BalwinderSBhullar7ਸੁਰਿੰਦਰ ਕੌਰ ਦੀ ਵਧੇਰੇ ਦਿਲਚਸਪੀ ਪੰਜਾਬੀ ਗਾਇਕੀ ਵੱਲ ਸੀ, ਇਸ ਲਈ ਉਹ 1952 ਵਿੱਚ
(14 ਜੂਨ 2026)


ਮਾਂ ਬੋਲੀ ਦੀ ਸੇਵਾ ਕਰਦਿਆਂ ਸੈਂਕੜੇ ਮਰਦ ਔਰਤ ਗਾਇਕਾਂ ਅਤੇ ਗਾਇਕਾਵਾਂ ਨੇ ਸਟੇਜਾਂ ’ਤੇ ਪ੍ਰੋਗਰਾਮ ਪੇਸ਼ ਕੀਤੇ ਹਨ ਅਤੇ ਗੀਤ ਰਿਕਾਾਰਡ ਕਰਵਾਏ ਹਨ
ਇਸ ਕਾਰਜ ਪਿੱਛੇ ਵੱਖ ਵੱਖ ਕਾਰਨ ਸਨ। ਕਿਸੇ ਨੇ ਪ੍ਰਸਿੱਧੀ ਲਈ ਗਾਇਆ ਅਤੇ ਕਿਸੇ ਨੇ ਪੈਸੇ ਲਈਕਿਸੇ ਨੇ ਸ਼ੌਕ ਲਈ ਅਤੇ ਕਿਸੇ ਨੇ ਮਜਬੂਰੀ ਵੱਸ ਗਾਇਆਪਰ ਬੀਬੀ ਸੁਰਿੰਦਰ ਕੌਰ ਇੱਕ ਅਜਿਹੀ ਔਰਤ ਗਾਇਕਾ ਸੀ, ਜਿਸਨੇ ਗਾਉਣਾ ਸ਼ੁਰੂ ਤਾਂ ਭਾਵੇਂ ਬਚਪਨ ਤੋਂ ਸ਼ੌਕ ਵਜੋਂ ਕੀਤਾ ਪਰ ਸਾਲਾਂ ਬੱਧੀ ਸਮਾਂ, ਬਿਨਾਂ ਕਿਸੇ ਲਾਲਚ ਦੇ ਦੁਨੀਆਂ ਭਰ ਲਈ ਅਮਨ ਦਾ ਸੰਦੇਸ਼ ਦੇਣ ਲਈ ਸਟੇਜੀ ਪ੍ਰੋਗਰਾਮਾਂ ’ਤੇ ਲਾਇਆਪਿਛਲੀ ਸਦੀ ਦੇ ਪੰਜਾਹਵਿਆਂ ਦਾ ਇਹ ਉਹ ਸਮਾਂ ਸੀ ਜਦੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਤੀਜੀ ਜੰਗ ਦਾ ਖਤਰਾ ਪੈਦਾ ਹੋ ਰਿਹਾ ਸੀਇਸ ਖਤਰੇ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਇੱਕ ਅਮਨ ਲਹਿਰ ਉੱਠੀ, ਜਿਸਦੀ ਰਾਜਨੀਤਕ ਤੌਰ ’ਤੇ ਅਗਵਾਈ ਕਮਿਊਨਿਸਟ ਪਾਰਟੀ ਕਰ ਰਹੀ ਸੀਇਸ ਲਹਿਰ ਨੂੰ ਪ੍ਰਚੰਡ ਕਰਨ ਲਈ ਪ੍ਰੋ. ਮੋਹਨ ਸਿੰਘ, ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਵਰਗੇ ਉੱਚਕੋਟੀ ਦੇ ਰਚਨਾਕਾਰ ਗੀਤ ਲਿਖ ਰਹੇ ਸਨ ਅਤੇ ਅਮਰਜੀਤ ਗੁਰਦਾਸਪੁਰੀ ਅਤੇ ਜੁਗਿੰਦਰ ਬਾਹਰਲਾ ਵਰਗੇ ਕਲਾਕਾਰ ਲੋਕਾਂ ਸਾਹਮਣੇ ਪੇਸ਼ ਕਰ ਰਹੇ ਸਨਜੇਕਰ ਔਰਤਾਂ ਦੀ ਭੂਮਿਕਾ ’ਤੇ ਨਿਗਾਹ ਮਾਰੀਏ ਤਾਂ ਸਭ ਤੋਂ ਮੋਹਰੇ ਨਾਂ ਆਉਂਦਾ ਹੈ ਬੀਬੀ ਸੁਰਿੰਦਰ ਕੌਰ ਦਾਉਸਨੇ ਅਮਨ ਲਹਿਰ ਅਤੇ ਇਪਟਾ ਦੇ ਮੰਚ ਤੋਂ ਬਗੈਰ ਕਿਸੇ ਲਾਲਚ ਦੇ ਗਾਇਕੀ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਿਆਂ ਅਮਨ ਦੇ ਰਾਹ ਤੋਰਨ ਲਈ ਵੱਡੀ ਭੂਮਿਕਾ ਨਿਭਾਈਅਸਲੋਂ ਉਹ ਦੁਨੀਆਂ ਭਰ ਦੇ ਅਮਨ ਦੀ ਮੁਦਈ ਸੀਇਸ ਤਰ੍ਹਾਂ ਲੋਕ ਗੀਤਾਂ ਦੇ ਨਾਲ ਨਾਲ ਉਸਦੀ ਸਮਾਜਿਕ ਅਤੇ ਰਾਜਨੀਤਕ ਭੂਮਿਕਾ ਵੀ ਮਹੱਤਵਪੂਰਨ ਹੈ, ਜਿਸਦੀ ਦਾਦ ਦੇਣੀ ਬਣਦੀ ਹੈ

ਗ੍ਰਾਮੋਫੋਨ ਵਾਲੀ ਸਟੇਜੀ ਗਾਇਕੀ ਦੀ ਸਹਿਜ਼ਾਦੀ, ਨਰਮ ਸੁਭਾਅ, ਸਾਦੇ ਪਹਿਰਾਵੇ, ਹਸਮੁਖ ਚਿਹਰੇ ਦੀ ਮਾਲਕਣ, ਅਮਨ ਦੀ ਮੁਦਈ, ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ, ਗਾਇਕੀ ਦਾ ਵਗਦਾ ਦਰਿਆ ਸੀਉਸਨੇ ਭਾਵੇਂ ਕਿੰਨੇ ਵੀ ਤਵੇ ਰਿਕਾਰਡ ਕਰਵਾਏ ਪਰ ਉਸਨੂੰ ਗਾਇਕੀ ਦੇ ਨਸ਼ੇ ਦੀ ਲੋਰ ਦਿਲੋਂ ਹੁੰਗਾਰਾ ਭਰ ਰਹੇ ਸਰੋਤਿਆਂ ਦੇ ਰੂਬਰੂ ਸਟੇਜ ’ਤੇ ਗਾਉਣ ਸਮੇਂ ਹੀ ਆਉਂਦੀ ਸੀਗੀਤ ਪੇਸ਼ ਕਰਦੀ ਇੰਨੀ ਖੁੱਭ ਜਾਂਦੀ ਕਿ ਉਸਦੇ ਪੈਰ ਥਰਕਣ ਲਗਦੇ, ਅੱਖਾਂ ਬੰਦ ਹੋਣ ਲਗਦੀਆਂ, ਗਲੇ ਵਿੱਚੋਂ ਤਰੰਗਾਂ ਨਿਕਲਣ ਲੱਗ ਜਾਂਦੀਆਂ ਅਤੇ ਉਹ ਖ਼ੁਦ ਗੀਤ ਬਣ ਕੇ ਸਰਸਵਤੀ ਦਾ ਰੂਪ ਧਾਰ ਲੈਂਦੀ ਉਸਦੀ ਹੇਕ ਅਤੇ ਹੂਕ ਨੇ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕੀਤੀ

ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਪਿਤਾ ਸ੍ਰੀ ਬਿਸਨ ਦਾਸ ਦੇ ਘਰ ਮਾਤਾ ਮਾਇਆ ਦੀ ਕੁੱਖੋਂ ਹੋਇਆਉਹ ਪੰਜ ਭੈਣਾਂ ਅਤੇ ਪੰਜ ਭਰਾ ਸਨ12 ਸਾਲ ਦੀ ਉਮਰ ਵਿੱਚ ਹੀ ਉਸਨੇ ਪੜ੍ਹਾਈ ਕਰਦਿਆਂ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਦੇ ਨਾਲ ਹੀ ਮਾਸਟਰ ਇਨਾਇਤ ਹੁਸੈਨ ਅਤੇ ਪੰਡਤ ਮਾਨੀ ਪ੍ਰਸਾਦਿ ਤੋਂ ਕਲਾਸਕੀ ਗਾਇਕੀ ਦੇ ਗੁਰ ਹਾਸਲ ਕੀਤੇਅਗਸਤ 1943 ਵਿੱਚ ਉਸਨੇ ਰੇਡੀਓ ਲਾਹੌਰ ਤੋਂ ਪਹਿਲਾ ਗੀਤ ਪੇਸ਼ ਕੀਤਾ, ਜਿਸਨੂੰ ਚੰਗਾ ਹੁੰਗਾਰਾ ਮਿਲਿਆਇਸੇ ਮਹੀਨੇ ਹੀ ਉਸਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਆਪਣਾ ਇਹ ਗੀਤ ਅੰਮ੍ਰਿਤਸਰ ਵਿਖੇ ਇੱਕ ਅਕਾਲੀ ਕਾਨਫਰੰਸ ਵਿੱਚ ਗਾਇਆ ਸੀ, ਜਿਸਦੇ ਬੋਲ ਸਨ, “ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ ਇਸ ਗੀਤ ਨੂੰ ਮਿਲੇ ਹੁੰਗਾਰੇ ਤੋਂ ਉਸ ਨੂੰ ਅਜਿਹਾ ਹੌਸਲਾ ਮਿਲਿਆ ਕਿ ਉਸਨੇ ਆਪਣਾ ਜੀਵਨ ਹੀ ਪੰਜਾਬੀ ਸੱਭਿਆਚਾਰ ਅਤੇ ਗਾਇਕੀ ਨੂੰ ਸਮਰਪਿਤ ਕਰਨ ਦਾ ਮਨ ਬਣਾ ਲਿਆ

ਗਾਇਕੀ ਵਿੱਚ ਉਹ ਅਜੇ ਪੈਰ ਜਮਾ ਹੀ ਰਹੀ ਸੀ ਕਿ ਸਾਲ 1947 ਆਇਆ ਅਤੇ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆਹਜ਼ਾਰਾਂ ਹੋਰ ਪਰਿਵਾਰਾਂ ਵਾਂਗ ਸੁਰਿੰਦਰ ਕੌਰ ਦੇ ਪਰਿਵਾਰ ਨੂੰ ਵੀ ਆਪਣਾ ਜੱਦੀ ਸ਼ਹਿਰ ਲਾਹੌਰ ਛੱਡਣਾ ਪਿਆ ਅਤੇ ਉਹ ਗਾਜ਼ੀਆਬਾਦ, ਜੋ ਦੇਸ ਦੀ ਰਾਜਧਾਨੀ ਦਿੱਲੀ ਦੇ ਨਾਲ ਲਗਦਾ ਸੀ, ਵਿੱਚ ਵਸ ਗਏਅਗਲੇ ਸਾਲ 1948 ਵਿੱਚ ਉਸਦੀ ਸ਼ਾਦੀ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਦੇ ਲੈਕਚਰਾਰ ਪ੍ਰੋ. ਜੋਗਿੰਦਰ ਸਿੰਘ ਸੋਢੀ ਨਾਲ ਹੋ ਗਈਉਹਨਾਂ ਸੁਰਿੰਦਰ ਕੌਰ ਨੂੰ ਹਿੰਦੀ ਫਿਲਮਾਂ ਲਈ ਪਲੇਅਬੈਕ ਸਿੰਗਰ ਵਜੋਂ ਕੰਮ ਕਰਨ ਲਈ ਬੰਬਈ ਭੇਜ ਦਿੱਤਾਉੱਥੇ ਉਹਨਾਂ 1948 ਵਿੱਚ ਫਿਲਮ ‘ਸ਼ਹੀਦ’ ਲਈ ਗੀਤ ‘ਬਦਨਾਮ ਨਾ ਹੋ ਜਾਏ ਮੁਹੱਬਤ ਦਾ ਅਫਸਾਨਾ’ ‘ਆਨਾ ਹੈ ਤੋਂ ਆ ਜਾਓ’ ‘ਹਮ ਕਹਾਂ ਔਰ ਤੁਮ ਕਹਾਂ’ ਗਾਏਸੁਰਿੰਦਰ ਕੌਰ ਨੇ ਹਿੰਦੀ ਦੀਆਂ 22 ਫਿਲਮਾਂ ਲਈ ਗੀਤ ਗਾਏ, ਇਸਤੋਂ ਇਲਾਵਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਲਈ ਵੀ ਆਪਣੀ ਅਵਾਜ਼ ਦਿੱਤੀ

ਸੁਰਿੰਦਰ ਕੌਰ ਦੀ ਵਧੇਰੇ ਦਿਲਚਸਪੀ ਪੰਜਾਬੀ ਗਾਇਕੀ ਵੱਲ ਸੀ, ਇਸ ਲਈ ਉਹ 1952 ਵਿੱਚ ਵਾਪਸ ਦਿੱਲੀ ਆ ਗਈਇੱਥੇ ਉਸਨੇ ਪੰਜਾਬੀ ਗਾਇਕੀ ਵੱਲ ਆਪਣਾ ਰੁਝਾਨ ਵਧਾਇਆਆਪਣੀ ਭੈਣ ਪ੍ਰਕਾਸ਼ ਕੌਰ ਤੋਂ ਇਲਾਵਾ ਸੁਰਿੰਦਰ ਕੌਰ ਨੇ ਦੀਦਾਰ ਸੰਧੂ, ਹਰਚਰਨ ਗਰੇਵਾਲ, ਕੁਲਦੀਪ ਮਾਣਕ ਨਾਲ ਵੀ ਸਟੇਜਾਂ ਸਾਂਝੀਆਂ ਕੀਤੀਆਂ, ਪਰ ਲੰਬਾ ਸਮਾਂ ਆਸਾ ਸਿੰਘ ਮਸਤਾਨਾ ਨਾਲ ਦੋਗਾਣੇ ਗਾ ਕੇ ਪੰਜਾਬੀ ਗਾਇਕੀ ਦੀ ਝੋਲੀ ਪਾਏ‘ਸਾਂਭ ਸਾਂਭ ਰੱਖੋ ਨੀ ਇਹ ਕਲਗੀ ਜੁਝਾਰ ਦੀ’, ‘ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ,’ ‘ਜੁੱਤੀ ਕਸੂਰੀ, ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ’, ‘ਚੰਨ ਕਿੱਥਾਂ ਗੁਜ਼ਾਰੀ ਆ ਈ ਰਾਤ ਵੇ’, ‘ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ’, ‘ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ’ ਆਦਿ ਬੀਬੀ ਸੁਰਿੰਦਰ ਕੌਰ ਦੇ ਅਜਿਹੇ ਮਕਬੂਲ ਗੀਤ ਹਨ, ਜਿਨ੍ਹਾਂ ਨੂੰ ਕਈ ਦਹਾਕੇ ਪਹਿਲਾਂ ਵੀ ਲੋਕ ਪੂਰੀ ਦਿਲਚਸਪੀ ਨਾਲ ਦਿਲ ਦੀ ਧੜਕਣ ਰੋਕ ਕੇ ਸੁਣਦੇ ਸਨ ਅਤੇ ਅੱਜ ਵੀ ਓਨੇ ਹੀ ਪਿਆਰ ਨਾਲ ਸੁਣੇ ਜਾਂਦੇ ਹਨ

ਸੁਰਿੰਦਰ ਕੌਰ ਦੀ ਸੁਰੀਲੀ ਅਵਾਜ਼ ਦੀ ਕਦਰ ਕਰਦਿਆਂ ਸਰੋਤਿਆਂ ਨੇ ਉਸ ਨੂੰ ਪੰਜਾਬ ਦੀ ਕੋਇਲ ਦੀ ਉਪਾਧੀ ਨਾਲ ਨਿਵਾਜਿਆਸਾਲ 1984 ਵਿੱਚ ਉਹਨਾਂ ਨੂੰ ਸੰਗੀਤ ਨਾਟਕ ਅਕਾਦਮੀ ਵੱਲੋਂ ‘ਮਿਲੇਨੀਅਮ ਪੰਜਾਬੀ ਗਾਇਕ ਪੁਰਸਕਾਰ’ ਨਾਲ ਸਨਮਾਨਿਆ ਗਿਆਇਸਤੋਂ ਇਲਾਵਾ ਉਸਨੂੰ ਭਾਰਤ ਸਰਕਾਰ, ਪੰਜਾਬ ਸਰਕਾਰ, ਯੂਨੀਵਰਸਿਟੀਆਂ ਅਤੇ ਅਨੇਕ ਸੰਸਥਾਵਾਂ ਨੇ ਸਨਮਾਨ ਦਿੱਤੇ2004 ਵਿੱਚ ਉਹ ਦਿੱਲੀ ਨੂੰ ਛੱਡ ਕੇ ਪੰਚਕੂਲਾ ਰਹਿਣ ਲੱਗ ਪਈਸਾਲ 2006 ਵਿੱਚ ਭਾਰਤ ਸਰਕਾਰ ਵੱਲੋਂ ਉਸ ਵੇਲੇ ਦੇ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਵੱਲੋਂ ਬੀਬੀ ਸੁਰਿੰਦਰ ਕੌਰ ਨੂੰ ਭਾਰਤ ਦਾ ਵੱਡਾ ਸਨਮਾਨ ‘ਪ੍ਰਦਮ ਸ੍ਰੀ’ ਭੇਟ ਕੀਤਾ ਗਿਆ

14 ਜੂਨ 2006 ਨੂੰ ਉਹ ਪੰਜਾਬੀ ਗਾਇਕੀ ਅਤੇ ਸਰੋਤਿਆਂ ਨੂੰ ਸਦਾ ਲਈ ਵਿਛੋੜਾ ਦੇ ਗਈਉਹਨਾਂ ਦੀਆਂ ਤਿੰਨ ਪੁਤਰੀਆਂ ਵਿੱਚੋਂ ਵੱਡੀ ਬੀਬੀ ਡੌਲੀ ਗੁਲੇਰੀਆ ਪੰਚਕੂਲਾ ਵਿਖੇ ਰਹਿੰਦੀ ਹੈ ਅਤੇ ਉਸਨੇ ਵੀ ਆਪਣੀ ਮਾਤਾ ਦੀ ਪੰਜਾਬੀ ਗਾਇਕੀ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਹੈਦੂਜੀਆਂ ਦੋ ਪੁਤਰੀਆਂ ਅਮਰੀਕਾ ਵਿਖੇ ਰਹਿੰਦੀਆਂ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author