RanjitSingh Dr7ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕੀਤੀ। ਉਹ ਆਖਣ ਲੱਗੇ, ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਜਦੋਂ ...
(21 ਅਗਸਤ 2025)


ਸਕੂਲ ਵਿੱਚ ਪੜ੍ਹਦਿਆਂ ਮੇਰੀ ਰੁਚੀ ਸਾਹਿਤ ਵਲ ਹੋ ਗਈ ਸੀ
ਪਿੰਡ ਵਿੱਚ ਲਾਇਬਰੇਰੀ ਬਣਾਈ ਤੇ ਉਦੋਂ ਦੇ ਪ੍ਰਸਿੱਧ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂਹਰ ਮਹੀਨੇ ਪੰਜ ਕੁ ਰਸਾਲੇ ਵੀ ਆਉਂਦੇ ਸਨਬਚਪਨ ਵਿੱਚ ਹੀ ਸਟੇਜ ’ਤੇ ਬੋਲਣ ਦਾ ਝਾਕਾ ਖੁੱਲ੍ਹ ਗਿਆ ਤੇ ਮੈਨੂੰ ਲਿਖਣ ਦਾ ਵੀ ਚਸਕਾ ਪੈ ਗਿਆਪਰ ਮੇਰਾ ਦਾਖਲਾ ਸਰਕਾਰੀ ਖੇਤੀਬਾੜੀ ਕਾਲਜ ਲੁਧਿਆਣੇ ਹੋ ਗਿਆਸਾਡੇ ਕਾਲਜ ਵਿੱਚ ਦੋ ਸੌ ਤੋਂ ਵੀ ਘੱਟ ਵਿਦਿਆਰਥੀ ਸਨਸਾਹਿਤ ਵਿੱਚ ਰੁਚੀ ਰੱਖਣ ਵਾਲੇ ਇੱਥੇ ਘੱਟ ਵਿਦਿਆਰਥੀ ਸਨਇੱਕ ਅੰਗਰੇਜ਼ੀ ਦੇ ਪ੍ਰੋ. ਹਜਾਰਾ ਸਿੰਘ ਸਨ ਤੇ ਹਿੰਦੀ ਪੰਜਾਬੀ ਲਈ ਵੀ ਇੱਕ ਹੀ ਪ੍ਰੋ. ਵਿੱਦਿਆ ਭਾਸਕਰ ਅਰੁਣ ਸਨਪਰ ਦੋਵਾਂ ਦਾ ਆਪਣੇ ਵਿਸ਼ਿਆਂ ਵਿੱਚ ਚੋਖਾ ਨਾਮ ਸੀਕਾਲਜ ਵਿੱਚ ਸਪੀਕਰ ਯੂਨੀਅਨ, ਡਰਾਮਾ ਕਲੱਬ ਅਤੇ ਕਾਲਜ ਮੈਗਜ਼ੀਨ ਵੀ ਸੀਇਨ੍ਹਾਂ ਤਿੰਨਾਂ ਵਿੱਚ ਹੀ ਮੇਰੇ ਪੈਰ ਸਹਿਜੇ ਹੀ ਲੱਗ ਗਏਦੋਵਾਂ ਸੰਸਥਾਵਾਂ ਵਿੱਚ ਮੈਂ ਜਾਇੰਟ ਸੈਕਟਰੀ ਅਤੇ ਪ੍ਰਧਾਨ ਰਿਹਾਕਾਲਜ ਮੈਗਜ਼ੀਨ ਦੇ ਪੰਜਾਬੀ ਸ਼ੈਕਸ਼ਨ ਦੀ ਸੰਪਾਦਕੀ ਵੀ ਕੀਤੀਸਾਡੇ ਕਾਲਜ ਵਿੱਚ ਹਰ ਸਾਲ ਯੂਥ ਫੈਸਟੀਵਲ ਮਨਾਇਆ ਜਾਂਦਾ ਸੀਇਹ ਪ੍ਰੋਗਰਾਮ ਇੱਕ ਹਫ਼ਤਾ ਚਲਦਾ ਸੀਇਸ ਵਿੱਚ ਡੀਬੇਟ, ਭਾਸ਼ਣ, ਕਵਿਤਾ ਉਚਾਰਣ ਅਤੇ ਨਾਟਕਾਂ ਦੇ ਅੰਤਰ ਕਾਲਜ ਮੁਕਾਬਲੇ ਕਰਵਾਏ ਜਾਂਦੇ ਸਨਦੂਜੇ ਸਾਲ ਤੋਂ ਹੀ ਮੈਨੂੰ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ

ਮੈਂ 1958 ਦੇ ਵੇਲੇ ਹੋਈ ਇੱਕ ਘਟਨਾ ਸਾਂਝੀ ਕਰਨੀ ਚਾਹੁੰਦਾ ਸੀਉਸ ਦਿਨ ਗੀਤ ਮੁਕਾਬਲੇ ਚੱਲ ਰਹੇ ਸਨਗੇਟ ’ਤੇ ਖੜ੍ਹੇ ਚੌਕੀਦਾਰ ਨੇ ਆ ਕੇ ਮੈਨੂੰ ਆਖਿਆ ਕਿ ਬਾਹਰ ਤੁਹਾਨੂੰ ਕੋਈ ਮਿਲਣ ਆਏ ਹਨਮੈਂ ਆਖਿਆ, ਹੁਣ ਤਾਂ ਮੇਰਾ ਆਉਣਾ ਔਖਾ ਹੈ, ਉਨ੍ਹਾਂ ਨੂੰ ਆਖ ਪ੍ਰਗਰਾਮ ਖਤਮ ਹੋਣ ਪਿੱਛੋਂ ਮਿਲਾਂਗੇ ਕੁਝ ਦੇਰ ਪਿੱਛੋਂ ਉਹ ਫਿਰ ਆ ਗਿਆ ਤੇ ਆਖਣ ਲੱਗਾ ਕਿ ਉਹ ਬਹੁਤ ਜ਼ੋਰ ਪਾ ਰਹੇ ਹਨ ਅਤੇ ਆਖ ਰਹੇ ਹਨ ਕਿ ਉਨ੍ਹਾਂ ਦਾ ਮਿਲਣਾ ਬਹੁਤ ਜ਼ਰੂਰੀ ਹੈਮੇਰਾ ਤੌਖਲਾ ਤਾਂ ਵਧਣਾ ਹੀ ਸੀਮੈਂ ਉਸ ਨੂੰ ਆਖਿਆ ਕਿ ਮੈਂ ਅਗਲਾ ਗੀਤ ਸ਼ੁਰੂ ਕਰਵਾ ਕੇ ਆਉਂਦਾ ਹਾਂ

ਮੈਂ ਬਾਹਰ ਗਿਆ ਤਾਂ ਇੱਕ ਬਿਲਕੁਲ ਸਧਾਰਣ ਦਿਸਣ ਵਾਲੀ ਕੁੜੀ ਅਤੇ ਉਸਦੇ ਨਾਲ ਹੀ ਸਾਦੇ ਕੱਪੜਿਆਂ ਵਿੱਚ ਸਰਦਾਰ ਜੀ ਖੜ੍ਹੇ ਸਨਮੈਂ ਆਖਿਆ, ਦੱਸੋ ਕਿਵੇਂ ਆਉਣੇ ਹੋਏ? ਸਰਦਾਰ ਜੀ ਆਖਣ ਲੱਗੇ, “ਇਹ ਬੀਬੀ ਬਹੁਤ ਸੋਹਣਾ ਗਾਉਂਦੀ ਹੈ, ਇਸਦਾ ਇੱਕ ਗੀਤ ਕਰਵਾ ਦੇਵੋ

ਮੇਰਾ ਉੱਤਰ ਸੀ ਕਿ ਇਹ ਤਾਂ ਕਾਲਜਾਂ ਦਾ ਮੁਕਾਬਲਾ ਚੱਲ ਰਿਹਾ ਹੈ, ਤੁਹਾਡਾ ਗੀਤ ਕਿਵੇਂ ਹੋ ਸਕਦਾ ਹੈ? ਜਦੋਂ ਉਹ ਬਹੁਤ ਹੀ ਮਿੰਨਤਾਂ ਕਰਨ ਲੱਗੇ ਤਾਂ ਮੈਨੂੰ ਆਖਣਾ ਪਿਆ, ਤੁਸੀਂ ਅੰਦਰ ਆ ਕੇ ਬੈਠੋ, ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕਰਦਾ ਹਾਂ

ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕੀਤੀਉਹ ਆਖਣ ਲੱਗੇ, ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਜਦੋਂ ਜੱਜ ਫੈਸਲਾ ਤਿਆਰ ਕਰਨਗੇ, ਉਸ ਬੀਬਾ ਨੂੰ ਉਸ ਸਮੇਂ ਮੌਕਾ ਦੇ ਦੇਵੀਂ

ਮੁਕਾਬਲਾ ਖਤਮ ਹੋਣ ਪਿੱਛੋਂ ਮੈਂ ਉਸ ਬੀਬਾ ਨੂੰ ਸਟੇਜ ’ਤੇ ਬੁਲਾ ਲਿਆਉਸ ਦਿਨ ਰੌਣਕ ਵੀ ਕੁਝ ਵੱਧ ਸੀਸਾਹਮਣੇ ਖਾਲਸਾ ਕਾਲਜ ਦੇ ਵਿਦਿਆਰਥੀ ਵੀ ਆਏ ਹੋਏ ਸਨਮੁੰਡਿਆਂ ਨੇ ਹੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੁੜੀ ਨੇ ਲੰਬੀ ਹੇਕ ਲਾਈ, ਪੰਡਾਲ ਵਿੱਚ ਸੰਨਾਟਾ ਛਾ ਗਿਆਇੱਕ ਗੀਤ ਖਤਮ ਹੋਇਆ ਤਾਂ ਅਵਾਜ਼ਾਂ ਆਉਣ ਲੱਗੀਆਂ, ਇੱਕ ਹੋਰ ... ਇੱਕ ਹੋਰ। ਇੰਝ ਉਸ ਬੀਬਾ ਨੇ ਤਿੰਨ ਗੀਤ ਗਾਏਉਨ੍ਹਾਂ ਦੋਵਾਂ ਨੇ ਮੇਰਾ ਤੇ ਮੇਰੇ ਪ੍ਰੋਫੈਸਰ ਦਾ ਮੌਕਾ ਦੇਣ ਲਈ ਧੰਨਵਾਦ ਕੀਤਾਪਿੱਛੋਂ ਉਹ ਬੀਬਾ ਪੰਜਾਬੀ ਦੀ ਚੋਟੀ ਦੀ ਗਾਇਕਾ ਪ੍ਰਸਿੱਧ ਹੋਈ – ਨਰਿੰਦਰ ਬੀਬਾ

ਦੂਜਾ ਗਾਇਕ ਸੀ ਕੇ ਦੀਪ ਉਦੋਂ ਅਜੇ ਉਹ ਜੱਦੋਜਹਿਦ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀਉਹ ਕਈ ਗਾਇਕਾਂ ਅਤੇ ਜਾਨਵਰਾਂ ਦੀਆਂ ਅਵਾਜ਼ਾਂ ਕੱਢ ਸਕਦਾ ਸੀਇਸੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ ਸੀਸਾਡੇ ਕਾਲਜ ਵਿੱਚ ਸੁਰਿੰਦਰ ਦੁਸਾਂਝ ਪੰਜਾਬੀ ਦੇ ਅਧਿਆਪਕ ਬਣ ਕੇ ਆਏ ਸਨਸਾਹਿਤ ਵਿੱਚ ਰੁਚੀ ਹੋਣ ਕਰਕੇ ਮੇਰੀ ਉਸ ਨਾਲ ਦੋਸਤੀ ਹੋ ਗਈਇੱਕ ਦਿਨ ਆਖਣ ਲੱਗੇ, ਚੱਲ ਤੈਨੂੰ ਇੱਕ ਨਵੇਂ ਤੇ ਵਧੀਆ ਕਲਾਕਾਰ ਨਾਲ ਮਿਲਾ ਕੇ ਲਿਆਵਾਂਅਸੀਂ ਕੇ ਦੀਪ ਦੇ ਘਰ ਮਿਲਰਗੰਜ ਪਹੁੰਚ ਗਏਕੇ ਦੀਪ ਨੇ ਸਾਡਾ ਖਿੜੇ ਮੱਥੇ ਸਵਾਗਤ ਕੀਤਾ ਗੱਲਾਂ ਕਰਦੇ ਉਹ ਦੋਵੇਂ ਭਾਵੁਕ ਹੋ ਗਏਦੁਸਾਂਝ ਮੈਨੂੰ ਆਖਣ ਲੱਗਾ, ਆਪਾਂ ਨੇ ਦੀਪ ਨੂੰ ਪ੍ਰਮੋਟ ਕਰਨਾ ਹੈਮੈਂ ਆਖਿਆ, ਅਗਲੇ ਹਫ਼ਤੇ ਸਾਡੇ ਹੋਸਟਲ ਦਾ ਵਾਰਸ਼ਿਕ ਸਮਾਗਮ ਹੈਤੁਸੀਂ ਜ਼ਰੂਰ ਆਉਣਾ

