RamSLakhewali7ਘਰੋਂ ਸ਼ਰਾਬ ਕੀ ਗਈ, ਘਰ ਪਰਿਵਾਰ ਵਿੱਚ ਖੁਸ਼ੀ, ਬਰਕਤ ਤੇ ਜੀਆਂ ਦਾ ਹਾਸਾ ਪਰਤ ਆਇਆ ...
(12 ਫਰਵਰੀ 2022)
ਇਸ ਸਮੇਂ ਮਹਿਮਾਨ: 39.

 

ਰਾਜਧਾਨੀ ਤੋਂ ਵਾਪਸ ਮੁੜਦਿਆਂ ਮਿੱਤਰ ਨੇ ਗੱਡੀ ਭੂਆ ਦੇ ਪਿੰਡ ਵੱਲ ਮੋੜ ਲਈਭੂਆ ਸ਼ਬਦ ਸੁਣਦਿਆਂ ਹੀ ਰਿਸ਼ਤਿਆਂ ਦੀ ਸੱਚੀ ਸੁੱਚੀ ਮਹਿਕ ਸੁਖ਼ਦ ਅਹਿਸਾਸ ਬਣ ਮਨ ਦੇ ਅੰਬਰ ’ਤੇ ਬਿਖ਼ਰ ਗਈਬਚਪਨ ਦੇ ਦਿਨ ਮਨ ਦੀ ਦਹਿਲੀਜ਼ ਤੇ ਦਸਤਕ ਦੇਣ ਲੱਗੇਭੂਆ ਦੀ ਗੋਦ ਚੋਂ ਮਿਲੇ ਪਿਆਰ ਦੀ ਦਾਤ ਸਿਰ ਪਲੋਸਦੀ ਜਾਪੀਸਿੱਖਿਆ, ਨਸੀਹਤਾਂ ਤੇ ਬਾਤਾਂ ਯਾਦਾਂ ਰੂਪੀ ਪੁਸਤਕ ਦੇ ਪੰਨੇ ਪਲਟਣ ਲੱਗੀਆਂਵਕਤ ਦੇ ਵਹਾਅ ਵਿੱਚ ਗੁਆਚੇ ਉਹ ਬੇਸ਼ਕੀਮਤੀ ਪਲ ਜੀਵਨ ਦਾ ਸਰਮਾਇਆ ਬਣ ਦਿਸੇਸੋਚਾਂ ਦਾ ਰਾਹ ਘਰਾਚੋਂ ਪਿੰਡ ਨੂੰ ਜਾਣ ਵਾਲੀ ਸੜਕ ਨੇ ਰੋਕ ਲਿਆਗੱਡੀ ਭੂਆ ਦੇ ਪਿੰਡ ਦਾ ਰਸਤਾ ਨਾਪਣ ਲੱਗੀ

ਪਿੰਡ ਦਾਖ਼ਲ ਹੁੰਦਿਆਂ ਹੀ ਘਰਾਂ ਤੇ ਝੂਲਦੇ ਹਰੇ, ਬਸੰਤੀ ਕਿਸਾਨੀ ਝੰਡਿਆਂ ਨੇ ਸੁਆਗਤ ਕੀਤਾਚੇਤਨਾ ਰੰਗੇ ਇਹ ਦ੍ਰਿਸ਼ ਦਿਨ ਦਾ ਹਾਸਲ ਜਾਪੇ। ਘਰ ਪਹੁੰਚੇ ਤਾਂ ਭੂਆ ਦੀ ਖੁਸ਼ੀ ਨੇ ਕਲਾਵੇ ਵਿੱਚ ਲੈ ਲਿਆਘਰ ਦੇ ਖੁੱਲ੍ਹੇ ਵਿਹੜੇ ਵਿੱਚ ਪਏ ਲੱਕੜ ਦੇ ਤਖਤਪੋਸ਼ ’ਤੇ ਬੈਠੀਆਂ ਬਸੰਤੀ ਚੁੰਨੀਆਂ ਵਾਲੀਆਂ ਕਈ ਬੀਬੀਆਂ ਚਾਹ ਪੀ ਰਹੀਆਂ ਸਨਇੱਕ ਹੱਥ ਝੰਡਾ ਦੂਜੇ ਹੱਥ ਚਾਹ ਦੀ ਬਾਟੀਚਿਹਰਿਆਂ ਉੱਤੇ ਹੌਸਲੇ ਅਤੇ ਜਿੱਤ ਦਾ ਜਲੌਅਚਾਹ ਪੀ ਕੇ ਬੀਬੀਆਂ ਆਪੋ ਆਪਣੇ ਘਰਾਂ ਨੂੰ ਪਰਤੀਆਂ ਤਾਂ ਭੂਆ ਸਾਨੂੰ ਬੈਠਕ ਵੱਲ ਲੈ ਤੁਰੀ

