RamSLakhewali7ਦੁਪਹਿਰ ਦੀ ਰੋਟੀ ਵਕਤ ਉਹ ਮੋਟਰ ’ਤੇ ਰੁੱਖਾਂ ਛਾਵੇਂ ਆ ਬੈਠੇ। ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇ ...
(12 ਸਤੰਬਰ 2023)


ਅਸੀਂ ਮੂੰਹ ਹਨੇਰੇ ਦੂਰ ਦੇ ਸਫ਼ਰ ਲਈ ਤੁਰੇ
ਅਸਮਾਨ ’ਤੇ ਚੰਨ ਤਾਰਿਆਂ ਦਾ ਜਲੌਅ ਤੱਕਿਆ - ਚਮਕਦੇ, ਟਿਮਟਿਮਾਉਂਦੇ, ਰਾਹ ਰੁਸ਼ਨਾਉਂਦੇਕਾਲੀ ਸਿਆਹ ਸੜਕ ਦੇ ਚੁਫ਼ੇਰੇ ਪਸਰਿਆ ਹਨੇਰਾ ਸੀਗੱਡੀ ਦੀਆਂ ਰੌਸ਼ਨੀਆਂ ਸੜਕ ਦਾ ਰਾਹ ਵਿਖਾਉਂਦੀਆਂ ਸਨਪੌਣ ਵਿੱਚ ਮਿਲੀਆਂ ਪੰਛੀ, ਪ੍ਰਾਣੀਆਂ ਦੀਆਂ ਮਿੱਠੀਆਂ ਆਵਾਜ਼ਾਂ ਸਵਾਗਤ ਕਰਦੀਆਂ ਜਾਪੀਆਂਆਖਰ ਪਹੁ ਫੁਟਾਲੇ ਨੇ ਦਸਤਕ ਦਿੱਤੀਚੁਫੇਰਾ ਚਾਨਣ ਰੰਗਾ ਹੋਇਆਚਾਹ ਪਾਣੀ ਪੀਣ ਦੀ ਤਾਂਘ ਨੇ ਢਾਬੇ ’ਤੇ ਰੋਕਿਆਘਰੋਂ ਲਿਆਂਦੇ ਖਾਣੇ ਵਾਲ਼ਾ ਡੱਬਾ ਖੋਲ੍ਹਿਆਆਲੂ, ਮੇਥੀ ਦੇ ਪਰੌਂਠਿਆਂ ਦੀ ਮਹਿਕ ਬਿਖਰੀ‘ਆਹ ਕੰਮ ਚੰਗਾ ਕੀਤਾ ਤੁਸਾਂਘਰ ਦੇ ਖਾਣੇ ਦੀ ਰੀਸ ਨੀਂ ਹੁੰਦੀਵਕਤ ਵੀ ਬਚਦਾ ਤੇ ਖਾਣਾ ਵੀ ਮਨ ਭਾਉਂਦਾ।’ ਰਸਤੇ ਵਿੱਚੋਂ ਸਾਡੇ ਨਾਲ ਚੜ੍ਹਿਆ ਸਨੇਹੀ ਬੋਲਿਆ

ਘਰ ਦਾ ਖਾਣਾ ਮਾਂ ਦੇ ਚੁੱਲ੍ਹੇ ਚੌਂਕੇ ਕੋਲ ਲੈ ਗਿਆਛੋਟਾ ਕੱਚਾ ਪੱਕਾ ਵਿਹੜਾ, ਇੱਕ ਪਾਸੇ ਬਣੇ ਚੌਂਕੇ ਵਿੱਚ ਸੁਆਰਿਆ, ਲਿੱਪਿਆ ਕੱਚਾ ਚੁੱਲ੍ਹਾ ਸਵਖਤੇ ਚੁੱਲ੍ਹੇ ਵਿੱਚ ਚਾਨਣ ਹੁੰਦਾਪਤੀਲੇ ਵਿੱਚ ਸਾਰੇ ਪਰਿਵਾਰ ਦੀ ਚਾਹ ਉਬਾਲੇ ਲੈਣ ਲਗਦੀਚਾਹ ਮਗਰੋਂ ਮਾਂ ਰੋਟੀ ਪਾਣੀ ਦਾ ਆਹਰ ਕਰਦੀਇਕੱਲੀ ਸਾਰਾ ਕੰਮ ਸੰਭਾਲਦੀਉਸ ਦੇ ਹੱਥਾਂ ਵਿੱਚ ਲੋਹੜੇ ਦਾ ਸੁਹਜ ਹੁੰਦਾ ਠੰਢ ਵਿੱਚ ਚੌਂਕੇ ਰੋਟੀ ਖਾਣ ਦਾ ਅਨੂਠਾ ਸੁਆਦ ਹੁੰਦਾਚੁੱਲ੍ਹੇ ਦਾ ਸੇਕ ਠੰਢ ਨੂੰ ਮਾਤ ਦਿੰਦਾਮੱਠੀ ਅੱਗ ’ਤੇ ਚੁੱਲ੍ਹੇ ਵਿੱਚ ਰੜ੍ਹਦੀ ਬਾਜਰੇ ਦੀ ਮਿੱਸੀ ਰੋਟੀਨਾਲ ਹੀ ਕਾਲੇ ਕੁੱਜੇ ਵਿੱਚ ਪਿਆ ਸਰ੍ਹੋਂ ਦਾ ਸਾਗਅਸੀਂ ਸਾਰੇ ਭੈਣ ਭਰਾ ਰੋਟੀ ਪਹਿਲਾਂ ਆਪੋ ਆਪਣੀ ਥਾਲੀ ਵਿੱਚ ਰਖਾਉਣ ਨੂੰ ਲਲਚਾਉਂਦੇਮੀਂਹ ਕਣੀ ਵਿੱਚ ਬਰਾਂਡੇ ਵਿਚਲਾ ਚੁੱਲ੍ਹਾ ਕੰਮ ਆਉਂਦਾ, ਜਿਸਦਾ ਧੂੰਆਂ ਸਾਡੀਆਂ ਅੱਖਾਂ ਨਾਲ ਅੱਖ ਮਚੋਲੀ ਖੇਡਦਾਚੌਂਕੇ ਵਿੱਚ ਸਵੇਰ ਸ਼ਾਮ ਦਾਲ, ਸਬਜ਼ੀ ਦੀ ਮਹਿਕ ਤੇ ਭਾਂਡਿਆਂ ਦੀ ਛਣਕ ਹੁੰਦੀਮਾਂ ਸੰਜਮ ਤੇ ਫਰਜ਼ ਦੀ ਮੂਰਤ ਨਜ਼ਰ ਆਉਂਦੀਹਰ ਵੇਲੇ ਘਰ ਦੇ ਕੰਮ ਵਿੱਚ ਰੁੱਝੀ ਰਹਿੰਦੀ

ਚਾਹ ਫੜਾਉਣ ਆਏ ਮੁੰਡੇ ਦੀ ਆਵਾਜ਼ ਨੇ ਯਾਦਾਂ ਦੀ ਅਮੁੱਲੀ ਤੰਦ ਬਿਖੇਰੀਪਰੌਂਠੇ ਖਾਣ ਮਗਰੋਂ ਚਾਹ ਦੀਆਂ ਚੁਸਕੀਆਂ ਨਾਲ ਚੁਫ਼ੇਰਾ ਤੱਕਿਆਢਾਬੇ ’ਤੇ ਆਉਂਦੇ ਜਾਂਦੇ ਮੁਸਾਫ਼ਰਜਲਦ ਮੰਜ਼ਿਲ ’ਤੇ ਪੁੱਜਣ ਦੀ ਤਾਂਘ ਨਾਲ ਸਾਡੇ ਕਦਮਾਂ ਤੇ ਬੋਲਾਂ ਵਿੱਚ ਕਾਹਲੀ ਸੀਖਾਣੇ ਤੇ ਸਾਫ਼ ਸੁਥਰੇ ਸਜੇ ਮੇਜ਼ਾਂ ’ਤੇ ਨਾਸ਼ਤਾ ਕਰਕੇ ਤੁਰਦੇ ਬਣਦੇਸਾਫ਼ ਸਫ਼ਾਈ ਕਰਦੇ, ਚਾਹ ਪਾਣੀ ਫੜ੍ਹਾਉਂਦੇ ਬਾਲ ਮਜ਼ਦੂਰ, ਕਾਨੂੰਨ ਦੀ ਰਸਾਈ ਦਾ ਰੂਪ ਜਾਪੇਪੜ੍ਹਾਈ ਦੀ ਉਮਰੇ ਢਾਬੇ ’ਤੇ ਕੰਮ ਕਰਦੇ ਉਹ ਅਲੂੰਏਂ ਮੁੰਡੇ ਦਿਲ ਦੀ ਕਸਕ ਬਣੇ

