RanjitSingh Dr7ਵਿੱਦਿਆ ਅਤੇ ਗਿਆਨ ਦਾ ਗੜ੍ਹ ਇਹ ਖਿੱਤਾ ਹੁਣ ਕੱਟੜਵਾਦ ਕਾਰਨ ਪਛੜ ਗਿਆ ਹੈ। ਇਨ੍ਹਾਂ ਦੇ ...”
(28 ਅਗਸਤ 2025)


ਮੱਧ ਪੂਰਬ ਏਸ਼ੀਆ ਸੰਸਾਰ ਦੇ ਉਨ੍ਹਾਂ ਕੁਝ ਕੁ ਖਿੱਤਿਆਂ ਵਿੱਚੋਂ ਹੈ ਜਿੱਥੇ ਸੱਭਿਅਤਾ ਦਾ ਵਿਕਾਸ ਹੋਇਆ
ਮਨੁੱਖ ਨੇ ਜੰਗਲਾਂ ਵਿੱਚੋਂ ਨਿਕਲ ਘਰ ਵਸਾ ਕੇ ਰਹਿਣਾ ਸ਼ੁਰੂ ਕੀਤਾ ਅਤੇ ਖੇਤੀ ਦਾ ਧੰਦਾ ਅਪਣਾਇਆਕਣਕ ਦੀ ਖੇਤੀ ਵੀ ਇਸੇ ਖਿੱਤੇ ਵਿੱਚ ਸ਼ੁਰੂ ਹੋਈ ਮੰਨੀ ਜਾਂਦੀ ਹੈਭਾਰਤ ਵਿੱਚ ਕਣਕ ਦੀ ਆਮਦ ਵੀ ਇਸੇ ਖਿੱਤੇ ਵਿੱਚੋਂ ਆਈ ਮੰਨੀ ਜਾਂਦੀ ਹੈ ਕਿਉਂਕਿ ਪਹਿਲਾਂ ਭਾਰਤੀ ਜੌਆਂ ਦੀ ਖੇਤੀ ਕਰਦੇ ਸਨਇਹ ਖਿੱਤਾ ਆਪਣੀ ਖੇਤੀ ਅਤੇ ਬਗੀਚਿਆਂ ਲਈ ਪ੍ਰਸਿੱਧ ਹੈਸੰਸਾਰ ਦੇ ਸਭ ਤੋਂ ਵੱਧ ਮੰਨੇ ਜਾਂਦੇ ਦੋਵੇਂ ਧਰਮ ਵੀ ਇੱਥੇ ਹੀ ਪ੍ਰਫ਼ੁਲਿਤ ਹੋਏ ਤੇ ਇਨ੍ਹਾਂ ਦੋਹਾਂ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੇ ਲਗਭਗ ਸਾਰੇ ਸੰਸਾਰ ਵਿੱਚ ਹੀ ਰਾਜ ਕੀਤਾਇਹ ਵੀ ਮੰਨਿਆ ਜਾਂਦਾ ਹੈ ਕਿ ਅਸੀਂ ਆਰੀਆ ਲੋਕ ਵੀ ਇਸੇ ਖਿੱਤੇ ਵਿੱਚੋਂ ਭਾਰਤ ਆਏ ਸਾਂਗਿਆਰ੍ਹਵੀਂ ਸਦੀ ਵਿੱਚ ਇਸੇ ਪਾਸਿਓਂ ਮੁੜ ਭਾਰਤ ਉੱਤੇ ਹਮਲੇ ਹੋਣ ਲੱਗੇ ਅਤੇ ਭਾਰਤ ਦੀ ਲੁੱਟ ਸ਼ੁਰੂ ਹੋ ਗਈਇੱਥੋਂ ਹੀ ਆ ਕੇ ਹਮਲਾਅਵਰਾਂ ਨੇ ਭਾਰਤ ਉੱਤੇ ਕਈ ਸਦੀਆਂ ਰਾਜ ਕੀਤਾਸੰਸਾਰ ਦੇ ਹੋਰ ਦੇਸ਼ਾਂ ਵਾਂਗ ਇਸ ਖਿੱਤੇ ਦੇ ਦੇਸ਼ਾਂ ਵਿੱਚ ਵੀ ਬਾਦਸ਼ਾਹ ਹੀ ਰਾਜ ਕਰਦੇ ਸਨਸੰਸਾਰ ਦੇ ਗੁਲਾਮ ਦੇਸ਼ਾਂ ਨੇ ਜਦੋਂ ਅਜ਼ਾਦੀ ਲਈ ਲੜਾਈ ਸ਼ੁਰੂ ਕੀਤੀ ਤਾਂ ਇੱਥੋਂ ਦੇ ਲੋਕਾਂ ਨੇ ਵੀ ਰਾਜਿਆਂ ਵਿਰੁੱਧ ਬਗਾਵਤ ਦਾ ਰਾਹ ਫੜਿਆਇਹ ਲੋਕ ਆਪਣੀ ਖੂਬਸੂਰਤੀ ਲਈ ਪ੍ਰਸਿੱਧ ਹਨਇੱਥੋਂ ਦੀਆਂ ਹੂਰਾਂ, ਖਜੂਰਾਂ ਅਤੇ ਖੁਸ਼ਕ ਮੇਵੇ ਅਤੇ ਹੋਰ ਫ਼ਲ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨਪਹਿਲੀ ਅਤੇ ਦੂਜੀ ਸੰਸਾਰ ਜੰਗ ਸਮੇਂ ਅੰਗਰੇਜ਼ ਫ਼ੌਜਾਂ ਇਸ ਖਿੱਤੇ ਰਾਹੀਂ ਹੀ ਯੋਰਪ ਪੁੱਜੀਆਂ ਸਨਹੌਲੀ ਹੌਲੀ ਇਨ੍ਹਾਂ ਦੇਸ਼ਾਂ ਵਿੱਚ ਰਾਜ ਪਲਟੇ ਹੋਏ ਅਤੇ ਬਾਦਸ਼ਾਹਾਂ ਦੀ ਥਾਂ ਤਾਨਾਸ਼ਾਹੀ ਅਗਵਾਈ ਹੇਠ ਅਖੌਤੀ ਲੋਕਰਾਜ ਸਥਾਪਤ ਹੋਏ

ਦੂਜੇ ਸੰਸਾਰ ਯੁੱਧ ਪਿੱਛੋਂ ਇਜ਼ਰਾਈਲ ਨਾਮ ਹੇਠ ਜਹੂਦੀਆਂ ਲਈ ਨਵਾਂ ਦੇਸ਼ ਹੋਂਦ ਵਿੱਚ ਆਇਆਇਨ੍ਹਾਂ ਲੋਕਾਂ ਦੀ ਸੰਸਾਰ ਦੇ ਹਰ ਖੇਤਰ ਵਿੱਚ ਤੂਤੀ ਬੋਲਦੀ ਹੈਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਇਸ ਦੇਸ਼ ਦੀ ਫੌਜ ਦੀ ਟੱਕਰ ਆਪਣੇ ਗੁਆਂਢੀ ਦੇਸ਼ਾਂ, ਜਿਨ੍ਹਾਂ ਵਿੱਚ ਸੀਰੀਆ, ਫ਼ਲਸਤੀਨ ਅਤੇ ਲਿਬਨਾਨ ਪ੍ਰਮੁੱਖ ਹਨ, ਚਲਦੀ ਹੀ ਰਹਿੰਦੀ ਹੈਹਜ਼ਾਰਾਂ ਬੇਦੋਸ਼ੇ ਲੋਕ ਇਸ ਟੱਕਰ ਵਿੱਚ ਹੁਣ ਵੀ ਆਪਣੀਆਂ ਜਾਨਾਂ ਵਾਰ ਰਹੇ ਹਨਗਾਜ਼ਾ ਪੱਟੀ ਵਿੱਚ ਤਾਂ ਲੋਕਾਂ ਨੂੰ ਭੋਜਨ ਦੀ ਥਾਂ ਗੋਲੀਆਂ ਅਤੇ ਬੰਬ ਹੀ ਨਸੀਬ ਹੋ ਰਹੇ ਹਨ

ਜਦੋਂ ਤੋਂ ਇੱਥੇ ਤੇਲ ਦੇ ਭੰਡਾਰ ਮਿਲੇ ਹਨ, ਸੰਸਾਰ ਦੀਆਂ ਮੁੱਖ ਤਾਕਤਾਂ ਨੇ ਆਪਣੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈਇਜ਼ਰਾਈਲ ਭਾਵੇਂ ਸਭ ਤੋਂ ਛੋਟਾ ਦੇਸ਼ ਹੈ ਪਰ ਫ਼ੌਜੀ ਅਤੇ ਆਰਥਿਕ ਪੱਖੋਂ ਸਭ ਤੋਂ ਮਜ਼ਬੂਤ ਦੇਸ਼ ਬਣ ਗਿਆ ਹੈਇਸ ਨੂੰ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਦੀ ਪੂਰੀ ਹਿਮਾਇਤ ਪ੍ਰਾਪਤ ਹੈਇਸਦੀ ਗੁਆਂਢੀਆਂ ਨਾਲ ਲੜਾਈ ਚਲਦੀ ਹੀ ਰਹਿੰਦੀ ਹੈ ਕਿਉਂਕਿ ਫਲਸਤੀਨੀ ਬਾਗੀਆਂ ਦੇ ਅੱਡੇ ਇਨ੍ਹਾਂ ਦੇਸ਼ਾਂ ਵਿੱਚ ਹਨਇਸ ਵਾਰ ਤਾਂ ਇਸਦੀ ਮਾਰ ਇਰਾਨ ਤਕ ਪਹੁੰਚ ਗਈ ਹੈ

ਇਨ੍ਹਾਂ ਸਾਰੇ ਦੇਸ਼ਾਂ ਵਿੱਚ ਅੰਦਰੂਨੀ ਮਾਹੌਲ ਅਸ਼ਾਂਤ ਹੀ ਰਿਹਾ ਹੈਇਸ ਅਸ਼ਾਂਤੀ ਦਾ ਕਾਰਨ ਤਿੰਨ ਮੁੱਖ ਤਾਕਤਾਂ ਦੀ ਸੱਤਾ ਪ੍ਰਾਪਤੀ ਲਈ ਕੋਸ਼ਿਸ਼ ਹੈਇਨ੍ਹਾਂ ਤਿੰਨਾਂ ਹੀ ਧਿਰਾਂ ਨੂੰ ਵਿਦੇਸ਼ੀ ਹਿਮਾਇਤ ਪ੍ਰਾਪਤ ਹੈ ਜਿਸ ਕਰਕੇ ਇਹ ਅੰਦਰੂਨੀ ਬਗਾਵਤਾਂ ਦੀਆਂ ਘਾੜਤਾਂ ਘੜਦੇ ਹੀ ਰਹਿੰਦੇ ਹਨਇਨ੍ਹਾਂ ਵਿੱਚੋਂ ਪ੍ਰਮੁੱਖ ਇਸਲਾਮਿਕ ਕੱਟੜਵਾਦੀ ਧੜੇ ਹਨ, ਜਿਹੜੇ ਲਿਬਨਾਨ ਤੋਂ ਲੈ ਕੇ ਅਫ਼ਗਾਨਿਸਤਾਨ ਤਕ ਫੈਲੇ ਹੋਏ ਹਨਹੁਣ ਬਲੋਚਿਸਤਾਨ ਵਿੱਚ ਵੀ ਬਗਾਵਤੀ ਸੁਰਾਂ ਤੇਜ਼ ਹੋਣ ਲੱਗੀਆਂ ਹਨਦੂਜਾ ਧੜਾ ਆਪਣੇ ਆਪ ਨੂੰ ਸਮਾਜਵਾਦੀ ਤਾਨਾਸ਼ਾਹੀ ਦਾ ਨੁਮਾਇੰਦਾ ਮੰਨਦਾ ਹੈਇਸ ਧੜੇ ਨੂੰ ਰੂਸ ਦੀ ਹਿਮਾਇਤ ਹਾਸਲ ਹੈ ਪਰ ਰੂਸ ਦੇ ਟੁੱਟਣ ਨਾਲ ਅਤੇ ਹੁਣ ਯੁਕਰੇਨ ਨਾਲ ਯੁੱਧ ਕਾਰਨ ਰੂਸੀ ਹਿਮਾਇਤ ਕਮਜ਼ੋਰ ਹੋ ਗਈ ਹੈਇਸ ਸੋਚ ਵਾਲੀ ਬਾਥ ਪਾਰਟੀ ਨੇ ਸੀਰੀਆ ਅਤੇ ਇਰਾਕ ਉੱਤੇ ਰਾਜ ਕਾਇਮ ਕੀਤਾਸੀਰੀਆ ਵਿੱਚ ਅਸਦ ਪਰਿਵਾਰ ਦਾ ਰਾਜ ਅੰਦਰੂਨੀ ਬਗਾਵਤ ਕਾਰਨ ਪਿਛਲੇ ਸਾਲ ਕੋਈ ਅੱਧੀ ਸਦੀ ਪਿੱਛੋਂ ਖਤਮ ਹੋ ਗਿਆ ਹੈ ਜਦੋਂ ਕਿ ਇਰਾਕ ਵਿੱਚ ਅਮਰੀਕਾ ਦੀ ਸਿੱਧੀ ਦਖਲਅੰਦਾਜ਼ੀ ਨਾਲ ਸਦਾਮ ਹੁਸੈਨ ਦਾ ਰਾਜ ਖਤਮ ਕੀਤਾ ਗਿਆ ਸੀ ਤੇ ਉਸ ਨੂੰ ਫ਼ਾਸੀ ਦੀ ਸਜ਼ਾ ਸੁਣਾਈ ਗਈਅਮਰੀਕੀ ਹਿਮਾਇਤ ਪ੍ਰਾਪਤ ਧਿਰਾਂ ਦੇ ਦਬਦਬੇ ਵਿੱਚ ਵਾਧਾ ਹੋ ਰਿਹਾ ਹੈ

