RanjitSinghDr7ਜਿੱਥੋਂ ਤਕ ਹੋ ਸਕੇ ਮੁਸੀਬਤ ਵੇਲੇ ਆਪਣੇ ਨਜ਼ਦੀਕੀ ਦੇ ਕੰਮ ਜ਼ਰੂਰ ਆਉਣਾ ਚਾਹੀਦਾ ਹੈ ਪਰ ਫੈਸਲਾ ...
(28 ਜਨਵਰੀ 2026)


ਸਾਡੇ ਸਾਰਿਆਂ ਦੇ ਜੀਵਨ ਵਿੱਚ ਕਈ ਵਾਰ ਅਜਿਹਾ ਮੌਕਾ ਆਉਂਦਾ ਹੈ ਜਦੋਂ ਅਸੀਂ ਨਾਂਹ ਕਹਿਣਾ ਚਾਹੁੰਦੇ ਹਾਂ ਪਰ ਕਹਿਣ ਦੀ ਹਿੰਮਤ ਨਹੀਂ ਹੁੰਦੀ
ਇਸਦਾ ਮੁੱਖ ਕਾਰਨ ਅਗਲੇ ਦੀ ਨਰਾਜ਼ਗੀ ਨੂੰ ਮੁੱਲ ਨਾ ਲੈਣਾ ਹੈ। ਦੂਜਾ ਕਾਰਨ ਆਤਮ ਵਿਸ਼ਵਾਸ ਦੀ ਘਾਟ ਮੰਨਿਆ ਜਾ ਸਕਦਾ ਹੈਮੇਰੇ ਵਾਂਗ ਤੁਹਾਡੇ ਨਾਲ ਵੀ ਕਈ ਵਾਰ ਅਜਿਹਾ ਹੋਇਆ ਹੋਵੇਗਾ ਅਤੇ ਉਸਦੀ ਕਈ ਵਾਰ ਚੋਖੀ ਕੀਮਤ ਚੁਕਾਉਣੀ ਪੈਂਦੀ ਹੈਮੇਰੇ ਨਾਲ ਕਈ ਵਾਰ ਅਜਿਹਾ ਹੋਇਆ ਹੈ। ਇੱਕ ਵਾਰ ਮੈਂ ਪਰਿਵਾਰ ਨਾਲ ਬਾਹਰ ਜਾਣਾ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਦੋ ਛੁੱਟੀਆਂ ਸਨ। ਦਫਤਰ ਵਿੱਚ ਇੱਕ ਜ਼ਰੂਰੀ ਰਿਪੋਰਟ ਤਿਆਰ ਕਰਨੀ ਸੀ, ਮੇਰੇ ਬੌਸ ਨੇ ਆਖਿਆ ਜੇਕਰ ਤੂੰ ਕੁਝ ਦੇਰ ਲਈ ਆ ਜਾਵੇ ਤਾਂ ਅਸੀਂ ਬੈਠ ਕੇ ਇਹ ਕੰਮ ਨਿਬੇੜ ਲਵਾਂਗੇਮੈਂ ਨਾਂਹ ਕਹਿਣਾ ਚਾਹੁੰਦਾ ਸਾਂ ਪਰ ਨਹੀਂ ਆਖ ਸਕਿਆ ਤੇ ਦੂਜੇ ਦਿਨ ਆਉਣ ਦਾ ਵਾਇਦਾ ਕਰ ਲਿਆਘਰ ਆ ਕੇ ਗੱਲ ਕੀਤੀ, ਉਹ ਵੀ ਫੈਸਲਾ ਬਦਲਣ ਲਈ ਤਿਆਰ ਨਹੀਂ ਸਨਬੌਸ ਨੂੰ ਫੋਨ ਉੱਤੇ ਬਹਾਨਾ ਲਾਇਆ ਪਰ ਉਸ ਕਿਹਾ ਕਿ ਮੈਂ ਤਾਂ ਦਫਤਰ ਬੈਠਾ ਤੇਰੀ ਉਡੀਕ ਕਰ ਰਿਹਾ ਹਾਂਮੈਂ ਜਾ ਨਹੀਂ ਸਕਿਆਪਹਿਲਾਂ ਸਾਡੇ ਆਪੋ ਵਿੱਚ ਨਿਘੇ ਸਬੰਧ ਸਨ ਪਰ ਉਸ ਪਿੱਛੋਂ ਉਸਦੇ ਵਤੀਰੇ ਵਿੱਚ ਫਰਕ ਆ ਗਿਆ। ਉਹ ਤਾਂ ਸ਼ੁਕਰ ਹੈ ਕਿ ਉਸਦੀ ਛੇਤੀ ਤਰੱਕੀ ਹੋ ਗਈ ਤੇ ਉਹ ਉੱਥੋਂ ਚਲਾ ਗਿਆਅਸੀਂ ਉਸ ਦਿਨ ਫਿਲਮ ਦੇਖਣ ਦਾ ਪ੍ਰੋਗਰਾਮ ਬਣਾਇਆ ਸੀ

ਇੱਕ ਵਾਰ ਦਫਤਰ ਜਾਂਦਿਆਂ ਹੀ ਸਾਡੇ ਇੱਕ ਰਿਸ਼ਤੇਦਾਰ ਮਿਲ ਗਏ, ਜਿਹੜੇ ਨਵੇਂ ਨਵੇਂ ਬਦਲ ਕੇ ਆਏ ਸਨਮੈਂ ਆਖ ਬੈਠਾ, ਕਿਸੇ ਵੇਲੇ ਘਰ ਆਵੋ, ਬੈਠ ਕੇ ਗੱਲਾਂ ਕਰਾਂਗੇਉਹ ਆਖਣ ਲੱਗਾ, ਚਲੋ ਅਸੀਂ ਅੱਜ ਹੀ ਆ ਜਾਂਦੇ ਹਾਂਮੈਂ ਘਰ ਜਾ ਕੇ ਇਹ ਸੂਚਨਾ ਦਿੱਤੀ ਪਰ ਘਰਦਿਆਂ ਨੇ ਫਿਲਮ ਜਾਣ ਦੀ ਜ਼ਿਦ ਫੜ ਲਈਪਹਿਲਾਂ ਮੈਂ ਉਨ੍ਹਾਂ ਨੂੰ ਸਿਨਮਾ ਘਰ ਛੱਡ ਕੇ ਆਇਆਮੁੜ ਘਰ ਆ ਕੇ ਮਹਿਮਾਨਾਂ ਦੀ ਉਡੀਕ ਕੀਤੀਉਹ ਆਏ, ਮੈਨੂੰ ਮੁਆਫੀ ਮੰਗਣੀ ਪਈ ਕਿ ਘਰ ਵਾਲੇ ਤਾਂ ਪਹਿਲਾਂ ਕਿਤੇ ਜਾ ਚੁੱਕੇ ਸਨਉਦੋਂ ਮੋਬਾਇਲ ਤਾਂ ਕੀ, ਫੋਨ ਵੀ ਨਹੀਂ ਸਨ ਹੁੰਦੇ ਉਨ੍ਹਾਂ ਨੂੰ ਤੋਰ ਕੇ ਮੁੜ ਪਰਿਵਾਰ ਨੂੰ ਸਿਨਮਾ ਘਰ ਤੋਂ ਲੈ ਕੇ ਆਇਆ ਪਰ ਉਸ ਰਿਸ਼ਤੇਦਾਰ ਨੇ ਉਹ ਘਟਨਾ ਕਈ ਵਾਰ ਸੁਣਾਈ

ਪੈਸਿਆਂ ਦੇ ਲੈਣ ਦੇਣ ਵਿੱਚ ਤਾਂ ਇਹ ਆਮ ਹੀ ਹੁੰਦਾ ਹੈਤੁਹਾਡਾ ਕੋਈ ਬਹੁਤ ਨੇੜਲਾ ਦੋਸਤ ਜਾਂ ਰਿਸ਼ਤੇਦਾਰ ਆਪਣੇ ਉੱਤੇ ਆਈ ਮੁਸੀਬਤ ਦਾ ਵਾਸਤਾ ਪਾਕੇ ਪੈਸੇ ਉਧਾਰ ਮੰਗਦਾ ਹੈਉਹ ਨਾਲ ਹੀ ਇੱਕ ਵਾਇਦਾ ਵੀ ਕਰਦਾ ਹੈ ਕਿ ਕੇਵਲ ਇੱਕ ਹਫਤੇ ਵਿੱਚ ਹੀ ਵਾਪਸ ਕਰ ਦਿਆਂਗਾਤੁਹਾਡੇ ਕੋਲ ਕੁਝ ਪੈਸੇ ਹੁੰਦੇ ਹਨ, ਜਿਹੜੇ ਤੁਸੀਂ ਆਪਣੇ ਲਈ ਗੱਡੀ ਖਰੀਦਣ ਲਈ, ਘਰ ਦਾ ਬਿਆਨਾ ਦੇਣ ਲਈ ਜਾਂ ਬੱਚਿਆਂ ਦੇ ਵਿਆਹ ਲਈ ਰੱਖੇ ਹੁੰਦੇ ਹਨਉਸ ਉੱਤੇ ਤਰਸ ਖਾ ਕੇ ਵਾਇਦਿਆਂ ’ਤੇ ਯਕੀਨ ਕਰਕੇ ਤੁਸੀਂ ਪੈਸੇ ਦੇ ਦਿੰਦੇ ਹੋ ਪਰ ਉਹ ਹਫਤਾ ਕਦੇ ਵੀ ਨਹੀਂ ਆਉਂਦਾ ਸਗੋਂ ਤੁਹਾਡਾ ਨੇੜਲਾ ਮਿੱਤਰ ਅਤੇ ਰਿਸ਼ਤੇਦਾਰ ਤੁਹਾਡੇ ਤੋਂ ਦੂਰ ਹੋ ਜਾਂਦੇ ਹਨਮੇਰੇ ਆਪਣੇ ਨਾਲ ਅਜਿਹਾ ਹੋਇਆ ਹੈਮੇਰਾ ਇੱਕ ਬਹੁਤ ਹੀ ਕਰੀਬੀ ਦੋਸਤ ਅਤੇ ਉਸਦਾ ਪੁੱਤਰ ਮੇਰੇ ਕੋਲ ਆਏ ਤੇ ਆਖਣ ਲੱਗੇ ਸਾਨੂੰ ਦੋ ਲੱਖ ਫੌਰੀ ਲੋੜ ਪੈ ਗਈ ਹੈਮੈਂ ਪੈਸੇ ਨਾ ਹੋਣ ਬਾਰੇ ਆਖਿਆ ਉਨ੍ਹਾਂ ਨੂੰ ਪਤਾ ਸੀ, ਮੈਂ ਦੂਜੇ ਦਿਨ ਕਾਰ ਖਰੀਦਣੀ ਸੀ ਉਹ ਮੈਨੂੰ ਆਖਣ ਲੱਗੇ, ਸਾਡੀ ਖਾਤਰ ਇੱਕ ਦਿਨ ਪਿੱਛੋਂ ਖਰੀਦ ਲੈਣਾਅੱਜ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਦੇਣੇ ਹਨਸਾਡੀ ਲਿਮਟ ਮੁੜ ਬਣ ਜਾਵੇਗੀ ਕੱਲ੍ਹ ਨਹੀਂ ਤਾਂ ਪਰਸੋਂ ਕਰਜ਼ਾ ਲੈ ਕੇ ਤੁਹਾਡੇ ਪੈਸੇ ਵਾਪਸ ਕਰ ਦੇਵਾਂਗੇ ਉਨ੍ਹਾਂ ਦੇ ਤਰਲੇ ਦੇਖ ਮੈਂ ਪਿਘਲ ਗਿਆ ਤੇ ਦੋ ਲੱਖ ਦੇ ਬੈਠਾ ਅੱਜ ਸੱਤ ਸਾਲ ਹੋ ਗਏ ਹਨ, ਪੈਸੇ ਤਾਂ ਵਾਪਸ ਕੀ ਆਉਣੇ ਸਨ, ਸਗੋਂ ਬੋਲ ਬੁਲਾਰਾ ਵੀ ਬੰਦ ਹੋ ਗਿਆ ਹੈਉੱਪਰੋਂ ਘਰਦਿਆਂ ਦੇ ਮਿਹਣੇ ਮੈਨੂੰ ਹਰ ਦੂਜੇ-ਚੌਥੇ ਦਿਨ ਸੁਣਨੇ ਪੈਂਦੇ ਹਨ

