HarnandSBhullar7ਜਦੋਂ ਅਜਿਹਾ ਕੁਝ ਵਾਪਰਦਾ ਹੈ ਤਾਂ ਸੋਚਿਆ ਜਾ ਸਕਦਾ ਹੈ ਕਿ ਮਨੁੱਖ ਵਿੱਚ ਬਣਮਾਨਸ ਦੇ ਜੀਨਜ਼ ਅੱਜ ਵੀ ...
(29 ਸਤੰਬਰ 2023)
ਇਸ ਸਮੇਂ ਪਾਠਕ: 570.


ਜਾਨਵਰ ਤੋਂ ਮਨੁੱਖ ਬਣਨ ਦੀ ਪ੍ਰਕਿਰਿਆ ਦਾ ਇਤਿਹਾਸ ਕਰੋੜਾਂ ਸਾਲਾਂ ਦਾ ਹੈ
ਕੁਦਰਤੀ ਵਰਤਾਰਿਆਂ ਨੂੰ ਸਮਝਦਿਆਂ ਮਨੁੱਖ ਆਪਣੀ ਸੋਚ ਨੂੰ ਵਿਕਸਿਤ ਕਰਦਾ ਹੋਇਆ ਬੜਾ ਲੰਮਾ ਸਫ਼ਰ ਤੈਅ ਕਰਕੇ ਅਜੋਕੇ ਸਮੇਂ ਵਿੱਚ ਪਹੁੰਚਿਆਜਾਨਵਰ ਤੋਂ ਚੇਤਨ ਮਨੁੱਖ ਵਿੱਚ ਤਬਦੀਲ ਹੋਣ ਦੇ ਪੜਾਅ ਵਿੱਚ ਉਹ ਔਖੇ ਰਾਹਾਂ ਦਾ ਪਾਂਧੀ ਬਣਦਾ ਆਇਆ, ਨਵੇਂ ਤਜਰਬੇ ਤੇ ਖੋਜਾਂ ਵੀ ਨਾਲੋ ਨਾਲ ਹੁੰਦੀਆਂ ਰਹੀਆਂਮਨੁੱਖਾਂ ਦੇ ਸਮੂਹ ਵਿੱਚੋਂ ਉਪਜੀਆਂ ਭਾਈਚਾਰਕ ਸਾਂਝਾਂ ਵੀ ਇਸ ਸਫ਼ਰ ਦੇ ਨਾਲ-ਨਾਲ ਚੱਲਦੀਆਂ ਰਹੀਆਂਦਰਅਸਲ ਇਹ ਸਾਂਝਾਂ ਹੀ ਆਦਮੀ ਨੂੰ ਜਾਨਵਰ ਤੋਂ ਮਨੁੱਖ ਵਿੱਚ ਤਬਦੀਲ ਕਰਦੀਆਂ ਹਨਇਹ ਸਾਂਝਾਂ ਕਾਇਨਾਤ ਦੀ ਹਰ ਸੰਜੀਵ ਵਸਤੂ ਪ੍ਰਤੀ ਸਤਿਕਾਰ, ਧਰਤੀ ਦੇ ਹਰ ਪ੍ਰਾਣੀ ਦੀ ਭਲਾਈ ਤੇ ਸੁਰੱਖਿਆ ਲਈ ਹਰ ਕਦਮ ਚੁੱਕਣਾ, ਹਰ ਇਨਸਾਨ ਨੂੰ ਆਪਣਾ ਮਿੱਤਰ ਸਮਝਣ, ਨਿਰਪੱਖ ਸੋਚ, ਮਾਨਵਵਾਦੀ ਕਦਰਾਂ ਕੀਮਤਾਂ ਦਾ ਗਿਆਨ ਅਤੇ ਮੁਸ਼ਕਲ ਸਮੇਂ ਲੋੜਵੰਦਾਂ ਦੀ ਮਦਦ ਕਰਨਾ ਆਦਿ ਗੁਣਾਂ ਵਿੱਚ ਵਿਖਾਈ ਦਿੰਦੀਆਂ ਹਨਪਰ ਜਦੋਂ ਮਨੁੱਖ ਹਿੰਸਕ ਹੋ ਕੇ ਆਪਣੇ ਹੀ ਲੋਕਾਂ ਨੂੰ ਮਾਰਨ ’ਤੇ ਉਤਾਰੂ ਹੋ ਜਾਂਦਾ ਹੈ ਤਾਂ ਉਸ ਨੂੰ ਮਨੁੱਖੀ ਸੋਚ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾਅਜਿਹੀ ਹਿੰਸਕ ਸੋਚ ਮਨੁੱਖ ਨੂੰ ਹੈਵਾਨ ਬਣਾਉਂਦੀ ਹੈ

