SukhdevJhandDr7ਅਗਾਂਹ-ਵਧੂ ਵਿਚਾਰਾਂ ਦਾ ਧਾਰਨੀ ਡਾ. ਸੁਰਿੰਦਰ ਧੰਜਲ ਜੋ ਕੈਨੇਡਾ ਦੀ ਥੌਂਪਸਨ ਰਿਵਰਜ਼ ਯੂਨੀਵਰਸਿਟੀ, ਕੈਮਲੂਪਸ ...SurinderDhanjal7
(14 ਜਨਵਰੀ 2024)
ਇਸ ਸਮੇਂ ਪਾਠਕ: 976.


SurinderDhanjalBookDeeve12020-21 ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ ਕਿਸਾਨਾਂ ਦੀਆਂ 32 ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਆਰੰਭ ਕੀਤਾ ਗਿਆ ਕਿਸਾਨ ਅੰਦੋਲਨ
26 ਨਵੰਬਰ 2020 ਨੂੰ ਹਰਿਆਣਾ ਅਤੇ ਦਿੱਲੀ ਦੀ ਸਰਹੱਦ ’ਤੇ ਆਣ ਪਹੁੰਚਿਆਇਹ ਅੰਦੋਲਨ ਭਾਰਤ ਸਰਕਾਰ ਵੱਲੋਂ 5 ਜੂਨ 2020 ਨੂੰ ਆਰਡੀਨੈਂਸਾਂ ਵਜੋਂ ਪੇਸ਼ ਕਰਕੇ ਬਹੁ-ਗਿਣਤੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਲੋਕ ਸਭਾ ਤੇ ਰਾਜ ਸਭਾ ਵਿੱਚ ਬੜੀ ਕਾਹਲੀ ਨਾਲ 17 ਸਤੰਬਰ ਤੇ 20 ਸਤੰਬਰ ਨੂੰ ਪਾਸ ਕਰਵਾ ਕੇ 27 ਸਤੰਬਰ ਨੂੰ ਰਾਸ਼ਟਰਪਤੀ ਦੇ ਦਸਤਖ਼ਤ ਕਰਵਾ ਕੇ ਖੇਤੀ ਤੇ ਕਿਸਾਨ ਵਿਰੋਧੀ ਤਿੰਨ ‘ਕਾਲ਼ੇ ਖੇਤੀ ਕਾਨੂੰਨਾਂ’ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਲਈ ਪੰਜਾਬ ਵਿੱਚ ਸ਼ੁਰੂ ਹੋਇਆ ਅਤੇ ਹਰਿਆਣਵੀ ਭਰਾਵਾਂ ਨੂੰ ਨਾਲ ਲੈਂਦਾ ਹੋਇਆ ਦਿੱਲੀ ਦੀ ‘ਸਰਹੱਦ’ ’ਤੇ ਪਹੁੰਚਾਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਬੰਗਾਲ ਅਤੇ ਕਰਨਾਟਕ ਦੇ ਕਿਸਾਨ ਵੀ ਇਸ ਵਿੱਚ ਸ਼ਾਮਲ ਹੋ ਗਏ ਅਤੇ ਇਸਦੀ ਗੂੰਜ ਵਿਦੇਸ਼ਾਂ ਵਿੱਚ ਵੀ ਪੈਣ ਲੱਗੀ

378 ਦਿਨ ਚੱਲੇ ਇਸ ਅੰਦੋਲਨ ਵਿੱਚ ਲਗਭਗ 750 ਕਿਸਾਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਨੂੰ ਕਾਮਯਾਬ ਕੀਤਾਸਰਕਾਰੀ ਕਮੇਟੀ ਨਾਲ ਗੱਲਬਾਤ ਦੇ 11 ਲੰਮੇ ਦੌਰਾਂ ਦੇ ਫੇਲ ਹੋਣ ਤੋਂ ਬਾਅਦ ਅਖ਼ੀਰ ਆਕੜਖ਼ੋਰ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਵੱਲੋਂ 19 ਨਵੰਬਰ ਨੂੰ ਪਾਸ ਕੀਤੇ ਗਏ ਇਨ੍ਹਾਂ ਤਿੰਨੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨਾਲ ਸਮਾਪਤ ਹੋਇਆਇਸ ਐਲਾਨ ਵਿੱਚ ਕਿਸਾਨਾਂ ਦੀ ਇਹ ‘ਮੁੱਖ ਮੰਗ’ ਤਾਂ ਮੰਨ ਲਈ ਗਈ ਪਰ ਫ਼ਸਲਾਂ ’ਤੇ ਐੱਮ.ਐੱਸ.ਪੀ. ਦੇਣ ਦੀ ਇੱਕ ਹੋਰ ਉਚਿਤ ਮੰਗ ਲਈ ਉੱਚ-ਪੱਧਰੀ ਕਮੇਟੀ ਬਣਾਉਣ ਦਾ ਲਾਰਾ ਲਾ ਕੇ ਇਸ ਨੂੰ ਟਾਲ਼ ਦਿੱਤਾ ਗਿਆਕੇਂਦਰ ਸਰਕਾਰ ਵੱਲੋਂ ਇਹ ਮੰਗ ਹੁਣ ਤਕ ਵੀ ਪੂਰੀ ਨਹੀਂ ਕੀਤੀ ਗਈ

ਅਗਾਂਹ-ਵਧੂ ਵਿਚਾਰਾਂ ਦਾ ਧਾਰਨੀ ਡਾ. ਸੁਰਿੰਦਰ ਧੰਜਲ ਜੋ ਕੈਨੇਡਾ ਦੀ ਥੌਂਪਸਨ ਰਿਵਰਜ਼ ਯੂਨੀਵਰਸਿਟੀ, ਕੈਮਲੂਪਸ ਵਿੱਚ ਕੰਪਿਊਟਰ ਸਾਇੰਸ ਦਾ ਪ੍ਰੋਫੈਸਰ ਅਮੈਰੀਟਸ ਹੈ, ਨੇ ਇਸ ਅੰਦੋਲਨ ਨੂੰ ਆਪਣੀ ਇਸ ਨਵ-ਪ੍ਰਕਾਸ਼ਿਤ ਪੁਸਤਕ ਦਾ ਵਿਸ਼ਾ ਬਣਾਇਆ ਹੈ72 ਪੰਨਿਆਂ ਦੀ ਇਸ ਪੁਸਤਕ ‘ਦੀਵੇ ਜਗਦੇ ਰਹਿਣਗੇ’ ਵਿੱਚ ਉਸ ਨੇ ਇਸਦੇ ਪਹਿਲੇ ਭਾਗ ਦੇ 30 ਪੰਨਿਆਂ ਵਿੱਚ ਆਪਣੀਆਂ 17 ਕਵਿਤਾਵਾਂ ਸ਼ਾਮਲ ਕੀਤੀਆਂ ਹਨ ਅਤੇ ਦੂਸਰੇ ਭਾਗ ਵਿੱਚ ਅੰਦੋਲਨ ਨਾਲ ਸਬੰਧਿਤ ਅੱਠ ‘ਅੰਤਿਕਾਵਾਂ’ ਦਿੱਤੀਆਂ ਹਨ

ਪੁਸਤਕ ਦੇ ਟਾਈਟਲ ਦੇ ਸਿਰਲੇਖ ਵਾਲੀ ਪਹਿਲੀ ਕਵਿਤਾ ਵਿੱਚ ਉਹ ਇਸ ਅੰਦੋਲਨ ਵਿੱਚ ਕਿਸਾਨਾਂ ਵੱਲੋਂ ਇਸਦੀ ਕਾਮਯਾਬੀ ਦੇ ਜਗਾਏ ਹੋਏ ‘ਦੀਵਿਆਂ’ ਦੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਗਦੇ ਰਹਿਣ ਦੀ ਕਾਮਨਾ ਕਰਦਾ ਹੈ:

ਅੱਜ ਨੇ ਜੋ ਤੂੰ ਜਗਾਏ, ਦੀਵੇ ਜਗਦੇ ਰਹਿਣਗੇ,
ਕੱਲ੍ਹ ਨੂੰ ਜੋ ਤੂੰ ਦੀਵੇ ਜਗਾਉਣੇ, ਦੀਵੇ ਜਗਦੇ ਰਹਿਣਗੇ
। (ਪੰਨਾ-12)

‘ਪਾਸ਼’ ਤੇ ‘ਪਾਤਰ’ ਦੇ ਨਾਂ ਅਰਪਿਤ ਕੀਤੀ ਗਈ ਦੂਸਰੀ ਕਵਿਤਾ ਵਿੱਚ ਉਹ ਪਾਤਰ ਦੀ ਕਵਿਤਾ ਦੇ ਸ਼ਿਅਰ “ਏਨਾ ਸੱਚ ਨਾ ਬੋਲ ਕਿ ’ਕੱਲ੍ਹਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ” ਦੀ ਤਰਜ਼ ’ਤੇ ਦੇਸ਼ ਦੇ ਹਾਕਮਾਂ ਨੂੰ ਸੰਬੋਧਿਤ ਹੈ:

ਇੰਨਾ ਝੂਠ ਨਾ ਬੋਲ, ਕਿ ਭੁੱਖਾ ਦੇਸ਼ ਮਰੇ,
ਖੇਤਾਂ ਦੇ ਪੁੱਤ ਰੱਖ ਲੈ, ਰਿਜ਼ਕ ਉਗਾਣ ਲਈ
। (ਪੰਨਾ-14)

ਇਸਦੇ ਨਾਲ ਹੀ ਉਹ ਅਗਲੀ ਕਵਿਤਾ ‘ਨਸ਼ਾ’ ਵਿੱਚ ਹਾਕਮਾਂ ਨੂੰ ਨਸੀਹਤ ਦਿੰਦਾ ਹੈ:

ਸਤਲੁਜ ਦਾ ਵੈਰ ਪੁਆ ਨਾ, ਦਿੱਲੀ ਦੀ ਯਮਨਾ ਨਾਲ,
ਮਸਜਿਦ ਦਾ ਭੇੜ ਕਰਾ ਨਾ, ਮੰਦਰਾਂ ਤੇ ਹਵਨਾਂ ਨਾਲ,
ਕਿੰਨਾ ਚਿਰ ਦਿਨ ਕੱਟਣਗੇ, ਜੁਮਲਿਆਂ ਤੇ ਗਬਨਾਂ ਨਾਲ,
ਮੂਤਰ, ਗੋਬਰ, ਤੇ ਗਊਆਂ, ਪੱਥਰ-ਦਿਲ ਭਵਨਾਂ ਨਾਲ,
ਮਿੱਟੀ ਦੇ ਜਾਏ ਟੱਕਰਨ, ਪੱਥਰ ਦੇ ਬੁੱਤਾਂ ਨਾਲ

ਖੇਤਾਂ ਦੇ ਪੁੱਤ ਪਏ ਲੜਦੇ, ‘ਪੈਸੇ ਦੇ ਪੁੱਤਾਂ’ ਨਾਲ। (ਪੰਨਾ-15)

‘ਐਲਾਨ’ ਨਾਮੀ ਕਵਿਤਾ ਵਿੱਚ ਉਹ ਐਲਾਨੀਆ ਕਹਿੰਦਾ ਹੈ:

ਹੁੰਦਾ ਹੋਵੇਗਾ ਕਦੇ ‘ਸੋਨੇ ਦੀ ਚਿੜੀ’
ਹੁੰਦਾ ਹੋਵੇਗਾ ਕਦੇ ‘ਸਾਡਾ ਭਾਰਤ ਮਹਾਨ’
ਅੱਜ-ਕੱਲ੍ਹ ਹੈ
, ਲੁੱਚਾ ਲੰਡਾ ਚੌਧਰੀ
ਅੱਜ-ਕੱਲ੍ਹ ਹੈ, ਗੁੰਡੀ ਰੰਨ ਪ੍ਰਧਾਨ
। (ਪੰਨਾ-19)

ਪਰ ਇਸਦੇ ਨਾਲ ਹੀ ਉਹ ਭਵਿੱਖ ਵਿੱਚ ਪੂਰਾ ਆਸਵੰਦ ਵੀ ਹੈ, ਜਦੋਂ ‘ਉਮੀਦ’ ਨਾਮਕ ਕਵਿਤਾ ਵਿੱਚ ਉਹ ਕਹਿੰਦਾ ਹੈ:

ਖੇਤਾਂ ਨੇ ਬੀਜੀ ਨਵੀਂ ਉਮੀਦ
ਇੱਕੋ ਖੇਤ ਵਿੱਚ ਉੱਗਣਗੇ: ਵਿਸਾਖੀ
, ਦੀਵਾਲੀ, ਈਦ

ਇੱਕੋ ਖੇਤ ਵਿੱਚ ਪ੍ਰਕਾਸ਼ਣਗੇ: ਗੀਤਾ, ਗ੍ਰੰਥ, ਕੁਰਾਨ

ਕੋਈ ਗੁੰਡਾ ਨਹੀਂ ਬਣਨ ਦਿਆਂਗੇ
ਆਪਣੇ ਭਾਰਤ ਦਾ ਹੁਕਮਰਾਨ
ਫਿਰ ਹੋਵੇਗਾ ਸਾਡਾ ਭਾਰਤ ਮਹਾਨ
। (ਪੰਨਾ-22)

ਕਵੀ ਇਹ ਭਲੀਭਾਂਤ ਸਮਝਦਾ ਹੈ ਕਿ ਸ਼ਾਇਰਾਂ ਅਤੇ ਬੁੱਧੀਜੀਵੀਆਂ ਕੋਲ ‘ਇਲਮ’ (ਗਿਆਨ) ਹੈ ਅਤੇ ਹਾਕਮਾਂ ਕੋਲ ਤੇਗਾਂ, ਜੇਲ੍ਹਾਂ ਅਤੇ ਗੋਲ਼ੀਆਂ ਹਨਸ਼ਾਇਰਾਂ ਕੋਲ ‘ਏਕਤਾ’ ਅਤੇ ਸੱਜਰੀ ਧੁੱਪ ਦਾ ‘ਨਿੱਘ’ ਹੈ, ਜਦਕਿ ਹਾਕਮਾਂ ਕੋਲ਼ ‘ਵੰਡੀਆਂ’ ਅਤੇ ‘ਠੰਢੀਆਂ ਰਾਤਾਂ’ ਹਨਉਹ ਹਾਕਮਾਂ ਦੇ ਵਰਤਾਰੇ ਤੋਂ ਪੂਰੀ ਤਰ੍ਹਾਂ ਜਾਣੂ ਅਤੇ ਬਾ-ਖ਼ਬਰ ਹੈ ਇਸੇ ਲਈ ਉਹ ਸ਼ਾਇਰ ਦੋਸਤਾਂ, ਗਾਇਕਾਂ ਅਤੇ ਬੁੱਧੀਜੀਵੀਆਂ ਨੂੰ ਜਾਗਰੂਕਤਾ ਰੂਪੀ ‘ਇਲਮ ਦੇ ਜੁਗਨੂੰ’ ਉਡਾਉਂਦੇ ਰਹਿਣ ਦੀ ਪ੍ਰੇਰਨਾ ਕਰਦਾ ਹੈ:

ਇਲਮ ਦੇ ਜੁਗਨੂੰ ਹਮੇਸ਼ਾ, ਰਹਿ ਉਡਾਉਂਦਾ ਦੋਸਤਾ!
ਤੂੰ ਸੁਰੀਲਾ ਸਾਜ਼ ਆਪਣਾ, ਰਹਿ ਵਜਾਉਂਦਾ ਦੋਸਤਾ! (ਪੰਨਾ-28)

‘ਇਲਮ’ ਦੀਆਂ ਅਜਿਹੀਆਂ ਬਹੁਤ ਸਾਰੀਆਂ ‘ਟੂਕਾਂ’ 72 ਪੰਨਿਆਂ ਦੀ ਇਸ ਛੋਟੀ ਜਿਹੀ ਪੁਸਤਕ ਵਿੱਚ ਦਰਜ ਹਨ ਜੋ ਇਨਸਾਨ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੰਦੀਆਂ ਹਨਪੁਸਤਕ ਦੇ ਇਸ ਭਾਗ ਦੇ ਅਖ਼ੀਰ ਵਿੱਚ ਲੰਮੀਆਂ ਮਲਵਈ ਬੋਲੀਆਂ ਦੇ ਆਧਾਰ ’ਤੇ ਇਸ ਕਿਸਾਨ ਅੰਦੋਲਨ ਨਾਲ ਜੁੜੀਆਂ ਹੋਈਆਂ ਨੌਂ ਅਗਾਂਹ-ਵਧੂ ਬੋਲੀਆਂ ਵੀ ਦਰਜ ਕੀਤੀਆਂ ਗਈਆਂ ਹਨ

ਨਮੂਨੇ ਵਜੋਂ ਇੱਕ ਬੋਲੀ ਹੇਠਾਂ ਹਾਜ਼ਰ ਹੈ:

