GurjitSBhathal7ਅਮੀਰ ਮਾਨਸਿਕਤਾ ਦਾ ਮਤਲਬ ਪੈਸੇ ਵਾਲਾ ਹੋਣਾ ਨਹੀਂ, ਸਗੋਂ ਸੋਚ, ਸਾਦਗੀ, ਨਿਮਰਤਾ ...
(3 ਜੂਨ 2026)


ਇਹ ਗੱਲਾਂ
2007-2008 ਦੀਆਂ ਹਨ ਜਦੋਂ ਮੈਂ ਪੀ.ਆਰ. ’ਤੇ ਬਰੈਂਪਟਨ (ਕੈਨੇਡਾ) ਵਿੱਚ ਰਹਿੰਦਾ ਸੀਸ਼ੁਰੂਆਤੀ ਦਿਨਾਂ ਵਿੱਚ ਆਪਣਾ ਕੋਈ ਸਾਧਨ ਨਾ ਹੋਣ ਕਾਰਨ ਮੈਂ ਪਬਲਿਕ ਟਰਾਂਸਪੋਰਟ ਵਰਤਦਾ ਸੀ ਇਨ੍ਹਾਂ ਵਿੱਚ ਅਕਸਰ ਸਟੂਡੈਂਟ ਵੀਜ਼ਾ ’ਤੇ ਆਏ ਹੋਏ ਪੰਜਾਬੀ ਮੁੰਡੇ-ਕੁੜੀਆਂ ਸਫਰ ਕਰਦੇ ਮਿਲ ਜਾਂਦੇ ਸਨਮੈਂ ਇੱਕ ਗੱਲ ਬੜੀ ਸਪਸ਼ਟ ਤੌਰ ’ਤੇ ਵੇਖੀ ਕਿ ਉੱਥੋਂ ਦੇ ਪੱਕੇ ਵਸਨੀਕ ਬਹੁਤ ਸਾਦਗੀ ਨਾਲ ਰਹਿੰਦੇ ਸਨਜੇ ਸਫਰ ਦੌਰਾਨ ਮਿਊਜ਼ਿਕ ਸੁਣਨਾ ਹੁੰਦਾ ਤਾਂ ਹੈੱਡਫੋਨ ਲਾ ਲੈਂਦੇ ਜਾਂ ਕੋਈ ਕਿਤਾਬ ਪੜ੍ਹਦੇ, ਪਰ ਸਾਡੇ ਪੰਜਾਬੀ ਮਹਿੰਗੇ ਫੋਨ ਕੱਢ ਕੇ ਗਾਣੇ ਓਪਨ ਸਪੀਕਰ ’ਤੇ ਚਲਾਉਣ ਨੂੰ ਆਪਣੀ ਸ਼ਾਨ ਸਮਝਦੇਇਸ ਤਰ੍ਹਾਂ ਦੀ ਸੋਚ ਹੀ ਸਾਡੀ ਮਾਨਸਿਕਤਾ ਦੀ ਪਛਾਣ ਹੈ ਆਪਣੀ ਖੁਸ਼ੀ ਬਾਕੀਆਂ ਨੂੰ ਵੀ ਦਿਖਾਉਣਾ ਲਾਜ਼ਮੀ ਸਮਝਣਾ, ਭਾਵੇਂ ਦੂਜੇ ਇਸ ਤੋਂ ਕਿੰਨੇ ਵੀ ਦੁਖੀ ਕਿਉਂ ਨਾ ਹੋਣਸ਼ਾਇਦ ਇਹੀ ਕਾਰਨ ਹੈ ਕਿ ਅੱਜ ਅਖਬਾਰਾਂ ਵਿੱਚ ਬਰੈਂਪਟਨ ਅਤੇ ਇਸਦੇ ਆਸ-ਪਾਸ ਵਸੇ ਪੰਜਾਬੀ ਇਲਾਕਿਆਂ ਬਾਰੇ ਜੋ ਖਬਰਾਂ ਪੜ੍ਹਦੇ ਹਾਂ, ਉਹ ਅਕਸਰ ਸਾਡੇ ਹੀ ਵਤੀਰੇ ਦਾ ਨਤੀਜਾ ਹੁੰਦੀਆਂ ਹਨ

