RanjitSinghDr7ਇਸ ਮੇਲੇ ਵਿੱਚ ਆਉਣ ਲਈ ਹੁਣ ਤੋਂ ਹੀ ਤਿਆਰੀ ਕਰ ਲਵੋਜੇਕਰ ਕਿਸੇ ਕਾਰਨ ...
(14 ਸਤੰਬਰ 2026)


ਮੇਲੇ ਦਾ ਜੇਕਰ ਅੱਖਰੀ ਅਰਥ ਕੀਤਾ ਜਾਵੇ ਤਾਂ ਇਹ ਮੇਲ ਮਿਲਾਪ ਹੀ ਬਣਦਾ ਹੈ
ਪੁਰਾਣੇ ਸਮਿਆਂ ਵਿੱਚ ਆਵਾਜਾਈ ਸਾਧਨ ਸੀਮਿਤ ਸਨ, ਹਰ ਥਾਂ ਪੈਦਲ ਹੀ ਜਾਣਾ ਪੈਂਦਾ ਸੀਦੂਜੀ ਗੱਲ, ਆਰਥਿਕ ਤੰਗੀ ਵੀ ਸੀਪੈਸਾ ਬਹੁਤ ਸੀਮਿਤ ਸੀਮਿਹਨਤ ਬਹੁਤ ਕਰਨੀ ਪੈਂਦੀ ਸੀਕੇਵਲ ਵਿਆਹ ਸਮੇਂ ਹੀ ਨਵੇਂ ਕੱਪੜੇ ਪਾਉਣ ਦੀ ਖੁੱਲ੍ਹ ਮਿਲਦੀ ਸੀਇਸੇ ਘਾਟ ਦੀ ਪੂਰਤੀ ਲਈ ਹਰੇਕ ਭਾਈਚਾਰੇ ਨੇ ਮੇਲੇ ਕਰਨੇ ਸ਼ੁਰੂ ਕੀਤੇ ਤਾਂ ਜੋ ਕਦੇ ਕਦਾਈਂ ਉਹ ਵੀ ਮਿਹਨਤ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਆਪਸ ਵਿੱਚ ਹੱਸ ਲੈਣਅ ਅਤੇ ਕੁਝ ਖਾਣ-ਪੀਣ ਦਾ ਵੀ ਅਨੰਦ ਲੈ ਸਕਣਪੰਜਾਬ ਅਜਿਹਾ ਖਿੱਤਾ ਹੈ, ਜਿੱਥੇ ਸਾਰੇ ਦੇ ਸਾਰੇ ਛੇ ਮੌਸਮ ਆਉਂਦੇ ਹਨਇਨ੍ਹਾਂ ਮੌਸਮਾਂ ਦਾ ਸਵਾਗਤ ਕਰਨ ਜਾਂ ਅਲਵਿਦਾ ਆਖਣ ਲਈ ਮੇਲਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆਪਰ ਜਿਉਂ ਜਿਉਂ ਆਵਾਜਾਈ ਦੇ ਵਸੀਲਿਆਂ ਵਿੱਚ ਵਾਧਾ ਹੋਇਆ, ਘਰਾਂ ਵਿੱਚ ਰੇਡੀਓ ਆਏ ਤਾਂ ਲੋਕਾਂ ਦੀ, ਵਿਸ਼ੇਸ਼ ਕਰਕੇ ਪਿੰਡਾਂ ਦੇ ਲੋਕਾਂ ਦੀ ਬਾਹਰਲੀ ਦੁਨੀਆਂ ਨਾਲ ਸਾਂਝ ਵਧੀ ਤਾਂ ਮੇਲਿਆਂ ਵਿੱਚ ਜਾਣ ਦਾ ਰੁਝਾਨ ਘੱਟ ਹੋਣ ਲੱਗ ਪਿਆਮੇਲੇ ਵਿੱਚ ਆਮ ਕਰਕੇ ਪੈਦਲ ਹੀ ਜਾਂਦੇ ਸਨਪਿੰਡ ਦੇ ਮਰਦ ਇਕੱਠੇ ਹੋ ਕੇ ਇੱਕ ਗਰੁੱਪ ਵਿੱਚ ਅਤੇ ਔਰਤਾਂ ਆਪਣੇ ਗਰੁੱਪ ਵਿੱਚ ਬੋਲੀਆਂ ਪਾਉਂਦੇ ਅਤੇ ਗੀਤ ਗਾਉਂਦੇ ਜਾਂਦੇ ਸਨਆਵਾਜਾਈ ਦੇ ਸਾਧਨਾਂ ਵਿੱਚ ਵਾਧੇ ਨਾਲ ਇੰਝ ਗਰੁੱਪ ਬਣਾ ਕੇ ਮੇਲੇ ਜਾਣ ਦਾ ਰਿਵਾਜ਼ ਖਤਮ ਹੋਣ ਲੱਗਾ ਮੈਨੂੰ ਬਚਪਨ ਵਿੱਚ ਯਾਦ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਮੌਕੇ ਦੋ ਦਿਨ ਸਫਰ ਕਰਕੇ ਅਸੀਂ ਪੈਦਲ ਹੀ ਜਾਂਦੇ ਸਾਂਰਾਹ ਵਿੱਚ ਬੇੜੀ ਪੈਂਦੀ ਸੀਉਸ ਰਾਹੀਂ ਦਰਿਆ ਪਾਰ ਕਰਨ ਦਾ ਆਪਣਾ ਹੀ ਅਨੰਦ ਹੁੰਦਾ ਸੀ

