“ਕਿਸਾਨ ਹੋਵੇ, ਚਾਹੇ ਖੇਤ ਮਜ਼ਦੂਰ, ਦੋਵੇਂ ਮਾਂ ਧਰਤੀ ਦੀ ਕੁੱਖ ਵਿੱਚੋਂ ਸੋਨਾ ਪੈਦਾ ...”
(1 ਅਗਸਤ 2019)
ਗੁਆਂਢੀ ਕਰਮਾ ਖੇਤ ਦਾ ਝੋਨਾ ਸੰਭਾਲਣ ਵਿੱਚ ਰੁੱਝਿਆ ਹੋਇਆ ਹੈ। ਉਸਦਾ ਕਾਲਜ ਪੜ੍ਹਦਾ ਪੁੱਤਰ ਕੰਮ ਵਿੱਚ ਉਸਦਾ ਨਹੀਂ ਵੰਡਾਉਂਦਾ। ਪੁੱਛਣ ’ਤੇ ਕਰਮਾ ਕਲਪਦਾ ਹੈ, ਅੱਜ ਕੱਲ੍ਹ ਔਲਾਦ ਕਿਹੜਾ ਆਖੇ ਲਗਦੀ ਹੈ। ਪੁੱਤਰ ਕਹਿੰਦਾ, ਕ੍ਰਿਕਟ ਦਾ ਮੈਚ ਚੱਲਣਾ। ਮੇਰਾ ਪੜ੍ਹਾਈ ਦਾ ਕੰਮ ਵੀ ਰਹਿੰਦਾ ਹੈ। ਕਾਮੇ ਵੱਧ ਲੈ ਜਾਈਂ ਪਾਪਾ, ਮੈਥੋਂ ਖੇਤ ਦਾ ਕੰਮ ਨਹੀਂ ਹੋਣਾ। - ਇੱਕ ਗੱਲ ਸਮਝੋਂ ਬਾਹਰ ਹੈ ਕਿ ਖੇਡਣ ਵਾਲੇ ਤਾਂ ਆਪਣੇ ਖੇਡਣ ਦੇ ਕੰਮ ਲੱਗੇ ਹਨ। ਅਸੀਂ ਹਾਂ ਕਿ ਆਪਣਾ ਕੰਮ ਛੱਡ ਕੇ ਟੈਲੀਵੀਜ਼ਨਾਂ ਮੂਹਰੇ ਬੈਠੇ ਹਾਂ। ਕਰਮੇ ਦੀ ਮਾਨਸਿਕ ਪੀੜਾ ਅਤੇ ਸਹਿਜ ਸੁਭਾਅ ਕੀਤੀ ਗੱਲ ਮੇਰੇ ਮਨ ਮਸਤਕ ਨੂੰ ਸੋਚਣ ਦੇ ਰਾਹ ਤੋਰਦੀ ਹੈ।
ਮੈਂ ਬਜ਼ਾਰ ਵਿੱਚ ਦੀ ਲੰਘਦਾ ਹਾਂ। ਸਾਰੀਆਂ ਦੁਕਾਨਾਂ ਵਿੱਚ ਨਜ਼ਰਾਂ ਟੈਲੀਵੀਜ਼ਨ ’ਤੇ ਹਨ। ਗਾਹਕ ਖਰੀਦੋ ਫਰੋਖਤ ਤੋਂ ਧਿਆਨ ਹਟਾ ਕੇ ਮੈਚ ਉੱਤੇ ਨਜ਼ਰਾਂ ਲਗਾਈ ਖੜ੍ਹੇ ਹਨ। ਤੁਰਦਿਆਂ, ਫਿਰਦਿਆਂ, ਕੰਮ ਕਰਦਿਆਂ ਹਰੇਕ ਦੇ ਹੱਥ ਵਿੱਚ ਮੋਬਾਇਲ ਰੂਪੀ ਟੈਲੀਵੀਜ਼ਨ ਦਿਸਦਾ ਹੈ। ਹੁਣ ਚੱਲ ਰਹੇ ਕ੍ਰਿਕਟ ਮੈਚ ਦਾ ਕਿਸੇ ਤੋਂ ਸਕੋਰ ਪੁੱਛਣ ਦੀ ਵੀ ਲੋੜ ਨਹੀਂ। ਦੇਸ਼ ‘ਡਿਜ਼ੀਟਲ’ ਹੋ ਗਿਆ ਹੈ। ਹਰੇਕ ਵੇਖਣ ਨੂੰ ਕੰਮ ’ਤੇ ਲੱਗਾ ਜਾਪਦਾ ਹੈ ਪਰ ਉਸ ਦਾ ਧਿਆਨ ਕ੍ਰਿਕਟ ਦੇ ਸਕੋਰ ਵੱਲ ਹੈ। ਕੌਣ ਕੀ ਕਰ ਰਿਹਾ ਹੈ, ਇਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ। ਖੇਡ ਦੇ ਨਾਂ ’ਤੇ ਵਪਾਰਕ ਘਰਾਣਿਆਂ ਦਾ ਫੈਲਾਇਆ ਜਾਲ ਸਮਝ ਆਉਂਦਾ ਹੈ।
ਬੈਂਕਾਂ, ਦਫਤਰਾਂ ਵਿੱਚ ਚਰਚਾਵਾਂ ਧਿਆਨ ਖਿੱਚਦੀਆਂ ਹਨ। ਕਲਾ ਨਾਲ ਮਨ ਮੋਹਣ ਦੀ ਗੱਲ ਤੁਰਦੀ ਹੈ। ਪਹਿਲਾ ਨੰਬਰ ਕ੍ਰਿਕਟ ਖਿਡਾਰੀਆਂ ਦਾ ਹੀ ਲਗਦਾ ਹੈ। ਬਹੁ ਗਿਣਤੀ ਉਹਨਾਂ ਦੇ ਮੁਰੀਦ ਬਣੇ ਨਜ਼ਰ ਆਉਂਦੇ ਹਨ। ਕਿਸਨੇ ਕਿਹੜਾ ਰਿਕਾਰਡ ਬਣਾ ਕੇ ਦੇਸ਼ ਦਾ ਮਾਣ ਵਧਾਇਆ, ਇਹ ਜ਼ਿਕਰ ਅਕਸਰ ਹੁੰਦਾ ਹੈ। ਗੁਆਂਢੀ ਕਰਮੇ ਦਾ ਆਪਣਾ ਤਰਕ ਹੈ। ਸਭ ਤੋਂ ਵੱਡਾ ਕਲਾਕਾਰ ਤਾਂ ਖੇਤਾਂ ਦਾ ਪੁੱਤ ਹੈ। ਕਿਸਾਨ ਹੋਵੇ, ਚਾਹੇ ਖੇਤ ਮਜ਼ਦੂਰ, ਦੋਵੇਂ ਮਾਂ ਧਰਤੀ ਦੀ ਕੁੱਖ ਵਿੱਚੋਂ ਸੋਨਾ ਪੈਦਾ ਕਰਦੇ ਹਨ। ਉਹਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਖੇਡ ਦੀ ਕਲਾ ਦਾ ਨੰਬਰ ਤਾਂ ਇਹਨਾਂ ਤੋਂ ਪਿੱਛੇ ਹੈ। ਦੇਸ਼ ਦੇ ਅੰਨ ਭੰਡਾਰ ਭਰਨ ਵਾਲਿਆਂ ਦੇ ਗੱਲ ਰੱਸੀ ਕਿਉਂ ਹੈ? ਉਹਨਾਂ ਦੇ ਜੀਣ ਥੀਣ ਦੇ ਸੁਪਨਿਆਂ ਨੂੰ ਕੌਣ ਤਾਰ ਤਾਰ ਕਰਦਾ ਹੈ? ਕਰਮਾ ਇਹਨਾਂ ਸਵਾਲਾਂ ਦੇ ਜਵਾਬ ਮੰਗਦਾ ਹੈ।