ਧਰਤ ਪੰਜਾਬੋਂ ਚੜ੍ਹੇ ਕਾਫ਼ਲੇ,
ਕਿਰਤੀ ਤੇ ਕਿਰਸਾਨੀ
ਹਰਿਆਣੇ ਵਿੱਚੋਂ ਲੋਕਾਂ ਦਾ ਹੜ੍ਹ,
ਚੜ੍ਹ ਆਇਆ ਤੂਫ਼ਾਨੀ,
ਯੂ. ਪੀ., ਉੱਤਰਾਖੰਡ, ਬਿਹਾਰੀ,
ਨਾਲ਼ੇ ਰਾਜਸਥਾਨੀ
ਲੁੱਟ ਪੁੱਟ ਕੇ ਕਿਰਸਾਨਾਂ ਤਾਈਂ,
ਭਰਦਾ ਢਿੱਡ ਅਡਾਨੀ
ਲਾਲ ਕਿਲੇ ਨੂੰ ਧਰ’ਤਾ ਗਹਿਣੇ,
ਨਿੱਤ ਕਰਦਾ ਹੈ ਮਨਮਾਨੀ
ਘੇਰਿਆ ਪਹਿਲਾਂ ਅੜਾ ਅਡਾਨੀ,
ਫਿਰ ਘੇਰਿਆ ਅੰਬਾਨੀ
ਘੇਰ ਲਏ ਸਭ ਲੋਟੂ ਜੋ ਸੀ,
ਕਰਦੇ ਕਾਰਸਤਾਨੀ
ਬਿੱਲ ਵਾਪਸ ਮੁੜਵਾਉਣੇ ਦਿੱਲੀਏ,
ਸਿੱਧੀ ਗੱਲ ਐਲਾਨੀ
‘’ਠ ਕਿਸਾਨਾਂ ਦਾ,
ਧਮਕ ਪਵੇ ਅਸਮਾਨੀਂ
‘ਕੱਠ ਮਜ਼ਦੂਰਾਂ ਦਾ
ਧਮਕ ਪਵੇ ਅਸਮਾਨੀਂ … …
ਏਕਾ ਕਿਰਤੀ ਦਾ
ਧਮਕ ਪਵੇ ਅਸਮਾਨੀਂ … …
(ਬਈ) ਕਹਿੰਦੇ ਛੱਡਾਂਗੇ,
ਯਾਦ ਕਰ ਕੇ ਨਾਨੀ
… … … … (ਪੰਨਾ-35)

ਪੁਸਤਕ ਦੇ ਦੂਸਰੇ ਭਾਗ ਵਿੱਚ ਲੇਖਕ ਵੱਲੋਂ ਅੱਠ ਅੰਤਿਕਾਵਾਂ ਦਰਜ ਕੀਤੀਆਂ ਗਈਆਂ ਹਨਪਹਿਲੀਆਂ ਪੰਜ ਅੰਤਿਕਾਵਾਂ ਵਿੱਚ ਸਭ ਤੋਂ ਪਹਿਲਾਂ 3 ਦਸੰਬਰ 2020 ਨੂੰ ਗਿਆਰਾਂ ਇੰਡੋ-ਕੈਨੇਡੀਆਂ ਜਥੇਬੰਦੀਆਂ ਵੱਲੋਂ ਅਤੇ ਫਿਰ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾਣ ’ਤੇ 5 ਦਸੰਬਰ ਨੂੰ ਸੋਲਾਂ, 7 ਦਸੰਬਰ ਨੂੰ ਪੈਂਤੀ, 15 ਦਸੰਬਰ ਨੂੰ ਸੱਠ ਅਤੇ 24 ਦਸੰਬਰ ਨੂੰ ਸੱਤਰ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਿਮਾਇਤ ਵਿੱਚ ਮਤੇ ਪਾਸ ਕਰਕੇ ਵੱਖ-ਵੱਖ ਥਾਵਾਂ ’ਤੇ ਭੇਜੇ ਜਾਣ ਦੀ ਵੱਡਮੁੱਲੀ ਜਾਣਕਾਰੀ ਸ਼ਾਮਲ ਹੈਇਨ੍ਹਾਂ ਮਤਿਆਂ ਵਿੱਚ ਕੇਂਦਰ ਸਰਕਾਰ ਦੀਆਂ “ਨਿੰਦਣਯੋਗ ਗੱਲਾਂ” ਅਤੇ ਕਿਸਾਨ ਅੰਦੋਲਨ ਦੇ ਸ਼ਾਂਤਮਈ ਰਹਿਣ ’ਤੇ ਵੱਖ-ਵੱਖ ਭਾਈਚਾਰਿਆਂ ਵੱਲੋਂ ਇਸ ਵਿੱਚ ਮਿਲੇ ਸਹਿਯੋਗ ਦੀਆਂ “ਸ਼ਲਾਘਾਯੋਗ ਗੱਲਾਂ” ਦੇ ਨਾਲ ਨਾਲ ਕਿਸਾਨ-ਆਗੂਆਂ ਨੂੰ ਸਰਕਾਰਾਂ ਦੀਆਂ “ਪਾੜੋ ਤੇ ਰਾਜ ਕਰੋ” ਵਰਗੀਆਂ ਬਦਨੀਤੀਆਂ ਤੋਂ ਸੁਚੇਤ ਰਹਿਣ ਦੀ ਗੱਲ ਵੀ ਕੀਤੀ ਗਈ ਹੈ ਇਸਦੇ ਨਾਲ ਹੀ ਇਨ੍ਹਾਂ ਮਤਿਆਂ ਵਿੱਚ ਕਿਸਾਨ-ਮਜ਼ਦੂਰ ਏਕਤਾ ਦੇ ਸੰਘਰਸ਼ ਵਿੱਚ, ਭਾਰਤ ਸਰਕਾਰ ਨੂੰ ਰੋਸ ਵਜੋਂ ਆਪਣੇ ਤਗ਼ਮੇਂ ਅਤੇ ਮਾਣ-ਸਨਮਾਨ ਵਾਪਸ ਕਰਨ ਵਾਲੇ ਵਿਅਕਤੀਆਂ ਅਤੇ ਅਹਿਮ ਸਰਕਾਰੀ ਨੌਕਰੀਆਂ ਤੋਂ ਅਸਤੀਫ਼ੇ ਦੇਣ ਵਾਲੇ ਲੋਕਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ ਹੈ

