Sukirat7ਜਨਤਾ ਨੂੰ ਅਸੀਂ ਤੇ ਉਹ’ ਦੇ ਖਾਨਿਆਂ ਵਿੱਚ ਵੰਡ ਕੇ ਹਰ ਵਿਦਰੋਹ ਨੂੰ ਦਬਾਉਣ ...
(12 ਫਰਵਰੀ 2021)
(ਸ਼ਬਦ: 1170)

 

ਪਿਛਲੇ 73 ਸਾਲਾਂ ਵਿੱਚ ਕਈ ਸਰਕਾਰਾਂ ਆਈਆਂ, ਤੇ ਗਈਆਂਹਰ ਸਰਕਾਰ ਦਾ ਟੀਚਾ ਵੱਧ ਤੋਂ ਵੱਧ ਸਮੇਂ ਲਈ ਸੱਤਾ ਉੱਤੇ ਆਪਣੇ ਕਬਜ਼ੇ ਨੂੰ ਕਾਇਮ ਰੱਖਣਾ ਹੁੰਦਾ ਹੈ, ਜਿਸ ਲਈ ਉਹ ਚੰਗੇ, ਮਾੜੇ, ਜਾਇਜ਼, ਨਾਜਾਇਜ਼ ਹਰ ਕਿਸਮ ਦੇ ਹਰਬੇ ਨੂੰ ਵਰਤਦੀਆਂ ਹਨਪਰ ਮੁਲਕ ਦੇ ਆਜ਼ਾਦ ਹੋਣ ਮਗਰੋਂ ਇਹ ਪਹਿਲੀ ਸਰਕਾਰ ਹੈ ਜਿਹੜੀ ਪਾੜੋ ਤੇ ਰਾਜ ਕਰੋਵਾਲੀ ਨੀਤੀ ਨੂੰ ਆਪਣੇ ਦਾਬੇ ਨੂੰ ਕਾਇਮ ਰੱਖਣ ਦੇ ਮੂਲ-ਮੰਤਰ ਵਜੋਂ ਵਰਤ ਰਹੀ ਹੈ

ਇਸ ਨੀਤੀ ਦਾ ਨੰਗਾ-ਚਿੱਟਾ ਰੂਪ ਦੇਸ ਦੀ ਸਭ ਤੋਂ ਵੱਡੀ ਘਟਗਿਣਤੀ - ਮੁਸਲਮਾਨਾਂ - ਨੂੰ ਵੱਖਰੇ ਤੇ ਵਿਦੇਸ਼ੀ ਅਤੇ ਹਿੰਦੂਆਂ ਲਈ ਖ਼ਤਰਾ ਸਿੱਧ ਕਰਕੇ ਹਰ ਕਿਸਮ ਦੀ ਹਿੰਦੂ ਵੋਟ ਨੂੰ ਇੱਕੋ ਪਾਰਟੀ ਦੀ ਸ਼ਰਣ ਹੇਠ ਇਕੱਤਰ ਕਰੀ ਰੱਖਣ ਦੀਆਂ ਰੋਜ਼ ਨਵੇਂ ਰੂਪ ਧਾਰਦੀਆਂ ਕੋਸ਼ਿਸ਼ਾਂ ਹਨਲਵ ਜਿਹਾਦ, ਗਊਆਂ-ਖਾਣੇ, ਪਾਕਿਸਤਾਨ-ਪ੍ਰੇਮੀ ਵਰਗੇ ਦੁਸ਼-ਪਰਚਾਰ ਦੀਆਂ ਮਿਸਾਲਾਂ ਹੁਣ ਇੰਨੀਆਂ ਆਮ ਹਨ ਅਤੇ ਸਪਸ਼ਟ ਦਿਸਦੀਆਂ ਹਨ ਕਿ ਉਨ੍ਹਾਂ ਵਲ ਧਿਆਨ ਦਿਵਾਉਣ ਦੀ ਵੀ ਲੋੜ ਨਹੀਂ ਰਹੀ

ਮੁਸਲਮਾਨਾਂ (ਤੇ ਲੋੜ ਪੈਣ ’ਤੇ ਕ੍ਰਿਸਤਾਨਾਂ ਅਤੇ ਹੋਰ ਘਟਗਿਣਤੀਆਂ) ਦੇ ਧਾਰਮਕ ਵਖਰੇਵੇਂ ਕਾਰਨ ਭੋਲੇ ਲੋਕਾਂ ਦੇ ਮਨਾਂ ਵਿੱਚ ਉਨ੍ਹਾਂ ਵਿਰੁੱਧ ਨਫ਼ਰਤ ਉਪਜਾਉਣਾ ਔਖਾ ਨਹੀਂ ਸੀ ਪਰ ਸਰਕਾਰ ਸਾਹਮਣੇ ਸਮੱਸਿਆ ਸੀ ਕਿ ਅਜਿਹੇ ਲੋਕਾਂ ਦਾ ਕੀ ਕੀਤਾ ਜਾਵੇ ਜੋ ਹਿੰਦੂ ਤਾਂ ਹਨ, ਪਰ ਹਿੰਦੂਤਵਵਾਦੀ ਨਹੀਂਅਜਿਹੇ ਲੋਕਾਂ ਨਾਲ ਨਜਿੱਠਣ ਲਈ ਰਾਸ਼ਟਰ-ਪ੍ਰੇਮ ਦੀ ਨਵੀਂ ਪਰਿਭਾਸ਼ਾ ਘੜੀ ਗਈ, ਹਰ ਕਿਸਮ ਦੀ ਵਿਰੋਧੀ ਸੁਰ ਨੂੰ ਦੇਸ਼ ਵਿਰੋਧੀ ਗਰਦਾਨ ਕੇ, ਤਿਰੰਗੇ ਝੰਡੇ ਨੂੰ ਹਥਿਆਰ ਤੇ ਢਾਲ, ਦੋਵੇਂ ਤਰ੍ਹਾਂ ਵਰਤਿਆ ਜਾਣ ਲੱਗਾਅਦਾਲਤ ਵਿੱਚ ਆ ਕੇ, ਪੁਲਿਸ ਤੇ ਜੱਜਾਂ ਦੀ ਹਾਜ਼ਰੀ ਵਿੱਚ ਕਨ੍ਹਈਆ ਕੁਮਾਰ ਤੇ ਹਮਲਾ ਕਰਨ ਆਏ ਵਕੀਲਾਂ ਨੇ ਆਪਣੇ ਹੱਥ ਵਿੱਚ ਤਿਰੰਗਾ ਹੀ ਫੜਿਆ ਹੋਇਆ ਸੀਜਦੋਂ ਦਾਦਰੀ ਵਿੱਚ ਹੋਈ ਹਜੂਮੀ ਹਿੰਸਾ ਦੇ ਦੋਸ਼ੀ ਰਵੀਨ ਸਿਸੋਦੀਆ ਦੀ ਮੌਤ ਹੋਈ ਤਾਂ ਸਸਕਾਰ ਸਮੇਂ ਉਸਦੀ ਲੋਥ ਨੂੰ ਤਿਰੰਗੇ ਵਿੱਚ ਲਪੇਟ ਕੇ ਉਸ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆਤੇ 26 ਜਨਵਰੀ ਨੂੰ ਜਦੋਂ ਦੀਪ ਸਿੱਧੂ ਵਰਗੇ ਸਿਰਫਿਰਿਆਂ (ਜਾਂ ਸ਼ਾਇਦ ਸਿਰ ਫਿਰਾਉਣ ਲਈ ਭੇਜੇ ਗਿਆਂ) ਦੀ ਅਗਵਾਈ ਹੇਠ ਕੁਝ ਲੋਕਾਂ ਨੇ ਲਾਲ ਕਿਲੇ ’ਤੇ ਨਿਸ਼ਾਨ ਸਾਹਬ ਤੇ ਕਿਸਾਨ ਯੂਨੀਅਨ ਦਾ ਝੰਡਾ ਝੁਲਾ ਦਿੱਤੇ ਤਾਂ ਸੁਰੱਖਿਆ-ਤ੍ਰੇੜ ਕਾਰਨ ਹੋਈ (ਜਾਂ ਹੋਣ ਦਿੱਤੀ ਗਈ) ਇਸ ਵਾਰਦਾਤ ਨੂੰ ਤਿਰੰਗੇ ਦਾ ਅਪਮਾਨ ਕਹਿ ਕੇ ਦੇਸ ਭਰ ਵਿੱਚ ਕਿਸਾਨ ਅੰਦੋਲਨ ਵਿਰੋਧੀ ਰਾਏ ਲਾਮਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਇਸ ਤੱਥ ਨੂੰ ਦਬਾ ਕੇ ਕਿ ਨਾ ਤਾਂ ਨਿਸ਼ਾਨ ਸਾਹਬ ਖਾਲਿਸਤਾਨੀ ਝੰਡਾ ਹੈ, ਤੇ ਨਾ ਹੀ ਤਿਰੰਗੇ ਨੂੰ ਪਾੜਿਆ ਜਾਂ ਆਪਣੀ ਥਾਂ ਤੋਂ ਲਾਹਿਆ ਵੀ ਗਿਆ ਸੀਕਿਤੇ ਵਡੇਰੇ, ਕਿਤੇ ਪ੍ਰਭਾਵਸ਼ਾਲੀ ਸ਼ਾਂਤਮਈ ਟ੍ਰੈਕਟਰ ਮਾਰਚ ਨੂੰ ਅਣਡਿੱਠ ਕਰਦਿਆਂ, ਮੀਡੀਆ ਦਾ ਸਾਰਾ ਜ਼ੋਰ (ਤੇ ਸਾਰਾ ਚੀਕ-ਚਿਹਾੜਾ) ਤਿਰੰਗੇ ਦੇ ਅਪਮਾਨ ਦੀ ਘਟਨਾ ਵੱਲ ਕੇਂਦਰਤ ਕਰੀ ਰੱਖਿਆ ਗਿਆਨਾ ਸਿਰਫ਼ ਲੋਕ-ਰਾਏ ਨੂੰ ਕਿਸਾਨ ਅੰਦੋਲਨ ਦਾ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਸਗੋਂ ਅੰਦੋਲਨਕਾਰੀਆਂ ਨੂੰ ਦੁਫੇੜਨ ਅਤੇ ਪਾੜੋ ਤੇ ਰਾਜ ਕਰੋ ਵਾਲੀਨੀਤੀ ਨੂੰ ਵਰਤਣ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈਖਾਲਿਸਤਾਨੀ, ਮਾਓਵਾਦੀ, ਦੇਸ਼ ਧ੍ਰੋਹੀ, ਪੀਜ਼ੇ-ਖਾਣੀ ਕਿਸਾਨੀ ਵਰਗੇ ਲਕਬ ਵਰਤ ਕੇ ਅੰਦੋਲਨ ਨੂੰ ਤੋੜਨ ਅਤੇ ਜਨਤਾ ਅੰਦਰ ਅੰਦੋਲਨ ਵਿਰੁੱਧ ਰੋਸ ਉਪਜਾਉਣ ਦੀਆਂ ਕੋਸ਼ਿਸ਼ਾਂ ਤਾਂ ਪਹਿਲੇ ਦਿਨ ਤੋਂ ਜਾਰੀ ਸਨ ਹੀ

