MohdAbbasDhaliwal7ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਾਗੇ ਬੈਠੇ ਇੱਕ ਵਿਅਕਤੀ ਨਾਲ ...
(9 ਜੁਲਾਈ 2021)

 

DilipKumar1ਸੱਤ ਤਾਰੀਖ ਦੀ ਸਵੇਰ ਨੂੰ ਮੈਂ ਜਿਵੇਂ ਹੀ ਆਪਣਾ ਵਟਸਐਪ ਖੋਲ੍ਹਿਆ ਤਾਂ ਇੱਕ ਦੋਸਤ ਵੱਲੋਂ ਦਿਲੀਪ ਕੁਮਾਰ ਦੇ ਸਵਰਗਵਾਸ ਹੋਣ ਦੀ ਖਬਰ ਵਾਲਾ ਮੈਸੇਜ ਵਿਖਾਈ ਦਿੱਤਾਮੈਨੂੰ ਵਿਸ਼ਵਾਸ ਨਹੀਂ ਹੋਇਆਸੋਚਿਆ, ਸ਼ਾਇਦ ਦਿਲੀਪ ਕੁਮਾਰ ਦੀਆਂ ਪਿਛਲੇ ਸਮੇਂ ਦੌਰਾਨ ਆਈਆਂ ਮੌਤ ਦੀਆਂ ਅਫਵਾਹਾਂ ਵਾਂਗ ਇਹ ਵੀ ਕੋਈ ਅਫਵਾਹ ਹੀ ਹੋਵੇਖਬਰ ਦੀ ਤਸਦੀਕ ਕਰਨ ਲਈ ਵੱਖ ਵੱਖ ਨਿਊਜ਼ ਚੈਨਲਾਂ ਨੂੰ ਵੇਖਿਆਂ ਤਾਂ ਹੇਠਾਂ ਹੈੱਡਲਾਇਨ ਵਿੱਚ ਦਿਲੀਪ ਕੁਮਾਰ ਦੀ ਮੌਤ ਦੀ ਖਬਰ ਡਿਸਪਲੇ ਹੋ ਰਹੀ ਸੀ, ਜਿਸ ਨੇ ਮੈਂਨੂੰ ਦਿਲੀਪ ਕੁਮਾਰ ਦੇ ਹੋਰਾਂ ਕਰੋੜਾਂ ਪ੍ਰਸ਼ੰਸਕਾਂ ਵਾਂਗ ਇੱਕ ਡਾਢੀ ਸੋਗ ਦੀ ਲਹਿਰ ਵਿੱਚ ਗਰਕ ਕਰ ਦਿੱਤਾ

ਮੈਂ ਬਚਪਨ ਤੋਂ ਹੀ ਦਿਲੀਪ ਕੁਮਾਰ ਦਾ ਪ੍ਰਸ਼ੰਸਕ ਚਲਿਆ ਆ ਰਿਹਾ ਹਾਂ ਤੇ ਬਹੁਤ ਛੋਟੇ ਹੁੰਦਿਆਂ ਸ਼ਾਇਦ ਪਹਿਲੀ ਵਾਰ ਸਿਨੇਮਾ ਦੇ ਪਰਦੇ ’ਤੇ ਦਿਲੀਪ ਕੁਮਾਰ ਦੀ ਫਿਲਮ ‘ਮੁਗਲ ਏ ਆਜ਼ਮ’ ਵੇਖੀ ਸੀਭਾਵੇਂ ਉਸ ਸਮੇਂ ਫਿਲਮ ਵੇਖਣ/ਸਮਝਣ ਦੀ ਇੰਨੀ ਸੋਝੀ ਨਹੀਂ ਸੀ ਪਰ ਦਿਲੀਪ ਕੁਮਾਰ ਦੁਆਰਾ ਨਿਭਾਏ ਕਿਰਦਾਰ ਨਾਲ ਉਸ ਵਕਤ ਵੀ ਇੱਕ ਹਮਦਰਦੀ ਹੋ ਗਈ ਸੀਉਸ ਤੋਂ ਬਾਅਦ ‘ਵਿਧਾਤਾ’, ‘ਕਰਮਾ’, ‘ਸੌਦਾਗਰ’ ਆਦਿ ਫਿਲਮਾਂ ਵੇਖੀਆਂਆਪਣੇ ਜਨਮ ਤੋਂ ਪਹਿਲੀਆਂ ਫਿਲਮਾਂ ਵੀ ਵੇਖੀਆਂ ਜਿਵੇਂ ਕਿ ਰਾਮ ਔਰ ਸ਼ਾਮ, ਗੋਪੀ, ਵੈਰਾਗ, ਆਦਮੀ ਆਦਿਉਨ੍ਹਾਂ ਦੀ ਹਰ ਫਿਲਮ ਵੇਖਣ ਉਪਰੰਤ ਮੈਂ ਦਿਲੀਪ ਕੁਮਾਰ ਦੀ ਅਦਾਕਾਰੀ ਦਾ ਜਿਵੇਂ ਨਵੇਂ ਸਿਰਿਓਂ ਫੈਨ ਬਣਦਾ ਜਾਂਦਾ

