MohdAbbasDhaliwal7ਦਰਅਸਲ ਅੱਬਾ ਬਹੁਤ ਜ਼ਿੱਦੀ ਸਨ ਤੇ ਵਹਿਮੀ ਵੀ। ਉਨ੍ਹਾਂ ਨੂੰ ਜੇਕਰ ਵਕੀਲ ’ਤੇ ਥੋੜ੍ਹਾ ਜਿਹਾ ਵੀ ...
(3 ਜੁਲਾਈ 2021)

 

ਬਚਪਨ ਵਿੱਚ ਜਦੋਂ ਕਦੀ ਮੈਂਨੂੰ ਸਾਹ ਲੈਣ ਵਿੱਚ ਔਖਿਆਈ ਹੋ ਜਾਣੀ (ਵੱਖੀਆਂ ਹੋ ਜਾਣੀਆਂ - ਅਰਥਾਤ ਛਾਤੀ ਵਿੱਚ ਬਲਗਮ ਜੰਮ ਜਾਣੀ) ਤਾਂ ਮੇਰੀ ਬੀਬੀ (ਮਾਤਾ) ਨੇ ਡਾਕਟਰ ਛੱਜੂ ਜਾਂ ਫਿਰ ਸ਼ੀਸ਼ ਮਹਿਲ ਦੇ ਨੇੜੇ ਦਿਯਾਕਿਸ਼ਨ ਦੇ ਹਸਪਤਾਲ ਵਿੱਚੋਂ ਦਵਾਈ ਲਿਆ ਕੇ ਦੇਣੀ ਤੇ ਮੇਰੀ ਆਪਾ ਨੇ ਮਸੀਤ ਵਾਲੇ ਮੌਲਵੀ ਕੋਲੋਂ ਹਥੌਲਾ ਕਰਵਾ ਕੇ ਲਿਆਉਣਾਮੁਸਲਿਮ ਪਰਿਵਾਰਾਂ ਵਿੱਚ ਵੱਡੀਆਂ ਭੈਣਾਂ ਨੂੰ ਆਪਾ ਆਖਦੇ ਨੇਮੇਰੀ ਆਪਾ ਸਾਡੇ ਸਾਰੇ ਭੈਣ ਭਰਾਵਾਂ ਵਿੱਚੋਂ ਵੱਡੇ ਸਨਆਪਾ ਦਾ ਸਾਡੇ ਸਾਰੇ ਭੈਣ ਭਰਾਵਾਂ ’ਤੇ ਥਾਣੇਦਾਰ ਜਿੰਨਾ ਰੋਅਬ ਹੁੰਦਾ ਤੇ ਅੱਜ ਵੀ ਹੈਇਹੋ ਵਜ੍ਹਾ ਹੈ ਕਿ ਅਸੀਂ ਸਾਰੇ ਭੈਣ ਭਰਾ ਬਚਪਨ ਵਿੱਚ ਆਪਾ ਦੇ ਡਰੋਂ ਗਲਤੀ ਨਾਲ ਵੀ ਗਲਤੀ ਨਹੀਂ ਸਾਂ ਕਰਦੇ ਮੈਂਨੂੰ ਆਪਾ ਕਦੇ ਵੀ ਕੁਝ ਨਹੀਂ ਸਨ ਆਖਦੇ, ਸ਼ਾਇਦ ਇਸ ਲਈ ਕਿ ਮੈਂ ਪਰਿਵਾਰ ਵਿੱਚ ਸਭ ਤੋਂ ਛੋਟਾ ਸਾਂ। ਮੈਂਨੂੰ ਆਪਾ ਤੇ ਮੈਂ ਆਪਾ ਨੂੰ ਬਹੁਤ ਪਿਆਰੇ ਸਾਂ

ਆਪਾ ਜਿੰਨਾ ਸਫਾਈ ਪਸੰਦ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਿਸੇ ਹੋਰ ਨੂੰ ਨਹੀਂ ਵੇਖਿਆਸਾਡੀਆਂ ਬੈਠਕਾਂ ਵਿਚਕਾਰਲੇ ਵਰਾਂਡੇ ਵਾਲੇ ਫਰਸ਼ ਨੂੰ ਆਪਾ ਪਾਣੀ ਵਹਾ-ਵਹਾ ਇੰਨਾ ਧੋਂਦੇ ਕਿ ਫਰਸ਼ ਦੀਆਂ ਇੱਟਾਂ ਦਾ ਰੰਗ ਸੁਰਖ ਹੋ ਜਾਂਦਾਉਨ੍ਹੀਂ ਦਿਨੀਂ ਸਮਰਸੀਬਲ ਪੰਪ ਜਾਂ ਸਰਕਾਰੀ ਪਾਣੀ ਵਾਲੀਆਂ ਟੂਟੀਆਂ ਨਹੀਂ ਸਨ ਹੁੰਦੀਆਂ। ਆਮ ਘਰਾਂ ਵਿੱਚ ਪਾਣੀ ਹੈਂਡ ਪੰਪ ਵਾਲੇ ਨਲਕੇ ਰਾਹੀਂ ਕੱਢਿਆ ਜਾਂਦਾ ਸੀ।

ਆਪਾ ਇੱਕ ਸ਼ਾਨਦਾਰ ਦਰਜਨ ਸੀ ਤੇ ਅਕਸਰ ਬਾਜ਼ਾਰ ਦੇ ਟੇਲਰ ਔਰਤਾਂ ਦੇ ਸੂਟ ਸਿਲਾਈ ਲਈ ਉਨ੍ਹਾਂ ਪਾਸ ਭੇਜਦੇ ਇਸਦੇ ਨਾਲ ਹੀ ਆਪਾ ਇੱਕ ਵਧੀਆ ਕੁੱਕ ਵੀ ਸੀ। ਉਹ ਹਰ ਪਕਵਾਨ ਉਹ ਬਹੁਤ ਰੀਝ ਨਾਲ ਬਣਾਉਂਦੀਦਰੀਆਂ ਉਹ ਬੜੇ ਕਮਾਲ ਦੇ ਡਿਜ਼ਾਇਨਾਂ ਵਾਲੀਆਂ ਬਣਾਉਂਦੀਦਰਅਸਲ ਘਰ ਦੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਸਿਖਾਉਣ ਦੇ ਲਾਲਚ ਵੱਸ ਹੀ ਬੀਬੀ ਨੇ ਉਸ ਨੂੰ ਸਕੂਲੋਂ ਹਟਾ ਲਿਆ ਸੀ, ਜਦੋਂ ਉਹ ਪੰਜਵੀਂ ਜਮਾਤ ਵਿੱਚ ਸੀਪੜ੍ਹਾਈ ਵਿੱਚ ਆਪਾ ਬਹੁਤ ਹੁਸ਼ਿਆਰ ਸੀ। ਕਹਿੰਦੇ, ਇੱਕ ਸਾਲ ਵਿੱਚ ਦੋ ਜਮਾਤਾਂ ਪਾਸ ਕੀਤੀਆਂ ਸਨ ਉਸਨੇਆਪਾ ਦੀ ਮੈਡਮ (ਜਿਸ ਦੀ ਪਿੱਛੇ ਜਿਹੇ ਹੀ ਜੀਵਨ-ਯਾਤਰਾ ਪੂਰੀ ਹੋਈ ਹੈ) ਵੀ ਉਸ ਦੇ ਲਾਇਕ ਹੋਣ ਦੀ ਗਵਾਹੀ ਭਰਦੀ ਨਹੀਂ ਸੀ ਥੱਕਦੀਮੈਡਮ, ਜਿਸ ਨੂੰ ਅਸੀਂ ਸਾਰੇ ਹੀ ਲਿਲੀ ਆਂਟੀ ਆਖਦੇ ਸਾਂ, ਸਾਡੇ ਘਰ ਦੇ ਪਿੱਛੇ ਹੀ ਵਿਆਹ ਹੋਣ ਉਪਰੰਤ ਆ ਕੇ ਵਸ ਗਏ ਸਨ। ਉਹ ਆਪਾ ਦੀ ਕਾਬਲੀਅਤ ਅਤੇ ਲਿਆਕਤ ਦੀਆਂ ਅਕਸਰ ਤਾਰੀਫਾਂ ਕਰਦੀਆਪਾ ਨੂੰ ਬੀਬੀ (ਮਾਤਾ ਜੋ ਹੁਣ ਨਹੀਂ ਰਹੇ) ਤੋਂ ਇਹੋ ਸ਼ਿਕਵਾ ਰਿਹਾ, ਜੋ ਅੱਜ ਵੀ ਹੈ, ਕਿ ਉਸ ਨੂੰ ਪੜ੍ਹਨ ਤੋਂ ਹਟਾ ਕੇ ਮਾਂ ਨੇ ਉਸ ਸਮੇਂ ਇੱਕ ਵੱਡਾ ਧ੍ਰੋਹ ਕਮਾਇਆ ਸੀਮਾਂ ਦੀਆਂ ਕੁਝ ਆਪਣੀਆਂ ਮਜਬੂਰੀਆਂ ਸਨ ਵੈਸੇ ਵੀ ਉਨ੍ਹਾਂ ਦਿਨਾਂ ਵਿੱਚ ਲੜਕੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ, ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਵਿੱਚ ਤਾਂ ਨਹੀਂ ਦੇ ਬਰਾਬਰ ਸੀ