ਇਸਦਾ ਇਹ ਅਰਥ ਵੀ ਨਹੀਂ ਕਿ ਸਾਨੂੰ ਹਮੇਸ਼ਾ ਨਾਂਹ ਕਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈਕੁਝ ਅਜਿਹੇ ਵੀ ਹੁੰਦੇ ਹਨ ਕਿ ਤੁਹਾਡੇ ਕਿਸੇ ਕਰੀਬੀ ਜਾਂ ਰਿਸ਼ਤੇਦਾਰ ਨੂੰ ਸੱਚਮੁੱਚ ਤੁਹਾਡੀ ਮਦਦ ਦੀ ਲੋੜ ਪੈ ਸਕਦੀ ਹੈ। ਉਸ ਮੌਕੇ ਬਿਲਕੁਲ ਕੋਰੇ ਹੋ ਜਾਣਾ ਵੀ ਠੀਕ ਨਹੀਂ। ਆਪਣੇ ਵਿੱਤ ਮੁਤਾਬਿਕ ਜਿੰਨੀ ਹੋ ਸਕੇ, ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈਭਾਈਚਾਰੇ ਦੀ ਲੋੜ ਦਾ ਅਧਾਰ ਵੀ ਇੱਕ ਦੂਜੇ ਦੇ ਕੰਮ ਆਉਣਾ ਹੈ ਅਤੇ ਆਪਸੀ ਸਬੰਧ ਨੂੰ ਮਜ਼ਬੂਤ ਕਰਨਾ ਹੈਜੇਕਰ ਕਦੇ ਔਖੇ ਵੇਲੇ ਤੁਹਾਡੀ ਕਿਸੇ ਨੇ ਮਦਦ ਕੀਤੀ ਹੈ ਤਾਂ ਲੋੜ ਪੈਣ ਉੱਤੇ ਉਸਦੀ ਸਹਾਇਤਾ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈਤੁਹਾਡੀ ਨਾਂਹ ਉਨ੍ਹਾਂ ਦੇ ਸੀਨੇ ਵਿੱਚ ਸਟ ਬਣ ਕੇ ਵੱਜੇਗੀਸਾਨੂੰ ਪਰਖ ਕਰਨ ਦੀ ਜਾਂਚ ਆਉਣੀ ਚਾਹੀਦੀ ਹੈਉਧਾਰ ਦੇਣ ਵੇਲੇ ਤਾਂ ਸੋਚ-ਵਿਚਾਰ ਬਹੁਤ ਜ਼ਰੂਰੀ ਹੋ ਜਾਂਦੀ ਹੈਤੁਸੀਂ ਦੁਕਾਨਾਂ ਉੱਤੇ ਇਹ ਲਿਖਿਆ ਆਮ ਪੜ੍ਹਿਆ ਹੋਵੇਗਾ, “ਉਧਾਰ ਰਿਸ਼ਤਿਆਂ ਦੀ ਕੈਂਚੀ ਹੈ।” ਉਦੋਂ ਤਾਂ ਤੁਹਾਨੂੰ ਸਖਤ ਜਿਗਰਾ ਕਰਨਾ ਹੀ ਚਾਹੀਦਾ ਹੈ ਜਦੋਂ ਕੋਈ ਕੁਝ ਦਿਨਾਂ ਲਈ ਕਿਸੇ ਕੀਮਤੀ ਵਸਤੂ ਭਾਵ ਕਾਰ, ਕੰਪਿਊਟਰ, ਕੀਮਤੀ ਘੜੀ, ਮੋਬਾਇਲ ਆਦਿ ਮੰਗਣ ਆ ਜਾਵੇਅਜਿਹੇ ਸਮੇਂ ਤੁਹਾਡੇ ਕੋਲ ਬਹਾਨਾ ਪਹਿਲਾਂ ਹੀ ਤਿਆਰ ਹੋਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਵਸਤਾਂ ਦਾ ਨੁਕਸਾਨੇ ਜਾਣਾ ਆਮ ਹੀ ਹੈ, ਜਿਸ ਕਾਰਨ ਰਿਸ਼ਤਿਆਂ ਵਿੱਚ ਫਿਕ ਆ ਜਾਂਦੀ ਹੈ

