਤੰਬਰ 2025)


ਦਿੱਲੀ ਵਾਲਿਆਂ ਦੀ ਨਿਗਾਹ ਪੰਜਾਬ ਦੇ ਖਜ਼ਾਨੇ ਉੱਤੇ

ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲ ਦਿੱਤਾ ਜਾਵੇਗਾ, ਉਸਦੀ ਥਾਂ ਨਵਾਂ ਮੁੱਖ ਮੰਤਰੀ ਪੰਜਾਬ ਦੀ ਵਾਗਡੋਰ ਸੰਭਾਲੇਗਾਇਹ ਤਿਆਰੀ ਮੁਕੰਮਲ ਹੋ ਚੁੱਕੀ ਹੈਕਿਸੇ ਵੇਲੇ ਵੀ ਅਜਿਹਾ ਕੀਤਾ ਜਾ ਸਕਦਾ ਹੈ” ਇਹ ਚਰਚਾ ਤਾਂ ਭਾਵੇਂ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਇਸਨੇ ਕਾਫ਼ੀ ਜ਼ੋਰ ਫੜ ਲਿਆ ਹੈਸਮੁੱਚਾ ਰਾਜ ਅੱਜ ਹੜ੍ਹਾਂ ਦੀ ਮਾਰ ਕਾਰਨ ਬਹੁਤ ਦੁੱਖ ਭੋਗ ਰਿਹਾ ਹੈ। ਫ਼ਸਲਾਂ ਮਰ ਗਈਆਂ ਹਨ, ਘਰ ਢਹਿ ਗਏ ਹਨ, ਮੌਤਾਂ ਹੋ ਰਹੀਆਂ ਹਨ, ਪਸ਼ੂਧਨ ਰੁੜ੍ਹ ਗਿਆ ਹੈ, ਘਰ ਉੱਜੜ ਗਏ ਹਨ, ਬਿਮਾਰੀਆਂ ਫੈਲਣ ਦਾ ਖਤਰਾ ਸਿਰ ’ਤੇ ਮੰਡਲਾ ਰਿਹਾ ਹੈਜੋ ਹੜ੍ਹਾਂ ਦੀ ਮਾਰ ਤੋਂ ਬਚੇ ਹਨ, ਉਹ ਪੀੜਿਤਾਂ ਦੀ ਹਰ ਸੰਭਵ ਮਦਦ ਕਰਨ ਵਿੱਚ ਰੁੱਝੇ ਹੋਏ ਹਨਹੈਰਾਨੀ ਹੁੰਦੀ ਹੈ ਕਿ ਜਦੋਂ ਅਜਿਹੇ ਹਾਲਾਤ ਵਿੱਚ ਇਹ ਸੁਣਦੇ ਹਾਂ, ਆਥਣ ਸਵੇਰ ਨੂੰ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ। ਇਹ ਤਾਂ ਉਸ ਕਹਾਵਤ ਨੂੰ ਹੀ ਸੱਚ ਕੀਤਾ ਜਾ ਰਿਹਾ ਹੈ ਕਿ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾਹ ਰਿਹਾ ਸੀ’ ਮੀਡੀਆ ਦੇ ਇੱਕ ਹਿੱਸੇ ਨੇ ਤਾਂ ਦੋ ਵਿਧਾਇਕਾਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਹਨ ਕਿ ਉਹਨਾਂ ਵਿੱਚੋਂ ਇੱਕ ਨੂੰ ਜਲਦੀ ਸਹੁੰ ਚੁਕਾਈ ਜਾਵੇਗੀ

ਸਵਾਲ ਉੱਠਦਾ ਹੈ ਕਿ ਕੀ ਅਜਿਹਾ ਹੋ ਸਕਦਾ ਹੈ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿਆਸਤ ਵਿੱਚ ਸਭ ਕੁਝ ਸੰਭਵ ਹੈ ਪਰ ਅਜਿਹੀ ਅਦਲਾ ਬਦਲੀ ਲਈ ਸਮਾਂ ਅਤੇ ਹਾਲਾਤ ਵੀ ਵੇਖੇ ਜਾਣੇ ਜ਼ਰੂਰੀ ਹੁੰਦੇ ਹਨ ਅਤੇ ਵੇਖੇ ਵੀ ਜਾਂਦੇ ਹਨਅੰਨ੍ਹੇਵਾਹ ਕੀਤਾ ਫੈਸਲਾ ਕਈ ਵਾਰ ਲਾਭ ਦੀ ਬਜਾਏ ਨੁਕਸਾਨ ਵੀ ਪਹੁੰਚਾ ਸਕਦਾ ਹੈਇਹ ਗੱਲ ਵੀ ਸਾਫ਼ ਹੈ ਕਿ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਉੰਨਾ ਸਫ਼ਲ ਨਹੀਂ ਹੋ ਸਕਿਆ, ਜਿੰਨੀਆਂ ਉਸ ਤੋਂ ਉਮੀਦਾਂ ਸਨਜਦੋਂ ਸਰਕਾਰ ਹੋਂਦ ਵਿੱਚ ਆਈ ਸੀ, ਉਸ ਸਮੇਂ ਹੀ ਬੁੱਧੀਜੀਵੀਆਂ ਅਤੇ ਸਿਆਸੀ ਮਾਹਰਾਂ ਨੇ ਇਹ ਪੇਸ਼ਨਗੋਈ ਕਰ ਦਿੱਤੀ ਸੀ ਕਿ ਭਗਵੰਤ ਸਫ਼ਲ ਨਹੀਂ ਹੋ ਸਕੇਗਾਉਹਨਾਂ ਅਨੁਸਾਰ ਭਗਵੰਤ ਮਾਨ ਬਹੁਤਾ ਪੁਰਾਣਾ ਸਿਆਸਤਦਾਨ ਨਹੀਂ ਸੀ ਅਤੇ ਪ੍ਰਬੰਧਾਂ ਬਾਰੇ ਵੀ ਉਸਦਾ ਕੋਈ ਤਜਰਬਾ ਨਹੀਂ ਸੀਹੋਰ ਪਾਰਟੀਆਂ ਦੇ ਆਗੂਆਂ ਦੇ ਮੁਕਾਬਲੇ ਤਾਂ ਉਹ ਸਿਆਸੀ ਤੌਰ ’ਤੇ ਬਾਲ ਅਵਸਥਾ ਵਿੱਚ ਹੀ ਸੀਕਾਂਗਰਸ, ਭਾਜਪਾ, ਅਕਾਲੀ ਦਲ, ਖੱਬੀਆਂ ਪਾਰਟੀਆਂ ਵਿੱਚ ਤਾਂ ਅਜਿਹੇ ਆਗੂ ਬੈਠੇ ਹਨ, ਜਿਨ੍ਹਾਂ ਦਾ ਸਿਆਸੀ ਤਜਰਬਾ ਸੱਠ ਸੱਤਰਾਂ ਨੂੰ ਟੱਪ ਚੁੱਕਾ ਹੈ ਜਦੋਂ ਕਿ ਭਗਵੰਤ ਮਾਨ ਦੀ ਤਾਂ ਉਮਰ ਨੇ ਹੀ ਅਜੇ ਪੰਜਾਹ ਨੂੰ ਪਾਰ ਕੀਤਾ ਹੈਪਾਰਟੀਆਂ ਦੇ ਤੌਰ ’ਤੇ ਦੇਖਿਆ ਜਾਵੇ ਤਾਂ ਦੂਜੀਆਂ ਪਾਰਟੀਆਂ ਦੀ ਉਮਰ ਸੌ ਸੌ ਸਾਲ ਹੋ ਚੁੱਕੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਤਾਂ ਅਜੇ ਨਬਾਲਗਾਂ ਵਾਲੀ ਉਮਰ ਵਿੱਚ ਹੀ ਤੁਰੀ ਫਿਰਦੀ ਹੈਕਲਾਕਾਰੀ, ਗਾਉਣ ਵਜਾਉਣ ਅਤੇ ਸਿਆਸਤ ਦਾ ਬਹੁਤ ਅੰਤਰ ਹੁੰਦਾ ਹੈਇਹੋ ਕਾਰਨ ਸੀ ਕਿ ਭਗਵੰਤ ਮਾਨ ਨੂੰ ਆਪਣੇ ਸਲਾਹਕਾਰਾਂ ਜਾਂ ਅਫਸਰਾਂ ’ਤੇ ਹੀ ਨਿਰਭਰ ਰਹਿਣਾ ਪਿਆ ਹੈ

