RamSLakhewali7ਆਪਣੇ ਹੱਕਾਂ ਲਈ ਰਾਜਧਾਨੀ ਦੇ ਬਾਰਡਰ ’ਤੇ ਬੈਠੇ ਕਿਰਤੀ ਕਿਸਾਨਾਂ ਦੇ ਆਪਣੇ ਘਰਾਂ ...
(20 ਦਸੰਬਰ 2020)

 

ਜ਼ਿੰਦਗੀ ਨੇ ਕਰਵਟ ਬਦਲੀ ਹੈਖੇਤਾਂ ਦੇ ਪੁੱਤ ਜਾਗ ਪਏ ਨੇਉਹਨਾਂ ਆਪਣੇ ਸੁਪਨੇ ਤੇ ਭਵਿੱਖ ਬਚਾਉਣ ਲਈ ਦਿੱਲੀ ਦਾ ਰਾਹ ਮੱਲ ਲਿਆ ਹੈਰਾਜਧਾਨੀ ਦੇ ਬਾਰਡਰ ਤੇ ਚੁਫ਼ੇਰੇ ਮੀਲਾਂ ਤਕ ਸੜਕ ਕਿਨਾਰੇ ਟਰਾਲੀਆਂ ਵਿੱਚ ਨਵੇਂ ਘਰ ਉੱਸਰ ਗਏ ਜਾਪਦੇ ਨੇਉਹਨਾਂ ਜੀਣ ਥੀਣ ਦੇ ਸੁਪਨਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈਔਕੜਾਂ ਨਾਲ ਸਿੱਝਣ ਦੀ ਜਾਂਚ ਉਹ ਨਾਲ ਲੈ ਕੇ ਆਏ ਨੇਜਵਾਨੀ ਦੀ ਬਦਲੀ ਤੋਰ ਨੇ ਆਸਾਂ ਨੂੰ ਦਿਸ਼ਾ ਦਿੱਤੀ ਹੈਮਾਵਾਂ ਨੇ ਮੋਢਾ ਥਾਪੜਿਆ ਹੈਬਾਲ ਆਪਣੇ ਮਾਪਿਆਂ ਨਾਲ ਨੀਲੇ ਅਸਮਾਨ ਹੇਠ ਰੋਹ ਦੇ ਪੰਨੇ ਲਿਖਣ ਬੈਠੇ ਹਨਮਿਲ ਬੈਠਣਾ, ਚਰਚਾ ਵਿੱਚ ਭਾਗ ਲੈਣਾ ਤੇ ਦਿਨ ਭਰ ਰੈਲੀ ਰੂਪੀ ਸੰਘਰਸ਼ੀ ਸਕੂਲ ਵਿੱਚ ਹਾਜ਼ਰ ਰਹਿਣਾ ਨਿੱਤ ਦਿਨ ਦਾ ਕਰਮ ਬਣ ਗਿਆ ਹੈਸੰਘਰਸ਼ ਜ਼ਿੰਦਗੀ ਦੀ ਨਵੀਂ ਗਾਥਾ ਲਿਖਣ ਦਾ ਰਾਹ ਬਣ ਰਿਹਾ ਹੈ

ਦਿੱਲੀ ਮੋਰਚੇ ਵਿੱਚ ਜਾਂਦਿਆਂ ਸ਼ਾਮ ਨੂੰ ਅਸੀਂ ਮਹਾਨ ਵੀਰਾਂਗਣਾ ਗ਼ਦਰੀ ਗੁਲਾਬ ਕੌਰ ਦੇ ਨਾਂ ’ਤੇ ਵਸੇ ਸੰਘਰਸ਼ੀ ਨਗਰ ਵਿੱਚ ਪਹੁੰਚ ਗਏ ਗਵਾਂਢੀ ਪਿੰਡਾਂ ਤੋਂ ਆਏ ਕਾਫ਼ਲੇ ਨਾਲ ਮੇਲ ਹੋਇਆਟਰਾਲੀ ਵਿੱਚ ਆਪਣਾ ਸਮਾਨ ਸਾਂਭ ਸੰਘਰਸ਼ੀ ਕਦਮਾਂ ਦੀ ਆਹਟ ਸੁਣਨ ਲਈ ਤੁਰ ਪਏਸੜਕ ਦੇ ਦੋਹੀਂ ਪਾਸੀਂ ਮੀਲਾਂ ਵਿੱਚ ਫੈਲੇ, ਕਤਾਰਾਂ ਵਿੱਚ ਖੜ੍ਹੇ ਟਰੈਕਟਰ ਤੇ ਪਿੱਛੇ ਜੁੜੀਆਂ ਟਰਾਲੀਆਂ ਘਰਾਂ ਦਾ ਰੂਪ ਬਣੀਆਂ ਹੋਈਆਂ ਸਨ ਕੁਝ ਟਰਾਲੀਆਂ ਨੇ ਮਿਲ ਕੇ ਸਾਂਝੇ ਘਰ ਬਣਾ ਲਏ ਸਨਬਜ਼ੁਰਗ ਤੇ ਨੌਜਵਾਨ ਖਾਣਾ ਬਣਾਉਣ ਵਿੱਚ ਮਸਰੂਫ ਸਨਔਰਤਾਂ ਤੇ ਬੱਚੇ ਵੀ ਕੰਮ ਵਿੱਚ ਹੱਥ ਵਟਾ ਰਹੇ ਸਨਚੁੱਲ੍ਹਿਆਂ ਹੇਠ ਬਲਦੀ ਅੱਗ ਜਾਗੀ ਚੇਤਨਾ ਦੀ ਲੋਅ ਜਾਪ ਰਹੀ ਸੀ

ਆਪੋ ਆਪਣੇ ਸੰਗੀਆਂ ਨਾਲ ਸੜਕ ਕਿਨਾਰੇ ਕਤਾਰਾਂ ਵਿੱਚ ਬੈਠ ਕੇ ਖਾਣਾ ਖਾ ਰਹੇ ਖੇਤਾਂ ਦੇ ਪੁੱਤ ਸੰਘਰਸ਼ ਦੀ ਪ੍ਰੀਖਿਆ ਦੇ ਵਿਦਿਆਰਥੀ ਬਣੇ ਬੈਠੇ ਸਨਬਜ਼ੁਰਗ ਮਾਵਾਂ ਖਾਣਾ ਵਰਤਾਉਣ ਵਿੱਚ ਰੁੱਝੀਆਂ ਹੋਈਆ ਸਨਹਨੇਰਾ ਪਸਰੇ ਤੋਂ ਨਾਲ ਲਗਦੇ ਹਰਿਆਣਵੀ ਕਿਸਾਨਾਂ ਦਾ ਸਹਿਯੋਗ ਕਾਇਲ ਕਰਨ ਵਾਲਾ ਸੀਆਪਣੇ ਦਰ ’ਤੇ ਦਿਲ ਖੋਲ੍ਹ ਕੇ ਉਹ ਖਾਣ ਪੀਣ ਤੇ ਨਿੱਤ ਵਰਤੋਂ ਦੀਆਂ ਵਸਤਾਂ ਲੈ ਕੇ ਦਰਾਂ ਤਕ ਪਹੁੰਚ ਰਹੇ ਸਨਟਰਾਲੀਆਂ ਵਿੱਚ ਜਲੇਬੀਆਂ ਬਣਾ ਕੇ ਵੰਡਣ ਦਾ ਮੰਜ਼ਰ ਜ਼ਿੰਦਗੀ ਵਿੱਚ ਪਹਿਲੀ ਵੇਰ ਤੱਕਿਆਰਾਜਧਾਨੀ ਤੋਂ ਆਏ ਵਿਦਿਆਰਥੀ ਤੇ ਬੱਚੇ ਦਵਾਈਆਂ ਤੇ ਹੋਰ ਸਮਾਨ ਵੰਡਦੇ ਖੇਤਾਂ ਦੇ ਜਾਇਆਂ ਪ੍ਰਤੀ ਸਨੇਹ ਪ੍ਰਗਟਾ ਰਹੇ ਸਨਜੁੜ ਬੈਠੇ ਬਜ਼ੁਰਗ ਬਾਪੂਆਂ ਦੀ ਚੁੰਝ ਚਰਚਾ ਇਰਾਦੇ ਦਰਸਾ ਰਹੀ ਸੀਮੋਦੀ ਨੂੰ ਕੀ ਪਤਾ ਹੈ, ਖੇਤ ਸਾਡੀ ਜਿੰਦ ਜਾਨ ਹਨ - ਸਾਡੇ ਧੀਆਂ ਪੁੱਤਰਾਂ ਵਾਂਗ ਹਨਖੇਤ ਖੋਹਣੇ ਤਾਂ ਦੂਰ ਉਹਨਾਂ ’ਤੇ ਮੈਲੀ ਨਜ਼ਰ ਨਾਲ ਵੇਖਣਾ ਵੀ ਸਾਨੂੰ ਗਵਾਰਾ ਨਹੀਂਹੁੰਗਾਰਾ ਭਰਦੇ ਬਾਪੂ ਦਿੱਲੀ ਵੱਲ ਜਰਨੈਲਾਂ ਵਾਂਗ ਚੁਣੌਤੀ ਭਰੀਆਂ ਨਜ਼ਰਾਂ ਨਾਲ ਵੇਖ਼ ਰਹੇ ਸਨ

