SukhdevJhandDr7ਪੰਜਾਬ ਦੇ ਸਪੁੱਤਰ ਡਾ. ਮਹੀਪ ਸਿੰਘ ਨੇ ਹਿੰਦੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬੀ ਵਿੱਚ ਵੀ ਬਹੁਤ ਵਧੀਆ ...
(ਮਾਰਚ 6, 2016)

 

ਪੰਜਾਬੀ ਅਤੇ ਹਿੰਦੀ ਸਾਹਿਤ ਵਿੱਚ ਵਡਮੁੱਲਾ ਹਿੱਸਾ ਪਾਉਣ ਵਾਲੇ ਡਾ. ਮਹੀਪ ਸਿੰਘ, ਜੋ ਬੀਤੇ 24 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਜੀ.ਟੀ.ਏ. ਵਿੱਚ ਵਿਚਰ ਰਹੀਆਂ ਸਾਹਿਤ ਸਭਾਵਾਂਹਿੰਦੀ ਰਾਈਟਰਜ਼ ਗਿਲਡ', ‘ਪੰਜਾਬੀ ਕਲਮਾਂ ਦਾ ਕਾਫ਼ਲਾ', ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਅਤੇਕੈਨੇਡਾ ਇੰਡੀਆ ਹੈਰੀਟੇਜ ਸੈਂਟਰਵੱਲੋਂ ਮਿਲ ਕੇ ਵੱਲੋਂ ਮਿਲ ਕੇ ਭਾਵਪੂਰਤ ਸ਼ਰਧਾਂਜਲੀ ਸਮਾਰੋਹਇਕ ਸ਼ਾਮ - ਡਾ. ਮਹੀਪ ਸਿੰਘ ਦੇ ਨਾਮਬੀਤੇ ਸਨਿੱਚਰਨਵਾਰ ਨੂੰਸਿਰਿਲ ਕਲਾਰਕ ਥੀਏਟਰਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਜੋਂ ਸਮਾਗਮ ਦੇ ਮੁੱਖ-ਬੁਲਾਰੇ ਹਿੰਦੀ ਲੇਖਕ ਸ਼ਿਆਮ ਤ੍ਰਿਪਾਠੀ, ਸੁਮਨ ਘਈ, ਵਿਜੈ ਵਿਕ੍ਰਾਂਤ, ਪੰਜਾਬੀ ਲੇਖਕ ਬਲਰਾਜ ਚੀਮਾ, ਕੁਲਵਿੰਦਰ ਖਹਿਰਾ, ਕੁਲਜੀਤ ਮਾਨ ਅਤੇ ਡਾ. ਮਹੀਪ ਸਿੰਘ ਦੇ ਬੇਟੇ ਜੈ ਦੀਪ ਸਿੰਘ ਸ਼ਾਮਲ ਸਨ।