ਮੱਧ ਪੂਰਬ ਏਸ਼ੀਆ ਤੁਰਕੀ ਤੋਂ ਸ਼ੁਰੂ ਹੁੰਦਾ ਹੈ, ਜਿਸਦੇ ਕੁਝ ਇਲਾਕੇ ਨੂੰ ਯੋਰਪ ਦਾ ਹਿੱਸਾ ਮੰਨਿਆ ਜਾਂਦਾ ਹੈਇੱਥੇ ਹੁਣ ਲੋਕਰਾਜ ਕਾਇਮ ਹੋ ਚੁੱਕਾ ਹੈ ਭਾਵੇਂ ਕਿ ਇਸ ਉੱਤੇ ਪੂਰਾ ਫ਼ੌਜੀ ਪ੍ਰਭਾਵ ਹੈਇਸ ਸਮੇਂ ਮੱਧ ਪੂਰਬ ਏਸ਼ੀਆ ਦਾ ਇਸ ਨੂੰ ਸਭ ਤੋਂ ਸ਼ਕਤੀਸ਼ਾਲੀ ਦੇਸ਼ ਆਖਿਆ ਜਾ ਸਕਦਾ ਹੈਹੁਣੇ ਭਾਰਤ ਦੇ ਪਾਕਿਸਤਾਨ ਨਾਲ ਹੋਏ ਝਗੜੇ ਵਿੱਚ ਇਸ ਦੇਸ਼ ਨੇ ਪਾਕਿਸਤਾਨ ਦੀ ਸਿੱਧੀ ਹਿਮਾਇਤ ਕੀਤੀ ਸੀਸਮੁੰਦਰ ਦੇ ਕੰਢੇ ਇਹ ਇੱਕ ਖੂਬਸੂਰਤ ਬੰਦਰਗਾਹ ਹੈਏਸ਼ੀਆ ਪਾਸਿਉਂ ਇਸ ਨੂੰ ਯੋਰਪ ਦਾ ਦੁਆਰ ਵੀ ਆਖਿਆ ਜਾਂਦਾ ਹੈਇਸਦੇ ਨਾਲ ਲਗਦਾ ਦੂਜਾ ਦੇਸ਼ ਲਿਬਨਾਨ ਹੈਇਸ ਨੂੰ ਏਸ਼ੀਆ ਦਾ ਸਵਿਟਜ਼ਰਲੈਂਡ ਵੀ ਆਖਿਆ ਜਾਂਦਾ ਹੈਇੱਕ ਪਾਸੇ ਸਮੁੰਦਰ ਤੇ ਦੂਜੇ ਪਾਸੇ ਉੱਚੀਆਂ ਪਹਾੜੀਆਂ ਹਨਬਹੁਤ ਹੀ ਪ੍ਰਸਿੱਧ ਸੈਰਗਾਹ ਹੈਪਰ ਜਦੋਂ ਤੋਂ ਇਜ਼ਰਾਈਲ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਇਸ ਉੱਤੇ ਬਾਗੀਆਂ ਨੂੰ ਕਾਬੂ ਕਰਨ ਦੇ ਨਾਮ ’ਤੇ ਇਹ ਦੇਸ਼ ਹਮਲੇ ਕਰਦਾ ਰਹਿੰਦਾ ਹੈ

ਲਿਬਨਾਨ ਦੀ ਰਾਜਧਾਨੀ ਬਰੂਤ ਬਹੁਤ ਖੂਬਸੂਰਤ ਸੈਰਗਾਹ ਹੈਸੰਸਾਰ ਦੀਆਂ ਵੱਡੀਆਂ ਕੰਪਨੀਆਂ ਦੇ ਦਫਤਰ ਇੱਥੇ ਹਨਇਨ੍ਹਾਂ ਦੋਵਾਂ ਦੇਸ਼ਾਂ ਨਾਲ ਸਾਂਝੀਆਂ ਸਰਹੱਦਾਂ ਵਾਲਾ ਦੇਸ਼ ਸੀਰੀਆ ਹੈਤੁਰਕੀ ਤੋਂ ਬਰੂਤ ਨੂੰ ਜਾਂਦਿਆਂ ਸਮੁੰਦਰ ਕੰਢੇ ਵਾਲੀ ਸੜਕ ਸੀਰੀਆ ਦੇ ਕੁਝ ਹਿੱਸੇ ਵਿੱਚੋਂ ਲੰਘਦੀ ਹੈਸੀਰੀਆ ਖੇਤੀ, ਵਿਸ਼ੇਸ਼ ਕਰਕੇ ਦਾਲਾਂ ਦੀ ਖੇਤੀ ਲਈ ਪ੍ਰਸਿੱਧ ਹੈਸੀਰੀਆਂ ਤੋਂ ਅਗਲਾ ਦੇਸ਼ ਇਰਾਕ ਹੈ, ਜਿਸਦੀਆਂ ਸਰਹੱਦਾਂ ਸੀਰੀਆ, ਤੁਰਕੀ, ਇਰਾਨ ਅਤੇ ਕੁਵੈਤ ਨਾਲ ਲਗਦੀਆਂ ਹਨਇਸਦੇ ਤਿੰਨ ਬੜੇ ਸ਼ਹਿਰ ਮੌਸਲ, ਬਗਦਾਦ ਅਤੇ ਬਸਰਾ ਹਨਖੁਰਦੀ ਲੋਕਾਂ ਦੀ ਵਸੋਂ ਵਾਲਾ ਸ਼ਹਿਰ ਕਿਰਕੂਕ ਹੈ, ਜਿੱਥੇ ਵਧੀਆ ਤੇਲ ਦਾ ਭੰਡਾਰ ਹੈਇਸਲਾਮ ਦੇ ਸ਼ੀਆ ਫਿਰਕੇ ਦਾ ਪਵਿੱਤਰ ਸ਼ਹਿਰ ਕਰਬਲਾ, ਬੈਬੀਲੋਨ ਦੇ ਲਟਕਦੇ ਬਗੀਚੇ ਇੱਥੇ ਹੀ ਹਨਇਸਦੇ ਦੋ ਦਰਿਆ ਦਜਲਾ ਅਤੇ ਫ਼ਰਾਤ ਸੀਰੀਆ ਪਾਸੇ ਤੋਂ ਹੀ ਆਉਂਦੇ ਹਨਬਸਰੇ ਲਾਗੇ ਜਾਕੇ ਦੋਵੇਂ ਦਰਿਆ ਇੱਕ ਹੋਕੇ ਅਰਬ ਸਾਗਰ ਵਿੱਚ ਚਲੇ ਜਾਂਦੇ ਹਨਦੋਵਾਂ ਦਰਿਆਵਾਂ ਵਿਚਲੇ ਇਲਾਕੇ ਨੂੰ ਮੈਸੋਪੋਟੇਮੀਆ ਆਖਿਆ ਜਾਂਦਾ ਹੈ. ਜਿਸਦਾ ਅਰਥ ਦੁਆਬਾ ਹੈਇਸ ਖਿੱਤੇ ਨੂੰ ਸੰਸਾਰ ਵਿੱਚ ਸੱਭਿਆਚਾਰਕ ਵਿਕਾਸ ਦਾ ਮੁਢਲਾ ਕੇਂਦਰ ਮੰਨਿਆ ਜਾਂਦਾ ਹੈਇਰਾਕ ਦੇ ਨਾਲ ਲਗਦਾ ਸਮੁੰਦਰ ਕੰਢੇ ਇੱਕੋ ਸ਼ਹਿਰ ਵਾਲਾ ਨਿੱਕਾ ਜਿਹਾ ਦੇਸ਼ ਕੁਵੈਤ ਹੈਇਸ ਕੋਲ ਤੇਲ ਦੇ ਭੰਡਾਰ ਹੋਣ ਕਰਕੇ ਅਮੀਰ ਰਿਆਸਤ ਹੈਸਦਾਮ ਹੁਸੈਨ ਨੇ ਕਦੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਅਮਰੀਕੀ ਫ਼ੌਜਾਂ ਨੇ ਕੇਵਲ ਕੁਵੈਤ ਹੀ ਅਜ਼ਾਦ ਨਹੀਂ ਕਰਵਾਇਆ ਸਗੋਂ ਸਦਾਮ ਹੁਸੈਨ ਨੂੰ ਵੀ ਸੂਲੀ ਉੱਤੇ ਟੰਗ ਦਿੱਤਾ ਅਤੇ ਇੱਥੇ ਆਪਣੀ ਕਠਪੁਤਲੀ ਸਰਕਾਰ ਕਾਇਮ ਕਰ ਦਿੱਤੀਇਸ ਖਿੱਤੇ ਵਿੱਚ ਦੂਜਾ ਸ਼ਕਤੀਸ਼ਾਲੀ ਦੇਸ਼ ਇਰਾਨ ਹੈਇਸਦੀਆਂ ਸਰਹੱਦਾਂ ਇਰਾਕ, ਤੁਰਕੀ, ਅਫ਼ਗਾਨਿਸਤਾਨ ਦੇਸ਼ਾਂ ਨਾਲ ਲਗਦੀਆਂ ਹਨਇਸ ਕੋਲ ਤੇਲ ਦੇ ਭੰਡਾਰ ਅਤੇ ਸਮੁੰਦਰੀ ਤੱਟ ਵੀ ਹੈਇਸ ਖਿੱਤੇ ਵਿੱਚੋਂ ਬਾਦਸ਼ਾਹਿਤ ਖਤਮ ਕਰਕੇ ਇਸਲਾਮਿਕ ਸਟੇਟ ਬਣਨ ਵਾਲਾ ਇਹ ਸਭ ਤੋਂ ਮਗਰਲਾ ਦੇਸ਼ ਹੈਸਾਰੇ ਖਿੱਤੇ ਵਿੱਚ ਜਿੱਤੇ ਸੁੰਨੀ ਮੁਸਲਮਾਨਾਂ ਦਾ ਵੱਧ ਅਬਾਦੀ ਹੈ, ਉੱਥੇ ਇਰਾਨ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਸ਼ੀਆ ਮੁਸਲਮਾਨ ਰਾਜ ਕਰਦੇ ਹਨਤੁਰਕੀ, ਸੀਰੀਆ, ਇਰਾਕ ਅਤੇ ਇਰਾਨ ਦੀਆਂ ਜਿੱਥੇ ਸਰਹੱਦਾਂ ਮਿਲਦੀਆਂ ਹਨ, ਉੱਥੇ ਇੱਕ ਵੱਖਰੀ ਖੁਰਦੀ ਕੌਮ ਰਹਿੰਦੀ ਹੈਇਨ੍ਹਾਂ ਦਾ ਆਰੀਅਨ ਪਿਛੋਕੜ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਬੋਲੀ ਵੱਖਰੀ ਹੈ ਜਿਹੜੀ ਪੰਜਾਬੀ ਬੋਲੀ ਦੇ ਵਧੇਰੇ ਨੇੜੇ ਹੈਇੱਕ ਤੋਂ ਦਸ ਤਕ ਗਿਣਤੀ ਪੰਜਾਬੀ ਵਾਲੀ ਹੈਇਨ੍ਹਾਂ ਲੋਕਾਂ ਨੇ ਅਮਰੀਕੀ, ਤੁਰਕੀ ਅਤੇ ਇਰਾਨੀ ਸ਼ਹਿ ਉੱਤੇ ਇਰਾਕ ਵਿੱਚ ਕੋਈ ਅੱਧੀ ਸਦੀ ਪਹਿਲਾਂ ਬਗਾਵਤ ਕੀਤੀ ਅਤੇ ਆਰਜ਼ੀ ਤੌਰ ਉੱਤੇ ਖੁਰਦਸਤਾਨ ਦੇਸ਼ ਘੋਸ਼ਿਤ ਕਰ ਦਿੱਤਾਇਰਾਕ ਦੇ ਤੇਲ ਭੰਡਾਰ ਵੀ ਇਸੇ ਖਿੱਤੇ ਵਿੱਚ ਹਨ ਅਤੇ ਮੇਵਿਆਂ ਦੇ ਬਗੀਚੇ ਵੀ ਇੱਥੇ ਹੀ ਹਨਕਿਰਕੂਕ ਮੁੱਖ ਸ਼ਹਿਰ ਹੈਸੰਨ 1974 ਵਿੱਚ ਸਦਾਮ ਹੁਸੈਨ ਨੇ ਇਰਾਨ ਨਾਲ ਸਮਝੌਤਾ ਕਰ ਲਿਆ ਜਿਸ ਕਰਕੇ ਖੁਰਦੀਆਂ ਦੀ ਬਗਾਵਤ ਉੱਤੇ ਕਾਬੂ ਪਾ ਲਿਆ ਗਿਆ ਅਤੇ ਇਰਾਕ ਨੇ ਬੜੀ ਤੇਜ਼ੀ ਨਾਲ ਵਿਕਾਸ ਕਾਰਜ ਅਰੰਭ ਕੀਤੇਕਾਲਜ ਅਤੇ ਯੂਨੀਵਰਸਿਟੀਆਂ ਕਾਇਮ ਕੀਤੀਆਂ ਗਈਆਂਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਭਾਰਤ ਅਤੇ ਹੋਰ ਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਾਹਿਰਾਂ ਨੂੰ ਬੁਲਾਇਆ ਗਿਆ