ਸੜਕ ’ਤੇ ਵਸੇ ਨਗਰ ਵਿਚਕਾਰ ਤੁਰਦਿਆਂ ਕਿਤੇ ਕਿਤੇ ਸੰਗੀਤ ਵੱਜਦਾ ਸੁਣਾਈ ਦਿੰਦਾ ਹੈਗੀਤਾਂ ਵਿੱਚ ਪਹਿਲਾਂ ਵਾਲੀ ਤੜਕ ਭੜਕ ਤੇ ਸ਼ੋਰ ਸ਼ਰਾਬਾ ਨਹੀਂ ਸੀਗੀਤਾਂ ਵਿੱਚੋਂ ਉੱਠਣ, ਜਾਗਣ ਤੇ ਹੱਕਾਂ ਲਈ ਮੈਦਾਨ ਮੱਲਣ ਦੇ ਸੁਨੇਹੇ ਸੁਣਾਈ ਦੇ ਰਹੇ ਸਨਨੌਜਵਾਨਾਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਹੈਚਾਰੇ ਪਾਸੇ ਬੁਲੰਦ ਇਰਾਦਿਆਂ ਨਾਲ ਫਿਰ ਰਹੀ ਜਵਾਨੀ ਬਦਲੀ ਫਿਜ਼ਾ ਦਾ ਰੰਗ ਦਰਸਾ ਰਹੀ ਸੀਜਿਸ ਕੋਲ ਵੀ ਰੁਕੇ, ਸਾਰਿਆਂ ਨੇ ਅਪਣੱਤ ਜਤਾਈਸਥਾਨਕ ਲੋਕਾਂ ਦਾ ਸਾਥ ਸੰਘਰਸ਼ ਦਾ ਸੁਖਦ ਅਨੁਭਵ ਹੈਬਾਰਡਰ ’ਤੇ ਬੈਠੇ ਕਾਫਲਿਆਂ ਦੀ ਕੀਤੀ ਜਾ ਰਹੀ ਬੇ ਅਥਾਹ ਸੇਵਾ ਕਿਰਤ ਦੀ ਸਾਂਝ ਨੂੰ ਉਚਿਆਉਂਦੀ ਨਜ਼ਰ ਆ ਰਹੀ ਸੀ