ਛੇਵੀਂ ਅੰਤਿਕਾ ਵਿੱਚ ਹਿਮਾਇਤ ਕਰਨ ਵਾਲੀਆਂ ਇਨ੍ਹਾਂ 70 ਜਥੇਬੰਦੀਆਂ ਦੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਸ਼ਮੂਲੀਅਤ ਦਰਸਾਈ ਗਈ ਹੈ ਜਿਸ ਵਿੱਚ ਕੈਮਲੂਪਸ ਤੋਂ 4, ਸਰੀ/ਵੈਨਕੂਵਰ ਤੋਂ 21, ਟੋਰਾਂਟੋ ਤੋਂ 17, ਕੈਲਗਰੀ ਤੋਂ 14, ਵਿਨੀਪੈੱਗ ਤੋਂ 7, ਐਡਮਿੰਟਨ ਤੋਂ 5 ਅਤੇ ਐਬਟਸਫੋਰਡ ਤੋਂ 2 ਜਥੇਬੰਦੀਆਂ ਦੇ ਨਾਂ ਸ਼ਾਮਲ ਹਨਸੱਤਵੀਂ ਅੰਤਿਕਾ ਵਿੱਚ ਪੁਸਤਕ ਲੇਖਕ ਵੱਲੋਂ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਬਾਰੇ ਅਖ਼ਬਾਰਾਂ ਤੇ ਹੋਰ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦਰਜ ਕੀਤੀ ਗਈ ਹੈ ਅਤੇ ਅਖ਼ੀਰਲੀ ਅੱਠਵੀਂ ਅੰਤਿਕਾ ਵਿੱਚ ਹਿੰਦੀ ਦੀ ਅਖ਼ਬਾਰ ‘ਦੈਨਿਕ ਭਾਸਕਰ’ ਵੱਲੋਂ 19 ਦਸੰਬਰ 2021 ਨੂੰ ਕਿਸਾਨ ਅੰਦੋਲਨ ਦੇ 318 ਦਿਨਾਂ ਵਿੱਚ 714 ਕਿਸਾਨਾਂ ਦੀ ਹੋਈ ਸ਼ਹੀਦੀ ਬਾਰੇ ਛਾਪੀ ਗਈ ਰੰਗਦਾਰ ਤਸਵੀਰ ਦਿੱਤੀ ਗਈ ਹੈ ਜਿਸ ਵਿੱਚ ਕਿਸਾਨਾਂ ਦੇ ਵਾਹੀ ਦੇ ਪੁਰਾਣੇ ਪ੍ਰਮੁੱਖ ਸੰਦ ‘ਲੱਕੜ ਦੇ ਹਲ਼’ ਉੱਪਰ ਹਰੇ ਰੰਗ ਦੀ ਪਗੜੀ ਬੰਨ੍ਹੀ ਹੋਈ ਵਿਖਾਈ ਗਈ ਹੈ ਇਸਦੀ ਪਿੱਠ-ਭੂਮੀ ਵਿੱਚ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਨਾਂ ਹਿੰਦੀ ਵਿੱਚ ਦਰਜ ਹਨ