ਬਹੁਤੀ ਵਾਰ ਅਸੀਂ ਚਾਹੁੰਦੇ ਹੋਏ ਵੀ ਨਾਂਹ ਨਹੀਂ ਕਰਦੇਇਸਦੇ ਕਈ ਕਾਰਨ ਹਨਸਭ ਤੋਂ ਵੱਡਾ ਕਾਰਨ ਤਾਂ ਦੋਸਤ ਜਾਂ ਰਿਸ਼ਤੇਦਾਰ ਦੀ ਨਰਾਜ਼ਗੀ ਦਾ ਡਰ ਹੁੰਦਾ ਹੈਇਹ ਵੀ ਪਤਾ ਹੁੰਦਾ ਹੈ ਕਿ ਇਸ ਨਾਰਾਜਗੀ ਦਾ ਅਸਰ ਸਬੰਧ ਟੁੱਟਣ ਉੱਤੇ ਵੀ ਪੈ ਸਕਦਾ ਹੈਕਈ ਮੇਰੇ ਵਰਗੇ ਦਿਆਲੂ ਦਿਲ ਹੁੰਦੇ ਹਨ ਤੇ ਦੂਜਿਆਂ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦੇ ਹਨ ਵੈਸੇ ਵੀ ਰਿਸ਼ਤੇ ਵਿਸ਼ਵਾਸ ’ਤੇ ਹੀ ਟਿਕੇ ਹੁੰਦੇ ਹਨਇਸ ਵਿੱਚ ਕੋਈ ਲੁਕ-ਲੁਕਾ ਨਹੀਂ ਕਿ ਬਹੁਤ ਥੋੜ੍ਹੇ ਅਜਿਹੇ ਵਿਅਕਤੀ ਹੁੰਦੇ ਹਨ, ਜਿਹੜੇ ਤੁਹਾਡੇ ਅਹਿਸਾਨ ਨੂੰ ਸਾਰੀ ਉਮਰ ਯਾਦ ਰੱਖਦੇ ਹਨਜਿੱਥੋਂ ਤਕ ਹੋ ਸਕੇ ਮੁਸੀਬਤ ਵੇਲੇ ਆਪਣੇ ਨਜ਼ਦੀਕੀ ਦੇ ਕੰਮ ਜ਼ਰੂਰ ਆਉਣਾ ਚਾਹੀਦਾ ਹੈ ਪਰ ਫੈਸਲਾ ਕਰਦੇ ਸਮੇਂ ਇਹ ਖਿਆਲ ਜ਼ਰੂਰ ਰੱਖੋ ਕਿ ਉੰਨੀ ਕੁ ਹੀ ਸਹਾਇਤਾ ਕਰੋ, ਜਿੰਨੀ ਜੇਕਰ ਵਾਪਸ ਨਾ ਵੀ ਆਵੇ ਤਾਂ ਸਮਝੋ ਕੋਈ ਨਹੀਂ ਘਾਟ ਨਹੀਂ ਹੋਈਜੇਕਰ ਕੋਈ ਬੱਚੇ ਦੀ ਫੀਸ ਬਾਰੇ ਆਖਦਾ ਹੈ ਜਾਂ ਬਿਮਾਰੀ ਬਾਰੇ ਆਖਦਾ ਹੈ ਤਾਂ ਨਕਦ ਦੇਣ ਦੀ ਥਾਂ ਸਿੱਧਾ ਸਕੂਲ ਜਾਂ ਹਸਪਤਾਲ ਨੂੰ ਭੁਗਤਾਨ ਕਰੋ, ਜਿਹੜਾ ਕਿ ਹੁਣ ਕੋਈ ਬਹੁਤਾ ਔਖਾ ਨਹੀਂ ਹੈਪਰ ਅਜਿਹਾ ਉਦੋਂ ਹੀ ਕਰੋ, ਜਦੋਂ ਤੁਹਾਡੇ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ। ਅਜਿਹਾ ਕਰਨਾ ਵਾਪਸ ਆਉਣ ਦੀ ਉਮੀਦ ਛੱਡ ਦਾਨ ਸਮਝ ਲੈਣਾ ਚਾਹੀਦਾ ਹੈਜਦੋਂ ਮੈਂ ਕਿਸੇ ਬੱਚੇ ਦੀ ਫੀਸ ਦਿੰਦਾ ਹਾਂ ਜਾਂ ਦਵਾਈ ਲੈ ਕੇ ਦਿੰਦਾ ਹਾਂ ਤਾਂ ਮੈਂ ਵਾਪਸ ਲੈਣ ਦੀ ਉਡੀਕ ਛੱਡ ਕੇ ਅਜਿਹਾ ਕਰਦਾ ਹਾਂ, ਕਰਦਾ ਰਹਾਂਗਾਮੈਂ ਅਜਿਹੀ ਸਹਾਇਤਾ ਲਈ ਕੁਝ ਪੈਸੇ ਵੱਖਰੇ ਕੱਢ ਕੇ ਰੱਖੇ ਹੋਏ ਹਨ

ਕਈ ਵਾਰ ਅਸੀਂ ਨਾਂਹ ਕਰਨੀ ਚਾਹੁੰਦੇ ਹੋਏ ਵੀ ਸਬੰਧ ਟੁੱਟ ਜਾਣ ਦੇ ਡਰੋਂ ਨਾਂਹ ਨਹੀਂ ਆਖਦੇ ਪਰ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਦਿੱਤੇ ਪੈਸੇ ਜਾਂ ਚੀਜ਼ ਦੀ ਵਾਪਸੀ ਨਹੀਂ ਹੋਣੀ, ਸਬੰਧਾਂ ਵਿੱਚ ਤਾਂ ਆਪਣੇ ਆਪ ਤ੍ਰੇੜ ਆ ਜਾਣੀ ਹੈਇਸ ਕਰਕੇ ਆਪਣੇ ਅੰਦਰ ਨਾਂਹ ਕਹਿਣ ਦੀ ਹਿੰਮਤ ਪੈਦਾ ਕਰੋਬਹਾਨਾ ਲਾਉਣ ਦੀ ਵੀ ਲੋੜ ਨਹੀਂ, ਸਾਫ ਨਾਂਹ ਕਰ ਦੇਵੋਜੇਕਰ ਅਗਲਾ ਮਤਲਬੀ ਹੈ ਤਾਂ ਉਸ ਨਾਲ ਸਬੰਧ ਬਣਾ ਕੇ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਹੈਅਜਿਹੇ ਮਾਮਲੇ ਵਿੱਚ ਕਦੇ ਝਿਜਕਣਾ ਨਹੀਂ ਚਾਹੀਦਾ। ਹਮੇਸ਼ਾ ਯਾਦ ਰੱਖੋ, ਕਿਸੇ ਵੀ ਵਾਕਫ ਜਾਂ ਰਿਸ਼ਤੇਦਾਰ ਨੂੰ ਕੁਝ ਦਿਨਾਂ ਲਈ ਗੱਡੀ ਦੇਣ, ਮਕਾਨ ਰਹਿਣ ਲਈ ਦੇਣ ਵੇਲੇ ਸਪਸ਼ਟ ਨਾਂਹ ਕਰ ਦੇਣੀ ਇੱਕ ਵਾਰ ਦੀ ਦ੍ਰਿੜ੍ਹਤਾ ਤੁਹਾਨੂੰ ਸਾਰੀ ਉਮਰ ਸੁਖੀ ਰੱਖੇਗੀ, ਨਹੀਂ ਤਾਂ ਜੇਕਰ ਪੈਸੇ ਵਾਪਸ ਨਾ ਹੋਏ, ਗੱਡੀ ਭੰਨੀ ਗਈ ਜਾਂ ਮਕਾਨ ਖਾਲੀ ਨਾ ਹੋਇਆ ਤਾਂ ਪਛਤਾਵਾ ਕਰਦਿਆਂ ਹੀ ਜ਼ਿੰਦਗੀ ਬੀਤ ਜਾਵੇਗੀਆਪਣੇ ਆਪ ’ਤੇ ਭਰੋਸਾ ਰੱਖੋਸਾਰੀ ਉਮਰ ਦੀ ਨਰਾਜ਼ਗੀ ਨਾਲੋਂ ਫੌਰੀ ਨਰਾਜ਼ਗੀ ਲੈਣੀ ਸੌਖੀ ਰਹਿੰਦੀ ਹੈ

ਇਹੋ ਹਿੰਮਤ ਸਾਡੀਆਂ ਕੁੜੀਆਂ ਵਿੱਚ ਵੀ ਚਾਹੀਦੀ ਹੈਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਹਨ, ਨੌਕਰੀ ਕਰਦੇ ਹਨ ਅਤੇ ਇਕੱਠੇ ਆਉਂਦੇ ਜਾਂਦੇ ਹਨਸ਼ਹਿਰਾਂ ਵਿੱਚ ਕੋਈ ਇਸ ਪਾਸੇ ਧਿਆਨ ਨਹੀਂ ਦਿੰਦਾਆਪਸੀ ਪਿਆਰ ਵੀ ਹੋ ਜਾਂਦਾ ਹੈ ਤੇ ਮੁੰਡੇ ਸਰੀਰਕ ਸਬੰਧ ਬਣਾਉਣ ਲਈ ਉਕਸਾਉਂਦੇ ਹਨਕਈ ਵਾਰ ਕੁੜੀਆਂ ਪਿਆਰ ਟੁੱਟਣ ਜਾਂ ਦੋਸਤ ਦੀ ਨਰਾਜ਼ਗੀ ਤੋਂ ਡਰਦੀਆਂ ਤਿਆਰ ਹੋ ਜਾਂਦੀਆਂ ਹਨ ਕੁਝ ਛਿਣਾਂ ਦੀ ਖੁਸ਼ੀ ਲਈ ਕਈ ਵਾਰ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈਨਾਂਹ ਕਹਿਣ ਦੀ ਹਿੰਮਤ ਕਰੋਜੇਕਰ ਮੁੰਡਾ ਸੱਚਾ ਪਿਆਰ ਕਰਦਾ ਹੈ ਤਾਂ ਉਹ ਨਾਰਾਜ਼ ਨਹੀਂ ਹੋਵੇਗਾ ਨਰਾਜ਼ਗੀ ਉਹੋ ਹੀ ਵਿਖਾਉਂਦੇ, ਜਿਹੜੇ ਕੇਵਲ ਆਪਣੀ ਜਿਸਮਾਨੀ ਭੁੱਖ ਪੂਰੀ ਕਰਨ ਲਈ ਪਿਆਰ ਕਰਦੇ ਹਨਉਹ ਵਿਆਹ ਦੇ ਝੂਠੇ ਵਾਅਦੇ ਵੀ ਕਰਦੇ ਹਨਪਿੱਛੋਂ ਲਾਰੇ ਲਾਉਂਦੇ ਹਨ ਤੇ ਹੌਲੀ ਹੌਲੀ ਸਾਥ ਛੱਡ ਜਾਂਦੇ ਹਨਮਿੱਠੀਆਂ ਗੱਲਾਂ ਦੇ ਜਾਦੂਗਰਾਂ ਦੇ ਚੁੰਗਲ ਵਿੱਚ ਨਾ ਫਸੋਇਹ ਬੜਾ ਮਹਿੰਗਾ ਸੌਦਾ ਬਣ ਜਾਂਦਾ ਹੈ

ਆਉ ਵਿਚਾਰ ਕਰੀਏ ਕਿ ਨਾਂਹ ਆਖਣ ਲਈ ਆਪਾਂ ਕਿਵੇਂ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਾਂਸੋਚਣ ਲਈ ਸਮਾਂ ਮੰਗੋ! ਕਿਸੇ ਵੱਲੋਂ ਵਿਖਾਏ ਮਜਬੂਰੀ ਦੇ ਹੰਝੂ ਦੇਖਕੇ ਫੌਰੀ ਹਾਂ ਨਾ ਕਰੋ ਸਗੋਂ ਕੁਝ ਸਮਾਂ ਮੰਗੋ ਤਾਂ ਜੋ ਤੁਸੀਂ ਘੋਖ ਕਰ ਸਕੋਂ ਕਿ ਉਸਦੀ ਮਜਬੂਰੀ ਵਿੱਚ ਕਿੰਨੀ ਕੁ ਸਚਾਈ ਹੈਇਸ ਸਮੇਂ ਆਪਣੇ ਆਪ ਨਾਲ ਵਿਚਾਰ ਕਰੋਜੇਕਰ ਇਸਦਾ ਅਸਰ ਪਰਿਵਾਰ ਉੱਤੇ ਪੈਣਾ ਹੈ ਤਾਂ ਪਰਿਵਾਰਿਕ ਮੈਂਬਰਾਂ ਨਾਲ ਸਲਾਹ ਕਰੋਅਸਲ ਵਿੱਚ ਲੈਣ ਦੇਣ ਦਾ ਫੈਸਲਾ ਕਦੇ ਵੀ ਪਰਿਵਾਰ ਤੋਂ ਲੁਕਾ ਕੇ ਨਹੀਂ ਕਰਨਾ ਚਾਹੀਦਾ ਕਿਉਂਕਿ ਇਸਦਾ ਪਤਾ ਤਾਂ ਲੱਗ ਹੀ ਜਾਣਾ ਹੈ ਫਿਰ ਘਰ ਵੀ ਲੜਾਈ ਦਾ ਹੋਣਾ ਸੁਭਾਵਿਕ ਹੈ