ਪੁਰਾਣੀ ਬੈਠਕ ਵਿੱਚ ਸਲ੍ਹਾਬ ਵਾਲ਼ੀਆਂ ਕੰਧਾਂ ਤੋਂ ਪ੍ਰੇਰਨਾ ਚਿੱਟੇ ਦਿਨ ਵਾਂਗ ਨਜ਼ਰ ਆਈਆਜ਼ਾਦੀ ਦੇ ਸੰਗਰਾਮ ਵਿੱਚ ਕੁਰਬਾਨ ਹੋਏ ਨਾਇਕਾਂ ਦੀਆਂ ਟੰਗੀਆਂ ਤਸਵੀਰਾਂ ਬੋਲਦੀਆਂ ਪ੍ਰਤੀਤ ਹੋਈਆਂਪੁਰਾਣੀ ਸ਼ੈਲਫ ’ਤੇ ਪੁਸਤਕਾਂ ਸਜੀਆਂ ਵੇਖੀਆਂਮਨ ਨੂੰ ਸਕੂਨ ਦਾ ਹੁਲਾਰਾ ਮਿਲਿਆਸਲ੍ਹਾਬੀਆਂ ਸ਼ੈਲਫਾਂ ਉੱਪਰ ਪਈਆਂ ਪੁਸਤਕਾਂ ਵਿੱਚ ਭਗਤ, ਸਰਾਭੇ ਜਿਹੇ ਮਹਾਂ ਨਾਇਕ ਨਜ਼ਰ ਆਏ‘ਅਸਲੀ ਇਨਸਾਨ’ ਤੇ ‘ਪਹਿਲਾ ਅਧਿਆਪਕ’ ਵੀ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਨਾਲ ਵੇਖੇਭੂਆ ਕਹਿਣ ਲੱਗੀ, ਆਹ ਸ਼ੈਲਫ ਵਾਲੀਆਂ ਪੁਸਤਕਾਂ ਦਿੱਲੀ ਮੋਰਚੇ ’ਚੋਂ ਲਿਆਂਦੀਆਂ ਨੇਤਰਕਸ਼ੀਲ ਟਰਾਲੀ ਘਰਾਂ ਵਿੱਚ ਵੰਡ ਕੇ ਗਏ ਸੀ

ਗੱਲਾਂ ਤੁਰੀਆਂ ਤਾਂ ਭੂਆ ਦੇ ਬੋਲ ਸੱਚੇ ਕਰਮ ਦੀ ਗਾਥਾ ਬਣਨ ਲੱਗੇ, “ਪੁੱਤ ਆਪਣੀਆਂ ਭੈਣਾਂ, ਧੀਆਂ ਨਾਲ ਟੋਲ ਪਲਾਜ਼ੇ ਦੇ ਧਰਨੇ ਤੋਂ ਆਈ ਹਾਂਨਿੱਤ ਰੋਜ਼ ਪਿੰਡ ਦੀਆਂ ਬੀਬੀਆਂ ਦੀ ਉੱਥੇ ਡਿਊਟੀ ਹੁੰਦੀ ਆਸਾਰੀ ਉਮਰ ਗੁਜ਼ਾਰ ਕੇ ਹੁਣ ਜਿਉਣ ਦਾ ਚੱਜ ਆਇਆਹੁਣ ਤੱਕ ਤਾਂ ਮੇਲੇ, ਮੱਸਿਆ ਤੇ ਭੋਗਾਂ, ਮੰਗਣਿਆਂ ਵਿੱਚ ਹੀ ਭਟਕਦੇ ਰਹੇਖੇਤਾਂ ਦੇ ਘੋਲ਼ ਨੇ ਜਿਉਣ ਦਾ ਮਕਸਦ ਦੇ ਦਿੱਤਾਜਿਉਂਦੇ ਰਹਿਣ ਆਹ ਯੂਨੀਅਨ ਆਲ਼ੇ, ਜਿਨ੍ਹਾਂ ਸਾਡੇ ਵਰਗੀਆਂ ਬੁੜ੍ਹੀਆਂ ਨੂੰ ਵੀ ਜਗਾ ’ਤਾ, ਆਪਣੇ ਬੇਗਾਨਿਆਂ ਦੀ ਪਛਾਣ ਕਰਵਾ ਦਿੱਤੀਇਹ ਵੀ ਸਮਝਾਇਆ ਕਿ ਸੰਘਰਸ਼ਾਂ ਨਾਲ ਹੀ ਸਭ ਕੁਸ਼ ਮਿਲਣਾ ਭੂਆ ਦੀਆਂ ਸਹਿਜ ਭਾਅ ਕਹੀਆਂ ਗੱਲਾਂ ਬਹੁਤ ਕੁਝ ਸਮਝਾ ਗਈਆਂ

ਨੂੰਹ ਰਾਣੀ ਦੀ ਨਿਮਰ ਆਵਾਜ਼ ਸੁਣ ਭੂਆ ਰੋਟੀ ਪਾਣੀ ਦੇ ਪ੍ਰਬੰਧ ਲਈ ਅੰਦਰ ਚਲੀ ਗਈਮਿੱਤਰ ਨੇ ਉਸ ਦੇ ਜੀਵਨ ਸੰਘਰਸ਼ ਦੀ ਗਾਥਾ ਛੋਹ ਲਈ, “ਇਹ ਮੇਰੀ ਵੱਡੀ ਭੂਆ ਹੈਸਖ਼ਤ ਜਾਨ, ਸਿਦਕਵਾਨਇਸ ਘਰ ਆ ਕੇ ਇਹਨੇ ਘਰ ਨੂੰ ਪੈਰਾਂ ਸਿਰ ਕਰਨ ਲਈ ਬਥੇਰੇ ਪਾਪੜ ਵੇਲੇਘਰ ਹੀ ਨਹੀਂ, ਖੇਤਾਂ ਵਿੱਚ ਮਿਹਨਤ ਦੇ ਬੂਟੇ ਲਾਏਬਜ਼ੁਰਗਾਂ ਦੀ ਸਾਂਭ ਸੰਭਾਲ ਕਰਦਿਆਂ ਆਪਣੇ ਬਾਲ ਬੱਚਿਆਂ ਉੱਪਰ ਵੀ ਮਮਤਾ ਦੀ ਛਤਰੀ ਤਾਣੀ ਰੱਖੀਦੁੱਖ ਸੁਖ ਝੇਲਦਿਆਂ ਵੀ ਸਾਰਿਆਂ ਨਾਲ ਨਿਭਦੀ ਰਹੀਕਦੇ ਕਿਸੇ ਨਾਲ ਕੋਈ ਗਿਲਾ, ਸ਼ਿਕਵਾ ਨਹੀਂ ਕੀਤਾਪੁੱਤ, ਦੋਹਤਿਆਂ, ਪੋਤਿਆਂ ਵਾਲੀ ਹੋ ਕੇ ਹੁਣ ਖੇਤਾਂ ਦੀ ਪਹਿਰੇਦਾਰ ਬਣ ਬੈਠੀ ਹੈਕਿਸਾਨਾਂ ਦੇ ਹਰ ਧਰਨੇ, ਮੁਜ਼ਾਹਰੇ ਵਿੱਚ ਸਾਥਣਾਂ ਸਮੇਤ ਸ਼ਾਮਲ ਹੁੰਦੀ ਹੈ। ਮੈਂ ਅਕਸਰ ਸੋਚਦਾਂ ਇਸ ਭੂਆ ਨੇ ਸਾਨੂੰ ਵੀ ਰਾਹ ਵਿਖਾਇਆ ਹੈਆਪਣੇ ਕਰਮ ਨਾਲ਼ ਦਰਸਾਇਆ ਹੈ ਕਿ ਸਾਂਝੇ ਮਕਸਦ ਲਈ ਜੀਵੀ ਜ਼ਿੰਦਗੀ ਹੀ ਸਾਰਥਕ ਹੁੰਦੀ ਹੈ