ਜਦੋਂ ਸਰਕਾਰ ਵੱਲੋਂ ਪੰਚਾਇਤੀ ਰਾਜ ਸ਼ੁਰੂ ਹੋਇਆ ਤਾਂ ਪਿੰਡਾਂ ਵਿੱਚ ਵਿਕਾਸ ਦੇ ਕਾਰਜ ਤੇਜ਼ੀ ਨਾਲ ਸ਼ੁਰੂ ਹੋਏਸਰਕਾਰ ਵੱਲੋਂ ਲੋਕਾਂ ਨੂੰ ਵਿਕਾਸ ਕਾਰਜਾਂ ਨਾਲ ਜੋੜਨ ਲਈ ਪਿੰਡਾਂ ਵਿੱਚ ਫਿਲਮ ਸ਼ੋ, ਡਰਾਮੇ, ਰੰਗਾਰੰਗ ਪ੍ਰੋਗਰਾਮ ਅਤੇ ਮੇਲਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆਪੰਜਾਬ ਸਰਕਾਰ ਵਿੱਚ ਇੱਕ ਵਿਭਾਗ ਬਣਿਆ ਜਿਸ ਕੋਲ ਡਰਾਮਾ ਕਲੱਬ ਅਤੇ ਗਾਉਣ ਵਾਲੇ ਨੌਕਰੀਆਂ ਤੇ ਰੱਖੇ ਗਏ ਮੈਨੂੰ ਕੁਝ ਸਾਲ ਇਸ ਮਹਿਕਮੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਵਿਕਾਸ ਮੇਲਿਆਂ ਦੇ ਆਯੋਜਨ ਦਾ ਤਜਰਬਾ ਹੋ ਗਿਆਦੋ ਕੁ ਸਾਲ ਨੌਕਰੀ ਕਰਨ ਪਿੱਛੋਂ ਮੁੜ ਅਗਲੀ ਪੜ੍ਹਾਈ ਲਈ ਮੈਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦਾਖਲਾ ਲੈ ਲਿਆਇਸ ਵਾਰ ਮੇਰਾ ਵਿਸ਼ਾ ਪਸਾਰ ਸਿੱਖਿਆ ਸੀ ਜਿਸਦਾ ਮੁੱਖ ਮੰਤਵ ਨਵੇਂ ਗਿਆਨ ਨੂੰ ਕਿਸਾਨਾਂ ਤਕ ਪਹੁੰਚਾਉਣਾ ਅਤੇ ਇਸ ਨੂੰ ਅਪਣਾਉਣ ਲਈ ਉਤਸ਼ਾਹਤ ਕਾਰਨਾ ਸੀਦੋ ਸਾਲਾਂ ਵਿੱਚ ਪੜ੍ਹਾਈ ਪੂਰੀ ਕਰਨ ਪਿੱਛੋਂ ਮੈਨੂੰ ਯੂਨੀਵਰਸਿਟੀ ਦੇ ਇਸੇ ਵਿਭਾਗ ਵਿੱਚ ਬਤੌਰ ਲੈਕਚਰਾਰ ਨੌਕਰੀ ਮਿਲ ਗਈਵੱਧ ਝਾੜ ਦੇਣ ਵਾਲੀਆਂ ਕਣਕ ਦੀਆਂ ਨਵੀਂਆਂ ਕਿਸਮਾਂ ਦੀ ਆਮਦ ਉਦੋਂ ਹੋਈ ਹੀ ਸੀ, ਅਸੀਂ ਚਾਹੁੰਦੇ ਸਾਂ ਕਿ ਇਸ ਬੀਜ ਅਤੇ ਇਸਦੀ ਕਾਸ਼ਤ ਦੇ ਢੰਗ ਤਰੀਕਿਆਂ ਬਾਰੇ ਕਿਸਾਨਾਂ ਨੂੰ ਘਟ ਤੋਂ ਘਟ ਸਮੇਂ ਵਿੱਚ ਜਾਣਕਾਰੀ ਦਿੱਤੀ ਜਾਵੇਮੈਂ ਸੋਚਿਆ ਕਿ ਵਿਕਾਸ ਮੇਲਿਆਂ ਵਾਂਗ ਯੂਨੀਵਰਸਿਟੀ ਵਿੱਚ ਜੇਕਰ ਕਿਸਾਨ ਮੇਲਾ ਲਾਇਆ ਜਾਵੇ ਤਾਂ ਨਵੀਂ ਜਾਣਕਾਰੀ ਤੇਜ਼ੀ ਨਾਲ ਪੰਜਾਬ ਦੇ ਕਿਸਾਨਾਂ ਤਕ ਪਹੁੰਚਾਈ ਜਾ ਸਕਦੀ ਹੈਸਾਡੇ ਵਿਭਾਗ ਦੇ ਮੁਖੀ ਡਾ. ਤਖਤ ਸਿੰਘ ਸੋਹਲ ਬਹੁਤ ਹੀ ਮਿਹਨਤੀ ਅਤੇ ਅਗਾਂਹਵਧੂ ਵਿਚਾਰਾਂ ਵਾਲੇ ਸਨਉਨ੍ਹਾਂ ਨੂੰ ਇਹ ਤਜਵੀਜ਼ ਚੰਗੀ ਲੱਗੀ ਤੇ ਉਨ੍ਹਾਂ ਪ੍ਰੋਗਰਾਮ ਉਲੀਕਣ ਲਈ ਇੱਕ ਕਮੇਟੀ ਬਣਾ ਦਿੱਤੀ

ਕਮੇਟੀ ਨੇ ਦੋ ਦਿਨ ਦਾ ਪ੍ਰੋਗਰਾਮ ਉਲੀਕਿਆਮੇਲੇ ਵਿੱਚ ਇੱਕ ਨੁਮਾਇਸ਼ ਲਾਉਣ ਦਾ ਫੈਸਲਾ ਹੋਇਆ ਜਿਸ ਵਿੱਚ ਯੂਨੀਵਰਸਿਟੀ ਦੇ ਵਿਭਾਗ ਅਤੇ ਖੇਤੀ ਨਾਲ ਸੰਬੰਧਿਤ ਕੰਪਨੀਆਂ ਸੈਂਪਲ ਲਗਾਉਣਗੀਆਂਮੇਲੇ ਦਾ ਰੂਟ ਬਣਾਇਆ ਗਿਆ, ਜਿਸ ਉੱਤੇ ਕਣਕ ਦੇ ਪ੍ਰਦਰਸ਼ਨੀ ਪਲਾਂਟ, ਹਾੜ੍ਹੀ ਦੀਆਂ ਹੋਰ ਫਸਲਾਂ ਅਤੇ ਫਾਰਮ ਮਸ਼ੀਨਰੀ, ਪਸ਼ੂਆਂ ਦੀ ਨੁਮਾਇਸ਼ ਅਤੇ ਹੋਰ ਜਾਣਕਾਰੀ ਦਿੱਤੀ ਜਾਣੀ ਸੀਇਹ ਵੀ ਫੈਸਲਾ ਹੋਇਆ ਕਿ ਕਿਸਾਨ ਬੀਬੀਆਂ ਨੂੰ ਮੇਲੇ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ ਜਾਵੇਹੋਮ ਸਾਇੰਸ ਕਾਲਜ ਵੱਲੋਂ ਉਨ੍ਹਾਂ ਲਈ ਨੁਮਾਇਸ਼ ਲਾਈ ਜਾਣੀ ਸੀਆਉਣ ਵਾਲੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਚਰਖਾ ਕੱਤਣ, ਕਪਾਹ ਵੇਲਣ ਅਤੇ ਸੇਵੀਆਂ ਵੱਟਣ ਦੇ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆਇਹ ਵੀ ਫੈਸਲਾ ਕੀਤਾ ਗਿਆ ਕਿ ਨਵੀਂਆਂ ਕਣਕ ਦੀਆਂ ਕਿਸਮਾਂ ਦੇ ਬੀਜ ਦੀ ਦੋ ਦੋ ਕਿੱਲੋ ਦੀਆਂ ਥੈਲੀਆਂ ਬਣਾ ਕੇ ਵੇਚਿਆ ਜਾਵੇਗਾ ਤਾਂ ਜੋ ਇਹ ਬੀਜ ਵੱਧ ਤੋਂ ਵੱਧ ਕਿਸਾਨਾਂ ਤਕ ਪਹੁੰਚ ਸਕੇਮੇਲੇ ਦੇ ਪਹਿਲੇ ਦਿਨ ਨੁਮਾਇਸ਼ ਦਾ ਉਦਘਾਟਨ, ਮੁਕਾਬਲੇ ਅਤੇ ਦੁਪਹਿਰ ਪਿੱਛੋਂ ਕਿਸਾਨ ਮਾਹਿਰ ਮਿਲਣੀ ਰੱਖੀ ਗਈ ਤੇ ਸ਼ਾਮ ਨੂੰ ਮਨੋਰੰਜਕ ਪ੍ਰੋਗਰਾਮ ਕਰਨ ਦਾ ਫੈਸਲਾ ਹੋਇਆਦੂਜੇ ਦਿਨ ਜੇਤੂਆਂ ਨੂੰ ਇਨਾਮ ਅਤੇ ਮਾਹਿਰਾਂ ਦੇ ਭਾਸ਼ਣ ਹੋਣੇ ਸਨ

ਹੁਣ ਅਗਲਾ ਮਸਲਾ ਸੀ ਕਿ ਮੇਲੇ ਵਿੱਚ ਆਉਣ ਲਈ ਕਿਸਾਨਾਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇਇਹ ਫੈਸਲਾ ਹੋਇਆ ਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਡੀ ਡੀ ਪੀ ਓ ਦੀ ਇੱਕ ਅਹਿਮ ਮੀਟਿੰਗ ਬੁਲਾਈ ਜਾਵੇ ਜਿਸਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਪੀ ਐੱਨ ਥਾਪਰ ਕਰਨ; ਜਿਹੜੇ ਆਪ ਵੀ ਇੱਕ ਆਈ ਸੀ ਐੱਸ (ਰਿਟਾ.) ਅਫਸਰ ਸਨਡਾਇਰੈਕਟਰ ਸਾਹਿਬ ਵੱਲੋਂ ਸਾਰੇ ਅਫਸਰਾਂ ਨੂੰ ਨਿੱਜੀ ਚਿੱਠੀਆਂ ਲਿਖੀਆਂ ਗਈਆਂਲਗਭਗ ਸਾਰੇ ਹੀ ਅਫਸਰ ਇਸ ਮੀਟਿੰਗ ਵਿੱਚ ਪਹੁੰਚੇਸਾਰਿਆਂ ਨੂੰ ਪ੍ਰੋਗਰਾਮ ਪਸੰਦ ਆਇਆਮਾਰਚ ਦੇ ਮਹੀਨੇ ਨੂੰ ਚੁਣਿਆ ਗਿਆ ਕਿਉਂਕਿ ਉਦੋਂ ਮੌਸਮ ਵੀ ਵਧੀਆ ਹੁੰਦਾ ਹੈ ਅਤੇ ਕਿਸਾਨਾਂ ਕੋਲ ਵਿਹਲ ਵੀ ਹੁੰਦੀ ਹੈਇਹ ਵੀ ਫੈਸਲਾ ਹੋਇਆ ਕਿ ਹਰੇਕ ਬਲਾਕ ਵਿੱਚੋਂ ਅਗਾਂਹਵਧੂ ਕਿਸਾਨਾਂ ਦੀ ਇੱਕ ਇੱਕ ਬੱਸ ਲਿਆਉਣ ਦਾ ਯਤਨ ਕੀਤਾ ਜਾਵੇਕੰਪਨੀਆਂ ਨੂੰ ਆਖਿਆ ਗਿਆ ਕਿ ਉਹ ਵੀ ਅਜਿਹੇ ਯਤਨ ਕਰਨਸਾਰੇ ਬਲਾਕ ਸਟਾਫ ਅਤੇ ਖੇਤੀਬਾੜੀ ਮਹਿਕਮੇ ਦੇ ਕਰਮਚਾਰੀਆਂ ਦੀ ਮੇਲੇ ਬਾਰੇ ਪਿੰਡ ਵਿੱਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਲਾਈ ਗਈ

ਮੇਲਾ ਬਹੁਤ ਹੀ ਕਾਮਯਾਬ ਰਿਹਾ ਤੇ ਕੋਈ ਦਸ ਕੁ ਹਜ਼ਾਰ ਕਿਸਾਨ ਅਤੇ ਕਿਸਾਨ ਬੀਬੀਆਂ ਮੇਲਾ ਦੇਖਣ ਆਏਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਥਾਪਰ ਸਾਹਿਬ ਨੇ ਆਖਿਆ, “ਹੁਣ ਤਕ ਸਾਡੇ ਕੰਮ ਨੂੰ ਦੇਖਣ ਵੱਡੇ ਸਮਝੇ ਜਾਂਦੇ ਲੋਕ ਅਤੇ ਅਫਸਰ ਸਾਰੀਆਂ ਦੁਨੀਆਂ ਵਿੱਚੋਂ ਆਏ ਹਨ ਪਰ ਅੱਜ ਪਹਿਲੀ ਵਾਰ ਸਾਡੇ ਅਸਲੀ ਮਾਲਕ ਤੁਸੀਂ ਸਾਡਾ ਕੰਮ ਦੇਖਣ ਆਏ ਹੋਤੁਸੀਂ ਸਾਡੇ ਮਾਲਕ ਹੋ ਅਤੇ ਅਸੀਂ ਪੂਰੀ ਇਮਾਨਦਾਰੀ ਨਾਲ ਤੁਹਾਡੇ ਭਲੇ ਲਈ ਯਤਨ ਕਰ ਰਹੇ ਹਾਂਤੁਸੀਂ ਆਪਣੀਆਂ ਸਮੱਸਿਆਵਾਂ ਲੈ ਕੇ ਆਵੋ, ਤੁਹਾਡਾ ਖਿੜੇ ਮੱਥੇ ਸਵਾਗਤ ਹੋਵੇਗਾ।” ਇਹੀ ਸੋਚ ਹੁਣ ਤਕ ਕੰਮ ਕਰ ਰਹੀ ਹੈਹੋਰ ਸ਼ਾਇਦ ਹੀ ਕੋਈ ਅਜਿਹੀ ਸੰਸਥਾ ਹੋਵੇਗੀ ਜਿਸਦੇ ਆਪਣੇ ਮਾਲਕਾਂ ਭਾਵ ਕਿਸਾਨਾਂ ਨਾਲ ਇੰਨੇ ਨੇੜਲੇ ਸੰਬੰਧ ਹੋਣਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਇੱਥੋਂ ਨਵੇਂ ਗਿਆਨ ਦੀ ਪ੍ਰਾਪਤੀ ਲਈ ਆਉਂਦੇ ਹਨਮੇਲੇ ਦੀ ਕਾਮਯਾਬੀ ਤੋਂ ਪਿੱਛੋਂ ਯੂਨੀਵਰਸਿਟੀ ਨੇ ਮੈਨੂੰ ਦੋ ਅਗਾਊਂ ਤਰੱਕੀਆਂ ਦੇ ਦਿੱਤੀਆਂਅਗਲੇ ਸਾਲ ਸਾਨੂੰ ਬਹੁਤੀ ਕੋਸ਼ਿਸ਼ ਨਹੀਂ ਕਰਨੀ ਪਈ, ਆਪਣੇ ਆਪ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮੇਲਾ ਦੇਖਣ ਆਏਉਨ੍ਹਾਂ ਨੇ ਕਣਕ ਦੇ ਨਵੇਂ ਬੀਜ ਦਾ ਚਮਤਕਾਰ ਦੇਖ ਲਿਆ ਸੀ ਤੇ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਇਹ ਸੰਸਥਾ ਸਾਡੇ ਭਲੇ ਲਈ ਕੰਮ ਕਰ ਰਹੀ ਹੈ ਇਸਦੇ ਨਾਲ ਹੀ ਵਿਗਿਆਨ ਉੱਤੇ ਭਰੋਸਾ ਹੋ ਗਿਆ

ਅਗਲੇ ਸਾਲ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆ ਗਈਆਂਪਿੰਡਾਂ ਵਿੱਚ ਬਿਜਲੀ ਆਉਣ ਨਾਲ ਟਿਊਬਵੈੱਲ ਲੱਗ ਗਏ ਤੇ ਸਿੰਜਾਈ ਹੇਠ ਰਕਬੇ ਵਿੱਚ ਵਾਧਾ ਹੋਇਆਪਹਿਲਾਂ ਸਾਉਣੀ ਵਿੱਚ ਬਹੁਤ ਘੱਟ ਰਕਬੇ ਵਿੱਚ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਸੀ ਪਰ ਸਿੰਜਾਈ ਦੀ ਸਹੂਲਤ ਨੇ ਸਾਰੀ ਧਰਤੀ ਦੋ ਫਸਲੀ ਕਰ ਦਿੱਤੀਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਤੇ ਪਿੰਡਾਂ ਦੀ ਸ਼ਕਲ ਹੀ ਬਦਲ ਗਈਲੋਕਾਂ ਦੇ ਰਹਿਣ ਸਹਿਣ ਦੇ ਢੰਗ ਤਰੀਕੇ ਵੀ ਨਵੇਂ ਹੋ ਗਏਜਿਸ ਤੇਜ਼ੀ ਨਾਲ ਪੰਜਾਬ ਵਿੱਚ ਸਮਾਜਿਕ ਅਤੇ ਆਰਥਿਕ ਤਬਦੀਲੀ ਆਈ, ਅਜਿਹਾ ਅੱਜ ਤਕ ਸੰਸਾਰ ਦੇ ਹੋਰ ਕਿਸੇ ਖਿੱਤੇ ਵਿੱਚ ਨਹੀਂ ਹੋਇਆਕਿਸਾਨਾਂ ਦੀ ਸਹੂਲਤ ਲਈ ਯੂਨੀਵਰਸਿਟੀ ਵੱਲੋਂ ਖੇਤਰੀ ਮੇਲੇ ਵੀ ਸ਼ੁਰੂ ਕੀਤੇ ਗਏ ਸਨ ਤਾਂ ਜੋ ਜਿਹੜੇ ਕਿਸਾਨ ਲੁਧਿਆਣੇ ਨਹੀਂ ਆ ਸਕਦੇ ਉਹ ਇਨ੍ਹਾਂ ਮੇਲਿਆਂ ਵਿੱਚ ਜਾ ਸਕਦੇ ਹਨਇਹ ਮੇਲੇ ਗੁਰਦਾਸਪੁਰ, ਬੁੱਲੋਵਾਲ ਸੌਂਕੜੀ (ਨੇੜੇ ਬਲਾਚੋਰ) ਪਟਿਆਲਾ, ਫਰੀਦਕੋਟ, ਬਠਿੰਡਾ ਅਤੇ ਅੰਮ੍ਰਿਤਸਰ ਨੇੜੇ ਸਾਲ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਲਾਏ ਜਾਂਦੇ ਹਨਇੰਝ ਹਰ ਸਾਲ ਲੱਖਾਂ ਕਿਸਾਨ ਯੂਨੀਵਰਸਿਟੀ ਵਿੱਚ ਨਵੇਂ ਗਿਆਨ ਦੀ ਭਾਲ ਵਿੱਚ ਆਉਂਦੇ ਹਨ ਅਜਿਹਾ ਹੋਰ ਕਿਸੇ ਸੰਸਥਾ ਵਿੱਚ ਨਹੀਂ ਹੁੰਦਾਇਸੇ ਕਰਕੇ ਇਹ ਦੇਸ਼ ਦੀ ਸਭ ਤੋਂ ਵਧੀਆ ਖੇਤੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਅਤੇ ਇਸਦਾ ਸ਼ੁਮਾਰ ਸੰਸਾਰ ਦੀਆਂ ਪਹਿਲੀਆਂ 100 ਖੇਤੀ ਸੰਸਥਾਵਾਂ ਵਿੱਚ ਹੋ ਗਿਆ ਹੈਕਿਸਾਨਾਂ ਦੀ ਇਸ ਤਾਂਘ ਕਾਰਨ ਹੀ ਵਿਗਿਆਨੀ ਕੋਸ਼ਿਸ਼ ਕਰਦੇ ਹਨ ਕਿ ਹਰ ਸਾਲ ਮੇਲੇ ਸਮੇਂ ਕਿਸਾਨਾਂ ਦੀ ਝੋਲੀ ਵਿੱਚ ਕੋਈ ਨਵੀਂ ਖੋਜ ਪਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਨਿਰਾਸਤਾ ਨਾ ਹੋਵੇਇੰਝ ਇਹ ਗਿਆਨ ਪ੍ਰਾਪਤੀ ਦਾ ਸਭ ਤੋਂ ਵੱਡਾ ਸੋਮਾ ਬਣ ਗਈ ਹੈ ਗਿਆਨ ਪ੍ਰਾਪਤੀ ਅਤੇ ਖੇਤੀ ਵਿੱਚ ਇਸਦੀ ਵਰਤੋਂ ਨੇ ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਬਣਾ ਦਿੱਤਾ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਤੇ ਪੰਜਾਬ ਦੇਸ਼ ਦਾ ਸਭ ਤੋਂ ਵੱਧ ਅਤੇ ਖੁਸ਼ਹਾਲ ਸੂਬਾ ਬਣ ਗਿਆ

ਪਰ ਪਿਛਲੀ ਅੱਧੀ ਸਦੀ ਤੋਂ ਕਿਸਾਨਾਂ ਦੀ ਆਮਦਨ ਵਿੱਚ ਖੜੋਤ ਆ ਗਈ ਹੈ ਇਸਦੇ ਦੋ ਮੁੱਖ ਕਾਰਨ ਹਨ। ਪਹਿਲਾ, ਖੇਤੀ ਜੋਤਾਂ ਦਾ ਆਕਾਰ ਘਟ ਹੋਣਾ ਅਜ਼ਾਦੀ ਸਮੇਂ ਜਿਹੜੇ ਪਰਿਵਾਰ ਮੁਰੱਬਿਆਂ ਦੇ ਮਾਲਕ ਸਨ, ਹੁਣ ਉਨ੍ਹਾਂ ਦੀ ਤੀਜੀ ਪੀੜ੍ਹੀ ਪਰਿਵਾਰਿਕ ਵੰਡੀਆਂ ਪੈਣ ਨਾਲ ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਆ ਗਈ ਹੈਘਰ ਦਾ ਚੁੱਲ੍ਹਾ ਮਘਦਾ ਰੱਖਣ ਲਈ ਹੁਣ ਉਨ੍ਹਾਂ ਨੂੰ ਮਹਿੰਗੀ ਦਰ ਉੱਤੇ ਜ਼ਮੀਨ ਠੇਕੇ ਉੱਤੇ ਲੈਣੀ ਪੈਂਦੀ ਹੈਪੰਜਾਬ ਵਿੱਚ ਪਿਛਲੀ ਅੱਧੀ ਸਦੀ ਤੋਂ ਕਣਕ ਝੋਨਾ ਹੀ ਪੰਜਾਬ ਵਿੱਚ ਮੁੱਖ ਫਸਲ ਚੱਕਰ ਹੈਇਨ੍ਹਾਂ ਫਸਲਾਂ ਦੇ ਝਾੜ ਵਿੱਚ ਪਿਛਲੇ ਸਾਲ ਦੌਰਾਨ ਕੋਈ ਵਿਸ਼ੇਸ਼ ਵਾਧਾ ਨਹੀਂ ਹੋਇਆ ਹੈਕਿਸਾਨ ਦੀ ਉਪਜ ਦੇ ਮੁੱਲ ਵਿੱਚ ਵਧ ਰਹੀ ਮਹਿੰਗਾਈ ਦੀ ਦਰ ਅਨੁਸਾਰ ਵਾਧਾ ਨਹੀਂ ਹੋਇਆਇੰਝ ਉਸਦੀ ਸ਼ੁੱਧ ਆਮਦਨ ਹਰ ਸਾਲ ਘਟ ਰਹੀ ਹੈਆਧੁਨਿਕਤਾ ਦੇ ਪ੍ਰਭਾਵ ਹੇਠ ਲੋਕਾਂ ਦੇ ਖਰਚਿਆਂ ਵਿੱਚ ਨਿੱਤ ਵਾਧਾ ਹੋ ਰਿਹਾ ਹੈਪੰਜਾਬੀ ਜਿੱਥੇ ਮਿਹਨਤੀ ਹਨ ਉੱਥੇ ਚੰਗਾ ਖਾਂਦੇ ਪੀਂਦੇ, ਪਹਿਨਦੇ ਅਤੇ ਰਹਿੰਦੇ ਹਨਧਰਤੀ ਹੇਠਲਾ ਪਾਣੀ ਘਟ ਰਿਹਾ ਹੈਸਾਡੀ ਧਰਤੀ, ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਰਹੇ ਹਨਕਣਕ, ਝੋਨੇ ਦੇ ਫਸਲ ਚੱਕਰ ਵਿੱਚ ਕਿਸਾਨ ਸਾਲ ਦਾ ਬਹੁਤਾ ਹਿੱਸਾ ਵਿਹਲਾ ਹੀ ਰਹਿੰਦਾ ਹੈਵਿਹਲਾ ਦਿਮਾਗ ਗਲਤ ਪਾਸੇ ਵੀ ਸੋਚਣਾ ਸ਼ੁਰੂ ਕਰ ਦਿੰਦਾ ਹੈ

ਯੂਨੀਵਰਸਿਟੀ ਵੱਲੋਂ ਆਪਣੀ ਖੋਜ ਦਾ ਰੁਖ ਹੁਣ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣ ਵਲ ਮੋੜਿਆ ਹੈਕਿਸਾਨ ਦੀ ਆਮਦਨ ਵਿੱਚ ਸ਼ੁੱਧ ਵਾਧਾ ਕਿਵੇਂ ਹੋਵੇ, ਇਸ ਬਾਰੇ ਸੋਚਿਆ ਜਾ ਰਿਹਾ ਹੈਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਘਟ ਸਮੇਂ ਵਿੱਚ ਪੱਕਣ ਅਤੇ ਵਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇਕਿਸਾਨ ਦੀ ਆਮਦਨ ਵਿੱਚ ਵਾਧੇ ਦਾ ਦੂਸਰਾ ਢੰਗ ਹੈ ਕਿ ਉਹ ਆਪਣੀ ਉਪਜ ਦੀ ਖਪਤਕਾਰ ਨੂੰ ਸਿੱਧੀ ਵਿਕਰੀ ਕਰੇ ਕਿਉਂਕਿ ਕਿਸਾਨ ਨੂੰ ਮਿਲਣ ਵਾਲੇ ਪੈਸੇ ਤੋਂ ਵਧ ਵਿਚੋਲੇ ਮੁਨਾਫ਼ਾ ਕਮਾ ਲੈਂਦੇ ਹਨਜੇਕਰ ਉਪਜ ਦਾ ਪਦਾਰਥੀਕਰਨ ਕਰਕੇ ਵੇਚਿਆ ਜਾਵੇ ਤਾਂ ਹੋਰ ਵੀ ਲਾਭ ਹੋ ਸਕਦਾ ਹੈਘਰੋਗੀ ਪੱਧਰ ਉੱਤੇ ਪਦਾਰਥੀਕਰਨ ਵਾਲੀਆਂ ਮਸ਼ੀਨਾਂ ਦਾ ਪ੍ਰਦਰਸ਼ਨ ਵੀ ਇਸ ਵਾਰ ਮੇਲੇ ਵਿੱਚ ਕੀਤਾ ਜਾਵੇਗਾਕਿਸਾਨਾਂ ਨੂੰ ਵਿਗਿਆਨ ਦੇ ਨਵੇਂ ਚਮਤਕਾਰ ਵੀ ਦੇਖਣ ਨੂੰ ਮਿਲਣਗੇਕਿਸਾਨ ਟ੍ਰੈਕਟਰ ਉੱਤੇ ਵਾਹੀ ਦਾ ਪ੍ਰੋਗਰਾਮ ਸੈੱਟ ਕਰਕੇ ਆਪ ਅਰਾਮ ਨਾਲ ਮੰਜੀ ਡਾਹ ਕੇ ਬੈਠ ਜਾਵੇਗਾ ਅਤੇ ਟ੍ਰੈਕਟਰ ਆਪਣੇ ਆਪ ਵਾਹੀ ਕਰ ਦੇਵੇਗਾਇਸੇ ਤਰ੍ਹਾਂ ਝੋਨੇ ਦੀ ਪਨੀਰੀ ਲਾਉਣਾ ਔਖਾ ਸਮਝਿਆ ਜਾਂਦਾ ਹੈਧੁੱਪੇ, ਚਿੱਕੜ ਵਿੱਚ ਵੜ ਕੇ ਪਨੀਰੀ ਲਾਉਣਾ ਔਖਾ ਹੈਯੂਨੀਵਰਸਿਟੀ ਵੱਲੋਂ ਪਨੀਰੀ ਲਾਉਣ ਵਾਲੀ ਅਜਿਹੀ ਮਸ਼ੀਨ ਤਿਆਰ ਕੀਤੀ ਗਈ ਹੈ ਕਿ ਉਸ ਵਿੱਚ ਵੀ ਪ੍ਰੋਗਰਾਮ ਸੈੱਟ ਕਰਕੇ ਆਪ ਛਾਂਵੇਂ ਬੈਠੋ ਅਤੇ ਮਸ਼ੀਨ ਆਪਣੇ ਆਪ ਪਨੀਰੀ ਲਗਾ ਦੇਵੇਗੀ ਸਿੰਜਾਈ ਨੂੰ ਵੀ ਸੌਖਾ ਅਤੇ ਕਿਫ਼ਾਇਤੀ ਕੀਤਾ ਗਿਆ ਹੈਖੇਤ ਵਿੱਚ ਲੱਗਾ ਸੈਂਸਰ ਆਪਣੇ ਆਪ ਫਸਲ ਦੀ ਪਾਣੀ ਦੀ ਲੋੜ ਅਨੁਸਾਰ ਪਾਣੀ ਲਗਾ ਦੇਵੇਗਾਗਿਆਨ ਵਿਗਿਆਨ ਵਿੱਚ ਵਿਸ਼ਵਾਸ ਕਰਨਾ ਇਸ ਯੂਨੀਵਰਸਿਟੀ ਨੇ ਹੀ ਸਿਖਾਇਆ ਹੈਇਸ ਵਾਰ ਵਿਗਿਆਨ ਦੇ ਨਵੇਂ ਚਮਤਕਾਰ ਦੇਖਣ ਨੂੰ ਮਿਲਣਗੇ

