HarnandSBhullar7ਦਰਅਸਲ ਸ਼੍ਰੇਣੀ ਅਤੇ ਇਲਾਕਾ ਰਹਿਤ ਸਮਾਜ ਹੀ ਵੈਰ ਵਿਰੋਧਭੇਦ-ਭਾਵ ਅਤੇ ਈਰਖਾ ਨੂੰ ਖਤਮ ਕਰ ਸਕਦਾ ...
(5 ਜੂਨ 2023)
ਇਸ ਸਮੇਂ ਮਹਿਮਾਨ: 271.


ਬ੍ਰਹਿਮੰਡ ਅਣਗਿਣਤ ਕਣਾਂ
, ਗੈਸਾਂ ਅਤੇ ਧੂੜ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਇੱਕ ਮਾਦੇ ਦੇ ਰੂਪ ਵਿੱਚ ਇਕੱਠਾ ਹੋਇਆਅਨੇਕਾਂ ਤਾਰੇ, ਉਲਕਾ ਪਿੰਡ, ਗ੍ਰਹਿ ਅਤੇ ਚੰਦਰਮਾ ਆਦਿ ਇਸ ਮਾਦੇ ਦਾ ਹਿੱਸਾ ਹਨਧਰਤੀ ਇਸ ਬ੍ਰਹਿਮੰਡ ਦਾ ਹੀ ਇੱਕ ਗ੍ਰਹਿ ਹੈਧਰਤੀ ਦਾ ਸੂਰਜ ਨਾਲੋਂ ਵੱਖ ਹੋਣਾ ਅਤੇ ਬਾਅਦ ਵਿੱਚ ਠੰਢੀ ਹੋਣ ਤਕ ਦਾ ਇੱਕ ਲੰਬਾ ਸਫਰ ਹੈਅਨੇਕਾਂ ਸੈੱਲ ਵਾਲੇ ਜੀਵ, ਜਾਨਵਰ ਅਤੇ ਜਾਨਵਰ ਤੋਂ ਵਿਕਸਤ ਹੋ ਕੇ ਮਨੁੱਖ ਬਣਨ ਤਕ ਕਰੋੜਾਂ ਸਾਲਾਂ ਦੀ ਪ੍ਰਕਿਰਿਆ ਹੈਅਫਰੀਕਾ ਦੇ ਜੰਗਲਾਂ ਤੋਂ ਨਿਕਲ ਕੇ ਮਨੁੱਖ ਸਾਰੀ ਦੁਨਿਆਂ ਵਿੱਚ ਫੈਲਿਆਵੱਖ-ਵੱਖ ਸਥਾਨਾਂ ’ਤੇ ਵਸੇਬਾ ਹੋਣ ਤੋਂ ਬਾਅਦ ਉਸ ਦੇ ਜੀਵਨ ਵਿੱਚ ਠਹਿਰਾਅ ਆਇਆ ਤੇ ਉਸ ਨੇ ਸੋਚਣਾ ਸ਼ੁਰੂ ਕੀਤਾਕੂਕਾਂ-ਚੀਕਾਂ ਮਾਰਨ ਵਾਲੇ ਮਨੁੱਖ ਨੇ ਚਿੱਤਰ ਲਿੱਪੀ ਤੋਂ ਅੱਗੇ ਸ਼ਬਦਾਂ ਦਾ ਆਵਿਸ਼ਕਾਰ ਕੀਤਾਸ਼ਬਦਾਂ ਜ਼ਰੀਏ ਹੀ ਉਸ ਨੇ ਸਾਰੀ ਕਾਇਨਾਤ ਨੂੰ ਵਿਆਖਿਆਤ ਕੀਤਾ ਹੈ

ਭਾਰਤ ਵਿੱਚ ਵੀ ਵੱਖ-ਵੱਖ ਸਥਾਨਾਂ ਤੋਂ ਮਨੁੱਖ ਇੱਥੇ ਪਹੁੰਚਿਆਕੁਝ ਲੋਕ ਹਮਲਾਵਰ ਦੇ ਰੂਪ ਵਿੱਚ ਇੱਥੇ ਆਏ ਅਤੇ ਪੱਕੇ ਤੌਰ ’ਤੇ ਵਸ ਗਏਭਾਰਤੀ ਚਿੰਤਕਾਂ ਅਤੇ ਮਹਾਨ ਲੋਕਾਂ ਦੁਆਰਾ ਕੁਦਰਤ ਅਤੇ ਸਮਾਜ ਨਾਲ ਸੰਬੰਧਿਤ ਕਈ ਗ੍ਰੰਥ ਲਿਖੇ ਗਏਸਮੇਂ-ਸਮੇਂ ਕਈ ਮਹਾਨ ਮਨੁੱਖਾਂ ਨੇ ਜਨਮ ਲਿਆ, ਜਿਨ੍ਹਾਂ ਦੇ ਦਰਸਾਏ ਮਾਰਗ ਤੋਂ ਪ੍ਰਭਾਵਿਤ ਹੋ ਕੇ ਲੋਕ ਉਨ੍ਹਾਂ ਨਾਲ ਜੁੜਦੇ ਰਹੇਇਸ ਤੋਂ ਬਿਨਾਂ ਵੱਖ-ਵੱਖ ਕਿੱਤਿਆਂ ਨਾਲ ਜੁੜੇ ਲੋਕ ਅੱਗੇ ਜਾਤਾਂ-ਉਪਜਾਤਾਂ ਵਿੱਚ ਵੀ ਵੰਡੇ ਗਏਇਸ ਤਰ੍ਹਾਂ ਹੀ ਉਨ੍ਹਾਂ ਦੇ ਵੱਖੋ ਵੱਖ ਇਲਾਕੇ, ਬੋਲੀਆਂ, ਰੀਤੀ ਰਿਵਾਜ ਅਤੇ ਸੱਭਿਆਚਾਰ ਬਣ ਗਏਫਿਰ ਸਮੇਂ ਮੁਤਾਬਕ ਵੱਖ-ਵੱਖ ਰਾਜਾਂ ਦੇ ਵੰਸ਼ ਬਣੇ ਅਤੇ ਉਨ੍ਹਾਂ ਦੇਸ਼ ਦੇ ਹਰ ਕੋਨੇ ਨੂੰ ਆਪਣੀ ਸਲਤਨਤ ਬਣਾ ਲਿਆਵੱਖ-ਵੱਖ ਹਮਲਾਵਰਾਂ ਦਾ ਭਾਰਤ ਵਿੱਚ ਆਗਮਨ ਅਤੇ ਇੱਥੇ ਆ ਕੇ ਵਸਣ ਕਾਰਨ ਹੋਰ ਧਰਮ ਅਤੇ ਨਸਲਾਂ ਦੇ ਲੋਕ ਭਾਰਤੀ ਲੋਕਾਂ ਵਿੱਚ ਰਲਮਿਲ ਗਏਇਸ ਤੋਂ ਅੱਗੇ ਯੂਰਪੀ ਸ਼ਕਤੀਆਂ ਦਾ ਭਾਰਤ ਵਿੱਚ ਆਉਣ ਅਤੇ ਇੱਥੋਂ ਦੇ ਸਮਾਜ ਅਤੇ ਰਾਜਨੀਤੀ ਨੂੰ ਨਵੀਂ ਦਿਸ਼ਾ ਪ੍ਰਧਾਨ ਕਰਨਾ ਇੱਕ ਵੱਖਰਾ ਇਤਿਹਾਸ ਹੈਕੁੱਲ ਮਿਲਾ ਕੇ ਭਾਰਤ ਵੱਖ-ਵੱਖ ਧਰਮਾਂ, ਜਾਤਾਂ, ਨਸਲਾਂ ਅਤੇ ਸੱਭਿਆਚਾਰਾਂ ਦਾ ਦੇਸ਼ ਬਣ ਗਿਆ

ਰਾਜਨੀਤੀ ਅਤੇ ਉਨ੍ਹਾਂ ਨਾਲ ਮਿਲੇ, ਧਰਮ ਤੇ ਜਾਤ ਪ੍ਰਤੀ ਕੱਟੜ ਮਾਨਸਿਕਤਾ ਵਾਲੇ ਲੋਕਾਂ ਨੇ ਆਪਣੇ ਮੁਫ਼ਾਦਾਂ ਦੀ ਪੂਰਤੀ ਲਈ ਸਮਾਜ ਵਿੱਚ ਰਹਿੰਦੇ ਲੋਕਾਂ ਨੂੰ ਪੁਰਾਤਪਾ ਕੇ ਗੁਮਰਾਹ ਕਰਦੇ ਹਨ, ਕਿ ਉਹ ਦੂਸਰੇ ਖਿੱਤੇ ਜਾਂ ਧਰਮ ਦੇ ਲੋਕਾਂ ਤੋਂ ਵੱਖ ਹਨ, ਜਿਨ੍ਹਾਂ ਦਾ ਦੂਸਰੇ ਧਰਮ ਜਾਂ ਖਿੱਤੇ ਦੇ ਲੋਕਾਂ ਨਾਲ ਕੋਈ ਵਾਹ ਵਾਸਤਾ ਨਹੀਂਇਹ ਨ ਸਮੇਂ ਤੋਂ ਲੈ ਕੇ ਅੱਜ ਤਕ ਵੰਡ ਕੇ ਰੱਖਿਆ ਹੈ। ਅਜਿਹੇ ਲੋਕ ਸਮਾਜ ਨੂੰ ਕੁਰਾਹੇ ਪਾਉਣ ਲਈ ਇਤਿਹਾਸ ਨੂੰ ਤੋੜ-ਮਰੋੜ ਕੇ ਇੱਕ ਖਿੱਤੇ ਦੇ ਲੋਕਾਂ ਨੂੰ ਗਲਤ ਜੰਜਾਲ ਵਿੱਚ ਲੋਕ ਸਾਜ਼ਿਸ਼ ਤਹਿਤ ਧਰਮ ਅਤੇ ਜਾਤ ਦੇ ਨਾਂ ’ਤੇ ਲੋਕਾਂ ਵਿੱਚ ਆਪਸੀ ਵੈਰ ਪਵਾ ਕੇ ਦੰਗੇ ਕਰਵਾਉਂਦੇ ਅਤੇ ਨਿਹੱਥੇ ਲੋਕਾਂ ਦਾ ਕਤਲੇਆਮ ਕਰਵਾਉਂਦੇ ਹਨ ਸਾਜ਼ਿਸ਼ ਦੇ ਅਜਿਹੇ ਜੰਜਾਲ ਵਿੱਚ ਫਸੇ ਲੋਕ ਆਪਣੇ ਧਰਮ, ਜਾਤ, ਬੋਲੀ ਅਤੇ ਇਲਾਕੇ ਨੂੰ ਦੂਸਰਿਆਂ ਤੋਂ ਉੱਤਮ ਮੰਨਦੇ ਅਤੇ ਦੂਸਰੇ ਫ਼ਿਰਕਿਆਂ ਪ੍ਰਤੀ ਨਫ਼ਰਤੀ ਭਾਵ ਰੱਖਦੇ ਹਨਆਪਸੀ ਨਫ਼ਰਤ ਅਤੇ ਵੰਡੀਆਂ ਦਾ ਫਾਇਦਾ ਮਾੜੀ ਰਾਜਨੀਤਕ ਸੋਚ ਵਾਲੇ ਚੁੱਕਦੇ ਹਨਜੋਤੀਬਾ ਫੂਲੇ ਦਾ ਕਥਨ ਹੈ, “ਜੋ ਧਰਮ ਮਨੁੱਖ ਨੂੰ ਮਨੁੱਖ ਨਾ ਮੰਨ ਕੇ ਭੇਦਭਾਵ ਕਰਦਾ ਹੈ, ਉਸ ਨੂੰ ਡਰਾਉਂਦਾ ਹੈ, ਮੈਂ ਉਸ ਧਰਮ ਨੂੰ ਨਹੀਂ ਮੰਨਦਾ” ਇਸ ਦਾ ਭਾਵ ਹੈ ਕਿ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਅਤੇ ਧਰਮ ਦੇ ਨਾਂ ’ਤੇ ਕੋਈ ਵੈਰ ਭਾਵ ਨਹੀਂ ਰੱਖਣਾ ਚਾਹੀਦਾਸਾਡਾ ਦੇਸ਼ ਇੱਕ ਮਾਲਾ ਦੇ ਮਣਕਿਆਂ ਦੀ ਤਰ੍ਹਾਂ ਬਾਗ਼ ਵਿੱਚ ਖਿੜੇ ਬਹੁਭਾਂਤੀ ਫੁੱਲਾਂ ਅਤੇ ਪੌਦਿਆਂ ਵਾਂਗ ਹੈ ਜਿਸ ਵਿੱਚ ਬਹੁ ਧਰਮਾਂ, ਵਿਚਾਰਧਾਰਾਵਾਂ, ਨਸਲਾਂ, ਬੋਲੀਆਂ, ਪਕਵਾਨ, ਪਹਿਰਾਵੇ ਅਤੇ ਸੱਭਿਆਚਾਰਾਂ ਆਦਿ ਦਾ ਵਸੇਬਾ ਹੈ

ਜਦੋਂ ਅਸੀਂ ਕੁਦਰਤੀ ਨਿਯਮਾਂ ਦੁਆਰਾ ਹੋਏ ਮਨੁੱਖੀ ਵਿਕਾਸ ਵੱਲ ਵੇਖਦੇ ਹਾਂ ਤਾਂ ਸਾਨੂੰ ਸਾਰੀ ਲੋਕਾਈ ਇੱਕ ਬਰਾਬਰ ਨਜ਼ਰ ਆਉਂਦੀ ਹੈਧਰਮ, ਜਾਤ, ਨਸਲ, ਇਲਾਕੇ ਆਦਿ ਬਾਅਦ ਦੀ ਗੱਲ ਹਨਸਾਡੇ ਗੁਰੂਆਂ ਨੇ ਵੀ ਸਭ ਨੂੰ ਇੱਕੋ ਕੁਦਰਤ ਦੇ ਬੰਦੇ ਸਮਝ ਕੇ ਜੀਵਨ ਸਫਲਾ ਕਰਨ ਦੀ ਜਾਚ ਦੱਸੀ ਹੈਇਸ ਲਈ ਮਨੁੱਖ ਦਾ ਦ੍ਰਿਸ਼ਟੀਕੋਣ ਧਰਤੀ ’ਤੇ ਰਹਿ ਰਹੀ ਸਾਰੀ ਲੋਕਾਈ ਨੂੰ ਇੱਕ ਨਜ਼ਰ ਨਾਲ ਵੇਖਣ ਵਾਲਾ ਹੋਣਾ ਚਾਹੀਦਾ ਹੈਵੱਖੋ ਵੱਖ ਇਲਾਕੇ, ਧਰਮ, ਵਿਚਾਰਧਾਰਾ ਅਤੇ ਲਹਿਰ ਨਾਲ ਜੁੜੇ ਹੋਣ ਤੋਂ ਇਲਾਵਾ ਸਾਨੂੰ ਦੂਸਰੀਆਂ ਵਿਚਾਰਧਾਰਾਵਾਂ ਅਤੇ ਇਲਾਕਿਆਂ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ; ਜਦਕਿ ਦੂਸਰੇ ਇਲਾਕੇ ਅਤੇ ਵਿਚਾਰਧਾਰਾ ਪੱਖੋਂ ਲੋਕਾਂ ਪ੍ਰਤੀ ਨਫ਼ਰਤੀ ਭਾਵ ਰੱਖਣਾ ਕੁਦਰਤੀ ਅਸੂਲ ਦੇ ਖਿਲਾਫ਼ ਹੈ

ਕੁਦਰਤ ਦੇ ਕਾਨੂੰਨ ਮੁਤਾਬਕ ਸਾਰੇ ਮਜ਼ਹਬ, ਮੁਲਕ, ਜਾਤਾਂ ਅਤੇ ਜਮਾਤਾਂ ਵਿੱਚ ਕੋਈ ਫਰਕ ਨਹੀਂ; ਸਾਰਾ ਸੰਸਾਰ ਇੱਕ ਨੂਰ ਤੋਂ ਉਪਜਿਆ ਹੈਸੂਰਜ ਅਤੇ ਚੰਦ ਇਸ ਧਰਤੀ ਨੂੰ ਰੌਸ਼ਨ ਕਰਦੇ ਹਨਧਰਤੀ ਸਭ ਦੀ ਮਾਂ ਹੈ; ਇਸ ’ਤੇ ਰਹਿੰਦੇ ਸਾਰੇ ਮਨੁੱਖ ਇਸਦੇ ਬੱਚੇ ਹਨਇਹ ਵਿਸ਼ਵ ਭਾਈਚਾਰੇ ਦਾ ਸਭ ਤੋਂ ਵੱਡਾ ਪ੍ਰਮਾਣ ਹੈਦਰਅਸਲ ਸ਼੍ਰੇਣੀ ਅਤੇ ਇਲਾਕਾ ਰਹਿਤ ਸਮਾਜ ਹੀ ਵੈਰ ਵਿਰੋਧ, ਭੇਦ-ਭਾਵ ਅਤੇ ਈਰਖਾ ਨੂੰ ਖਤਮ ਕਰ ਸਕਦਾ ਹੈਅੱਜ ਲੋੜ ਹੈ ਮਨੁੱਖਤਾ ਦੀ ਬਰਾਬਰੀ ਅਤੇ ਖੁਸ਼ਹਾਲੀ ਦਾ ਰਾਹ ਸਿਰਜਣ ਦੀ। ਇਹ ਤਾਂ ਹੀ ਸਿਰਜਿਆ ਜਾ ਸਕਦਾ ਹੈ ਜੇ ਅਸੀਂ ਵਖਰੇਵਿਆਂ ਨੂੰ ਖਤਮ ਕਰਕੇ ਸਮੁੱਚੇ ਸੰਸਾਰ ਨੂੰ ਵੰਨ-ਸਵੰਨਤਾ ਅਤੇ ਅਕਾਸ਼ ਦੇ ਤਾਰਿਆਂ ਵਾਂਗ ਬਰਾਬਰ ਇੱਕੋ ਧਰਤੀ ਦੇ ਜਾਏ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਅਸੀਂ ਸਾਰਿਆਂ ਨੂੰ ਗਲਵੱਕੜੀ ਪਾ ਕੇ ਆਪਣੇ ਕਲਾਵੇ ਵਿੱਚ ਲਵਾਂਗੇ, ਮੁਹੱਬਤ ਦੀ ਬਰਸਾਤ ਹੋਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4013)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author