GurjitSBhathal7ਟੈਕਨੌਲੋਜੀ ਸਿਰਫ ਤਦੋਂ ਹੀ ਫ਼ਾਇਦੇਮੰਦ ਹੈ ਜਦੋਂ ਅਸੀਂ ਇਸਦੀ ਵਰਤੋਂ ਸਮਝਦਾਰੀ ...
(3 ਅਪਰੈਲ 2026)

ਸਾਇੰਸ ਅਤੇ ਟੈਕਨੌਲੋਜੀ ਨੇ ਇਨਸਾਨੀ ਇਤਿਹਾਸ ਵਿੱਚ ਅਜਿਹੇ ਅਣਗਿਣਤ ਚਮਤਕਾਰ ਕੀਤੇ ਹਨ ਜੋ ਨਾ ਸਿਰਫ ਜੀਵਨ ਨੂੰ ਅਸਾਨ ਬਣਾਉਂਦੇ ਹਨ, ਸਗੋਂ ਹੈਰਾਨੀ ਅਤੇ ਅਚੰਭੇ ਵਿੱਚ ਵੀ ਪਾ ਦਿੰਦੇ ਹਨਜੇ ਸੋਚਿਆ ਜਾਵੇ, ਜਦੋਂ ਕਿਸੇ ਨੇ ਪਹਿਲੀ ਵਾਰ ਰੇਡੀਓ ਤੋਂ ਆਵਾਜ਼ ਸੁਣੀ ਹੋਵੇਗੀ ਤਾਂ ਉਸ ਲਈ ਉਹ ਪਲ ਕਿੰਨਾ ਅਜੀਬ ਅਤੇ ਰੌਂਗਟੇ ਖੜ੍ਹੇ ਕਰਨ ਵਾਲਾ ਹੋਇਆ ਹੋਵੇਗਾ, ਸ਼ਾਇਦ ਕਿਸੇ ਦੇ ਮਨ ਵਿੱਚ ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਵੀ ਉੱਠੀਆਂ ਹੋਣੀਬਿਜਲੀ ਦਾ ਬਲਬ ਜਗਣਾ ਜਾਂ ਪੱਖੇ ਦਾ ਪੱਖਾ ਘੁੰਮਣਾ ਪਹਿਲੀ ਵਾਰੀ ਦੇਖਣ ਵਾਲੇ ਲਈ ਇਹ ਸਭ ਕਿਸੇ ਜਾਦੂ ਤੋਂ ਘੱਟ ਨਹੀਂ ਸੀਪਰ ਸਾਇੰਸ ਕਦੇ ਨਹੀਂ ਰੁਕੀ ਅਤੇ ਇਹ ਅਗਾਂਹ ਵਧਦੀ ਰਹੀ, ਆਪਣੀਆਂ ਨਵੀਂਆਂ ਕਾਢਾਂ ਨਾਲ ਲੋਕਾਂ ਨੂੰ ਹੌਲੀ-ਹੌਲੀ ਪਰ ਪੱਕੇ ਤਰੀਕੇ ਨਾਲ ਬਦਲਦੀ ਰਹੀ ਮੈਨੂੰ ਅੱਜ ਵੀ ਆਪਣੀਆਂ ਕੁਝ ਪਹਿਲੀਆਂ, ਇਸ ਟੈਕਨੌਲੋਜੀ ਦੇਜਾਦੂਨਾਲ ਮੁਲਾਕਾਤਾਂ ਯਾਦ ਹਨਇਹ ਗੱਲ 1993 ਦੀ ਹੈ ਜਦੋਂ ਇੱਕ ਦਿਨ ਲੌਂਗੋਵਾਲ ਇੰਜਨੀਅਰਿੰਗ ਕਾਲਜ ਵਿੱਚ ਪੜ੍ਹਾਈ ਦੌਰਾਨ ਮੈਂ ਆਪਣੇ ਹੋਸਟਲ ਦੇ ਸਾਥੀ ਨਾਲ ਉਸਦੇ ਸੰਗਰੂਰ ਵਾਲੇ ਘਰ ਗਿਆਬੜਾ ਵੱਡਾ ਅਤੇ ਸ਼ਾਨਦਾਰ ਘਰ, ਸੁੰਦਰ ਸਜਾਵਟ, ਅਤੇ ਉਸ ਵਿੱਚ ਲੱਗਾ ਸਾਊਂਡ ਸਿਸਟਮ ਦੇਖ ਅਤੇ ਸੁਣਕੇ ਮੈਂ ਹੈਰਾਨ ਰਹਿ ਗਿਆਸ਼ਾਮ ਨੂੰ ਅੰਕਲ ਜੀ ਨੇ ਹੱਥ ਨਾਲ ਤਾੜੀ ਮਾਰੀ ’ਤੇ ਲਾਈਟ ਜਗ ਗਈਫਿਰ ਤਾੜੀ ਮਾਰੀ ਤਾ ਲਾਈਟ ਬੁੱਝ ਗਈਉਸ ਵੇਲੇ ਮੈਨੂੰ ਇਹ ਜਾਦੂ ਹੀ ਲੱਗਿਆ, ਹਾਲਾਂਕਿ ਸਚਾਈ ਕੁਝ ਹੋਰ ਸੀਅਤੇ ਫਿਰ 1997 ਵਿੱਚ ਹੋਸਟਲ ਵਿੱਚ ਰਹਿੰਦੇ ਆਪਣੇ ਦੋਸਤ ਦੇ ਮੋਬਾਇਲ ਫ਼ੋਨ ਰਾਹੀਂ ਪਹਿਲੀ ਵਾਰ ਬਿਨਾਂ ਤਾਰ ਦੇ ਯੰਤਰ ’ਤੇ ਆਵਾਜ਼ ਸੁਣਨਾ, ਮੇਰੇ ਲਈ ਇੱਕ ਅਣਸੁਣੀ ਅਤੇ ਅਣਵੇਖੀ ਦੁਨੀਆ ਦੇ ਦਰਵਾਜ਼ੇ ਖੁੱਲ੍ਹਣ ਜਿਹਾ ਅਹਿਸਾਸ ਸੀ