ਸਰਕਾਰ ਨੂੰ ਪੂਰੀ ਉਮੀਦ ਸੀ ਕਿ ਹੁਣ ਜ਼ਰੂਰ ਅੰਦੋਲਨ ਦੀ ਫੂਕ ਨਿਕਲ ਜਾਏਗੀ, ਪਰ ਇਹ ਤੀਰ ਵੀ ਖੁੰਢਾ ਹੀ ਸਾਬਤ ਹੋਇਆਪਾੜੋ ਤੇ ਰਾਜ ਕਰੋਵਾਲੀ ਨੀਤੀ ’ਤੇ ਟੇਕ ਰੱਖਣ ਵਾਲੀ, ਲੋਕਾਂ ਨੂੰ ਅਸੀਂ ਤੇ ਉਹ ਵਿੱਚ ਵੰਡ ਕੇ ਹਰ ਵਿਰੋਧ ਨੂੰ ਥਾਂਏਂ ਨੱਪਣ ਵਾਲੀ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰੋਹ ਦੇ ਕਿਸੇ ਵੀ ਪ੍ਰਗਟਾਵੇ ਨੂੰ ਭੰਡਣ ਲਈ ਨਵੇਂ ਤੋਂ ਨਵੇਂ ਵਿਸ਼ੇਸ਼ਣ ਘੜਦੀ ਆਈ ਹੈ: ਸਿਕੁਲਰ, ਜਿਹਾਦੀ, ਟੁਕੜੇ ਟੁਕੜੇ ਗੈਂਗ, ਆਤੰਕਵਾਦੀ, ਖਾਲਿਸਤਾਨੀ, ਮਾਓਵਾਦੀ, ਦੇਸ਼ ਧ੍ਰੋਹੀ ਵਗੈਰਾ ਵਗੈਰਾਪਰ ਹੁਣ ਜਦੋਂ ਇਨ੍ਹਾਂ ਵਿੱਚੋਂ ਇੱਕ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ ਤਾਂ ਭਾਸ਼ਾ-ਘਾੜੇ ਪ੍ਰਧਾਨ ਮੰਤਰੀ ਨੇ ਇੱਕ ਨਵੀਂ ਕਾਢ ਕੱਢੀ ਹੈ: ‘ਅੰਦੋਲਨਜੀਵੀਸਾਡੀਆਂ ਬੋਲੀਆਂ ਵਿੱਚ ਅੰਦੋਲਨਕਾਰੀ ਸ਼ਬਦ ਮੌਜੂਦ ਹੈ ਜਿਸਦੇ ਮਾਇਨੇ ਹਾਂ ਪੱਖੀ ਹਨ, ਕਿਉਂਕਿ ਅੰਦੋਲਨ ਸ਼ਬਦ ਨਾਲ ਹਾਂ ਪੱਖੀ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਸ਼ਬਦ ਨੂੰ ਜਨਤਾ ਦੀ ਹੱਕੀ ਜੱਦੋਜਹਿਦ ਵਜੋਂ ਸਮਝਿਆ ਤੇ ਵਰਤਿਆ ਜਾਂਦਾ ਹੈਕਿਸਾਨਾਂ ਦੇ ਇਸ ਅੰਦੋਲਨ - ਆਜ਼ਾਦੀ ਤੋਂ ਬਾਅਦ ਦੇ ਇਸ ਸਭ ਤੋਂ ਵੱਡੇ ਅੰਦੋਲਨ ਨੂੰ ਝੁਠਲਾਉਣ ਲਈ, ਇਸ ਨੂੰ ਭੰਡਣ ਲਈ, ਇਸਦੇ ਖਿਲਾਫ਼ ਆਪਣੇ ਭਗਤਾਂ ਦੇ ਦਸਤਿਆਂ ਨੂੰ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਨੇ ਇਹ ਨਵਾਂ, ਨਾਂਹ ਪੱਖੀ ਸ਼ਬਦ ਘੜਿਆ ਹੈ ਤਾਂ ਜੋ ਲੋਕਾਂ ਨੂੰ ਅਸੀਂ ਤੇ ਉਹ’, ‘ਸਾਡੇ ਤੇ ਉਨ੍ਹਾਂ ਦੇ ਵਖਰੇਵਿਆਂ ਵਿੱਚ ਵੰਡਿਆ ਅਤੇ ਇੱਕ ਦੂਜੇ ਨਾਲੋਂ ਤੋੜਿਆ ਜਾ ਸਕੇ