ਹਿੰਦੀ ਸਿਨੇਮਾ ਵਿੱਚ ਟ੍ਰੈਜਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਦਿਲੀਪ ਕੁਮਾਰ ਦਾ ਅਸਲ ਨਾਮ ਮੁਹੰਮਦ ਯੂਸਫ ਖ਼ਾਨ ਸੀ, ਇਹ ਵੀ ਮੈਂਨੂੰ ਬਹੁਤ ਅਰਸੇ ਬਾਅਦ ਪਤਾ ਲੱਗਾ ਸੀਜਦੋਂ ਅਸੀਂ ਦਿਲੀਪ ਕੁਮਾਰ ਦੇ ਜੀਵਨ ’ਤੇ ਇੱਕ ਝਾਤ ਮਾਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਯੂਸੁਫ਼ ਖਾਨ 11 ਦਸੰਬਰ 1922 ਪਿਸ਼ਾਵਰ, ਬਰਤਾਨਵੀ ਭਾਰਤ, ਹੁਣ ਖੈਬਰ ਪਖਤੂਨਖ਼ਵਾ, ਪਾਕਿਸਤਾਨ ਪੈਦਾ ਹੋਏ ਆਪ ਦੇ ਪਿਤਾ ਪੇਸ਼ਾਵਰ ਵਿੱਚ ਫਲਾਂ ਦਾ ਕੰਮ ਕਰਦੇ ਸਨਬਾਅਦ ਵਿੱਚ ਪਿਤਾ ਮੁੰਬਈ ਆ ਵਸੇ, ਜਿੱਥੇ ਆਪ ਵੀ ਇੱਕ ਕੰਟੀਨ ਵਿੱਚ ਕੰਮ ਕਰਨ ਲੱਗੇ ਇਸ ਦੌਰਾਨ ਇੱਕ ਵਾਰ ਆਪ ਦੀ ਮੁਲਾਕਾਤ ਦੇਵਿਕਾ ਰਾਣੀ ਅਤੇ ਉਸ ਦੇ ਪਤੀ ਨਾਲ ਹੋਈ ਜਿਨ੍ਹਾਂ ਨੇ ਯੂਸੁਫ਼ ਖਾਨ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਜੋ ਕਿ ਉਨ੍ਹਾਂ ਮੰਜੂਰ ਕਰ ਲਈਇਸ ਉਪਰੰਤ ਉਨ੍ਹਾਂ ਹਿੰਦੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੇਵਿਕਾ ਦੇ ਕਹਿਣ ’ਤੇ ਹੀ ਆਪਣਾ ਨਾਮ ਬਦਲ ਕੇ ਦਿਲੀਪ ਕੁਮਾਰ ਕਰ ਲਿਆ ਤਾਂ ਕਿ ਉਨ੍ਹਾਂ ਨੂੰ ਹਿੰਦੀ ਫਿਲਮਾਂ ਵਿੱਚ ਜ਼ਿਆਦਾ ਪਛਾਣ ਮਿਲੇ

ਜਦੋਂ ਦਿਲੀਪ ਕੁਮਾਰ ਨੇ 1944 ਵਿੱਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਪਾਰਸੀ ਥਿਏਟਰ ਦੇ ਅਸਰ ਕਾਰਨ ਫਿਲਮਾਂ ਦੇ ਅਦਾਕਾਰ ਲਾਊਡ ਐਕਟਿੰਗ ਕਰਦੇ ਸਨਉਨ੍ਹਾਂ ਵਿੱਚ ਚੁੱਪ ਰਹਿਣ ਦੀ ਕਲਾ ਫਿਲਮਾਂ ਵਿੱਚ ਦਰਸ਼ਕਾਂ ’ਤੇ ਅਦਭੁਤ ਪ੍ਰਭਾਵ ਛੱਡਦੀ ਸੀ ਇਸ ਸੰਦਰਭ ਵਿੱਚ ਕਹਾਣੀਕਾਰ ਸਲੀਮ ਕਹਿੰਦੇ ਹਨ, “ਦਿਲੀਪ ਕੁਮਾਰ ਨੇ ਸਭ ਤੋਂ ਪਹਿਲਾਂ ਭੂਮਿਕਾ ਨੂੰ ਅੰਡਰਪਲੇਅ ਕਰਨਾ ਸ਼ੁਰੂ ਕੀਤਾ ਅਤੇ ਸੂਖ਼ਮ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਪਰਦੇ ’ਤੇ ਉਤਾਰਿਆ।” ਮਿਸਾਲ ਵਜੋਂ ਉਨ੍ਹਾਂ ਦੇ ਪੋਜ਼ ਅਤੇ ਜਾਣਬੁੱਝ ਕੇ ਚੁੱਪ ਰਹਿਣ ਦੀ ਅਦਾ ਨੇ ਦਰਸ਼ਕਾਂ ’ਤੇ ਜ਼ਬਰਦਸਤ ਅਸਰ ਛੱਡਿਆ” ਇਹੋ ਵਜ੍ਹਾ ਹੈ ਕਿ ਮੁਗ਼ਲ-ਏ-ਆਜ਼ਮ ਫਿਲਮ ਵਿੱਚ ਪ੍ਰਿਥਵੀਰਾਜ ਕਪੂਰ ਦਾ ਚਰਿੱਤਰ ਖ਼ਾਸਾ ਅਸਰਦਾਰ ਅਤੇ ਲਾਊਡ ਸੀਸ਼ਹਿਜ਼ਾਦਾ ਸਲੀਮ ਦੀ ਭੂਮਿਕਾ ਵਿੱਚ ਕੋਈ ਹੋਰ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਸਾਹਮਣੇ ਓਨਾ ਹੀ ਲਾਊਡ ਨਹੀਂ ਹੋ ਪਾ ਰਿਹਾ ਸੀ ਪਰ ਦਿਲੀਪ ਕੁਮਾਰ ਨੇ ਜਾਣਬੁੱਝ ਕੇ ਬਿਨਾਂ ਆਪਣੀ ਆਵਾਜ਼ ਉੱਚੀ ਕੀਤਿਆਂ ਆਪਣੀ ਮੁਲਾਇਮ, ਸੱਭਿਆਚਾਰਕ ਪਰ ਦ੍ਰਿੜ੍ਹ ਆਵਾਜ਼ ਵਿੱਚ ਆਪਣੇ ਡਾਇਲਾਗ ਬੋਲੇ ਅਤੇ ਦਰਸ਼ਕਾਂ ਦੀ ਵਾਹਵਾਹੀ ਖੱਟੀ