ਸਫ਼ਰ ਮੁਕਾਉਣ ਲਈ ਅਸੀਂ ਤੁਰ ਪਏਮਨ ਮਸਤਕ ’ਤੇ ਖ਼ਿਆਲ ਦਸਤਕ ਦੇਣ ਲੱਗੇਵਕਤ ਬਦਲਿਆ, ਰਿਸ਼ਤਿਆਂ ਦੀ ਤਾਸੀਰ ਬਦਲੀਨਾਲ ਹੀ ਖਾਣ ਪੀਣ ਤੇ ਤੌਰ ਤਰੀਕੇ ਵੀ ਬਦਲ ਗਏ ਇਕੱਠੇ ਬੈਠ, ਖਾਣ ਪੀਣ ਤੇ ਹਾਸਾ ਠੱਠਾ ਹੁਣ ਬੀਤੇ ਵਕਤ ਦੀਆਂ ਗੱਲਾਂ ਹੋ ਗਈਆਂ ਹਨਮਿਲ ਬੈਠ, ਵੰਡ ਕੇ ਖਾਣਾ, ਠਹਾਕਿਆਂ ਦੀ ਆਵਾਜ਼ ਗੂੰਜਦੀਹਾਸੇ, ਗਿਲੇ ਸ਼ਿਕਵੇ ਤੇ ਰੋਸਿਆਂ ਨੂੰ ਮਿਟਾਉਂਦੇਅੰਗ ਸੰਗ ਮੋਹ ਤੇ ਅਪਣੱਤ ਦੀ ਮਹਿਕ ਹੁੰਦੀਹੁਣ ਪੂੰਜੀ ਦਾ ਪ੍ਰਭਾਵ ਹੈ, ਸਮਾਜਿਕ ਰੁਤਬੇ ਦਾ ਖਿਆਲ ਹੈ, ਅਹੁਦੇ ਦੀ ਮਰਿਆਦਾ ਹੈਵਕਤ ਦੀ ਘਾਟ ਹੈ, ਮਜਬੂਰੀਆਂ ਦਾ ਸੰਕਟ ਹੈਨਵੀਂ ਤਹਿਜ਼ੀਬ ਹੈ, ਇਕੱਲੇ ਰਹਿਣਾ, ਇਕੱਲਿਆਂ ਨੇ ਖਾਣਾਆਪ ਹੱਸਣਾ ਨਹੀਂ, ਦੂਸਰਿਆਂ ਦਾ ਹਾਸਾ ਭਾਉਂਦਾ ਨਹੀਂਵਿਆਹ ਸ਼ਾਦੀਆਂ ’ਤੇ ਸਮਾਗਮਾਂ ਵਿੱਚ ਮਿਲਦੇ ਗਿਲਦੇਵਿਖਾਵਾ ਰਾਹ ਰੋਕ ਲੈਂਦਾਮਹਿੰਗੇ ਕੱਪੜਿਆਂਅ ਤੇ ਗਹਿਣਿਆਂ ਦਾ ਖ਼ਿਆਲ ਰਹਿੰਦਾਸਜੇ ਫਬੇ ਖਾਣੇ ਦੇ ਸਟਾਲ, ਸੁਆਦੀ ਖਾਣਿਆਂ ਦਾ ਭੰਡਾਰ ਹੁੰਦੇਮਹਿਮਾਨ ਸੋਚ ਸਮਝ ਕੇ ਖਾਂਦੇਮੇਜ਼ਾਂ ਦੁਆਲੇ ਜੁੜ ਬੈਠੇ ਸਨੇਹੀ ਖਾਣ ਪੀਣ ਵਿੱਚ ਮਸਰੂਫ ਹੁੰਦੇਮੰਚ ਤੋਂ ਆਉਂਦੀਆਂ ਸੰਗੀਤ ਦੀਆਂ ਉੱਚੀਆਂ ਆਵਾਜ਼ਾਂ ਉਨ੍ਹਾਂ ਦੇ ਬੋਲਾਂ ਨੂੰ ਖਾ ਜਾਂਦੀਆਂਮਿਲ ਬੈਠ ਹਾਸੇ ਠੱਠੇ ਦੇ ਆਨੰਦ ਦੀ ਇੱਛਾ ਪੈਲੇਸ ਡਕਾਰ ਜਾਂਦਾ