ਪਿੰਡ ਦੀ ਸੱਥ ਵੱਲ ਧਿਆਨ ਕਰਦਾ ਹਾਂ। ਹਰ ਉਮਰ, ਵਰਗ ਦੇ ਲੋਕ ਬੈਠੇ ਹਨ। ਇੱਕ ਬੇਰੁਜ਼ਗਾਰ ਕਿਰਤੀ ਆਪਣਾ ਤਰਕ ਦਿੰਦਾ ਹੈ, ‘ਅਸੀਂ ਕਲਾ ਲੈ ਕੇ ਤਾਂ ਜਨਮੇ ਹਾਂ। ਇਹ ਦੁਨੀਆਂ ਸਾਡੇ ਹੱਥਾਂ ਨੇ ਹੀ ਉਸਾਰੀ ਹੈ। ਹੁਣ ਪ੍ਰਚਾਰ ਦਾ ਜ਼ਮਾਨਾ ਹੈ। ਜਿਹੜਾ ਵਧ ਕਰ ਗਿਆ, ਉਹੀ ਸਿਕੰਦਰ ਹੈ। ਭਲਾ ਬੱਲੇ ਗੇਂਦ ਵਾਲਿਆਂ ਨਾਲੋਂ ਸਾਡੀ ਹਾਕੀ ਕਿਤੇ ਘੱਟ ਹੈ? ਉਹਨਾਂ ਦੀ ਸਾਡੇ ਵਾਂਗ ਕੋਈ ਪੁੱਛ ਪ੍ਰਤੀਤ ਨਹੀਂ। ਸਾਰੀ ਵਪਾਰ ਅਤੇ ਪੈਸੇ ਦੀ ਖੇਡ ਹੈ। ਸਾਰਾ ਸੱਟਾ ਬਜ਼ਾਰ ਇਹਨਾਂ ਖਿਡਾਰੀਆਂ ਦੇ ਸਿਰ ’ਤੇ ਹੀ ਪਲਦਾ ਹੈ। ਤਾਸ਼ ਕੁੱਟਦੀ ਮੰਡਲੀ ਬਾਬੇ ਨੂੰ ਘੂਰਦੀ ਨਜ਼ਰ ਆਉਂਦੀ ਹੈ। ਤਿੱਖੀਆਂ ਨਜ਼ਰਾਂ ਵਾਲਾ ਤਾਸ਼ਕ ਬੁੜਬੁੜ ਕਰਦਾ ਹੈ, ‘ਏਹਨੂੰ ਕੀ ਪਤਾ ਹੈ, ‘ਸਚਿਨ, ਕੋਹਲੀ, ਧੋਨੀ ਦਾ ਮੁੱਲ, ਜਿਨ੍ਹਾਂ ਆਪਣੀ ਖੇਡ ਕਲਾ ਨਾਲ ਦੁਨੀਆਂ ਤੋਂ ਈਨ ਮਨਵਾਈ ਹੈ। ਜਿਨ੍ਹਾਂ ’ਤੇ ਹਰ ਦੇਸ਼ ਵਾਸੀ ਮਾਣ ਕਰਦਾ ਹੈ।’
ਮਾਸਟਰ ਗੱਲ ਟੋਕਦਾ ਹੈ। ਖੇਡ ਵਿੱਚ ਈਨ ਮਨਵਾਉਣ ਵਾਲੀ ਭਲਾ ਕੀ ਗੱਲ ਹੋਈ? ਖੇਡ ਤਾਂ ਖੇਡ ਭਾਵਨਾ ਨਾਲ ਹੁੰਦੀ ਹੈ। ਜਿਹੜਾ ਵਧੀਆ ਖੇਡੇਗਾ, ਉਹ ਹੀ ਜਿੱਤੇਗਾ, ਜਿੱਤਦਾ ਵੀ ਹੈ। ਈਨ ਤਾਂ ਅੰਗਰੇਜ਼ਾਂ ਤੋਂ ਦੇਸ਼ ਭਗਤਾਂ ਨੇ ਮਨਵਾਈ ਸੀ। ਦੇਸ਼ ਤੋਂ ਆਪਣਾ ਸਭ ਕੁਛ ਵਾਰਕੇ ਸਾਨੂੰ ਸਿਰ ਉਠਾ ਕੇ ਜਿਉਣਾ ਸਿਖਾ ਗਏ। ਜਿਹੜੇ ‘ਮਾਣ ਵਾਲੇ’ ਖਿਡਾਰੀਆਂ ਦੀ ਤੁਸੀਂ ਗੱਲ ਕਰਦੇ ਹੋ, ਇਹ ਖੇਡ ਕਰਕੇ ਲੱਖਾਂ, ਕਰੋੜਾਂ ਦੇ ਮਾਲਕ ਹਨ। ਕ੍ਰਿਕਟ ਖੇਡ ਕੇ ਇਹਨਾਂ ਇਕੱਲੇ ਆਪਣੇ ਘਰ ਹੀ ਨਹੀਂ ਭਰੇ, ਹੋਰ ਕੰਪਨੀਆਂ ਚਲਾਉਣ ਵਾਲੇ ਵਪਾਰਕ ਘਰਾਣਿਆਂ ਨੂੰ ਵੀ ਮਾਲਾਮਾਲ ਕੀਤਾ ਹੈ। ਲੂਣ, ਤੇਲ ਤੋਂ ਲੈ ਬੂਟ, ਕੋਟ ਤੱਕ ਦੀਆਂ ਕੰਪਨੀਆਂ ਦੇ ਪ੍ਰਚਾਰਕ ਹਨ। ਹੋਰ ਤਾਂ ਹੋਰ ‘ਸੋਮ ਰਸ’ ਦੀ ਵੀ ਹੁੱਬ ਕੇ ਇਸ਼ਤਿਹਾਰਬਾਜ਼ੀ ਕਰਦੇ ਹਨ। ਦੇਸ਼ ਤੇ ਦੇ ਮੁੱਦਿਆਂ, ਮਸਲਿਆਂ ਨਾਲ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਉਹਨਾਂ ਦੇ ਬਣਾਏ ਰਿਕਾਰਡਾਂ ਤੇ ਦਿਵਾਏ ‘ਮਾਣ’ ਦਾ ਲੋਕਾਂ ਨਾਲ ਕੀ ਸਰੋਕਾਰ?
ਮਾਸਟਰ ਦਾ ਤਰਕ ਸੱਥ ਵਿੱਚ ‘ਚੁੱਪ’ ਵਰਤਾਉਂਦਾ ਹੈ।
ਘਰ ਪਰਤਦਿਆਂ ਮਨ ਦੀ ਖਿੜਕੀ ਵਿੱਚੋਂ ਆਵਾਮੀ ਨਾਟਕਕਾਰ ਦੇ ‘ਬੋਲ’ ਰਾਹ ਪਾਉਂਦੇ ਹਨ, ‘ਕਲਾ ਜ਼ਿੰਦਗੀ ਲਈ ਹੁੰਦੀ ਹੈ। ਚੰਗੇਰੀ ਜ਼ਿੰਦਗੀ ਲਈ ਲੋਕਾਂ ਨੂੰ ਜਗਾਉਣਾ ਕਲਾ ਦਾ ‘ਧਰਮ’ ਹੈ। ਫਿਰ ਖੇਡ ਕਲਾ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਲਾਈਲੱਗ ਭੀੜ ਵਿੱਚ ਤਬਦੀਲ ਕਰਨਾ ਕਲਾ ਦਾ ਕੁਹਜ ਹੀ ਤਾਂ ਹੈ। ਵਿਸ਼ਵ ਕ੍ਰਿਕਟ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਹਾਰ ਮਗਰੋਂ ਪ੍ਰਧਾਨ ਮੰਤਰੀ ਦਾ ਟਵੀਟ ਇਸ ਕੁਹਜ ਨੂੰ ਭਲੀ ਭਾਂਤ ਦਰਸਾਉਂਦਾ ਹੈ।