ਜਦੋਂ ਕਿ ਫਿਲਮ ਗੰਗਾ ਜਮਨਾ ਫਿਲਮ ਵਿੱਚ ਦਿਲੀਪ ਕੁਮਾਰ ਨੇ ਇੱਕ ਅਣਪੜ੍ਹ-ਗਵਾਰ ਕਿਰਦਾਰ ਦੀ ਭੂਮਿਕਾ ਜਿਸ ਸ਼ਾਨਦਾਰ ਢੰਗ ਨਾਲ ਨਿਭਾਈ ਸੀਉੰਨਾ ਹੀ ਨਿਆਂ ਉਨ੍ਹਾਂ ਨੇ ਮੁਗ਼ਲ-ਏ-ਆਜ਼ਮ ਫਿਲਮ ਵਿੱਚ ਮੁਗ਼ਲ ਸ਼ਹਿਜ਼ਾਦੇ ਦੀ ਭੂਮਿਕਾ ਨਾਲ ਕੀਤਾ ਸੀ

ਯੂਸਫ ਖਾਨ ਨੂੰ ਦਿਲੀਪ ਕੁਮਾਰ ਬਣਾਉਣ ਵਾਲੀ ਦਰਅਸਲ ਚਾਲੀ ਦੇ ਦਹਾਕੇ ਵਿੱਚ ਭਾਰਤੀ ਫਿਲਮ ਜਗਤ ਦੀ ਵੱਡੀ ਹੀਰੋਇਨ ਦੇਵਿਕਾ ਰਾਣੀ ਸੀਬੰਬੇ ਟਾਕੀਜ਼ ਵਿਖੇ ਇੱਕ ਫਿਲਮ ਦੀ ਸ਼ੂਟਿੰਗ ਵੇਖਣ ਗਏ ਯੁਸੂਫ਼ ਖਾਨ ਨੂੰ ਉਨ੍ਹਾਂ ਨੇ ਪੁੱਛਿਆ ਕਿ ਕੀ ਤੁਸੀਂ ਉਰਦੂ ਜਾਣਦੇ ਹੋ?

ਯੂਸਫ਼ ਦੇ ਹਾਂ ਕਹਿੰਦਿਆਂ ਹੀ ਉਨ੍ਹਾਂ ਨੇ ਦੂਜਾ ਸਵਾਲ ਕੀਤਾ ਕੀ ਤੁਸੀਂ ਅਦਾਕਾਰ ਬਣਨਾ ਚਾਹੁੰਦੇ ਹੋ? ਅੱਗੇ ਦੀ ਕਹਾਣੀ ਇਤਿਹਾਸ ਹੈ ਇੱਕ ਫਿਲਮੀ ਰਿਪੋਰਟ ਅਨੁਸਾਰ ਉਸ ਸਮੇਂ ਬੰਬੇ ਟਾਕੀਜ਼ ਵਿੱਚ ਕੰਮ ਕਰਨ ਵਾਲੇ ਅਤੇ ਬਾਅਦ ਵਿੱਚ ਹਿੰਦੀ ਦੇ ਮਹਾਨ ਕਵੀ ਬਣੇ ਨਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਤਿੰਨ ਨਾਮ ਸੁਝਾਏ: ਜਹਾਂਗੀਰ, ਵਾਸੁਦੇਵ ਅਤੇ ਦਿਲੀਪ ਕੁਮਾਰ

ਦਿਲੀਪ ਕੁਮਾਰ ਆਪਣੇ ਕੰਮ ਨੂੰ ਕਿਸ ਕਦਰ ਜਨੂੰਨ ਦੀ ਹੱਦ ਤਕ ਪਹੁੰਚ ਕੇ ਅੰਜਾਮ ਦਿੰਦੇ ਸਨ ਇਸਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਵਾਰ ਉਨ੍ਹਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ, “ਸਿਰਫ ਇਹ ਸਿੱਖਣ ਲਈ ਕਿ ਸਿਤਾਰ ਫੜਿਆ ਕਿਵੇਂ ਜਾਂਦਾ ਹੈ, ਮੈਂ ਕਈ ਸਾਲਾਂ ਤਕ ਸਿਤਾਰ ਵਜਾਉਣ ਦੀ ਸਿਖਲਾਈ ਲਈ ਸੀਇੱਥੋਂ ਤਕ ਕਿ ਸਿਤਾਰ ਦੀਆਂ ਤਾਰਾਂ ਦੇ ਨਾਲ ਮੇਰੀਆਂ ਉਂਗਲੀਆਂ ਤਕ ਕੱਟ ਗਈਆਂ ਸਨ” ਇਸੇ ਪ੍ਰਕਾਰ ‘ਨਇਆ ਦੌਰ’ ਫਿਲਮ ਦੇ ਨਿਰਮਾਣ ਦੌਰਾਨ ਦਿਲੀਪ ਕੁਮਾਰ ਨੇ ਟਾਂਗਾ ਚਲਾਉਣ ਵਾਲਿਆਂ ਕੋਲੋਂ ਟਾਂਗਾ ਚਲਾਉਣ ਦੀ ਵਿਸ਼ੇਸ਼ ਤੌਰ ’ਤੇ ਸਿਖਲਾਈ ਹਾਸਲ ਕੀਤੀ ਸੀਇਹੋ ਵਜ੍ਹਾ ਹੈ ਕਿ ਪ੍ਰਸਿੱਧ ਫਿਲਮ ਨਿਰਦੇਸ਼ਕ ਸੱਤਿਆਜੀਤ ਰੇਅ ਨੇ ਉਨ੍ਹਾਂ ਨੂੰ ‘ਮੈਥਡ ਅਭਿਨੇਤਾ’ ਦਾ ਖ਼ਿਤਾਬ ਦਿੱਤਾ ਸੀ

ਇੱਥੇ ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਨੇ ਕਈ ਅਭਿਨੇਤਰੀਆਂ ਨਾਲ ਰੁਮਾਂਟਿਕ ਜੋੜੀਆਂ ਬਣਾਈਆਂਕਈਆਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਵੀ ਰਹੇ ਪਰ ਉਹ ਉਨ੍ਹਾਂ ਸਬੰਧਾਂ ਨੂੰ ਵਿਆਹ ਦੇ ਮੁਕਾਮ ਤਕ ਨਾ ਪਹੁੰਚਾ ਸਕੇਸ਼ਾਇਦ ਦਿਲ ਟੁੱਟਣ ਨੇ ਉਨ੍ਹਾਂ ਅਜਿਹੀ ਅਦਾਕਾਰੀ ਕਰਨ ਲਈ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੂੰ ਟ੍ਰੈਜੇਡੀ ਕਿੰਗ ਦਾ ਖ਼ਿਤਾਬ ਮਿਲਿਆਮੌਤ ਦੇ ਚਰਿੱਤਰ ਨੂੰ ਅਸਲ ਦਿਖਾਉਣ ਲਈ ਦਿਲੀਪ ਕੁਮਾਰ ਆਪਣੀ ਜੀਅ-ਜਾਨ ਲਗਾ ਦਿੰਦੇ ਸਨਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ, “ਇੱਕ ਵੇਲਾ ਅਜਿਹਾ ਵੀ ਆਇਆ ਕਿ ਮੌਤ ਵਾਲੇ ਸੀਨ ਕਰਦਿਆਂ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਇਸ ਨੂੰ ਦੂਰ ਕਰਨ ਲਈ ਡਾਕਟਰਾਂ ਤੋਂ ਮੈਂਨੂੰ ਇਲਾਜ ਕਰਵਾਉਣਾ ਪਿਆ” ਇਸ ਮੌਕੇ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਮੈਂ ਟ੍ਰੈਜਿਕ ਫਿਲਮਾਂ ਛੱਡ ਕੇ ਕਾਮੇਡੀ ਵਿੱਚ ਆਪਣਾ ਹੱਥ ਅਜ਼ਮਾਵਾਂਇਹੋ ਵਜ੍ਹਾ ਹੈ ਕਿ ਲੰਡਨ ਵਿੱਚ ਇਲਾਜ ਕਰਵਾ ਕੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਕੋਹੇਨੂਰ, ਆਜ਼ਾਦ ਅਤੇ ਰਾਮ ਅਤੇ ਸ਼ਿਆਮ ਵਰਗੀਆਂ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਕਾਮੇਡੀ ਬਹੁਤ ਜ਼ਿਆਦਾ ਸੀ ਤੇ ਦਰਸ਼ਕਾਂ ਨੇ ਉਨ੍ਹਾਂ ਦੀਆਂ ਇਨ੍ਹਾਂ ਫਿਲਮਾਂ ਨੂੰ ਵੀ ਬੇਹੱਦ ਪਸੰਦ ਕੀਤਾ ਸੀ

ਦਿਲੀਪ ਕੁਮਾਰ ਆਪਣੀ ਸਵੈ-ਜੀਵਨੀ ‘ਦਿ ਸਬਸਟੈਂਸ ਐਂਡ ਦਿ ਸ਼ੈਡੋਅ’ ਵਿੱਚ ਲਿਖਦੇ ਹਨ ਕਿ ਉਹ ਇੱਕ ਕਲਾਕਾਰ ਅਤੇ ਇੱਕ ਔਰਤ ਦੇ ਰੂਪ ਵਿੱਚ ਮਧੂਬਾਲਾ ਵੱਲ ਆਕਰਸ਼ਤ ਸਨਉਹ ਆਖਦੇ ਹਨ ਕਿ ਮਧੂਬਾਲਾ ਬਹੁਤ ਹੀ ਖੁਸ਼ ਮਿਜਾਜ਼, ਫੁਰਤੀਲੀ ਔਰਤ ਸੀ

“ਮਧੂਬਾਲਾ ਨੂੰ ਮੇਰੇ ਵਰਗੇ ਸ਼ਰਮੀਲੇ ਅਤੇ ਘੱਟ ਬੋਲਣ ਵਾਲੇ ਵਿਅਕਤੀ ਨਾਲ ਵੀ ਗੱਲਬਾਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ ਸੀ” ਪਰ ਦਿਲੀਪ ਕੁਮਾਰ ਤੇ ਮਧੂਬਾਲਾ ਦੀ ਪ੍ਰੇਮ ਕਹਾਣੀ ਮਧੂਬਾਲਾ ਦੇ ਪਿਤਾ ਕਰਕੇ ਆਪਣੇ ਅੰਜਾਮ ਤਕ ਨਾ ਪਹੁੰਚ ਸਕੀ ਸੀ ਇਸ ਸੰਦਰਭ ਵਿੱਚ ਮਧੂਬਾਲਾ ਦੀ ਛੋਟੀ ਭੈਣ ਮਧੁਰ ਭੂਸ਼ਣ ਦਾ ਕਹਿਣਾ ਸੀ, “ਅੱਬਾ ਨੂੰ ਲੱਗਦਾ ਸੀ ਕਿ ਦਿਲੀਪ ਉਮਰ ਵਿੱਚ ਮਧੂਬਾਲਾ ਨਾਲੋਂ ਵੱਡੇ ਹਨਹਾਲਾਂਕਿ ਉਹ ਦੋਵੇਂ ‘ਮੇਡ ਫਾਰ ਈਚ ਅਦਰ’ ਸਨਉਹ ਬਹੁਤ ਹੀ ਖੂਬਸੂਰਤ ਜੋੜੀ ਸੀਪਰ ਅੱਬਾ ਕਹਿੰਦੇ ਸਨ ਕਿ ਇਸ ਨੂੰ ਰਹਿਣ ਦਿਓਇਹ ਸਹੀ ਰਸਤਾ ਨਹੀਂ ਹੈ ਪਰ ਉਹ ਉਨ੍ਹਾਂ ਦੀ ਬਿਲਕੁਲ ਨਹੀਂ ਸੁਣਦੀ ਸੀ ਅਤੇ ਕਿਹਾ ਕਰਦੀ ਸੀ ਕਿ ਉਹ ਦਿਲੀਪ ਨੂੰ ਪਿਆਰ ਕਰਦੀ ਹੈ ... ਪਰ ਜਦੋਂ ਨਇਆ ਦੌਰ ਫਿਲਮ ਨੂੰ ਲੈ ਕੇ ਬੀ ਆਰ ਚੋਪੜਾ ਨਾਲ ਕੋਰਟ ਕੇਸ ਹੋਇਆ ਤਾਂ ਮੇਰੇ ਵਾਲਿਦ ਅਤੇ ਦਿਲੀਪ ਸਾਹਿਬ ਵਿਚਾਲੇ ਵੀ ਮਤਭੇਦ ਹੋ ਗਏ ਸਨਭਾਵੇਂ ਕਿ ਬਾਅਦ ਵਿੱਚ ਅਦਾਲਤ ਵਿੱਚ ਉਨ੍ਹਾਂ ਦਰਮਿਆਨ ਸਮਝੌਤਾ ਵੀ ਹੋ ਗਿਆ ਸੀ ... ਦਿਲੀਪ ਕੁਮਾਰ ਨੇ ਕਿਹਾ ਕਿ ਚਲੋ ਅਸੀਂ ਵਿਆਹ ਕਰ ਲੈਂਦੇ ਹਾਂ, ਪਰ ਮਧੂਬਾਲਾ ਨੇ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਵਾਲਿਦ ਤੋਂ ਮੁਆਫ਼ੀ ਮੰਗੋ, ਫਿਰ ਮੈਂ ਤੁਹਾਡੇ ਨਾਲ ਵਿਆਹ ਕਰਾਂਗੀਪਰ ਦਿਲੀਪ ਕੁਮਾਰ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ

ਸਾਇਰਾ ਬਾਨੋ ਨਾਲ ਵਿਆਹ ਤੋਂ ਬਾਅਦ ਜਦੋਂ ਮਧੂਬਾਲਾ ਬਹੁਤ ਬਿਮਾਰ ਹੋ ਗਈ ਸੀ ਤਾਂ ਉਨ੍ਹਾਂ ਨੇ ਦਿਲੀਪ ਕੁਮਾਰ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ ਕਹਿੰਦੇ ਹਨ ਕਿ ਜਦੋਂ ਦਿਲੀਪ ਕੁਮਾਰ ਉਸ ਨੂੰ ਮਿਲਣ ਗਏ ਤਾਂ ਉਸ ਸਮੇਂ ਤਕ ਉਹ ਬਹੁਤ ਹੀ ਕਮਜ਼ੋਰ ਹੋ ਚੁੱਕੀ ਸੀਦਿਲੀਪ ਕੁਮਾਰ ਮਧੂਬਾਲਾ ਦੀ ਇਹ ਸਥਿਤੀ ਵੇਖ ਕੇ ਬਹੁਤ ਉਦਾਸ ਹੋਏਹਮੇਸ਼ਾ ਹੱਸਣ ਵਾਲੀ ਮਧੂਬਾਲਾ ਦੇ ਬੁੱਲ੍ਹਾਂ ’ਤੇ ਉਸ ਦਿਨ ਸਿਰਫ਼ ਇੱਕ ਛੋਟੀ ਜਿਹੀ ਮੁਸਕਾਨ ਹੀ ਸੀਮਧੂਬਾਲਾ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਵੇਖਦਿਆਂ ਕਿਹਾ, “ਸਾਡੇ ਸ਼ਹਿਜ਼ਾਦੇ ਨੂੰ ਉਸ ਦੀ ਰਾਜਕੁਮਾਰੀ ਮਿਲ ਹੀ ਗਈਮੈਂ ਬਹੁਤ ਖੁਸ਼ ਹਾਂ

ਦਿਲੀਪ ਕੁਮਾਰ ਦੀ ਜੀਵਨੀ ਲਿਖਣ ਵਾਲੇ ਮੇਘਨਾਥ ਦੇਸਾਈ ਲਿਖਦੇ ਹਨ, “ਅਸੀਂ ਲੋਕ ਉਨ੍ਹਾਂ ਦੇ ਵਾਲਾਂ, ਕੱਪੜਿਆਂ, ਡਾਇਲੌਗ ਅਤੇ ਮੈਨੇਰਿਜ਼ਮ ਦੀ ਨਕਲ ਕਰਦੇ ਸੀ ਅਤੇ ਉਨ੍ਹਾਂ ਦੇ ਚਰਿੱਤਰ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਪਰਦੇ ’ਤੇ ਬਿਠਾਇਆ

ਚਿੱਟੇ ਰੰਗ ਨਾਲ ਦਿਲੀਪ ਕੁਮਾਰ ਨੂੰ ਬੇਹੱਦ ਪਿਆਰ ਸੀਉਰਦੂ ਸ਼ਾਇਰੀ ਅਤੇ ਸਾਹਿਤ ਵਿੱਚ ਉਨ੍ਹਾਂ ਨੂੰ ਖ਼ਾਸ ਦਿਲਚਸਪੀ ਸੀਆਪ ਮੁਸ਼ਾਇਰਿਆਂ ਵਿੱਚ ਵੀ ਸ਼ਾਮਲ ਹੁੰਦੇ ਸਨ ਤੇ ਕਈ ਵਾਰ ਆਪ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਵਾਉਂਦੇ ਸਨਦਿਲੀਪ ਕੁਮਾਰ ਇੱਕ ਚੰਗੇ ਪੜ੍ਹੇ-ਲਿਖੇ ਸ਼ਖ਼ਸ ਸਨਉਰਦੂ, ਹਿੰਦੀ, ਅੰਗਰੇਜ਼ੀ, ਪਸ਼ਤੋ ਅਤੇ ਪੰਜਾਬੀ ਭਾਸ਼ਾਵਾਂ ’ਤੇ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਕਮਾਂਡ ਹਾਸਲ ਸੀ ਸੀ ਇਸਦੇ ਇਲਾਵਾ ਉਹ ਮਰਾਠੀ, ਭੋਜਪੁਰੀ ਅਤੇ ਫ਼ਾਰਸੀ ਵੀ ਚੰਗੀ ਤਰ੍ਹਾਂ ਬੋਲ ਅਤੇ ਸਮਝ ਲੈਂਦੇ ਸਨ

