RanjitSinghDr7ਜਦੋਂ ਉਹ ਪਿੰਡੋਂ ਤੁਰੇ ਤਾਂ ਲਗਭਗ ਸਾਰਾ ਪਿੰਡ ਉਨ੍ਹਾਂ ਨੂੰ ਵਿਦਾਈ ਦੇਣ ਆਇਆਬਹੁਤਿਆਂ ...
(17 ਮਈ 2026)


ਉਦੋਂ ਸਾਡੇ ਪਿੰਡ ਕੋਈ ਸਕੂਲ ਨਹੀਂ ਸੀ
ਪੜ੍ਹਨ ਲਈ ਲਾਗਲੇ ਪਿੰਡ ਜਾਣਾ ਪੈਂਦਾ ਸੀਕੱਚੇ ਰਾਹਾਂ ਵਿੱਚ ਤੁਰਦਿਆਂ ਸਰਦੀਆਂ ਵਿੱਚ ਸਵੇਰੇ ਠੰਢ ਦਾ ਮੁਕਾਬਲਾ ਕਰਨਾ ਪੈਂਦਾ ਸੀ ਅਤੇ ਗਰਮੀਆਂ ਵਿੱਚ ਮੁੜਦਿਆਂ ਤਪਦੀ ਦੁਪਹਿਰ ਦਾ ਸੇਕ ਝੱਲਣਾ ਪੈਂਦਾ ਸੀਫਿਰ ਵੀ ਪੂਰਾ ਗਰੁੱਪ ਹੱਸਦੇ ਖੇਡਦੇ ਸਫਰ ਹੋ ਹੀ ਜਾਂਦਾ ਸੀਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਦਿੱਕਤ ਆਉਂਦੀ ਸੀਰਾਹ ਵਿੱਚ ਵੇਂਈ ਨਦੀ ਪੈਂਦੀ ਸੀਜਦੋਂ ਝੜੀ ਲਗਦੀ ਤਾਂ ਉੱਥੇ ਹੜ੍ਹ ਆ ਜਾਣਾ ਤੇ ਵਾਪਸ ਮੁੜਨਾ ਪੈਂਦਾ ਸੀਸਾਡਾ ਪ੍ਰਾਇਮਰੀ ਸਕੂਲ ਚੌਥੀ ਜਮਾਤ ਤਕ ਸੀਮੈਂ ਸਾਲ 1947 ਦੀ ਵੱਢਟੁੱਕ ਪਿੱਛੋਂ ਸਕੂਲ ਵਿੱਚ ਦਾਖਲ ਹੋਇਆ ਸੀ ਜਦੋਂ ਸਾਰਾ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਸੀ ਤਾਂ ਪੰਜਾਬ ਇਤਿਹਾਸ ਦਾ ਸਭ ਤੋਂ ਭੈੜਾ ਸੰਤਾਪ ਭੁਗਤ ਰਿਹਾ ਸੀਹਰ ਪਾਸੇ ਲੁੱਟ-ਮਾਰ ਅਤੇ ਕਤਲ ਹੋ ਰਹੇ ਸਨਔਰਤਾਂ ਦੀ ਇੱਜ਼ਤ ਲੁੱਟੀ ਜਾ ਰਹੀ ਸੀਦਸ ਲੱਖ ਤੋਂ ਵੱਧ ਲੋਕ ਉੱਜੜ ਕੇ ਸਰਹੱਦੋਂ ਪਾਰੋਂ ਆਏ ਤੇ ਇੰਨੇ ਕੁ ਹੀ ਲੋਕ ਇੱਧਰੋਂ ਉੱਧਰ ਗਏਉਸ ਸਾਲ ਮੀਂਹ ਬਹੁਤ ਪਏ ਸ਼ਾਇਦ ਕੁਦਰਤ ਲਹੂ ਨਾਲ ਲਿਬੜੀ ਧਰਤੀ ਨੂੰ ਧੋਣਾ ਚਾਹੁੰਦੀ ਸੀ, ਥਾਂ ਥਾਂ ਰੁਲਦੀਆਂ ਲਾਸ਼ਾਂ ਨੂੰ ਟਿਕਾਣੇ ਲਾਉਣਾ ਚਾਹੁੰਦੀ ਸੀਬਹੁਤੇ ਲੋਕਾਂ ਦੇ ਕੱਚੇ ਕੋਠੇ ਢਹਿ ਗਏਸਾਡਾ ਸਕੂਲ ਵੀ ਬਰਸਾਤ ਦੀ ਮਾਰ ਨਾ ਝੱਲਦਾ ਹੋਇਆ ਢਹਿ ਗਿਆਪਿੰਡ ਵਾਲਿਆਂ ਇੱਕ ਕਮਰੇ ਦੀ ਮੁੜ ਉਸਾਰੀ ਕੀਤੀ ਜਿਸ ਨੂੰ ਸਟਾਫ ਰੂਮ ਅਤੇ ਡਾਕਘਰ ਲਈ ਵਰਤਿਆ ਜਾਣ ਲੱਗਾਅਸੀਂ ਚਾਰੇ ਸਾਲ ਸਰਦੀਆਂ ਵਿੱਚ ਧੁੱਪੇ ਬੈਠ ਅਤੇ ਗਰਮੀਆਂ ਵਿੱਚ ਰੁੱਖਾਂ ਦੀ ਛਾਂਵੇਂ ਬੈਠ ਕਲਾਸਾਂ ਲਾਈਆਂ ਸਨਜਦੋਂ ਕਦੇ ਮੀਂਹ ਪੈਣ ਲੱਗ ਜਣਾ ਤਾਂ ਸਾਰਿਆਂ ਬੱਚਿਆਂ ਨੇ ਦੌੜ ਕੇ ਪਿੰਡ ਦੇ ਦਰਵਾਜੇ ਜਾਕੇ ਖੜ੍ਹੇ ਹੋਣਾਸਾਡੇ ਅਧਿਆਪਕ ਚਿੱਟੇ ਪਜਾਮੇ ਪਾਉਂਦੇ ਸਨ ਤੇ ਲੜ ਛੱਡ ਕੇ ਪਗੜੀ ਬੰਨ੍ਹਦੇ ਸਨਅਧਿਆਪਕਾਂ ਨੂੰ ਬਹੁਤ ਹੀ ਸਤਿਕਾਰ ਨਾਲ ਦੇਖਿਆ ਜਾਂਦਾ ਹੈਪਿੰਡ ਵਿੱਚ ਵੀ ਜੇਕਰ ਕੋਈ ਪੜ੍ਹਿਆ ਲਿਖਿਆ ਹੁੰਦਾ ਸੀ ਤਾਂ ਉਸ ਨੂੰ ਮਾਸਟਰ ਆਖ ਕੇ ਬੁਲਾਇਆ ਜਾਂਦਾ ਸੀ

ਜਦੋਂ ਮੈਂ ਚੌਥੀ ਜਮਾਤ ਵਿੱਚ ਚੜ੍ਹਿਆ ਤਾਂ ਸਾਡੇ ਸਕੂਲ ਵਿੱਚ ਇੱਕ ਨਵੇਂ ਅਧਿਆਪਕ ਆਏਬਿਲਕੁਲ ਕੋਈ ਸੰਤ ਲੱਗ ਰਹੇ ਸਨਚਿੱਟਾ ਕੁੜਤਾ ਪਜਾਮਾ, ਚਿੱਟੀ ਪਗੜੀ ਤੇ ਚਿੱਟੀ ਹੀ ਖੁੱਲ੍ਹੀ ਦਾਹੜੀਉਹ ਬੋਲਦੇ ਵੀ ਬਹੁਤ ਮਿੱਠਾ ਸਨਗੁੱਸਾ ਤਾਂ ਕਦੇ ਉਨ੍ਹਾਂ ਦੇ ਚਿਹਰੇ ਉੱਤੇ ਦੇਖਿਆ ਹੀ ਨਹੀਂ ਸੀਉਹ ਜਲੰਧਰ ਤੋਂ ਬਦਲ ਕੇ ਆਏ ਸੀਪਤਾ ਨਹੀਂ ਇੰਨੀ ਦੂਰ ਇੱਕ ਪਿੰਡ ਵਿੱਚ, ਜਿਹੜਾ ਪੱਕੀ ਸੜਕ ਤੋਂ ਵੀ ਦੂਰ ਸੀ, ਉਨ੍ਹਾਂ ਦੀ ਬਦਲੀ ਕਿਉਂ ਹੋਈਉਨ੍ਹਾਂ ਨੂੰ ਸਕੂਲ ਵਾਲੇ ਪਿੰਡ ਵਿੱਚ ਰਹਿਣ ਲਈ ਕੋਈ ਮਕਾਨ ਨਾ ਮਿਲਿਆਅਸੀਂ ਆਪਣੇ ਨਾਲ ਉਨ੍ਹਾਂ ਨੂੰ ਆਪਣੇ ਪਿੰਡ ਲੈ ਆਏਮੇਰੇ ਪਿਤਾ ਜੀ ਉਦੋਂ ਪਿੰਡ ਦੇ ਸਰਪੰਚ ਸਨਪਹਿਲੀ ਵਾਰ ਪੰਚਾਇਤ ਬਣੀ ਸੀਮੈਂ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ ਉਹ ਪਿਤਾ ਜੀ ਦੇ ਜੜ੍ਹਾਂਵਾਲੇ ਵੇਲੇ ਦੇ ਜਾਣੂ ਨਿਕਲ ਆਏਸਾਡੇ ਪਿੰਡ ਇੱਕ ਮਕਾਨ ਖਾਲੀ ਸੀ, ਉਹ ਉਨ੍ਹਾਂ ਨੂੰ ਦੇ ਦਿੱਤਾ ਗਿਆਦੋ ਕੁ ਦਿਨ ਉਨ੍ਹਾਂ ਰੋਟੀ ਸਾਡੇ ਘਰੋਂ ਖਾਧੀ ਤੇ ਮੁੜ ਉਹ ਆਖਣ ਲੱਗੇ ਮੈਂ ਆਪਣੀ ਰੋਟੀ ਆਪ ਬਣਾਵਾਂਗਾਪਰ ਪਿੰਡ ਵਾਲਿਆਂ ਅਜਿਹਾ ਨਹੀਂ ਕਰਨ ਦਿੱਤਾਮਾਸਟਰ ਜੀ ਲਈ ਰੋਟੀ ਦੀਆਂ ਵਾਰੀਆਂ ਬੰਨ੍ਹ ਲਈਆਂ ਗਈਆਂਅਜਿਹਾ ਉਦੋਂ ਤਕ ਚਲਦਾ ਰਿਹਾ, ਜਦੋਂ ਤਕ ਅਗਲੇ ਸਾਲ ਜਲੰਧਰ ਤੋਂ ਉਨ੍ਹਾਂ ਦਾ ਪਰਿਵਾਰ ਨਾ ਆ ਗਿਆਪਰਿਵਾਰ ਆਏ ਤੋਂ ਵੀ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੁਝ ਵੀ ਮੁੱਲ ਲੈਣ ਨਹੀਂ ਦਿੱਤਾ ਸਗੋਂ ਆਟਾ, ਦਾਲਾਂ, ਗੁੜ, ਸ਼ੱਕਰ, ਦੁੱਧ, ਸਬਜ਼ੀਆਂ ਆਦਿ ਲੋਕਾਂ ਵੱਲੋਂ ਆਉਂਦੀਆਂ ਰਹੀਆਂ