ਮੈਂ ਆਪਣੇ ਦਾਦੇ ਨੂੰ ਨਹੀਂ ਵੇਖਿਆ। ਮੇਰੀ ਪੈਦਾਇਸ਼ ਉਨ੍ਹਾਂ ਦੀ ਮੌਤ ਤੋਂ ਕਈ ਸਾਲ ਬਾਅਦ ਹੋਈਪਰ ਅਕਸਰ ਦਾਦੇ ਦੇ ਮਿਲਣ ਜੁਲਣ ਵਾਲੇ ਤੇ ਨੇੜਲੇ ਰਿਸ਼ਤੇਦਾਰ ਆਖਦੇ ਕਿ ਦਾਦੇ ਦੇ ਜਿਉਂਦਿਆਂ ਘਰ ਵਿੱਚ ਦੌਲਤ ਦੀ ਖੂਬ ਰੇਲ-ਪੇਲ ਸੀ ਪਰ ਜਿਵੇਂ ਹੀ ਦਾਦਾ ਜੀ ਫੌਤ ਹੋਏ ਤਾਂ ਜਿਵੇਂ ਘਰ ਦੀਆਂ ਖੁਸ਼ੀਆਂ ਤੇ ਦੌਲਤ ਵੀ ਉਨ੍ਹਾਂ ਦੇ ਨਾਲ ਹੀ ਕਿਧਰੇ ਚਲੀ ਗਈਦਰਅਸਲ ਗਰੀਬੀ-ਅਮੀਰੀ ਵੀ ਧੁੱਪ ਛਾਂ ਵਾਂਗ ਹੁੰਦੀ ਹੈ, ਸਥਾਈ ਨਹੀਂ ਰਹਿੰਦੀਦਾਦੇ ਨੇ ਜਿੱਥੇ ਗਰੀਬੀ ਦਾ ਦੌਰ ਵੇਖਿਆ, ਉੱਥੇ ਹੀ ਉਨ੍ਹਾਂ ਆਰਥਿਕ ਪੱਖੋਂ ਖੁਸ਼ਹਾਲੀ ਵਾਲਾ ਜੀਵਨ ਵੀ ਬਿਤਾਇਆ

ਦਾਦਾ ਜੀ ਨੂੰ ਜਾਨਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਹ ਬਹੁਤ ਅਗਾਂਹ ਵਧੂ ਸੋਚ ਦੇ ਮਾਲਕ ਸਨਪਰ ਦੂਜੇ ਪਾਸੇ ਮੇਰੇ ਅੱਬਾ ਪੁਰਾਣੇ ਖਿਆਲਾਂ ਦੇ ਮਾਲਿਕ ਸਨ ਤੇ ਅੱਜ ਵੀ ਉਹ ਪੁਰਾਣੀਆਂ ਰਵਾਇਤਾਂ ’ਤੇ ਪਹਿਰਾ ਦੇ ਰਹੇ ਹਨ

ਕਹਿੰਦੇ ਨੇ ਦਾਦਾ ਜੀ ਨੇ ਆਪਣੇ ਸਮੇਂ ਦੌਰਾਨ ਕਹਿੰਦਾ ਕਹਾਉਂਦਾ ਘਰ ਬਣਵਾਇਆ ਸੀਘਰ ਦੇ ਅੱਗੇ ਵੱਡਾ ਵਿਹੜਾ ਤੇ ਵਿਚਕਾਰ ਦੋ ਵੱਡੀਆਂ ਬੈਠਕਾਂ ਦੇ ਦਰਮਿਆਨ ਕਰੀਬ ਗਿਆਰਾਂ ਫੁੱਟ ਚੌੜਾ ਤੇ ਕਰੀਬ ਬਾਰਾਂ ਫੁੱਟ ਉੱਚਾ ਦਰਵਾਜ਼ਾ ਸੀ, ਜਿਸ ਵਿੱਚੋਂ ਦੀ ਊਠ ਲੰਘ ਕੇ ਅੰਦਰਲੇ ਵਿਹੜੇ ਵਿੱਚ ਆਸਾਨੀ ਨਾਲ ਆ ਜਾਂਦੇ ਸਨ। ਸਾਡੇ ਵਡਾਰੂ ਊਠ ਰੱਖਿਆ ਕਰਦੇ ਸਨ ਇਸ ਲਈ ਸਾਡੇ ਪਰਿਵਾਰ ਨੂੰ ਅੱਜ ਵੀ ਊਠਾਂ ਆਲੇ ਆਖਦੇ ਹਨ। ਦਾਦੇ ਦੇ ਬਣਾਏ ਘਰ ਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਸਨਪੈਰ ਭਾਵੇਂ ਦਾਦੇ ਦੇ ਵਿੰਘੇ ਸਨ ਪਰ ਲੇਖ ਬਹੁਤ ਸਿੱਧੇ ਲਿਖੇ ਸਨ ਰੱਬ ਨੇ ਉਨ੍ਹਾਂ ਦੇਦਾਦਾ ਜੀ ਊਠਾਂ ਦੇ ਵੱਡੇ ਡਾਕਟਰ ਸਨ। ਲੋੜ ਪੈਣ ’ਤੇ ਊਠਾਂ ਦੀ ਛੋਟੀ ਮੋਟੀ ਸਰਜਰੀ ਵੀ ਕਰ ਲੈਂਦੇ ਸਨਆਪਣੇ ਬਿਮਾਰ ਊਠਾਂ ਦਾ ਇਲਾਜ ਕਰਵਾਉਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਸਨ ਉਨ੍ਹਾਂ ਪਾਸ, ਕਈ ਵਾਰ ਉਨ੍ਹਾਂ ਨੂੰ ਘਰੋਂ ਆਪਣੇ ਨਾਲ ਲੈ ਜਾਂਦੇਮੁੱਖ ਕਿੱਤੇ ਵਜੋਂ ਦਾਦਾ ਤੇ ਅੱਬਾ ਲਕੜੀ ਦੀ ਟਾਲ ਕਰਦੇ ਸਨ ਅਤੇ ਸ਼ਹਿਰ ਅਤੇ ਪਿੰਡਾਂ ਵਿੱਚ ਖੜ੍ਹੇ ਦਰਖਤ ਖਰੀਦਦੇ, ਫਿਰ ਉਸ ਦੀ ਕਟਾਈ ਕਰਕੇ ਆਰਾ ਮਸ਼ੀਨ ’ਤੇ ਬਾਲੇ ਤੇ ਫੱਟੇ ਚਿਰਾਉਂਣੇਕਈ ਵਾਰ ਦਰਖਤਾਂ ਦੀਆਂ ਵੱਡੀਆਂ ਗੇਲੀਆਂ ਬਰਨਾਲਾ ਵਿਖੇ ਆਰਾ ਮਸ਼ੀਨਾਂ ਵਾਲਿਆਂ ਨੂੰ ਵੇਚ ਆਉਂਦੇਇਸ ਤਰ੍ਹਾਂ ਦਾਦਾ ਜੀ ਦਾ ਇੱਕ ਵੱਡਾ ਕਾਰੋਬਾਰ ਸੀ