ਪੰਜਾਬ ਵਿੱਚ ਰੁੱਖਾਂ ਦੀ ਬਹੁਤ ਲੋੜ ਹੈਸਤੰਬਰ ਵਿੱਚ ਵੀ ਨਵੇਂ ਬੂਟੇ ਲਾਏ ਜਾ ਸਕਦੇ ਹਨਕੁਝ ਫ਼ੁੱਲਾਂ ਦੇ ਬੂਟੇ ਜ਼ਰੂਰ ਲੈ ਕੇ ਜਾਣਾ ਅਤੇ ਆਪਣੀ ਬੰਬੀ ਲਾਗੇ ਲਾਉਣੇਬਿਨਾਂ ਮਸਾਲੇ ਤੋਂ ਪੱਕੇ ਤਾਜ਼ੇ ਫਲ ਹੀ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੇ ਹਨਕਿਸਾਨਾਂ ਨੇ ਸਬਜ਼ੀਆਂ ਉਗਾਉਣੀਆਂ ਬਹੁਤ ਘੱਟ ਕਰ ਦਿੱਤੀਆਂ ਹਨਇਸੇ ਤਰ੍ਹਾਂ ਦੁਧਾਰੂ ਪਸ਼ੂ ਵੀ ਰੱਖਣੇ ਬੰਦ ਕਰ ਦਿੱਤੇ ਹਨਇਸੇ ਕਰਕੇ ਪੰਜਾਬੀ ਵੀ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ ਬਜ਼ਾਰ ਤੋਂ ਦੁੱਧ ਸਬਜ਼ੀਆਂ ਲੈ ਕੇ ਖਾਣੀਆਂ ਜਿੱਥੇ ਔਖੀਆਂ ਹਨ ਉੱਥੇ ਉਨ੍ਹਾਂ ਦੀ ਸ਼ੁੱਧਤਾ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈਘਰ ਬਗੀਚੀ ਲਈ ਹਾੜ੍ਹੀ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਜ਼ਰੂਰ ਲੈ ਕੇ ਜਾਣੀਮੇਲੇ ਦੇ ਰਾਹ ਉੱਤੇ ਹੀ ਦੁਧਾਰੂ ਪਸ਼ੂ ਨੂੰ ਵੀ ਦੇਖੋ ਅਤੇ ਮੁੜ ਪਸ਼ੂ ਪਾਲਣ ਦਾ ਯਤਨ ਕਰੋਦੁੱਧ, ਦਹੀਂ, ਮੱਖਣ ਅਤੇ ਦੇਸੀ ਘਿਓ ਪੰਜਾਬੀਆਂ ਦੀ ਖੁਰਾਕ ਦਾ ਅਤੁੱਟ ਅੰਗ ਹਨ, ਇਨ੍ਹਾਂ ਵੱਲ ਮੋੜਾ ਪਾਵੋ ਅਤੇ ਹੱਥੀਂ ਕੰਮ ਕਰਨ ਦੀ ਆਦਤ ਵੀ ਪਾਵੋਯੂਨੀਵਰਸਿਟੀ ਨੂੰ ਵੀ ਚਾਹੀਦਾ ਹੈ ਕਿ ਮੇਲੇ ਦੀ ਮੁੱਖ ਆਕਰਸ਼ਣਾਂ ਦੀ ਪ੍ਰਦਰਸ਼ਨੀ ਕਿੱਥੇ ਹੈ, ਇਸ ਬਾਰੇ ਪ੍ਰਮੁੱਖ ਥਾਂਵਾਂ ਉੱਤੇ ਜਾਣਕਾਰੀ ਜ਼ਰੂਰ ਦੇਵੋ ਤਾਂ ਜੋ ਆਏ ਕਿਸਾਨ ਇਹ ਗਿਆਨ ਪ੍ਰਾਪਤ ਕਰ ਸਕਣਕਿਸਾਨ ਬੀਬੀਆਂ ਦਾ ਮੇਲੇ ਵਿੱਚ ਆਉਣਾ ਜ਼ਰੂਰੀ ਹੈਆਮ ਕਰਕੇ ਪਸ਼ੂਆਂ ਅਤੇ ਸਬਜ਼ੀਆਂ ਵਲ ਬਹੁਤ ਧਿਆਨ ਉਹ ਹੀ ਦਿੰਦੀਆਂ ਹਨ ਇੱਥੋਂ ਕਮਿਉਨਿਟੀ ਕਾਲਜ ਵੱਲੋਂ ਬੀਬੀਆਂ ਲਈ ਬਹੁਤ ਹੀ ਉਪਯੋਗੀ ਜਾਣਕਾਰੀ ਦਿੱਤੀ ਜਾਂਦੀ ਹੈ ਉਸਦਾ ਲਾਭ ਉਠਾਵੋਹੁੰਮ ਹੁਮਾ ਕੇ ਮੇਲੇ ਵਿੱਚ ਆਵੋ ਅਤੇ ਨਵੇਂ ਗਿਆਨ ਨਾਲ ਝੋਲੀਆਂ ਭਰ ਕੇ ਜਾਵੋਇਸ ਵਾਰ 18-19 ਸਤੰਬਰ ਨੂੰ ਲੁਧਿਆਣੇ ਮੇਲਾ ਭਰੇਗਾ