1980 ਵਿੱਚ ਉਸ ਨੂੰ ਸਨਮਾਨਿਤ ਕਰਨ ਲਈ ਮੁੰਬਈ ਦਾ ਸ਼ੇਰੀਫ ਐਲਾਨਿਆ ਗਿਆ1994 ਵਿੱਚ ਉਸ ਨੂੰ ਦਾਦਾ ਸਾਹਿਬ ਫਾਲਕੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ1998 ਵਿੱਚ ਉਸ ਨੂੰ ਪਾਕਿਸਤਾਨ ਦਾ ਸਰਵ ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਦਿੱਤਾ ਗਿਆ

ਆਪ ਦੀ ਪਹਿਲੀ ਫਿਲਮ ‘ਜਵਾਰਭਾਟਾ’ ਸੀ, ਜੋ 1944 ਵਿੱਚ ਆਈ1949 ਵਿੱਚ ਬਣੀ ਫਿਲਮ ‘ਅੰਦਾਜ਼’ ਦੀ ਸਫਲਤਾ ਨੇ ਉਸ ਨੂੰ ਪ੍ਰਸਿੱਧੀ ਦਿਵਾਈਇਸ ਫਿਲਮ ਵਿੱਚ ਉਨ੍ਹਾਂ ਨੇ ਰਾਜ ਕਪੂਰ ਦੇ ਨਾਲ ਕੰਮ ਕੀਤਾਦਿਦਾਰ (1951) ਅਤੇ ਦੇਵਦਾਸ (1955) ਵਰਗੀਆਂ ਫਿਲਮਾਂ ਦੇ ਸੰਦਰਭ ਵਿੱਚ ਉਨ੍ਹਾਂ ਨੂੰ ਟਰੈਜਿਡੀ ਕਿੰਗ ਕਿਹਾ ਜਾਣ ਲੱਗਾਮੁਗਲ-ਏ-ਆਜ਼ਮ (1960) ਵਿੱਚ ਉਸਨੇ ਮੁਗਲ ਰਾਜਕੁਮਾਰ ਜਹਾਂਗੀਰ ਦੀ ਭੂਮਿਕਾ ਨਿਭਾਈਇਹ ਫਿਲਮ ਪਹਿਲਾਂ ਚਿੱਟੀ ਅਤੇ ਕਾਲੀ ਸੀ ਇਸ ਤੋਂ ਬਾਅਦ 2004 ਵਿੱਚ ਰੰਗੀਨ ਬਣਾਈ ਗਈਉਨ੍ਹਾਂ ਨੇ 1961 ਵਿੱਚ ਗੰਗਾ-ਜਮਨਾ ਫਿਲਮ ਦਾ ਨਿਰਮਾਣ ਵੀ ਕੀਤਾ, ਜਿਸ ਵਿੱਚ ਉਸਦੇ ਨਾਲ ਉਸਦੇ ਛੋਟੇ ਭਰਾ ਨਾਸੀਰ ਖਾਨ ਨੇ ਕੰਮ ਕੀਤਾ

1970, 1980 ਅਤੇ 1990 ਦੇ ਦਸ਼ਕ ਵਿੱਚ ਉਸਨੇ ਘੱਟ ਫਿਲਮਾਂ ਵਿੱਚ ਕੰਮ ਕੀਤਾਇਸ ਸਮੇਂ ਦੀ ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਸਨ ਵਿਧਾਤਾ (1982), ਦੁਨੀਆ (1984), ਕਰਮਾਂ (1986), ਇੱਜ਼ਤਦਾਰ (1990) ਅਤੇ ਸੌਦਾਗਰ (1991)1998 ਵਿੱਚ ਬਣੀ ਫਿਲਮ ਕਿਲਾ ਉਸਦੀ ਆਖਰੀ ਫਿਲਮ ਸੀ

ਦਿਲੀਪ ਕੁਮਾਰ ਨੇ ਆਪਣੇ ਛੇ ਦਹਾਕਿਆਂ ਦੇ ਫਿਲਮੀ ਕੈਰੀਅਰ ਵਿੱ ਸਿਰਫ਼ 63 ਫਿਲਮਾਂ ਹੀ ਕੀਤੀਆਂ ਸਨ, ਪਰ ਇਸਦੇ ਨਾਲ ਹੀ ਉਨ੍ਹਾਂ ਜੋ ਹਿੰਦੀ ਸਿਨੇਮਾ ਵਿੱਚ ਅਦਾਕਾਰੀ ਦੀ ਕਲਾ ਨੂੰ ਇੱਕ ਨਵੀਂ ਪਰਿਭਾਸ਼ਾ ਅਤੇ ਉਚਾਣ ਦਿੱਤੀ, ਉਸ ਦੀ ਚੜ੍ਹਦੇ ਤੋਂ ਲਹਿੰਦੇ ਤਕ ਉਦਾਹਰਣ ਨਹੀਂ ਮਿਲਦੀਦਲੀਪ ਕੁਮਾਰ ਨੇ ਆਪਣੇ ਫਿਲਮੀ ਕੈਰੀਅਰ ਦੌਰਾਨ ਅਨੇਕਾਂ ਇਨਾਮ ਅਤੇ ਮਾਨ ਸਨਮਾਨ ਹਾਸਲ ਕੀਤੇਇਨ੍ਹਾਂ ਵਿੱਚੋਂ 1983-ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਸ਼ਕਤੀ, 1968-ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਰਾਮ ਔਰ ਸ਼ਿਆਮ, 1965 - ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ- ਲੀਡਰ, 1961-ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ- ਕੋਹਿਨੂਰ, 1958-ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ- ਨਯਾ ਦੌਰ, 1957-ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ- ਦੇਵਦਾਸ, 1956-ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ- ਆਜ਼ਾਦ, 1954-ਫਿਲਮਫੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ- ਦਾਗ਼। ਇਸ ਤੋਂ ਇਲਾਵਾ ਦਿਲੀਪ ਕੁਮਾਰ ਨੂੰ 1991 ਵਿੱਚ ਪਦਮ ਭੂਸ਼ਣ ਅਤੇ 2010 ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਮਨਮਾਨਿਤ ਕੀਤਾ ਗਿਆਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿੱਚ ਉਨ੍ਹਾਂ ਦੇ ਪਾਲੀ ਹਿੱਲ ਵਿਖੇ ਘਰ ਜਾ ਕੇ ਇਹ ਪੁਰਸਕਾਰ ਦਿੱਤਾ ਸੀਦਿਲੀਪ ਕੁਮਾਰ ਨੂੰ 1995 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਦਿੱਤਾ ਗਿਆਜਦੋਂ ਕਿ ਸਾਲ 1997 ਵਿੱਚ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਿਸ਼ਾਨ ਏ ਇਮਤਿਆਜ਼ ਨਾਲ ਸਨਮਾਨਿਤ ਕੀਤਾ

ਇੱਥੇ ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਨੇ ਇਸ ਉਕਤ ਸਨਮਾਨ ਨੂੰ ਸਵੀਕਾਰ ਕਰਨ ਲਈ ਬਕਾਇਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਇਜਾਜ਼ਤ ਹਾਸਲ ਕੀਤੀ ਸੀ

1981 ਵਿੱਚ ਜਦੋਂ ਉਹ ਮਨੋਜ ਕੁਮਾਰ ਦੀ ਫਿਲਮ ‘ਕ੍ਰਾਂਤੀ’ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਸ਼ਰਦ ਪਵਾਰ ਅਤੇ ਰਜਨੀ ਪਟੇਲ ਨੇ ਉਨ੍ਹਾਂ ਨੂੰ ਬੰਬਈ ਦਾ ਸ਼ੈਰਿਫ਼ ਬਣਨ ਲਈ ਮਨਾ ਲਿਆ ਸੀ ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਦਿਲੀਪ ਕੁਮਾਰ ਦੀ ਸ਼ਰਦ ਪਵਾਰ ਨਾਲ ਉੰਨੀ ਹੀ ਡੂੰਘੀ ਦੋਸਤੀ ਸੀ ਜਿੰਨੀ ਉਨ੍ਹਾਂ ਦੇ ਸਿਆਸੀ ਵਿਰੋਧੀ ਬਾਲ ਠਾਕਰੇ ਨਾਲ ਸੀ

ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਬਾਦਸ਼ਾਹ ਜ਼ਹੀਰਸ਼ਾਹ ਅਤੇ ਈਰਾਨ ਦੇ ਸ਼ਾਹ ਰਜ਼ਾ ਸ਼ਾਹ ਪਹਿਲਵੀ ਵੀ ਦਿਲੀਪ ਕੁਮਾਰ ਦੇ ਕਰੀਬੀ ਮਿੱਤਰ ਸਨਸਦੀ ਦੇ ਮਹਾਨ ਵਜੋਂ ਪ੍ਰਸਿੱਧ ਅਮਿਤਾਭ ਬੱਚਨ ਮੰਨਦੇ ਹਨ ਕਿ ਜਦੋਂ ਉਹ ਇਲਾਹਾਬਾਦ ਵਿੱਚ ਪੜ੍ਹਦੇ ਸਨ, ਤਾਂ ਉਨ੍ਹਾਂ ਨੇ ਦਿਲੀਪ ਕੁਮਾਰ ਦੀ ਇੱਕ ਫਿਲਮ ਸਿਰਫ ਇਸ ਲਈ ਵਾਰ-ਵਾਰ ਵੇਖੀ ਸੀ, ਕਿਉਂਕਿ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਆਖਿਰ ਇੱਕ ਪਠਾਣ, ਜਿਸਦਾ ਉੱਤਰ ਪ੍ਰਦੇਸ਼ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਸੀ, ਉਹ ਕਿਸ ਤਰ੍ਹਾਂ ਉੱਥੋਂ ਦੀ ਬੋਲੀ ਇੰਨੇ ਸਹਿਜ ਅਤੇ ਸਹੀ ਢੰਗ ਨਾਲ ਬੋਲ ਸਕਦਾ ਹੈਜਦੋਂ ਕਿ ਕਾਫ਼ੀ ਅਰਸੇ ਬਾਅਦ ਦੋਵਾਂ ਨੇ ਰਮੇਸ਼ ਸਿੱਪੀ ਦੇ ਨਿਰਦੇਸ਼ਨ ਵਿੱਚ ਸ਼ਕਤੀ ਫਿਲਮ ਵਿੱਚ ਕੰਮ ਕੀਤਾਇਹ ਉਹੋ ਫਿਲਮ ਸੀ ਜਿਸ ਨੂੰ ਵੇਖਣ ਉਪਰੰਤ ਉਨ੍ਹਾਂ ਦੇ ਬਚਪਨ ਦੇ ਦੋਸਤ, ਤੇ ਉਨ੍ਹਾਂ ਸਮਕਾਲੀ ਅਦਾਕਾਰ ਰਾਜ ਕਪੂਰ ਨੇ ਉਨ੍ਹਾਂ ਨੂੰ ਬੰਗਲੌਰ ਤੋਂ ਫੋਨ ਕਰਕੇ ਆਖਿਆ ਸੀ, “ਅੱਜ ਫ਼ੈਸਲਾ ਹੋ ਗਿਆ ਹੈ, ਤੁਸੀਂ ਹੁਣ ਤਕ ਦੇ ਸਭ ਤੋਂ ਮਹਾਨ ਕਲਾਕਾਰ ਹੋ!”