**
ਕਲਾ ਕ੍ਰਿਕਟ ਤੇ ਕੁਹਜ ਹੈ --- ਰਾਮ ਸਵਰਨ ਲੱਖੇਵਾਲੀ
ਗੁਆਂਢੀ ਕਰਮਾ ਖੇਤ ਦਾ ਝੋਨਾ ਸੰਭਾਲਣ ਵਿੱਚ ਰੁੱਝਿਆ ਹੋਇਆ ਹੈ। ਉਸਦਾ ਕਾਲਜ ਪੜ੍ਹਦਾ ਪੁੱਤਰ ਕੰਮ ਵਿੱਚ ਉਸਦਾ ਨਹੀਂ ਵੰਡਾਉਂਦਾ। ਪੁੱਛਣ ’ਤੇ ਕਰਮਾ ਕਲਪਦਾ ਹੈ, ਅੱਜ ਕੱਲ੍ਹ ਔਲਾਦ ਕਿਹੜਾ ਆਖੇ ਲਗਦੀ ਹੈ। ਪੁੱਤਰ ਕਹਿੰਦਾ, ਕ੍ਰਿਕਟ ਦਾ ਮੈਚ ਚੱਲਣਾ। ਮੇਰਾ ਪੜ੍ਹਾਈ ਦਾ ਕੰਮ ਵੀ ਰਹਿੰਦਾ ਹੈ। ਕਾਮੇ ਵੱਧ ਲੈ ਜਾਈਂ ਪਾਪਾ, ਮੈਥੋਂ ਖੇਤ ਦਾ ਕੰਮ ਨਹੀਂ ਹੋਣਾ। - ਇੱਕ ਗੱਲ ਸਮਝੋਂ ਬਾਹਰ ਹੈ ਕਿ ਖੇਡਣ ਵਾਲੇ ਤਾਂ ਆਪਣੇ ਖੇਡਣ ਦੇ ਕੰਮ ਲੱਗੇ ਹਨ। ਅਸੀਂ ਹਾਂ ਕਿ ਆਪਣਾ ਕੰਮ ਛੱਡ ਕੇ ਟੈਲੀਵੀਜ਼ਨਾਂ ਮੂਹਰੇ ਬੈਠੇ ਹਾਂ। ਕਰਮੇ ਦੀ ਮਾਨਸਿਕ ਪੀੜਾ ਅਤੇ ਸਹਿਜ ਸੁਭਾਅ ਕੀਤੀ ਗੱਲ ਮੇਰੇ ਮਨ ਮਸਤਕ ਨੂੰ ਸੋਚਣ ਦੇ ਰਾਹ ਤੋਰਦੀ ਹੈ।
ਮੈਂ ਬਜ਼ਾਰ ਵਿੱਚ ਦੀ ਲੰਘਦਾ ਹਾਂ। ਸਾਰੀਆਂ ਦੁਕਾਨਾਂ ਵਿੱਚ ਨਜ਼ਰਾਂ ਟੈਲੀਵੀਜ਼ਨ ’ਤੇ ਹਨ। ਗਾਹਕ ਖਰੀਦੋ ਫਰੋਖਤ ਤੋਂ ਧਿਆਨ ਹਟਾ ਕੇ ਮੈਚ ਉੱਤੇ ਨਜ਼ਰਾਂ ਲਗਾਈ ਖੜ੍ਹੇ ਹਨ। ਤੁਰਦਿਆਂ, ਫਿਰਦਿਆਂ, ਕੰਮ ਕਰਦਿਆਂ ਹਰੇਕ ਦੇ ਹੱਥ ਵਿੱਚ ਮੋਬਾਇਲ ਰੂਪੀ ਟੈਲੀਵੀਜ਼ਨ ਦਿਸਦਾ ਹੈ। ਹੁਣ ਚੱਲ ਰਹੇ ਕ੍ਰਿਕਟ ਮੈਚ ਦਾ ਕਿਸੇ ਤੋਂ ਸਕੋਰ ਪੁੱਛਣ ਦੀ ਵੀ ਲੋੜ ਨਹੀਂ। ਦੇਸ਼ ‘ਡਿਜ਼ੀਟਲ’ ਹੋ ਗਿਆ ਹੈ। ਹਰੇਕ ਵੇਖਣ ਨੂੰ ਕੰਮ ’ਤੇ ਲੱਗਾ ਜਾਪਦਾ ਹੈ ਪਰ ਉਸ ਦਾ ਧਿਆਨ ਕ੍ਰਿਕਟ ਦੇ ਸਕੋਰ ਵੱਲ ਹੈ। ਕੌਣ ਕੀ ਕਰ ਰਿਹਾ ਹੈ, ਇਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ। ਖੇਡ ਦੇ ਨਾਂ ’ਤੇ ਵਪਾਰਕ ਘਰਾਣਿਆਂ ਦਾ ਫੈਲਾਇਆ ਜਾਲ ਸਮਝ ਆਉਂਦਾ ਹੈ।
ਬੈਂਕਾਂ, ਦਫਤਰਾਂ ਵਿੱਚ ਚਰਚਾਵਾਂ ਧਿਆਨ ਖਿੱਚਦੀਆਂ ਹਨ। ਕਲਾ ਨਾਲ ਮਨ ਮੋਹਣ ਦੀ ਗੱਲ ਤੁਰਦੀ ਹੈ। ਪਹਿਲਾ ਨੰਬਰ ਕ੍ਰਿਕਟ ਖਿਡਾਰੀਆਂ ਦਾ ਹੀ ਲਗਦਾ ਹੈ। ਬਹੁ ਗਿਣਤੀ ਉਹਨਾਂ ਦੇ ਮੁਰੀਦ ਬਣੇ ਨਜ਼ਰ ਆਉਂਦੇ ਹਨ। ਕਿਸਨੇ ਕਿਹੜਾ ਰਿਕਾਰਡ ਬਣਾ ਕੇ ਦੇਸ਼ ਦਾ ਮਾਣ ਵਧਾਇਆ, ਇਹ ਜ਼ਿਕਰ ਅਕਸਰ ਹੁੰਦਾ ਹੈ। ਗੁਆਂਢੀ ਕਰਮੇ ਦਾ ਆਪਣਾ ਤਰਕ ਹੈ। ਸਭ ਤੋਂ ਵੱਡਾ ਕਲਾਕਾਰ ਤਾਂ ਖੇਤਾਂ ਦਾ ਪੁੱਤ ਹੈ। ਕਿਸਾਨ ਹੋਵੇ, ਚਾਹੇ ਖੇਤ ਮਜ਼ਦੂਰ। ਦੋਵੇਂ ਮਾਂ ਧਰਤੀ ਦੀ ਕੁੱਖ ਵਿੱਚੋਂ ਸੋਨਾ ਪੈਦਾ ਕਰਦੇ ਹਨ। ਉਹਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਖੇਡ ਦੀ ਕਲਾ ਦਾ ਨੰਬਰ ਤਾਂ ਇਹਨਾਂ ਤੋਂ ਪਿੱਛੇ ਹੈ। ਦੇਸ਼ ਦੇ ਅੰਨ ਭੰਡਾਰ ਭਰਨ ਵਾਲਿਆਂ ਦੇ ਗੱਲ ਰੱਸੀ ਕਿਉਂ ਹੈ? ਉਹਨਾਂ ਦੇ ਜੀਣ ਥੀਣ ਦੇ ਸੁਪਨਿਆਂ ਨੂੰ ਕੌਣ ਤਾਰ ਤਾਰ ਕਰਦਾ ਹੈ? ਕਰਮਾ ਇਹਨਾਂ ਸਵਾਲਾਂ ਦੇ ਜਵਾਬ ਮੰਗਦਾ ਹੈ।