ਰੋਟੀ ਖਾਂਦਿਆਂ ਸੋਚ ਉਡਾਰੀ ਭੂਆ ਦੀ ਸਖ਼ਤ ਜਾਨ ਜ਼ਿੰਦਗੀ ਦੇ ਇਰਦ ਗਿਰਦ ਰਹੀਭੂਆ ਦੇ ਚਿਹਰੇ ਦੀਆਂ ਝੁਰੜੀਆਂ ਬੀਤੇ ਦੀ ਬਾਤ ਸੁਣਾਉਂਦੀਆਂ ਸਨਅੱਟਣਾਂ ਭਰੇ ਹੱਥ-ਪੈਰ ਉਸਦੀ ਮਿਹਨਤ ਦੀ ਗਾਥਾ ਬਿਆਨਦੇ ਸਨਇਨ੍ਹਾਂ ਸੋਚਾਂ, ਸੁਪਨਿਆਂ ਵਿੱਚ ਭੂਆ ਧਰਤੀ ਮਾਂ ਦੀ ਸੱਚੀ ਧੀ ਨਜ਼ਰ ਆਈਰੋਟੀ ਪਾਣੀ ਛਕ ਕੇ ਮੁੜ ਭੂਆ ਦੇ ਬੋਲਾਂ ਵਿੱਚੋਂ ਸੰਘਰਸ਼ ਦੇ ਸਫ਼ਰ ਨੂੰ ਜਾਣਿਆ, “ਪੁੱਤ, ਹੁਣ ਮੈਨੂੰ ਆਪਣਾ ਜਿਉਣਾ ਚੰਗਾ ਲਗਦਾ ਹੈਇਸ ਘਰ ਨੂੰ ਉਠਾਉਣ ਲਈ ਜਾਨ ਹੂਲਦੀ ਰਹੀਥੋਡੇ ਫੁੱਫੜ ਨੇ ਸਹਾਰਾ ਨੀਂ ਦਿੱਤਾਨਸ਼ੇ ਨੂੰ ਹੀ ਸਭ ਕੁਸ਼ ਮੰਨ ਲਿਆਕੰਮ ਤੋਂ ਮੂੰਹ ਮੋੜਿਆ ਤਾਂ ਜ਼ਮੀਨ ਗਹਿਣੇ ਹੋਣ ਲੱਗੀਪੁੱਤ ਤੋਂ ਆਸ ਜਾਗੀ, ਪਰ ਉਹ ਵੀ ਬਾਪ ਦੇ ਰਾਹ ਤੁਰਨ ਲੱਗਾਆਖ਼ਰ ‘ਗਰਾਹਾਂ ਯੂਨੀਅਨ’ ਸਾਡੀ ਢਾਲ ਬਣੀਸਾਨੂੰ ਗਲ਼ ਨਾਲ ਲਾਇਆ, ਸਹੀ ਰਾਹ ਵਿਖਾਇਆ ਜ਼ਮੀਨ ਦੀ ਕੁਰਕੀ ਬਚਾਉਣ ਲਈ ਅਸੀਂ ਏਹਨਾਂ ਕੋਲ ਗਏਕੁਰਕੀ ਰੋਕੀ ਤੇ ਨਾਲ ਵੀ ਰਲਾਇਆ। ਇਨ੍ਹਾਂ ਦੇ ਵਰਤ ਵਰਤਾਓ ਨੇ ਸਾਨੂੰ ਆਪਣਾ ਬਣਾ ਲਿਆਪਿਉ ਪੁੱਤ ਯੂਨੀਅਨ ਨਾਲ ਤੁਰਨ ਲੱਗੇਸੋਚ ਵੀ ਬਦਲਣ ਲੱਗੀਚੰਗੀ ਗੱਲ ਇਹ ਹੋਈ ਕਿ ਮੈਂ ਪਤੀ ਤੇ ਪੁੱਤ ਨੂੰ ਜਿਸ ਦਾਰੂ ਦੇ ਪ੍ਰਕੋਪ ਤੋਂ ਬਚਾਉਣ ਲਈ ਮੰਦਰ, ਗੁਰਦੁਆਰੇ, ਡੇਰੇ ਮੱਥਾ ਟੇਕਿਆ, ਸੌ ਸੁੱਖਣਾਂ ਸੁੱਖੀਆਂ, ਨੱਕ ਰਗੜੇ ਉਹ ‘ਗਰਾਹਾਂ ਵਾਲ਼ਿਆਂ ਦੇ ਸਾਥ ਨੇ ਸਹਿਜੇ ਹੀ ਛੁਡਵਾ ਦਿੱਤੀਘਰੋਂ ਸ਼ਰਾਬ ਕੀ ਗਈ, ਘਰ ਪਰਿਵਾਰ ਵਿੱਚ ਖੁਸ਼ੀ, ਬਰਕਤ ਤੇ ਜੀਆਂ ਦਾ ਹਾਸਾ ਪਰਤ ਆਇਆਘਰ ਵਿੱਚ ਕਿਤਾਬਾਂ ਆਉਣ ਲੱਗੀਆਂਚਾਨਣ ਤੇ ਸਿਆਣਪ ਵੀ ਨਾਲ ਆਈ। ਘਰ ਵਸਣ ਰਸਣ ਵੱਲ ਤੁਰ ਪਿਆਸੰਘਰਸ਼ਾਂ ਵਿੱਚ ਜਾਂਦਿਆਂ, ਭਾਈਚਾਰੇ ਵਿੱਚ ਮਿਲ ਬੈਠਦਿਆਂ, ਲਗਦਾ ਹੈ ਕਿ ਹੁਣ ਜਿਉਂਦਿਆਂ ਵਿੱਚ ਹਾਂਨਾਲ ਖੜ੍ਹੀਆਂ ਬਾਹਵਾਂ, ਭੈਣ ਭਰਾਵਾਂ ਨੂੰ ਵੇਖ ਕੇ ਲਗਦਾ ਹੁਣ ਸਹੀ ਰਾਹ ’ਤੇ ਚੜ੍ਹ ਗਏ ਹਾਂ, ਤੁਰਦਿਆਂ ਮੰਜ਼ਿਲ ਵੀ ਮਿਲ ਜਾਵੇਗੀ।”

ਵਾਪਸੀ ਤੇ ਭੂਆ ਨੂੰ ਪ੍ਰਣਾਮ ਕਰਦਿਆਂ ਮੈਨੂੰ ਉਸ ਵਿੱਚੋਂ ਮਾਂ ਜਿਹੀ ਸੋਨੇ ਰੰਗੀ ਛਾਂ ਨਜ਼ਰ ਆਈ, ਜਿਸਦੇ ਕਦਮਾਂ ਵਿੱਚ ਸਿਦਕ, ਮਾਣ ਤੇ ਜਿੱਤ ਜਿਹੀਆਂ ਨਿਆਮਤਾਂ ਨੇਮੰਜ਼ਿਲ ਵੱਲ ਤੁਰਦੇ ਰਹਿਣ ਦਾ ਬਲ ਹੈਉਸਦੇ ਅਜਿਹੇ ਅਮਲਾਂ ’ਚੋਂ ਸੋਹਣੀ, ਸੁਖਾਵੀਂ, ਜ਼ਿੰਦਗੀ ਦਾ ਬਿੰਬ ਨਜ਼ਰ ਆਇਆਉਸਦੇ ਜੀਵਨ-ਕਰਮ ਨੂੰ ਨਤਮਸਤਕ ਹੁੰਦਾ ਸੋਚ ਰਿਹਾ ਸਾਂ, ਕਾਸ਼! ਪੰਜਾਬ ਦੀ ਹਰੇਕ ਮਾਂ, ਧੀ, ਭੈਣ ਨੂੰ ਭੂਆ ਦੇ ਸੁਪਨਿਆਂ ਦੀ ਜਾਗ ਲੱਗ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3354)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author