ਦਿਲੀਪ ਕੁਮਾਰ ਦੀ ਮਹਾਨਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਭਾਰਤ ਪਾਕਿਸਤਾਨ ਵਿਚਕਾਰ ਕਾਰਗਿਲ ਜੰਗ ਹੋ ਰਿਹਾ ਸੀ ਤਾਂ ਆਪ ਨੇ ਨਵਾਜ਼ ਸ਼ਰੀਫ ਨੂੰ ਫੌਰਨ ਠੋਸ ਕਦਮ ਚੁੱਕਣ ਲਈ ਕਿਹਾ ਸੀਦਰਅਸਲ ਇਹ ਉਸ ਸਮੇਂ ਦੀ ਹੈ ਜਦੋਂ 1999 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਏਡੀਸੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਫੋਨ ਹੈਉਹ ਤੁਹਾਡੇ ਨਾਲ ਹੁਣੇ ਗੱਲ ਕਰਨਾ ਚਾਹੁੰਦੇ ਹਨਇਸ ਉਪਰੰਤ ਨਵਾਜ਼ ਸ਼ਰੀਫ ਫੌਰਨ ਫੋਨ ’ਤੇ ਆਏ ਤਾਂ ਵਾਜਪਾਈ ਨੇ ਉਨ੍ਹਾਂ ਨੂੰ ਕਿਹਾ, “ਇੱਕ ਪਾਸੇ ਤੁਸੀਂ ਲਾਹੌਰ ਵਿੱਚ ਸਾਡਾ ਨਿੱਘਾ ਸਵਾਗਤ ਕਰ ਰਹੇ ਸੀ, ਪਰ ਦੂਜੇ ਪਾਸੇ ਤੁਹਾਡੀ ਫੌਜ ਕਾਰਗਿਲ ਵਿੱਚ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਰਹੀ ਸੀ” ਇਸਦੇ ਜਵਾਬ ਵਿੱਚ ਨਵਾਜ਼ ਸ਼ਰੀਫ ਨੇ ਕਿਹਾ ਕਿ ਤੁਸੀਂ ਜੋ ਕੁਝ ਵੀ ਕਹਿ ਰਹੇ ਹੋ, ਉਸ ਬਾਰੇ ਮੈਂਨੂੰ ਕੋਈ ਇਲਮ ਨਹੀਂ ਹੈਤੁਸੀਂ ਮੈਂਨੂੰ ਕੁਝ ਸਮਾਂ ਦਿਓ, ਮੈਂ ਆਪਣੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ਰੱਫ ਨਾਲ ਇਸ ਸਬੰਧੀ ਗੱਲ ਕਰਕੇ ਤੁਹਾਨੂੰ ਤੁਰੰਤ ਫੋਨ ਕਰਦਾ ਹਾਂ

ਇਸ ਸੰਦਰਭ ਵਿੱਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਆਪਣੀ ਸਵੈ-ਜੀਵਨੀ ‘ਨੀਦਰ ਏ ਹੋਕ ਨੋਰ ਏ ਡਵ’ ਵਿੱਚ ਲਿਖਦੇ ਹਨ, “ਟੈਲੀਫੋਨ ’ਤੇ ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਾਗੇ ਬੈਠੇ ਇੱਕ ਵਿਅਕਤੀ ਨਾਲ ਗੱਲ ਕਰੋ ਜੋ ਕਿ ਸਾਡੀ ਪੂਰੀ ਗੱਲਬਾਤ ਸੁਣ ਰਿਹਾ ਹੈ” ਇਸਦੇ ਨਾਲ ਹੀ ਨਵਾਜ਼ ਸ਼ਰੀਫ ਨੇ ਉਸ ਸਮੇਂ ਫੋਨ ’ਤੇ ਜੋ ਆਵਾਜ਼ ਸੁਣੀ, ਉਸ ਨੂੰ ਨਾ ਸਿਰਫ ਉਹੀ ਨਹੀਂ ਬਲਕਿ ਪੂਰਾ ਭਾਰਤੀ ਉਪ ਮਹਾਂਦੀਪ ਪਛਾਣਦਾ ਸੀਇਹ ਆਵਾਜ਼ ਭਾਰਤੀ ਅਤੇ ਪਾਕਿਸਤਾਨੀ ਫਿਲਮ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਦਿਲੀਪ ਕੁਮਾਰ ਦੀ ਸੀਦਿਲੀਪ ਕੁਮਾਰ ਨੇ ਕਿਹਾ, “ਮੀਆਂ ਸਾਹਬ ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀਤੁਸੀਂ ਸ਼ਾਇਦ ਇਸ ਗੱਲ ਤੋਂ ਵਾਕਫ਼ ਨਹੀਂ ਹੋ ਕੇ ਜਦੋਂ ਵੀ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਹੁੰਦਾ ਹੈ, ਭਾਰਤੀ ਮੁਸਲਮਾਨਾਂ ਦੀ ਸਥਿਤੀ ਬਹੁਤ ਖਰਾਬ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿੱਚ ਵੀ ਮੁਸ਼ਕਲ ਹੋ ਜਾਂਦੀ ਹੈਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਜਲਦੀ ਹੀ ਕੁਝ ਕਰੋ

ਅੰਤ ਵਿੱਚ ਇਸ ਮਹਾਨ ਅਦਾਕਾਰ ਦੇ ਸੰਦਰਭ ਵਿੱਚ ਇਹੋ ਕਹਾਂਗਾ ਕਿ ਦਿਲੀਪ ਕੁਮਾਰ ਦੀ ਮੌਤ ਹੋ ਜਾਣ ਕਾਰਨ ਜੋ ਫਿਲਮੀ ਦੁਨੀਆ ਵਿੱਚ ਖਲਾਅ ਪੈਦਾ ਹੋਇਆ ਹੈ ਉਸ ਭਰਪਾਈ ਹੋ ਪਾਉਣਾ ਨਾ ਮੁਮਕਿਨ ਹੀ ਹੈ ਸ਼ਾਇਦ ਪ੍ਰਸਿੱਧ ਸ਼ਾਇਰ ਇਕਬਾਲ ਨੇ ਕਿਸੇ ਅਜਿਹੀ ਸ਼ਖਸੀਅਤ ਲਈ ਹੀ ਕਿਹਾ ਹੋਵੇਗਾ ਕਿ:

ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2888)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author