RamSLakhewali7ਇਹ ਆਤਮ ਕਥਾ ਪ੍ਰੇਰਨਾ ਨਾਲ ਲਬਰੇਜ਼ ਹੈ ,ਜਿਸ ਵਿੱਚੋਂ ਸਖ਼ਤ ਮਿਹਨਤ ...
(11 ਜੂਨ 2020)

 

ਕਿਸੇ ਵੀ ਖ਼ੇਤਰ ਵਿੱਚ ਬੁਲੰਦੀਆਂ ਛੂਹਣ ਵਾਲੇ ਲੋਕ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਬਣਦੇ ਹਨਜੇਕਰ ਇਹ ਖ਼ੇਤਰ ਖੇਡ ਦਾ ਹੋਵੇ ਤਾਂ ਹਰ ਕਿਸੇ ਵਿੱਚ ਆਪਣੇ ਨਾਮਵਰ ਖਿਡਾਰੀਆਂ ਦੀ ਜ਼ਿੰਦਗੀ ਪ੍ਰਤੀ ਜਾਣਨ ਦੀ ਉਤਸੁਕਤਾ ਬਣੀ ਰਹਿੰਦੀ ਹੈਫਲਾਈਂਗ ਸਿੱਖ ਮਿਲਖਾ ਸਿੱਖ ਨੂੰ ਭਲਾ ਕੌਣ ਨਹੀਂ ਜਾਣਦਾ, ਜਿਸ ਨੇ ਆਪਣੇ ਖੇਡ ਜੀਵਨ ਵਿੱਚ ਮਾਰੀਆਂ ਮੱਲਾਂ ਸਦਕਾ ਸੰਸਾਰ ਭਰ ਵਿੱਚ ਭਾਰਤ ਦਾ ਨਾਂ ਰੁਸ਼ਨਾਇਆਕਈ ਸਾਲ ਪਹਿਲਾਂ ਇੰਟਰਨੈੱਟ ’ਤੇ ਬੈਠਿਆਂ ਫੇਸਬੁੱਕ ਉੱਤੇ ਦਿੱਲੀ ਵਸਦੇ ਇੱਕ ਪੰਜਾਬੀ ਪਿਆਰੇ ਨੇ ਫਲਾਈਂਗ ਸਿੱਖ ਦੀ ਸਵੈ ਜੀਵਨੀ ਪੜ੍ਹਨ ਦੀ ਇੱਛਾ ਜਤਾਈਮੈਂ ਆਪਣੀ ਨਿੱਜੀ ਲਾਇਬਰੇਰੀ ਵਿੱਚ ਇੱਕ ਕਾਪੀ ਵੇਖ ਕੇ ਉਸ ਨੂੰ ਭੇਜਣ ਤੋਂ ਪਹਿਲਾਂ ਖ਼ੁਦ ਪੜ੍ਹਨ ਦੀ ਖੁਸ਼ੀ ਹਾਸਲ ਕੀਤੀਆਤਮ ਕਥਾ ਪੜ੍ਹਦਿਆਂ ਕਲਮ ਨੇ ਸ਼ਬਦਾਂ ਨਾਲ ਇਹ ਸੰਵਾਦ ਰਚਾਇਆ

ਇਹ ਆਤਮ ਕਥਾ ਪ੍ਰੇਰਨਾ ਨਾਲ ਲਬਰੇਜ਼ ਹੈ , ਜਿਸ ਵਿੱਚੋਂ ਸਖ਼ਤ ਮਿਹਨਤ ਤੇ ਲਗਨ ਨਾਲ ਤੁਰਦੇ ਰਹਿਣ ਦਾ ਝਲਕ ਵੇਖਣ ਨੂੰ ਮਿਲਦੀ ਹੈਜਨਵਰੀ 1953 ਵਿੱਚ ਭਾਰਤੀ ਫੌਜ ਵਿੱਚ 6 ਮੀਲ ਦੀ ਪਹਿਲੀ ਦੌੜ ਨਾਲ ਆਪਣੇ ਖੇਡ ਜੀਵਨ ਦਾ ਆਗਾਜ਼ ਕਰਨ ਵਾਲੇ ਇਸ ਪ੍ਰਸਿੱਧ ਦੌੜਾਕ ਸਵੈ ਜੀਵਨੀ ਸਮਰਪਣ ਧਿਆਨ ਖਿੱਚਦਾ ਹੈਦੇਸ਼ ਦੇ ਉਨ੍ਹਾਂ ਖਿਡਾਰੀਆਂ ਦੇ ਨਾਂ ਜੋ ਰੱਜਵੀਂ ਰੋਟੀ ਦੀ ਅਣਹੋਂਦ ਵਿੱਚ ਵੀ ਆਪਣੇ ਦੇਸ਼ ਦਾ ਨਾਂ ਉੱਚਾ ਕਰਨ ਲਈ ਖੇਡ ਦੇ ਮੈਦਾਨ ਵਿੱਚ ਸਿਰਤੋੜ ਯਤਨ ਕਰਦੇ ਹਨ।’ ਇਹ ਸਮਰਪਣ ਖਿਡਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈਖੇਡ ਜੀਵਨ ਦੀਆਂ ਆਪਣੀਆਂ ਮੁਸ਼ਕਲਾਂ ਹਨ ਜਿਨ੍ਹਾਂ ਵਿੱਚੋਂ ਇੱਕ ’ਤੇ ਧਰੀ ਗਈ ਉਂਗਲ ਇਹ ਹੈ- ਸਾਡੇ ਦੇਸ਼ ਦੇ ਖਿਡਾਰੀਆਂ ਵਿੱਚ ਖਹਿਬਾਜ਼ੀ ਅਤੇ ਈਰਖ਼ਾ ਬਹੁਤ ਹੁੰਦੀ ਹੈ। ਉਹ ਚਾਹੁੰਦੇ ਹਨ ਕਿ ਕੋਈ ਖਿਡਾਰੀ ਉਨ੍ਹਾਂ ਤੋਂ ਚੰਗਾ ਨਾ ਕਰਕੇ ਦਿਖਾਏਸ਼ਾਇਦ ਇਹ ਔਗੁਣ ਉਨ੍ਹਾਂ ਨੇ ਆਪਣੇ ਦੇਸ਼ ਦੇ ਸਿਆਸਤਦਾਨਾਂ ਤੋਂ ਪ੍ਰਾਪਤ ਕੀਤਾ ਹੈ।’

ਮਿਲਖਾ ਸਿੰਘ ਦੌੜਦਾ ਨਹੀਂ ਸੀ, ਸਗੋਂ ਉੱਡਦਾ ਸੀਫਲਾਈਂਗ ਸਿੱਖ ਦਾ ਖ਼ਿਤਾਬ ਉਸ ਨੂੰ 1960 ਵਿੱਚ ਪਾਕਿਸਤਾਨੀ ਏਸ਼ੀਅਨ ਚੈਂਪੀਅਨ ਅਬਦੁਲ ਖ਼ਾਲਿਕ ਨਾਲ ਲਾਹੌਰ ਦੇ ਸਟੇਡੀਅਮ ਵਿੱਚ 200 ਮੀਟਰ ਦੌੜ ਦੇ ਜੇਤੂ ਮੁਕਾਬਲੇ ਵਿੱਚ ਮਿਲਿਆ, ਜਿਸ ਵਿੱਚ ਉਸ ਨੇ ਇਸ ਦੌੜ ਦੇ ਵਿਸ਼ਵ ਰਿਕਾਰਡ 20.7 ਸੈਕਿੰਡ ਦੀ ਬਰਾਬਰੀ ਵੀ ਕੀਤੀਪਾਕਿਸਤਾਨੀ ਦੌੜਾਕ ਨੂੰ ਉਸ ਦੇ ਆਪਣੇ ਹੀ ਘਰ ਮਾਤ ਦੇਣ ’ਤੇ ਸਟੇਡੀਅਮ ਵਿੱਚ ਲਗਾਏ ਜਾ ਰਹੇ ਜੇਤੂ ਚੱਕਰ ਉਪਰੰਤ ਸਟੇਡੀਅਮ ਵਿੱਚ ਇਹ ਆਵਾਜ਼ ਗੂੰਜ ਰਹੀ ਸੀਇਹ ਮਿਲਖਾ ਸਿੰਘ ਹੈ, ਜੋ ਦੌੜਿਆ ਨਹੀਂ, ਸਗੋਂ ਉੱਡਿਆ ਹੈ।’ ਇਹ ਜਿੱਤ ਪਾਕਿਸਤਾਨ ਦੇ ਖੇਡ ਇਤਿਹਾਸ ਵਿੱਚ ਲਿਖੀ ਜਾਵੇਗੀਅਸੀਂ ਇਸ ਖਿਡਾਰੀ ਨੂੰ ਫਲਾਈਂਗ ਸਿੱਖ ਦਾ ਖ਼ਿਤਾਬ ਦਿੰਦੇ ਹਾਂਲਾਹੌਰ ਤੋਂ ਮਿਲਿਆ ਇਹ ਖ਼ਿਤਾਬ ਫਿਰ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਗਿਆਦੁਨੀਆਂ ਦੇ 70 ਦੇਸ਼ਾਂ ਵਿੱਚ 82 ਦੌੜਾਂ ਵਿੱਚ ਭਾਗ ਲੈਣ ਵਾਲਾ ਸੰਸਾਰ ਪ੍ਰਸਿੱਧ ਦੌੜਾਕ 79 ਮੁਕਾਬਲਿਆਂ ਵਿੱਚ ਜੇਤੂ ਰਿਹਾ ਜਦਕਿ ਰੋਮ ਓਲੰਪਿਕ ਵਿੱਚ ਚੌਥੇ ਨੰਬਰ ’ਤੇ ਰਹਿ ਕੇ ਤਮਗਾ ਨਾ ਜਿੱਤ ਸਕਣ ਦਾ ਅਫ਼ਸੋਸ ਉਸ ਨੂੰ ਹਮੇਸ਼ਾ ਰਹਿੰਦਾ ਹੈਉਸ ਦਾ ਖੂਬਸੂਰਤ ਕਥਨ ਹੈ ਕਿ ਕਾਮਯਾਬੀ ਤਕ ਕੋਈ ਜਰਨੈਲੀ ਸੜਕ ਨਹੀਂ ਜਾਂਦੀਸਖ਼ਤ ਮਿਹਨਤ ਤੋਂ ਬਿਨਾਂ ਦੌੜਾਂ ਵਿੱਚ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀਜੀਵਨ ਵਿੱਚ ਜਿੱਤ ਨਹੀਂ, ਸਗੋਂ ਜੱਦੋਜਹਿਦ ਵਿਸ਼ੇਸ਼ਤਾ ਰੱਖਦੀ ਹੈਜਦੋਂ ਮੈਂ ਗਰਾਉਡ ਵਿੱਚ ਦੌੜਦਾ, ਮੇਰਾ ਭੂਤਕਾਲ ਤੇ ਭਵਿੱਖ ਮੇਰੇ ਨਾਲ ਦੌੜ ਰਿਹਾ ਹੁੰਦਾਮੇਰੇ ਸਾਥੀਆਂ ਦੀ ਤੰਗਦਿਲੀ ਮੇਰੇ ਦਿਲ ਨੂੰ ਹੋਰ ਵਿਸ਼ਾਲ ਕਰਦੀ ਗਈਜ਼ਿੰਦਗੀ ਤੋਂ ਸਿੱਖਣ ਦਾ ਇਹੋ ਤਰੀਕਾ ਹੁੰਦਾ ਹੈ।’

ਆਪਣੇ ਅਥਲੀਟ ਜੀਵਨ ਦੌਰਾਨ ਫਲਾਈਂਗ ਸਿੱਖ ਵਜੋਂ ਸੰਸਾਰ ਭਰ ਵਿੱਚ ਉਸ ਨੂੰ ਮਾਣ ਸਤਿਕਾਰ ਮਿਲਿਆਪ੍ਰਸ਼ੰਸਕਾਂ ਦੀਆਂ ਭੀੜਾਂ ਜੁੜਦੀਆਂ ਰਹੀਆਂ ਤੇ ਸਟੇਡੀਅਮਾਂ ਵਿੱਚ ਤਾੜੀਆਂ ਦੀ ਗੂੰਜ ਉਸ ਨੂੰ ਦੌੜ ਜਿੱਤਣ ਵਿੱਚ ਉਤਸ਼ਾਹਿਤ ਕਰਦੀ ਰਹੀ1970 ਵਿੱਚ ਪ੍ਰਵਾਸੀ ਭਾਰਤੀ ਲੇਖਕ ਤਰਸੇਮ ਪੁਰੇਵਾਲ ਨੂੰ ਸਕਾਟਲੈਂਡ ਦੀ ਰਾਜਧਾਨੀ ਐਡਨਬਗ ਵਿਖੇ ਮਿਲਖਾ ਸਿੰਘ ਨੂੰ ਮਿਲਣ ਲਈ ਸਾਰੇ ਹੋਟਲ ਬੁੱਕ ਹੋਣ ਕਾਰਣ ਪੁਲਿਸ ਦੀ ਮਦਦ ਨਾਲ ਥਾਣੇ ਦੇ ਹਵਾਲਾਤੀ ਕਮਰੇ ਵਿੱਚ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ, ਜਦ ਅਗਲੇ ਦਿਨ ਉਹ ਸਟੇਡੀਅਮ ਪੁੱਜੇ ਤਾਂ ਸਾਰੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਸਨਕਿਸੇ ਖਿਡਾਰੀ ਲਈ ਇਸ ਤੋਂ ਵੱਡਾ ਸਨਮਾਨ ਭਲਾ ਹੋਰ ਕੀ ਹੋ ਸਕਦਾ ਹੈਮਿਲਖਾ ਸਿੰਘ ਦੀਆਂ ਸੰਸਾਰ ਪੱਧਰ’ ਤੇ ਇੱਕ ਦੌੜਾਕ ਵਜੋਂ ਕੀਤੀਆਂ ਪ੍ਰਾਪਤੀਆਂ ਬਦਲੇ 1958 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਹੱਥੋਂ ਪਦਮ ਸ਼੍ਰੀ ਦਾ ਮਾਣਮੱਤਾ ਸਨਮਾਨ ਮਿਲਿਆਆਪਣੇ ਖੇਡ ਜੀਵਨ ਤੋਂ ਬਾਅਦ ਉਹ ਖੇਡ ਵਿਭਾਗ ਵਿੱਚ ਉੱਚ ਅਹੁਦਿਆਂ ’ਤੇ ਰਹੇ

ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਅਜੇ ਤਕ ਕਿਸੇ ਭਾਰਤੀ ਖਿਡਾਰੀ ਨੇ ਨਹੀਂ ਕੀਤੀਖੇਡ ਰਾਹੀਂ ਜ਼ਿੰਦਗੀ, ਖੇਡ ਭਾਵਨਾ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਅੱਜ ਵੀ ਮਿਲਖਾ ਸਿੰਘ ਨੂੰ ਆਈਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਜਿਨਾਂ ਦੇ ਨਾਂ ਉਨ੍ਹਾਂ ਦੀ ਆਤਮ ਕਥਾ ਸਮਰਪਣ ਹੈਫਲਾਈਂਗ ਸਿੱਖ ਦੀ ਆਤਮ ਕਥਾ ਪੜ੍ਹਦਿਆਂ ਅਜੋਕੀਆਂ ਖੇਡਾਂ ’ਤੇ ਰਸ਼ਕ ਨਹੀਂ ਹੁੰਦਾਪਿਛਲੇ ਸਾਲ 2012 ਦੀਆਂ ਲੰਡਨ ਓਲੰਪਿਕ ਵਿੱਚ ਮੁੱਕੇਬਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਮੈਰੀ ਕਾਮ ਓਲੰਪਿਕ ਤਮਗਾ ਜਿੱਤਣ ਉਪਰੰਤ ਆਪਣੇ ਬਲਬੂਤੇ ਜੂਝਦੀ ਰਹੀ ਤੇ ਅੱਗੇ ਵਧਦੀ ਰਹੀਸਾਬਕਾ ਭਾਰਤੀ ਅਥਲੀਟ ਸੰਥੀ ਸੌਂਦਰਾਜਨ ਵਰਗੇ ਅਨੇਕਾਂ ਖਿਡਾਰੀ ਮਿਹਨਤ ਮੁਸ਼ੱਕਤ ਕਰਕੇ ਪੇਟ ਪਾਲਣ ਲਈ ਮਜਬੂਰ ਹਨ ਉਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਜਦਕਿ ਕ੍ਰਿਕਟ ਵਰਗੀਆਂ ਖੇਡਾਂ ਨੂੰ ਲੋਕ ਜੀਵਨ ਦਾ ਹਿੱਸਾ ਬਣਾਉਣ ਲਈ ਕਰੋੜਾਂ ਰੁਪਇਆ ਖਰਚਿਆ ਜਾ ਰਿਹਾ ਹੈ ਤੇ ਅਰਬਾਂ ਕਮਾਇਆ ਜਾ ਰਿਹਾ ਹੈਸੱਚੀ ਸੁੱਚੀ ਖੇਡ ਭਾਵਨਾ ਦੀ ਕਮੀ ਅੱਖਰਦੀ ਹੈਹਰ ਛੋਟੇ ਮੁਕਾਬਲੇ ਤੋਂ ਲੈ ਕੇ ਦੇਸ਼ ਪੱਧਰ ਦੇ ਮੁਕਾਬਲਿਆਂ ਤਕ ਪੱਖ ਪਾਤ, ਬੇਈਮਾਨੀ ਤੇ ਸਿਫਾਰਸ਼ ਦਾ ਬੋਲਬਾਲਾ ਹੋਣ ਕਰਕੇ ਓਲੰਪਿਕ ਖੇਡਾਂ ਵਿੱਚ ਦੇਸ਼ ਦੇ ਤਮਗਿਆਂ ਦੀ ਗਿਣਤੀ 10 ਦਾ ਅੰਕੜਾ ਵੀ ਪਾਰ ਨਹੀਂ ਕਰਦੀਮੇਰੇ ਵਰਗੇ ਹੋਰ ਅਨੇਕਾਂ ਖੇਡ ਪ੍ਰਸ਼ੰਸਕ ਜਿਹੜੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਟਰੈਕ ’ਤੇ ਉੱਡਦਿਆਂ ਨਹੀਂ ਦੇਖ ਸਕੇ, ਉਨ੍ਹਾਂ ਨੂੰ ਆਪਣੇ ਪ੍ਰਸਿੱਧ ਅਥਲੀਟ ਦੀ ਜ਼ਿੰਦਗੀ ਦੀ ਗਾਥਾ ਵਿੱਚੋਂ ਸੰਘਰਸ਼ ਦਾ ਪਾਠ ਜ਼ਰੂਰ ਸਿੱਖਣਾ ਚਾਹੀਦਾ ਹੈ, ਜਿਸ ’ਤੇ ਚੱਲ ਕੇ ਜ਼ਿੰਦਗੀ ਦੇ ਹਰੇਕ ਖ਼ੇਤਰ ਵਿੱਚ ਮੁਸ਼ਕਲਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2190) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author