ਸੋ, ਕੀ ਹੁਣ ਲਵ-ਜਹਾਦ ਦੇ ਨਾਂਅ ’ਤੇ ਸੜਕਾਂ ਤੇ ਉੱਤਰ ਕੇ ਸਾੜ-ਫੂਕ ਕਰਨ ਵਾਲੇ ਲੋਕ ਅੰਦੋਲਨਕਾਰੀ ਹੋਣਗੇ, ਤੇ ਸ਼ਾਹੀਨ ਬਾਗ਼ ਵਿੱਚ ਧਰਨੇ ’ਤੇ ਬੈਠੀਆਂ ਔਰਤਾਂ ਅੰਦੋਲਨਜੀਵੀ? ਕੀ ਹੁਣ ਪੱਛਮੀ ਬੰਗਾਲ ਦੀਆਂ ਚੋਣਾਂ ਸਮੇਂ ਹਿੰਸਾ ਭੜਕਾਊ ਰਥ-ਯਾਤਰਾਵਾਂ ਕੱਢਣ ਵਾਲੇ ਪਰਿਵਰਤਨ ਮੰਗਦੇ ਅੰਦੋਲਨਕਾਰੀ ਹੋਣਗੇ, ਤੇ ਢਾਈ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨ ਅੰਦੋਲਨਜੀਵੀ?

ਸੋ ਹੈਰਾਨ ਨਾ ਹੋਣਾ ਜੇ ਪਾੜੋ ਤੇ ਰਾਜ ਕਰੋਦੇ ਸਿਧਾਂਤ ’ਤੇ ਟੇਕ ਰੱਖਣ ਵਾਲੀ ਇਸ ਸਰਕਾਰ ਦਾ ਚੀਕ-ਚਿਹਾੜਾ - ਗੋਦੀ-ਮੀਡੀਆਹੁਣ ਹਰ ਸਰਕਾਰ ਵਿਰੋਧੀ ਲਹਿਰ ਦੇ ਉੱਠਣ ਵੇਲੇ ਅੰਦੋਲਨਜੀਵੀ, ਅੰਦੋਲਨਜੀਵੀਦੀਆਂ ਟਾਹਰਾਂ ਮਾਰਨ ਲੱਗ ਪਿਆ ਸੁਣੇ

ਅੰਦੋਲਨਜੀਵੀ ਵਰਗੀ ਨਾਂਹ-ਪੱਖੀ ਸ਼ਬਦ ਘਾੜ ਨੂੰ ਸੰਸਦੀ ਪਿੜ ਵਿੱਚ ਪਰੋਸਦਿਆਂ ਪ੍ਰਧਾਨ ਮੰਤਰੀ ਨੇ ਇਸ ਨਾਲ ਜੋੜ ਕੇ ਇੱਕ ਹੋਰ ਸ਼ਬਦ ਵੀ ਉਸ ਦਿਨ ਵਰਤਿਆ: ਪਰਜੀਵੀ, ਯਾਨੀ ਪੈਰਾਸਾਈਟ, ਯਾਨੀ ਕਿਸੇ ਹੋਰ ਨੂੰ ਚੂਸ ਕੇ ਜੀਣ ਵਾਲਾਇਹੋ ਸ਼ਬਦ ਹਿਟਲਰ ਨੇ ਯਹੂਦੀਆਂ ਖਿਲਾਫ਼ ਵਰਤ ਕੇ ਜਰਮਨ ਕੌਮ ਨੂੰ ਵਾਰ ਵਾਰ ਉਕਸਾਇਆ ਸੀ ਕਿ ਉਹ ਅਜਿਹੇ ਲੋਕਾਂ ਬਾਰੇ ਚੌਕਸ ਰਹਿਣ ਤੇ ਸਰਕਾਰ ਨੂੰ ਵੀ ਚੌਕਸ ਕਰਨ ਪ੍ਰਧਾਨ ਮੰਤਰੀ ਰਾਹੀਂ ਇੱਕ ਲੋਕ-ਉਭਾਰ ਦੇ ਸੰਦਰਭ ਵਿੱਚ ਇਹੋ ਜਿਹੇ ਭੜਕਾਊ ਸ਼ਬਦ ਦੀ ਵਰਤੋਂ ਵੱਖਰੇ ਸ਼ੰਕੇ ਉਪਜਾਂਦੀ ਹੈ

