RamSLakhewali7ਮਨ ਮਸਤਕ ਵਿੱਚ ਆਪਣੇ ਪੰਜਾਬ ਦੇ ਦ੍ਰਿਸ਼ ਬੇਚੈਨ ਕਰਨ ਲੱਗੇ। ਮੁੱਖ ਸੜਕਾਂ ’ਤੇ ਠੇਕਿਆਂ ਵੱਲ ਇਸ਼ਾਰਾ ਕਰਦੇ ...
(11 ਜੂਨ 2022)
ਮਹਿਮਾਨ: 501. 


ਸਫ਼ਰ ਜ਼ਿੰਦਗੀ ਰੂਪੀ ਰਾਹ ਦੀਆਂ ਪੈੜਾਂ ਹੁੰਦੇ ਹਨ
, ਜਿਨ੍ਹਾਂ ’ਤੇ ਸਬਕ ਅਤੇ ਪ੍ਰੇਰਨਾ ਦੀ ਇਬਾਰਤ ਲਿਖੀ ਹੁੰਦੀ ਹੈਉਹ ਇਬਾਰਤ ਰਾਹ ਦਰਸਾਉਂਦੀ ਤੇ ਸੁਪਨਿਆਂ ਨੂੰ ਪ੍ਰਵਾਜ਼ ਦਿੰਦੀ ਹੈ; ਜਾਨਣ, ਸਿੱਖਣ ਤੇ ਤੁਰਦੇ ਰਹਿਣ ਦਾ ਬਲ ਬਖਸ਼ਦੀ ਹੈਅੱਗੇ ਤੁਰਦੇ, ਵਧਦੇ ਰਹਿਣ ਲਈ ਇਹ ਸਫ਼ਰ ਨਵੇਂ ਰਾਹ ਤਲਾਸ਼ਦਾ ਹੈ, ਔਕੜਾਂ ਨਾਲ ਸਿੱਝਣ ਦੀ ਜਾਂਚ ਦੱਸਦਾ ਹੈ ਅਤੇ ਜੀਵਨ ਦੀ ਦਿਸ਼ਾ ਤੈਅ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈਸਫ਼ਰ ਦੀ ਗੋਦ ਵਿੱਚੋਂ ਮਿਲਦਾ ਗਿਆਨ ਅਤੇ ਤਜਰਬਾ ਅਨੂਠਾ ਹੁੰਦਾ ਹੈ

ਸਫ਼ਰ ਦੇ ਸਬਕ ਜੀਵਨ ਕਦਮਾਂ ਦੀ ਸੇਧ ਬਣਦੇ ਹਨਦੋ ਕੁ ਸਾਲ ਪਹਿਲਾਂ ਮਹਾਤਮਾ ਜੋਤੀ ਵਾ ਫੂਲੇ ਤੇ ਡਾ. ਅੰਬੇਦਕਰ ਹੁਰਾਂ ਦੀ ਜਨਮ ਭੋਏਂ ਵੱਲ ਸਫ਼ਰ ਦਾ ਸਬੱਬ ਬਣਿਆਮੌਕਾ ਮੇਲ ਕੌਮੀ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਡਾ. ਨਰੇਂਦਰ ਦਾਭੋਲਕਰ ਯਾਦਗਾਰੀ ਰਾਸ਼ਟਰੀ ਸਨਮਾਨ ਸਮਾਰੋਹ ਦਾ ਸੀਆਸਾਂ, ਉਮੰਗਾਂ ਨਾਲ ਮਹਾਰਾਸ਼ਟਰ ਦੇ ਪ੍ਰਸਿੱਧ ਸ਼ਹਿਰ ਪੁਣੇ ਵਿੱਚ ਪਹੁੰਚੇਸਾਦੇ, ਸਿੱਖਿਅਕ, ਅਮਨ ਪਸੰਦ ਤੇ ਬੁੱਧੀਮਾਨ ਲੋਕਾਂ ਦੀ ਸੰਗਤ ਚਾਨਣ ਦੀ ਲੱਪ ਵਾਂਗ ਜਾਪੀਉਨ੍ਹਾਂ ਦੇ ਅਮਲਾਂ ਵਿੱਚੋਂ ਵਿਗਿਆਨਕ ਚੇਤਨਾ ਤੇ ਸੂਝ ਸਿਆਣਪ ਦੇ ਪ੍ਰਭਾਵ ਦੀ ਇਬਾਰਤ ਪੜ੍ਹੀਭੀੜ ਤੇ ਰੌਲਾ ਰੱਪਾ ਕਿਧਰੇ ਨਜ਼ਰ ਨਹੀਂ ਆਇਆਸ਼ਾਂਤ, ਸੁਖ਼ਦ ਅਹਿਸਾਸਾਂ ਦੇ ਅੰਗ ਸੰਗ ਰਹੇਪੁਸਤਕ ਪਿੰਡ ਭੀਲਾਰ ਤੇ ਮਰਾਠੀ ਮੈਗਜ਼ੀਨ ਸਾਧਨਾਂ ਦੇ ਆਸ ਪਾਸ ਪੁਸਤਕ ਸਾਹਿਤਕ ਮਾਹੌਲ ਮਨ ਦਾ ਸਕੂਨ ਬਣਿਆਪੁਣੇ ਸ਼ਹਿਰ ਵਿੱਚ ਪ੍ਰਮੁੱਖ ਥਾਵਾਂ/ਬਜ਼ਾਰਾਂ ਵਿੱਚ ਸ਼ਰਾਬ ਦਾ ਕੋਈ ਠੇਕਾ ਨਜ਼ਰ ਨਹੀਂ ਆਇਆਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਸੰਦੇਸ਼ ਜਾਪਿਆ, ਪ੍ਰੇਰਨਾ ਨਾਲ ਭਰੀ ਨਸੀਹਤ ਵਰਗਾ

ਅਸੀਂ ਨਿਰਮੂਲਣ ਸੰਮਤੀ ਦੇ ਮਰਾਠੀ ਮੈਗਜ਼ੀਨ ਵਾਰਤਾ ਪੱਤਰ ਦੇ ਮੁੱਖ ਦਫਤਰ ਸਾਂਗਲੀ ਪਰਤ ਰਹੇ ਸਾਂਰਸਤੇ ਵਿੱਚ ਵਾਪਰੀ ਘਟਨਾ ਮਨ ਮਸਤਕ ਦਾ ਦੀਪ ਬਣੀਸਾਡੇ ਨਾਲ ਗਏ ਗੁਆਂਢੀ ਰਾਜ ਦਾ ਸੀਨੀਅਰ ਸਿਟੀਜ਼ਨ ਡਰਾਈਵਰ ਕੋਲ ਜਾ ਬੈਠਾਉਸ ਦੀ ਇੱਛਾ ਅਨੁਸਾਰ ਗੱਡੀ ਸ਼ਹਿਰ ਅੰਦਰ ਵੱਲ ਨੂੰ ਹੋ ਤੁਰੀਖ਼ਾਲੀ ਨਜ਼ਰ ਆਉਂਦੇ ਇਲਾਕੇ ਵਿੱਚ ਗੱਡੀ ਰੋਕ ਡਰਾਈਵਰ ਬੋਲਿਆ, “ਸਰ, ਵੋਹ ਸਾਮਨੇ ਸ਼ਰਾਬ ਕੀ ਦੁਕਾਨ ਹੈ, ਜੋ ਲੇਨਾ ਹੈ ਜਲਦ ਲੇ ਆਓਹਮਾਰੇ ਸੰਗਠਨ ਕੇ ਲੋਗ ਵਹਾਂ ਨਹੀਂ ਜਾਤੇ” ਅਸੀਂ ਮੌਕਾ ਸੰਭਾਲ, ਬਿਨਾਂ ਕੁਝ ਖਰੀਦਿਆਂ ਡਰਾਈਵਰ ਨੂੰ ਵਾਪਸੀ ਸਫ਼ਰ ਵੱਲ ਤੋਰ ਲਿਆ