72 ਪੰਨਿਆਂ ਦੀ ਇਸ ਛੋਟੀ ਜਿਹੀ ਕਿਤਾਬ ਉੱਪਰ ਡਾ. ਧੰਜਲ ਨੇ ਬੜੀ ਮਿਹਨਤ ਕੀਤੀ ਹੈਇਸ ਪੁਸਤਕ ਦਾ ਟਾਈਟਲ ਬੜਾ ਪ੍ਰਭਾਵਸ਼ਾਲੀ ਹੈਮੋਢੇ ’ਤੇ ਕਹੀ ਚੁੱਕੀ ਤੇ ਹੱਥ ਵਿੱਚ ਰੰਬਾ ਫੜੀ ਕਿਸਾਨ ਹਰੀਆਂ ਕਚੂਰ ਕਣਕਾਂ ਦੇ ਆਪਣੇ ਖੇਤਾਂ ਵਿੱਚ ਖੜ੍ਹਾ ਹੈਉੱਪਰ, ਇਸ ਕਣਕ ਦੀਆਂ ਹਰੀਆਂ ਬੱਲੀਆਂ ਜਦੋਂ ਲਾਲਗੀ ਫੜਦੀਆਂ ਹਨ ਤਾਂ ਉਨ੍ਹਾਂ ਵਿੱਚੋਂ ਟਪਕਦੀਆਂ ਲਹੂ ਦੀਆਂ ਬੂੰਦਾਂ ਹੇਠਾਂ ਲਹੂ ਰੰਗੇ ਦੀਵਿਆਂ ਵਿੱਚ ਡਿਗਦੀਆਂ ਹਨ ਜਿਨ੍ਹਾਂ ਦੀ ਬਦੌਲਤ ਇਹ ਦੀਵੇ ਲਟ-ਲਟ ਬਲ਼ ਰਹੇ ਹਨਪੁਸਤਕ ਦੇ ਟਾਈਟਲ ਪੰਨੇ ਦੇ ਪਿਛਲੇ ਪਾਸੇ ਡਾ. ਧੰਜਲ ਦੀਆਂ ਪੰਜ ਪ੍ਰਤੀਨਿਧ ਕਵਿਤਾਵਾਂ ਦੀਆਂ ਕੁਝ ਟੂਕਾਂ ਦਰਜ ਕੀਤੀਆਂ ਗਈਆਂ ਹਨ ਜੋ ਇਸ ਪੁਸਤਕ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਸੰਦਰਭ ਦੀ ਭਲੀਭਾਂਤ ਤਰਜਮਾਨੀ ਕਰਦੀਆਂ ਹਨ

ਇਸ ਪੁਸਤਕ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੀ ਸਥਿਤ ਫਾਈਨ ਲਾਈਨ ਪ੍ਰਿੰਟਿੰਗ ਲਿਮਿਟਡ ਵੱਲੋਂ ਬੜੀ ਰੀਝ ਅਤੇ ਖ਼ੂਬਸੂਰਤੀ ਨਾਲ ਛਾਪਿਆ ਗਿਆ ਹੈਪੁਸਤਕ ਦੇ ਛਾਪਕ ਅਤੇ ਇਸਦੇ ਸਹਿਯੋਗੀ ਪ੍ਰਕਾਸ਼ਕ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡਫਾਊਂਡੇਸ਼ਨ (ਫੋਨ: 1 604-514-6507, ਮੋਬਾਇਲ +1 778-549-7396) ਇਸਦੇ ਲਈ ਵਧਾਈ ਦੇ ਹੱਕਦਾਰ ਹਨਮੈਂ ਲੇਖਕ ਤੇ ਪ੍ਰਕਾਸ਼ਕ ਦੋਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਪੰਜਾਬੀ ਪਾਠਕਾਂ ਨੂੰ ਇਹ ਮੁੱਲਵਾਨ ਪੁਸਤਕ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਕਰਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4630)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author