ਇਹ ਆਪਣੀ ਕਿਸਮ ਦਾ ਨਵੇਕਲਾ ਸਮਾਗਮ ਸੀਸਮਾਗਮ ਦੇ ਨਾਲ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਸੀਅਸੀਂ ਕਾਲਜ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪਰਿਵਾਰ ਸਮੇਤ ਸੱਦਾ ਦਿੱਤਾ ਹੋਇਆ ਸੀ ਹਰੇਕ ਮੇਜ਼ ਉੱਤੇ ਮੁਖੀਆਂ ਦੇ ਨਾਲ ਦੋਂਹ ਵਿਦਿਆਰਥੀਆਂ ਨੇ ਵੀ ਬੈਠਣਾ ਸੀਸਾਰਿਆਂ ਨੇ ਆਖਿਆ, ਇਕੱਲੇ ਦੀਪ ਨਾਲ ਗੱਲ ਨਹੀਂ ਬਣਨੀ, ਇੱਕ ਹੋਰ ਗਾਇਕ ਦਾ ਵੀ ਪ੍ਰਬੰਧ ਕਰੋਕੁਦਰਤੀ ਮੈਨੂੰ ਹਰਚਰਨ ਗਰੇਵਾਲ ਜਾਣਦਾ ਸੀ ਕਿਉਂਕਿ ਮੁੜ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਸਮਾਂ ਖੇਤੀ ਵਿਕਾਸ ਅਫਸਰ ਦੇ ਤੌਰ ’ਤੇ ਕੰਮ ਕੀਤਾ ਸੀਉਸਦਾ ਪਿੰਡ ਜਮਾਲਪੁਰ ਕੁਲੀਏਵਾਲ ਮੇਰੇ ਹਲਕੇ ਵਿੱਚ ਪੈਂਦਾ ਸੀਇਸੇ ਪਿੰਡ ਦੇ ਅਗਾਂਹਵਧੂ ਕਿਸਾਨ ਕਾਮਰੇਡ ਜਗਜੀਤ ਸਿੰਘ ਸਾਡੀ ਪੰਚਾਇਤ ਸੰਮਤੀ ਦੇ ਚੇਅਰਮੈਨ ਸਨਗਿਆਨੀ ਅਰਜਨ ਸਿੰਘ ਹੋਰਾਂ ਦਾ ਪੁੱਤਰ ਪਿੰਡ ਦਾ ਸਰਪੰਚ ਸੀਉਨ੍ਹਾਂ ਰਾਹੀਂ ਹੀ ਗਰੇਵਾਲ ਨਾਲ ਜਾਣ ਪਛਾਣ ਹੋਈ ਸੀਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਸ ਆਖਿਆ, ਮੈਂ ਆ ਜਾਵਾਂਗਾਸਾਡੀ ਬੇਨਤੀ ਸੀ ਕਿ ਨਾਲ ਰਜਿੰਦਰ ਰਾਜਾ ਨੂੰ ਜ਼ਰੂਰ ਲੈ ਕੇ ਆਉਣਾਉਹ ਠੀਕ ਸਮੇਂ ਉਸਤਾਦ ਜਸਵੰਤ ਸਿੰਘ ਭੰਵਰਾ ਦੇ ਨਾਲ ਪਹੁੰਚ ਗਏਇੱਥੇ ਦੱਸਣਾ ਮੁਨਾਸਿਬ ਹੋਵੇਗਾ ਕਿ ਉਸ ਦੌਰ ਦੇ ਲਗਭਗ ਸਾਰੇ ਗਾਇਕ ਭੰਵਰਾ ਜੀ ਦੇ ਹੀ ਸ਼ਾਗਿਰਦ ਸਨਭੰਵਰਾ ਜੀ ਫਰਸ਼ ’ਤੇ ਬੈਠ ਕੇ ਹਰਮੋਨੀਅਮ ਵਜਾਉਣ ਲੱਗੇਗ ਪਏ। ਨਾਲ ਢੋਲਕ ਵਾਲਾ ਸੀਗਰੇਵਾਲ ਤੇ ਰਾਜਨ ਮਾਈਕ ’ਤੇ ਖੜ੍ਹੇ ਹੋ ਕੇ ਗਾਣੇ ਗਾ ਰਹੇ ਸਨਹੁਣ ਵਾਂਗ ਸ਼ੋਰ ਸ਼ਰਾਬਾ ਤੇ ਨੱਚਣ ਟੱਪਣ ਨਹੀਂ ਸੀਉਨ੍ਹਾਂ ਖੂਬ ਰੰਗ ਬੰਨ੍ਹਿਆਕੇ ਦੀਪ ਨੂੰ ਵੀ ਭਰਵੀਂ ਦਾਦ ਮਿਲੀਦੂਜੇ ਹੋਸਟਲਾਂ ਦੇ ਮੁੰਡੇ ਵੀ ਵੱਡੀ ਗਿਣਤੀ ਵਿੱਚ ਆ ਗਏ ਸਨਸਾਨੂੰ ਸ਼ੋਰ ਸ਼ਰਾਬੇ ਦਾ ਡਰ ਸੀ ਪਰ ਪ੍ਰੋਗਰਾਮ ਇੰਨਾ ਵਧੀਆ ਰਿਹਾ ਕਿ ਸਾਰਾ ਕੁਝ ਸੁੱਖ ਸਬੀਲੀ ਨਾਲ ਸਿਰੇ ਚੜ੍ਹ ਗਿਆਉਸ ਪਿੱਛੋਂ ਮੇਰੀ ਕੇ ਦੀਪ ਨਾਲ ਦੋਸਤੀ ਹੋ ਗਈਮੈਂ ਉਸਦੇ ਕਈ ਪ੍ਰੋਗਰਾਮ ਹੋਸਟ ਕੀਤੇ ਮੈਂ 1980 ਵਿੱਚ ਕੈਨੇਡਾ ਗਿਆ ਤਾਂ ਵੈਨਕੂਵਰ ਵਿਖੇ ਫਿਰ ਮੁਲਾਕਾਤ ਹੋ ਗਈਕੇ ਦੀਪ ਨੇ ਮੈਨੂੰ ਦੂਜੇ ਸ਼ਹਿਰਾਂ ਵਿੱਚ ਵੀ ਨਾਲ ਜਾਣ ਲਈ ਆਖਿਆ ਪਰ ਮੇਰੇ ਆਪਣੇ ਪ੍ਰੋਗਰਾਮ ਦੀ ਬੰਦਿਸ਼ ਕਰਕੇ ਅਜਿਹਾ ਨਹੀਂ ਹੋ ਸਕਿਆ