ਗੱਡੀ ਦਾ ਡਰਾਈਵਰ ਡਾ. ਦਾਭੋਲਕਰ ਦੇ ਸੰਗਠਨ ਦਾ ਜ਼ਾਬਤਾ ਬੱਧ ਕਾਰਕੁਨ ਸੀਉਸ ਦੇ ਬੋਲਾਂ ਵਿੱਚ ਸਬਕ ਸੀਸਮਾਜ ਲਈ ਕੁਝ ਕਰਨ ਦੀ ਇੱਛਾ ਹੋਵੇ ਤਾਂ ਤਿਆਗ ਲਾਜ਼ਮੀ ਹੁੰਦਾ ਹੈਰੈਣ ਬਸੇਰੇ ਵਿੱਚ ਪਰਤ ਰਾਤ ਭਰ ਡਰਾਈਵਰ ਦੇ ਬੋਲ ਸੋਚਾਂ ਦੀ ਕਰਵਟ ਬਦਲਦੇ ਰਹੇਮਨ ਮਸਤਕ ਵਿੱਚ ਆਪਣੇ ਪੰਜਾਬ ਦੇ ਦ੍ਰਿਸ਼ ਬੇਚੈਨ ਕਰਨ ਲੱਗੇਮੁੱਖ ਸੜਕਾਂ ’ਤੇ ਠੇਕਿਆਂ ਵੱਲ ਇਸ਼ਾਰਾ ਕਰਦੇ ਲੱਗੇ ਵੱਡੇ ਬੋਰਡਾਂ ਦੇ ਸ਼ਬਦ ਨਮੋਸ਼ੀ ਦਿੰਦੇ ਨਜ਼ਰ ਆਏਸ਼ਹਿਰਾਂ ਵਿੱਚ ਸਰਕਾਰੀ ਦਫਤਰਾਂ ਦੇ ਬੋਰਡ ਤਾਂ ਕਿਧਰੇ ਨਜ਼ਰ ਨਹੀਂ ਆਉਂਦੇ, ਸਰਕਾਰੀ ਸਰਪ੍ਰਸਤੀ ਹੇਠ ਸ਼ਰਾਬ ਦੇ ਠੇਕਿਆਂ ਦੀ ਦਿਸ਼ਾ ਦੱਸਦੇ ਬੋਰਡ ਆਮ ਵੇਖੇ ਜਾ ਸਕਦੇ ਹਨਮੁੱਖ ਸੜਕਾਂ ’ਤੇ ਮੁਸਾਫ਼ਰਾਂ ਦਾ ‘ਸੁਆਗਤ’ ਠੰਡੀ ਬੀਅਰ ਤੇ ਠੇਕੇ ਦੇ ਸੂਚਨਾ ਬੋਰਡਾਂ ਨਾਲ ਹੁੰਦਾ ਹੈਪੜ੍ਹਨ, ਵੇਖਣ ਵਾਲਿਆਂ ਦੇ ਮਨਾਂ ਵਿੱਚ ਪੰਜਾਬ ਦਾ ਹਲਕਾ ਨਕਸ਼ ਉੱਘੜਦਾ ਹੈਬੱਸ ਅੱਡਿਆਂ, ਸਟੇਸ਼ਨਾਂ, ਮੁੱਖ ਬਜ਼ਾਰਾਂ ਦੀਆਂ ਉੱਚੀਆਂ ਇਮਾਰਤਾਂ ਮੂਹਰੇ ਲਿਸ਼ਕਦੇ ਅਜਿਹੇ ਬੋਰਡ ਪੰਜਾਬ ਦੇ ‘ਵਿਕਾਸ ਦੀ ਗਾਥਾ’ ਬਿਆਨਦੇ ਹਨਇਹ ਵੱਡਾ ਤੇ ਕਮਾਈ ਵਾਲਾ ਕਾਰੋਬਾਰ ਸਰਕਾਰ ਦੇ ਚਹੇਤਿਆਂ ਦੇ ਹੱਥ ਹੁੰਦਾ ਹੈਅਫਸਰਸ਼ਾਹ ਕੰਮ ਤਾਂ ਕਾਨੂੰਨ ਦੇ ‘ਦਾਇਰੇਵਿੱਚ ਰਹਿ ਕੇ ਕਰਦੇ ਹਨ ਪਰ ਠੇਕੇ ਸਰਕਾਰੀ ਬੰਦਿਆਂ ਦੀ ਝੋਲੀ ਪੈਂਦੇ ਹਨ