ਜੇਕਰ ਤੁਹਾਡੇ ਆਪਣੇ ਵਿੱਚ ਕਮਜ਼ੋਰੀ ਹੈ ਤਾਂ ਪਰਿਵਾਰ ਦਾ ਬਹਾਨਾ ਢਾਲ ਬਣਾ ਲੈਣਾ ਚਾਹੀਦਾ ਹੈਇਹ ਬਹੁਤਾ ਸਹੀ ਤਾਂ ਨਹੀਂ ਹੈ ਪਰ ਜੇਕਰ ਆਪਣੇ ਵਿੱਚ ਹਾਂ ਕਹਿਣ ਦੀ ਹਿੰਮਤ ਨਹੀਂ ਹੈ ਤਾਂ ਇਹ ਬਹਾਨਾ ਚੰਗਾ ਸਹਾਰਾ ਬਣ ਸਕਦਾ ਹੈਸੋਚ ਵਿਚਾਰ ਕੇ ਕੀਤੇ ਫੈਸਲੇ ਹਮੇਸ਼ਾ ਸੁਖਦਾਈ ਹੁੰਦੇ ਹਨ

ਫੌਰੀ ਨਾਂਹ ਕਰੋ

ਪੈਸੇ, ਮਕਾਨ ਜਾਂ ਕਿਸੇ ਕੀਮਤੀ ਵਸਤੂ ਦੀ ਮੰਗ ਵੇਲੇ ਫੌਰੀ ਨਾਂਹ ਕਰੋਇਹ ਆਖਣ ਤਾਂ ਸੁਣਿਆ ਹੀ ਹੋਣਾ ਹੈ, “ਸਖੀ ਨਾਲੋਂ ਸੂਮ ਭਲਾ, ਜਿਹੜਾ ਤੁਰੰਤ ਦੇਵੇ ਜਵਾਬ।” ਸੱਚ ਕਹਿਣ ਲਈ ਦਲੇਰੀ ਚਾਹੀਦੀ ਹੈ ਪਰ ਇਹ ਦਲੇਰੀ ਤਾਂ ਤੁਹਾਡੇ ਆਪਣੇ ਲਈ ਹੈਇਹ ਦਲੇਰੀ ਕਿਸੇ ਦੀ ਗਲਤੀ ਜਾਂ ਨੁਕਸ ਕੱਢਣ ਲਈ ਨਹੀਂ ਸਗੋਂ ਆਪਣੇ ਵੱਲੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਹੈਬੜੀ ਨਰਮੀ ਨਾਲ ਨਾਂਹ ਕਰੋਆਪਣੀ ਮਜਬੂਰੀ ਦੱਸੋ ਅਤੇ ਇਸਦੇ ਆਪਸੀ ਸਬੰਧਾਂ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਦੀ ਵੀ ਚਰਚਾ ਕਰੋਜੇਕਰ ਅਗਲੇ ਨੂੰ ਸਮਝ ਆ ਜਾਵੇ ਤਾਂ ਠੀਕ ,ਨਹੀਂ ਤਾਂ ਨਰਾਜ਼ਗੀ ਦੀ ਪ੍ਰਵਾਹ ਨਾ ਕਰੋ ਥੋੜ੍ਹੇ ਸਮੇਂ ਪਿੱਛੋਂ ਨਰਾਜ਼ਗੀ ਆਪਣੇ ਆਪ ਦੂਰ ਹੋ ਜਾਵੇਗੀ

ਹਿੰਮਤ ਤੋਂ ਕੰਮ ਲੈਣਾ

ਆਮ ਦੇਖਣ ਵਿੱਚ ਆਇਆ ਹੈ ਕਿ ਮੇਰੇ ਵਰਗੇ ਕਈ ਇਨਸਾਨਾਂ ਵਿੱਚ ਨਾਂਹ ਕਹਿਣ ਦੀ ਹਿੰਮਤ ਨਹੀਂ ਹੁੰਦੀ ਇਸ ਕਰਕੇ ਉਹ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਾ ਲੈਂਦੇ ਹਨਜੀਵਨ ਵਿੱਚ ਅਜਿਹੇ ਮੌਕੇ ਬਹੁਤ ਆਉਂਦੇ ਹਨ ਜਦੋਂ ਤੁਹਾਡੇ ਲਈ ਨਾਂਹ ਕਰਨਾ ਜ਼ਰੂਰੀ ਹੋ ਜਾਂਦਾ ਹੈਕਈ ਬੰਦੇ ਅਜਿਹੇ ਢੀਠ ਹੁੰਦੇ ਹਨ ਕਿ ਉਹ ਮੰਗਣ ਲੱਗਿਆਂ ਸ਼ਰਮ ਨਹੀਂ ਕਰਦੇਅਜਿਹੇ ਬੰਦਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈਇਹ ਵੀ ਦੇਖੋ ਕਿ ਮੰਗ ਕਰਨ ਵਾਲਾ ਤੁਹਾਡੇ ਕਿੰਨਾ ਕੁ ਨੇੜੇ ਹੈਕੀ ਉਹ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਹੈ ਜਾਂ ਗੂੜ੍ਹਾ ਮਿੱਤਰ ਹੈ, ਜਿਹੜਾ ਤੁਹਾਡੇ ਵੀ ਕਈ ਵਾਰ ਕੰਮ ਆਇਆ ਹੈ। ਅਜਿਹੀ ਸਥਿਤੀ ਵਿੱਚ ਵੀ ਹਿੰਮਤ ਦੀ ਲੋੜ ਹੈਆਪਣੇ ਪਹਿਲਾਂ ਤੋਂ ਮਿਥੇ ਰੁਝੇਵਿਆਂ ਅਤੇ ਲੋੜਾਂ ਦੀ ਸਮੀਖਿਆ ਕਰੋ, ਫਿਰ ਕੋਈ ਫੈਸਲਾ ਕਰੋਕਿਸੇ ਲੋੜਵੰਦ ਦੀ ਮਦਦ ਕਰਨਾ ਗੁਨਾਹ ਨਹੀਂ ਹੈ ਪਰ ਆਪਣੀਆਂ ਸੀਮਾਵਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਅਜਿਹੀ ਹਾਂ ਨਾ ਕਰੋ ਜਿਸ ਬਾਰੇ ਸੋਚ ਸੋਚ ਤੁਹਾਨੂੰ ਪਛਤਾਵਾਂ ਹੁੰਦਾ ਰਹੇਪਛਤਾਵੇਂ ਦਾ ਸੰਤਾਪ ਕਈ ਵਾਰ ਰਿਸ਼ਤਿਆਂ ਵਿੱਚ ਹੀ ਤਰੇੜਾਂ ਨਹੀਂ ਪਾਉਂਦਾ ਸਗੋਂ ਸਿਹਤ ਉੱਤੇ ਵੀ ਬੁਰਾ ਪ੍ਰਭਾਵ ਪਾਉਂਦਾ ਹਾਂਹਮੇਸ਼ਾ ਆਪਣੀ ਚਾਦਰ ਦੇਖ ਹੀ ਪੈਰ ਪਸਾਰਨੇ ਚਾਹੀਦੇ ਹਨਬਹੁਤੇ ਬੱਚੇ ਨਸ਼ਿਆਂ ਦੇ ਚੱਕਰ ਵਿੱਚ ਇਸੇ ਕਰਕੇ ਫਸ ਜਾਂਦੇ ਹਨ ਕਿ ਉਹ ਪਹਿਲੀ ਵਾਰ ਠੋਕ ਕੇ ਨਾਂਹ ਨਹੀਂ ਕਰ ਸਕਦੇਸਾਥੀ ਮਿਹਣੇ ਵੀ ਮਾਰਨਗੇਰਿਸ਼ਤੇਦਾਰ ਆਖਣਗੇ ਤੇਰੇ ਭਰਾ ਦਾ ਵਿਆਹ ਰੋਜ਼ ਰੋਜ਼ ਨਹੀਂ ਹੋਣਾ, ਕੋਕ ਵਿੱਚ ਰਲਾ ਕੇ ਦਾਰੂ ਪੇਸ਼ ਕਰ ਦੇਣਗੇਅਜਿਹੀ ਢਾਣੀ ਤੋਂ ਦੂਰ ਰਹੋ ਕਿਉਂਕਿ ਇੱਕ ਵਾਰ ਹਾਂ ਹੋ ਗਈ ਮੁੜ ਇਸ ਚੱਕਰ ਵਿੱਚੋਂ ਨਿਕਲਣਾ ਔਖਾ ਹੋ ਜਾਵੇਗਾ