ਸਾਇੰਸ-ਟੈਕਨੌਲੋਜੀ ਦੇ ਜਾਦੂ-ਟੂਣਿਆਂ ਦਾ ਸਿਲਸਲਾ ਇਸ ਤਰ੍ਹਾਂ ਹੀ ਚਲਦਾ ਰਿਹਾ ਜਦੋਂ 2007 ਵਿੱਚ ਮੈਂ ਬਰੈਂਪਟਨ (ਕੈਨੇਡਾ) ਵਿੱਚ ਰਹਿੰਦੇ ਹੋਏ ਇੱਕ ਹੋਰ ਅਨੁਭਵ ਕੀਤਾਮੈਂ ਬੇਸਮੈਂਟ ਵਿੱਚ ਰਹਿੰਦਾ ਸੀ ਤੇ ਜਦੋਂ ਵੀ ਦੇਰ ਰਾਤ ਉੱਥੇ ਜਾਂਦਾ, ਲਾਈਟ ਆਪਣੇ ਆਪ ਜੱਗ ਜਾਂਦੀਪਹਿਲਾਂ ਤਾਂ ਮੈਂ ਸੋਚਦਾ ਸੀ ਕਿ ਘਰ ਦੇ ਮਾਲਕ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਆ ਗਿਆ ਹਾਂ ਤੇ ਉਹ ਲਾਈਟ ਜਗਾ ਦਿੰਦੇ ਹੈਬਾਅਦ ਵਿੱਚ ਪਤਾ ਲੱਗਾ ਕਿ ਇਹ ਮੋਸ਼ਨ ਸੈਂਸਰ ਸੀ, ਜੋ ਕੋਈ ਵੀ ਹਿੱਲਦੀ-ਜੁਲਦੀ ਚੀਜ਼ ਉਸਦੇ ਰੇਂਜ ਵਿੱਚ ਆਵੇ, ਤਾਂ ਲਾਈਟ ਜਗਦੀ ਤੇ ਕੁਝ ਸਮੇਂ ਬਾਅਦ ਬੁਝ ਜਾਂਦੀ ਹੈਅੱਜ ਦੇ ਸਮੇਂ, ਇਹੋ ਜਿਹੇ ਮੋਸ਼ਨ ਜਾਂ ਡੇ-ਨਾਈਟ ਸੈਂਸਰ ਸਿਰਫ ਦੋ-ਢਾਈ ਸੌ ਰੁਪਏ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨਇਹ ਸੋਚ ਕੇ ਹੀ ਹੈਰਾਨੀ ਹੁੰਦੀ ਹੈ ਕਿ ਜੋ ਚੀਜ਼ ਕਦੇ ਮਹਿੰਗੀ ਅਤੇ ਵਿਲੱਖਣ ਲਗਦੀ ਸੀ, ਉਹ ਅੱਜ ਘਰ-ਘਰ ਪਹੁੰਚ ਚੁੱਕੀ ਹੈ

ਇੱਕ ਹੋਰ ਦਿਲਚਸਪ ਘਟਨਾ ਮੇਰੇ ਘਰ ਵਿੱਚ ਕੰਮ ਕਰਨ ਵਾਲੇ ਬੰਦੇ ਨਾਲ ਜੁੜੀ ਹੋਈ ਹੈਉਸਨੇ ਨਵਾਂ ਮੋਬਾਇਲ ਲਿਆ, ਜੋ ਗਲਤੀ ਨਾਲ ਵਾਈਬਰੇਸ਼ਨ ਮੋਡ ’ਤੇ ਚੱਲਿਆ ਗਿਆਜਦੋਂ ਉਸਨੂੰ ਕਾਲ ਆਈ ਤਾਂ ਮੋਬਾਇਲ ਹਿੱਲਿਆਉਹ ਡਰ ਗਿਆ ਤੇ ਸੋਚਣ ਲੱਗਾ ਕਿ ਇਸ ਵਿੱਚ ਕੋਈ ਭੂਤ ਆ ਗਿਆ ਹੈਉਸਨੇ ਡਰਦੇ ਨੇ ਫ਼ੋਨ ਨੂੰ ਦੂਰ ਸੁੱਟ ਦਿੱਤਾਇਹ ਯਾਦ ਦਿਵਾਉਂਦਾ ਹੈ ਕਿ ਅਸੀਂ ਅਕਸਰ ਟੈਕਨੌਲੋਜੀ ਵਰਤਦੇ ਹਾਂ ਪਰ ਉਸਦੀ ਸਮਝ ਹੌਲੀ-ਹੌਲੀ ਆਉਂਦੀ ਹੈਇਸ ਲਈ ਟੈਕਨੌਲੋਜੀ ਵਰਤਣ ਨਾਲ-ਨਾਲ ਉਸਨੂੰ ਸਮਝਣਾ ਵੀ ਜ਼ਰੂਰੀ ਹੈ ਤਾਂ ਜੋ ਕਿਸੇ ਮੁਸ਼ਕਿਲ ਜਾਂ ਡਰ ਦਾ ਸਾਹਮਣਾ ਨਾ ਕਰਨਾ ਪਵੇ

ਅੱਜ ਦੇ ਸਮੇਂ ਵਿੱਚ ਨਵੀਂਆਂ ਖੋਜਾਂ ਨੇ ਅਚੰਭਿਆਂ ਦਾ ਮਿਆਰ ਹੋਰ ਵੀ ਉੱਚਾ ਕਰ ਦਿੱਤਾ ਹੈਜਿਵੇਂ ਮੋਬਾਇਲ ਦੀ ਆਵਾਜ਼ ਕਾਲ ਤੋਂ ਵੀਡੀਓ ਕਾਲਾਂ ਤਕ ਦਾ ਸਫਰ ਵੀ ਕਿਸੇ ਜਾਦੂ ਤੋਂ ਘੱਟ ਨਹੀਂਸੋਚੋ, ਤੁਸੀਂ ਕਾਰ ਵਿੱਚ ਬੈਠੇ ਹੋ ਅਤੇ ਕੋਈ ਡਰਾਈਵਰ ਨਹੀਂ ਅਤੇ ਕਾਰ ਆਪਣੇ ਆਪ ਚੱਲ ਰਹੀ ਹੈਜਾਂ ਫਿਰ ਹੌਲੋਗ੍ਰਾਮ ਪ੍ਰੋਜੈਕਸ਼ਨ, ਜਿੱਥੇ ਤਸਵੀਰ ਹਕੀਕਤ ਵਰਗੀ ਦਿਸਦੀ ਹੈਹੁਣ ਤਾਂ ਘਰਾਂ ਵਿੱਚ ਲਾਈਟਾਂ, ਪੱਖੇ ਅਤੇ ਹੋਰ ਸਾਜ਼ੋ-ਸਮਾਨ ਮੋਬਾਇਲ ਐਪ ਨਾਲ ਚਲਾਉਣ ਦਾ ਜ਼ਮਾਨਾ ਆ ਗਿਆ ਹੈਇਸਨੂੰ ਅਸੀਂ IoT (Internet of Things) ਕਹਿੰਦੇ ਹਾਂ ਇੰਟਰਨੈੱਟ ਰਾਹੀਂ, ਤੁਸੀਂ ਦੇਸ਼-ਵਿਦੇਸ਼ ਕਿਤੇ ਵੀ ਬੈਠੇ ਘਰ ਦੀਆਂ ਲਾਈਟਾਂ ਆਨ-ਆਫ ਕਰ ਸਕਦੇ ਹੋਇਸੇ ਤਰ੍ਹਾਂ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਘਰ ਦੇ ਅੰਦਰ-ਬਾਹਰ ਦੀ ਲਾਈਵ ਫੁਟੇਜ ਮੋਬਾਇਲ ’ਤੇ ਦੇਖਣਾ - ਇਹ ਸਭ ਸਿਰਫ ਦਸ ਪੰਦਰਾਂ ਸਾਲ ਪਹਿਲਾਂ ਵੀ ਕਿਸੇ ਸੁਪਨੇ ਵਰਗਾ ਸੀ

