ParamjitSDhingra7ਵਿਆਹ ਦੇ ਸ਼ਾਹੀ ਭੋਜ ਦੌਰਾਨ ਨਸ਼ੇ ਵਿੱਚ ਟੁੰਨ ਅਤਾਲੋਸ ਨੇ ਅਰਜ਼ ਕਰਦਿਆਂ ਇੱਛਾ ...
(14 ਜੁਲਾਈ 2020)

 

ਦੁਨੀਆ ਦਾ ਜੇਤੂ ਸ਼ਾਹ ਸਿਕੰਦਰਸ਼ਾਹ ਆਲਮ

ਫਿਲਪ ਦਾ ਸ਼ਾਨਦਾਰ ਮਹੱਲ, ਕਲਾ ਦਾ ਅਦਭੁੱਤ ਨਮੂਨਾ ਮਹੱਲ ਵਿੱਚ ਬੈਠਾ ਬਾਦਸ਼ਾਹ ਕੁਝ ਸੋਚ ਰਿਹਾ ਹੈਐਨੇ ਨੂੰ ਸ਼ਾਹੀ ਨੌਕਰ ਨੇ ਆ ਕੇ ਰਾਜੇ ਕੋਲ ਅਰਜ਼ ਗੁਜ਼ਾਰੀ –

‘ਮਹਾਰਾਜ, ਥੇਸਲੀ ਤੋਂ ਘੋੜਿਆਂ ਦਾ ਇੱਕ ਵਪਾਰੀ ਆਇਆ ਹੈ ਤੁਸੀਂ ...’

‘ਉਹਨੂੰ ਅਸ਼ਵਪਾਲ ਕੋਲ ਲੈ ਜਾਹ, ਘੋੜੇ ਤਾਂ ਉਹਨੇ ਪਰਖਣੇ ਨੇ

‘ਹਜ਼ੂਰ, ਇਹ ਉਹਦੇ ਵਸ ਦਾ ਰੋਗ ਨਹੀਂ

‘ਕੀ ਘੋੜੇ?’

‘ਨਹੀਂ, ਵਪਾਰੀ ਕੋਲ ਦੁਰਲੱਭ ਕੀਮਤੀ ਘੋੜਾ ਹੈ ਮੈਂ ਤਾਂ ਇਸ ਤੋਂ ਪਹਿਲਾਂ ਕਦੇ ਤੇਰਾਂ ਟੇਲੈਂਟ ਮੁੱਲ ਦਾ ਘੋੜਾ ਨਾ ਕਦੇ ਦੇਖਿਐ ਨਾ ਸੁਣਿਆ ਹੈ

‘ਅੱਛਾ!’ ਫਿਲਪ ਨੇ ਹੈਰਾਨ ਹੁੰਦਿਆਂ ਕਿਹਾ

ਘੋੜੇ ਦਾ ਇੰਨਾ ਉੱਚਾ ਦਾਮ ਸੁਣ ਕੇ ਮਕਦੂਨੀਆ ਦਾ ਰਾਜਾ ਆਪਣੇ ਸਿੰਘਾਸਣ ਤੋਂ ਉੱਠਿਆਉਹਨੂੰ ਲੱਗਿਆ ਕਿ ਇਸ ਘੋੜੇ ਵਿੱਚ ਜ਼ਰੂਰ ਕੋਈ ਜਾਦੂਮਈ ਤਾਕਤ ਹੋਵੇਗੀ ਤਾਂ ਹੀ ਇੰਨਾ ਮਹਿੰਗਾ ਹੈਹੋ ਸਕਦਾ ਹੈ ਇਹ ਸਾਡੇ ਭਵਿੱਖ ਦਾ ਵਾਹਨ ਬਣੇ ਭਵਿੱਖ ਤਾਂ ਉਹਦੇ ਕੋਲ ਹੀ ਖੜ੍ਹਾ ਸੀਉਹਨੇ ਦਸਾਂ ਵਰ੍ਹਿਆਂ ਦੇ ਪੁੱਤ ਸਿਕੰਦਰ ਵਲ ਵੇਖਿਆ, ਦੋਵੇਂ ਅਸਤਬਲ ਵਲ ਚੱਲ ਪਏ

ਫਿਲਪ ਦੇ ਸਾਹਮਣੇ ਕਈ ਘੋੜ ਸਵਾਰਾਂ ਨੇ ਨਵੇਂ ਮੁੱਲਵਾਨ ਘੋੜੇ ਉੱਤੇ ਕਾਠੀ ਪਾਉਣ ਦਾ ਜਤਨ ਕੀਤਾ ਪਰ ਸਾਰੇ ਫੇਲ ਹੋ ਗਏਜੇ ਕੋਈ ਔਖਾ ਸੌਖਾ ਦਾਅ ਪੇਚ ਵਰਤ ਕੇ ਘੋੜੇ ’ਤੇ ਚੜ੍ਹ ਵੀ ਜਾਂਦਾ ਤਾਂ ਘੋੜਾ ਪਲਟੀ ਮਾਰ ਕੇ ਸਵਾਰ ਨੂੰ ਹੇਠਾਂ ਸੁੱਟ ਦਿੰਦਾਅਖੀਰ ਫਿਲਪ ਨੇ ਇਸ ਅੱਥੜੇ ਘੋੜੇ ਨੂੰ ਵਾਪਸ ਲੈ ਜਾਣ ਦਾ ਹੁਕਮ ਦਿੱਤਾਪਰ ਸਿਕੰਦਰ ਨੇ ਪਿਤਾ ਕੋਲੋਂ ਖੁਦ ਨੂੰ ਅਜ਼ਮਾਉਣ ਲਈ ਅਰਜ਼ ਕੀਤੀਕਹਿਣ ਲੱਗਾ – ਮੈਂਨੂੰ ਲਗਦਾ ਹੈ ਜੇ ਥੋੜ੍ਹੀ ਜਿਹੀ ਹੁਸ਼ਿਆਰੀ ਤੋਂ ਕੰਮ ਲਿਆ ਜਾਵੇ ਤਾਂ ਇਸ ਘੋੜੇ ’ਤੇ ਕਾਠੀ ਪਾ ਕੇ ਇਹਨੂੰ ਸਿਧਾਇਆ ਜਾ ਸਕਦਾ ਹੈ।’

ਫਿਲਪ ਨੇ ਰਾਜਿਆਂ ਵਾਲੇ ਗਰੂਰ ਵਿੱਚ ਕਿਹਾ – ਤੂੰ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਸਮਝਦੈਂ। ਤੇਰਾ ਕੀ ਖਿਆਲ ਐ ਮਕਦੂਨੀਆ ਦੇ ਜਿਹੜੇ ਘੋੜ ਸਵਾਰਾਂ ਨੇ ਕੋਸ਼ਿਸ਼ ਕੀਤੀ ਹੈ ਉਹ ਬੇਵਕੂਫ, ਅਨਾੜੀ ਨੇ?’

ਸਿਕੰਦਰ ਕਹਿਣ ਲੱਗਾ – ਨਹੀਂ, ਤੁਸੀਂ ਨਹੀਂ ਸਮਝ ਸਕਦੇਇਹ ਘੋੜਾ ਇੰਨਾ ਅਥਰਾ ਨਹੀਂ ਜਿੰਨਾ ਘੋੜ ਸਵਾਰ ਇਹਨੂੰ ਸਮਝ ਰਹੇ ਨੇ ਮੈਂਨੂੰ ਇੱਕ ਮੌਕਾ ਜ਼ਰੂਰ ਦਿਓ

ਫਿਲਪ ਸੋਚੀਂ ਪੈ ਗਿਆ ਨਾ ਹਾਂ ਕਰਨ ਜੋਗਾ ਨਾ ਨਾਂਹ ਕਰਨ ਜੋਗਾ

‘ਜੇ ਤੂੰ ਇਹਨੂੰ ਕਾਬੂ ਨਾ ਕਰ ਸਕਿਆ ਤਾਂ ਕੀ ਸਜ਼ਾ ਭੁਗਤੇਂਗਾ?’

‘ਜ਼ਿਆਦਾ ਤਾਂ ਨਹੀਂ ਪਰ ਘੋੜੇ ਦੇ ਮੁੱਲ ਜਿੰਨੀ ਜ਼ਰੂਰ ਭੁਗਤ ਲਵਾਂਗਾ’ ਸਿਕੰਦਰ ਨੇ ਸਵੈ ਵਿਸ਼ਵਾਸ ਨਾਲ ਕਿਹਾ

ਆਗਿਆ ਮਿਲਦਿਆਂ ਹੀ ਸਿਕੰਦਰ ਜੇਤੂ ਅੰਦਾਜ਼ ਵਿੱਚ ਘੋੜੇ ਵਲ ਵਧਿਆਉਹਨੇ ਦੇਖਿਆ ਕਿ ਘੋੜੇ ਦੀਆਂ ਅੱਖਾਂ ਵਿੱਚ ਡਰ ਦੇ ਪਰਛਾਵੇਂ ਹਨਉਹਨੇ ਇੱਧਰ ਉੱਧਰ ਨਜ਼ਰ ਮਾਰੀ ਪਰ ਉੱਥੇ ਅਜਿਹੀ ਕੋਈ ਚੀਜ਼ ਨਹੀਂ ਸੀ ਜਿਹੜੀ ਘੋੜੇ ਨੂੰ ਡਰਾ ਰਹੀ ਹੋਵੇਉਹ ਤੁਰੰਤ ਸਮਝ ਗਿਆ ਕਿ ਘੋੜਾ ਆਪਣੇ ਪਰਛਾਵੇਂ ਤੋਂ ਦਹਿਲ ਰਿਹਾ ਹੈਉਹਦਾ ਆਪਣਾ ਪਰਛਾਵਾਂ ਉਹਦੀਆਂ ਅੱਖਾਂ ਵਿੱਚ ਖੌਫ ਪੈਦਾ ਕਰ ਰਿਹਾ ਹੈਉਹਨੇ ਘੋੜੇ ਦਾ ਮੂੰਹ ਸੂਰਜ ਵਲ ਘੁਮਾ ਦਿੱਤਾਪਰਛਾਵਾਂ ਪਿੱਛੇ ਵੱਲ ਘੁੰਮ ਗਿਆਘੋੜਾ ਸਹਿਜ ਹੋ ਗਿਆ ਸਿਕੰਦਰ ਨੇ ਉਹਦੀ ਪਿੱਠ ’ਤੇ ਹੱਥ ਫੇਰਿਆ, ਜਿਵੇਂ ਦੋਸਤੀ ਦਾ ਪੈਗਾਮ ਦੇ ਰਿਹਾ ਹੋਵੇਫਿਰ ਉਹਨੇ ਕੁੱਦ ਕੇ ਛਾਲ ਮਾਰੀ ਤੇ ਕਾਠੀ ’ਤੇ ਚੜ੍ਹ ਗਿਆਵਾਗਾਂ ਖਿੱਚੀਆਂ ਤੇ ਘੋੜਾ ਦੁੜਕੀ ਚਾਲ ਭੱਜਦਾ ਹਵਾ ਨਾਲ ਗੱਲਾਂ ਕਰਨ ਲੱਗਾ

ਸਿਕੰਦਰ ਨੇ ਖੁੱਲ੍ਹੇ ਵਿੱਚ ਦੋ ਚੱਕਰ ਲਾਏ ਤੇ ਰਾਜੇ ਫਿਲਪ ਕੋਲ ਆ ਕੇ ਘੋੜਾ ਰੋਕਿਆ ਤੇ ਜੇਤੂ ਅੰਦਾਜ਼ ਵਿੱਚ ਹੇਠਾਂ ਉੱਤਰਦਿਆਂ ਪਿਤਾ ਵਲ ਵੇਖਿਆਸਿਕੰਦਰ ਦੇ ਹੌਸਲੇ, ਦ੍ਰਿੜ੍ਹਤਾ ਤੇ ਜੇਤੂ ਅੰਦਾਜ਼ ਨੂੰ ਦੇਖ ਕੇ ਸਾਰੇ ਖੁਸ਼ੀ ਵਿੱਚ ਚੀਕ ਉੱਠੇਫਿਲਿਪ ਨੇ ਗਰਵ ਨਾਲ ਸਿਕੰਦਰ ਦਾ ਮੱਥਾ ਚੁੰਮਿਆ, ਅਸੀਸ ਦਿੰਦਿਆਂ ਕਿਹਾ, “ਸਿਕੰਦਰ ਮਕਦੂਨੀਆ ਤੇਰੇ ਲਈ ਬਹੁਤ ਛੋਟਾ ਹੈ ਆਪਣੇ ਸੁਪਨਿਆਂ ਲਈ ਵੱਡਾ ਸਾਮਰਾਜ ਲੱਭੀਂ। ਜਿੱਤ ਤੇਰੇ ਕਦਮ ਚੁੰਮੇਗੀ ਤੇ ਸੂਰਜ ਤੇਰੇ ਮਸਤਕ ਵਿੱਚ ਚਮਕੇਗਾ