ਜੀਵਨ ਵਿੱਚ ਫੈਸਲੇ ਸੋਚ ਸਮਝ ਕੇ ਲਵੋਨਾਂਹ ਕਹਿਣ ਦੀ ਦਲੇਰੀ ਪੈਦਾ ਕਰੋ। ਝਿਜਕ ਜਾਂ ‘ਅਗਲਾ ਕੀ ਆਖੂ’ ਨੂੰ ਤਿਆਗੋ ਇੱਕ ਵਾਰ ਕੀਤੀ ਨਾਂਹ ਹਮੇਸ਼ਾ ਸੁਖੀ ਰੱਖਦੀ ਹੈ ਜਦੋਂ ਕਿ ਝੇਪ ਵਿੱਚ ਆ ਕੇ ਕੀਤੀ ਹਾਂ ਸਦਾ ਦੁਖੀ ਕਰਦੀ ਹੈਰਿਸ਼ਤੇ ਝੇਪ ਕਰਕੇ ਵਿਗੜਦੇ ਹੀ ਹਨਜੀਵਨ ਵਿੱਚ ਸੱਚ ਦਾ ਸਾਥ ਦੇਵੋ, ਝੂਠ ਦਾ ਸਾਥ ਦੇਣ ਤੋਂ ਦੂਰ ਰਹੋ, ਨਤੀਜੇ ਵਧੀਆ ਪ੍ਰਾਪਤ ਹੋਣਗੇ

ਹੁਣ ਮੈਂ ਇੱਕ ਨਿੱਜੀ ਅਨੁਭਵ ਸਾਂਝਾ ਕਰਕੇ ਸਮਾਪਤੀ ਕਰਾਂਗਾਇਹ ਘਟਨਾ ਸੰਨ 1963 ਦੀ ਹੈਮੇਰੀ ਪੰਚਾਇਤ ਚੋਣਾਂ ਕਰਵਾਉਣ ਵਿੱਚ ਡਿਊਟੀ ਲੱਗੀ ਸੀਸੱਤ ਪਿੰਡਾਂ ਵਿੱਚ ਚੋਣ ਹੋਣੀ ਸੀਤਿੰਨ ਪਿੰਡਾਂ ਵਿੱਚ ਸ਼ਾਂਤੀ ਪੂਰਵਕ ਕੰਮ ਨਪੇਰੇ ਚੜ੍ਹ ਗਿਆਸਾਡੀ ਟੀਮ ਚੌਥੇ ਪਿੰਡ ਪੁੱਜੀ ਉੱਥੋਂ ਦਾ ਸਰਪੰਚ ਅਗਾਂਹਵਧੂ ਕਿਸਾਨ ਹੋਣ ਕਰਕੇ ਮੇਰਾ ਜਾਣੂ ਸੀਸਾਡੇ ਰਹਿਣ ਦਾ ਉਸਨੇ ਵਧੀਆ ਪ੍ਰਬੰਧ ਕੀਤਾਦੂਜੇ ਦਿਨ ਨਾਮਜ਼ਦਗੀਆਂ ਹੋਣੀਆਂ ਸਨਸਰਪੰਚ ਨੂੰ ਯਕੀਨ ਸੀ ਕਿ ਇਸ ਵਾਰ ਵੀ ਉਹ ਬਿਨਾਂ ਮੁਕਾਬਲਾ ਜਿੱਤ ਜਾਵੇਗਾ ਨਾਮਜ਼ਦਗੀਆਂ ਭਰਨ ਦੇ ਐਨ ਅਖੀਰਲੇ ਮੌਕੇ ਉਸਦੀ ਵਿਰੋਧ ਧਿਰ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾਸਰਪੰਚ ਬਹੁਤ ਗੁੱਸੇ ਵਿੱਚ ਆ ਗਿਆਉਸਨੇ ਪੰਚਾਇਤ ਸੈਕਟਰੀ ਨੂੰ ਬੁਲਾਇਆ ਤੇ ਪਿਛਲੀ ਤਾਰੀਖ ਵਿੱਚ ਵਿਰੋਧੀ ਉਮੀਦਵਾਰ ਦੇ ਚੰਦਾ ਟੈਕਸ ਨਾ ਦੇਣ ਦਾ ਮਤਾ ਲਿਖਵਾ ਦਿੱਤਾ ਮੈਨੂੰ ਉਸਨੇ ਲਿਖਤੀ ਸ਼ਿਕਾਇਤ ਕਰ ਦਿੱਤੀ ਕਿ ਇਸਨੇ ਟੈਕਸ ਨਹੀਂ ਦਿੱਤਾ, ਇਸ ਕਰਕੇ ਇਸਦੇ ਕਾਗਜ਼ ਰੱਦ ਕੀਤੇ ਜਾਣਮੈਂ ਉਸ ਨੂੰ ਸਮਝਾਇਆ ਕਿ ਤੂੰ ਜਿੱਤ ਤਾਂ ਜਾਣਾ ਹੀ ਹੈ, ਚੋਣ ਹੋ ਲੈਣ ਦੇ। ਪਰ ਉਹ ਆਪਣੀ ਜ਼ਿਦ ’ਤੇ ਅੜ ਗਿਆ। ਮੈਂ ਆਪਣੇ ਨਾਲ ਆਏ ਠਾਣੇਦਾਰ ਨੂੰ ਆਖਕੇ ਦੋ ਹੋਰ ਸਿਪਾਹੀ ਮੰਗਵਾ ਲਏਮੇਰੇ ਜਾਣੂ ਕੁਝ ਹੋਰ ਆਗੂ ਬੁਲਾ ਕੇ ਉਨ੍ਹਾਂ ਤੋਂ ਸਿਫਾਰਸ਼ ਕਰਨ ਲਈ ਕਿਹਾ ਗਿਆਪਹਿਲਾਂ ਤਾਂ ਮੈਂ ਤਿਆਰ ਹੋ ਗਿਆ ਕਿ ਇਹ ਮੇਰੇ ਪੁਰਾਣੇ ਜਾਣੂ ਹਨ, ਐਵੇਂ ਕਿਉਂ ਸਬੰਧ ਖਰਾਬ ਕਰਨੇ ਹਨਪਰ ਮੇਰੀ ਜ਼ਮੀਰ ਨੇ ਆਗਿਆ ਨਹੀਂ ਦਿੱਤੀ ਕਾਗਜ਼ਾਂ ਦੀ ਪੜਤਾਲ ਕਰਨ ਪਿੱਛੋਂ ਮੈਂ ਦੋਵਾਂ ਉਮੀਦਵਾਰਾਂ ਦੇ ਨਾਮ ਸੁਣਾ ਦਿੱਤੇਉਹ ਤਾਂ ਮੇਰੇ ਖਿਲਾਫ ਨਾਅਰੇ ਲਾਉਣ ਲੱਗ ਪਏ ਤੇ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀਦੋ ਹੋਰ ਸਿਪਾਹੀ ਆਉਣ ਨਾਲ ਸਥਿਤੀ ਕਾਬੂ ਵਿੱਚ ਰਹੀਵਿਰੋਧੀ ਧਿਰ ਨੇ ਖੁਸ਼ੀ ਮਨਾਈਦੂਜੇ ਦਿਨ ਚੋਣ ਹੋਈਬੀ.ਡੀ.ਪੀ.ਓ. ਅਤੇ ਉਸ ਨਾਲ ਪੰਚਾਇਤ ਅਫਸਰ ਵੀ ਦੇਖਣ ਆਏਚੋਣ ਹੋ ਗਈਜਿੱਤ ਤਾਂ ਪੁਰਾਣੇ ਸਰਪੰਚ ਦੀ ਹੋਣੀ ਸੀ ਚੋਣਾਂ ਦੀ ਸਮਾਪਤੀ ਪਿੱਛੋਂ ਡਿਪਟੀ ਕਮਿਸ਼ਨਰ ਨੇ ਰੀਵੀਊ ਮੀਟਿੰਗ ਕੀਤੀਸ਼ਿਕਾਇਤ ਉਸ ਕੋਲ ਵੀ ਪਹੁੰਚੀ ਸੀ ਪਰ ਉਸਨੇ ਮੀਟਿੰਗ ਵਿੱਚ ਮੇਰੇ ਫੈਸਲੇ ਦੀ ਸ਼ਲਾਘਾ ਕੀਤੀ ਤੇ ਬਾਕੀ ਸਟਾਫ ਨੂੰ ਬਿਨਾਂ ਕਿਸੇ ਪ੍ਰਭਾਵ ਅਤੇ ਡਰ ਤੋਂ ਫੈਸਲੇ ਲੈਣ ਦੀ ਸਲਾਹ ਦਿੱਤੀਇਹ ਤਾਂ ਸਚਾਈ ਹੀ ਹੁੰਦੀ ਹੈਅਜਿਹੇ ਫੈਸਲੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਕਰਨੇ ਚਾਹੀਦੇ ਹਨਬਾਹਰੀ ਅਸਰ ਕਬੂਲ ਕੇ ਹਾਂ ਨਹੀਂ ਆਖ ਦੇਣੀ ਚਾਹੀਦੀਬਹੁਤੀਆਂ ਉਲਝਣਾਂ ਦਾ ਕਾਰਨ ਸਮੇਂ ਸਿਰ ਨਾਂਹ ਨਾ ਕਰਨਾ ਹੀ ਹੁੰਦਾ ਹੈਦਿਮਾਗੀ ਬੋਝ ਤੋਂ ਮੁਕਤ ਹੋਣ ਲਈ ਨਾਂਹ ਕਰਨ ਦੀ ਦਲੇਰੀ ਪੈਦਾ ਕਰੋ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author