ਪਰ ਸਾਇੰਸ-ਟੈਕਨੌਲੋਜੀ ਦੇ ਇਸ ਜਾਦੂ ਦੇ ਨਾਲ ਇੱਕ ਚਿਤਾਵਣੀ ਵੀ ਜੁੜੀ ਹੋਈ ਹੈਬਹੁਤ ਵਾਰ ਲੋਕ ਇਸਨੂੰ ਸਮਝਣ ਦੀ ਬਜਾਏ ਅੰਧ-ਵਿਸ਼ਵਾਸਾਂ ਵਿੱਚ ਫਸ ਜਾਂਦੇ ਹਨਸਾਡੇ ਦੇਸ਼ ਵਿੱਚ ਕਈ ਠੱਗਸੰਤਜਾਂਮਹਾਤਮਾਬਣਕੇ ਨਵੀਂ ਟੈਕਨੌਲੋਜੀ ਦੇ ਜਾਦੂਈ ਪ੍ਰਭਾਵ ਨੂੰ ਵਰਤਕੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾ ਦਿੰਦੇ ਹਨਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਾਣਕਾਰੀ ਹਾਸਲ ਕਰਕੇ, ਸਮਝਦਾਰੀ ਨਾਲ ਫੈਸਲੇ ਕਰੀਏ, ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਵੀ ਇਸ ਤਰ੍ਹਾਂ ਦੇ ਠੱਗਾਂ ਤੋਂ ਬਚਾਈਏ

ਭਵਿੱਖ ਵਿੱਚ ਕੀ ਨਵਾਂ ਆਵੇਗਾ, ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈਹੋ ਸਕਦਾ ਹੈ ਕੱਲ੍ਹ ਨੂੰ ਅਜਿਹੀਆਂ ਤਕਨੀਕਾਂ ਸਾਡੇ ਸਾਹਮਣੇ ਹੋਣ ਜੋ ਅੱਜ ਸਿਰਫ ਕਲਪਨਾ ਹਨਸ਼ਾਇਦ ਘਰ ਦੇ ਕੰਮ ਪੂਰੀ ਤਰ੍ਹਾਂ ਰੋਬੌਟ ਕਰ ਰਹੇ ਹੋਣਡਾਕਟਰ ਬਿਨਾਂ ਹਸਪਤਾਲ ਆਏ ਘਰ ਬੈਠੈ ਹੀ ਵਰਚੁਅਲ ਸਰਜਰੀ ਕਰ ਸਕਣ, ਜਾਂ ਸਿੱਖਿਆ ਦੇ ਮੈਦਾਨ ਵਿੱਚ ਅਜਿਹੇ ਵਰਚੁਅਲ ਅਧਿਆਪਕ ਹੋਣ ਜੋ ਹਰ ਵਿਦਿਆਰਥੀ ਦੇ ਸਵਾਲ ਦੇ ਤੁਰੰਤ ਅਤੇ ਵਿਅਕਤੀਗਤ ਤਰੀਕੇ ਨਾਲ ਜਵਾਬ ਦੇ ਸਕਣਪਰ ਇੱਕ ਗੱਲ ਪੱਕੀ ਹੈ, ਕੋਈ ਵੀ ਨਵੀਂ ਟੈਕਨੌਲੋਜੀ ਸਿਰਫ ਤਦੋਂ ਹੀ ਫ਼ਾਇਦੇਮੰਦ ਹੈ ਜਦੋਂ ਅਸੀਂ ਇਸਦੀ ਵਰਤੋਂ ਸਮਝਦਾਰੀ, ਸੁਰੱਖਿਆ ਅਤੇ ਜ਼ਿੰਮੇਵਾਰੀ ਨਾਲ ਕਰਦੇ ਹਾਂ। ਸਾਇੰਸ ਅਤੇ ਟੈਕਨੌਲੋਜੀ ਇਨਸਾਨ ਲਈ ਹਨ, ਪਰ ਇਨਸਾਨੀਅਤ ਲਈ ਸਭ ਤੋਂ ਵੱਡੀ ਸਿਆਣਪ ਇਹ ਹੈ ਕਿ ਅਸੀਂ ਇਸਜਾਦੂਨੂੰ ਆਪਣੀ ਅਕਲ ਦੇ ਸਾਥੀ ਵਜੋਂ ਵਰਤੀਏ, ਨਾ ਕਿ ਅੰਧ-ਵਿਸ਼ਵਾਸ ਦੇ ਸਾਧਨ ਵਜੋਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਗੁਰਜੀਤ ਸਿੰਘ ਭੱਠਲ

ਡਾ. ਗੁਰਜੀਤ ਸਿੰਘ ਭੱਠਲ

Computer Science & Engineering, Punjabi University Patiala, Punjab. India.
Whatsapp: (91 - 98142 - 05475)
Email: (gurjit.bhathal@gmail.com)