ਤੀਜੇ ਗਾਇਕ ਉਸਤਾਦ ਜਮਲਾ ਜੱਟ ਹੋਰੀਂ ਸਨਅਸੀਂ ਕਿਸਾਨ ਮੇਲੇ ਸਮੇਂ ਸ਼ਾਮ ਨੂੰ ਮਨੋਰੰਜਨ ਪ੍ਰੋਗਰਾਮ ਕਰਦੇ ਸਾਂਇਸ ਬਾਰੇ ਫਿਰ ਕਦੇ ਲਿਖਾਂਗਾਪ੍ਰੋਗਰਾਮ ਚੱਲ ਰਿਹਾ ਸੀਵੀ ਸੀ ਸਾਹਿਬ ਡਾ. ਸੁਖਦੇਵ ਸਿੰਘ ਹਾਜ਼ਰ ਸਨਉਨ੍ਹਾਂ ਦੇ ਰੱਖਿਅਕ ਨੇ ਆ ਕੇ ਮੈਨੂੰ ਕਿਹਾ ਕਿ ਬਾਹਰ ਕੋਈ ਤੁਹਾਨੂੰ ਮਿਲਣ ਆਇਆ ਹੈਮੈਂ ਅਗਲਾ ਆਈਟਮ ਸ਼ੁਰੂ ਕਰਵਾ ਕੇ ਬਾਹਰ ਗਿਆ ਤਾਂ ਅੱਗੇ ਉਸਤਾਦ ਜਮਲਾ ਜੀ ਖੜ੍ਹੇ ਸਨਮੈਂ ਆਖਿਆ, ਉਸਤਾਦ ਜੀ, ਤੁਸੀਂ ਇੱਥੇ ਕਿਵੇਂ? ਉਹ ਆਖਣ ਲੱਗੇ, ਡਾਕਟਰ ਸਾਹਿਬ, ਮੇਰੇ ਵੀ ਦੋ ਗੀਤ ਕਰਵਾ ਦੇਵੋਉਦੋਂ ਨਵੇਂ ਗਾਇਕਾਂ ਦੇ ਆਉਣ ਕਰਕੇ ਜਮਲਾ ਜੀ ਦੀ ਮੰਗ ਢਿੱਲੀ ਪੈ ਗਈ ਸੀਮੈਂ ਆਖਿਆ, ਤੁਸੀਂ ਇੱਥੇ ਹੀ ਰੁਕੋ, ਮੈਂ ਆਪਣੇ ਵੀ ਸੀ ਸਾਹਿਬ ਨਾਲ ਗੱਲ ਕਰਕੇ ਆਉਂਦਾ ਹਾਂ