ਪਿਤਾ ਦੀ ਅਸੀਸ ਰੰਗ ਲਿਆਈ ਤੇ ਵੀਹ ਵਰ੍ਹਿਆਂ ਬਾਅਦ ਸੁਪਨਿਆਂ ਨੂੰ ਸੱਚ ਕਰਨ ਲਈ ਸਿਕੰਦਰ ਨੇ ਪਾਰਸ਼ਿਕ ਸਾਮਰਾਜ ਜਿੱਤ ਕੇ ਪੂਰਬ ਵਿੱਚ ਇੱਕ ਵਿਸ਼ਾਲ ਸਾਮਰਾਜ ਕਾਇਮ ਕੀਤਾਪਲੂਟਾਰਕ ਲਿਖਦਾ ਹੈ ਕਿ ਸਿਕੰਦਰ ਦੇ ਗੁਣਾਂ ਨੂੰ ਸਾਣ ’ਤੇ ਲਾ ਕੇ ਚਮਕਾਉਣ ਲਈ ਫਿਲਿਪ ਨੇ ਉਹਦੇ ਲਈ ਅਰਸਤੂ ਵਰਗੇ ਗੁਰੂ ਦੀ ਚੋਣ ਕੀਤੀ ਜਿਸਦਾ ਲੋਹਾ ਅੱਜ ਤਕ ਦੁਨੀਆ ਮੰਨਦੀ ਹੈ

ਫਿਲਿਪ ਨੇ ਮੂੰਹ ਮੰਗੇ ਦਾਮ ਦੇ ਕੇ ਉਹ ਘੋੜਾ ਖਰੀਦ ਲਿਆ ਤੇ ਉਹਦਾ ਨਾਂ ਰੱਖਿਆ – ਬੁਕੈਫਲੋਸ ਜਿਸਦਾ ਅਰਥ ਹੈ – ਚਮਤਕਾਰੀ ਸੀਸਬੁਕੈਫਲੋਸ ਸਿਕੰਦਰ ਦੀਆਂ ਸੰਸਾਰ ਜਿੱਤਾਂ ਦਾ ਗਵਾਹ ਰਿਹਾ ਹੈਇਹੀ ਉਹ ਘੋੜਾ ਸੀ ਜੋ ਸਿਕੰਦਰ ਨੂੰ ਦਰਿਆ ਬਿਆਸ ਤਕ ਲੈ ਕੇ ਆਇਆ ਸੀਘੋੜਿਆਂ ਦੇ ਇਤਿਹਾਸ ਵਿੱਚ ਇਸ ਨੂੰ ਲਾਸਾਨੀ ਸ਼੍ਰੋਮਣੀ ਦਾ ਦਰਜਾ ਦਿੱਤਾ ਜਾਂਦਾ ਹੈਯੂਨਾਨ ਤੋਂ ਚੱਲਿਆ ਬੁਕੈਫਲੋਸ ਪੰਜਾਬ ਵਿੱਚ ਆ ਕੇ ਜ਼ਖਮੀ ਹੋਇਆ ਤੇ ਇੱਥੇ ਹੀ ਉਹ ਸਿਕੰਦਰ ਦਾ ਸਾਥ ਛੱਡ ਅਰਸ਼ਾਂ ਵਲ ਪਰਤ ਗਿਆਉਹਦੇ ਨਾਂ ਦਾ ਸਿਕੰਦਰ ਨੇ ਇੱਕ ਸ਼ਹਿਰ ਵੀ ਵਸਾਇਆ

ਸਿਕੰਦਰ ਦੇ ਜਨਮ ਤੋਂ ਪਹਿਲਾਂ ਫਿਲਿਪ ਨੂੰ ਤਿੰਨ ਖ਼ੁਸ਼ਖਬਰੀਆਂ ਮਿਲੀਆਂ ਪਹਿਲੀ ਇਹ ਕਿ ਉਹਦੇ ਸੈਨਾਪਤੀ ਪੈਮੈਰਿਨਿਅਨ ਨੇ ਨਗਰ ਰਾਜ ਇਲੀਰਿਆ ਨੂੰ ਜਿੱਤ ਕੇ ਫਿਲਿਪ ਦੀ ਝੋਲੀ ਪਾਇਆਦੂਸਰੀ, ਮਹਾਨ ਉਲੰਪਿਕ ਖੇਡਾਂ ਵਿੱਚ ਉਹਦਾ ਘੋੜਾ ਜੇਤੂ ਰਿਹਾਤੀਸਰੀ, ਉਹਦੀ ਵਹੁਟੀ ਓਲੰਪੀਆਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ

ਸਿਕੰਦਰ ਦਾ ਜਨਮ ਪ੍ਰਾਚੀਨ ਯੂਨਾਨ ਦੇ ਉੱਤਰੀ ਪ੍ਰਾਂਤ ਮਕਦੂਨੀਆ ਦੀ ਰਾਜਧਾਨੀ ਪੈਲਾ ਵਿੱਚ ਹੈਕਟੋਵਿਓਨ ਨਾਂ ਦੇ ਯੂਨਾਨੀ ਮਹੀਨੇ ਦੀ ਛੇਵੀਂ ਤਰੀਕ ਨੂੰ ਈਸਾ ਪੂਰਵ 356 ਵਿੱਚ ਹੋਇਆਇਹ ਪੁਰਾਣੀ ਤਰੀਕ 20 ਜੁਲਾਈ ਬਣਦੀ ਹੈਸਿਕੰਦਰ ਦੀ ਮਾਂ ਓਲੰਪੀਆਸ ਮਕਦੂਨੀਆ ਦੇ ਪੱਛਮ ਵਿੱਚ ਇੱਕ ਛੋਟੇ ਜਿਹੇ ਨਗਰ ਏਪੀਰਸ ਦੇ ਰਾਜੇ ਨਿਊਔਪਟੋਲੇਮਜ਼ ਦੀ ਜੇਠੀ ਧੀ ਸੀਫਿਲਿਪ ਦੀਆਂ ਅੱਠ ਰਾਣੀਆਂ ਵਿੱਚੋਂ ਉਹ ਚੌਥੀ ਸੀ ਤੇ ਸਿਕੰਦਰ ਦੇ ਜਨਮ ਤੋਂ ਬਾਅਦ ਉਹਨੂੰ ਮਹਾਰਾਣੀ ਦਾ ਦਰਜਾ ਮਿਲ ਗਿਆਇਸ ਬੱਚੇ ਦਾ ਨਾਂ ਅਲੈਗਜੈਂਡਰ ਰੱਖਿਆ ਗਿਆਇਹ ਸ਼ਬਦ ਯੂਨਾਨੀ ਦੇ ‘ਅਲੈਕਸੋ’ ਅਤੇ ‘ਐਨਰ’ ਸ਼ਬਦਾਂ ਤੋਂ ਮਿਲ ਕੇ ਬਣਿਆ ਹੈਅਲੈਕਸੋ ਦਾ ਅਰਥ ਹੈ- ਮਦਦ ਕਰਨ ਵਾਲਾ ਤੇ ਐਨਰ ਦਾ ਅਰਥ ਹੈ- ਬੰਦਾ, ਮਨੁੱਖਇਸ ਤਰ੍ਹਾਂ ਅਲੈਗਜੈਂਡਰ ਦਾ ਅਰਥ ਬਣਿਆ ‘ਮਨੁੱਖ ਜਾਤੀ ਦੀ ਰੱਖਿਆ ਕਰਨ ਵਾਲਾ।’ ਅਲੈਗਜੈਂਡਰ ਦਾ ਫਾਰਸੀ ਰੂਪ ਸਿਕੰਦਰ ਬਣਿਆ ਜੋ ਪੂਰਬ ਵਿੱਚ ਪ੍ਰਚਲਤ ਹੋਇਆ

ਤੇਰਾਂ ਵਰ੍ਹਿਆਂ ਦੇ ਸਿਕੰਦਰ ਲਈ ਫਿਲਿਪ ਨੇ ਗੁਰੂ ਦੀ ਤਲਾਸ਼ ਅਰੰਭੀਉਹਨੇ ਕਈ ਸਿਆਣਿਆਂ ਤੇ ਦਰਬਾਰੀਆਂ ਨਾਲ ਸਲਾਹ ਮਸ਼ਵਰੇ ਕੀਤੇ ਤੇ ਅਖੀਰ ਉਸ ਸਮੇਂ ਦੇ ਮਹਾਨ ਦਾਰਸ਼ਨਿਕ ਅਰਸਤੂ ਨੂੰ ਚੁਣਿਆਫਿਲਿਪ ਨੇ 343-42 ਈ.ਪੂ. ਵਿੱਚ ਅਰਸਤੂ ਨੂੰ ਇੱਕ ਪੱਤਰ ਲਿਖਿਆ- ਫਿਲਿਪ ਦਾ ਪੱਤਰ ਅਰਸਤੂ ਦੇ ਨਾਂ- ‘ਜਿਵੇਂ ਕਿ ਤੁਹਾਨੂੰ ਪਤਾ ਹੈ ਦੇਵਤਿਆਂ ਦੀ ਮਿਹਰ ਸਦਕਾ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈਮੈਂ ਉਨ੍ਹਾਂ ਦਾ ਰਿਣੀ ਹਾਂ ਕਿ ਉਨ੍ਹਾਂ ਸਦਕਾ ਉਹ ਤੁਹਾਡੇ ਯੁਗ ਵਿੱਚ ਜੰਮਿਆ ਹੈ ਮੈਂਨੂੰ ਆਸ ਹੈ ਕਿ ਤੁਹਾਡੀ ਰਹਿਨੁਮਾਈ ਵਿੱਚ ਸਿੱਖਿਅਤ ਹੋ ਕੇ ਉਹ ਸਾਡੇ ਲਈ ਰਾਜ ਦੇ ਵਾਰਿਸ ਵਜੋਂ ਯੋਗ ਸਿੱਧ ਹੋਵੇਗਾਮਕਦੂਨੀਆ ਤੁਹਾਡੀ ਉਡੀਕ ਵਿੱਚ ਸੁਆਗਤ ਲਈ ਤਿਆਰ ਹੈ।’

ਅਰਸਤੂ ਫਿਲਿਪ ਦਾ ਮਦਾਹ ਸੀ, ਵੱਡੇ ਯੋਧੇ ਅਤੇ ਰਾਜਸੀ ਗੁਣਾਂ ਦੀ ਉੱਚਤਾ ਕਰਕੇ ਉਹਦਾ ਪ੍ਰਸ਼ੰਸਕ ਸੀਅਰਸਤੂ ਮਕਦੂਨੀਆ ਪਹੁੰਚਿਆਮਹਾਰਾਜੇ ਨੇ ਮਾਈਐਜਾ ਵਿਚਲੇ ਵਣਦੇਵੀ ਨਿੰਫਸ ਦੇ ਮੰਦਿਰ ਨੂੰ ਸਕੂਲ ਵਿੱਚ ਬਦਲ ਦਿੱਤਾਇਸ ਸਕੂਲ ਵਿੱਚ ਉੱਚ ਖਾਨਦਾਨਾਂ ਦੇ ਬੱਚਿਆਂ ਨੂੰ ਪੜ੍ਹਾਈ ਦੀਆਂ ਵਧੀਆਂ ਸਹੂਲਤਾਂ ਦਿੱਤੀਆਂ ਗਈਆਂਅਰਸਤੂ ਨੂੰ ਪੜ੍ਹਾਈ ਦੇ ਇਵਜ਼ਾਨੇ ਵਜੋਂ ਫਿਲਿਪ ਇਸ ਗੱਲ ’ਤੇ ਸਹਿਮਤ ਹੋ ਗਿਆ ਕਿ ਉਹਦੇ ਆਪਣੇ ਸ਼ਹਿਰ ਸਟੈਗਿਰਾ ਦਾ ਉਹ ਪੁਨਰ ਨਿਰਮਾਣ ਕਰਾਏਗਾ ਜਿਸਨੂੰ ਉਹਨੇ ਖੁਦ ਤਬਾਹ ਕੀਤਾ ਸੀ ਉੱਥੋਂ ਜਿਨ੍ਹਾਂ ਨਾਗਰਿਕਾਂ ਨੂੰ ਉਹਨੇ ਗੁਲਾਮ ਬਣਾਇਆ ਸੀ ਉਨ੍ਹਾਂ ਨੂੰ ਅਜ਼ਾਦ ਕਰ ਦੇਵੇਗਾਜਿਹੜੇ ਦੌੜ ਗਏ ਸਨ, ਉਨ੍ਹਾਂ ਨੂੰ ਮੁਆਫ ਕਰ ਦੇਵੇਗਾਇਹ ਸੀ ਅਰਸਤੂ ਦਾ ਇੱਕ ਅਧਿਆਪਕ ਵਜੋਂ ਜਲੌ ਜਿਸਨੂੰ ਫਿਲਿਪ ਮੰਨਦਾ ਸੀ

ਸਿਕੰਦਰ ਅਤੇ ਮਕਦੂਨੀਆ ਦੇ ਧਨਾਢਾਂ ਦੇ ਬੱਚੇ ਟਾਲਮੀ, ਹੇਫਾਸਿਤਓਨ, ਕੈਸੈਂਡਰ, ਨੋਆਖੋਰਸ, ਹਰਪਾਲਸ, ਐਰੀਜਿਅਸ ਆਦਿ ਲਈ ਮਾਈਐਜਾ ਚੰਗੀ ਸਿੱਖਿਆ ਦਾ ਕੇਂਦਰ ਬਣ ਗਿਆ ਸੀ ਉੱਥੇ ਉੱਚ ਘਰਾਣਿਆਂ ਦੇ ਕਈ ਸਿਖਿਆਰਥੀ ਸਿਕੰਦਰ ਦੇ ਮਿੱਤਰ ਬਣ ਗਏ, ਜੋ ਬਾਅਦ ਵਿੱਚ ਉਹਦੇ ਸਾਥੀ ਤੇ ਸੈਨਾਪਤੀ ਵੀ ਬਣੇਉਹ ਸਾਰੇ ਇੱਕ ਦੂਜੇ ਨੂੰ ‘ਐਤੈਰਿਏ’ ਸੰਗੀ (ਸਾਥੀ) ਕਹਿ ਕੇ ਸੰਬੋਧਨ ਕਰਦੇ ਜਿਵੇਂ ਹੋਮਰ ਦੇ ਮਹਾਂ ਕਾਵਿ ਇਲਿਆਦ ਵਿੱਚ ਵੱਖਰੇ ਵੱਖਰੇ ਨਾਇਕ ਤੇ ਯੋਧੇ ਇੱਕ ਦੂਜੇ ਨੂੰ ਸੰਬੋਧਨ ਕਰਦੇ ਹਨਐਤੇਰਿਏ ਸ਼ਬਦ ਉਨ੍ਹਾਂ ਪ੍ਰੇਮਿਕਾਵਾਂ ਲਈ ਵੀ ਵਰਤਿਆ ਜਾਂਦਾ ਸੀ ਜੋ ਵਿਦਵਾਨਾਂ ਦੀਆਂ ਬੁਧੀਮਾਨ ਸੰਗੀ ਸਾਥਣਾਂ ਹੁੰਦੀਆਂ ਸਨਏਂਥਨਜ਼ ਦੇ ਰਾਜੇ ਪੈਰੀਕਲੀਜ਼ ਦੀ ਪ੍ਰੇਮਿਕਾ ਆਸਪਾਸੀਆ, ਸੁਕਰਾਤ ਦੀ ਲੇਈਸ ਅਤੇ ਪ੍ਰਾਕਸਲੀਜ਼ ਦੀ ਫਰੀਤੀ ਇਸੇ ਤਰ੍ਹਾਂ ਦੀਆਂ ਪ੍ਰੇਮਿਕਾਵਾਂ ਸਨ

ਅਰਸਤੂ ਨੇ ਸਿਕੰਦਰ ਤੇ ਉਹਦੇ ਸੰਗੀ ਸਾਥੀਆਂ ਨੂੰ ਚਕਿਤਸਾ, ਦਰਸ਼ਨ, ਨੀਤੀ, ਧਰਮ, ਤਰਕ ਤੇ ਕਲਾ ਦੀ ਸਿੱਖਿਆ ਵਿੱਚ ਨਿਪੁੰਨ ਕੀਤਾਉਹ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ’ਤੇ ਸਿਖਿਆਰਥੀਆਂ ਨੂੰ ਪਹਿਲਾਂ ਪ੍ਰਵਚਨ ਦਿੰਦਾ ਫਿਰ ਵਣਦੇਵੀ ਦੇ ਬਾਗ ਵਿੱਚ ਉਨ੍ਹਾਂ ਨਾਲ ਗੋਸ਼ਟ ਕਰਦਾਲੋੜ ਪੈਣ ’ਤੇ ਉਹ ਪੱਥਰ ਦੀ ਵੱਡੀ ਸਾਰੀ ਕੁਰਸੀ ’ਤੇ ਬੈਠੇ ਅਰਸਤੂ ਦੇ ਆਲੇ ਦੁਆਲੇ ਇਕੱਠੇ ਹੋ ਕੇ ਆਪਣੇ ਮਨ ਦੀਆਂ ਜਿਗਿਆਸਾਵਾਂ ਸ਼ਾਂਤ ਕਰਦੇਸਾਰੇ ਵਿਦਿਆਰਥੀਆਂ ਵਿੱਚ ਸਿੱਖਣ ਦੀ ਤੀਬਰ ਇੱਛਾ ਤੇ ਗੁਰੂ ਦਾ ਸਤਿਕਾਰ ਸੀ

ਇੱਕ ਦਿਨ ਅਰਸਤੂ ਆਪਣੇ ਚੇਲਿਆਂ ਨੂੰ ਹੋਮਰ ਦੀ ਪ੍ਰਸਿੱਧ ਰਚਨਾ ਇਲਿਆਦ ਦਾ ਪਾਠ ਸਮਝਾ ਰਿਹਾ ਸੀ ਕਿ ਇਲਿਆਦ ਤੇ ਉਡੇਸੀ ਮੌਖਿਕ ਕਾਵਿ ਸਨ ਤੇ ਹੋਮਰ ਤੋਂ ਦੋ ਸੌ ਵਰ੍ਹੇ ਬਾਅਦ ਤਕ ਵੀ ਇਹਦੇ ਲਿਖਤ ਰੂਪਾਂ ਦਾ ਕੋਈ ਪਤਾ ਨਹੀਂ ਲਗਦਾ ਇੱਕ ਦੰਤਕਥਾ ਹੈ ਕਿ ਇਸਦੇ ਸੌ ਵਰ੍ਹਿਆਂ ਬਾਅਦ ਹੁਣ ਤੋਂ ਤਿੰਨ ਸੌ ਵਰ੍ਹੇ ਪੂਰਵ ਏਂਥਨਜ਼ ਦੇ ਰਾਜੇ ਪਿਸੀਸਟਰਾਟਸ ਨੇ ਇਨ੍ਹਾਂ ਨੂੰ ਲਿਪੀਬਧ ਕਰਾਇਆ ਤੇ ਦੂਸਰੀ ਇਹ ਕਿ ਹਿਪਰਾਕਸ ਨੇ ਹੋਮਰ-ਪੁੱਤਰਾਂ ਕੋਲੋਂ ਪੂਰਾ ਮਹਾਂ ਕਾਵਿ ਸੁਣ ਕੇ ਇਹਨੂੰ ਲਿੱਪੀਬਧ ਕੀਤਾ

ਸਿਕੰਦਰ ਕਹਿਣ ਲੱਗਾ ਇੰਜ ਤਾਂ ਇਨ੍ਹਾਂ ਵਿੱਚ ਕਈ ਰਲੇ ਪੈ ਗਏ ਹੋਣਗੇ ਅਰਸਤੂ ਨੇ ਉਹਨੂੰ ਸਮਝਾਇਆ ਕਿ ‘ਹਰ ਪੌਦੇ ਵਿੱਚ ਫੁੱਲ ਤੇ ਕੰਡੇ ਦੋਵੇਂ ਹੁੰਦੇ ਹਨ ਪਰ ਸਾਨੂੰ ਸਿਰਫ ਫੁੱਲ ਹੀ ਚੁਣਨੇ ਚਾਹੀਦੇ ਹਨਯੂਨਾਨੀਆਂ ਦੀ ਧਾਰਨਾ ਹੈ ਕਿ ਇਲਿਆਦ ਮਿਊਜ਼ ਦੀ ਬਾਣੀ ਹੈਇਸ ਮਹਾਂ ਕਾਵਿ ਤੋਂ ਉਨ੍ਹਾਂ ਨੂੰ ਊਰਜਾ ਤੇ ਹੌਸਲੇ ਦੀ ਪ੍ਰੇਰਨਾ ਮਿਲਦੀ ਹੈ ਤੇ ਇਹਨੂੰ ਉਹ ਆਪਣਾ ਪਥਪ੍ਰਦਸ਼ਕ ਮੰਨਦੇ ਹਨਸਿਕੰਦਰ, ਕੀ ਤੂੰ ਮਿਊਜ਼ ਬਾਰੇ ਕੁਝ ਦਸ ਸਕਦਾ ਐਂ?’

ਸਿਕੰਦਰ ਨੇ ਦੱਸਿਆ ਕਿ ਮਿਊਜ਼ ਕੋਈ ਦੇਵੀ ਨਹੀਂ ਸਗੋਂ ਇਹ ਕਲਾ, ਸੰਸਕ੍ਰਿਤੀ ਨਾਲ ਸੰਬੰਧਤ ਅੱਠ ਦੇਵੀਆਂ ਦਾ ਸਮੂਹਕ ਨਾਂ ਹੈਮਹਾਂਕਾਵਿ, ਇਤਿਹਾਸ, ਪਿਆਰਗੀਤ, ਸੰਗੀਤ ਤੇ ਗਾਥਾ ਗੀਤ, ਦੁਖਾਂਤਕ ਕਾਵਿ, ਨਾਚ, ਹਾਸ, ਨਛੱਤਰ ਵਿੱਦਿਆ ਨਾਲ ਸੰਬੰਧਿਤ ਇਨ੍ਹਾਂ ਦੇਵੀਆਂ ਨੇ ਨਾਂ ਹਨ – ਕਲੀਓਪੀ, ਕਿਲਓ, ਇਰੈਸਟੋ, ਯੂਟਰਪੇ, ਮੇਲਪੇਮੇਨੇ, ਟਰਪਸੀਕੋਰ, ਥੇਲੀਆ ਤੇ ਯੂਰੇਨਿਆ ...’

ਅਰਸਤੂ ਨੇ ਦੱਸਿਆ ਹੈ ਕਿ ਹੋਮਰ ਦੇ ਮਹਾਂ ਕਾਵਿ ਕਿਉਂ ਮਹਾਨ ਹਨਛੋਟੇ ਕਥਾਨਕਾਂ ਵਾਲੇ ਇਲਿਆਦ ਵਿੱਚ ਦੁਨੀਆ ਦਾ ਰਹੱਸ ਛੁਪਿਆ ਹੋਇਆ ਹੈਯੂਨਾਨੀਆਂ ਅਤੇ ਟਰਾਏ ਵਾਸੀਆਂ ਵਿੱਚ ਦਸ ਵਰ੍ਹਿਆਂ ਤਕ ਚਲੇ ਮਹਾਨ ਯੁੱਧ ਦੀ ਕਥਾ ਨੂੰ ਇਸ ਵਿੱਚ ਪਰੋਇਆ ਗਿਆ ਹੈਏਸ਼ੀਆ ਮਾਈਨਰ (ਤੁਰਕੀ) ਦੇ ਉੱਤਰ ਪੱਛਮੀ ਹਿੱਸੇ ਵਿੱਚ ਟਰਾਏ ਦੇ ਰਾਜੇ ਪ੍ਰਿਅਮ ਦੇ ਪੁੱਤਰ ਪੈਰਿਸ ਨੂੰ ਸਪਾਰਟਾ ਦੇ ਰਾਜੇ ਮੇਨੇਲਾਸ ਦਾ ਪ੍ਰਹੁਣਾ ਬਣਨ ਦਾ ਮੌਕਾ ਮਿਲਿਆਸਪਾਰਟਾ ਵਿੱਚ ਰਹਿੰਦਿਆਂ ਪੈਰਿਸ ਮੇਨੇਲਾਸ ਦੀ ਸੋਹਣੀ ਸੁਨੱਖੀ ਵਹੁਟੀ ਹੈਲੇਨ ਦੇ ਪਿਆਰ ਵਿੱਚ ਪਾਗਲ ਹੈ ਗਿਆਸੁੰਦਰਤਾ ਦੀ ਦੇਵੀ ਐਫਰੋਡਾਇਟ ਦੀ ਮਿਹਰ ਸਦਕਾ ਹੈਲੇਨ ਵੀ ਪੈਰਿਸ ’ਤੇ ਮੋਹਿਤ ਹੋ ਗਈਇਸ ਦੌਰਾਨ ਮੇਨੇਲਾਸ, ਨੂੰ ਕੁਝ ਦਿਨਾਂ ਲਈ ਸਪਾਰਟਾ ਛੱਡ ਕੇ ਕਰੀਟ ਜਾਣਾ ਪਿਆਮੌਕਾ ਮਿਲਦਿਆਂ ਹੈਲੇਨ ਤੇ ਪੈਰਿਸ ਨੇ ਸਪਾਰਟਾ ਤੋਂ ਭੱਜਣ ਦੀ ਯੋਜਨਾ ਉਲੀਕੀਉਨ੍ਹਾਂ ਦੀ ਕੋਸ਼ਿਸ਼ ਨੂੰ ਬੂਰ ਪਿਆ ਤੇ ਦੋਵੇਂ ਭੱਜ ਕੇ ਟਰਾਏ ਪਹੁੰਚ ਗਏ ਉੱਥੇ ਨਗਰ ਨਿਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾਦੋਵੇਂ ਪਤੀ ਪਤਨੀ ਬਣ ਕੇ ਸੁਖ ਸ਼ਾਂਤੀ ਨਾਲ ਰਹਿਣ ਲੱਗੇਪੈਰਿਸ ਦੇ ਵਿਸ਼ਵਾਸਘਾਤ ਤੋਂ ਦੁਖੀ ਹੋ ਕੇ ਮੇਨੇਲਾਸ ਨੇ ਯੂਨਾਨ ਦੇ ਸ਼ਕਤੀਸ਼ਾਲੀ ਰਾਜੇ ਮਾਏਸੀਨ ਦੇ ਐਗਮੇਨਨ ਤੋਂ ਸਹਾਇਤਾ ਮੰਗੀਯੂਨਾਨ ਦੇ ਸਾਰੇ ਰਾਜਿਆਂ ਨੇ ਐਗਮੇਨਨ ਦੀ ਅਗਵਾਈ ਵਿੱਚ ਟਰਾਏ ’ਤੇ ਧਾਵਾ ਬੋਲਣ ਦਾ ਫੈਸਲਾ ਕੀਤਾਉਨ੍ਹਾਂ ਨੇ ਵੱਡੀਆਂ ਫੌਜਾਂ ਲੈ ਕੇ ਟਰਾਏ ’ਤੇ ਚੜ੍ਹਾਈ ਕਰ ਦਿੱਤੀਯੁੱਧ ਦੇ ਦਸਵੇਂ ਵਰ੍ਹੇ ਯੂਨਾਨੀਆਂ ਨੇ ਟਰੋਜਨ ਅਤੇ ਉਹਦਾ ਸਾਥ ਦੇਣ ਵਾਲੇ ਏਸ਼ੀਆਈ ਦੇਸ਼ਾਂ ਦੀ ਸੰਯੁਕਤ ਫੌਜ ਨੂੰ ਭਾਂਜ ਦੇ ਕੇ ਯੁੱਧ ਜਿੱਤਿਆਮਨੁੱਖੀ ਪਿਆਰ, ਘਿਰਣਾ, ਨਫਰਤ, ਯੁੱਧ ਕਲਾ ਦਾ ਇਹ ਅਨੂਠਾ ਮਹਾਂਕਾਵਿ ਹੈਸਿਕੰਦਰ ਇਹਦੀ ਕਥਾ ਸੁਣ ਕੇ ਮਸਤ ਅਤੇ ਰੋਮਾਂਚਤ ਹੋ ਗਿਆ

ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਸਿਕੰਦਰ ਦੀ ਸਿੱਖਿਆ ਦੀਖਿਆ ਖਤਮ ਹੋ ਗਈਅਰਸਤੂ ਆਪਣੇ ਸ਼ਹਿਰ ਸਟੈਗਿਰਾ ਪਰਤ ਗਿਆ ਜਿਸਦਾ ਪੁਨਰ ਨਿਰਮਾਣ ਹੋ ਚੁੱਕਾ ਸੀਇਸ ਦੌਰਾਨ ਸਿਕੰਦਰ ਯੁੱਧ ਕਲਾ ਵਿੱਚ ਨਿਪੁੰਨ ਹੋ ਕੇ ਯੁੱਧ ਕਰਨ ਤੇ ਰਾਜ ਦਾ ਵਿਸਥਾਰ ਕਰਨ ਵਿੱਚ ਜੁੱਟ ਗਿਆ ਇੱਕ ਯੁੱਧ ਤੋਂ ਰਾਜਧਾਨੀ ਪੈਲਾ ਪਰਤਣ ’ਤੇ ਜਿੱਤ ਦੀ ਖੁਸ਼ੀ ਰਾਜੇ ਫਿਲਿਪ ਤੇ ਸਿਕੰਦਰ ਨੇ ਇਕੱਠਿਆਂ ਮਨਾਈ

ਇਸੇ ਦੌਰਾਨ 48 ਵਰ੍ਹਿਆਂ ਦੇ ਰਾਜੇ ਫਿਲਿਪ ਨੂੰ ਇੱਕ ਸੋਹਣੀ ਕੰਨਿਆ ਕੈਲੀਓਪੈਟਰਾ ਯੂਰੀਡਿਕੇ ਨਾਲ ਪਿਆਰ ਹੋ ਗਿਆਮੰਨਿਆ ਤਾਂ ਇਹ ਜਾਂਦਾ ਹੈ ਕਿ ਉਸ ਕੰਨਿਆ ਦੇ ਚਾਚੇ ਤੇ ਫਿਲਿਪ ਦੇ ਸੈਨਾਪਤੀ ਅਤਾਲੋਸ ਦੇ ਇਸ਼ਾਰੇ ’ਤੇ ਉਹਨੇ ਰਾਜੇ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਸੀਇਸ ਤੋਂ ਪਹਿਲਾਂ ਕਿ ਫਿਲਿਪ ਦੀਆਂ ਸੱਤੇ ਰਾਣੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗੇ ਤੇ ਉਹ ਕੋਈ ਬਖੇੜਾ ਖੜ੍ਹਾ ਕਰਨ, ਫਿਲਿਪ ਤੇ ਕੈਲੀਓਪੈਟਰਾ ਨੇ ਚੁੱਪ ਚਾਪ ਵਿਆਹ ਕਰਵਾ ਲਿਆਇਸ ਵਿਆਹ ਤੋਂ ਬਾਅਦ ਰਾਜੇ ਦੇ ਉਤਰਾਧਿਕਾਰੀ ਦੇ ਤੌਰ ’ਤੇ ਸਿਕੰਦਰ ਦੀ ਸਥਿਤੀ ਕਮਜ਼ੋਰ ਹੋ ਗਈ ਕਿਉਂਕਿ ਸਿਕੰਦਰ ਅਰਧ-ਮਕਦੂਨ ਸੀ ਤੇ ਕੈਲੀਓਪੈਟਰਾ ਤੋਂ ਪੈਦਾ ਹੋਣ ਵਾਲਾ ਬੱਚਾ ਪੂਰਾ ਮਕਦੂਨ ਹੋਣਾ ਸੀ

ਵਿਆਹ ਦੇ ਸ਼ਾਹੀ ਭੋਜ ਦੌਰਾਨ ਨਸ਼ੇ ਵਿੱਚ ਟੁੰਨ ਅਤਾਲੋਸ ਨੇ ਅਰਜ਼ ਕਰਦਿਆਂ ਇੱਛਾ ਜ਼ਾਹਰ ਕੀਤੀ ਕਿ ਇਸ ਵਿਆਹ ਤੋਂ ਮਕਦੂਨੀਆ ਨੂੰ ਉਹਦਾ ਅਸਲ ਉਤਰਾਧਿਕਾਰੀ ਮਿਲੇਗਾਇਸ ਇੱਛਾ ’ਤੇ ਸਿਕੰਦਰ ਜਾਂ ਉਸ ਦੀ ਮਾਂ ਵੱਲੋਂ ਕੋਈ ਪ੍ਰਤੀਕਿਰਿਆ ਜ਼ਾਹਰ ਨਾ ਕਰਨ ’ਤੇ ਅਤਾਲੋਸ ਦਾ ਹੌਸਲਾ ਹੋਰ ਬੁਲੰਦ ਹੋ ਗਿਆਉਹਨੇ ਸਾਰੇ ਪਰਾਹੁਣਿਆਂ ਨੂੰ ਅਰਜ਼ ਕਰਦਿਆਂ ਕਿਹਾ ਕਿ ਆਓ ਸਾਰੇ ਦੇਵਤਿਆਂ ਅੱਗੇ ਅਰਜੋਈ ਕਰੀਏ ਕਿ ਮੇਰੀ ਭਤੀਜੀ ਅਤੇ ਇਸ ਰਾਜ ਦੀ ਨਵੀਂ ਮਹਾਰਾਣੀ ਮਕਦੂਨੀਆ ਨੂੰ ਛੇਤੀ ਉਹਦਾ ਅਸਲ ਉਤਰਾਧਿਕਾਰੀ ਮਿਲੇ।’

ਇਸ ’ਤੇ ਸਿਕੰਦਰ ਦਾ ਪਾਰਾ ਚੜ੍ਹ ਗਿਆਉਹਨੇ ਅਤਾਲੋਸ ਨੂੰ ਵੰਗਾਰਦਿਆਂ ਕਿਹਾ ਕਿ ਕੀ ਮੈਂ ਹਰਾਮ ਦੀ ਔਲਾਦ ਹਾਂ?’ ਅਤਾਲੋਸ ਦਾ ਨਸ਼ਾ ਹਿਰਨ ਹੋ ਗਿਆ ਤੇ ਉਹ ਹੋਏ ਅਪਮਾਨ ਦਾ ਘੁੱਟ ਭਰ ਕੇ ਰਹਿ ਗਿਆਪਰ ਉਹਦਾ ਅਪਮਾਨ ਫਿਲਿਪ ਕੋਲੋਂ ਸਹਿਣ ਨਾ ਹੋਇਆ ਤੇ ਉਹ ਸਿੰਘਾਸਣ ਤੋਂ ਉੱਠ ਕੇ ਸਿਕੰਦਰ ਵਲ ਵਧਦਿਆਂ ਨਸ਼ੇ ਵਿੱਚ ਲੜਖੜਾ ਕੇ ਡਿੱਗ ਪਿਆ

ਸਿਕੰਦਰ ਨੇ ਨਫਰਤ ਵਿੱਚ ਹਾਜ਼ਰ ਲੋਕਾਂ ਨੂੰ ਕਿਹਾ- ਦੇਖੋ ਨਗਰ ਵਾਸੀਓ, ਯੂਰਪ ਤੇ ਏਸ਼ੀਆ ਜਾਣ ਦੀ ਤਿਆਰੀ ਕਰਨ ਵਾਲਾ ਬੰਦਾ ਇੱਕ ਕੁਰਸੀ ਤੋਂ ਦੂਜੀ ਕੁਰਸੀ ਤਕ ਜਾਂਦਾ ਲੜਖੜਾ ਗਿਆ ਹੈ।’ ਸਿਕੰਦਰ ਨੂੰ ਪਤਾ ਸੀ ਕਿ ਇਸ ਘਟਨਾ ਦਾ ਸਿੱਟਾ ਚੰਗਾ ਨਹੀਂ ਨਿਕਲਣ ਵਾਲਾਇਸ ਲਈ ਉਹ ਮਾਂ ਨੂੰ ਲੈ ਕੇ ਰਾਜਧਾਨੀ ਤੋਂ ਚਲਾ ਗਿਆਮਾਂ ਨੂੰ ਉਸਨੇ ਉਹਦੇ ਭਰਾ ਐਪੀਰਸ ਦੇ ਨਵੇਂ ਰਾਜੇ ਅਲੈਗਜੈਂਡਰ ਪਹਿਲੇ ਕੋਲ ਡੋਡੋਨਾ ਨਗਰ ਛੱਡ ਦਿੱਤਾਆਪ ਉਹ ਇਲੀਰਿਆ ਚਲਾ ਗਿਆ, ਜਿੱਥੇ ਉਹਨੇ ਸ਼ਰਨ ਮੰਗੀਕੁਝ ਵਰ੍ਹੇ ਪਹਿਲਾਂ ਉਹਨੇ ਇਲੀਰਿਆ ਨੂੰ ਹਰਾਇਆ ਸੀ ਪਰ ਹੁਣ ਰਾਜੇ ਨੇ ਉਹਨੂੰ ਸ਼ਾਹੀ ਮਹਿਮਾਨ ਵਜੋਂ ਰੱਖਿਆ

ਈਸਾ ਪੂਰਵ 336 ਦੀ ਬਸੰਤ ਰੁੱਤੇ ਫਿਲਿਪ ਦੀ ਪੁੱਤਰੀ ਦਾ ਵਿਆਹ ਉਹਦੀ ਪਤਨੀ ਓਲੰਪੀਅਸ ਦੇ ਭਰਾ ਐਪੀਰੋਸ ਦੇ ਰਾਜੇ ਅਲੈਗਜੈਂਡਰ ਪਹਿਲੇ ਨਾਲ ਮਕਦੂਨੀਆ ਦੀ ਪ੍ਰਾਚੀਨ ਰਾਜਧਾਨੀ ਏਈਗੋਈ ਵਿੱਚ ਹੋ ਰਿਹਾ ਸੀਉਸ ਸਮੇਂ ਫਿਲਿਪ ਦੀ ਹੱਤਿਆ ਕਰ ਦਿੱਤੀ ਗਈਚਾਰੇ ਪਾਸੇ ਹਫੜਾ ਦਫੜੀ ਮਚ ਗਈਹਤਿਆਰਾ ਫਿਲਿਪ ਦੀ ਫੌਜੀ ਸੁਰੱਖਿਆ ਦਸਤੇ ਦਾ ਕਪਤਾਨ ਪੋਸਨਿਆਸ ਸੀਜਦੋਂ ਉਹ ਭਜਿਆ ਤਾਂ ਪਿਛਾ ਕਰਨ ਵਾਲਿਆਂ ਉਹਨੂੰ ਥਾਏਂ ਮਾਰ ਦਿੱਤਾਇਹਦੇ ਨਾਲ ਸਿਕੰਦਰ ਦੇ ਦੋ ਮਿੱਤਰ ਪੈਰਟਿਕਾਸ ਅਤੇ ਲਿਓਨਾਟੋਸ ਵੀ ਮਾਰ ਦਿੱਤੇ ਗਏਇਹ ਗੱਲ ਵੀ ਦੱਬੀ ਜ਼ੁਬਾਨ ਵਿੱਚ ਉੱਭਰੀ ਕਿ ਇਸ ਕਤਲ ਪਿੱਛੇ ਸਿਕੰਦਰ ਦਾ ਹੱਥ ਹੈ ਤੇ ਇਸੇ ਕਰਕੇ ਸਬੂਤ ਵੀ ਮਿਟਾ ਦਿੱਤੇ ਗਏਇਸ ਤੋਂ ਬਾਅਦ ਸਿਕੰਦਰ ਫਿਲਿਪ ਦੀ ਥਾਂ ਮਕਦੂਨੀਆ ਦਾ ਬਾਦਸ਼ਾਹ ਥਾਪਿਆ ਗਿਆ

ਵੀਹ ਵਰ੍ਹਿਆਂ ਦਾ ਸਿਕੰਦਰ ਵੱਡੇ ਯੋਧੇ ਅਤੇ ਪ੍ਰਭਾਵਸ਼ਾਲੀ ਵਿਅਕਤਿਤਵ ਵਾਲੇ ਸਮਰਾਟ ਵਜੋਂ ਜਲਦੀ ਹਰਮਨ ਪਿਆਰਾ ਹੋ ਗਿਆਬਾਦਸ਼ਾਹ ਬਣਦਿਆਂ ਉਹਨੇ ਜਲਾਵਤਨ ਕੀਤੇ ਗਏ ਆਪਣੇ ਚਾਰੇ ਦੋਸਤਾਂ ਨੂੰ ਵਾਪਸ ਬੁਲਾ ਲਿਆਫਿਰ ਉਹਨੇ ਗੱਦੀ ਦੇ ਸੰਭਾਵੀ ਦਾਹਵੇਦਾਰਾਂ ਦਾ ਖਾਤਮਾ ਕਰਨਾ ਸ਼ੁਰੂ ਕੀਤਾਸਭ ਤੋਂ ਪਹਿਲਾਂ ਉਹਨੇ ਆਪਣੇ ਚਚੇਰੇ ਭਰਾ ਐਮਾਇਨਟਾਸ ਨੂੰ ਸੂਲੀ ’ਤੇ ਚੜ੍ਹਾਇਆਲਾਈਨਸੇਸੇਟਿਸ ਦੇ ਤਿੰਨਾਂ ਵਿੱਚੋਂ ਦੋ ਰਾਜ ਕੁਮਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾਤੀਸਰਾ ਅਪਾਹਜ ਸੀ ਇਸ ਕਰਕੇ ਬਚ ਗਿਆਸਿਕੰਦਰ ਦੀ ਮਾਂ ਓਲੰਪੀਆਸ ਨੇ ਆਪਣੀ ਸੌਂਕਣ ਕੈਲੀਓਪੈਟਰਾ ਯੂਰੀਡਿਕੇ ਅਤੇ ਫਿਲਿਪ ਤੋਂ ਪੈਦਾ ਹੋਈ ਉਹਦੀ ਧੀ ਨੂੰ ਜਿਊਂਦਿਆਂ ਸਾੜ ਕੇ ਮਾਰ ਦਿੱਤਾਸਿਕੰਦਰ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਪਰ ਮਾਂ ਨੂੰ ਕੁਝ ਕਹਿ ਨਾ ਸਕਿਆਅੱਗੇ ਤੋਂ ਉਹਨੇ ਰਾਜ ਦੇ ਕੰਮਾਂ ਵਿੱਚ ਮਾਂ ਦੀ ਦਖਲਅੰਦਾਜ਼ੀ ਬੰਦ ਕਰ ਦਿੱਤੀ

ਬਾਦਸ਼ਾਹ ਬਣਨ ਉਪਰੰਤ ਸਿਕੰਦਰ ਨੇ ਪਿਤਾ ਦੁਆਰਾ ਪਰਸ਼ੀਆ ’ਤੇ ਹਮਲਾ ਕਰਨ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਤੇ 335 ਈਸਵੀ ਪੂਰਵ ਵਿੱਚ ਮਕਦੂਨੀਆ ਤੋਂ ਉੱਤਰ ਵਲ ਕੂਚ ਕੀਤਾਡੈਨਿਯੂਬ ਦਰਿਆ ਪਾਰ ਕਰਕੇ ਸੀਥੀਅਨਾ ’ਤੇ ਹਮਲਾ ਕਰਨ ਵਾਲਾ ਉਹ ਦੂਸਰਾ ਰਾਜਾ ਸੀਇਸ ਜਿੱਤ ਤੋਂ ਬਾਅਦ ਉਹਨੇ ਪੱਛਮ ਵਿੱਚ ਇਲੀਰੀਅਨਾ ’ਤੇ ਹਮਲਾ ਕਰ ਦਿੱਤਾ ਉੱਧਰ ਫਿਲਿਪ ਦੀ ਹੱਤਿਆ ਤੋਂ ਬਾਅਦ ਥੀਬਜ਼, ਐਂਥਨਜ਼ ਤੇ ਥ੍ਰੇਸ ਵਿੱਚ ਬਗਾਵਤ ਹੋ ਗਈਪਤਾ ਲਗਦਿਆਂ ਸਿਕੰਦਰ ਨੇ ਸਖਤੀ ਨਾਲ ਇਹ ਬਗਾਵਤ ਕੁਚਲ ਦਿੱਤੀ

ਇਸ ਦੌਰਾਨ ਸਿਕੰਦਰ ਨੇ ਇਨ੍ਹਾਂ ਨਗਰਾਂ ਵਿੱਚ ਬੜੀ ਤਬਾਹੀ ਮਚਾਈਸਿਰਫ ਇੱਕ ਮੰਦਿਰ ਅਤੇ ਕਵੀ ਪਿੰਡਰ (522-443 ਈ.ਪੂ.) ਦੇ ਘਰ ਨੂੰ ਛੱਡਿਆ ਗਿਆਪਿੰਡਰ ਦੀ ਮੌਤ ਤਾਂ ਬਹੁਤ ਪਹਿਲਾਂ ਹੋ ਚੁੱਕੀ ਸੀ ਪਰ ਉਹਦਾ ਘਰ ਛੱਡ ਕੇ ਸਿਕੰਦਰ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਕਿਸੇ ਕਵੀ ਦੇ ਆਦਰ ਮਾਣ ਵਿੱਚ ਮਕਦੂਨ ਵਿਜੇਤਾ ਯੂਨਾਨੀ ਸੰਸਕ੍ਰਿਤੀ ਦਾ ਪੈਰੋਕਾਰ ਹੈਉਹਦੇ ਗੁਰੂ ਅਰਸਤੂ ਨੇ ਉਹਨੂੰ ਪਿੰਡਰ ਬਾਰੇ ਦੱਸਿਆ ਸੀ ਕਿ ਉਹ ਭਾਵੇਂ ਜਗੀਰਦਾਰਾਂ ਦੇ ਹੁਕਮ ਅਨੁਸਾਰ ਕਵਿਤਾ ਰਚਦਾ ਸੀ ਤੇ ਇਹਦੇ ਲਈ ਉਹਨੂੰ ਧਨ ਮਿਲਦਾ ਸੀ ਪਰ ਕਵਿਤਾ ਕਿਵੇਂ ਲਿਖਣੀ ਹੈ, ਉਹਦਾ ਵਿਸ਼ਾ ਵਸਤੂ ਕੀ ਹੋਵੇ ਭਾਵ ਸੋਚ ਪੱਖੋਂ ਉਹ ਅਜ਼ਾਦ ਸੀਕਾਵਿ ਰਚਨਾ ਨੂੰ ਉਹ ਈਸ਼ਵਰ ਦੀ ਦੇਣ ਮੰਨਦਾ ਸੀ ਤੇ ਕਿਹਾ ਕਰਦਾ ਸੀ ਕਿ ਇਹ ਕੋਈ ਸਿੱਖਣ ਦੀ ਚੀਜ਼ ਨਹੀਂ ਇਹ ਤਾਂ ਧੁਰੋਂ ਮਿਲਿਆ ਵਰਦਾਨ ਹੈ

ਇੱਕੀ ਵਰ੍ਹਿਆਂ ਦੀ ਉਮਰ ਵਿੱਚ ਨੌਜਵਾਨ ਸਿਕੰਦਰ ਦੇ ਪ੍ਰਤਾਪ ਨਾਲ ਯੂਨਾਨ ਵਿੱਚ ਜੋਸ਼ ਠਾਠਾਂ ਮਾਰਨ ਲੱਗ ਪਿਆਸਾਰੇ ਰਾਜ ਨਗਰ ਸਮਝ ਗਏ ਕਿ ਸਿਕੰਦਰ ਵੈਰੀ ਨੂੰ ਸੰਭਲਣ ਦਾ ਮੌਕਾ ਨਹੀਂ ਦਿੰਦਾਅਚਾਨਕ ਹਮਲਾ ਕਰਨਾ ਉਹਦੀ ਯੁੱਧ ਨੀਤੀ ਦਾ ਹਿੱਸਾ ਹੈਕੋਰਿੰਥ ਵਿੱਚ ਯੂਨਾਨੀ ਜਾਤੀਆਂ ਦਾ ਮਹਾਂ ਸੰਮੇਲਨ ਹੋਇਆਇਸ ਵਿੱਚ ਸਿਕੰਦਰ ਨੂੰ ਯੂਨਾਨੀ ਫੌਜਾਂ ਦਾ ਮਹਾਂ ਨਾਇਕ (ਹੇਗੇਮੋਨ) ਨਿਯੁਕਤ ਕੀਤਾ ਗਿਆ

ਇਸੇ ਸਮੇਂ ਕੋਰਿੰਥ ਵਿੱਚ ਇੱਕ ਦਰਵੇਸ਼ ਦਾਰਸ਼ਨਿਕ ਡਾਇਓਜੀਨੀਅਸ ਰਹਿੰਦਾ ਸੀਅਰਸਤੂ ਨੇ ਇਸ ਬਾਰੇ ਸਿਕੰਦਰ ਨੂੰ ਦੱਸਿਆ ਸੀ ਕਿ ਉਹ ਦੇਸ਼ ਦਾ ਵੱਡਾ ਚਿੰਤਕ ਦੇ ਗੁਣੀ ਗਿਆਨੀ ਹੈਉਹ ਸਿਨਿਕ ਸੰਪਰਦਾਏ ਦਾ ਮੋਢੀ ਸੀਇਸ ਸੰਪਰਦਾਏ ਦੇ ਲੋਕ ਅੱਜ ਕੱਲ੍ਹ ਦੇ ਨਾਂਗੇ ਸਾਧੂਆਂ ਵਾਂਗ ਪ੍ਰਕਿਰਤਕ ਸਥਿਤੀ ਵਿੱਚ ਰਹਿਣਾ ਪਸੰਦ ਕਰਦੇ ਸਨਦਿਗੰਬਰ ਜੈਨ ਮੁਨੀਆਂ ਵਾਂਗ ਇਹ ਵੀ ਨਗਨ ਅਵਸਥਾ ਵਿੱਚ ਰਹਿੰਦੇ ਸਨਸਿਕੰਦਰ ਉਸ ਨੂੰ ਮਿਲਣ ਗਿਆ ਤੇ ਕਹਿਣ ਲੱਗਾ ਮੈਂ ਤੁਹਾਡੀ ਕਿਹੜੀ ਇੱਛਾ ਪੂਰੀ ਕਰ ਸਕਦਾਂ ਹਾਂ? ਮੈਂ ਯੂਨਾਨ ਦਾ ਬਾਦਸ਼ਾਹ ਸਿਕੰਦਰ ਹਾਂਉਹਨੇ ਸਾਹਮਣੇ ਖੜ੍ਹੇ ਸਿਕੰਦਰ ਵੱਲ ਘੂਰਦੇ ਹੋਏ ਕਿਹਾ – ਪਿੱਛੇ ਹਟ, ਧੁੱਪ ਆਉਣ ਦੇ, ਮੈਂਨੂੰ ਨਹੀਂ ਕੁਝ ਚਾਹੀਦਾ’ ਸਿਕੰਦਰ ਦੇ ਸਾਥੀਆਂ ਨੇ ਬਾਦਸ਼ਾਹ ਦਾ ਅਪਮਾਨ ਦੇਖ ਕੇ ਕਿਹਾ ਕਿ ਇਹ ਸਾਲਾ ਮੂਰਖ ਹੈ, ਪਰ ਸਿਕੰਦਰ ਕਹਿਣ ਲੱਗਾ- ਨਹੀਂ ਜੇ ਮੈਂ ਸਿਕੰਦਰ ਨਾ ਹੁੰਦਾ ਤਾਂ ਮੈਂ ਡਾਇਓਜੀਨੀਅਸ ਬਣਨ ਦੀ ਕੋਸ਼ਿਸ਼ ਕਰਦਾ।’