ਕੈਨੇਡਾ ਵਿੱਚ ਰਹਿੰਦੇ ਸਮੇਂ ਇੱਕ ਸ਼ਾਮ ਬਰੈਂਪਟਨ ਦਾ ਇੱਕ ਐੱਮ.ਪੀ. ਸਾਡੇ ਘਰ ਰਾਤ ਦੇ ਖਾਣੇ ’ਤੇ ਆ ਗਿਆਚੋਣਾਂ ਦਾ ਸਮਾਂ ਸੀ, ਪਰ ਉਸਦਾ ਅੰਦਾਜ਼ ਬਹੁਤ ਸਧਾਰਨ ਸੀ ਅਤੇ ਨਾ ਸੁਰੱਖਿਆ, ਨਾ ਰੋਹਬਮੇਰੇ ਵਰਗੇ ਪੰਜਾਬੀਆਂ ਲਈ ਇਹ ਗੱਲ ਅਜੀਬ ਸੀ ਕਿਉਂਕਿ ਪੰਜਾਬ ਵਿੱਚ ਤਾਂ ਛੋਟੇ ਅਹੁਦੇ ਵਾਲਾ ਵੀ ਆਪਣੇ ਆਪ ਨੂੰ ਵੀ.ਆਈ.ਪੀ. ਸਮਝਦਾ ਹੈਮੇਰੇ ਇੱਕ ਯੂ.ਐੱਸ.ਏ. ਵਾਲੇ ਦੋਸਤ ਨੇ ਇੱਕ ਫੋਟੋ ਭੇਜੀ ਜਿਸ ਵਿੱਚ ਬਿੱਲ ਗੇਟਸ ਗਰੌਸਰੀ ਸਟੋਰ ਬਾਹਰ ਬਿਨਾਂ ਕਿਸੇ ਤਾਮ-ਝਾਮ ਦੇ ਖੜ੍ਹਾ ਸੀ, ਨਾਲ ਇੱਕ ਸਧਾਰਨ ਕਾਰਪੰਜਾਬੀ ਹੋਣ ਦੇ ਨਾਤੇ ਅਸੀਂ ਕਹਿੰਦੇ ਹਾਂ, ਇੰਨਾ ਪੈਸਾ ਹੋਣ ਦਾ ਕੀ ਫਾਇਦਾ ਜੇ ਗੱਡੀ ਵੱਡੀ ਨਹੀਂ ਅਤੇ ਖਰੀਦਦਾਰੀ ਲਈ ਬੰਦਾ ਨਹੀਂ ਰੱਖਿਆ? ਇਹ ਵੀ ਮਾਨਸਿਕਤਾ ਦਾ ਹੀ ਫਰਕ ਹੈਉਨ੍ਹਾਂ ਦੇਸਾਂ ਵਿੱਚ ਅਹੁਦਾ ਅਤੇ ਪੈਸਾ ਦਿਖਾਉਣ ਦਾ ਰਿਵਾਜ਼ ਨਹੀਂ, ਸਗੋਂ ਸਾਦਗੀ ਨਾਲ ਜੀਣ ਨੂੰ ਹੀ ਇੱਜ਼ਤ ਅਤੇ ਸ਼ਾਨ ਮੰਨਿਆ ਜਾਂਦਾ ਹੈ

ਇੱਕ ਹੋਰ ਤਜਰਬਾ ਕੈਨੇਡਾ ਤੋਂ ਇੰਡੀਆ ਵਾਇਆ ਲੰਡਨ ਵਾਪਸੀ ਦੇ ਸਫਰ ਦੌਰਾਨ ਹੋਇਆਹਵਾਈ ਅੱਡਿਆਂ ’ਤੇ ਲੋਕਾਂ ਦੇ ਵਤੀਰੇ ਦਾ ਫਰਕ ਸਪਸ਼ਟ ਦੇਖਣ ਨੂੰ ਮਿਲਦਾ ਸੀਕੈਨੇਡਾ ਅਤੇ ਲੰਡਨ ਏਅਰਪੋਰਟ ਉੱਤੇ ਲੋਕ ਤਿੰਨ ਫੁੱਟ ਦੀ ਦੂਰੀ ਨਾਲ ਕਤਾਰ ਵਿੱਚ ਖੜ੍ਹੇ, ਹਲੀਮੀ ਨਾਲ ਸਾਰੇ ਨਿਯਮ ਮੰਨਦੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨਜਦੋਂ ਲੰਡਨ ਏਅਰਪੋਰਟ ਸੁਰੱਖਿਆ ਚੈੱਕ ਦੌਰਾਨ ਜੁੱਤੇ ਉਤਾਰਨ ਲਈ ਕਿਹਾ ਤਾਂ ਬਿਨਾਂ ਕਿਸੇ ਤਕਰਾਰ ਦੇ ਹਰ ਕੋਈ ਨਿਯਮਾਂ ਦੀ ਪਾਲਣ ਕਰ ਰਿਹਾ ਸੀਪਰ ਜਿਵੇਂ ਹੀ ਫਲਾਈਟ ਦਿੱਲੀ ਉੱਤਰੀ, ਉਹੀ ਸੱਭਿਆਚਾਰਕ ਲੋਕ ਇੱਕ-ਦੂਜੇ ਨੂੰ ਧੱਕਾ ਦੇ ਕੇ ਅੱਗੇ ਵਧਣ ਲੱਗੇ ਲਗਦਾ ਸੀ ਜਿਵੇਂ ਹਵਾ ਵਿੱਚ ਹੀ ਕੋਈ ਅਜਿਹੀ ਗੰਧ ਸੀ ਜਿਸਨੇ ਅਚਾਨਕ ਸਾਰੇ ਸਲੀਕੇ ਮਿਟਾ ਦਿੱਤੇ ਸਨ

ਕਨੈਕਟਿਡ ਫਲਾਈਟ ਹੋਣ ਕਾਰਨ ਲੰਡਨ ਏਅਰਪੋਰਟ ਮੇਰਾ ਥੋੜ੍ਹਾ ਠਹਿਰਾਓ ਸੀਇਸ ਦੌਰਾਨ ਮੇਰੀ ਮੁਲਾਕਾਤ ਇੱਕ ਅੰਗਰੇਜ਼ ਨਾਲ ਹੋਈਪੰਜਾਬੀ ਸੁਭਾਉ ਅਨੁਸਾਰ ਗੱਲਬਾਤ ਸ਼ੁਰੂ ਕਰਨ ਲਈ ਮੈਂ ਪਹਿਲਾਂ ਆਪਣਾ ਅਹੁਦਾ, ਪਿਛਲਾ ਪੇਸ਼ਾ ਅਤੇ ਕੈਨੇਡਾ ਆਉਣ ਦੀ ਕਹਾਣੀ ਦੱਸੀਪਰ ਜਦੋਂ ਮੈਂ ਉਸਦਾ ਅਹੁਦਾ ਪੁੱਛਿਆ, ਉਸਨੇ ਸਿਰਫ ਨਾਮ ਦੱਸਿਆ ਅਤੇ ਸਾਫ ਕਿਹਾ, “ਜੇ ਮੈਂ ਦੱਸਾਂ ਕਿ ਮੈਂ ਪ੍ਰੋਫੈਸਰ ਹਾਂ ਜਾਂ ਕੰਪਨੀ ਚਲਾਉਂਦਾਂ ਹਾਂ ਤਾਂ ਤੁਹਾਡੇ ਗੱਲ ਕਰਨ ਦਾ ਲਹਿਜਾ ਬਦਲ ਜਾਵੇਗਾ ਆਉ, ਅਸੀਂ ਸਿਰਫ ਇਨਸਾਨ ਵਾਂਗ ਗੱਲ ਕਰੀਏ।” ਉਸਦੀ ਇਹ ਸੋਚ ਮੈਨੂੰ ਅੱਜ ਤਕ ਯਾਦ ਹੈ ਕਿਉਂਕਿ ਅਸਲ ਅਮੀਰੀ ਇਹੀ ਹੈ ਕਿ ਤੁਸੀਂ ਆਪਣੇ ਅਹੁਦੇ ਜਾਂ ਪੈਸੇ ਨਾਲ ਨਹੀਂ, ਇਨਸਾਨੀਅਤ ਨਾਲ ਜਾਣੇ ਜਾਵੋ