MaheepSingh2 

ਪ੍ਰੋਗਰਾਮ ਦੀ ਸ਼ੁਰੂਆਤ ਮੰਚ-ਸੰਚਾਲਕ ਜਸਵੀਰ ਸ਼ਮੀਲ ਨੇ ਡਾ. ਮਹੀਪ ਸਿੰਘ ਜੀ ਦੀ ਸ਼ਖਸੀਅਤ ਅਤੇ ਉਨ੍ਹਾਂ ਦੀ ਹਿੰਦੀ ਅਤੇ ਪੰਜਾਬੀ ਸਾਹਿਤ ਨੂੰ ਦੇਣ ਸੰਖੇਪ ਵਿੱਚ ਦੱਸਣ ਤੋਂ ਬਾਅਦਹਿੰਦੀ ਪ੍ਰਚਾਰਨੀ ਸਭਾਦੇ ਸ਼ਿਆਮ ਤ੍ਰਿਪਾਠੀ ਨੂੰ ਮੰਚਤੇ ਆਉਣ ਦੇ ਸੱਦੇ ਨਾਲ ਕੀਤੀ ਜਿਨ੍ਹਾਂ ਨੇ ਆਪਣੀਆਂ ਡਾ. ਮਹੀਪ ਸਿੰਘ ਦੀ ਜਨਮ-ਭੂਮੀ ਕਾਨ੍ਹਪੁਰ ਅਤੇ ਉਨਾਓ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ।ਕਲਮਾਂ ਦੇ ਕਾਫ਼ਲੇਤੋਂ ਕੁਲਵਿੰਦਰ ਖਹਿਰਾ ਨੇ ਡਾ. ਸਾਹਿਬ ਦੀ ਹਿੰਦੀ ਦੇ ਨਾਲ-ਨਾਲ ਪੰਜਾਬੀ ਸਾਹਿਤ ਵਿੱਚ ਯੋਗਦਾਨ ਦੀ ਗੱਲ ਕੀਤੀ।ਹਿੰਦੀ ਰਾਈਟਰਜ਼ ਗਿਲਡਦੇ ਸੁਮਨ ਘਈ ਨੇ ਕਿਹਾ ਕਿ ਡਾ. ਮਹੀਪ ਸਿੰਘ ਨੇ ਸੰਚੇਤਨ ਕਹਾਣੀ ਦੀ ਸ਼ੁਰੂਆਤ ਕੀਤੀ ਅਤੇ ਮਿਆਰੀ ਹਿੰਦੀ ਸਾਹਿਤਕ ਮੈਗ਼ਜ਼ੀਨਸੰਚੇਤਨਾਦੀ ਸੰਪਾਦਨਾ 50 ਸਾਲ ਦੇ ਲੰਮੇ ਅਰਸੇ ਤੀਕ ਕੀਤੀ।

'ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਦੇ ਚੇਅਰਮੈਨ ਬਲਰਾਜ ਚੀਮਾ ਨੇ 50 ਸਾਲ ਪਹਿਲਾਂ ਭਾਸ਼ਾ ਵਿਭਾਗ, ਪਟਿਆਲਾ ਜਿੱਥੇ ਉਹ ਉਸ ਸਮੇਂ ਸੇਵਾ ਕਰ ਰਹੇ ਸਨ, ਵਿੱਚ ਡਾ. ਸਾਹਿਬ ਨਾਲ ਹੋਈ ਸਰਸਰੀ ਜਿਹੀ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਪੁੱਤਰ ਡਾ. ਮਹੀਪ ਸਿੰਘ ਨੇ ਹਿੰਦੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬੀ ਵਿੱਚ ਵੀ ਬਹੁਤ ਵਧੀਆ ਕਰੀਏਟਿਵ ਲੇਖਕ ਹੋਣ ਦੇ ਨਾਲ ਨਾਲ ਸੰਪਾਦਨਾ ਦਾ ਕੰਮ ਵੀ ਬਾਖ਼ੂਬੀ ਨਿਭਾਇਆ ਹੈ।ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਦੇ ਹੀ ਸਰਗ਼ਰਮ ਮੈਂਬਰ ਉੱਘੇ ਕਹਾਣੀਕਾਰ ਕੁਲਜੀਤ ਮਾਨ ਨੇਸੰਚੇਤਨਾਮੈਗ਼ਜ਼ੀਨ ਨੂੰ ਭਵਿੱਖ ਵਿੱਚ ਜਾਰੀ ਰੱਖਣ ਲਈ ਡਾ. ਮਹੀਪ ਸਿੰਘ ਦੇ ਬੇਟੇ ਜੈ ਦੀਪ ਸਿੰਘ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਡਾ. ਸਾਹਿਬ ਦੇ ਇੱਕ ਉਪਾਸ਼ਕ ਡਾ. ਜਗਮੋਹਨ ਸਿੰਘ ਸੰਘਾ ਨੇ 15 ਕੁ ਸਾਲ ਪਹਿਲਾਂ ਇੱਕ ਸਾਹਿਤਕ ਪ੍ਰੋਗਰਾਮ ਦੌਰਾਨ ਉਨ੍ਹਾਂ ਨਾਲ ਹੋਈ ਅਚਾਨਕ ਮੁਲਾਕਾਤ ਵਿੱਚ ਉਨ੍ਹਾਂ ਦੇ ਹੀਰੋਸ਼ੀਮਾਮਾ ਅਤੇ ਨਾਗਾਸਾਕੀ ਸ਼ਹਿਰਾਂ ਦੀ ਯਾਤਰਾ ਬਾਰੇ ਹੋਈ ਸੰਖੇਪ ਗੱਲਬਾਤ ਦਾ ਜ਼ਿਕਰ ਕੀਤਾ ਜਿਸ ਨੇ ਉਨ੍ਹਾਂ ਨੂੰ ਯਾਤਰਾ-ਲੇਖ ਲਿਖਣ ਲਈ ਪ੍ਰੇਰਿਆ।