ਮੈਂ ਵੀ ਸੀ ਸਾਹਿਬ ਨੂੰ ਦੱਸਿਆਉਹ ਆਮ ਤੌਰ ’ਤੇ ਮੇਰੀ ਗੱਲ ਮੋੜਦੇ ਨਹੀਂ ਸਨਆਖਣ ਲੱਗੇ, “ਜਿਵੇਂ ਤੈਨੂੰ ਠੀਕ ਲਗਦਾ, ਉਵੇਂ ਕਰ ਲੈ।”

ਮੈਂ ਜਮਲਾ ਜੀ ਨੂੰ ਆਖਿਆ, ਤੁਸੀਂ ਸਟੇਜ ਦੇ ਲਾਗੇ ਆ ਜਾਵੋਮੈਨੂੰ ਪਤਾ ਸੀ ਪਿੰਡਾਂ ਦੇ ਲੋਕਾਂ ਵਿੱਚ ਅਜੇ ਵੀ ਜਮਲਾ ਜੀ ਮਕਬੂਲ ਹਨਮੈਂ ਥੋੜ੍ਹੀ ਜਿਹੀ ਹਵਾ ਬੰਨ੍ਹ ਕੇ ਜਮਲਾ ਜੀ ਨੂੰ ਸਟੇਜ ’ਤੇ ਬੁਲਾ ਲਿਆਸਾਰਿਆਂ ਨੇ ਤਾੜੀਆਂ ਮਾਰਕੇ ਸਵਾਗਤ ਕੀਤਾਜਮਲਾ ਜੀ ਨੇ ਦੋ ਨਹੀਂ ਸਗੋਂ ਤਿੰਨ ਗੀਤ ਸੁਣਾਏਪੰਡਾਲ ਵਿੱਚ ਕਿਸਾਨ ਉਨ੍ਹਾਂ ਨੂੰ ਪੈਸੇ ਦੇਣ ਲੱਗ ਪਏਜਿੰਨੇ ਪੈਸੇ ਅਸੀਂ ਗਾਇਕ ਨੂੰ ਦੇਣੇ ਸਨ, ਜਮਲਾ ਜੀ ਨੂੰ ਉਸ ਤੋਂ ਵੀ ਵੱਧ ਪੈਸੇ ਬਣ ਗਏਉਹ ਬਹੁਤ ਖੁਸ਼ ਸਨ ਤੇ ਧੰਨਵਾਦ ਦੇ ਸ਼ਬਦ ਆਖਦੇ ਹੋਏ ਉੱਥੋਂ ਗਏ ਇੰਝ ਮੈਨੂੰ ਤਿੰਨ ਮਹਾਨ ਕਲਾਕਾਰਾਂ ਦੇ ਔਖੇ ਵੇਲੇ ਨਾਲ ਖੜ੍ਹੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author