ਪਰ ਅਸੀਂ ਪੰਜਾਬੀ, ਖਾਸ ਕਰਕੇ ਇੰਡੀਆ ਵਿੱਚ, ਬਿਨਾਂ ਪੁੱਛੇ ਆਪਣੀ ਪਛਾਣ, ਅਹੁਦਾ, ਸਿਆਸੀ ਜਾਣ-ਪਛਾਣ ਗਿਣਾਉਣਾ ਲਾਜ਼ਮੀ ਸਮਝਦੇ ਹਾਂਕੋਈ ਕਹੇਗਾ, “ਮੈਂ ਫਲਾਣੇ ਵਿਭਾਗ ਵਿੱਚ ਇੰਸਪੈਕਟਰ ਹਾਂ”, ਕੋਈ, “ਮੇਰਾ ਸਿਆਸੀ ਲੀਡਰ ਨਾਲ ਸਿੱਧਾ ਸੰਪਰਕ ਹੈ”, ਤੇ ਕੋਈ, “ਮੇਰਾ ਭਰਾ ਵਿਦੇਸ਼ੀ ਦਫਤਰ ਵਿੱਚ ਹੈ।” ਕਈ ਵਾਰ ਤਾਂ ਰਿਸ਼ਤੇਦਾਰੀ, ਕਈ ਵਾਰ ਦੋਸਤਾਂ ਦੇ ਅਹੁਦਿਆਂ ਦਾ ਜ਼ਿਕਰ ਵੀ ਸਿਰਫ ਪ੍ਰਭਾਵ ਪਾਉਣ ਲਈ ਕੀਤਾ ਜਾਂਦਾ ਹੈਇਹ ਆਦਤ ਸਿਵਿਕ ਸੈਂਸ ਦੀ ਕਮੀ ਨਾਲ ਵੀ ਜੁੜੀ ਹੋਈ ਹੈਜਿਵੇਂ ਸੜਕ ’ਤੇ ਰੂਲ ਤੋੜਨਾ, ਜਨਤਕ ਸਥਾਨਾਂ ’ਤੇ ਕੂੜਾ ਸੁੱਟਣਾ, ਜਾਂ ਕਤਾਰ ਵਿੱਚ ਅੱਗੇ ਘੁਸ ਜਾਣਾ, ਇਹ ਸਭ ਉਸੇ ਹੀ ਮਾਨਸਿਕਤਾ ਦੇ ਲੱਛਣ ਹਨ ਜੋ ਦੂਜਿਆਂ ਦੀ ਸੁਵਿਧਾ ਨਾਲੋਂ ਆਪਣੀ ਸੁਵਿਧਾ ਨੂੰ ਵੱਡਾ ਮੰਨਦੀ ਹੈ

ਅਮੀਰ ਮਾਨਸਿਕਤਾ ਦਾ ਮਤਲਬ ਪੈਸੇ ਵਾਲਾ ਹੋਣਾ ਨਹੀਂ, ਸਗੋਂ ਸੋਚ, ਸਾਦਗੀ, ਨਿਮਰਤਾ ਅਤੇ ਸ਼ਿਸ਼ਟਾਚਾਰ ਵਿੱਚ ਅਮੀਰ ਹੋਣਾ ਹੈਜਦੋਂ ਕਿਸੇ ਸਮਾਜ ਵਿੱਚ ਇਹ ਸੋਚ ਆ ਜਾਂਦੀ ਹੈ ਤਾਂ ਲੋਕ ਆਪਣੇ ਆਪ ਹੀ ਦੂਜਿਆਂ ਦੀ ਸੁਵਿਧਾ, ਅਧਿਕਾਰ ਅਤੇ ਸੁਰੱਖਿਆ ਦੀ ਕਦਰ ਕਰਨ ਲੱਗ ਪੈਂਦੇ ਹਨਕੈਨੇਡਾ ਦੀਆਂ ਸੜਕਾਂ ’ਤੇ ਟ੍ਰੈਫਿਕ ਜਾਮ ਘੱਟ ਹੁੰਦੇ ਹਨ ਕਿਉਂਕਿ ਲੋਕ ਸਿਗਨਲ ਦੀ ਪਾਲਣਾ ਕਰਦੇ ਹਨ, ਸਰਕਾਰੀ ਦਫਤਰਾਂ ਵਿੱਚ ਕੰਮ ਤੇਜ਼ੀ ਨਾਲ ਹੁੰਦਾ ਹੈ ਕਿਉਂਕਿ ਅਧਿਕਾਰੀ ਲੋਕਾਂ ਨਾਲ ਬਰਾਬਰੀ ਦਾ ਵਿਹਾਰ ਕਰਦੇ ਹਨ, ਅਤੇ ਗੱਲਬਾਤ ਵਿੱਚ ਵੀ ਪ੍ਰਭਾਵ ਪਾਉਣ ਲਈ ਰੁਤਬਾ ਦਿਖਾਉਣ ਦੀ ਲੋੜ ਨਹੀਂ ਰਹਿੰਦੀਪੰਜਾਬ ਵਿੱਚ ਇਹ ਸੋਚ ਲਿਆਉਣ ਲਈ ਸਾਨੂੰ ਆਪਣੇ ਘਰ ਅਤੇ ਪਰਿਵਾਰ ਤੋਂ ਸ਼ੁਰੂਆਤ ਕਰਨੀ ਪਵੇਗੀ, ਬੱਚਿਆਂ ਨੂੰ ਸ਼ਿਸ਼ਟਾਚਾਰ, ਸਾਦਗੀ ਅਤੇ ਦੂਜਿਆਂ ਦੀ ਇੱਜ਼ਤ ਕਰਨ ਦੀ ਆਦਤ ਪਾਉਣੀ ਪਵੇਗੀਜਦੋਂ ਇਹ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੀ ਸੋਚ ਬਣ ਜਾਵੇਗੀ ਤਾਂ 99% ਸਮਾਜਿਕ ਸਮੱਸਿਆਵਾਂ ਆਪਣੇ ਆਪ ਘੱਟ ਹੋ ਜਾਣਗੀਆਂਇਸ ਲਈ ਪਹਿਲਾਂ ਆਪਣੇ ਮਨ ਦੀ ਅਮੀਰੀ ਵਧਾਈਏ, ਬਾਕੀ ਅਮੀਰੀ ਆਪਣੇ ਆਪ ਪਿੱਛੇ ਆ ਜਾਵੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਗੁਰਜੀਤ ਸਿੰਘ ਭੱਠਲ

ਡਾ. ਗੁਰਜੀਤ ਸਿੰਘ ਭੱਠਲ

Computer Science & Engineering, Punjabi University Patiala, Punjab. India.
Whatsapp: (91 - 98142 - 05475)
Email: (gurjit.bhathal@gmail.com)