ਹਿੰਦੀ ਰਾਈਟਰਜ਼ ਗਿਲਡਦੇ ਫਾਊਂਡਰ ਡਾਇਰੈਕਟਰ ਵਿਜੈ ਵਿਕਰਾਂਤ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਹੋਇਆਂ ਉਨ੍ਹਾਂ ਦੇ ਇੱਥੇ ਟੋਰਾਂਟੋ ਆਉਣ ’ਤੇ ਉਨ੍ਹਾਂ ਦੇ ਮਾਣ ਵਿੱਚ ਹੋਏ ਸਮਾਗ਼ਮ ਦਾ ਵਿਸ਼ੇਸ਼ ਜ਼ਿਕਰ ਕੀਤਾ। ਅਖ਼ੀਰ ਵਿੱਚ ਡਾ. ਸਾਹਿਬ ਦੇ ਬੇਟੇ ਜੈ ਦੀਪ ਨੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਪਰਿਵਾਰਕ ਅਤੇ ਸਾਹਿਤਕ ਯਾਦਾਂ ਦਾ ਵਰਨਣ ਬੜੇ ਹੀ ਭਾਵੁਕ ਸ਼ਬਦਾਂ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਉਨ੍ਹਾਂ ਦੇ ਪਰਿਵਾਰ ਨੇ ਸਿੱਖਿਆ ਦੇ ਖੇਤਰ ਵਿੱਚ ਹਰ ਸਾਲ ਇੱਕ ਹੋਣਹਾਰ ਵਿਦਿਆਰਥੀ ਨੂੰ ਸਕਾਲਰਸ਼ਿੱਪ ਅਤੇ ਹਿੰਦੀ ਜਾਂ ਪੰਜਾਬੀ ਦੇ ਇੱਕ ਉੱਭਰਦੇ ਲੇਖਕ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਕੁੱਲ ਮਿਲਾ ਕੇ ਚਾਰ ਸੰਸਥਾਵਾਂ ਵੱਲੋਂ ਮਿਲ ਕੇ ਕਰਵਾਇਆ ਗਿਆ ਇਹ ਪ੍ਰੋਗਰਾਮ ਯਾਦਗਾਰੀ ਸਾਬਤ ਹੋਇਆ। ਇਸ ਪ੍ਰੋਗਰਾਮ ਵਿੱਚ ਹਾਜ਼ਰੀਨ ਦੀ ਵੱਡੀ ਗਿਣਤੀ ਇਸ ਦੀ ਪੂਰੀ ਗਵਾਹੀ ਭਰਦੀ ਸੀ। ਇਨ੍ਹਾਂ ਵਿੱਚ ਇਕਬਾਲ ਮਾਹਲ, ਬਲਵਿੰਦਰ ਸਿੰਘ ਬਰਨਾਲਾ, ਬਲਦੇਵ ਸਿੰਘ ਰਹਿਪਾ, ਹਰਜੀਤ ਬੇਦੀ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਇਕਬਾਲ ਬਰਾੜ, ਪਰਮਜੀਤ ਸਿੰਘ ਗਿੱਲ, ਹਰਜੀਤ ਬਾਜਵਾ, ਅਮਨਦੀਪ ਸਿੰਘ, ਸਰਬਜੀਤ ਕਾਹਲੋਂ ਅਤੇ ਸੁੰਦਰਪਾਲ ਰਾਜਾਸਾਂਸੀ ਸਮੇਤ ਕਈ ਹੋਰ ਸ਼ਾਮਲ ਸਨ।

*****

(208)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)