334 ਈ.ਪੂ. ਦੇ ਪਤਝੜ ਵਿੱਚ ਮਕਦੂਨੀਆ ਪਰਤ ਕੇ ਸਿਕੰਦਰ ਨੇ ਪਰਸ਼ੀਆ ’ਤੇ ਧਾਵਾ ਬੋਲਣ ਦੀ ਤਿਆਰੀ ਸ਼ੁਰੂ ਕੀਤੀਏਸ਼ੀਆ ਵਲ ਨਿਕਲਣ ਤੋਂ ਪਹਿਲਾਂ ਸਿਕੰਦਰ ਨੇ ਆਪਣੀ ਨਿੱਜੀ ਜਾਇਦਾਦ ਮਿੱਤਰਾਂ ਵਿੱਚ ਵੰਡ ਦਿੱਤੀਉਹਦੇ ਮਿੱਤਰਾਂ ਵਿੱਚੋਂ ਇੱਕ ਪਰਡੀਕਾਸ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਸਿਕੰਦਰ ਨੇ ਕਿਹਾ ਕਿ ਮਹਾਨ ਬਣਨ ਲਈ ਛੋਟੀਆਂ ਚੀਜ਼ਾਂ ਦਾ ਤਿਆਗ ਜ਼ਰੂਰੀ ਹੈਅੱਗੋਂ ਉਹ ਕਹਿਣ ਲੱਗਾ ਕਿ ਤੁਸਾਂ ਆਪਣੇ ਲਈ ਫਿਰ ਕੀ ਰੱਖਿਆ ਤਾਂ ਸਿਕੰਦਰ ਦਾ ਜਵਾਬ ਸੀ – ਆਸ, ਇੱਛਾ, ਸੁਪਨਿਆਂ ਨੂੰ ਪੂਰਿਆਂ ਕਰਨ ਲਈ ਸੁਨਹਿਰੀ ਕਿਰਨ ਦੀ ਆਸ ਜੋ ਦੂਰ ਅਕਾਸ਼ਾਂ ਵਿੱਚ ਚਮਕ ਰਹੀ ਹੈ।’ ਮਕਦੂਨੀਆ ਦੀ ਦੇਖ ਭਾਲ ਲਈ ਉਹਨੇ ਫਿਲਿਪ ਦੇ ਅਨੁਭਵੀ ਸੈਨਾਪਤੀ ਅੰਤੀਪਾਤਿਰ ਨੂੰ ਵਾਗਡੋਰ ਸੌਂਪ ਦਿੱਤੀ ਤੇ ਉਹਦੀ ਸਹਾਇਤਾ ਲਈ 12 ਹਜ਼ਾਰ ਫੌਜੀ ਤੇ ਸਾਜ਼ੋ ਸਾਮਾਨ ਦਾ ਪ੍ਰਬੰਧ ਕਰ ਦਿੱਤਾ

338 ਈ.ਪੂ. ਦੀ ਬਸੰਤ ਰੁੱਤੇ ਸਿਕੰਦਰ ਏਸ਼ੀਆ ਵੱਲ ਚੱਲ ਪਿਆਉਹਦੇ ਨਾਲ 48 ਹਜ਼ਾਰ ਪੈਦਲ ਫੌਜੀ, 6 ਹਜ਼ਾਰ ਘੋੜ ਸਵਾਰ, 120 ਬੇੜੀਆਂ ਦਾ ਬੇੜਾ ਤੇ 34 ਹਜ਼ਾਰ ਮਲਾਹ ਸਨਇਹ ਸਾਰਾ ਲਾਮ ਲਸ਼ਕਰ ਉਹਨੇ ਯੂਨਾਨ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਇਕੱਠਾ ਕੀਤਾ ਸੀਅਨੇਕਾਂ ਗੱਡਿਆਂ ’ਤੇ ਉਹਨੇ ਫੌਜ ਲਈ ਰਸਦ ਦਾ ਸਮਾਨ ਰੱਖਿਆਪਰਸ਼ੀਆਂ ਨਾਲ ਯੁੱਧ ਕਰਨ ਲਈ ਮਹਾਨ ਨਾਇਕ ਨੇ ਹੇਲੀਸਪੋਂਟ ਪਾਰ ਕੀਤਾਇਹ ਦਾਨਿਆਲ ਦੱਰਾ ਸੀਹੱਥ ਵਿੱਚ ਭਾਲਾ ਲੈ ਕੇ ਸਿਕੰਦਰ ਨੇ ਕਿਹਾ- ਡੇਢ ਸ਼ਤਾਬਦੀ ਪਹਿਲਾਂ ਇਸਨੂੰ ਪਰਸ਼ੀਆ ਦੇ ਸਮਰਾਟ ਜਰਕਸੀਸ ਨੇ ਉਲਟੀ ਦਿਸ਼ਾ ਵਲੋਂ ਪਾਰ ਕਰਕੇ ਮਾਈਨਰ ਏਸ਼ੀਆ ਦੀਆਂ ਯੂਨਾਨੀ ਬਸਤੀਆਂ ਨੂੰ ਤਬਾਹ ਕੀਤਾ ਸੀਅੱਜ ਮੈਂ ਪਰਸ਼ੀਆ ਵਿੱਚ ਹਾਂ ਤੇ ਇਸ ਧਰਤ ਨੂੰ ਜਿੱਤਣ ਲਈ ਸੰਕਲਪ ਲੈਂਦਾ ਹਾਂਪਾਰਸ਼ਿਕ ਸਮਰਾਟ ਨੂੰ ਕੰਨ ਖੋਲ੍ਹ ਕੇ ਸੁਣ ਲੈਣਾ ਚਾਹੀਦਾ ਹੈ ਜਿਵੇਂ ਅਕਾਸ਼ ਵਿੱਚ ਦੋ ਸੂਰਜ ਨਹੀਂ ਹੋ ਸਕਦੇ ਇਵੇਂ ਹੀ ਧਰਤ ’ਤੇ ਦੋ ਸਮਰਾਟ ਨਹੀਂ ਹੋ ਸਕਦੇਭਾਲਾ ਜ਼ਮੀਨ ਵਿੱਚੋਂ ਉਖਾੜਦਿਆਂ ਉਹਨੇ ਕਿਹਾ ਕਿ ਮਕਦੂਨੀਆ ਦੇ ਇਸੇ ਹਥਿਆਰ ਨਾਲ ਉਹ ਪੂਰਾ ਏਸ਼ੀਆ ਜਿਤੇਗਾ।’

ਗਰਾਨੀਕਸ ਦੇ ਛੋਟੇ ਦਰਿਆ ਨੂੰ ਪਾਰ ਕਰਕੇ ਸਿਕੰਦਰ ਦੀ 40 ਹਜ਼ਾਰ ਤੇ ਪਰਸ਼ੀਆ ਦੀ 20 ਹਜ਼ਾਰ ਫੌਜ ਵਿੱਚ ਗਹਿ ਗੱਚ ਲੜਾਈ ਹੋਈਇਸ ਵਿੱਚ ਸਿਕੰਦਰ ਨੇ ਕਈ ਕੁਝ ਲੁਟਿਆ ਵੀਨੇੜੇ ਦੇ ਰਾਜ ਏਂਥਨਜ਼ ਨੂੰ ਉਹਨੇ ਦਰਿਆ ਰਾਹੀਂ 300 ਪੇਟੀਆਂ ਜ਼ਰਾ ਬਖਤਰਾਂ ਦੀਆਂ ਭੇਜੀਆਂਅੱਗੇ ਸਿਕੰਦਰ ਦੇ ਨਾਇਕ ਅਕਲੀਜ਼ ਦੀ ਕਰਮਭੂਮੀ ਟਰਾਏ ਸੀਸਿਕੰਦਰ ਨੇ ਅਕਲੀਜ਼ ਦੀ ਸਮਾਧ ’ਤੇ ਜਾ ਕੇ ਸ਼ਰਧਾਂਜਲੀ ਭੇਂਟ ਕੀਤੀਟਰਾਏ ਦੇ ਇਸ ਸਥਾਨ ’ਤੇ ਪ੍ਰਾਚੀਨ ਯੋਧਿਆਂ ਦੇ ਅਸਤਰ ਸ਼ਸਤਰ ਰੱਖੇ ਹੋਏ ਸਨਸਿਕੰਦਰ ਨੇ ਸਤਿਕਾਰ ਵਜੋਂ ਆਪਣਾ ਇੱਕ ਸ਼ਸਤਰ ਉੱਥੇ ਰੱਖ ਦਿੱਤਾ ਤੇ ਸੁਗਾਤ ਵਜੋਂ ਕੁਝ ਪ੍ਰਾਚੀਨ ਸ਼ਸਤਰ ਲੈ ਲਏਉਹਦੇ ਸਾਥੀ ਸਮਝਦੇ ਸਨ ਕਿ ਪ੍ਰਾਚੀਨ ਯੋਧਿਆਂ ਵਾਂਗ ਸਿਕੰਦਰ ਅਜਿੱਤ ਹੈ ਤੇ ਟਰਾਏ ਦੇ ਸਵਰਗਵਾਸੀ ਯੋਧੇ ਇਸ ਸਤਿਕਾਰ ਕਰਕੇ ਯੁੱਧ ਵਿੱਚ ਉਹਦੀ ਰੱਖਿਆ ਕਰਨਗੇ

ਸਿਕੰਦਰ ਦੇ ਯੁੱਧ ਜਾਰੀ ਸਨਪਾਰਸ਼ਿਕ ਸ਼ਾਹ ਦਾਰਾ ਆਪਣੇ ਆਪ ਨੂੰ ਵੱਡਾ ਸਮਰਾਟ ਮੰਨਦਾ ਸੀਦਾਰੇ ਨਾਲ ਸਿਕੰਦਰ ਦਾ ਵੱਡਾ ਭੇੜ ਹੋਇਆਇਸ ਬਾਰੇ ਪ੍ਰਸਿੱਧ ਕਵੀ ਫਿਰਦੌਸੀ ਆਪਣੇ ਸ਼ਾਹਨਾਮੇ ਵਿੱਚ ਲਿਖਦਾ ਹੈ- ਦਾਰੇ ਨੇ ਹਵਾ ਵਰਗੀ ਤੇਜ਼ ਗਤੀ ਨਾਲ ਦੌੜਣ ਵਾਲੇ ਇੱਕ ਊਠ ਸਵਾਰ ਨੂੰ ਭਾਰਤ ਦੇ ਉੱਤਰ-ਪੱਛਮੀ ਰਾਜੇ ਪੁਰੂ (ਪੋਰਸ) ਕੋਲ ਪੈਗਾਮ ਦੇ ਕੇ ਭੇਜਿਆ ਕਿ ਉਹ ਉਹਦੀ ਮਦਦ ਕਰੇਪਰ ਉਹਨੂੰ ਕੋਈ ਮਦਦ ਨਾ ਮਿਲੀ ਤੇ ਦਾਰਾ ਨਿਰਾਸ਼ ਹੋ ਗਿਆਸਿਕੰਦਰ ਨੇ ਉਹਨੂੰ ਬੁਰੀ ਤਰ੍ਹਾਂ ਹਰਾ ਦਿੱਤਾਉਹ ਸੀਰੀਆ ਭੱਜ ਗਿਆਇਸ ਤੋਂ ਅੱਗੇ ਸਿਕੰਦਰ ਨੇ ਤਾਇਰ ਤੇ ਸਿਦੋਨ ਦੀਆਂ ਬੰਦਗਾਹਾਂ ’ਤੇ ਕਬਜ਼ਾ ਕਰ ਲਿਆਤਾਇਰ ਵਾਲਿਆਂ ਨੇ ਡਟ ਕੇ ਵਿਰੋਧ ਕੀਤਾ ਪਰ ਅੰਤ ਉਹ ਹਾਰ ਗਏ

ਤਾਇਰ ’ਤੇ ਕਬਜ਼ਾ ਕਰਨ ਤੋਂ ਬਾਅਦ ਸਿਕੰਦਰ ਨੇ ਮਿਸਰ ਵਲ ਰੁਖ ਕੀਤਾਯੇਰੂਸ਼ਲਮ ਨੇ ਸਮਰਪਣ ਕਰਦੇ ਹੋਏ ਨਗਰ ਦੇ ਗੇਟ ਸਿਕੰਦਰ ਲਈ ਖੋਲ੍ਹ ਦਿੱਤੇਸਿਕੰਦਰ ਦੇ ਪਹੁੰਚਣ ’ਤੇ ‘ਡੇਨੀਅਲ ਦੀ ਭਵਿੱਖਬਾਣੀ’ ਨਾਂ ਦੀ ਕਿਤਾਬ ਦਾ ਅੱਠਵਾਂ ਅਧਿਆਏ ਖੋਲ੍ਹ ਕੇ ਉਹਨੂੰ ਦਿਖਾਇਆ ਗਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਇੱਕ ਸ਼ਕਤੀਸ਼ਾਲੀ ਯੂਨਾਨੀ ਸਮਰਾਟ ਆਏਗਾ ਜੋ ਪਰਸ਼ੀਆ ਨੂੰ ਜਿਤੇਗਾਸਿਕੰਦਰ ਨੇ ਖ਼ੁਸ਼ ਹੁੰਦਿਆ ਯੇਰੂਸ਼ਲਮ ਨੂੰ ਬਖਸ਼ ਦਿੱਤਾ