ਅੱਬੇ ਅਤੇ ਦਾਦੇ ਦੀ ਸੋਚ ਦਾ ਫਰਕ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਦਾਦੇ ਨੇ ਨਵਾਂ ਘਰ ਪਾਇਆ ਤਾਂ ਉਨ੍ਹਾਂ ਫਿਟਿੰਗ ਲਈ ਬਿਜਲੀ ਦਾ ਸਾਮਾਨ ਮੰਗਵਾਇਆ ਤਾਂ ਅੱਬੇ ਨੇ ਇਹ ਕਹਿ ਕੇ ਬਿਜਲੀ ਦੀ ਫਿਟਿੰਗ ਨਾ ਹੋਣ ਦਿੱਤੀ ਕਿ ਕਰੰਟ ਲੱਗਣ ਨਾਲ ਘਰ ਵਿੱਚ ਕਿਸੇ ਜੀਅ ਦੀ ਜਾਨ ਜਾ ਸਕਦੀ ਹੈਕਹਿੰਦੇ ਛੇ ਮਹੀਨੇ ਬਿਜਲੀ ਦਾ ਸਾਮਾਨ ਪਿਆ ਰਿਹਾ ਸੀ ਪਰ ਜਦੋਂ ਅੱਬੇ ਨੇ ਬਿਜਲੀ ਲੱਗਣ ਨਾ ਦਿੱਤੀ ਤਾਂ ਅਖੀਰ ਨਾ ਚਾਹੁੰਦੇ ਹੋਏ ਵੀ ਸਾਰਾ ਸਾਮਾਨ ਦਾਦੇ ਨੂੰ ਸਾਵੇਂ ਚੁਕਾਉਣਾ ਪਿਆ ਸੀਉਸ ਸਮੇਂ ਅਜਿਹਾ ਸਾਮਾਨ ਚੁਕਾਇਆ ਕਿ ਇਸ ਤੋਂ ਬਾਅਦ ਕਈ ਦਹਾਕਿਆਂ ਤਕ ਘਰ ਵਿੱਚ ਬਿਜਲੀ ਨਾ ਆਈਇੱਥੋਂ ਤਕ ਕਿ ਮੈਂ ਆਪਣੀ ਦਸਵੀਂ ਜਮਾਤ ਤਕ ਦੀ ਪੜ੍ਹਾਈ ਦੀਵੇ ਤੇ ਲਾਲਟੈਣ ਦੀ ਰੌਸ਼ਨੀ ਵਿੱਚ ਹੀ ਪੂਰੀ ਕੀਤੀ

ਦਾਦੇ ਦੇ ਅਕਾਲ ਚਲਾਣੇ ਤੋਂ ਬਾਅਦ ਅੱਬਾ ਮੁਕੱਦਮੇਬਾਜ਼ੀ ਵਿੱਚ ਅਜਿਹੇ ਪਏ ਕਿ ਘਰ ਦਾ ਪਿੱਛਾ ਆ ਗਿਆ। ਵੈਸੇ ਸਿਆਣੇ ਸੱਚ ਆਖਦੇ ਨੇ ਕਿ ਕਚਹਿਰੀਆਂ, ਥਾਣੇ ਤੇ ਹਸਪਤਾਲਾਂ ਦੇ ਰਾਹ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਪਾਵੇਅੱਬਾ ਦੇ ਮੁਕੱਦਮੇਬਾਜ਼ੀ ਵਿੱਚ ਪਏ ਹੋਣ ਕਾਰਨ ਦਾਦੇ ਦੁਆਰਾ ਸਥਾਪਿਤ ਲਕੜੀ ਦਾ ਵੱਡਾ ਕਾਰੋਬਾਰ ਤਬਾਹ ਹੋ ਗਿਆ ਤੇ ਜੋ ਨਕਦੀ ਸੀ ਉਹ ਸਾਰੀ ਵਕੀਲਾਂ ਦੀਆਂ ਫੀਸਾਂ ਵਿੱਚ ਚਲੀ ਗਈਦਰਅਸਲ ਅੱਬਾ ਬਹੁਤ ਜ਼ਿੱਦੀ ਸਨ ਤੇ ਵਹਿਮੀ ਵੀ। ਉਨ੍ਹਾਂ ਨੂੰ ਜੇਕਰ ਵਕੀਲ ’ਤੇ ਥੋੜ੍ਹਾ ਜਿਹਾ ਵੀ ਸ਼ੱਕ ਹੁੰਦਾ ਤਾਂ ਉਹ ਝੱਟ ਬਦਲ ਦਿੰਦੇਅਖੀਰ ਉਨ੍ਹਾਂ ਵਕੀਲਾਂ ਦੇ ਮੁਖਾਲਫ ਪਾਰਟੀਆਂ ਨਾਲ ਮਿਲਣ ਦੇ ਝੰਜਟ ਤੋਂ ਛੁਟਕਾਰਾ ਇਸ ਤਰ੍ਹਾਂ ਪਾਇਆ ਕਿ ਉਨ੍ਹਾਂ ਵਕੀਲ ਕਰਨੇ ਹੀ ਛੱਡ ਦਿੱਤੇ ਤੇ ਸੈਸ਼ਨ ਅਦਾਲਤ ਤੋਂ ਲੈ ਕੇ ਹਾਈ ਕੋਰਟ ਤਕ ਆਪਣੇ ਕੇਸ ਦੀ ਪੈਰਵੀ ਖੁਦ ਹੀ ਕਰਦੇ ਰਹੇ ਅਤੇ ਸਾਰੀਆਂ ਅਦਾਲਤਾਂ ਵਿੱਚੋਂ ਜਿੱਤ ਹਾਸਲ ਕੀਤੀਪਰ ਇਸ ਦੌਰਾਨ ਘਰ ਦੀ ਆਰਥਿਕ ਹਾਲਤ ਲਗਾਤਾਰ ਨਿੱਘਰਦੀ ਰਹੀਜਦੋਂ ਮੇਰੀ ਥੋੜ੍ਹੀ ਬਹੁਤ ਸੁਰਤ ਸੰਭਲੀ ਤਾਂ ਮੈਂ ਘਰ ਨੂੰ ਗਰੀਬੀ ਨਾਲ ਜੂਝਦੇ ਹੀ ਵੇਖਿਆ

ਮੈਂਨੂੰ ਯਾਦ ਹੈ ਕਿ ਜਦੋਂ ਵੀ ਈਦ ਦਾ ਤਿਉਹਾਰ ਆਉਂਦਾ ਤਾਂ ਸਾਨੂੰ ਸਾਰੇ ਆਂਢ ਗੁਆਂਢ ਦੇ ਬੱਚਿਆਂ ਨੂੰ ਡਾਢਾ ਚਾਅ ਹੋਣਾ ਤੇ ਅਕਸਰ ਅਸੀਂ ਈਦ-ਉਲ-ਫਿਤਰ ਅਰਥਾਤ ਰੋਜ਼ਿਆਂ ਤੋਂ ਬਾਅਦ ਆਉਣ ਵਾਲੀ ਈਦ ਦਾ ਚੰਦ ਵੇਖਣਾ ਤਾਂ ਸਾਰਿਆਂ ਨੇ ਈਦ ਦਾ ਚੰਦ ਵੇਖਣ ਉਪਰੰਤ ਇਹ ਵਾਕ ਗੀਤ ਦੇ ਬੋਲਾਂ ਵਾਂਗ ਗਾਉਂਦੇ ਫਿਰੀ ਜਾਣਾ ਕਿ “ਮੱਕਾ ਮਦੀਨਾ, ਮੱਕਾ ਸ਼ਰੀਫ, ਅੱਜ ਚੰਦ ਚੜ੍ਹਿਆ ਕੱਲ੍ਹ ਈਦ” ਇਸੇ ਦੌਰਾਨ ਇੱਕ ਵਾਰ ਈਦ ਦਾ ਤਿਉਹਾਰ ਆਇਆ ਤਾਂ ਮੈਂ ਨਵੇਂ ਕੱਪੜੇ ਸਿਲਾਉਣ ਦੀ ਜ਼ਿੱਦ ਕੀਤੀ ਤਾਂ ਆਪਾ ਨੇ ਬਚੇ ਹੋਏ ਫਲੈਟ ਦੇ ਦੋ ਰੰਗ (ਨੀਲਾ ਤੇ ਸਫੈਦ) ਦੇ ਕੱਪੜੇ ਦਾ ਕਮੀਜ਼ ਸੀਅ ਕੇ ਦਿੱਤਾ, ਜਿਸਦੀਆਂ ਬਾਹਾਂ ਤੇ ਜੇਬਾਂ ਸਫੈਦ ਤੇ ਜਿਸਦਾ ਸੀਨਾ ਤੇ ਪਿੱਠ ਨੀਲੀ ਸੀ ਭਾਵੇਂ ਅੱਜ ਮਲਟੀ ਕਲਰ ਦੇ ਕੱਪੜੇ ਪਾਉਣ ਦਾ ਡਾਢਾ ਰਿਵਾਜ ਹੈ ਪਰ ਉਸ ਸਮੇਂ ਇਹ ਰਿਵਾਜ ਨਹੀਂ, ਮਜਬੂਰੀ ਸੀਤੇ ਹਾਂ, ਕਦੇ ਕਦੇ ਸਿਲਾਈ ਦੇ ਮਿਹਨਤਾਨੇ ਵਜੋਂ ਆਪਾ ਨੂੰ ਨੇੜਲੀ ਮਿਰਜੇ ਦੀ ਦੁਕਾਨ ਤੋਂ ਪੰਦਰਾਂ-ਵੀਹ ਪੈਸੇ ਦੇ ਪਕੌੜੇ ਲਿਆ ਕੇ ਖਿਲਾਉਣੇ ਤੇ ਆਪ ਵੀ ਖਾਣੇ