ਅਜਿਹੀ ਸਥਿਤੀ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਹਿੰਦੇ ਰਹੇ ਕਿ ਭਗਵੰਤ ਮਾਨ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦਾ ਹੈ, ਪਰ ਤਜਰਬੇ ਦੀ ਕਮੀ ਅਤੇ ਹਾਈਕਮਾਂਡ ਦੀ ਬੇਲੋੜੀ ਦਖ਼ਲਅੰਦਾਜ਼ੀ ਅੜਿੱਕਾ ਬਣ ਰਹੀਆਂ ਹਨਉਸਦੀ ਇਮਾਨਦਾਰੀ ’ਤੇ ਵੀ ਲੋਕ ਕੋਈ ਸ਼ੱਕ ਨਹੀਂ ਕਰ ਰਹੇਭ੍ਰਿਸ਼ਟਾਚਾਰੀ ਦੇ ਦੋਸ਼ ਲੱਗਣ ਸਮੇਂ ਤਾਂ ਉਸਨੇ ਨਾ ਆਪਣੀ ਪਾਰਟੀ ਦੇ ਵਿਧਾਇਕਾਂ ਜਾਂ ਅਹੁਦੇਦਾਰਾਂ ਨੂੰ ਬਖ਼ਸਿਆ ਅਤੇ ਨਾ ਹੀ ਅਫਸਰਾਂ ਮੁਲਾਜ਼ਮਾਂ ਨੂੰਪਾਰਟੀ ਦੀ ਹਾਈਕਮਾਂਡ ਨੂੰ ਸ਼ਾਇਦ ਉਸਦੀ ਭ੍ਰਿਸ਼ਟਾਚਾਰ ਰੋਕਣ ਵਾਲੀ ਨੀਤੀ ਵੀ ਰਾਸ ਨਹੀਂ ਸੀ ਆ ਰਹੀ, ਇਸੇ ਕਰਕੇ ਉਹਨਾਂ ਮੁੱਖ ਮੰਤਰੀ ਦੇ ਖੰਭ ਕੱਟਣ ਲਈ ਪੰਜਾਬ ਦੇ ਸਾਰੇ ਮਹਿਕਮਿਆਂ ਵਿੱਚ ਹਾਈਕਮਾਂਡ ਨੇ ਦਿੱਲੀ ਜਾਂ ਪੰਜਾਬ ਤੋਂ ਬਾਹਰਲੇ ਹੋਰ ਆਗੂਆਂ ਨੂੰ ਬਿਠਾ ਦਿੱਤਾਇਸ ਮਾਮਲੇ ’ਤੇ ਵੀ ਭਗਵੰਤ ਮਾਨ ਦੀ ਇਹ ਕਮਜ਼ੋਰੀ ਰਹੀ ਕਿ ਉਹ ਚੁੱਪ ਕਰਕੇ ਅਜਿਹਾ ਬਰਦਾਸ਼ਤ ਕਰਦਾ ਰਿਹਾ। ਉਸਨੇ ਕੋਈ ਵਿਰੋਧ ਨਾ ਕੀਤਾਹਾਈਕਮਾਂਡ ਵਾਲੇ ਪੰਜਾਬ ਦੇ ਖਜ਼ਾਨੇ ’ਤੇ ਬੋਝ ਬਣ ਗਏ। ਉਹ ਸੂਬੇ ਦੀਆਂ ਰਕਮਾਂ ਪੰਜਾਬ ਤੋਂ ਬਾਹਰ ਖਰਚਣ ਲੱਗੇਪੰਜਾਬ ਦਾ ਖਜ਼ਾਨਾ ਲੁੱਟਿਆ ਜਾਣ ਲੱਗਾਬਾਹਰਲੇ ਇਹ ਆਗੂ ਪੰਜਾਬ ਵਿੱਚੋਂ ਪੈਸਾ ਵੀ ਲੁੱਟ ਕੇ ਲਿਜਾਣ ਲੱਗੇ ਅਤੇ ਐਸ਼ ਪ੍ਰਸ਼ਤੀ ਵੀ ਕਰਨ ਲੱਗੇਪੰਜਾਬ ਦੇ ਲੋਕਾਂ ਨੇ ਅਜਿਹਾ ਹੁੰਦਾ ਦੇਖ ਕੇ ਰੌਲਾ ਵੀ ਪਾਇਆ ਅਤੇ ਇਤਰਾਜ਼ ਵੀ ਕੀਤਾ ਪਰ ਭਗਵੰਤ ਮਾਨ ਆਪਣੀ ਕੁਰਸੀ ਬਚਾਈ ਰੱਖਣ ਲਈ ਦੜ ਵੱਟ ਕੇ ਸਮਾਂ ਲੰਘਾਉਂਦਾ ਰਿਹਾਆਖ਼ਰ ਭਗਵੰਤ ਮਾਨ ਵੀ ਆਮ ਲੋਕਾਂ ਦੇ ਮਨੋਂ ਲਹਿਣ ਲੱਗ ਪਿਆਜਦੋਂ ਉਸ ਨੂੰ ਇਹ ਧੱਕੇਸ਼ਾਹੀ ਪਰੇਸ਼ਾਨ ਕਰਦੀ ਤਾਂ ਉਹ ਕਦੇ ਕਦੇ ਗੁੱਸਾ ਵੀ ਪ੍ਰਗਟ ਕਰਦਾ, ਪਰ ਹਾਈਕਮਾਂਡ ਵਾਲਿਆਂ ਵੱਲੋਂ ਵਿਧਾਇਕਾਂ ’ਤੇ ਪਾਏ ਦਬਾਅ ਸਦਕਾ ਕੁਰਸੀ ਖੁੱਸਣ ਜਾਂ ਸਰਕਾਰ ਟੁੱਟਣ ਤੋਂ ਡਰਦਾ ਚੁੱਪ ਕਰ ਜਾਂਦਾ

ਹੁਣ ਮੁੱਖ ਮੰਤਰੀ ਬਦਲਣ ਦੀ ਚਰਚਾ ਜ਼ੋਰਾਂ ’ਤੇ ਹੈਹਾਈਕਮਾਂਡ ਜਾਂ ਕਹਿ ਲਈਏ ਦਿੱਲੀ ਵਾਲੇ ਤਾਂ ਇਸ ਤਾਕ ਵਿੱਚ ਕਾਫ਼ੀ ਦੇਰ ਤੋਂ ਹਨ ਕਿ ਭਗਵੰਤ ਮਾਨ ਨੂੰ ਜਿੰਨੀ ਲੋੜ ਸੀ ਵਰਤ ਲਿਆ ਹੈ, ਹੁਣ ਉਹਨਾਂ ਮੁਤਾਬਕ ਚੱਲਣ ਵਾਲੇ ਕਿਸੇ ਹੋਰ ਨੂੰ ਲਿਆਂਦਾ ਜਾਵੇਪੰਜਾਬ ਦੇ ਲੋਕ ਇਸ ਗੱਲੋਂ ਜ਼ਰੂਰ ਚਿੰਤਤ ਹਨ ਕਿ ਜੇ ਅਜਿਹਾ ਹੋ ਗਿਆ ਤਾਂ ਦਿੱਲੀ ਵਾਲਿਆਂ ਨੂੰ ਲੁੱਟ ਮਾਰ ਕਰਨ ਦੀ ਹੁਣ ਨਾਲੋਂ ਵੀ ਜ਼ਿਆਦਾ ਖੁੱਲ੍ਹ ਮਿਲ ਜਾਵੇਗੀਇਹ ਵੀ ਗੱਲ ਚੱਲ ਰਹੀ ਹੈ ਕਿ ਭਗਵੰਤ ਮਾਨ ਨਾਲੋਂ ਵੱਧ ਆਮ ਆਦਮੀ ਪਾਰਟੀ ਦਾ ਕਿਹੜਾ ਸਿਆਣਾ ਅਤੇ ਤਜਰਬੇਦਾਰ ਹੈ ਜੋ ਸਰਕਾਰ ਚਲਾਉਣ ਵਿੱਚ ਵੱਧ ਨਿਪੁੰਨ ਹੋਵੇਦੂਜੀ ਗੱਲ ਇਹ ਵੀ ਹੈ ਵੇਖਣਾ ਪਵੇਗਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਅਜਿਹੇ ਸਮੇਂ ਮੁੱਖ ਮੰਤਰੀ ਬਦਲ ਕੇ ਪਾਰਟੀ ਨੂੰ ਲਾਭ ਹੋ ਸਕਦਾ ਹੈ? ਕਾਂਗਰਸ ਨੇ ਵੀ ਵਿਧਾਨ ਸਭਾ ਦੇ ਨਜ਼ਦੀਕ ਆਉਣ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀਸ੍ਰੀ ਚੰਨੀ ਨੂੰ ਲੋਕਾਂ ਨੇ ਭਾਵੇਂ ਬਹੁਤ ਮਾਣ ਸਤਿਕਾਰ ਦਿੱਤਾ ਸੀ, ਪਰ ਸਿਆਸੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਨਾ ਜਾਂਦਾ ਤਾਂ ਕਾਂਗਰਸ ਸਰਕਾਰ ਵੀ ਬਣਾ ਸਕਦੀ ਸੀਕੀ ਆਮ ਆਦਮੀ ਪਾਰਟੀ ਅਜਿਹਾ ਖਤਰਾ ਸਹੇੜ ਸਕਦੀ ਹੈ? ਇਹ ਪਾਰਟੀ ਦੀ ਸਮਝ ’ਤੇ ਹੈ ਕਿ ਉਹ ਪੰਜਾਬ ਦਾ ਪੈਸਾ ਹੀ ਬਾਹਰ ਲਿਜਾਣ ਨੂੰ ਅਧਾਰ ਬਣਾ ਰਹੀ ਹੈ ਜਾਂ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਨੂੰ

ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਅਸਫ਼ਲ ਮੰਨ ਰਹੇ ਹਨ, ਪਰ ਉਹ ਇਹ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਸੂਬੇ ਦਾ ਸਾਰਾ ਪ੍ਰਬੰਧ ਦਿੱਲੀ ਵਾਲਿਆਂ ਦੇ ਹੱਥਾਂ ਵਿੱਚ ਚਲਿਆ ਜਾਵੇਪੰਜਾਬ ਦੇ ਲੋਕ ਕਦੇ ਵੀ ਦਿੱਲੀ ਵਾਲਿਆਂ ਉੱਤੇ ਵਿਸ਼ਵਾਸ ਨਹੀਂ ਕਰ ਸਕਦੇਦਿੱਲੀ ਵਾਲਿਆਂ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹੈ, ਪੰਜਾਬ ਨੂੰ ਆਪਣੇ ਹਿਤਾਂ ਲਈ ਵਰਤਿਆ ਹੈ, ਪਰ ਜਦੋਂ ਲੋੜ ਪਈ ਤਾਂ ਪੰਜਾਬ ਨੂੰ ਨਿਆਂ ਅਤੇ ਹੱਕ ਨਹੀਂ ਦਿੱਤੇਅੱਜ ਸੱਥਾਂ ਵਿੱਚ ਇਹ ਗੱਲ ਆਮ ਕੀਤੀ ਜਾਂਦੀ ਹੈ ਕਿ ਪੰਜਾਬ ਨੂੰ ਲੁੱਟਣ ਲਈ ਕਦੇ ਮੁਗਲ ਆਏ, ਕਦੇ ਅੰਗਰੇਜ਼ ਆਏ ਅਤੇ ਹੁਣ ਫਿਰ ਇਹ ਦਿੱਲੀ ਵਾਲੇ ਆ ਪਹੁੰਚੇ ਹਨਪੰਜਾਬੀ ਕਦੇ ਬਾਹਰਲਿਆਂ ਨੂੰ ਬਦਾਸ਼ਤ ਨਹੀਂ ਕਰ ਸਕਦੇ

ਜੇ ਭਗਵੰਤ ਮਾਨ ਨੂੰ ਬਦਲਣ ਦਾ ਯਤਨ ਵੀ ਕੀਤਾ ਤਾਂ ਕੀ ਇਹ ਕੰਮ ਅਸਾਨੀ ਨਾਲ ਹੋ ਜਾਵੇਗਾ? ਇਹ ਵੀ ਸਵਾਲ ਖੜ੍ਹਾ ਹੁੰਦਾ ਹੈਆਮ ਚਰਚਾ ਇਹ ਵੀ ਚੱਲ ਰਹੀ ਹੈ ਕਿ ਚਾਲੀ ਤੋਂ ਵੱਧ ਵਿਧਾਇਕ ਤਾਂ ਭਗਵੰਤ ਮਾਨ ਨਾਲ ਖੜ੍ਹੇ ਹਨਜੇ ਬਦਲੀ ਕਰਨ ’ਤੇ ਭਗਵੰਤ ਨੇ ਬਹੁਮਤ ਸਪਸ਼ਟ ਕਰਨ ਲਈ ਇਜਾਜ਼ਤ ਮੰਗ ਲਈ ਤਾਂ ਸ਼ਾਇਦ ਦਿੱਲੀ ਵਾਲਿਆਂ ਦੇ ਵਿਰੋਧ ਵਿੱਚ ਹੋਰ ਵੀ ਉਸ ਨਾਲ ਆ ਜਾਣਕੇਂਦਰ ਸਰਕਾਰ ਵੀ ਅਜਿਹੇ ਮੌਕੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦੇ ਵਿਰੋਧ ਵਿੱਚ ਜ਼ਰੂਰ ਕੁਝ ਨਾ ਕੁਝ ਕਰ ਸਕਦੀ ਹੈਅਜਿਹੇ ਸਮੇਂ ਪੰਜਾਬ ਦੀ ਸਿਆਸਤ ਵਿੱਚ ਹੜਕੰਪ ਮੱਚ ਜਾਵੇਗਾ। ਪਾਰਟੀ ਵਿੱਚ ਟੁੱਟ ਭੱਜ ਹੋਵੇਗੀ ਅਤੇ ਸਰਕਾਰ ਟੁੱਟਣ ਵਾਲੇ ਹਾਲਾਤ ਵੀ ਬਣ ਸਕਦੇ ਹਨ। ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ

ਸੋ ਮੁੱਖ ਮੰਤਰੀ ਨੂੰ ਬਦਲਣ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਣੀ, ਸਗੋਂ ਹਾਲਾਤ ਖਰਾਬ ਹੋ ਸਕਦੇ ਹਨਪੰਜਾਬ ਦੇ ਲੋਕਾਂ ਨੂੰ ਇਸ ਨਾਲ ਕੋਈ ਸਬੰਧ ਨਹੀਂ ਕਿ ਭਗਵੰਤ ਹੋਵੇ ਜਾਂ ਕੋਈ ਹੋਰ। ਅਸਲ ਰੌਲਾ ਤਾਂ ਭਗਵੰਤ ਮਾਨ ਅਤੇ ਦਿੱਲੀ ਵਾਲਿਆਂ ਦਾ ਹੈ ਜਾਂ ਕਹਿ ਲਈਏ ਪੰਜਾਬ ਦੇ ਖਜ਼ਾਨੇ ਦਾ ਹੈਪਰ ਭਗਵੰਤ ਮਾਨ ਨੂੰ ਲਾਂਭੇ ਕਰਨਾ ਬਹੁਤਾ ਸੌਖਾ ਨਹੀਂ ਹੋਵੇਗਾਪੰਜਾਬੀ ਦੀ ਇੱਕ ਕਹਾਵਤ ਹੈ “ਆਪਣਾ ਮਾਰੂ ਛਾਵੇਂ ਸਿੱਟੂ” ਜੇਕਰ ਭਗਵੰਤ ਮਾਨ ਅਤੇ ਦਿੱਲੀ ਵਾਲੇ ਆਹਮਣੇ ਸਾਹਮਣੇ ਹੋ ਗਏ ਤਾਂ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨਾਲ ਖੜ੍ਹਨ ਦੀ ਬਜਾਏ ਭਗਵੰਤ ਮਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Balwinder S Bhullar

Balwinder S Bhullar

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author