332 ਈ.ਪੂ. ਦੇ ਅੰਤ ਵਿੱਚ ਸਿਕੰਦਰ ਮਿਸਰ ਪਹੁੰਚਿਆਸਿਕੰਦਰ ਦਾ ਆਗਮਨ ਮਿਸਰਵਾਸੀਆਂ ਲਈ ਸਿਰਫ ਰਾਜ ਪਰਿਵਰਤਨ ਸੀ ਕਿਉਂਕਿ ਉਹ ਦੋ ਸਦੀਆਂ ਤੋਂ ਪਰਸ਼ੀਆ ਦੀ ਗੁਲਾਮੀ ਝੱਲ ਰਹੇ ਸਨਸਿਕੰਦਰ ਨੇ ਉੱਥੇ ਐਲਾਨ ਕੀਤਾ ਕਿ ਸਮਰਾਟ ਕੋਂਬੀਸਿਸ ਵਾਂਗ ਨਾ ਤਾਂ ਮੇਰਾ ਪਿਰਾਮਿਡਾਂ ਤੋਂ ਕੁਝ ਲੈਣਾ ਦੇਣਾ ਹੈ ਤੇ ਨਾ ਫਰਾਓਨਾਂ ਦੀਆਂ ਸਮਾਧੀਆਂ ਤੋਂਮਿਸਰ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸਥਿਤ ਲੀਬੀਆ ਦੇ ਮਾਰੂਥਲ ਵਿੱਚ ਸਿਬਾਹ ਨਖਲਿਸਤਾਨ ਵਿੱਚ ਬਣੇ ਸੂਰਜ-ਦੇਵਤੇ ਏਮਨ-ਰੇ ਦੇ ਮੰਦਿਰ ਵਿੱਚ ਉਹ ਗਿਆ ਤੇ ਅੰਦਰਲੇ ਹਿੱਸੇ ਵਿੱਚ ਪੁਜਾਰੀ ਨਾਲ ਇਕੱਲਾ ਗਿਆ ਉੱਥੇ ਕੀ ਹੋਇਆ ਕੋਈ ਨਹੀਂ ਜਾਣਦਾ ਪਰ ਇਹ ਸਪਸ਼ਟ ਹੈ ਕਿ ਉਹਨੇ ਅਨੁਭਵ ਕੀਤਾ ਕਿ ਰੱਬ ਨਾਲ ਉਹਦਾ ਕੋਈ ਵਿਸ਼ੇਸ਼ ਸੰਬੰਧ ਹੈ ਤੇ ਸੰਸਾਰ ਵਿੱਚ ਏਕਤਾ ਸਥਾਪਤ ਕਰਨਾ ਉਹਦਾ ਰੱਬੀ ਫਰਜ਼ ਹੈਪੁਜਾਰੀ ਨੇ ਦੱਸਿਆ ਕਿ ਮੰਦਿਰ ਦੀ ਦੇਵਬਾਣੀ ਨੇ ਸਿਕੰਦਰ ਨੂੰ ਦਿਓਤਾ ਐਲਾਨਿਆ ਹੈਲੋਕਾਂ ਨੇ ਉਸ ਨੂੰ ਬ੍ਰਹਿਮੰਡ ਦੇ ਸੁਆਮੀ ਦੀ ਉਪਾਧੀ ਦਿੱਤੀਮਿਸਰ ਵਿੱਚ ਸਿਕੰਦਰ ਨੇ ਨੀਲ ਨਦੀ ਦੇ ਮੁਹਾਨੇ ’ਤੇ ਸਿਕੰਦਰੀਆ ਨਗਰ ਤੇ ਤਾਇਰ ਦੇ ਉੱਤਰ ਵਿੱਚ ਇਸਸ ਦੇ ਨੇੜੇ ਅਲੈਗਜਦਿਤਾ ਨਾਂ ਦੀ ਬੰਦਰਗਾਹ ਬਣਾਈਇਹ ਦੋਵੇਂ ਯਾਦਗਾਰਾਂ ਅੱਜ ਵੀ ਕਾਇਮ ਹਨ

ਈ.ਪੂ. 331 ਵਿੱਚ ਜੁਲਾਈ ਮਹੀਨੇ ਸਿਕੰਦਰ ਨੇ ਮੈਸੋਪੋਟੇਮੀਆ (ਉਤਰੀ ਇਰਾਕ) ਵਿੱਚ ਪ੍ਰਵੇਸ਼ ਕੀਤਾਇਸ ਤੋਂ ਬਾਅਦ ਉਹ ਬੇਬੀਲੋਨੀਆ ਨੂੰ ਜਿੱਤਣ, ਲੁੱਟਣ ਤੇ ਸਾੜਨ ਦੇ ਮਕਸਦ ਨਾਲ ਪਹੁੰਚਿਆਪਰਸੀਪੋਲਿਸ ਪਹੁੰਚ ਕੇ ਉਹਦੀਆਂ ਫੌਜਾਂ ਕਈ ਦਿਨ ਲੁੱਟ ਮਾਰ ਕਰਦੀਆਂ ਰਹੀਆਂਉਹ ਹਮੇਸ਼ਾ ਕਿਹਾ ਕਰਦਾ ਸੀ – ਮਿੱਤਰੋ, ਗਿਣਤੀ ਜਾਂ ਸਾਧਨ ਨਹੀਂ ਜਿੱਤਦੇ, ਮਨੁੱਖ ਜਿੱਤਦਾ ਹੈਮਨੁੱਖ ਦਾ ਸਾਰਾ ਵਜੂਦ ਲੜਦਾ ਹੈ ਤੇ ਉਹੀ ਜਿੱਤਦਾ ਹੈਆਪਣੇ ਡਰ ਨੂੰ ਜਿਤੋਮੇਰਾ ਵਾਅਦਾ ਹੈ ਕਿ ਤੁਸੀਂ ਦੁਸ਼ਮਣ ਨੂੰ ਜਿੱਤ ਲਓਗੇ।’

ਕਿਹਾ ਜਾਂਦਾ ਹੈ ਕਿ ਯੁੱਧ ਤੋਂ ਵਿਹਲਾ ਹੋ ਕਿ ਇੱਕ ਵਾਰ ਸਿਕੰਦਰ ਅਰਾਮ ਕਰ ਰਿਹਾ ਸੀ ਤੇ ਉਹਦੇ ਮਿੱਤਰ ਹਾਸਾ ਠੱਠਾ ਕਰ ਰਹੇ ਸਨਉਸ ਸਮੇਂ ਐਰੀਜਿਅਸ ਅੰਦਰ ਆਇਆਉਹਦੇ ਨਾਲ ਆਏ ਸਿਪਾਹੀਆਂ ਨੇ ਰਤਨਾਂ, ਹੀਰਿਆਂ ਜਵਾਹਰਾਂ ਨਾਲ ਜੜਿਆ ਇੱਕ ਸੰਦੂਕ ਉਹਦੇ ਸਾਹਮਣੇ ਲਿਆ ਰੱਖਿਆ ਜੋ ਸੜਨ ਤੋਂ ਬਚ ਗਿਆ ਸੀਸਿਕੰਦਰ ਨੇ ਕੁਝ ਸੋਚਦਿਆਂ ਵਾਰੀ ਵਾਰੀ ਆਪਣੇ ਮਿੱਤਰਾਂ ਨੂੰ ਪੁੱਛਿਆ ਕਿ ਤੁਸੀਂ ਇਸ ਵਿੱਚ ਕੀ ਰੱਖੋਗੇ, ਐਰੀਜਿਅਸ ਨੇ ਕਿਹਾ ਕਿ ਉਹ ਇਸ ਵਿੱਚ ਕੀਮਤੀ ਸ਼ਰਾਬ ਰੱਖੇਗਾਨੇਆਖਰੋਸ ਕਹਿਣ ਲੱਗਾ ਮੈਂ ਇਸ ਵਿੱਚ ਕੀਮਤੀ ਸਮੁੰਦਰੀ ਨਕਸ਼ੇ ਰੱਖਾਂਗਾਟਾਲਮੀ ਕਹਿਣ ਲੱਗਾ ਮੈਂ ਇਸ ਵਿੱਚ ਤਲਵਾਰ ਰੱਖਾਂਗਾਹਰਪਾਲਸ ਕਹਿਣ ਲੱਗਾ ਮੈਂ ਇਸ ਵਿੱਚ ਧਨ ਦੌਲਤ ਰੱਖਾਂਗਾਸਿਕੰਦਰ ਚੁੱਪ ਕਰ ਗਿਆਉਹਦੇ ਸਾਥੀਆਂ ਨੂੰ ਲੱਗਿਆ ਕਿ ਸਿਕੰਦਰ ਉਨ੍ਹਾਂ ਦੇ ਉੱਤਰਾਂ ਤੋਂ ਖ਼ੁਸ਼ ਨਹੀਂਸਿਕੰਦਰ ਦੇ ਇੱਕ ਗੂੜ੍ਹੇ ਮਿੱਤਰ ਨੇ ਚੁੱਪ ਤੋੜਦਿਆਂ ਸਿਕੰਦਰ ਨੂੰ ਪੁੱਛਿਆ ਕਿ ਤੂੰ ਇਸ ਵਿੱਚ ਕੀ ਰੱਖੇਂਗਾ ਤਾਂ ਉਹ ਕਹਿਣ ਲੱਗਾ ਮੈਂ ਇਸ ਵਿੱਚ ਹੋਮਰ ਦੀ ਇਲਿਆਦ ਰੱਖਾਂਗਾ ਤੇ ਬਾਅਦ ਵਿੱਚ ਹਮੇਸ਼ਾ ਸਿਕੰਦਰ ਨੇ ਇਲਿਆਦ ਵਾਲਾ ਉਹ ਸੰਦੂਕ ਆਪਣੇ ਨਾਲ ਰੱਖਿਆ

ਸਿਕੰਦਰ ਨੇ ਸੋਗਿਦਿਆਨਾ ਅਤੇ ਬੈਕਟੀਰੀਆ ਨੂੰ ਜਿੱਤ ਕੇ ਸੀਥੀਅਨਾਂ ਨੂੰ ਉੱਤਰ ਵਲ ਖਦੇੜ ਦਿੱਤਾਉਸ ਤੋਂ ਬਾਅਦ ਉਹਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਤਰ-ਪੂਰਬੀ ਏਸ਼ੀਆ ਦੀ ਸਰਹੱਦ ਨੇੜੇ ਪਹੁੰਚ ਗਿਆ ਹੈ ਤੇ ਅੱਗੇ ਸਿਰਫ ਭਾਰਤ ਹੈਫੌਜੀਆਂ ਵਿੱਚ ਫੈਲ ਰਹੀ ਬੇਚੈਨੀ ਦੇ ਬਾਵਜੂਦ ਸਿਕੰਦਰ ਨੇ ਆਪਣੀ ਹਠੀ ਅਗਵਾਈ ਵਿੱਚ ਸਖਤੀ ਨਾਲ ਫੌਜ ਦੀ ਦ੍ਰਿੜ੍ਹਤਾ ਨੂੰ ਕਾਇਮ ਰੱਖਿਆ326 ਈ.ਪੂ. ਨੂੰ ਉਹਦੀ ਫੌਜ ਪੰਜਾਬ ਵਿੱਚ ਪੋਰਸ ਨਾਲ ਯੁੱਧ ਕਰਦੀ ਥੱਕ ਗਈ

ਕਾਬੁਲ ਦਰਿਆ ਦੇ ਰਸਤੇ ’ਤੇ ਸਿਕੰਦਰ ਨੇ ਆਪਣੀ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸੇ ਨੂੰ ਹੇਫਾਸਿਤਓਨ ਅਤੇ ਪਡਰੀਕਾਸ ਦੀ ਅਗਵਾਈ ਵਿੱਚ ਕਾਬੁਲ ਦਰਿਆ ਦੇ ਨਾਲ ਨਾਲ ਚੱਲ ਕੇ ਖੈਬਰ ਦੱਰੇ ਰਾਹੀਂ ਸਿੰਧ ਦਰਿਆ ਤਕ ਪਹੁੰਚਣ ਦਾ ਹੁਕਮ ਦਿੱਤਾਉਹ ਦੋਵੇਂ ਰਸਤਿਆਂ ਦੇ ਇਲਾਕਿਆਂ ’ਤੇ ਕਬਜ਼ਾ ਕਰਕੇ ਸਿੰਧ ਦਰਿਆ ਕੋਲ ਜਾ ਪਹੁੰਚੇਫੌਜ ਦੇ ਦੂਸਰੇ ਹਿੱਸੇ ਨੇ ਸਿਕੰਦਰ ਦੀ ਅਗਵਾਈ ਹੇਠ ਹਿੰਦੂਕੁਸ਼ ਦੇ ਦੱਖਣੀ ਪਾਦਗਿਰੀ ਵਿੱਚ ਅਲੀਸਾਂਗ ਅਤੇ ਕੁਨਾਰ ਦਰਿਆਵਾਂ ਦੀ ਘਾਟੀ ਵਿੱਚ ਬਜੌਰ ’ਤੇ ਕਬਜ਼ਾ ਕਰ ਲਿਆ ਤੇ ਇੱਥੇ ਭਿਅੰਕਰ ਲੜਾਈ ਹੋਈ

326 ਈ.ਪੂ. ਵਿੱਚ ਸਿਕੰਦਰ ਦੀਆਂ ਫੌਜਾਂ ਜਿਹਲਮ ਦਰਿਆ ਦੇ ਤੱਟ ਕੋਲ ਆ ਕੇ ਅਟਕ ਗਈਆਂਪੋਰਸ ਵਿਸ਼ਾਲ ਫੌਜ ਨਾਲ ਸਿਕੰਦਰ ਦਾ ਸਾਹਮਣਾ ਕਰਨ ਲਈ ਤਿਆਰ ਸੀਪੋਰਸ ਦਾ ਖਿਆਲ ਸੀ ਕਿ ਉਹਦੀ ਹਾਥੀਆਂ ਦੀ ਫੌਜ ਦੇਖ ਕੇ ਸਿਕੰਦਰ ਦੇ ਘੋੜੇ ਡਰ ਜਾਣਗੇ ਤੇ ਪੈਦਲ ਫੌਜ ਤਾਂ ਐਨੇ ਵੱਡੇ ਜਾਨਵਰਾਂ ਦੇ ਨੇੜੇ ਨਹੀਂ ਆਏਗੀਪਰ ਉਹਦੇ ਕਿਆਸ ਗਲਤ ਨਿਕਲੇ ਤੇ ਸਿਕੰਦਰ ਦੀ ਫੌਜ ਟੁੱਟ ਕੇ ਉਨ੍ਹਾਂ ਨੂੰ ਪੈ ਨਿਕਲੀਪੋਰਸ ਨੂੰ ਹਾਰ ਕਰਕੇ ਪਿੱਛੇ ਪਰਤਣਾ ਪਿਆਸਿਕੰਦਰ ਨੇ ਅੰਭੀ ਰਾਹੀਂ ਉਹਨੂੰ ਆਤਮ ਸਮਰਪਣ ਦਾ ਪੈਗਾਮ ਭੇਜਿਆਸਿਕੰਦਰ ਨੇ ਪੋਰਸ ਦੇ ਬੁਲੰਦ ਹੌਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ?’ ਤਾਂ ਪੋਰਸ ਦਾ ਉੱਤਰ ਸੀ ਕਿ ਤੂੰ ਬਦੇਸ਼ੀ ਹੈਮੈਂ ਨਹੀਂ ਜਾਣਦਾ ਕਿ ਤੂੰ ਕਿਸ ਧਰਮ ਦਾ ਪੈਰੋਕਾਰ ਹੈਂਪਰ ਜੇ ਮੈਂ ਤੇਰੀ ਥਾਂ ਹੁੰਦਾ ਤਾਂ ਅਜਿਹਾ ਹੀ ਵਿਹਾਰ ਕਰਦਾ ਜੋ ਇੱਕ ਜਿਤਿਆ ਰਾਜਾ ਹਾਰੇ ਰਾਜੇ ਨਾਲ ਕਰਦਾ ਹੈਇਸ ਉੱਤਰ ਨਾਲ ਸਿਕੰਦਰ ਖ਼ੁਸ਼ ਹੋ ਗਿਆ ਤੇ ਪੋਰਸ ਨੂੰ ਮਿੱਤਰ ਬਣਾ ਲਿਆ

ਬਿਆਸ ਦਰਿਆ ਤਕ ਪਹੁੰਚਦਿਆਂ ਸਿਕੰਦਰ ਦਾ ਜਾਹੋ ਜਲਾਲ ਸਿਖਰ ’ਤੇ ਸੀਪਰ ਇੱਥੇ ਪਹੁੰਚ ਕੇ ਉਹਦੀਆਂ ਫੌਜਾਂ ਥੱਕ ਗਈਆਂਉਨ੍ਹਾਂ ਵਿੱਚ ਬੇਚੈਨੀ ਫੈਲ ਗਈਉਨ੍ਹਾਂ ਨੇ ਅੱਗੇ ਵਧਣ ਤੋਂ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀਉਨ੍ਹਾਂ ਦਾ ਤਰਕ ਸੀ ਕਿ ਸਾਨੂੰ ਘਰੋਂ ਤੁਰਿਆਂ 14 ਸਾਲ ਹੋ ਗਏ ਹਨ ਅਤੇ ਸਾਡੇ ਪਿੱਛੇ ਪਰਿਵਾਰ ਸਾਡੀ ਉਡੀਕ ਕਰ ਰਹੇ ਹਨਸਿਕੰਦਰ ਨੂੰ ਮਹਿਸੂਸ ਹੋਇਆ ਕਿ ਉਹਦੀਆਂ ਫੌਜਾਂ ਹੁਣ ਅੱਗੇ ਵਧਣ ਤੋਂ ਭੱਜ ਰਹੀਆਂ ਹਨ, ਜੇ ਜ਼ੋਰ ਜਬਰਦਸਤੀ ਕੀਤੀ ਤਾਂ ਇਹ ਬਾਗੀ ਹੋ ਜਾਣਗੀਆਂਉਹਨੇ ਬਿਆਸ ਦੇ ਕੰਢੇ ਉਨ੍ਹਾਂ ਦਿਓਤਿਆਂ ਦੀਆਂ 12 ਵੇਦੀਆਂ ਬਣਵਾਈਆਂ ਜਿਨ੍ਹਾਂ ਦੀ ਮਿਹਰ ਸਦਕਾ ਉਹ ਸਦਾ ਜੇਤੂ ਰਿਹਾ ਸੀਉਨ੍ਹਾਂ ਦੀ ਵਿਧੀਵਤ ਪੂਜਾ ਕੀਤੀ ਤੇ ਧਾਰਮਕ ਅਨੁਸ਼ਠਾਨਾਂ ਨਾਲ ਬਲੀ ਦਿੱਤੀਇਸ ਤੋਂ ਬਾਅਦ ਉਹ ਪਿੱਛੇ ਮੁੜ ਪਿਆ

ਚਨਾਬ ਪਾਰ ਕਰਕੇ ਉਹ ਜੇਹਲਮ ਕੋਲ ਜਾ ਪਹੁੰਚਿਆਆਪਣੀ ਜਿੱਤ ਦੇ ਅੰਤਿਮ ਦੌਰ ਵਿੱਚ ਉਹਨੇ ਪੰਜਾਬ ਦੇ ਦਰਿਆਵਾਂ ਦੇ ਸੰਗਮ ਹੇਠਾਂ ਸੋਗਡੋਈ ਅਤੇ ਮੁਸ਼ਕ ਇਲਾਕੇ ਜਿੱਤੇਭਾਰਤ ਵਿੱਚ ਉਹਦਾ ਆਖਰੀ ਪੜਾਅ ਪਾਤਲਿਨੀ ਸੀ ਜਿੱਥੇ ਉਹ 325 ਈ.ਪੂ. ਦੇ ਅੰਤ ’ਤੇ ਪਹੁੰਚਿਆਸਿੰਧ ਦਰਿਆ ਨੇ ਇੱਥੇ ਡੈਲਟਾ ਬਣਾ ਕੇ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀਇਹਦੀ ਰਾਜਧਾਨੀ ਪਾਤਲ ਸੀ ਜਿਸਦਾ ਸੰਸਕ੍ਰਿਤ ਵਿੱਚ ਅਰਥ ਪੋਤਲ ਜਾਂ ਬੰਦਰਗਾਹ ਹੈ

ਵਾਪਸੀ ਵੇਲੇ ਸੂਸਾ ਵਿਖੇ ਉਹਦੀਆਂ ਦੋਵੇਂ ਫੌਜਾਂ ਇਕੱਠੀਆਂ ਹੋ ਗਈਆਂਤਖਸ਼ਿਲਾ ਵਿੱਚ ਉਹਦਾ ਸਾਹਮਣਾ ਕੁਝ ਨਾਂਗੇ ਦੰਦਾਮੀਸ ਸਾਧੂਆਂ ਨਾਲ ਹੋਇਆਉਨ੍ਹਾਂ ਸਿਕੰਦਰ ਨੂੰ ਮੱਤ ਦਿੱਤੀ ਕਿ ਕਿਸੇ ਚੀਜ਼ ਦੀ ਇੱਛਾ ਨਾ ਕਰ ਤਾਂ ਸਭ ਕੁਝ ਤੇਰਾ ਹੋ ਜਾਏਗਾਚਾਹੁੰਦਿਆਂ ਹੋਇਆ ਵੀ ਉਹ ਅਜਿਹਾ ਨਾ ਕਰ ਸਕਿਆ ਕਿਉਂਕਿ ਉਹਦੇ ਨਾਲ ਵੱਡੀਆਂ ਫੌਜਾਂ ਸਨ

ਰਾਹ ਵਿੱਚ ਸਿਕੰਦਰ ਬਿਮਾਰ ਹੋ ਗਿਆਉਹਦੇ ਬਾਰੇ ਇੱਕ ਦੰਤਕਥਾ ਮਸ਼ਹੂਰ ਹੈ ਕਿ ਕਿਸੇ ਫਕੀਰ ਨੇ ਭਵਿੱਖ ਬਾਣੀ ਕੀਤੀ ਸੀ ਕਿ ਹੇ ਬਾਦਸ਼ਾਹ, ਜਦੋਂ ਤੂੰ ਮਰੇਂਗਾ ਤਾਂ ਤੇਰੇ ਥੱਲੇ ਤਪਦੀ ਧਰਤੀ ਤੇ ਉੱਪਰ ਤਪਦਾ ਸੂਰਜ ਹੋਵੇਗਾਕਹਿੰਦੇ ਹਨ ਕਿ ਉਹ ਥਲ ਵਿੱਚ ਬਿਮਾਰ ਹੋਇਆ ਤਪਦੀ ਰੇਤ ’ਤੇ ਪਿਆ ਸੀ ਤੇ ਉੱਪਰ ਸੂਰਜ ਚਮਕ ਰਿਹਾ ਸੀ ਜਦੋਂ ਉਹਦੇ ਪ੍ਰਾਣ ਨਿਕਲੇਵਿਸ਼ਵ ਏਕਤਾ ਦਾ ਸੁਪਨਾ ਲੈਣ ਵਾਲਾ ਮਕਦੂਨੀਆ ਦਾ ਇਹ ਸਿਕੰਦਰੀ ਸੂਰਜ ਈ.ਪੂ. 323 ਦੇ ਜੂਨ ਮਹੀਨੇ ਵਿੱਚ ਅਸਤ ਹੋ ਗਿਆਸੰਸਾਰ ਦੇ ਵਿਸ਼ਾਲ ਅਕਾਸ਼ ’ਤੇ ਆਪਣੀ ਦ੍ਰਿੜ੍ਹ ਇੱਛਾ, ਗੌਰਵ ਤੇ ਆਤਮ ਬਲ ਨਾਲ ਉਹ 33 ਵਰ੍ਹੇ ਚਮਕਿਆਉਹਨੇ 12 ਸਾਲ ਤੇ 8 ਮਹੀਨੇ ਰਾਜ ਕੀਤਾ ਜਦ ਕਿ ਬਾਕੀ ਸਮਾਂ ਦੁਨੀਆ ਨੂੰ ਜਿੱਤਦਿਆਂ ਬਿਤਾਇਆ

ਕਿਹਾ ਜਾਂਦਾ ਹੈ ਕਿ ਉਹਦੇ ਅੰਦਰ ਦੁਨੀਆ ਨੂੰ ਜਿਤਣ ਦਾ ਸੁਪਨਾ ਉਹਦੇ ਗੁਰੂ ਅਰਸਤੂ ਨੇ ਬੀਜਿਆ ਸੀਉਹਨੇ ਸਾਰੀ ਉਮਰ ਉਸ ਸੁਪਨੇ ਦੀ ਪੂਰਤੀ ਹਿਤ ਲਾ ਦਿੱਤੀਉਹਦੇ ਵਿਅਕਤਿਤਵ ਦਾ ਵੱਡਾ ਗੁਣ ਨਿਆਂ ਸੀਜਦੋਂ ਉਹਨੂੰ ਪਤਾ ਲੱਗਾ ਕਿ ਉਹਦੀ ਫੌਜ ਦੇ ਕੁਝ ਅਫਸਰਾਂ ਨੇ ਲੁੱਟ ਮਾਰ ਕਰਕੇ ਭ੍ਰਸ਼ਟ ਤਰੀਕਿਆਂ ਨਾਲ ਲੋਕਾਂ ਨੂੰ ਦੁੱਖ ਦਿੱਤਾ ਹੈ ਤਾਂ ਉਹਨੇ ਆਪ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂਮੁਆਫ ਕਰ ਦੇਣ ਦਾ ਉਸ ਵਿੱਚ ਵੱਡਾ ਗੁਣ ਸੀਉਹ ਮਹਾਨ ਇਸ ਕਰਕੇ ਸੀ ਕਿ ਉਹਦਾ ਗੁਰੂ ਮਹਾਨ ਸੀ ਤੇ ਉਹਨੇ ਉਹਨੂੰ ਵਿਸ਼ਵ ਜੇਤੂ ਹੋਣ ਦਾ ਅਸ਼ੀਰਵਾਦ ਦਿੱਤਾ ਸੀਉਨ੍ਹਾਂ ਸਮਿਆਂ ਵਿੱਚ ਦੁਨੀਆ ਨੂੰ ਜਿਤਣ ਦਾ ਸੁਪਨਾ ਇੱਕ ਅੱਲੋਕਾਰੀ ਚਮਤਕਾਰ ਸੀ ਤੇ ਮਨੁੱਖੀ ਇਤਿਹਾਸ ਵਿੱਚ ਅਜਿਹੀ ਸੋਚ ਨੇ ਹੀ ਸਿਕੰਦਰ ਨੂੰ ਮਹਾਨ ਤੇ ਸ਼ਾਹ ਆਲਮ ਬਣਾਇਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2251)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120