RamSLakhewali7ਮਾਪਿਆਂ ਨੇ ਹੌਸਲਾ ਨਹੀਂ ਹਾਰਿਆ। ਪਰਿਵਾਰ ਦੀ ਸੁਤੰਤਰਤਾ ਸੈਨਾਨੀ ਵਿਰਾਸਤ ਨੇ ਰਾਹ ਵਿਖਾਇਆ। ਉਨ੍ਹਾਂ ਮਿਲ ਬੈਠ ...
(2 ਜੁਲਾਈ 2023)


ਜ਼ਿੰਦਗੀ ਬੇਸ਼ਕੀਮਤੀ ਹੈ
ਇਸਦਾ ਇੱਕ ਇੱਕ ਪਲ ਅਮੁੱਲਾ ਹੈ ਇਸਦੀ ਬੁੱਕਲ ਵਿੱਚ ਸੁਪਨਿਆਂ ਦੇ ਮੋਤੀ ਬਿਖਰੇ ਹੋਏ ਹਨਜੀਣ-ਥੀਣ ਦੀ ਲੋਚਾ ਦਿਲ ਦੀ ਧੜਕਣ ਹੈ ਉੱਠਦਾ ਬਹਿੰਦਾ ਮਨ ਸੋਚਾਂ ਦੀ ਦਹਿਲੀਜ਼ ਵੱਲ ਅਹੁਲਦਾ ਹੈ; ਤੁਰਨ, ਅੱਗੇ ਵਧਣ ਦਾ ਅਹਿਦ ਕਰਦਾ ਹੈਖ਼ੁਸ਼ੀਆਂ ਨੂੰ ਕਲਾਵੇ ਵਿੱਚ ਲੈਣਾ ਲੋਚਦਾ ਹੈ, ਜਿੱਤ ਨੂੰ ਜੀਵਨ ਦਾ ਆਦਰਸ਼ ਮੰਨਦਾ ਹੈਖ਼ੁਸ਼ੀਆਂ ਦੇ ਅੰਬਾਰ ਨੂੰ ਆਪਣੇ ਅੰਦਰ ਸਮੋਅ ਲੈਣ ਦੀ ਤਾਂਘ ਰੱਖਦਾ ਹੈ। ਜੀਵਨ ਰਾਹ ’ਤੇ ਬਿਖਰੇ ਕੰਡੇ ਤੁਰਨ ਤੋਂ ਰੋਕਦੇ ਹਨ, ਰਾਹ ਦੀ ਰੁਕਾਵਟ ਬਣਦੇ ਹਨ, ਹੌਸਲੇ ਅਤੇ ਸਬਰ ਨੂੰ ਪਰਖਦੇ ਹਨ, ਇਰਾਦਿਆਂ ਅਤੇ ਸਿਦਕ ਦੀ ਪ੍ਰੀਖਿਆ ਲੈਂਦੇ ਹਨ

ਬਚਪਨ ਦੇ ਅੰਗ ਸੰਗ ਪਲਦੀ ਜ਼ਿੰਦਗੀ ਪੁਲਾਘਾਂ ਤੋਂ ਕਦਮਾਂ ਦਾ ਸਫ਼ਰ ਤੈਅ ਕਰਦੀ ਹੈਹਾਸੇ, ਕਿਲਕਾਰੀਆਂ ਤੋਤਲੇ ਬੋਲਾਂ ਵਿੱਚ ਬਦਲਣ ਲਗਦੇ ਹਨਮਾਂ ਦੀ ਗੋਦ ਦਾ ਨਿੱਘ ਜਿਊਣ ਦੀ ਤਾਂਘ ਬਣਦਾ ਹੈਨਜ਼ਰਾਂ ਘਰ ਪਰਿਵਾਰ ਦੇ ਜੀਆਂ ਨੂੰ ਪਛਾਣਨ ਲੱਗਦੀਆਂ ਹਨਲਾਡ, ਪਿਆਰ ਖੁਸ਼ੀ ਦੀ ਇਬਾਰਤ ਲਿਖਦਾ ਹੈਮਾਂ ਤੋਂ ਮਿਲੇ ਸ਼ਬਦ ਬੋਲਾਂ ਵਿੱਚ ਬਦਲਦੇ ਹਨਖੇਡਣਾ, ਮੱਲਣਾ ਆਨੰਦ ਦਿੰਦਾ ਹੈਮਾਪਿਆਂ ਦੀ ਛਤਰ ਛਾਇਆ, ਭੈਣਾਂ ਭਰਾਵਾਂ ਦਾ ਅਮੁੱਲਾ ਲਾਡ ਪਿਆਰ ਮਿਲਦਾ ਹੈਬੇਫ਼ਿਕਰੀ ਬਚਪਨ ਵਿੱਚ ਖ਼ੁਸ਼ੀਆਂ ਦੇ ਰੰਗ ਭਰਦੀ ਹੈਨਾ-ਬਰਾਬਰੀ ਦੇ ਮਾਰਿਆਂ ਦਾ ਬਚਪਨ ਵੀ ਔਕੜਾਂ ਝੇਲਦਾ ਹੈਮਾਪੇ ਆਪਣੇ ਬੱਚਿਆਂ ਨੂੰ ਜੀਵਨ ਦੀ ਬੁਲੰਦੀ ’ਤੇ ਜਾਂਦਿਆਂ ਵੇਖਣਾ ਲੋਚਦੇ ਹਨ, ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਕਿ ਬੱਚੇ ਮਾਣਮੱਤੀ ਜ਼ਿੰਦਗੀ ਦੇ ਸ਼ਾਹ ਸਵਾਰ ਬਣਨ

ਸਕੂਲ ਦਾ ਸਫ਼ਰ ਆਰੰਭ ਹੁੰਦਾ ਹੈਸਕੂਲੀ ਗਿਆਨ ਬੱਚਿਆਂ ਨੂੰ ਚਾਨਣ ਵੱਲ ਤੋਰਦਾ ਹੈਅਧਿਆਪਕਾਂ ਦੀ ਸਿੱਖਿਆ, ਮਾਪਿਆਂ ਦੀ ਹੱਲਾਸ਼ੇਰੀ, ਸੁਹਿਰਦ ਵਿਦਿਆਰਥੀਆਂ ਦੀ ਸੰਗਤ ਜ਼ਿੰਦਗੀ ਦੇ ਨਕਸ਼ ਉਘਾੜਨ ਲੱਗਦੀ ਹੈਜਮਾਤਾਂ ਚੜ੍ਹਦੇ ਵਿਦਿਆਰਥੀ ਸੁਹਜ ਸਲੀਕਾ ਸਿੱਖਣ ਲਗਦੇ ਜਨਜ਼ਿੰਮੇਵਾਰੀ ਦਾ ਅਹਿਸਾਸ ਸਮਝ ਆਉਣ ਲਗਦਾ ਹੈਮਿਹਨਤ ਨਾਲ ਜ਼ਿੰਦਗੀ ਸੰਵਾਰਨ ਦੇ ਸੁਪਨਿਆਂ ਦੀ ਮਨਾਂ ’ਤੇ ਦਸਤਕ ਸੁਣਾਈ ਦੇਣ ਲੱਗਦੀ ਹੈਸਮਾਜਕ ਪ੍ਰਬੰਧ ਦਾ ਕੁਹਜ ਸਾਹਮਣੇ ਆਉਂਦਾ ਹੈ ਥੁੜਾਂ ਮਾਰਿਆਂ ਲਈ ਪੜ੍ਹਾਈ ਵੀ ਚੁਣੌਤੀ ਹੁੰਦੀ ਹੈ ਸਕੂਲ ਦੇ ਨਾਲ ਨਾਲ ਘਰ, ਖੇਤ ਦਾ ਕੰਮਇਹ ਮਿਹਨਤ ਕਦਮਾਂ ਨੂੰ ਥਿੜਕਣ ਨਹੀਂ ਦਿੰਦੀਗਿਆਨ ਦੀ ਇਹ ਯਾਤਰਾ ਇੱਕ ਸਾਰ ਨਹੀਂ ਹੁੰਦੀਨਾ ਬਰਾਬਰੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦੀ ਹੈਸਾਡੇ ਦੇਸ਼ ਦੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਰਾਹਾਂ ਵਿੱਚ ਰਹਿ ਜਾਂਦੇ ਹਨਘਰਾਂ ਦੀ ਮਜਬੂਰੀ ਉਨ੍ਹਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਡੋਬ ਦਿੰਦੀ ਹੈਕੋਈ ਬਾਂਹ ਨਹੀਂ ਫੜਦਾ, ਸੁਪਨਿਆਂ ਦੀ ਪ੍ਰਵਾਜ਼ ਮੁੱਕ ਜਾਂਦੀ ਹੈ

ਮਾਪਿਆਂ ਦੇ ਆਸਾਂ ਦੇ ਸੂਰਜ ਡੁੱਬ ਜਾਂਦੇ ਹਨ, ਵਿਤਕਰਿਆਂ ਦੀ ਮਾਰ ਨਾ ਮੁੱਕਦੀਪਰ ਜ਼ਿੰਦਗੀ ਸਬਰ ਦਾ ਪੱਲਾ ਨਹੀਂ ਛੱਡਦੀ, ਮਿਹਨਤ ਦੇ ਅੰਗ ਸੰਗ ਰਹਿੰਦੀ ਹੈਔਕੜਾਂ ਝੇਲਦੀ ਵੀ ਅੱਗੇ ਤੁਰਦੀ ਰਹਿੰਦੀ ਹੈਸਫ਼ਲ ਕਦਮਾਂ ਨੂੰ ਸੁਖ ਸਹੂਲਤਾਂ ਦਾ ਆਨੰਦ ਮਿਲਦਾ ਹੈਨਿੱਜ, ਸਵਾਰਥ ਅਤੇ ਗਰਜਾਂ ਜ਼ਿੰਦਗੀ ਨੂੰ ਕਲਾਵੇ ਵਿੱਚ ਲੈ ਲੈਂਦੀਆਂ ਹਨਜ਼ਿੰਦਗੀ ਆਪਣੇ ਆਪ ਤਕ ਸੀਮਤ ਹੋ ਜਾਂਦੀ ਹੈ। ਘਰ ਤੋਂ ਸਕੂਲ, ਦਫਤਰ ਤੇ ਖੇਤ, ਉਨ੍ਹਾਂ ਦਾ ਨਿੱਤ ਰੋਜ਼ ਦਾ ਕਰਮ ਬਣ ਜਾਂਦਾ ਹੈਧਨ ਦੌਲਤ ਤੇ ਜਾਇਦਾਦ ਪਹਿਲ ਪਸੰਦ ਬਣਦੇਮਨ ਸਮਾਜਿਕ ਜ਼ਿੰਮੇਵਾਰੀ ਦੇ ਅਹਿਸਾਸ ਤੋਂ ਦੂਰ ਰਹਿੰਦਾ ਹੈ, ਆਪਣੀ ਖੁਸ਼ੀ ਤੇ ਜਿਊਣ ਵਿੱਚ ਰੁੱਝਿਆਜੀਵਨ ਰਾਹ ’ਤੇ ਆਉਂਦੀਆਂ ਔਕੜਾਂ ਅੱਖਾਂ ਖੋਲ੍ਹਦੀਆਂ ਹਨਦੌਲਤ ਤੋਂ ਪਹਿਲਾਂ ਮਿੱਤਰ, ਰਿਸ਼ਤੇਦਾਰ ਬਾਂਹ ਫੜਦੇ ਹਨ, ਸੰਗੀ ਸਾਥੀ ਨਾਲ ਆ ਖੜ੍ਹਦੇ ਹਨ, ਜ਼ਿੰਦਗੀ ਦੀ ਬਾਤ ਸਮਝਾਉਂਦੇ ਹਨ - ਨਿੱਜ ਨਾਲੋਂ ਸਾਂਝ ਉੱਤਮ ਹੁੰਦੀ ਹੈਮਨੁੱਖ ਆਪਣਿਆਂ ਨਾਲ ਮਿਲ ਕੇ ਹੀ ਵੱਡਾ ਹੁੰਦਾ ਹੈਇੱਕ ਦੂਜੇ ਦੇ ਕੰਮ ਆਉਣਾ ਜ਼ਿੰਦਗੀ ਦਾ ਸੱਚਾ ਕਰਮ ਹੈਇਸ ਰਾਹ ਤੁਰਦਿਆਂ ਜ਼ਿੰਦਗੀ ਦੀ ਬੁੱਕਲ ਵਿੱਚ ਸਨੇਹ, ਸਵੈਮਾਣ, ਸੰਤੁਸ਼ਟੀ ਤੇ ਸਬਰ ਜਿਹੇ ਮੋਤੀ ਆਉਂਦੇ ਹਨਸੋਚਾਂ ਕਰਵਟ ਲੈਂਦੀਆਂ ਹਨ ਤੇ ਜਿਊਣ ਦਾ ਨਵਾਂ ਰਾਹ ਖੁੱਲ੍ਹਦਾ ਹੈ

ਜ਼ਿੰਦਗੀ ਦਾ ਇਹ ਰੂਪ ਚਾਨਣ ਵਾਂਗ ਪ੍ਰੇਰਨਾ ਵੰਡਦਾ ਹੈ, ਮਨ ਮਸਤਕ ਉੱਤੇ ਸਬਕ ਦੀ ਇਬਾਰਤ ਲਿਖਦਾ ਹੈ। ਲੋਭ ਲਾਲਚ ਤੋਂ ਕੋਹਾਂ ਦੂਰ, ਉੱਚੇ ਸੁੱਚੇ ਵਿਚਾਰਾਂ ਨਾਲ ਜਿਊਂਦਾ ਜਗਦਾ ਹੈ। ਸਾਵੇਂ ਸੁਖਾਵੇਂ ਰਾਹਾਂ ਦਾ ਮੁਸਾਫ਼ਰ ਹੋਰਾਂ ਨੂੰ ਨਾਲ ਲੈ ਕੇ ਤੁਰਦਾ ਹੈ, ਔਕੜਾਂ ਨੂੰ ਖਿੜੇ ਮੱਥੇ ਟੱਕਰਦਾ ਹੈਕਦਮ ਮਿਲਾ ਕੇ ਤੁਰਦਾ ਮੰਜ਼ਿਲ ਵੱਲ ਵਧਦਾ ਹੈਅਜਿਹੀ ਜ਼ਿੰਦਗੀ ਦਾ ਇੱਕ ਸੁਨਹਿਰੀ ਪੰਨਾ ਖੁੱਲ੍ਹਿਆਲਿਖੀ ਇਬਾਰਤ ਮਨ ਰੁਸ਼ਨਾਉਣ ਲੱਗੀਇੱਕ ਪੜ੍ਹਿਆ ਲਿਖਿਆ ਪਰਿਵਾਰ -ਸਰਦਾ ਪੁੱਜਦਾ, ਸਮਾਜ ਵਿੱਚ ਰੁਤਬਾ ਰੱਖਦਾਘਰ ਵਿੱਚ ਖ਼ੁਸ਼ੀਆਂ ਨੇ ਦਸਤਕ ਦਿੱਤੀ, ਨੰਨ੍ਹੀ ਪਰੀ ਦੀ ਆਮਦ ਹੋਈਮਾਪਿਆਂ ਦੀ ਇੱਛਾ ਨੂੰ ਪ੍ਰਵਾਜ਼ ਮਿਲੀਸਾਰੇ ਪਰਿਵਾਰ ਨੇ ਚਾਵਾਂ ਨਾਲ ਚੰਨ ਧੀ ਦਾ ਸਵਾਗਤ ਕੀਤਾ, ਨਾਂ ਰੱਖਿਆ ਅਬਾਬਤ ਕੌਰਮਾਪੇ ਫੁੱਲਾਂ ਜਿਹੀ ਧੀ ਨੂੰ ਵੇਖ ਵੇਖ ਜਿਉਂਦੇਜ਼ਿੰਦਗੀ ਨੇ 24ਵੇਂ ਦਿਨ ਵਿੱਚ ਪੈਰ ਧਰਿਆਅਬਾਬਤ ਨੂੰ ਗੰਭੀਰ ਬੀਮਾਰੀ ਨੇ ਦਬੋਚ ਲਿਆਇਲਾਜ ਲਈ ਰਾਜਧਾਨੀ ਦੇ ਵੱਡੇ ਹਸਪਤਾਲ ਪਹੁੰਚੇਡਾਕਟਰਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ39 ਵੇ ਦਿਨ ਅਬਾਬਤ ਦੀ ਜੀਵਨ ਡੋਰ ਟੁੱਟ ਗਈਮਾਪਿਆਂ ਦੇ ਸੁਪਨੇ ਬਿਖਰ ਗਏਨੰਨ੍ਹੀ ਧੀ ਦਾ ਮੁੱਕਿਆ ਜੀਵਨ ਪੰਧ ਅਥਾਹ ਗਮ ਦੇ ਗਿਆ

ਮਾਪਿਆਂ ਨੇ ਹੌਸਲਾ ਨਹੀਂ ਹਾਰਿਆਪਰਿਵਾਰ ਦੀ ਸੁਤੰਤਰਤਾ ਸੈਨਾਨੀ ਵਿਰਾਸਤ ਨੇ ਰਾਹ ਵਿਖਾਇਆਉਨ੍ਹਾਂ ਮਿਲ ਬੈਠ ਰਾਇ ਮਸ਼ਵਰਾ ਕੀਤਾਦੁੱਖ ਨੂੰ ਪ੍ਰੇਰਨਾ ਵਿੱਚ ਬਦਲਣ ਦਾ ਮਨ ਬਣਾਇਆਉਨ੍ਹਾਂ ਡਾਕਟਰਾਂ ਨੂੰ ਅਬਾਬਤ ਦੇ ਅੰਗ ਦਾਨ ਕਰਨ ਦਾ ਆਪਣਾ ਫ਼ੈਸਲਾ ਸੁਣਾਇਆਆਪਣੇ ਮਾਪਿਆਂ ਦੇ ਸਿਦਕ ਤੇ ਉਚੇਰੀ ਸੋਚ ਸਦਕਾ ਅਬਾਬਤ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀਉਸਦੇ ਗੁਰਦੇ 16 ਸਾਲਾ ਨੌਜਵਾਨ ਨੂੰ ਨਵਾਂ ਜੀਵਨ ਦੇ ਗਏਇਹ ਛੋਟੀ ਜ਼ਿੰਦਗੀ ਦਾ ਵੱਡਾ ਸਬਕ ਸੀਸਾਹਾਂ ਦੀ ਤੰਦ ਟੁੱਟਣ ਮਗਰੋਂ ਵੀ ਹੋਰਾਂ ਨੂੰ ਜ਼ਿੰਦਗੀ ਦੇ ਗਏ - ਅਨੇਕਾਂ ਚੰਨ ਤਾਰੇ ਨਜ਼ਰ ਆਉਣ ਲੱਗੇਦੋ ਦਹਾਕੇ ਪਹਿਲਾਂ ਮੈਡੀਕਲ ਖੋਜ ਕਾਰਜਾਂ ਲਈ ਸਰੀਰ ਭੇਂਟ ਕਰਨ ਵਾਲਾ ਤਰਕਸ਼ੀਲ ਲਹਿਰ ਦਾ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀਉੱਤਰੀ ਭਾਰਤ ਵਿੱਚ ਸਰੀਰ ਤੇ ਅੰਗ ਦਾਨ ਕਰਨ ਦਾ ਮੋਹਰੀਅਮਰੀਕਾ ਪੜ੍ਹਨ ਗਈ ਡਾ. ਜਸਲੀਨ ਕੌਰਦਿਮਾਗ਼ੀ ਮੌਤ ਹੋਣ ’ਤੇ ਪਰਿਵਾਰ ਨੇ ਲਾਡਲੀ ਧੀ ਦੀ ਮੌਤ ਨੂੰ ਮਾਤ ਦਿੱਤੀਜਸਲੀਨ ਦੇ 37 ਅੰਗ ਲੋੜਵੰਦਾਂ ਨੂੰ ਲਗਾਏ ਗਏਸਰਕਾਰ ਨੇ ਜਸਲੀਨ ਨੂੰ ਮੌਤ ਉਪਰੰਤ ‘ਲਾਈਫ ਡੋਨਰ’ ਦੇ ਸਨਮਾਨ ਨਾਲ ਨਿਵਾਜਿਆਕੈਨੇਡਾ ਪੜ੍ਹਨ ਗਏ ਹੋਣਹਾਰ ਵਿਵੇਕ ਪੰਧੇਰ ਦੀ ਬੇਵਕਤੀ ਮੌਤ ਉਪਰੰਤ ਉਸਦੇ 5 ਅੰਗ ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਦੇ ਗਏਉਸ ਦੀ ਯਾਦ ਕੈਨੇਡਾ ਵਿੱਚ ਅੰਗ ਦਾਨ ਲਹਿਰ ਨਾਲ ਇੱਕਮਿੱਕ ਹੋਈ

ਜਿਉਂਦੇ ਜੀਅ ਚੰਗੇਰੇ ਚੌਗਿਰਦੇ ਲਈ ਸਭਨਾਂ ਦੇ ਸੰਗ ਸਾਥ ਤੁਰਨਾ, ਦੁਨੀਆਂ ਤੋਂ ਚਲੇ ਜਾਣ ਬਾਅਦ ਵੀ ਹੋਰਨਾਂ ਜ਼ਿੰਦਗੀਆਂ ਦੀ ਧੜਕਣ ਬਣਨਾ, ਵੱਖ ਵੱਖ ਅੰਗਾਂ ਵਿੱਚ ਰਚ ਮਿਚ ਜ਼ਿੰਦਗੀ ਨੂੰ ਸਾਬਤ ਕਦਮੀਂ ਤੋਰਨਾ, ਆਪਾ ਵਾਰ ਕੇ ਨਵੇਕਲੇ ਰਾਹਾਂ ਦੀ ਪੈੜ ਬਣਨਾ, ਇਹ ਜ਼ਿੰਦਗੀ ਦੀ ਕਦੇ ਨਾ ਮੁੱਕਣ, ਨਾ ਟੁੱਟਣ ਵਾਲੀ ਵਸੀਅਤ ਹੈ, ਜਿਸ ਉੱਤੇ ਸਾਂਝ, ਸਹਿਯੋਗ, ਸਿਦਕ, ਸਬਰ ਤੇ ਸਮਰਪਣ ਦੇ ਸੁਨਹਿਰੀ ਅੱਖਰ ਉੱਕਰੇ ਹੋਏ ਹਨਉਚੇਰੇ ਆਦਰਸ਼ ਦੇ ਲੇਖੇ ਲੱਗੀ, ਮਾਨਵਤਾ ਦੇ ਭਲੇ ਨੂੰ ਪ੍ਰਣਾਈ, ਧਨ ਦੌਲਤ ਤੋਂ ਕੀਮਤੀ ਇਹ ਸੱਚੀ ਸੁੱਚੀ ਵਸੀਅਤ ਜੀਵਨ ਰਾਹਾਂ ’ਤੇ ਪ੍ਰੇਰਨਾ ਅਤੇ ਸਬਕ ਬਣ ਬਿਖਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4063)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author