BalwinderSBhullar7ਅਜਿਹੇ ਸਮੇਂ ਦੇਸ਼ ਦੇ ਆਮ ਲੋਕਾਂ ਨੂੰ ਸੋਚਣਾ ਪਵੇਗਾ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ ...
(13 ਅਗਸਤ 2026)


ਲੋਕਤੰਤਰ ਲੋਕਾਂ ਦਾ ਹੁੰਦਾ ਹੈ ਅਤੇ ਲੋਕਾਂ ਲਈ ਹੁੰਦਾ ਹੈ
ਇਹ ਤਾਨਾਸ਼ਾਹੀ ਦੇ ਉਲਟ ਹੁੰਦਾ ਹੈਲੋਕਤੰਤਰ ਵਿੱਚ ਆਮ ਲੋਕਾਂ ਨੂੰ ਹੱਕ, ਸੱਚ, ਨਿਆਂ, ਇਨਸਾਫ ਅਤੇ ਸੁਰੱਖਿਆ ਮਿਲਣ ਦੀਆਂ ਵੱਡੀਆਂ ਆਸਾਂ ਹੁੰਦੀਆਂ ਹਨਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਕੀ ਇਹ ਆਪਣੇ ਫਰਜ਼ਾਂ ਅਤੇ ਅਸੂਲਾਂ ਉੱਤੇ ਖਰਾ ਉੱਤਰ ਰਿਹਾ ਹੈ? ਇਹ ਵੀ ਅੱਜ ਦੇ ਸਮੇਂ ਦਾ ਅਹਿਮ ਸਵਾਲ ਹੈ, ਜਿਸ ਉੱਤੇ ਚਰਚਾ ਹੋਣੀ ਚਾਹੀਦੀ ਹੈਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਤੁੱਛ ਜਿਹੀਆਂ ਸਹੂਲਤਾਂ ਜਾਂ ਮੁਫਤ ਦੀਆਂ ਸਹੂਲਤਾਂ ਮਨੁੱਖੀ ਜੀਵਨ ਦਾ ਅਧਾਰ ਨਹੀਂ ਬਣ ਸਕਦੀਆਂ, ਅਜਿਹੀਆਂ ਲੁਭਾਉਣੀਆਂ ਸਹੂਲਤਾਂ ਤਾਂ ਰਾਜਨੀਤਕ ਪਾਰਟੀਆਂ ਸੱਤਾ ਉੱਤੇ ਕਬਜ਼ਾ ਕਰਨ ਲਈ ਵਰਤਦੀਆਂ ਹਨਪਰ ਸੱਤਾ ਹਾਸਲ ਕਰਨ ਤੋਂ ਬਾਅਦ ਕੀ ਉਹ ਆਮ ਮਨੁੱਖ ਦੇ ਜੀਵਨ ਲਈ ਨਿਭਾਉਣ ਵਾਲੇ ਫਰਜ਼ਾਂ ਨੂੰ ਨਿਭਾਉਂਦੀਆਂ ਹਨ, ਅਸਲ ਮੁੱਦਾ ਇਹ ਹੈ, ਜਿਸ ਵੱਲ ਅੱਜ ਧਿਆਨ ਨਹੀਂ ਦਿੱਤਾ ਜਾ ਰਿਹਾ

ਸੱਤਾਧਾਰੀ ਲੋਕ ਵਿਕਾਸ ਜਾਂ ਸਹੂਲਤਾਂ ਦੇ ਸਬਜ਼ਬਾਗ ਵਿਖਾ ਕੇ ਰਾਜ ਕਰ ਰਹੇ ਹਨ ਅਤੇ ਲੰਬੇ ਸਮੇਂ ਦੀ ਸਥਾਪਤੀ ਲਈ ਲੋਕਾਂ ਨੂੰ ਪ੍ਰਚਾਉਣ ਵਿੱਚ ਲੱਗੇ ਹੋਏ ਹਨਦੁਨੀਆਂ ਵਿੱਚ ਅੱਜ ਅਸੀਂ ਕਿੱਥੇ ਹਾਂ, ਇਸ ’ਤੇ ਖੁਸ਼ ਨਹੀਂ ਹੋਣਾ ਚਾਹੀਦਾ ਸਗੋਂ ਚਿੰਤਾ ਹੋਣੀ ਚਾਹੀਦੀ ਹੈ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਕਿਸੇ ਦੇਸ਼ ਦੇ ਸਮਾਜ ਅਤੇ ਵਿਰਸੇ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਕੀ ਉਹ ਲੋਕਾਂ ਨੂੰ ਮਜ਼ਬੂਤ ਸੁਰੱਖਿਆ ਦਿੰਦਾ ਹੈ, ਬਰਾਬਰਤਾ ਦਾ ਅਧਿਕਾਰ ਦਿੰਦਾ ਹੈ, ਔਰਤਾਂ ਬੱਚਿਆਂ ਦੇ ਭਵਿੱਖ ਦਾ ਖਿਆਲ ਰੱਖਦਾ ਹੈ, ਲੋਕਾਂ ਨੂੰ ਸੁਖੀ ਅਤੇ ਖੁਸ਼ ਜ਼ਿੰਦਗੀ ਜਿਊਣ ਦਾ ਹੱਕ ਦਿੰਦਾ ਹੈ? ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਦੇਸ਼ ਦੀਆਂ ਸਰਕਾਰਾਂ ਆਪਣੇ ਬਣਦੇ ਫਰਜ਼ਾਂ ਨੂੰ ਅਦਾ ਕਰਨਪਰ ਸਾਡੇ ਦੇਸ਼ ਦੀਆਂ ਸਰਕਾਰਾਂ ਕੇਵਲ ਹਕੂਮਤ ਕਰ ਰਹੀਆਂ ਹਨ, ਰਾਜ ਪ੍ਰਬੰਧ ਨਹੀਂ ਕਰ ਰਹੀਆਂ, ਚੰਗੇ ਸ਼ਾਸਨ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਹੈਮਹਾਨ ਫਿਲਾਸਫਰ ਡਬਲਿਊ ਈਚੈਨਿੰਗ ਨੇ ਕਿਹਾ ਸੀ ਕਿ ਸਰਕਾਰਾਂ ਦਾ ਕੰਮ ਖੁਸ਼ੀਆਂ ਵਰਸਾਉਣਾ ਨਹੀਂ, ਸਗੋਂ ਲੋਕਾਂ ਨੂੰ ਅਜਿਹੇ ਮੌਕੇ ਮੁਹਈਆ ਕਰਨਾ ਹੈ ਜੋ ਉਨ੍ਹਾਂ ਦੀ ਖੁਸ਼ੀ ਦਾ ਸਬੱਬ ਬਣਨ

ਗੱਲ ਕਰਦੇ ਹਾਂ ਕਿ ਭਾਰਤ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਕਿੰਨੀ ਕੁ ਸੁਰੱਖਿਅਤ ਹੈਇਸੇ ਸਾਲ ਦੀਆਂ ਕੁਝ ਉਦਾਰਹਣਾਂ ਤੋਂ ਇਹ ਸਪਸ਼ਟ ਹੋ ਜਾਵੇਗਾਮਾਰਚ ਮਹੀਨੇ ਵਿੱਚ ਦੋਨੋ ਨਾਂ ਦੇ ਇੱਕ ਪਿੰਡ ਦੇ ਬਜ਼ੁਰਗ ਉੱਤੇ ਅੰਧ ਵਿਸ਼ਵਾਸ ਜਾਂ ਟੂਣੇ ਦਾ ਸ਼ੱਕ ਸੀ। ਕੁਝ ਲੋਕਾਂ ਨੇ ਉਸਨੂੰ ਸਬਕ ਸਿਖਾਉਣ ਲਈ ਫੜ ਕੇ ਜਬਰੀ ਪਿਸ਼ਾਬ ਪਿਆਇਆਇਸ ਸੰਬੰਧੀ ਚਾਰ ਵਿਅਕਤੀਆਂ ’ਤੇ ਮੁਕੱਦਮਾ ਵੀ ਦਰਜ ਕੀਤਾ ਜਾ ਚੁੱਕਾ ਹੈਅਪਰੈਲ ਵਿੱਚ ਰਾਜਸਥਾਨ ਬਾੜਮੇਰ ਦੇ ਇਲਾਕੇ ਵਿੱਚ ਇੱਕ ਲੜਕੀ ਨਾਲ ਚੈਟਿੰਗ ਕਰਨ ਦੇ ਦੋਸ਼ ਵਿੱਚ ਇੱਕ ਮੁੰਡੇ ਨੂੰ ਫੜ ਕੇ ਉਸਦੀ ਕੁੱਟਮਾਰ ਕੀਤੀ ਅਤੇ ਉਸਨੂੰ ਜਬਰੀ ਪਿਸ਼ਾਬ ਪਿਆਇਆਮਈ ਮਹੀਨੇ ਦੌਰਾਨ ਰਾਜਸਥਾਨ ਦੇ ਅਜਮੇਰ ਖੇਤਰ ਦੇ ਪਿੰਡ ਗਗਵਾਨ ਵਿੱਚ ਕੁਝ ਨੌਜਵਾਨਾਂ ਨੇ ਇੱਕ ਮੁੰਡੇ ਜੀਤੂ ਨੂੰ ਅਗਵਾ ਕਰਕੇ ਉਸਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ ਅਤੇ ਜਬਰੀ ਪਿਸ਼ਾਬ ਪਿਆਇਆਜੂਨ ਮਹੀਨੇ ਵਿੱਚ ਬਿਹਾਰ ਦੇ ਬਰੇਗੂਸਰਾਏ ਇਲਾਕੇ ਵਿੱਚ ਇੱਕ ਔਰਤ ਨੂੰ ਅਗਵਾ ਕਰਕੇ ਉਸ ਨਾਲ ਗੈਂਗਰੇਪ ਕੀਤਾ ਅਤੇ ਫਿਰ ਉਸਦੇ ਗੁਪਤ ਅੰਗਾਂ ਵਿੱਚ ਲੱਕੜਾਂ ਦੇ ਟੁਕੜੇ ਅਤੇ ਰੋੜੇ ਪਾ ਦਿੱਤੇ। ਇਸ ਸੰਬੰਧੀ ਵੀ ਕੇਸ ਦਰਜ ਹੋਇਆਜੁਲਾਈ ਮਹੀਨੇ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸਦੀ ਕੁੱਟਮਾਰ ਕੀਤੀ ਅਤੇ ਉਸਨੂੰ ਜਬਰੀ ਪਿਸ਼ਾਬ ਪਿਆਇਆ

ਸਮੁੱਚੇ ਭਾਰਤ ਵਿੱਚ ਅਜਿਹੀਆਂ ਗੈਰਵਿਵਹਾਰਕ, ਘਟੀਆ ਅਤੇ ਘਿਨਾਉਣੀਆਂ ਹਰਕਤਾਂ ਦੇ ਅੰਕੜੇ ਇਕੱਠੇ ਕੀਤੇ ਜਾਣ ਤਾਂ ਉਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਪਹੁੰਚ ਜਾਵੇਗੀਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਅਜਿਹੀਆਂ ਘਟਨਾਵਾਂ ਦੇਸ਼ ਦੇ ਕੋਈ ਇੱਕ ਹਿੱਸੇ ਜਾਂ ਖੇਤਰ ਵਿੱਚ ਨਹੀਂ ਵਾਪਰ ਰਹੀਆਂ, ਦੇਸ਼ ਦੇ ਹਰ ਕੋਨੇ, ਹਰ ਸੂਬੇ ਵਿੱਚ ਵਾਪਰ ਰਹੀਆਂ ਹਨਹਰ ਖੇਤਰ ਵਿੱਚ ਅਪਰਾਧਿਕ ਲੋਕਾਂ ਦੀ ਸੋਚ ਇੱਕ ਤਰ੍ਹਾਂ ਦੀ ਕਿਵੇਂ ਪ੍ਰਬਲ ਹੋ ਰਹੀ ਹੈ, ਇਹ ਵੱਡੀ ਚਿੰਤਾ ਦਾ ਸਵਾਲ ਹੈਘਟਨਾ ਵਾਪਰਨ ’ਤੇ ਮੁਕੱਦਮਾ ਦਰਜ ਕਰਕੇ ਪੀੜਿਤ ਦੇ ਹਿਰਦੇ ਨੂੰ ਸ਼ਾਂਤ ਤਾਂ ਕਰ ਦਿੱਤਾ ਜਾਂਦਾ ਹੈ ਅਤੇ ਇਨਸਾਫ ਮਿਲਣ ਦੇ ਦਾਅਵੇ ਵੀ ਕੀਤੇ ਜਾਂਦੇ ਹਨ, ਪਰ ਇਨਸਾਫ ਕਿੰਨਾ ਕੁ ਮਿਲਦਾ ਹੈ, ਇਹ ਵੀ ਸਭ ਲੋਕ ਜਾਣਦੇ ਹੀ ਹਨਦੂਜੀ ਗੱਲ ਇਨਸਾਫ ਮਿਲੇ ਜਾਂ ਨਾ ਮਿਲੇ, ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਕਿਉਂ ਹਨ? ਕੀ ਅਜਿਹਾ ਭਾਰਤੀ ਸੰਸਕ੍ਰਿਤੀ ਸੱਭਿਆਚਾਰ ਦੇ ਅਨੁਸਾਰ ਹੀ ਹੋ ਰਿਹਾ ਹੈ? ਜੇ ਨਹੀਂ, ਤਾਂ ਦੇਸ਼ ਦੀਆਂ ਸਰਕਾਰਾਂ ਅਜਿਹੇ ਅਪਰਾਧਾਂ ਨੂੰ ਰੋਕਣ ਵਿੱਚ ਅਸਫਲ ਕਿਉਂ ਹਨ? ਉਹ ਕੋਈ ਠੋਸ ਅਤੇ ਸਖਤ ਕਾਰਵਾਈ ਕਰਕੇ ਠੱਲ੍ਹ ਕਿਉਂ ਨਹੀਂ ਪਾ ਰਹੀਆਂ

ਇਨ੍ਹਾਂ ਸਵਾਲਾਂ ਦਾ ਸਿੱਧਾ ਜਵਾਬ ਇਹ ਹੀ ਹੋ ਸਕਦਾ ਹੈ ਕਿ ਸਰਕਾਰਾਂ ਹਕੂਮਤ ਕਰਦੀਆਂ ਹਨ, ਰਾਜ ਪ੍ਰਬੰਧ ਨਹੀਂਅਜਿਹੇ ਸਮੇਂ ਦੇਸ਼ ਦੇ ਆਮ ਲੋਕਾਂ ਨੂੰ ਸੋਚਣਾ ਪਵੇਗਾ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂਲੋਕਾਂ ਨੂੰ ਚਿਤੰਨ ਹੋਣਾ ਪਵੇਗਾ ਡਾ. ਅੰਬੇਦਕਰ ਨੇ ਵੀ ਕਿਹਾ ਸੀ ਕਿ ਸਮਾਜਿਕ ਚੇਤਨਾ ਨਾਲ ਹੀ ਮੂਲ ਜਾਂ ਦੂਸਰੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕਦੀ ਹੈਭਾਰਤ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਇਸ ਉੱਤੇ ਅਜਿਹੀਆਂ ਗੈਰਮਨੁੱਖੀ, ਘਿਨਾਉਣੀਆਂ ਘਟਨਾਵਾਂ ਵਾਪਰਨੀਆਂ ਸ਼ਰਮਨਾਕ ਹਨ ਅਤੇ ਇਹ ਘਟਨਾਵਾਂ ਸਰਕਾਰਾਂ ਲਈ ਸਵਾਲ ਖੜ੍ਹੇ ਕਰਦੀਆਂ ਹਨਵਿਦਵਾਨ ਸੋਲਨ ਦਾ ਕਥਨ ਹੈ ਕਿ ਉਹ ਸਰਕਾਰ ਚੰਗੀ ਮੰਨੀ ਜਾਵੇਗੀ, ਜੋ ਛੋਟੇ ਤੋਂ ਛੋਟੇ ਮਨੁੱਖ ਨਾਲ ਹੋਈ ਵਧੀਕੀ ਨੂੰ ਵੀ ਸਭਨਾਂ ਦਾ ਅਪਮਾਨ ਮੰਨਦੀ ਹੋਵੇਇਸ ਮੁੱਦੇ ਉੱਪਰ ਚਰਚਾ ਹੋਣੀ ਚਾਹੀਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author