ਤੁਰੇ ਜਾਂਦਿਆਂ ਸਾਹਮਣਿਓਂ ਔਰਤਾਂ ਦੀ ਅਗਵਾਈ ਵਿੱਚ ਆਉਂਦਾ ਵੱਡਾ ਕਾਫ਼ਲਾ ਮਿਲਿਆਜਾਗੋ ਦਿੱਲੀ ਦੇ ਬਾਰਡਰ ’ਤੇ ਆਣ ਪਹੁੰਚੀ ਸੀਬੋਲੀਆਂ ਅਤੇ ਨਾਅਰੇ ਜੋਸ਼ ਭਰਨ ਵਾਲੇ ਸਨਦਿੱਲੀ ਨੂੰ ਸੁਣਵਾਈ ਕਰਦੇ ਜਾਪਦੇ ਸਨਸੰਘਰਸ਼ ਵਿੱਚ ਜੁਟੀਆਂ ਔਰਤਾਂ ਦਾ ਹੌਸਲਾ ਕਾਬਲ ਏ ਦਾਦ ਸੀਗੀਤਾਂ, ਬੋਲੀਆਂ ਤੇ ਭਾਸ਼ਣਾਂ ਰਾਹੀਂ ਵੰਡਿਆ ਜਾ ਰਿਹਾ ਚੇਤਨਾ ਦਾ ਚਾਨਣ ਮਨ ਮਸਤਕ ਰੁਸ਼ਨਾ ਰਿਹਾ ਸੀ

ਆਪਣੇ ਰਹਿਣ ਵਾਲੀ ਥਾਂ ਪਰਤੇ ਤਾਂ ਸੌਣ ਦੀ ਤਿਆਰੀ ਕਰ ਰਿਹਾ ਸਨੇਹੀ ਪੁਸਤਕਾਂ ਨਾਲ ਸੰਵਾਦ ਰਚਾ ਰਿਹਾ ਸੀਰਹਿਣ ਕਮਰਾ ਬਣੀ ਟਰਾਲੀ ਵਿੱਚ ਇੱਕ ਕੋਨੇ ਵਿੱਚ ਪੁਸਤਕਾਂ ’ਤੇ ਮੈਗਜ਼ੀਨ ਪਏ ਸਨਗੱਲਾਂ ਚੱਲੀਆਂ ਤਾਂ ਸਨੇਹੀ ਕਹਿਣ ਲੱਗਾ, ਪੁਸਤਕਾਂ ਦਾ ਸਾਥ ਰਾਹ ਦਰਸਾਵਾ ਬਣਦਾ ਹੈਸੰਘਰਸ਼ ਸੁਪਨਿਆਂ ਨੂੰ ਜਿਉਂਦੇ ਰੱਖਦਾ ਹੈਆਪਣੇ ਹੱਕਾਂ ਲਈ ਰਾਜਧਾਨੀ ਦੇ ਬਾਰਡਰ ’ਤੇ ਬੈਠੇ ਕਿਰਤੀ ਕਿਸਾਨਾਂ ਦੇ ਆਪਣੇ ਘਰਾਂ ਵਿੱਚ ਭਾਵੇਂ ਹਨੇਰਾ ਹੋਵੇ ਪਰ ਇਨ੍ਹਾਂ ਦੀ ਰੋਹਲੀ ਆਵਾਜ਼ ਨੇ ਮਨਾਂ ’ਤੇ ਦਸਤਕ ਦਿੱਤੀ ਹੈਸੰਘਰਸ਼ ਰੂਪੀ ਚੇਤਨਾ ਲਟ ਲਟ ਬਲਣ ਲੱਗੀ ਹੈਰਾਜਧਾਨੀ ਦੇ ਬਾਰਡਰਾਂ ਉੱਤੇ ਰਾਤਾਂ ਰੁਸ਼ਨਾਉਣ ਲੱਗੀਆਂ ਹਨ

ਸਵਖਤੇ ਉੱਠ ਬਾਹਰ ਆਇਆ ਤਾਂ ਮਨ ਹੀ ਮਨ ਦੂਰ ਤਕ ਬਣੇ ਕਿਸਾਨ ਘਰਾਂ ਨੂੰ ਨਿਹਾਰਿਆਰਾਤਾਂ ਚਾਨਣੀਆਂ ਕਰਨ ਵਾਲੀ ਚੇਤਨਾ ਤੇ ਸੰਘਰਸ਼ ਨੂੰ ਸਿਜਦਾ ਕਰਦਿਆਂ ਦੂਰ ਸੈਰ ਨੂੰ ਨਿਕਲ ਗਿਆਵਾਪਸੀ ਤੇ ਸਰਘੀ ਵੇਲੇ ਦੀ ਲੋਅ ਦਾ ਸੁਖਦ ਸੰਦੇਸ਼ ਉਤਸ਼ਾਹ ਬਣ ਰਿਹਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2475)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author