ਆਧੁਨਿਕ ਸਮੇਂ ਜਦੋਂ ਮਨੁੱਖ ਵਿਗਿਆਨ, ਤਕਨਾਲੋਜੀ ਅਤੇ ਮਾਨਵਵਾਦੀ ਪ੍ਰਚਾਰ ਸਮੇਂ ਕਾਫ਼ੀ ਅੱਗੇ ਨਿਕਲ ਗਿਆ ਹੈ ਫਿਰ ਵੀ ਉਸ ਵਿੱਚਲੀ ਜਾਂਗਲੀ ਸੋਚ ਕਿਸੇ ਵੇਲੇ ਵੀ ਜਾਗ ਉੱਠਦੀ ਹੈ ਇਸਦੀ ਤਾਜ਼ਾ ਤਸਵੀਰ ਕੁਝ ਸਮੇਂ ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਸਾਫ਼ ਹੋ ਜਾਂਦੀ ਹੈਮਨੀਪੁਰ ਵਿੱਚ ਪਿਛਲੇ ਸਮੇਂ ਤੋਂ ਧਾਰਮਿਕ ਤੌਰ ’ਤੇ ਅਲੱਗ-ਅਲੱਗ ਭਾਈਚਾਰਿਆਂ ਵਿੱਚ ਹਿੰਸਕ ਤੇ ਸਾੜ-ਫੂਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਵਿੱਚ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਬਹੁਤ ਸਾਰੇ ਲੋਕ ਬੇਘਰ ਹੋ ਕੇ ਰਾਹਤ ਕੈਂਪਾ ਵਿੱਚ ਰਹਿ ਰਹੇ ਹਨਇਨ੍ਹਾਂ ਘਟਨਾਵਾਂ ਵਿੱਚ ਮਨੁੱਖਤਾ ਦੀ ਹੈਵਾਨੀਅਤ ਦੀ ਸਿਖਰ ਉਸ ਸਮੇਂ ਵਿਖਾਈ ਦਿੰਦੀ ਹੈ ਜਦੋਂ ਦੋਂਹ ਔਰਤਾਂ ਨੂੰ ਨਿਰਵਸਤਰ ਕਰਕੇ ਮਾਨਸਿਕ ਤੌਰ ’ਤੇ ਅੰਨ੍ਹੀ ਹੋਈ ਭੀੜ ਵੱਲੋਂ ਖੁੱਲ੍ਹੇਆਮ ਘੁਮਾਇਆ ਜਾਂਦਾ ਹੈਇਸ ਘਟਨਾ ਨੇ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ ਕਿ ਸੰਸਾਰ ਦੀ ਸਿਰਜਕ ਦੇਵੀ ਨਾਲ ਅਜਿਹਾ ਸਲੂਕ ਕਿਉਂ? ਇਸ ਤੋਂ ਪਹਿਲਾਂ ਖੇਡਾਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਲੜਕੀਆਂ ਨੂੰ ਰਾਜਨੀਤਕ ਸੱਤਾ ਦੇ ਹੰਕਾਰ ਕਾਰਨ ਇੱਕ ਸਾਂਸਦ ਵੱਲੋਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆਮਹੀਨਾ ਭਰ ਚੱਲੇ ਸੰਘਰਸ਼ ਦੇ ਬਾਵਜੂਦ ਉਨ੍ਹਾਂ ਪਹਿਲਵਾਨ ਖਿਡਾਰਨਾਂ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ, ਜਦੋਂ ਕਿ ਰਾਕਸ਼ਸ ਬਿਰਤੀ ਵਾਲਾ ਹੰਕਾਰਿਆ ਹੈਵਾਨ ਸ਼ਰੇਆਮ ਘੁੰਮ ਰਿਹਾ ਹੈ

ਮਨੁੱਖ ਦੇ ਸ਼ੈਤਾਨੀ ਰੂਪ ਵਾਲੀ ਇੱਕ ਹੋਰ ਘਟਨਾ ਹਰਿਆਣਾ ਦੇ ਨੂਹ ਇਲਾਕੇ ਵਿੱਚ ਵਾਪਰੀਧਾਰਮਿਕ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀਆਂ ਫ਼ਿਰਕੂ ਭਾਵਨਾਵਾਂ ਭੜਕਾਈਆਂ ਗਈਆਂਫਿਰ ਯਾਤਰਾ ਦੌਰਾਨ ਦੰਗਾ ਭੜਕਾਉਣ ਵਾਲੇ ਨਾਅਰੇ ਲਗਵਾਏਇਸ ਕਾਰਨ ਹਿੰਸਕ ਮਾਹੌਲ ਪੈਦਾ ਹੋਣ ਕਾਰਨ ਛੇ ਲੋਕ ਇਨ੍ਹਾਂ ਦੰਗਿਆਂ ਦੀ ਭੇਟ ਚੜ੍ਹ ਗਏਇਨ੍ਹਾਂ ਵਿੱਚ ਦੋ ਹੋਮਗਾਰਡ ਦੇ ਜਵਾਨ ਤੇ ਭੀੜ ਵੱਲੋਂ ਮਸਜਿਦ ਨੂੰ ਲਾਈ ਅੱਗ ਕਾਰਨ ਉਸ ਵਿੱਚ ਸ਼ਾਮਲ ਮੌਲਵੀ ਇਮਾਮ ਦੀ ਮੌਤ ਵੀ ਹੋ ਗਈਮਾਰਾ ਗਿਆ ਇਮਾਮ ਭਾਈਚਾਰੇ ਦਾ ਸੰਦੇਸ਼ ਦੇਣ ਵਾਲਾ ਇਨਸਾਨ ਸੀ, ਜਿਸ ਦੁਆਰਾ ਲਿਖੇ ਬੋਲ ਸਨ ਕਿ “ਅੱਲਾ ਅਜਿਹਾ ਸਮਾਂ ਬਣਾ ਕਿ ਹਿੰਦੂ-ਮੁਸਲਿਮ ਇੱਕ ਥਾਲੀ ਵਿੱਚ ਬੈਠ ਕੇ ਖਾਣਾ ਖਾਣ।” ਇਹ ਜਾਣਬੁੱਝ ਕੇ ਭਾਈਚਾਰਕ ਸਾਂਝ ਨੂੰ ਤੋੜਨ ਲਈ ਭੜਕਾਈ ਹਿੰਸਾ ਹੈਵਾਨ ਲੋਕਾਂ ਦੀ ਸਾਜ਼ਿਸ਼ ਹੈ, ਜੋ ਮਨੁੱਖਤਾ ਦੇ ਦੁਸ਼ਮਣ ਹਨ

ਤੀਸਰੀ ਘਟਨਾ ਨੂੰ ਹਾਕਮ ਧਿਰ ਦੇ ਅੰਧ ਭਗਤ ਵੱਲੋਂ ਅੰਜਾਮ ਦਿੱਤਾ ਗਿਆ ਜਦੋਂ ਜੈਪੁਰ ਤੋਂ ਮੁੰਬਈ ਜਾ ਰਹੀ ਸੁਪਰਫਾਸਟ ਰੇਲਗੱਡੀ ਵਿੱਚ ਰੇਲ ਦੇ ਕਾਂਸਟੇਬਲ ਚੇਤਨ ਵੱਲੋਂ ਆਪਣੇ ਸਹਾਇਕ ਅਧਿਕਾਰੀ ਟੀਕਾ ਰਾਮ ਮੀਣਾ ਅਤੇ ਤਿੰਨ ਮੁਸਲਮਾਨ ਮੁਸਾਫਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆਮਾਰਨ ਤੋਂ ਬਾਅਦ ਉਸਨੇ ਵੀਡੀਓ ਸੰਦੇਸ਼ ਜ਼ਰੀਏ ਮਾਰਨ ਵਾਲਿਆਂ ਨੂੰ ਪਾਕਿਸਤਾਨ ਤੋਂ ਆਏ ਦੱਸਿਆ ਅਤੇ ਮੋਦੀ-ਜੋਗੀ ਨੂੰ ਵੋਟ ਦੇਣ ਲਈ ਕਿਹਾਇਹ ਘਟਨਾ ਤਾਂ ਵਾਪਰੀ ਕਿਉਂਕਿ ਮਰਨ ਵਾਲਾ ਚੇਤਨ ਦਾ ਸਹਾਇਕ ਅਧਿਕਾਰੀ ਟੀਕਾ ਰਾਮ ਮੀਣਾ ਮਨੁੱਖੀ ਏਕਤਾ ਦੀ ਗੱਲ ਕਰਦਾ ਸੀ, ਜਦੋਂਕਿ ਚੇਤਨ ਸਿਰਫ਼ ਇੱਕ ਫ਼ਿਰਕੇ ਦਾ ਕੱਟੜ ਹਿਮਾਇਤੀ ਸੀਫਿਰ ਦੋਨਾਂ ਵਿੱਚ ਬਹਿਸ ਹੋ ਗਈ ਜਿਸ ਕਾਰਨ ਚੇਤਨ ਅੰਦਰਲੀ ਹੈਵਾਨੀਅਤ ਚਾਰ ਮਨੁੱਖੀ ਜਾਨਾਂ ਨੂੰ ਲੈ ਕੇ ਠੱਲ੍ਹੀ

ਬਰੇਲੀ ਵਿੱਚ ਹਿੰਸਕ ਘਟਨਾ ਵਾਪਰਣ ਤੋਂ ਉਸ ਵੇਲੇ ਬਚਾ ਹੋ ਗਿਆ ਜਦੋਂ ਧਾਰਮਿਕ ਯਾਤਰਾ ਦੇ ਬਹਾਨੇ ਦੰਗਾ ਕਰਵਾਉਣ ਦੀ ਸਾਜ਼ਿਸ਼ ਮੌਕੇ ’ਤੇ ਕਾਰਵਾਈ ਕਰਕੇ ਰੋਕਣ ਵਾਲੇ ਐੱਸ ਐੱਸ ਪੀ ਪ੍ਰਭਾਕਰ ਚੌਧਰੀ ਦੁਆਰਾ ਨਾਕਾਮ ਕਰ ਦਿੱਤੀ ਗਈਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪ੍ਰਭਾਕਰ ਚੌਧਰੀ ਦਾ ਚਾਰ ਘੰਟਿਆਂ ਵਿੱਚ ਹੀ ਤਬਾਦਲਾ ਕਰ ਦਿੱਤਾ ਗਿਆ!

ਉਪਰੋਕਤ ਘਟਨਾਵਾਂ ਤੋਂ ਮਨੁੱਖ ਦੀ ਹੈਵਾਨੀਅਤ ਦਾ ਘਿਨਾਉਣਾ ਚਿਹਰਾ ਸਾਫ਼ ਵਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਦੂਸਰੇ ਮਨੁੱਖ ਦਾ ਖੂਨ ਵਹਾਉਣ ’ਤੇ ਉਤਾਰੂ ਹੋ ਜਾਂਦਾ ਹੈ ਇੱਕ ਪਿੰਡ, ਇੱਕ ਗਲੀ ਵਿੱਚ ਰਹਿ ਰਹੇ ਲੋਕ ਇੱਕ ਦੂਜੇ ਦੇ ਦੁਸ਼ਮਣ ਬਣਨ ਲੱਗਿਆਂ ਪਲ ਭਰ ਦਾ ਸਮਾਂ ਵੀ ਨਹੀਂ ਲੈਂਦੇਕਿਸੇ ਸਾਜ਼ਿਸ਼ ਤਹਿਤ ਪਾਈ ਸੋਸ਼ਲ ਮੀਡੀਆ ’ਤੇ ਵੀਡੀਓ ਨੂੰ ਬਿਨਾਂ ਸੋਚੇ ਵਿਚਾਰੇ ਆਪਣੇ ਹੀ ਗੁਆਂਢ ਵਿੱਚ ਰਹਿ ਰਹੇ ਦੂਸਰੇ ਧਰਮ ਦੇ ਲੋਕਾਂ ਸਾਹਮਣੇ ਅਸੀਂ ਤਲਵਾਰਾਂ ਖਿੱਚ ਲੈਂਦੇ ਹਾਂ, ਅਜਿਹਾ ਕਿਉਂ? ਸਾਡੇ ਘਰਾਂ ਵਿੱਚ ਵੀ ਔਰਤਾਂ ਵਸਦੀਆਂ ਹਨ ਪਰ ਪਰਾਈ ਇਸਤਰੀ ਪ੍ਰਤੀ ਸਾਡਾ ਨਜ਼ਰੀਆ ਵੱਖਰਾ ਕਿਉਂ? 1947 ਦੀ ਵੰਡ ਸਮੇਂ ਇੱਕ ਦੂਸਰੇ ਦੇ ਸਾਹਾਂ ਵਿਚਲੇ ਸਾਹ ਫਿਰਕੂ ਹਨੇਰੀ ਦਾ ਸ਼ਿਕਾਰ ਹੋ ਕੇ ਜ਼ਹਿਰੀਲੀ ਹਵਾ ਵਿੱਚ ਬਦਲ ਗਏ1984 ਸਮੇਂ ਇੱਕ ਦੂਜੇ ਦੇ ਘਰਾਂ ਦੇ ਸਾਂਝੇ ਪਾਣੀ ਵਿੱਚ ਅਜਿਹਾ ਜ਼ਹਿਰ ਘੁਲਿਆ ਜਿਸਦੇ ਕਾਰਨ ਹਜ਼ਾਰਾਂ ਲੋਕ ਸਦਾ ਦੀ ਨੀਂਦ ਸੌਂ ਗਏ2002 ਵਿੱਚ ਗੋਧਰਾ ਵਿਚਲੀ ਹਰਿਆਲੀ ਦੀ ਭਾਅ ਮਾਰਦੀ ਧਰਤੀ ਇੱਕਦਮ ਖੂਨ ਦੀ ਪਿਆਸੀ ਕਿਵੇਂ ਬਣ ਗਈ, ਪਤਾ ਹੀ ਨਾ ਲੱਗਿਆ

ਜਦੋਂ ਅਜਿਹਾ ਕੁਝ ਵਾਪਰਦਾ ਹੈ ਤਾਂ ਸੋਚਿਆ ਜਾ ਸਕਦਾ ਹੈ ਕਿ ਮਨੁੱਖ ਵਿੱਚ ਬਣਮਾਨਸ ਦੇ ਜੀਨਜ਼ ਅੱਜ ਵੀ ਵਸਦੇ ਹਨਜਿਹੜਾ ਮਨੁੱਖ ਇਨ੍ਹਾਂ ਨੂੰ ਕਾਬੂ ਵਿੱਚ ਰੱਖਦਾ ਹੈ, ਉਹ ਕਦੇ ਵੀ ਤੈਸ਼ ਵਿੱਚ ਨਹੀਂ ਆਉਂਦਾਉਸ ਵਿੱਚ ਸਹਿਣਸ਼ੀਲਤਾ, ਕਰੋਧ ਤੋਂ ਦੂਰ ਰਹਿਣ, ਧੀਰਜ, ਨਿਰਪੱਖ ਸੋਚ ਆਦਿ ਗੁਣ ਮੌਜੂਦ ਹੁੰਦੇ ਹਨਪਰ ਸੋਚਣ ਵਾਲੀ ਗੱਲ ਇਹ ਹੈ ਕਿ ਮਨੁੱਖ ਵਿਚਲੀ ਹੈਵਾਨੀ ਸੋਚ ਉਤਸ਼ਾਹਿਤ ਕਿਵੇਂ ਹੁੰਦੀ ਹੈ? ਇਸਦੇ ਕੁਝ ਕਾਰਨ ਹਨ ਜਿਵੇਂ ਕਿ ਸਾਡੇ ਸਮਾਜ ਦੀ ਪਛੜੀ ਤੇ ਗੈਰ ਵਿਗਿਆਨ ਸੋਚ, ਰੰਗ ਅਤੇ ਨਸਲੀ ਭੇਦਭਾਵ, ਧਰਮ ਤੇ ਜਾਤ ਦਾ ਪਾੜਾ, ਕਿਸੇ ਵੀ ਵਰਤਾਰੇ ਨੂੰ ਸਮਝਣ ਵਿੱਚ ਤਰਕਸ਼ੀਲਤਾ ਦੀ ਘਾਟ ਆਦਿ ਹਨਅਜਿਹੇ ਔਗੁਣਾਂ ਤੇ ਪਛੜੀ ਸੋਚ ਵਾਲੇ ਸਮਾਜ ਨੂੰ ਰਾਜਨੀਤੀ ਸਾਜ਼ਿਸ਼ ਕਦੇ ਵੀ ਉਸ ਵਿਚਲੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਹਿੰਸਕ ਬਣਾ ਸਕਦੀ ਹੈਉਪਰੋਕਤ ਬਿਆਨ ਕੀਤੀ ਹਰ ਘਟਨਾ ਪਿੱਛੇ ਰਾਜਨੀਤਕ ਸੋਚ ਕੰਮ ਕਰਦੀ ਨਜ਼ਰ ਆਉਂਦੀ ਹੈ ਅਤੇ ਭੜਕਣ ਵਾਲੇ ਲੋਕ ਬਿਨਾਂ ਸੋਚ ਵਿਚਾਰ ਦੇ ਅੰਨ੍ਹੀ ਭੀੜ ਬਣੇ ਵਿਖਾਈ ਦਿੰਦੇ ਹਨਹੁਣ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਲੋਕਾਂ ਦੀ ਅਜਿਹੀ ਸੋਚ ਕਿਵੇਂ ਬਣੀ? ਕਿਉਂ ਉਨ੍ਹਾਂ ਵਿੱਚ ਹਿੰਸਕ ਅਤੇ ਭੜਕਾਊ ਤੱਤ ਮੌਜੂਦ ਹਨ? ਦਰਅਸਲ ਪੁਰਾਤਨ ਕਾਲ ਤੋਂ ਹੀ ਧਰਮ ਦੇ ਅਖੌਤੀ ਰਹਿਬਰ ਬਣੇ ਮੰਨੂਵਾਦੀ ਸੋਚ ਵਾਲੇ ਲੋਕਾਂ ਦਾ ਸਮਾਜ ’ਤੇ ਪ੍ਰਭਾਵ ਰਿਹਾ ਹੈ, ਜਿਸ ਕਾਰਨ ਜਾਤ, ਧਰਮ, ਨਸਲ ਤੇ ਰੰਗ ਦੇ ਭੇਦਭਾਵ ਦਾ ਬੋਲਬਾਲਾ ਹੋਣ ਕਾਰਨ ਲੋਕਾਂ ਦੀ ਅਜਿਹੀ ਸੋਚ ਬਣੀਇਸ ਤੋਂ ਇਲਾਵਾ ਮੰਨੂਵਾਦੀ ਸੋਚ ਇਸਤਰੀ ਨੂੰ ਕੇਵਲ ਇੱਕ ਵਸਤੂ ਸਮਝਦੀ ਹੈ, ਜਿਸ ਕਾਰਨ ਉਸ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀਉਸ ਦਾ ਜੀਵਨ ਘਰ ਦਾ ਕੰਮ, ਬੱਚੇ ਪੈਦਾ ਕਰਨਾ, ਪਤੀ ਦੀ ਮੌਤ ਤੋਂ ਬਾਅਦ ਸਤੀ ਹੋ ਜਾਣ ਤਕ ਸੀਮਤ ਸੀ

ਅੰਤ ਵਿੱਚ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਤਰੱਕੀ ਦੇ ਯੁਗ ਵਿੱਚ ਸਮਾਜ ਭਾਵੇਂ ਕਿੰਨਾ ਵੀ ਅੱਗੇ ਨਿਕਲਣ ਆਇਆ ਹੈ ਪਰ ਬਹੁਗਿਣਤੀ ਵਿੱਚ ਅੱਜ ਵੀ ਸਿੱਖਿਆ ਪੱਖੋਂ ਊਣੀ ਸੋਚ ਘਰ ਕਰੀ ਬੈਠੀ ਹੈਰਾਜਨੀਤੀ ਵੀ ਅਜਿਹਾ ਚਾਹੁੰਦੀ ਹੈਰਾਜਨੀਤੀ ਦੀ ਵੱਧ ਤੋਂ ਵੱਧ ਕੋਸ਼ਿਸ਼ ਸਿੱਖਿਅਤ ਢਾਂਚੇ ਨੂੰ ਬਦਲ ਕੇ ਪੁਰਾਤਨ ਸੋਚ ਵੱਲ ਲਿਜਾਣ ਦੀ ਹੈਅੱਜ ਸਿੱਖਿਆ ਦੇ ਪਾਠਕ੍ਰਮ ਵਿੱਚੋਂ ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ, ਚਾਰਲਿਸਕ ਡਾਰਵਨ, ਮਹਾਤਮਾ ਗਾਂਧੀ ਅਤੇ ਹੋਰ ਨਿਰਪੱਖ ਸੋਚ ਰੱਖਣ ਵਾਲਿਆਂ ਦੇ ਪਾਠ ਬਾਹਰ ਕੀਤੇ ਜਾ ਰਹੇ ਹਨ ਅਤੇ ਇਸਦੇ ਸਥਾਨ ’ਤੇ ਅੰਧ ਵਿਸ਼ਵਾਸੀ ਤੇ ਭੇਦਭਾਵ ਕਰਨ ਵਾਲੇ ਪਾਠ ਸਿੱਖਿਆ ਦਾ ਹਿੱਸਾ ਬਣਾਏ ਜਾ ਰਹੇ ਹਨਸੋ, ਸਾਨੂੰ ਸੁਚੇਤ ਹੋਣ ਅਤੇ ਗੈਰ ਮਨੁੱਖੀ ਵਰਤਾਰਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਲੋੜ ਹੈ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4255)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author