ਪਿੰਡ ਦੀ ਸੱਥ ਵੱਲ ਧਿਆਨ ਕਰਦਾ ਹਾਂ। ਹਰ ਉਮਰ, ਵਰਗ ਦੇ ਲੋਕ ਬੈਠੇ ਹਨ। ਇੱਕ ਬੇਰੁਜ਼ਗਾਰ ਕਿਰਤੀ ਆਪਣਾ ਤਰਕ ਦਿੰਦਾ ਹੈ, ‘ਅਸੀਂ ਕਲਾ ਲੈ ਕੇ ਤਾਂ ਜਨਮੇ ਹਾਂ। ਇਹ ਦੁਨੀਆਂ ਸਾਡੇ ਹੱਥਾਂ ਨੇ ਹੀ ਉਸਾਰੀ ਹੈ। ਹੁਣ ਪ੍ਰਚਾਰ ਦਾ ਜ਼ਮਾਨਾ ਹੈ। ਜਿਹੜਾ ਵਧ ਕਰ ਗਿਆ, ਉਹੀ ਸਿਕੰਦਰ ਹੈ। ਭਲਾ ਬੱਲੇ ਗੇਂਦ ਵਾਲਿਆਂ ਨਾਲੋਂ ਸਾਡੀ ਹਾਕੀ ਕਿਤੇ ਘੱਟ ਹੈ? ਉਹਨਾਂ ਦੀ ਸਾਡੇ ਵਾਂਗ ਕੋਈ ਪੁੱਛ ਪ੍ਰਤੀਤ ਨਹੀਂ। ਸਾਰੀ ਵਪਾਰ ਅਤੇ ਪੈਸੇ ਦੀ ਖੇਡ ਹੈ। ਸਾਰਾ ਸੱਟਾ ਬਜ਼ਾਰ ਇਹਨਾਂ ਖਿਡਾਰੀਆਂ ਦੇ ਸਿਰ ’ਤੇ ਹੀ ਪਲਦਾ ਹੈ। ਤਾਸ਼ ਕੁੱਟਦੀ ਮੰਡਲੀ ਬਾਬੇ ਨੂੰ ਘੂਰਦੀ ਨਜ਼ਰ ਆਉਂਦੀ ਹੈ। ਤਿੱਖੀਆਂ ਨਜ਼ਰਾਂ ਵਾਲਾ ਤਾਸ਼ਕ ਬੁੜਬੁੜ ਕਰਦਾ ਹੈ, ‘ਏਹਨੂੰ ਕੀ ਪਤਾ ਹੈ, ‘ਸਚਿਨ, ਕੋਹਲੀ, ਧੋਨੀ ਦਾ ਮੁੱਲ, ਜਿਨ੍ਹਾਂ ਆਪਣੀ ਖੇਡ ਕਲਾ ਨਾਲ ਦੁਨੀਆਂ ਤੋਂ ਈਨ ਮਨਵਾਈ ਹੈ। ਜਿਨ੍ਹਾਂ ’ਤੇ ਹਰ ਦੇਸ਼ ਵਾਸੀ ਮਾਣ ਕਰਦਾ ਹੈ।’
ਮਾਸਟਰ ਗੱਲ ਟੋਕਦਾ ਹੈ। ਖੇਡ ਵਿੱਚ ਈਨ ਮਨਵਾਉਣ ਵਾਲੀ ਭਲਾ ਕੀ ਗੱਲ ਹੋਈ? ਖੇਡ ਤਾਂ ਖੇਡ ਭਾਵਨਾ ਨਾਲ ਹੁੰਦੀ ਹੈ। ਜਿਹੜਾ ਵਧੀਆ ਖੇਡੇਗਾ, ਉਹ ਹੀ ਜਿੱਤੇਗਾ, ਜਿੱਤਦਾ ਵੀ ਹੈ। ਈਨ ਤਾਂ ਅੰਗਰੇਜ਼ਾਂ ਤੋਂ ਦੇਸ਼ ਭਗਤਾਂ ਨੇ ਮਨਵਾਈ ਸੀ। ਦੇਸ਼ ਤੋਂ ਆਪਣਾ ਸਭ ਕੁਛ ਵਾਰਕੇ ਸਾਨੂੰ ਸਿਰ ਉਠਾ ਕੇ ਜਿਉਣਾ ਸਿਖਾ ਗਏ। ਜਿਹੜੇ ‘ਮਾਣ ਵਾਲੇ’ ਖਿਡਾਰੀਆਂ ਦੀ ਤੁਸੀਂ ਗੱਲ ਕਰਦੇ ਹੋ, ਇਹ ਖੇਡ ਕਰਕੇ ਲੱਖਾਂ, ਕਰੋੜਾਂ ਦੇ ਮਾਲਕ ਹਨ। ਕ੍ਰਿਕਟ ਖੇਡ ਕੇ ਇਹਨਾਂ ਇਕੱਲੇ ਆਪਣੇ ਘਰ ਹੀ ਨਹੀਂ ਭਰੇ, ਹੋਰ ਕੰਪਨੀਆਂ ਚਲਾਉਣ ਵਾਲੇ ਵਪਾਰਕ ਘਰਾਣਿਆਂ ਨੂੰ ਵੀ ਮਾਲਾਮਾਲ ਕੀਤਾ ਹੈ। ਲੂਣ, ਤੇਲ ਤੋਂ ਲੈ ਬੂਟ, ਕੋਟ ਤੱਕ ਦੀਆਂ ਕੰਪਨੀਆਂ ਦੇ ਪ੍ਰਚਾਰਕ ਹਨ। ਹੋਰ ਤਾਂ ਹੋਰ ‘ਸੋਮ ਰਸ’ ਦੀ ਵੀ ਹੁੱਬ ਕੇ ਇਸ਼ਤਿਹਾਰਬਾਜ਼ੀ ਕਰਦੇ ਹਨ। ਦੇਸ਼ ਤੇ ਦੇ ਮੁੱਦਿਆਂ, ਮਸਲਿਆਂ ਨਾਲ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਉਹਨਾਂ ਦੇ ਬਣਾਏ ਰਿਕਾਰਡਾਂ ਤੇ ਦਿਵਾਏ ‘ਮਾਣ’ ਦਾ ਲੋਕਾਂ ਨਾਲ ਕੀ ਸਰੋਕਾਰ?
ਮਾਸਟਰ ਦਾ ਤਰਕ ਸੱਥ ਵਿੱਚ ‘ਚੁੱਪ’ ਵਰਤਾਉਂਦਾ ਹੈ।
ਘਰ ਪਰਤਦਿਆਂ ਮਨ ਦੀ ਖਿੜਕੀ ਵਿੱਚੋਂ ਆਵਾਮੀ ਨਾਟਕਕਾਰ ਦੇ ‘ਬੋਲ’ ਰਾਹ ਪਾਉਂਦੇ ਹਨ, ‘ਕਲਾ ਜ਼ਿੰਦਗੀ ਲਈ ਹੁੰਦੀ ਹੈ। ਚੰਗੇਰੀ ਜ਼ਿੰਦਗੀ ਲਈ ਲੋਕਾਂ ਨੂੰ ਜਗਾਉਣਾ ਕਲਾ ਦਾ ‘ਧਰਮ’ ਹੈ। ਫਿਰ ਖੇਡ ਕਲਾ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਲਾਈਲੱਗ ਭੀੜ ਵਿੱਚ ਤਬਦੀਲ ਕਰਨਾ ਕਲਾ ਦਾ ਕੁਹਜ ਹੀ ਤਾਂ ਹੈ। ਵਿਸ਼ਵ ਕ੍ਰਿਕਟ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਹਾਰ ਮਗਰੋਂ ਪ੍ਰਧਾਨ ਮੰਤਰੀ ਦਾ ਟਵੀਟ ਇਸ ਕੁਹਜ ਨੂੰ ਭਲੀ ਭਾਂਤ ਦਰਸਾਉਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1684)
(ਸਰੋਕਾਰ ਨਾਲ ਸੰਪਰਕ ਲਈ: