RamSLakhewali7ਵਕਤ ਨੇ ਸੁਖਾਵਾਂ ਰੁਖ ਵੇਖਿਆ। ਦੇਸ਼ ਭਗਤਾਂ ਦੀ ਯਾਦ ਵਿੱਚ ਲਗਦੇ ਮੇਲਿਆਂ ਵਿੱਚ ਪੁਸਤਕਾਂ ...
(31 ਮਾਰਚ 2022)
ਮਹਿਮਾਨ: 637.

 

ਰਾਜਧਾਨੀ ਵਿੱਚ ਵਿਆਹ ਦੀਆਂ ਖੁਸ਼ੀਆਂ ਭਰੇ ਪਲਾਂ ਦੇ ਰੰਗ ਵਿੱਚ ਸਾਂਮਹਿਮਾਨਾਂ ਦੀ ਆਓ ਭਗਤ ਤੋਂ ਝਲਕਦੀ ਖੁਸ਼ੀ ਮਹਿਕ ਬਣ ਬਿਖ਼ਰ ਰਹੀ ਸੀਸੰਗੀਆਂ ਸਨੇਹੀਆਂ ਦੇ ਚਿਹਰਿਆਂ ’ਤੇ ਸਾਉਣ ਦੇ ਮੀਂਹ ਮਗਰੋਂ ਦਿਸਦੀ ਸਤਰੰਗੀ ਪੀਂਘ ਜਿਹਾ ਜਲੌ ਨਜ਼ਰ ਆ ਰਿਹਾ ਸੀਫੁੱਲਾਂ ਵਾਂਗ ਖਿੜੇ ਨਜ਼ਰ ਆਉਂਦੇ ਪਰਿਵਾਰ ਰੰਗਾਂ ਦੀ ਇਬਾਰਤ ਜਿਹੇ ਜਾਪਦੇ ਸਨਬਾਲਾਂ ਦੀ ਖੁਸ਼ੀ ਕਿਰਨਾਂ ਵਾਂਗ ਲਿਸ਼ਕਦੀ ਸੀਖੇਡਦੇ, ਖਾਂਦੇ ਤੇ ਹਾਸੇ ਦੀ ਮਿੱਠੀ ਮਹਿਕ ਬਿਖੇਰਦੇ ਨਜ਼ਰ ਆਏਆਪਸ ਵਿੱਚ ਮਿਲ ਬੈਠੇ ਖੁਸ਼ੀ, ਚਾਅ ਵਿੱਚ ਰੰਗੇ ਰਿਸ਼ਤੇਦਾਰ, ਮਿੱਤਰ ਖੁਸ਼ੀ ਦਾ ਲੁਤਫ਼ ਲੈਣ ਵਿੱਚ ਮਸਰੂਫ ਸਨ

ਖਾਣ ਪੀਣ ਤੇ ਸ਼ਗਨਾਂ ਦੇ ਚੱਲਦਿਆਂ ਇੱਕ ਹੋਰ ਸੁਖ਼ਦ ਰੰਗ ਮਨ ਨੂੰ ਭਾਅ ਗਿਆਉਹ ਖੁਸ਼ੀ ਦੇ ਰੰਗ ਨੂੰ ਸਾਰਥਕ ਕਰਦਾ ਜਾਪਿਆਆਉਂਦੇ ਜਾਂਦੇ ਸਨੇਹੀਆਂ ਦੀਆਂ ਨਜ਼ਰਾਂ ਦੀ ਲਿਸ਼ਕ ਬਣਦਾ ਨਜ਼ਰ ਆਇਆਸਬਕ ਤੇ ਪ੍ਰੇਰਨਾ ਦਾ ਚਿੰਨ੍ਹ ਬਣਿਆ ਰਿਹਾਵਿਆਹ ਰੂਪੀ ਹਾਰ ਵਿੱਚ ਹੀਰੇ ਮੋਤੀ ਵਾਂਗ ਦਿਸਣ ਵਾਲੇ ਜੋੜੇ ਦੀ ਫ਼ੁੱਲਾਂ ਵਾਂਗ ਮੁਸਕਰਾਉਂਦੀ ਤਸਵੀਰ ਦਾ ਵੱਡਾ ਫਲੈਕਸ ਨਜ਼ਰਾਂ ਦਾ ਕੇਂਦਰ ਬਣਿਆ, ਜਿਸ ਉੱਪਰ ਲਿਖੇ ਵਿਆਹ ਦੀ ਖੁਸ਼ੀ ਸੰਗ ਪੁਸਤਕ ਸਨਮਾਨ ਦੇ ਸ਼ਬਦ ਰਾਹ ਰੁਸ਼ਨਾਉਂਦੇ ਦਿਸੇਮੇਜ਼ਾਂ ’ਤੇ ਸਜ ਬੈਠੀਆਂ ਪੁਸਤਕਾਂ ਬਿਖ਼ਰ ਰਹੇ ਚਾਨਣ ਵਾਂਗ ਨਜ਼ਰ ਆ ਰਹੀਆਂ ਸਨ, ਜਿਹੜੀਆਂ ਪਰਿਵਾਰ ਨੇ ਵਿਆਹ ਵਿੱਚ ਪਹੁੰਚੇ ਸਾਰੇ ਸਨੇਹੀਆਂ ਦੇ ਸਨਮਾਨ ਲਈ ਰੱਖੀਆਂ ਸਨਇੱਕ ਪਰਿਵਾਰ ਦਾ ਦੋ ਪੁਸਤਕਾਂ ਨਾਲ ਸਨਮਾਨਚਾਨਣ ਰੰਗੀ ਪਿਰਤ ਵਾਲੇ ਉਹ ਪਲ ਵਿਆਹ ਦਾ ਹਾਸਲ ਜਾਪੇ

ਵਿਆਹ ਵਿੱਚ ਸ਼ਾਮਲ ਪੁਸਤਕਾਂ ਨੇ ਸੋਚਾਂ, ਸੁਪਨਿਆਂ ’ਤੇ ਦਸਤਕ ਦਿੱਤੀਯਾਦਾਂ ਦੇ ਪੰਨੇ ਪਲਟਣ ਲੱਗੇਪੁਸਤਕਾਂ ਨੂੰ ਲੋਕਾਈ ਦੇ ਸੱਚੇ ਸੁੱਚੇ ਹੱਥਾਂ ਤਕ ਪੁੱਜਦਾ ਕਰਨ ਵਾਲੇ ਰੰਗਮੰਚ ਦੇ ਨਾਇਕ ਦੀ ਜੀਵਨ ਘਾਲਣਾ ਨਜ਼ਰ ਆਈਨਾਟਕਾਂ ਦਾ ਮੰਚਨ ਕਰਨ ਜਾਂਦਿਆਂ ਮੋਢੇ ’ਤੇ ਪੁਸਤਕਾਂ ਨਾਲ ਭਰਿਆ ਬੈਗ ਹੁੰਦਾਸਮਾਰੋਹ ਦੀ ਸਮਾਪਤੀ ’ਤੇ ਉਹ ਕਰਮਯੋਗੀ ਆਪਣੇ ਲੋਕਾਂ ਨੂੰ ਬੁਲੰਦ ਆਵਾਜ਼ ਵਿੱਚ ਆਖਦਾ- ਇਹ ਪੁਸਤਕਾਂ ਮੈਂ ਤੁਹਾਡੇ ਲਈ ਲੈ ਕੇ ਆਇਆਂਸਮਝ, ਸਿਦਕ ਤੇ ਸੁਪਨਿਆਂ ਨਾਲ ਭਰੀਆਂ ਹੋਈਆਂਇਨ੍ਹਾਂ ਵਿੱਚ ਸਿਰ ਉਠਾ ਕੇ ਜਿਊਣ ਦੀ ਜਾਚ ਏਸੰਘਰਸ਼ਾਂ ਨਾਲ ਬਣਨ ਵਾਲੀ ਚੰਗੀ ਜ਼ਿੰਦਗੀ ਤੇ ਬਰਾਬਰੀ ਦੇ ਸਮਾਜ ਦਾ ਸੁਨੇਹਾ ਏਪਲਾਂ ਛਿਣਾਂ ਵਿੱਚ ਪੁਸਤਕਾਂ ਵਾਲਾ ਬੈਗ ਖਾਲੀ ਹੁੰਦਾ ਤੇ ਪੁਸਤਕਾਂ ਦਰਸ਼ਕਾਂ ਦੇ ਅੱਟਣਾਂ ਭਰੇ ਹੱਥਾਂ ਦਾ ਮਾਣ ਬਣਦੀਆਂਸਾਲਾਂ ਬੱਧੀ ਰੰਗ ਮੰਚ ’ਤੇ ਪੁਸਤਕਾਂ ਦਾ ਸੰਵਾਦ ਪਿੰਡ ਪਿੰਡ ਚਲਦਾ ਰਿਹਾਗਿਆਨ ਤੇ ਚੇਤਨਾ ਦਾ ਇਹ ਕਾਰਵਾਂ ਤੁਰਦਾ ਰਿਹਾ

ਰਾਹਾਂ ’ਤੇ ਚਾਨਣ ਪਸਰਿਆ ਤਾਂ ਸ਼ਬਦ ਲੋਕ ਮਨਾਂ ਅੰਦਰ ਘਰ ਕਰਨ ਲੱਗੇਪੁਸਤਕ ਸਾਥ ਨਾਲ ਸੁਹਜ, ਸਿਆਣਪ ਵੰਡਣ ਵਾਲੀ ਪ੍ਰੀਤਲੜੀ ਦੀ ਪਿਰਤ ਅੱਗੇ ਤੁਰਨ ਲੱਗੀਪੁਸਤਕਾਂ ਦਾ ਸਫ਼ਰ ਮੇਲਿਆਂ ਤੇ ਸੈਮੀਨਾਰਾਂ ਤੋਂ ਘਰਾਂ ਤਕ ਪਹੁੰਚਿਆਪਾਠਕ ਪੁਸਤਕ ਸੰਵਾਦ ਨੇ ਸੁਖ਼ਦ ਅਹਿਸਾਸਾਂ ਦੀ ਮਹਿਕ ਬਿਖੇਰੀ, ਜਿਸ ਸਦਕਾ ਪੰਜਾਬ ਦੇ ਕਾਲੇ ਦੌਰ ਵਿੱਚ ਵੀ ‘ਦੇਵ ਪੁਰਸ਼ ਹਾਰ ਗਏ’ ਪੁਸਤਕ ਦੇ ਪਾਠਕ ਕਾਰਵਾਂ ਵਿੱਚੋਂ ਵਿਗਿਆਨਕ ਚੇਤਨਾ ਦੀ ਲਹਿਰ ਦਾ ਸੂਰਜ ਚੜ੍ਹਿਆਜਵਾਨ ਹੋਏ ਜਜ਼ਬਿਆਂ ਨੇ ਅੰਗੜਾਈ ਭਰੀਸੰਤ ਰਾਮ ਉਦਾਸੀ, ਪਾਸ਼ ਤੇ ਲਾਲ ਸਿੰਘ ਦਿਲ ਜਿਹੇ ਸਿਤਾਰੇ ਚੇਤਨਾ ਦੇ ਅੰਬਰ ’ਤੇ ਜਗਮਗ ਕਰਨ ਲੱਗੇਜ਼ਿੰਦਗੀ ਦਾ ਸਿਰਨਾਵਾਂ ਬਦਲਣ ਲੱਗਾਪੁਸਤਕ ਸੱਭਿਆਚਾਰ ਦੀ ਲਹਿਰ ਨੂੰ ਬੁਲੰਦੀ ’ਤੇ ਪਹੁੰਚਾਉਣ ਲਈ ਅਤਰਜੀਤ ਜਿਹੇ ਕਰਮਯੋਗੀ ਅੱਗੇ ਲੱਗ ਤੁਰੇਪਿੰਡ-ਪਿੰਡ, ਸਕੂਲ, ਸੱਥਾਂ ਤੇ ਪਾਰਕਾਂ ਵਿੱਚ ਪੁਸਤਕਾਂ ਮਨਾਂ ਵਿੱਚ ਸੁਪਨਿਆਂ ਦੇ ਬੀਜ ਬੀਜਣ ਲੱਗੀਆਂ

ਮਨ ਦੇ ਅੰਬਰ ’ਤੇ ਆਏ ਇਹ ਸੁਖ਼ਦ ਦ੍ਰਿਸ਼ ਰੁਸ਼ਨਾਈ ਬਿਖੇਰਦੇ ਦਿਸੇਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਏ ਕਿਸਾਨੀ ਘੋਲ ਵਿੱਚ ਪੁਸਤਕਾਂ ਦਾ ਰੋਲ ਚਾਨਣ ਬਣ ਬਿਖਰਿਆਟਰਾਲੀ ਘਰਾਂ ਵਿੱਚ ਅਖ਼ਬਾਰਾਂ ਤੇ ਪੁਸਤਕਾਂ ਖੇਤਾਂ ਦੇ ਪੁੱਤਰਾਂ ਦੇ ਅੰਗ ਸੰਗ ਦਿਸੇਕਿਸਾਨ ਘਰਾਂ ਵਿਚਕਾਰ ਬਣੀਆਂ ਲਾਇਬ੍ਰੇਰੀਆਂ ਨੇ ਗਿਆਨ, ਚੇਤਨਾ ਨਾਲ ਜਜ਼ਬਿਆਂ ਨੂੰ ਬੁਲੰਦ ਰੱਖਿਆਆਜ਼ਾਦੀ ਸੰਗਰਾਮ ਦੇ ਮਹਾਂ ਨਾਇਕ ਭਗਤ, ਸਰਾਭੇ, ਗ਼ਦਰੀ ਬਾਬੇ ਇਹਨਾਂ ਪੁਸਤਕਾਂ ਰਾਹੀਂ ਹੱਕਾਂ ਲਈ ਡਟੇ ਆਪਣੇ ਧੀਆਂ ਪੁੱਤਰਾਂ ਦਾ ਮਾਰਗ ਦਰਸ਼ਨ ਕਰਦੇ ਰਹੇਪੁਸਤਕਾਂ ਦੇ ਬੋਲ ਗੀਤਾਂ, ਨਾਟਕਾਂ ਦੇ ਰੂਪ ਵਿੱਚ ਹੱਕ ਸੱਚ ਦੀ ਆਵਾਜ਼ ਬਣ ਗੂੰਜੇਕਲਮ ਦੀ ਕਿਰਤ ਨਾਲ ਸਾਂਝ ਦਾ ਰਿਸ਼ਤਾ ਗੂੜ੍ਹਾ ਹੁੰਦਾ ਨਜ਼ਰ ਆਇਆ

ਵਕਤ ਨੇ ਸੁਖਾਵਾਂ ਰੁਖ ਵੇਖਿਆਦੇਸ਼ ਭਗਤਾਂ ਦੀ ਯਾਦ ਵਿੱਚ ਲਗਦੇ ਮੇਲਿਆਂ ਵਿੱਚ ਪੁਸਤਕਾਂ ਦਰਸ਼ਕਾਂ ਵਿੱਚ ਸ਼ਾਮਲ ਹੋਣ ਲੱਗੀਆਂਪਿੰਡਾਂ ਦੀਆਂ ਸੱਥਾਂ, ਲਾਇਬ੍ਰੇਰੀਆਂ ਵਿੱਚੋਂ ਇਹਨਾਂ ਚਾਨਣ ਜਾਈਆਂ ਨੂੰ ਮਿਲਦਾ ਹੁੰਗਾਰਾ ਪਿਰਤਾਂ ਪਾਉਣ ਲੱਗਾ, ਜਿਸਦੀ ਰੌਸ਼ਨੀ ਵਿੱਚ ਤਰਕਸ਼ੀਲ ਸਾਹਿਤ ਵੈਨ ਪੰਜਾਬ ਦੇ ਪਿੰਡਾਂ, ਸਕੂਲਾਂ ਤੇ ਜਨਤਕ ਥਾਂਵਾਂ ’ਤੇ ਪੁਸਤਕ ਸੱਭਿਆਚਾਰ ਦੀ ਅਲਖ਼ ਜਗਾਉਣ ਲੱਗੀਚੰਗੇਰੇ ਭਵਿੱਖ ਵੱਲ ਜਾਂਦੀਆਂ ਇਹ ਸੁਨਹਿਰੀ ਪੈੜਾਂ ਰਾਹ ਰੁਸ਼ਨਾਉਂਦੀਆਂ ਨਜ਼ਰ ਆਈਆਂ, ਜਿਨ੍ਹਾਂ ਵਿੱਚ ਗਿਆਨ, ਚੇਤਨਾ ਤੇ ਸੰਘਰਸ਼ਾਂ ਦੀ ਜਾਗ ਸਮੋਈ ਹੋਈ ਹੈ

ਵਿਆਹ ਤੋਂ ਪੁਸਤਕਾਂ ਲੈ ਘਰਾਂ ਨੂੰ ਪਰਤਦੇ ਕਦਮਾਂ ਨੂੰ ਵਾਚਦਿਆਂ ਪੁਸਤਕਾਂ ਰੂਪੀ ਪੈੜਾਂ ਦੀ ਆਸ ਦੇ ਨਕਸ਼ ਉਘੜਣ ਲੱਗੇ: ਜਦੋਂ ਤਕ ’ਪਹਿਲੇ ਅਧਿਆਪਕ’ ਦੀ ਪ੍ਰੇਰਨਾ ਜਿਉਂਦੀ ਹੈ ‘ਦਾਗਿਸਤਾਨ’ ਦੀਆਂ ਸੁਨਹਿਰੀ ਕਿਰਨਾਂ ਚਾਨਣ ਬਿਖੇਰਦੀਆਂ ਨੇ ‘ਅਸਲੀ ਇਨਸਾਨ ਦੀ ਕਹਾਣੀ’ ਲੋਕਾਂ ਨਾਲ ਸੰਵਾਦ ਰਚਾਉਂਦੀ ਹੈ ‘ਉੱਡਦੇ ਬਾਜ਼ਾਂ ਮਗਰ’ ਪ੍ਰਵਾਜ਼ ਭਰਨ ਦਾ ਦਮ ਹੈ ‘ਮੜ੍ਹੀ ਦੇ ਦੀਵੇ’ ਦੀ ਲੋਅ ਬਾਕੀ ਹੈ ‘ਕਿੰਗਰੇ ਢਾਹੁਣ’ ਵਾਲੀ ਵਿਰਾਸਤ ਸੀਨਿਆਂ ਵਿੱਚ ਧੜਕਦੀ ਹੈ ਠਾਠਾਂ ਮਾਰਦਾ ‘ਸਤਲੁਜ ਵਹਿੰਦਾ’ ਹੈ ‘ਲਹੂ ਦੀ ਲੋਅ’ ਦਾ ਕਤਰਾ ਬਚਿਆ ਹੈ ਸੋਚਾਂ, ਸੁਪਨਿਆਂ ਦਾ ‘ਨਾਗਵਲ’ ਬੁਲੰਦੀ ’ਤੇ ਹੈ ‘ਸੈਨਤਾਂ’ ਸਾਵੀਂ ਸੁਖਾਵੀਂ ਜ਼ਿੰਦਗੀ ਨੂੰ ਬੁਲਾਉਂਦੀਆਂ ਨੇ ‘ਲੋਹੇ ਦੇ ਹੱਥਾਂ’ ਵਿੱਚ ਕਿਰਤ ਨੂੰ ਬਚਾਉਣ ਦਾ ਦਮ ਹੈ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਮੰਜ਼ਿਲ ਵੱਲ ਵਧਦੀ ਹੈ ‘ਹਵਾ ਵਿੱਚ ਲਿਖੇ ਹਰਫ਼’ ਜਗਦੇ ਨੇ ‘ਨਾਇਕ ਦੀ ਜੇਲ੍ਹ ਡਾਇਰੀ’ ‘ਮਸ਼ਾਲਾਂ ਬਾਲਣ’ ਦਾ ਸਬਕ ਦਿੰਦੀ ਹੈ ‘ਛਾਂਗਿਆ ਰੁੱਖ’ ਆਪਣੀਆਂ ਫੁੱਟਦੀਆਂ ਸ਼ਾਖਾਵਾਂ ਨੂੰ ਬਲ ਦਿੰਦਾ ਹੈ‘ਜੂਠ’ ਮਨ ਮਸਤਕ ਦੀ ਕਾਇਆ ਕਲਪ ਕਰਦੀ ਹੈ‘ਨਮੋਲੀਆਂ’ ਦੀ ਕੁੜੱਤਣ ‘ਸੁਵੱਲੜੇ ਰਾਹ’ ਵੱਲ ਤੋਰਦੀ ਹੈ। ’ਨਵਾਂ ਜਨਮ’ ‘ਸੰਮਾਂ ਵਾਲੀ ਡਾਂਗ ਨਾਲ’ ਚੁਣੌਤੀਆਂ ਦੇ ਸਨਮੁੱਖ ਹੁੰਦਾ ਹੈ - ਤਦ ਤਕ ਇਹ ਪੈੜਾਂ ਨਵੀਂ ਸਵੇਰ ਤੇ ਰੌਸ਼ਨ ਭਵਿੱਖ ਲਈ ਰਾਹ ਦਸੇਰਾ ਬਣੀਆਂ ਰਹਿਣਗੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3469)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author