ਅੱਜ ਰੱਬ ਦਾ ਦਿੱਤਾ ਬਹੁਤ ਕੁਝ ਹੈ ਤੇ ਕੱਪੜਿਆਂ ਦੀਆਂ ਅਲਮਾਰੀਆਂ ਭਰੀਆਂ ਪਈਆਂ ਹਨ ਪਰ ਜੋ ਖੁਸ਼ੀ ਉਸ ਡੱਬ-ਖੜੱਬੇ ਸ਼ਰਟ ਨੂੰ ਪਾ ਕੇ ਹੋਇਆ ਕਰਦੀ ਸੀ, ਉਹ ਅੱਜ ਥ੍ਰੀ-ਪੀਸ ਸੂਟ ਪਾ ਕੇ ਵੀ ਨਹੀਂ ਮਿਲਦੀ

ਮੈਂਨੂੰ ਯਾਦ ਹੈ ਸਕੂਲੇ ਪੜ੍ਹਨ ਜਾਣ ਲਈ ਮੇਰੇ ਲਈ ਇੱਕ ਸਾਲ ਵਿੱਚ ਇੱਕ ਕੁੜਤਾ ਪਜਾਮਾ ਸਿਲਾ ਕੇ ਦਿੱਤਾ ਜਾਂਦਾਉਨ੍ਹਾਂ ਦਿਨਾਂ ਵਿੱਚ ਸਕੂਲਾਂ ਵਿੱਚ ਯੂਨੀਫਾਰਮਜ਼ ਦਾ ਕਰੇਜ਼ ਨਹੀਂ ਸੀ। ਦਰਅਸਲ ਉਨ੍ਹਾਂ ਸਮਿਆਂ ਵਿੱਚ ਸਕੂਲ ਅਸਲੀ ਅਰਥਾਂ ਵਿੱਦਿਅਕ ਮੰਦਰ ਸਨ ਅੱਜ ਵਾਂਗ ਵਿਓਪਾਰਕ ਅਦਾਰੇ ਨਹੀਂਸਕੂਲ ਵਿੱਚ ਵਧੇਰੇ ਕਰਕੇ ਬੱਚਿਆਂ ਦੇ ਕੁੜਤੇ ਪਜਾਮੇ ਹੀ ਪਾਏ ਹੁੰਦੇ। ਕਿਸੇ ਕਿਸੇ ਦੇ ਹੀ ਪੈਂਟ ਸ਼ਰਟ ਪਹਿਨੀ ਹੁੰਦੀਆਪਣੇ ਹਾਣੀਆਂ ਦੇ ਜਦੋਂ ਪੈਂਟ ਸ਼ਰਟ ਪਾਈ ਵੇਖਦਾ ਤਾਂ ਮੈਂ ਵੀ ਕਈ ਵਾਰ ਪੈਂਟ ਸ਼ਰਟ ਸਿਲਾਉਣ ਦੀ ਜ਼ਿੱਦ ਕਰਦਾ ਤੇ ਘਰ ਦੇ ਇਹੋ ਕਹਿ ਕੇ ਮੈਂਨੂੰ ਧਰਵਾਸਾ ਦੇ ਛੱਡਦੇ ਕਿ ਤੇਰਾ ਤਾਂ ਹਾਲੇ ਲੱਕ ਪਤਲਾ ਹੈ, ਹਾਲੇ ਇਸ ’ਤੇ ਪੈਂਟ ਨਹੀਂ ਟਿਕਣੀ। ਜਦੋਂ ਕਿ ਅਸਲ ਵਜ੍ਹਾ ਲੱਕ ਦਾ ਪਤਲਾ ਹੋਣਾ ਨਹੀਂ ਸੀ, ਸਗੋਂ ਘਰ ਦੀ ਗਰੀਬੀ ਸੀ