ਇਹ ਸਭ ਕੁਝ ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਕਿਹਾ, ਤੇ ਫੇਰ ਦੋ ਦਿਨ ਬਾਅਦ ਲੋਕ ਸਭਾ ਵਿੱਚ ਇਸੇ ਵਿਸ਼ੇ ਨੂੰ ਵਿਸਤਾਰ ਦਿੰਦਿਆਂ ਉਨ੍ਹਾਂ ਜੋ ਕੁਝ ਕਿਹਾ ਉਹ ਵੀ ਘੱਟ ਚੌਂਕਾਉਣ ਵਾਲਾ ਨਹੀਂ

ਕਿਸਾਨ ਅੰਦੋਲਨ ਨੂੰ ਪਵਿੱਤਰ ਅਤੇ ਅਪਵਿੱਤਰ, ਦੋ ਹਿੱਸਿਆਂ ਵਿੱਚ ਵੰਡਦਿਆਂ (ਜਾਂ ਪਾੜਨ ਦੀ ਕੋਸ਼ਿਸ਼ ਕਰਦਿਆਂ) ਪ੍ਰਧਾਨ ਮੰਤਰੀ ਨੇ ਕਿਹਾ, ਲੰਘੇ ਸਮਿਆਂ ਵਿੱਚ ਨਿੱਜੀ ਖੇਤਰ ਦੇ ਖਿਲਾਫ਼ ਅਪਸ਼ਬਦ ਬੋਲ ਕੇ ਕੁਝ ਲੋਕ ਸ਼ਾਇਦ ਵੋਟਾਂ ਬਟੋਰਦੇ ਰਹੇ ਹਨ, ਪਰ ਉਹ ਸਮਾਂ ਮੁੱਕ ਚੁੱਕਿਆ ਹੈਹੁਣ ਨਿੱਜੀ ਖੇਤਰ ਨੂੰ ਗਾਲ੍ਹਾਂ ਕੱਢਣ ਵਾਲਾ ਸੱਭਿਆਚਾਰ ਮਨਜ਼ੂਰ ਨਹੀਂ।”

ਤੇ ਫੇਰ ਪ੍ਰਧਾਨ ਮੰਤਰੀ ਨੇ ਨਿੱਜੀ ਖੇਤਰ ਦੀ ਤਾਰੀਫ਼ ਕਰਨ ਵਲ ਮੋੜਾ ਕਟਣ ਤੋਂ ਪਹਿਲਾਂ ਇਹ ਵੀ ਕਿਹਾ ਕਿ ਅਸੀਂ ਇਸ ਤਰੀਕੇ ਨਾਲ ਆਪਣੇ ਨੌਜਵਾਨਾਂ ਦੀ ਬੇਇੱਜ਼ਤੀ ਕਰਨੀ ਜਾਰੀ ਨਹੀਂ ਰੱਖ ਸਕਦੇਨੌਜਵਾਨਾਂ ਦੀ ਬੇਇੱਜ਼ਤੀ’ ਕਿਵੇਂ ਹੋ ਰਹੀ ਹੈ, ਇਸਦਾ ਤਾਂ ਕੋਈ ਖੁਲਾਸਾ ਨਾ ਕੀਤਾ ਗਿਆ ਪਰ ਜਿਸ ਸੰਦਰਭ, ਤੇ ਭਾਸ਼ਣ ਦੇ ਜਿਸ ਪੜਾਅ ’ਤੇ ਇਹ ਗੱਲ ਆਖੀ ਗਈ ਪ੍ਰਭਾਵ ਇਹੋ ਪੈਂਦਾ ਸੀ ਕਿ ਨਿੱਜੀ ਖੇਤਰ ਤੇ ਵਾਰ ਕਰਨਾ ਨੌਜਵਾਨਾਂ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ

ਨਾਲ ਹੀ ਇਹ ਵੀ ਦੁਹਰਾਇਆ ਕਿ ਸਾਨੂੰ ਅੰਦੋਲਨਕਾਰੀਆਂ ਤੇ ਅੰਦੋਲਨਜੀਵੀਆਂ ਵਿੱਚ ਨਿਖੇੜਾ ਕਰਨ ਦੀ ਲੋੜ ਹੈਬੰਦ ਟੌਲ ਪਲਾਜ਼ਿਆਂ ਅਤੇ ਮੋਬਾਇਲ ਟਾਵਰਾਂ ’ਤੇ ਹੋਈ ਤੋੜ-ਭੱਜ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ ਕਾਰਾ ਅੰਦੋਲਨਜੀਵੀਆਂ ਦਾ ਹੈ

ਪ੍ਰਧਾਨ ਮੰਤਰੀ ਗੁੱਝੇ ਇਸ਼ਾਰੇ ਕਰਨ ਦੇ ਮਾਹਰ ਹਨਇਨ੍ਹਾਂ ਇਸ਼ਾਰਿਆਂ ਦੀ ਵਜ਼ਾਹਤ ਕਰਨ ਲਈ ਉਨ੍ਹਾਂ ਦੇ ਹੇਠ ਪੂਰਾ ਤੰਤਰ-ਜਾਲ ਹੈ ਜੋ ਇਨ੍ਹਾਂ ਦਾ ਖੁਲਾਸਾ ਲੋੜੀਂਦੀਆਂ ਧਿਰਾਂ ਤਕ ਪੁਚਾਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦਾਪਿਛਲੇ ਸਾਲ ਸ਼ਾਹੀਨ ਬਾਗ਼ ਦੇ ਧਰਨੇ ਦੇ ਦੌਰਾਨ ਉਨ੍ਹਾਂ ਕਿਹਾ ਸੀ, ਇਨ੍ਹਾਂ ਧਰਨਿਆਂ ’ਤੇ ਬਹਿਣ ਵਾਲੇ ਲੋਕ ਆਪਣੇ ਕੱਪੜਿਆਂ ਤੋਂ ਪਛਾਣੇ ਜਾ ਸਕਦੇ ਹਨਹੁਣ ਉਨ੍ਹਾਂ ਨੇ ਅੰਦੋਲਨਜੀਵੀਆਂ ਵਿੱਚ ਨਿਖੇੜਾ ਕਰਨ ਦੀਆਂ ਕੁਝ ਹੋਰ ਨਿਸ਼ਾਨੀਆਂ ਦੱਸ ਦਿੱਤੀਆਂ ਹਨ

ਲੋਕਾਂ ਨੂੰ ਪਾੜੋ ਤੇ ਰਾਜ ਕਰੋਵਾਲੀ ਨੀਤੀ ਨੂੰ ਆਪਣੀ ਸੱਤਾ-ਕਾਬਜ਼ੀ ਦਾ ਦਾਰੋਮਦਾਰ ਬਣਾਉਣ ਵਾਲੀ, ਜਨਤਾ ਨੂੰ ਅਸੀਂ ਤੇ ਉਹਦੇ ਖਾਨਿਆਂ ਵਿੱਚ ਵੰਡ ਕੇ ਹਰ ਵਿਦਰੋਹ ਨੂੰ ਦਬਾਉਣ ਵਾਲੀ ਸਰਕਾਰ ਆਪਣੀਆਂ ਪਾਲਸੀਆਂ ਰਾਹੀਂ ਦਰਅਸਲ ਸਾਡੇ ਸਮਾਜ ਵਿੱਚ ਨਫ਼ਰਤਜੀਵੀਆਂਦੇ ਪੂਰ ਪੈਦਾ ਕਰ ਰਹੀ ਹੈ, ਇੱਕ ਸ਼ਹਿਰੀ ਨੂੰ ਦੂਜੇ ਸ਼ਹਿਰੀ ਵਿਰੁੱਧ ਉਕਸਾਉਣ ਦਾ ਕੰਮ ਕਰ ਰਹੀ ਹੈਇਨ੍ਹਾਂ ਚਾਲਾਂ ਪ੍ਰਤੀ ਸੁਚੇਤ ਹੋਣ, ਤੇ ਹੋਰਨਾਂ ਨੂੰ ਸੁਚੇਤ ਕਰਨ ਦੀ ਲੋੜ ਇਸ ਵੇਲੇ ਅਹਿਮ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2580)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author