ਹਰੇਕ ਪਿੰਡ ਦੇ ਬੱਸ ਅੱਡੇ ’ਤੇ ਸ਼ਰਾਬ ਦਾ ਠੇਕਾ 75 ਸਾਲਾ ਆਜ਼ਾਦੀ ਦੀ ‘ਦਾਤ’ ਹੈਪਿੰਡ ਵੱਡਾ ਹੋਵੇ ਤਾਂ ਦੂਸਰੀਆਂ ਪੱਤੀਆਂ ਵਿੱਚ ਠੇਕੇ ਦੀਆਂ ਬਰਾਂਚਾਂ ਦੀ ਸਹੂਲਤ ਮੁਫ਼ਤ ਹੈਬਿਜਲੀ, ਪਾਣੀ, ਸਕੂਲ, ਡਿਸਪੈਂਸਰੀ ਭਾਵੇਂ ਨਾ ਹੋਵੇ ਪਰ ਠੇਕੇ ਦੀ ਬਰਾਂਚ ਅਵੱਸ਼ ਹੁੰਦੀ ਹੈਕਣਕ, ਕਪਾਹ ਤੇ ਝੋਨੇ ਦੀ ਵਿਕਰੀ ਵੇਲੇ ਪੁਲਿਸ ਪ੍ਰਸ਼ਾਸਨ ਮੰਡੀਆਂ ਵਿੱਚ ਰਸ ਭਰੀ ਦੀਆਂ ਆਰਜ਼ੀ ਬਰਾਚਾਂ ਖੋਲ੍ਹਣਾ ਨਹੀਂ ਭੁੱਲਦਾਸ਼ਹਿਰਾਂ ਵਿੱਚ ਤਾਂ ਹੋਰ ਵਧੇਰੇ ਸੁਖ ਸਹੂਲਤਾਂ ਹਨਸ਼ਰਾਬ ਦੇ ਆਲੀਸ਼ਾਨ ਠੇਕਿਆਂ ਦੇ ਆਸ ਪਾਸ ਅਹਾਤੇ, ਬੀਅਰ ਬਾਰ ਤੇ ਰੈਸਟੋਰੈਂਟ ਖੁੱਲ੍ਹੇ ਹੋਏ ਹਨਕੋਈ ਧਾਰਮਿਕ ਦਿਨ ਹੋਵੇ, ਬੰਦ ਜਾਂ ਲੌਕ ਡਾਊਨ, ਸ਼ਰਾਬ ਦੀ ਤੋਟ ਨਹੀਂ ਆਉਂਦੀਸਰਕਾਰ ਕੋਈ ਵੀ ਹੋਵੇ, ਨਾਗਰਿਕਾਂ ਨੂੰ ਅਜਿਹੀਆਂ ‘ਮਸਤ’ ਸਹੂਲਤਾਂ ਬੇ ਰੋਕ-ਟੋਕ ਮਿਲਦੀਆਂ ਹਨਜੇਕਰ ਮਰਾਠੇ ਮਿੱਤਰ ਪੰਜਾਬ ਦੀ ਇਹ ਅਸਲ ਤਸਵੀਰ ਵੇਖ ਲੈਣ, ਫਿਰ? ਇਹ ਸੋਚਦਿਆਂ ਨਮੋਸ਼ੀ ਦਾ ਵਹਾਅ ਵਧਣ ਲਗਦਾ ਹੈ

ਹੋਟਲ ਦੀ ਲਾਬੀ ਵਿੱਚ ਲੱਗੀ ਸ਼ਿਵਾ ਜੀ ਮਰਹੱਟਾ ਦੀ ਤਸਵੀਰ ਨਾਇਕਾਂ ਦੇ ਪੰਜਾਬ ਵੱਲ ਤੋਰਦੀ ਹੈਪੰਜ ਦਰਿਆਵਾਂ ਦੀ ਧਰਤੀ ’ਤੇ ਛੇਵਾਂ ਦਰਿਆ ਵਹਿਣ ਲੱਗਾ ਹੈਗੀਤਾਂ ਵਿੱਚ ਨਸ਼ਿਆਂ ਦੀ ਮਿਲਾਵਟ ਹੈਨਸ਼ਿਆਂ ਨੂੰ ਵਡਿਆਉਂਦੇ ਗੀਤ ਬੱਸਾਂ ਅਤੇ ਜਨਤਕ ਥਾਂਵਾਂ ’ਤੇ ਆਮ ਸੁਣਨ ਨੂੰ ਮਿਲਦੇ ਹਨਕੋਈ ਖੁਸ਼ੀ ਸ਼ਰਾਬ ਬਿਨਾਂ ‘ਸੰਪੂਰਨ’ ਨਹੀਂ ਮੰਨੀ ਜਾਂਦੀਮੈਰਿਜ ਪੈਲਿਸਾਂ ਅਤੇ ਪਾਰਟੀਆਂ ਵਿੱਚ ਸ਼ਰਾਬ ਸਿਰ ਚੜ੍ਹ ਬੋਲਦੀ ਹੈਨਸ਼ੇ ਵਿੱਚ ਨੱਚਣ, ਗਾਉਣ ਤੋਂ ਇਲਾਵਾ ਕੁੱਟਮਾਰ, ਗੋਲੀ ਚਲਾਉਣਾ ‘ਸਰਦਾਰੀ ਚਿੰਨ੍ਹ’ ਸਮਝੇ ਜਾਂਦੇ ਨੇਸਰਕਾਰ ਵੱਲੋਂ ਬਖ਼ਸ਼ੀਆਂ ਇਹ ਰਿਆਇਤਾਂ, ‘ਦਰਿਆਦਿਲੀ’ ਉਸ ਦੀ ਆਮਦਨ ਦਾ ਵੱਡਾ ਸ੍ਰੋਤ ਬਣੀਆਂ ਹੋਈ ਹਨ

ਪੁਣੇ ਵਿੱਚ ਮਰਾਠੀ ਮਿੱਤਰਾਂ ਨਾਲ ਘੁੰਮਦਿਆਂ ਸ਼ਾਮ ਨੂੰ ਇੱਕ ਪਾਰਟੀ ਦਾ ਬੁਲਾਵਾ ਆਇਆ ਮਰਾਠੀ ਮੈਗਜ਼ੀਨ ਦਾ ਕਾਮਾ ਰਾਹੁਲ ਥੋਰਾਤ ਸਾਡੇ ਨਾਲ ਸੀ ਉਹਨੇ ਦੱਸਿਆ, “ਇਹ ਅਮਰੀਕਾ ਤੋਂ ਆਏ ਮਹਾਰਾਸ਼ਟਰ ਫ਼ਾਉਂਡੇਸ਼ਨ ਦਾ ਪਰਿਵਾਰਕ ਪ੍ਰੋਗਰਾਮ ਹੈਆਪਣੇ ਸੰਗਠਨ ਦਾ ਨਹੀਂ ਹੈਤੁਹਾਨੂੰ ਪੰਜਾਬੀਆਂ ਨੂੰ ਮਹਿਮਾਨ ਵਜੋਂ ਬੁਲਾਇਆ ਹੈ

ਇੱਕ ਹਾਲ ਵਿੱਚ ਬੁਲਾਏ ਮਹਿਮਾਨ ਸ਼ਾਂਤ ਮਾਹੌਲ ਵਿੱਚ ਸਕਾਚ ਦਾ ਸਰੂਰ ਮਾਣ ਰਹੇ ਸਨਅਸੀਂ ਰਾਹੁਲ ਨੂੰ ਇਸ਼ਾਰਾ ਕੀਤਾਉਹ ਸਾਨੂੰ ਖਾਣੇ ਵੱਲ ਲੈ ਗਿਆਲੋੜ ਅਨੁਸਾਰ ਖਾਣਾ ਖਾ ਕੇ ਅਸੀਂ ਇੱਕ ਪਾਸੇ ਬੈਠ ਗਏ ਫਿਰ ਪ੍ਰਬੰਧਕ ਆ ਮਿਲੇ, ਪੁੱਛਣ ਲੱਗੇ, ਤੁਹਾਡੇ ਗਲਾਸ ਕਿੱਥੇ ਨੇ? ਅਸੀਂ ਉਨ੍ਹਾਂ ਨੂੰ ਖਾਣਾ ਖਾਣ ਬਾਰੇ ਦੱਸਿਆ ਤਾਂ ਉਹ ਹੈਰਾਨ ਹੋਏਕਮਾਲ ਹੈ, ਆਪ ਪੰਜਾਬੀ ਹੋਕਰ ਭੀ … …? ਰਾਹੁਲ ਬੋਲਿਆ, “ਸਾਡੇ ਇਹ ਮਹਿਮਾਨ ਤਰਕਸ਼ੀਲ ਲਹਿਰ ਦੇ ਕਾਮੇ ਹਨ; ਉਹ ਪੰਜਾਬੀ ਨਹੀਂ, ਜਿਨ੍ਹਾਂ ਦਾ ਅਕਸ ਆਪਣੇ ਜ਼ਿਹਨ ਵਿੱਚ ਹੈ ਇਹ ਸੁਣ ਕੇ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਦੇ ਭਾਵ ਨਜ਼ਰ ਆਏਕਾਫ਼ੀ ਸਮਾਂ ਸਾਡੇ ਨਾਲ ਸੰਵਾਦ ਕਰਦੇ ਰਹੇਉਨ੍ਹਾਂ ਦੀ ਨਿਮਰਤਾ, ਦਲੀਲਾਂ ਅਤੇ ਚੇਤਨਾ ਦੇ ਪੱਧਰ ਵਿੱਚੋਂ ਜੀਵਨ ਦਾ ਜੇਤੂ ਰੰਗ ਨਜ਼ਰ ਆ ਰਿਹਾ ਸੀਸਾਡੀ ਪਹਿਲ ਉਨ੍ਹਾਂ ਦੀ ਖੁਸ਼ੀ ਦਾ ਸਬੱਬ ਬਣੀਮਰਾਠੇ ਮਿੱਤਰਾਂ ਦੇ ਆਸਵੰਦ ਬੋਲ ਸਨ, “ਹਮ ਆਪ ਸੇ ਭਗਤ ਸਿੰਘ ਕੇ ਐਸੇ ਪੰਜਾਬ ਕੀ ਹੀ ਉਮੀਦ ਰੱਖਤੇ ਹੈਂ, ਜੋ ਹਮੇਸ਼ਾ ਦੇਸ਼ ਕੇ ਲੀਏ ਰੋਲ ਮਾਡਲ ਬਨਾ ਰਹੇ

ਵਾਪਸੀ ’ਤੇ ਹਵਾਈ ਸਫ਼ਰ ਕਰਦਿਆਂ ਮਨ ਦਾ ਰੌਂ ਸਕੂਨ ਭਰਿਆ ਸੀਮਰਾਠੇ ਮਿੱਤਰਾਂ ਸੰਗ ਵਿਚਰਦਿਆਂ ਮਿਲੀ ਪ੍ਰੇਰਨਾ ਸਫ਼ਰ ਦਾ ਹਾਸਲ ਸੀਸੋਚਾਂ, ਸੁਪਨਿਆਂ ’ਤੇ ਦਸਤਕ ਦੇਣ ਲੱਗੀਆਂਹਰ ਘਰ ਵਿੱਚ ਪੁਸਤਕ ਵਾਸਾ ਹੋਵੇ, ਮਨਾਂ ਵਿੱਚ ਚੇਤਨਾ ਦੇ ਦੀਪ ਜਗਮਗ ਕਰਨਜਾਨਣ, ਜਿਊਣ ਦੀ ਤਾਂਘ ਤੇ ਮੰਜ਼ਿਲ ਪਾਉਣ ਦੀਆਂ ਉਮੰਗਾਂ ਉਗਮਣਨਸ਼ਿਆਂ ਦੇ ਛੇਵੇਂ ਦਰਿਆ ਦੀ ਥਾਂ ਚੇਤਨਾ ਦਾ ਵਹਿਣ ਹੋਵੇ, ਜਿਸ ਵਿੱਚ ਸੋਨੇ ਰੰਗੇ ਸੁਪਨਿਆਂ ਤੇ ਚਾਨਣ ਜਿਹੇ ਗੀਤਾਂ ਦੀ ਕਲ ਕਲ ਸੁਣਾਈ ਦੇਵੇਆਪਣੇ ਪੰਜਾਬ ਲਈ ਅਜਿਹੀ ‘ਪਹਿਲ’ ਦੀ ਆਸ ਵਿੱਚੋਂ ਚੰਗੇਰੇ ਭਵਿੱਖ ਦੇ ਨਕਸ਼ ਤਲਾਸ਼ਦੇ ਅਸੀਂ ਵਾਪਸ ਪਰਤ ਰਹੇ ਸਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3621)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author