ਮੇਰੀ ਬਚਪਨ ਵਿੱਚ ਬਹੁਤ ਖਾਹਿਸ਼ ਹੁੰਦੀ ਕਿ ਮੈਂ ਇੱਕ ਸਾਇਕਲੀ ਲਵਾਂ ਪਰ ਇਸ ’ਤੇ ਵੀ ਘਰਦਿਆਂ ਦਾ ਇਹੋ ਕਹਿਣਾ ਹੁੰਦਾ ਕਿ ਤੂੰ ਥੋੜ੍ਹਾ ਵੱਡਾ ਹੋ, ਤੈਨੂੰ ਬਾਈ ਇੰਚੀ ਸਾਇਕਲ ਲੈ ਕੇ ਦਿਆਂਗੇਸਾਇਕਲ ਨਾ ਹੋਣ ਦੇ ਚੱਲਦਿਆਂ ਮੈਂ ਸਾਇਕਲ ਚਲਾਉਣਾ ਬਹੁਤ ਲੇਟ ਅਰਥਾਤ ਸੱਤਵੀਂ ਜਮਾਤ ਦੌਰਾਨ ਪੜ੍ਹਦਿਆਂ ਆਪਣੇ ਇੱਕ ਦੋਸਤ ਨਾਲ ਸਿੱਖਿਆ। ਕੈਂਚੀ ਨਹੀਂ ਸਿੱਖੀ ਸਿੱਧਾ ਕਾਠੀ ’ਤੇ ਬਹਿ ਕੇ ਚਲਾਉਣਾ ਸਿੱਖਿਆ

ਅੱਜ ਵੀ ਜਦੋਂ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਤਾਂ ਬੀਤੇ ਦਿਨਾਂ ਦੀ ਇੱਕ-ਇੱਕ ਤਸਵੀਰ ਅੱਖਾਂ ਸਾਹਮਣੇ ਦੀ ਕਿਸੇ ਫਿਲਮ ਵਾਂਗ ਲੰਘ ਜਾਂਦੀ ਹੈ

ਬੇਸ਼ਕ ਆਪਾ ਅੱਜ ਪੋਤੇ-ਪੋਤੀਆਂ ਵਾਲੇ ਹਨ, ਉਹ ਸਾਂਝ ਤੇ ਪਿਆਰ ਜੋ ਦਹਾਕਿਆਂ ਪਹਿਲਾਂ ਸਾਡੇ ਵਿਚਕਾਰ ਸੀ, ਅੱਜ ਵੀ ਮੌਜੂਦ ਹੈਆਪਾ ਆਪਣੇ ਤਮਾਮ ਦੁੱਖ ਦਰਦ ਨੂੰ ਅੱਜ ਵੀ ਮੇਰੇ ਨਾਲ ਹੀ ਸਾਂਝਾ ਕਰਦੀ ਹੈ ਤੇ ਮੈਂ ਵੀ ਜਦੋਂ ਕਦੀ ਪ੍ਰੇਸ਼ਾਨ ਹੋਵਾਂ ਤਾਂ ਉਸ ਨੂੰ ਆਪਣਾ ਦੁੱਖੜਾ ਸੁਣਾ ਕੇ ਮੰਨ ਹੌਲਾ ਕਰ ਲੈਂਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2877)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author