ਕਦੇ ਸਮਾਂ ਸੀ ਜਦੋਂ ਕਿਸਾਨ ਘਰ ਦੀਆਂ ਸਾਰੀਆਂ ਲੋੜਾਂ ਜਿਵੇਂ ਕਿ ਦੁੱਧ, ਸਬਜ਼ੀ, ਦਾਲਾਂ, ਤੇਲ ਬੀਜ, ਕਪਾਹ ਆਦਿ ਆਪਣੇ ਖੇਤਾਂ ਵਿੱਚੋਂ ਹੀ ਪੂਰੀਆਂ ਕਰਦਾ ਸੀ ਪਰ ਹੁਣ ਇਸ ਪਾਸੇ ਤੋਂ ਮੁੱਖ ਮੋੜਿਆ ਜਾ ਰਿਹਾ ਹੈ ਬਜ਼ਾਰ ਵਿੱਚੋਂ ਇਨ੍ਹਾਂ ਦਾ ਬਿਨਾਂ ਮਿਲਾਵਟ ਮਿਲਣਾ ਬਹੁਤ ਮੁਸ਼ਕਿਲ ਹੈ ਬਜ਼ਾਰੂ ਵਸਤਾਂ ਦਾ ਸੇਵਨ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈਯੂਨੀਵਰਸਿਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤੇ ਥੋੜ੍ਹੀ ਥੋਹੜੀ ਮਿਕਦਾਰ ਵਿੱਚ ਸਬਜ਼ੀਆਂ ਦੇ ਬੀਜਾਂ, ਦਾਲਾਂ ਅਤੇ ਤੇਲ ਬੀਜਾਂ ਅਤੇ ਚਾਰੇ ਦੀਆਂ ਫਸਲਾਂ ਦੇ ਬੀਜਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਹਨਕਣਕ ਦਾ ਬੀਜ ਲੈਣ ਦੇ ਨਾਲੋ ਨਾਲ ਇਹ ਕਿੱਟਾਂ ਜ਼ਰੂਰ ਲੈ ਕੇ ਜਾਵੋ ਤੇ ਘਰ ਦੀ ਉਪਜ ਦਾ ਸੁਆਦ ਮਾਣੋ

ਇਸੇ ਤਰ੍ਹਾਂ ਕੁਝ ਫਲਾਂ ਦੇ ਬੂਟੇ ਵੀ ਜ਼ਰੂਰ ਲੈ ਕੇ ਜਾਵੋ ਆਪਣੀ ਬੰਬੀ ਉੱਤੇ ਲਾਵੋ। ਅਮਰੂਦ, ਨਿੰਬੂ, ਕਿੰਨੋ, ਅੰਬ ਦੇ ਬੂਟੇ ਹੁਣ ਵੀ ਲਾਏ ਜਾ ਸਕਦੇ ਹਨਇਸ ਵਾਰ ਸਤੰਬਰ ਮਹੀਨੇ ਦੇ ਮੇਲਿਆਂ ਦਾ ਸੁਨੇਹਾ ਹੈ, “ਵਿਗਿਆਨਕ ਢੰਗ ਅਪਣਾਵੋ, ਆਪਣੀ ਆਮਦਨ ਵਧਾਵੋ”। ਯੂਨੀਵਰਸਿਟੀ ਨੂੰ ਵੀ ਚਾਹੀਦਾ ਹੈ ਕਿ ਕੁਝ ਚੋਣਵੇਂ ਢੰਗਾਂ ਦਾ ਵਿਸ਼ੇਸ਼ ਪ੍ਰਦਰਸ਼ਨ ਕੀਤਾ ਜਾਵੇਇੱਥੋਂ ਕਣਕ ਦੀਆਂ ਪੀ ਬੀ ਡਬਲਯੂ 872 ਅਤੇ ਪੀ ਬੀ ਡਬਲਯੂ 826 ਦਾ ਬੀਜ ਮਿਲੇਗਾਘਰ ਦੀ ਵਰਤੋਂ ਲਈ ਇੱਕ ਕਿਸਮ ਪੀ ਬੀ ਡਬਲਯੂ ਚਪਾਤੀ ਹੈ। ਇਸਦੀ ਕਾਸ਼ਤ ਵੀ ਕੁਝ ਰਕਬੇ ਵਿੱਚ ਕੀਤੀ ਜਾ ਸਕਦੀ ਹੈਲੁਧਿਆਣੇ ਦਾ ਮੁੱਖ ਮੇਲਾ 18-19 ਸਤੰਬਰ ਨੂੰ ਹੋਵੇਗਾਇਸ ਮੇਲੇ ਵਿੱਚ ਆਉਣ ਲਈ ਹੁਣ ਤੋਂ ਹੀ ਤਿਆਰੀ ਕਰ ਲਵੋਜੇਕਰ ਕਿਸੇ ਕਾਰਨ ਇਸ ਮੇਲੇ ਵਿੱਚ ਨਾ ਆ ਸਕੋਂ ਤਾਂ ਆਪਣੇ ਇਲਾਕੇ ਦੇ ਮੇਲੇ ਵਿੱਚ ਜ਼ਰੂਰ ਜਾਵੋਇਹ ਮੇਲੇ ਨਾਗਕਲਾਂ (ਅੰਮ੍ਰਿਤਸਰ) ਵਿਖੇ 9 ਸਤੰਬਰ, ਬੁੱਲੋਵਾਲ ਸੋਖਣੀ 11 ਸਤੰਬਰ, ਰੌਣੀ (ਪਟਿਆਲਾ) 15 ਸਤੰਬਰ, ਫਰੀਦਕੋਟ 22 ਸਤੰਬਰ, ਬਠਿੰਡਾ 25 ਸਤੰਬਰ ਅਤੇ ਗੁਰਦਾਸਪੁਰ 29 ਸਤੰਬਰ ਨੂੰ ਹੋਣਗੇਉਮੀਦ ਹੈ ਤੁਸੀਂ ਇਸ ਵਾਰ ਹੁੰਮ ਹੁੰਮਾ ਕੇ ਆਵੋਗੇ ਤੇ ਨਵਾਂ ਗਿਆਨ ਪ੍ਰਾਪਤ ਕਰਕੇ ਜਾਵੋਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author