ਅਗਲਾ ਦੇਸ਼ ਅਫ਼ਗਾਨਿਸਤਾਨ ਹੈਇਹ ਬਗੀਚਿਆਂ ਅਤੇ ਬਹਾਦਰ ਲੋਕਾਂ ਦਾ ਖੂਬਸੂਰਤ ਦੇਸ਼ ਹੈਪਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਖਾਨਾਜੰਗੀ ਨੇ ਇਸ ਨੂੰ ਤਬਾਹ ਕਰ ਦਿੱਤਾ ਹੈਕਦੇ ਅਮਰੀਕੀ ਅਤੇ ਕਦੇ ਰੂਸੀ ਹਿਮਾਇਤ ਨੇ ਖਾਨਾਜੰਗੀ ਨੂੰ ਜਾਰੀ ਰੱਖਣ ਵਿੱਚ ਸਹਾਇਤਾ ਕੀਤੀਹੁਣ ਥੱਕ ਕੇ ਇਨ੍ਹਾਂ ਦੋਵਾਂ ਸ਼ਕਤੀਆਂ ਨੇ ਆਪਣੇ ਆਪ ਨੂੰ ਬਾਹਰ ਕੱਢਿਆ ਹੈ ਤੇ ਇੱਥੇ ਸ਼ਾਂਤੀ ਬਹਾਲ ਹੋਈ ਹੈ ਅਤੇ ਦੇਸ਼ ਵਿੱਚ ਮੁੜ ਉਸਾਰੀ ਕਾਰਜ ਅਰੰਭ ਹੋਏ ਹਨਇੱਥੋਂ ਦੇ ਲੋਕ ਤਾਕਤਵਰ ਅਤੇ ਅਣਖੀਲੇ ਹਨਇਨ੍ਹਾਂ ਲੋਕਾਂ ਨੇ ਭਾਰਤ ਨੂੰ ਗਿਆਰ੍ਹਵੀਂ ਸਦੀ ਤੋਂ ਅਠਾਰਵੀਂ ਸਦੀ ਤਕ ਬੁਰੀ ਤਰ੍ਹਾਂ ਲੁੱਟਿਆਭਾਰਤੀ ਔਰਤਾਂ ਨੂੰ ਗਜ਼ਨੀ ਦੇ ਬਜ਼ਾਰਾਂ ਵਿੱਚ ਨਿਲਾਮ ਕੀਤਾ ਗਿਆਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਵਿੱਚ ਜਦੋਂ ਰਾਜ ਕਾਇਮ ਹੋਇਆ ਤਾਂ ਉਸਨੇ ਇਨ੍ਹਾਂ ਦੇ ਘਰ ਜਾਕੇ ਸਬਕ ਸਿਖਾਇਆਮੁੜ ਕਿਸੇ ਦੀ ਵੀ ਇਸ ਪਾਸਿਉਂ ਭਾਰਤ ਉੱਤੇ ਹਮਲਾ ਕਰਨ ਦੀ ਹਿੰਮਤ ਨਹੀਂ ਪਾਈ

ਇਸ ਖਿੱਤੇ ਦੀ ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਦੇਖਦੇ ਹੋਏ ਗੁਰੂ ਨਾਨਕ ਸਾਹਿਬ ਨੇ ਇੱਥੋਂ ਦੀ ਯਾਤਰਾ ਕੀਤੀਉਨ੍ਹਾਂ ਦੀ ਚਰਨਛੋਹ ਦੀਆਂ ਨਿਸ਼ਾਨੀਆਂ ਅਫ਼ਗਾਨਿਸਤਾਨ, ਇਰਾਨ, ਇਰਾਕ, ਤੁਰਕੀ ਅਤੇ ਰੂਸ ਦੇ ਏਸ਼ੀਆਈ ਖਿੱਤੇ ਵਿੱਚ ਮੌਜੂਦ ਹਨਅਫਗਾਨਿਸਤਾਨ ਅਤੇ ਇਰਾਨ ਵਿੱਚ ਸਿੱਖਾਂ ਦੀ ਚੋਖੀ ਗਿਣਤੀ ਸੀ। ਉੱਥੇ ਉਨ੍ਹਾਂ ਦੇ ਗੁਰੂ ਘਰ ਅਤੇ ਸਕੂਲ ਸਨ ਪਰ ਦੋਵਾਂ ਦੇਸ਼ਾਂ ਵਿੱਚ ਹੋਈਆਂ ਬਗਾਵਤਾਂ ਕਾਰਨ ਬਹੁਤਿਆਂ ਨੂੰ ਇਹ ਦੇਸ਼ ਛੱਡਣੇ ਪਏਹੁਣ ਸਾਰੇ ਮੱਧ ਪੂਰਬ ਏਸ਼ੀਆ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਨਾਮਮਾਤਰ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਵਿਦੇਸ਼ੀਆਂ ਨੂੰ ਪੱਕੇ ਤੌਰ ਉੱਤੇ ਵਸੇਬਾ ਕਰਨ ਨਹੀਂ ਦਿੱਤਾ ਜਾਂਦਾਇੱਥੋਂ ਦੇ ਲੋਕ ਮਨੁੱਖੀ ਕਦਰਾਂ ਕੀਮਤਾਂ ਦੇ ਧਾਰਨੀ ਮਿਹਨਤੀ ਅਤੇ ਬਹਾਦਰ ਹਨ ਪਰ ਪੂਰੀ ਵੀਹਵੀਂ ਸਦੀ ਇੱਥੇ ਗੜਬੜ ਹੁੰਦੀ ਰਹੀ ਹੈ, ਜਿਸ ਕਰਕੇ ਇੱਥੋਂ ਦੀ ਖ਼ੁਸ਼ਹਾਲੀ ਅਤੇ ਵਿਕਾਸ ਬਹੁਤ ਪਛੜ ਗਿਆ ਹੈਸੰਸਾਰ ਦਾ ਸਭ ਤੋਂ ਵੱਧ ਅਗਾਂਹ ਵਧੂ ਖਿੱਤਾ ਹੁਣ ਪਛੜ ਗਿਆ ਹੈ ਅਤੇ ਕੱਟੜਵਾਦ ਦਾ ਸ਼ਿਕਾਰ ਹੋ ਗਿਆ ਹੈਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈਇਜ਼ਰਾਈਲ ਰਾਹੀਂ ਅਮਰੀਕਾ ਇਸ ਖਿੱਤੇ ਵਿੱਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ ਜਿਸਦਾ ਸ਼ਿਕਾਰ ਆਮ ਲੋਕ ਹੋ ਰਹੇ ਹਨਸਭ ਤੋਂ ਵੱਧ ਨੁਕਸਾਨ ਫ਼ਲਸਤੀਨੀ ਲੋਕਾਂ ਦਾ ਹੋਇਆ ਹੈਉਹ ਖਾਨਾਬਦੋਸ਼ ਬਣ ਕੇ ਭੁੱਖਮਰੀ ਦਾ ਸ਼ਿਕਾਰ ਹਨਵਿੱਦਿਆ ਅਤੇ ਗਿਆਨ ਦਾ ਗੜ੍ਹ ਇਹ ਖਿੱਤਾ ਹੁਣ ਕੱਟੜਵਾਦ ਕਾਰਨ ਪਛੜ ਗਿਆ ਹੈਇਨ੍ਹਾਂ ਦੇ ਨਸੀਬ ਵਿੱਚ ਸ਼ਾਂਤੀ ਕਦੋਂ ਹੋਵੇਗੀ ਰੱਬ ਹੀ ਜਾਣਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author