ਮਾਸਟਰ ਜੀ ਨੇ ਪਹਿਲਾ ਕੰਮ ਇਹ ਕੀਤਾ ਕਿ ਆਪਣੇ ਘਰ ਰਾਤ ਨੂੰ ਕਲਾਸ ਸ਼ੁਰੂ ਕੀਤੀਜਿਹੜੇ ਬੱਚੇ ਸਕੂਲ ਨਹੀਂ ਜਾਂਦੇ ਸਨ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਰ ਕੇ ਬੱਚਿਆਂ ਨੂੰ ਰਾਤ ਦੀ ਕਲਾਸ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਮੁੜ ਸਕੂਲ ਦਾਖਲ ਕਰਵਾਇਆਉਦੋਂ ਦੇਸ਼ ਵਿੱਚ ਅਨਾਜ ਦੀ ਥੁੜ ਸੀਸਰਕਾਰ ਵੱਲੋਂ ਸਾਰੇ ਦੇਸ਼ ਵਿੱਚ ਗ੍ਰੋ ਮੋਰ ਫੂਡ (ਹੋਰ ਅੰਨ ਉਗਾਵੋ) ਮੁਹਿੰਮ ਚਲਾਈ ਗਈਇਸਦਾ ਮੰਤਵ ਕਿਸਾਨਾਂ ਨੂੰ ਵੱਧ ਪੈਦਾਵਾਰ ਲੈਣ ਲਈ ਉਤਸ਼ਾਹਿਤ ਕਰਨਾ ਸੀਉਦੋਂ ਅਜੇ ਖੇਤੀ ਦੀ ਕੋਈ ਨਵੀਂ ਤਕਨਾਲੋਜੀ ਨਹੀਂ ਸੀ, ਇਸ ਮੁਹਿੰਮ ਦਾ ਪ੍ਰਚਾਰ ਕਰਨ ਲਈ ਸਕੂਲਾਂ ਨੂੰ ਆਖਿਆ ਗਿਆਸਾਡੇ ਮਾਸਟਰ, ਜਿਨ੍ਹਾਂ ਨੂੰ ਸਾਰੇ ਗਿਆਨੀ ਜੀ ਆਖਦੇ ਸਨ, ਨੇ ਬੱਚਿਆਂ ਦਾ ਇੱਕ ਜਥਾ ਤਿਆਰ ਕੀਤਾਕਿਸੇ ਨੂੰ ਕਵਿਤਾ ਯਾਦ ਕਰਵਾਈਜਿਸਦੀ ਆਵਾਜ਼ ਚੰਗੀ ਸੀ, ਉਸ ਤੋਂ ਗੀਤ ਗਵਾਇਆ ਤੇ ਮੈਨੂੰ ਇੱਕ ਭਾਸ਼ਣ ਯਾਦ ਕਰਨ ਨੂੰ ਦਿੱਤਾਚੌਥੀ ਜਮਾਤ ਦੇ ਸਾਰੇ ਬੱਚੇ ਹਫਤੇ ਵਿੱਚ ਇੱਕ ਦਿਨ ਕਿਸੇ ਲਾਗਲੇ ਪਿੰਡ ਜਲੂਸ ਅਤੇ ਜਲਸਾ ਕਰਦੇ ਸਨਬਾਕੀ ਬੱਚਿਆਂ ਦੇ ਹੱਥਾਂ ਵਿੱਚ ਲਿਖੀਆਂ ਤਖਤੀਆਂ ਅਤੇ ਬੈਨਰ ਹੁੰਦੇ ਸਨਉਨ੍ਹਾਂ ਉੱਤੇ ਆਮ ਕਰਕੇ ਸਲੋਗਨ ਲਿਖੇ ਹੁੰਦੇ ਸਨ ਰੂੜੀ ਨੂੰ ਟੋਇਆਂ ਵਿੱਚ ਰੱਖੋ, ਪੌਹਲੀ ਦਾ ਨਾਸ਼ ਕਰੋਚੂਹਿਆਂ ਤੋਂ ਅੰਨ ਬਚਾਓ ਆਦਿਪਿੰਡ ਵਿੱਚ ਚੱਕਰ ਲਾਉਣ ਪਿੱਛੋਂ ਇੱਕ ਸਾਂਝੀ ਥਾਂ ਜਲਸਾ ਕੀਤਾ ਜਾਂਦਾ ਸੀ, ਜਿੱਥੇ ਬੱਚੇ ਆਪੋ ਆਪਣੀ ਆਈਟਮ ਪੇਸ਼ ਕਰਦੇ ਸਨਪਿੰਡ ਵਾਸੀ ਬੱਚਿਆਂ ਲਈ ਖਾਣ ਪੀਣ ਦਾ ਪ੍ਰਬੰਧ ਕਰ ਦਿੰਦੇ ਸਨ