ਸਕੂਲਾਂ, ਦਫਤਰਾਂ ਵਿੱਚ ਖਾਣਾ ਖਾਣ ਦਾ ਸੀਮਤ ਵਕਤਤਤਫਟ ਖਾਣਾ ਖਾ ਲੈਣਾਹਰ ਕੋਈ ਬਾਕੀ ਰਹਿੰਦਾ ਕੰਮ ਨਿਬੇੜਨ ਨੂੰ ਅਹੁਲਦਾਖਾਣ ਪੀਣ ਵਿੱਚੋਂ ਸਹਿਜਤਾ ਗੁਆਚ ਗਈਅੱਗੇ ਲੰਘਣ ਦੀ ਦੌੜ ਵਿੱਚ ਕਾਹਲੀ, ਤਲਖ਼ੀ ਤੇ ਇਕੱਲਤਾ ਦਾ ਪੱਲਾ ਫੜ ਬੈਠੇਸਹਿਣਸ਼ੀਲਤਾ ਮਨ ਮਸਤਕ ਵਿੱਚੋਂ ਖੁਰਨ ਲੱਗੀਸਰਦੇ ਪੁੱਜਦੇ ਤੇ ਮੱਧ ਵਰਗ ਦਾ ਇਹ ਨਿੱਤ ਰੋਜ਼ ਦਾ ਵਰਤ ਵਿਹਾਰ ਹੈ

ਸੋਚਾਂ ਦੀ ਤੰਦ ਬੀਤੇ ਵਕਤ ਨਾਲ ਮੁੜ ਜੁੜਦੀ ਹੈ ਵਿਆਹ ਘਰਾਂ ਵਿੱਚ ਹੁੰਦੇਰਿਸ਼ਤੇਦਾਰ ਤੇ ਸਕੇ ਸਨੇਹੀ ਹਫਤਾ ਭਰ ਪਹਿਲਾਂ ਆਉਂਦੇਵਿਆਹ ਦਾ ਕਾਰਜ ਆਪਣੇ ਹੱਥ ਲੈਂਦੇਸ਼ਾਮ ਨੂੰ ਗੀਤਾਂ ਦੀ ਗੂੰਜ ਸੁਣਾਈ ਦਿੰਦੀਦਿਨ ਭਰ ਹਾਸਿਆਂ ਦੀ ਛਹਿਬਰ ਹੁੰਦੀਮਿਲ ਬੈਠ ਖਾਣਾ, ਸਭ ਨੂੰ ਭਾਉਂਦਾਰਿਸ਼ਤਿਆਂ ਦੀ ਨੋਕ ਝੋਕ ਹੁੰਦੀਈਰਖਾ, ਸਾੜਾ ਨਦਾਰਦ ਹੁੰਦਾਚੁਫੇਰੇ ਮੁਹੱਬਤ ਦੀ ਸੁਹਬਤ ਹੁੰਦੀਨਿਰਮਲ ਨਿਰਛਲ ਮਨ ਖੁਸ਼ੀ ਵੀ ਵਹਿਣ ਵਿੱਚ ਵਹਿੰਦੇਮੇਲ ਮਿਲਾਪ ਦੀਆਂ ਘੜੀਆਂ ਖੁਸ਼ੀ ਦਾ ਸ਼ੋਖ ਰੰਗ ਬਣਦੀਆਂਚਾਵਾਂ ਲੱਦੇ ਤੇ ਖੁਸ਼ੀਆਂ ਰੰਗੇ ਉਹ ਵੇਲੇ ਯਾਦਾਂ ਵਿੱਚ ਰਹਿ ਗਏ

ਰਲਮਿਲ, ਵੰਡ ਕੇ ਰੁੱਖੀ ਮਿੱਸੀ ਖਾਂਦੇਦੁਸ਼ਵਾਰੀਆਂ ਨੂੰ ਝੇਲਦੇ ਖੇਤ ਖਲਿਆਣ ਵਿੱਚ ਕੰਮ ਕਰਦੇਸੜਕਾਂ, ਫੈਕਟਰੀਆਂ ਵਿੱਚ ਪਸੀਨਾ ਡੋਲ੍ਹਦੇ ਕਿਰਤੀਆਂ ਨੇ ਸਾਂਝ ਸਨੇਹ ਦਾ ਇਹ ਰੰਗ ਫ਼ਿੱਕਾ ਨਹੀਂ ਪੈਣ ਦਿੱਤਾਮੋਟਰ ’ਤੇ ਬੈਠਾ ਝੋਨਾ ਲਗਾ ਰਹੇ ਮਜ਼ਦੂਰਾਂ ਨੂੰ ਵੇਖਦਾਂਸਿਰਾਂ ’ਤੇ ਦੁਪਹਿਰ ਦਾ ਸੂਰਜ, ਅੰਤਾਂ ਦੀ ਹੁੰਮਸਕਈ ਪਰਿਵਾਰ ਮਿਲ ਕੇ ਝੋਨਾ ਲਗਾਉਣ ਵਿੱਚ ਜੁਟੇ ਹੋਏਗੱਲਾਂ ਕਰਦੇ, ਬੋਲਦੇ, ਮਿਹਨਤ ਦੀ ਮੂਰਤ ਬਣੇ ਦਿਸਦੇ ਦੁਪਹਿਰ ਦੀ ਰੋਟੀ ਵਕਤ ਉਹ ਮੋਟਰ ’ਤੇ ਰੁੱਖਾਂ ਛਾਵੇਂ ਆ ਬੈਠੇਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇਹੱਥ ਧੋ ਰੋਟੀ ਖਾਣ ਬੈਠੇਮਾਵਾਂ ਨੇ ਸਟੀਲ ਦੇ ਡੱਬੇ ਖੋਲ੍ਹੇਚਟਣੀ ਤੇ ਆਲੂਆਂ ਦੀ ਮਹਿਕ ਬਿਖਰੀ ਹੱਥਾਂ ’ਤੇ ਰੋਟੀਆਂ ਧਰ ਖਾਣ ਲੱਗੇਸਖ਼ਤ ਜਾਨ, ਪੱਕੇ ਰੰਗਾਂ ਵਾਲ਼ੇ ਚਿਹਰੇਅੱਖਾਂ ਵਿੱਚ ਆਸ ਦੀ ਬੁਲੰਦੀਰੋਟੀ ਖਾਂਦਿਆਂ ਹੀ ਬੀਬੀ ਨੇ ਚੁੱਲ੍ਹੇ ’ਤੇ ਚਾਹ ਵੀ ਧਰ ਦਿੱਤੀਸਾਰੇ ਜਣੇ ਚਾਹ ਪੀ ਮੁੜ ਝੋਨੇ ਦੀ ਖੇਤ ਵੱਲ ਹੋ ਤੁਰੇ ਮਗਰੋਂ ਭਾਂਡੇ ਸਾਂਭਦੀ ਬੀਬੀ ਮੈਨੂੰ ਮੁਖ਼ਾਤਿਬ ਹੋਈ,

‘ਪੁੱਤ, ਬਹੁਤ ਔਖੀ ਐ ਸਾਡੀ ਜਿੰਦਗੀਘਰ ਤੋਰਨ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾਮੁਸ਼ੱਕਤ ਕਰਦਿਆਂ ਕੋਈ ਹਬੀ ਨਬੀ ਹੋ ਜਾਵੇ ਤਾਂ ਕੋਈ ਬਾਂਹ ਨੀਂ ਫੜਦਾਛੋਟੇ ਵੱਡੇ ਸਾਰੇ ਮਿਲ ਕੇ ਮਿਹਨਤ ਕਰਦੇ ਆਂਫਿਰ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਆਸਾਡੀ ਦਾਲ ਰੋਟੀ ਤਾਂ ਮਿਹਨਤ ਦੀ ਮਿਠਾਸ ਹੈਹੱਕ ਸੱਚ ਦੀ ਕਮਾਈ ਦੀ ਸੁੱਚਮ ਐ” ਮੈਨੂੰ ਜੀਉਣ ਤਾਂਘ ਵਿੱਚੋਂ ਉਪਜੀ ਸੁੱਚਮ ਇਕੱਠੇ ਮਿਲ ਬਹਿਣ, ਤੁਰਨ ਤੇ ਸਿਰ ਉਠਾ ਕੇ ਜਿਊਣ ਦਾ ਬਲ ਨਜ਼ਰ ਆ ਰਹੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4217)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author