HarnandSBhullar7ਹਰਿਆਣਾ ਦੇ ਲੋਕਾਂ ਵੱਲੋਂ ਪੰਜਾਬ ਤੋਂ ਆਏ ਕਿਸਾਨਾਂ ਦਾ ਹਰ ਪੱਖੋਂ ਖਿਆਲ ...
(5 ਦਸੰਬਰ 2020)

 

ਜਿਹੜੇ ਕਿਸਾਨਾਂ ਨੂੰ ਅਨਪੜ੍ਹ, ਬੇਸਮਝ, ਪੱਠੇ ਵੱਢ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ, ਉਨ੍ਹਾਂ ਅੱਜ ਭਾਰਤੀ ਸਰਕਾਰ ਦੀਆਂ ਵੰਡ ਪਾਊ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਸਮਝ ਕੇ ਸਾਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਜਵਾਨਾਂ ਅਤੇ ਲੋਕਪੱਖੀ ਬੁੱਧੀਜੀਵੀਆਂ ਨੂੰ ਇੱਕ ਮੰਚ ’ਤੇ ਲਿਆ ਖੜ੍ਹਾ ਕੀਤਾ ਹੈਖੇਤੀ, ਪਰਾਲੀ ਸਾੜਨ, ਬਿਜਲੀ ਅਤੇ ਮਜ਼ਦੂਰਾਂ ਆਦਿ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਖਿਲਾਫ਼ ਉਪਜਿਆ ਲੋਕ ਰੋਹ ਅੱਜ ਸੈਲਾਬ ਬਣ ਕੇ ਸਾਰੇ ਦੇਸ਼ ਵਿੱਚ ਫੈਲ ਚੁੱਕਾ ਹੈਪੰਜਾਬ-ਹਰਿਆਣਾ ਦੇ ਕਿਸਾਨਾਂ ਦੇ ਇਸ ਸੈਲਾਬ ਅੱਗੇ ਹਰਿਆਣਾ ਸਰਕਾਰ ਦੇ ਬੈਰੀਕੇਡ ਹਵਾ ਵਿੱਚ ਉੱਡ ਕੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਅੱਥਰੂ ਗੈਸ ਦੇ ਗੋਲੇ ਜਝਾਰੂ ਲੋਕਾਂ ਅੱਗੇ ਠੁੱਸ ਪੈ ਗਏ। ਲੋਹੇ ਵਰਗੇ ਫੋਲਾਦੀ ਹੱਥਾਂ ਨੂੰ ਪੱਥਰ ਰੋਕ ਨਾ ਸਕੇ। ਮਿੱਟੀ ਦੇ ਟਿੱਪਰਾਂ ਨੂੰ ਧੱਕ ਕੇ ਪਾਸੇ ਕਰਦਿਆਂ ਅਤੇ ਪੁੱਟੀਆਂ ਸੜਕਾਂ ਨੂੰ ਪੂਰਦਿਆਂ ਕ੍ਰਾਂਤੀਕਾਰੀ ਲੋਕਾਂ ਦਾ ਇਹ ਸੈਲਾਬ ਚਾਰੇ ਪਾਸਿਓਂ ਦਿੱਲੀ ਦੀਆਂ ਸਰਹੱਦਾਂ ਨੂੰ ਘੇਰ ਕੇ ਬਹਿ ਗਿਆ ਹੈ

ਇਸ ਅੰਦੋਲਨ ਦੇ ਫੈਲਾਅ ਦਾ ਵੱਡਾ ਕਾਰਨ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਸਰਕਾਰ ਦੇ ਰਾਜ ਵਿੱਚ ਧਰਮ ਅਤੇ ਜਾਤ ਦੇ ਨਾਂ ’ਤੇ ਦੇਸ਼ ਵਿੱਚ ਵਧ ਰਹੀਆਂ ਹਿੰਸਕ ਘਟਨਾਵਾਂ, ਨੋਟਬੰਦੀ ਤੇ ਜੀ.ਐੱਸ.ਟੀ ਕਾਰਨ ਵਧੀ ਬੇਰੁਜ਼ਗਾਰੀ, ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨਾ ਅਤੇ ਉੱਥੋਂ ਦੀਆਂ ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ ਬਾਹਰ ਕਰਨਾ, ਨਾਗਰਿਕਤਾ ਸੋਧ ਅਤੇ ਕੌਮੀ ਨਾਗਰਿਕਤਾ ਰਜਿਸਟਰ ਕਾਨੂੰਨ, ਬੁੱਧੀਜੀਵੀਆਂ ’ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲਾਂ ਵਿੱਚ ਡੱਕਣਾ ਆਦਿ ਵੀ ਹੈਮਾੜੀ ਆਰਥਿਕਤਾ ਦੇ ਝੰਬੇ ਕਿਸਾਨ, ਮਜ਼ਦੂਰ ਅਤੇ ਨੌਜਵਾਨਾਂ ਵੱਲੋਂ ਦਹਾਕਿਆਂ ਤੋਂ ਹੰਢਾਏ ਜਾ ਰਹੇ ਸੰਤਾਪ ਨੂੰ ਖੇਤੀ ਵਾਲੇ ਕਾਨੂੰਨਾਂ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ ਹੈ

26 ਅਤੇ 27 ਤਾਰੀਖ ਤੋਂ ਪੰਜਾਬ ਅਤੇ ਹਰਿਆਣਾ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਘਿਰਾਓ ਦੇ ਬਾਵਜੂਦ ਵੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਵਿੱਚ ਖੇਤੀ ਬਿੱਲਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਲਿਆ ਗਿਆ ਇੱਕ ਚੰਗਾ ਫ਼ੈਸਲਾ ਕਰਾਰ ਦਿੱਤਾ ਹੈਇਹ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਘਿਨਾਉਣੀ ਤਸਵੀਰ ਹੈ29 ਤਾਰੀਖ ਨੂੰ ਕੇਂਦਰ ਵੱਲੋਂ ਕਿਸਾਨਾਂ ਨੂੰ ਬੁਰਾੜੀ ਮੈਦਾਨ ਵਿੱਚ ਬਿਠਾ ਕੇ ਧਰਨਾ ਦੇਣ ਵਾਲੀ ਸ਼ਰਤ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ। ਦਿੱਲੀ ਦੇ ਪੰਜ ਮੁੱਖ ਮਾਰਗਾਂ ਨੂੰ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਰਾਜਾਂ ਦੇ ਸਹਿਯੋਗ ਨਾਲ ਬੰਦ ਕਰਕੇ ਧਰਨਾ ਦੇਣ ਦਾ ਐਲਾਨ ਕੀਤਾ ਹੈ

ਦਿੱਲੀ ਦੀ ਸਿੰਘੂ ਸਰਹੱਦ ’ਤੇ (ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਖੁਦ ਕਿਸਾਨ ਜਥੇਬੰਦੀ ਵਿੱਚ ਸ਼ਾਮਿਲ ਹੋਣ ’ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ) ਕਿਸਾਨਾਂ ਦੀ ਤਾਦਾਦ ਲਗਾਤਾਰ ਵਧ ਰਹੀ ਹੈ, ਜਿਸ ਨੂੰ ਵੇਖਦੇ ਹੋਏ ਹਰਿਆਣਾ ਦੇ ਲੋਕਾਂ ਵੱਲੋਂ ਪੰਜਾਬ ਤੋਂ ਆਏ ਕਿਸਾਨਾਂ ਦਾ ਹਰ ਪੱਖੋਂ ਖਿਆਲ ਰੱਖਿਆ ਜਾ ਰਿਹਾ ਹੈਉਨ੍ਹਾਂ ਵੱਲੋਂ ਆਰਜੀ ਫਲੱਸ਼ਾਂ ਤੇ ਬਾਥਰੂਮ ਬਣਾਏ ਜਾ ਰਹੇ ਹਨਹਰਿਆਣਾ ਦੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਆਏ ਕਿਸਾਨਾਂ ਨੂੰ ਆਪਣੇ ਘਰਾਂ ਵਿੱਚ ਨਹਾਉਣ ਜਾਂ ਕੱਪੜੇ ਧੋਣ ਦੀਆਂ ਸੇਵਾਵਾਂ ਦੇਣ ਨੂੰ ਵੀ ਤਿਆਰ ਹਨ

ਅੰਤਰਰਾਸ਼ਟਰੀ ਸੰਸਥਾ ਖਾਲਸਾ ਏਡ, ਅਖੰਡ ਕੀਰਤਨੀ ਜਥਾ ਦਿੱਲੀ, ਸ਼੍ਰੋਮਣੀ ਕਮੇਟੀ ਦਿੱਲੀ ਅਤੇ ਹੋਰ ਸੰਸਥਾਵਾਂ ਵੱਲੋਂ ਲੰਗਰ, ਚਾਹ-ਪਾਣੀ, ਦੁੱਧ, ਸਬਜ਼ੀ, ਫਲ ਅਤੇ ਕੰਬਲ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਦਵਾਈਆਂ ਦੀ ਸਹੂਲਤ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈਕਿਸਾਨਾਂ ਦੇ ਪੜ੍ਹਨ ਲਈ ਅਖ਼ਬਾਰ ਦੀ ਮੁਫ਼ਤ ਸੇਵਾ ਨਿਭਾਈ ਜਾ ਰਹੀ ਹੈ

ਕਿਸਾਨਾਂ ਨੇ ਟਰਾਲੀਆਂ ਵਿੱਚ ਹੀ ਕਮਰਿਆਂ ਵਰਗੀਆਂ ਸਹੂਲਤਾਂ ਬਣਾਈਆਂ ਹੋਈਆਂ ਹਨ, ਜਿਸ ਵਿੱਚ ਸੌਣ ਤੋਂ ਇਲਾਵਾ ਮੋਬਾਇਲ ਚਾਰਜਿੰਗ ਦੇ ਪ੍ਰਬੰਧ ਵੀ ਕੀਤੇ ਹਨਸੌਣ ਵਾਲੀ ਟਰਾਲੀ ਦੇ ਨਾਲ ਇੱਕ ਟਰਾਲੀ ਪਿੱਛੇ ਹੋਰ ਪਾਈ ਹੋਈ ਹੈ ਜਿਸ ਵਿੱਚ ਰਾਸ਼ਨ ਅਤੇ ਪਾਣੀ ਵਾਲੀਆਂ ਟੈਂਕੀਆਂ ਰੱਖੀਆਂ ਹਨਇਹ ਨਜ਼ਾਰਾ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਬਿਨਾਂ ਹਥਿਆਰਾਂ ਦੇ ਫੌਜ ਨੇ ਮੋਰਚਾ ਲਾਇਆ ਹੋਵੇਸਵੇਰੇ ਨਹਾਉਣ ਤੋਂ ਬਾਅਦ ਲੰਗਰ ਛਕ ਕੇ ਕਿਸਾਨ ਆਪਣੀਆਂ ਟਰਾਲੀਆਂ ਵਿੱਚੋਂ ਨਿਕਲ ਸਟੇਜ ਵਾਲੀ ਜਗ੍ਹਾ ਪਹੁੰਚ ਕੇ ਬੁਲਾਰਿਆਂ ਦੀਆਂ ਤਕਰੀਰਾਂ ਸੁਣਦੇ ਹਨਸਟੇਜਾਂ ’ਤੇ ਕਲਾਕਾਰ, ਲੇਖਕ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਹੋਰ ਵੀ ਨੌਜਵਾਨ ਸਭਾਵਾਂ ਦੇ ਕਾਰਕੁਨ ਪਹੁੰਚ ਰਹੇ ਹਨ

ਜਝਾਰੂ ਕਿਸਾਨਾਂ ਦੇ ਉਪਰੋਕਤ ਦਰਸਾਏ ਪ੍ਰਬੰਧ ਅਤੇ ਹੋਰ ਮਿਲ ਰਹੀਆਂ ਸਹੂਲਤਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੂੰ ਅੰਦੋਲਨ ਲੰਮੇ ਸਮੇਂ ਤਕ ਲਿਜਾਣਾ ਪਿਆ ਤਾਂ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨਜੇਕਰ ਅਜਿਹੀਆਂ ਸਹੂਲਤਾਂ ਨਾ ਵੀ ਹੁੰਦੀਆਂ ਤਾਂ ਵੀ ਉਹ ਦਿਲਾਂ ਵਿੱਚ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਸਮੋਈ ਬੈਠੇ ਹਨ। ਉਹ ਕਿਸੇ ਵੀ ਕਠਿਨ ਸਥਿਤੀ ਨੂੰ ਹੱਸ ਕੇ ਕਬੂਲ ਕਰਨ ਵਾਲੇ ਹਨਉਹ ਦਸ ਗੁਰੂਆਂ ਨੂੰ ਪ੍ਰਣਾਏ ਹੋਏ ਹਨਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਅਜੀਤ ਸਿੰਘ, ਸ਼ਹੀਦ ਕਰਤਾਰ ਸਿੰਘ ਵਰਗੇ ਗਦਰੀ ਬਾਬੇ, ਸ਼ਹੀਦ ਭਗਤ ਸਿੰਘ ਅਤੇ ਉੂਧਮ ਸਿੰਘ ਉਨ੍ਹਾਂ ਦੇ ਮਹਾਂ ਨਾਇਕ ਹਨਇਨ੍ਹਾਂ ਨਾਇਕਾਂ ਦੀ ਵਿਚਾਰਧਾਰਾ ਨੂੰ ਇਹ ਯੋਧੇ ਆਪਣੇ ਨਾਲ ਲੈ ਕੇ ਤੁਰੇ ਹਨ ਅਤੇ ਸ਼ਾਂਤਮਈ ਢੰਗ ਨਾਲ ਆਪਣੇ ਹੱਕ ਮੰਗ ਰਹੇ ਹਨ। ਇਹ ਜਝਾਰੂ ਲੋਕ ਮੀਡੀਆ ਦੇ ਸਵਾਲਾਂ ਦਾ ਜਵਾਬ ਵੀ ਬੜੀ ਸੂਝ ਨਾਲ ਦੇ ਰਹੇ ਹਨ

ਇੱਥੇ ਮੋਦੀ ਦੇ ਗੋਦੀ ਮੀਡੀਆ ਦਾ ਵਿਰੋਧ ਵੀ ਦੇਖਣ ਨੂੰ ਮਿਲਦਾ ਹੈ ਪ੍ਰੰਤੂ ਜਥੇਬੰਦੀਆਂ ਵੱਲੋਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਗੋਦੀ ਮੀਡੀਆ ਨੂੰ ਤਾੜਨਾ ਕੀਤੀ ਹੈ ਕਿ ਉਹ ਦੇਸ਼ ਦੇ ਦੂਜੇ ਰਾਜਾਂ ਦੇ ਕਿਸਾਨਾਂ ਦੀ ਵੀ ਕਵਰੇਜ ਕਰੇ ਕਿਉਂਕਿ ਗੋਦੀ ਮੀਡੀਆ ਅਜਿਹਾ ਪ੍ਰਭਾਵ ਬਣਾ ਰਿਹਾ ਹੈ ਜਿਵੇਂ ਪੰਜਾਬ ਦੇ ਕਿਸਾਨ ਹੀ ਅੰਦੋਲਨ ਕਰ ਰਹੇ ਹੋਣਇਸ ਤੋਂ ਇਲਾਵਾ ਦਰਬਾਰੀ ਮੀਡੀਆ ਵੱਲੋਂ ਇਸ ਅੰਦੋਲਨ ਨੂੰ ਆਤੰਕਵਾਦੀਆਂ ਦਾ ਅੰਦੋਲਨ ਕਿਹਾ ਜਾ ਰਿਹਾ ਹੈਦਰਅਸਲ ਭਾਜਪਾ ਅਤੇ ਉਸਦੇ ਗੋਦੀ ਮੀਡੀਆ ਵੱਲੋਂ ਹੱਕ ਮੰਗ ਰਹੇ ਜਾਂ ਸਰਕਾਰੀ ਨੀਤੀਆਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਆਤੰਕਵਾਦੀ, ਮਾਓਵਾਦੀ, ਟੁਕੜੇ-ਟੁਕੜੇ ਗੈਂਗ, ਦੇਸ਼ ਧਰੋਹੀ ਵਰਗੇ ਸ਼ਬਦਾਂ ਨਾਲ ਬੁਲਾਇਆ ਜਾਂਦਾ ਹੈ ਜਾਂ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਜਾਂਦੀ ਹੈਇਸ ਨੂੰ ਅਸੀਂ ਲੋਕਤੰਤਰ ਦਾ ਕਤਲ ਕਹਿ ਸਕਦੇ ਹਾਂਸਰਕਾਰ ਅਤੇ ਮੀਡੀਆ ਵੱਲੋਂ ਵਰਤੇ ਅਜਿਹੇ ਸ਼ਬਦ ਲੋਕ ਰੋਹ ਨੂੰ ਹੋਰ ਉਬਾਲਾ ਦਿੰਦੇ ਹਨ

ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਅੱਜ ਦਾ ਕਿਸਾਨ ਅੰਦੋਲਨ ਇੱਕ ਨਵਾਂ ਇਤਿਹਾਸ ਰਚ ਰਿਹਾ ਹੈਇਹ ਦੇਸ਼ ’ਤੇ ਕਾਬਜ਼ ਹੋ ਰਹੀਆਂ ਕਾਰਪੋਰੇਟ ਕੰਪਨੀਆਂ, ਹਿਟਲਰਸ਼ਾਹੀ, ਵੰਡਣ ਵਾਲੀ ਅਤੇ ਵਾਅਦੇ ਕਰਕੇ ਮੁਕਰਨ ਵਾਲੀ ਰਾਜਨੀਤੀ ਦੇ ਖਿਲਾਫ਼ ਇਨਕਲਾਬ ਹੈ, ਜੋ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚ ਗਿਆ ਹੈ ਅਤੇ ਹਰ ਕਿਰਤੀ ਨੂੰ ਸੁਚੇਤ ਕਰ ਰਿਹਾ ਹੈਇਸ ਸਮੁੰਦਰ ਵਿੱਚ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਅਤੇ ਆਪਣੇ ਹੱਕੀ ਮੰਗਾਂ ਲਈ ਲੜਨ ਵਾਲੇ ਹਾਜ਼ਰੀ ਲਵਾ ਕੇ ਮਾਣ ਮਹਿਸੂਸ ਕਰ ਰਹੇ ਹਨਇਸ ਅੰਦੋਲਨ ਤੋਂ ਬਾਅਦ ਦੇਸ਼ ਵਿੱਚ ਸਿਆਸਤ ਦਾ ਰੂਪ ਬਦਲਣਾ ਵੀ ਸੰਭਵ ਹੈਹੁਣ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਥਿਆਉਣ ਵਾਲੇ ਲੋਕਾਂ ਦਾ ਸਮਾਂ ਖਤਮ ਹੋ ਜਾਵੇਗਾ ਕੁਝ ਸਮੇਂ ਬਾਅਦ ਦੇਸ਼ ਵਿੱਚ ਲੋਕ ਭਲਾਈ ਵਾਲੀਆਂ ਪਾਰਟੀਆਂ ਪੈਦਾ ਹੋਣਗੀਆਂਅਸੀਂ ਆਸ ਕਰਦੇ ਹਾਂ ਕਿ ਆਪਣੇ ਹੱਕਾਂ ਲਈ ਚੱਲ ਰਹੀ ਲੜਾਈ ਜ਼ਰੂਰ ਜਿੱਤਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2447)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author