ਸਾਰੇ ਸਕੂਲ ਵਿੱਚ ਕਿਆਰੀਆਂ ਬਣਾ ਕੇ ਫ਼ੁੱਲਾਂ ਦੇ ਬੂਟੇ ਲਾਏਸਕੂਲ ਦੇ ਬਾਹਰਵਾਰ ‘ਜੀ ਆਇਆਂ ਨੂੰ’ ਲਿਖਕੇ ਉੱਥੇ ਅਲਸੀ ਬੀਜੀਅਲਸੀ ਦੇ ਜਦੋਂ ਫੁੱਲ ਖਿੜੇ ਤਾਂ ਜੀ ਆਇਆਂ ਬਹੁਤ ਸੁੰਦਰ ਦਿਸ ਦੇ ਰਿਹਾ ਸੀਰਾਤ ਦੀ ਜਮਾਤ ਜਾਰੀ ਰਹੀਉਹ ਅਧਿਆਪਕ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਤੋਂ ਪੜ੍ਹਾਉਂਦੇ ਸਨਉਦੋਂ ਪਿੰਡਾਂ ਵਿੱਚ ਬਿਜਲੀ ਨਹੀਂ ਸੀ, ਲੈਂਪ ਬਾਲ ਕੇ ਹੀ ਪੜ੍ਹਾਈ ਕੀਤੀ ਜਾਂਦੀ ਸੀਉਹ ਤਿੰਨ ਸਾਲ ਸਾਡੇ ਪਿੰਡ ਰਹੇ ਤੇ ਮੁੜ ਉਨ੍ਹਾਂ ਆਪਣੀ ਬਦਲੀ ਜਲੰਧਰ ਕਰਵਾ ਲਈਜਦੋਂ ਉਹ ਪਿੰਡੋਂ ਤੁਰੇ ਤਾਂ ਲਗਭਗ ਸਾਰਾ ਪਿੰਡ ਉਨ੍ਹਾਂ ਨੂੰ ਵਿਦਾਈ ਦੇਣ ਆਇਆਬਹੁਤਿਆਂ ਦੀਆਂ ਅੱਖਾਂ ਵਿੱਚ ਅੱਥਰੂ ਸਨਸਾਰੇ ਪਰਿਵਾਰ ਉਨ੍ਹਾਂ ਲਈ ਕੁਝ ਨਾ ਕੁਝ ਭੇਟਾ ਲੈਕੇ ਆਏਪਿੰਡ ਦੇ ਟਾਂਗੇ ਵਿੱਚ ਸਵਾਰ ਕਰਕੇ ਉਨ੍ਹਾਂ ਨੂੰ ਭੇਜਿਆ ਗਿਆ ਕਿਉਂਕਿ ਜਲੰਧਰ ਲਈ ਬੱਸ ਬੰਗਾ ਤੋਂ ਹੀ ਮਿਲਣੀ ਸੀਗਿਆਨੀ ਜੀ ਸਹੀ ਅਰਥਾਂ ਵਿੱਚ ਅਧਿਆਪਕ ਸਨ, ਜਿਨ੍ਹਾਂ ਨੇ ਸਾਡੇ ਪਿੰਡ ਦੇ ਲਗਭਗ ਸਾਰੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author