MohdAbbasDhaliwal7“... ਆਪਣੇ ਘਰਾਂ ਦਾ ਨਿਜ਼ਾਮ ਦਰੁਸਤ ਨਹੀਂ ਕਰ ਸਕਦੇ, ... ਸਿਆਸਤ ਦੇ ਮੈਦਾਨ ਵਿੱਚ ...
(10 ਮਾਰਚ 2020)

 

“ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ, ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ, ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ ਉਕਤ ਸ਼ਬਦ ਸਆਦਤ ਹਸਨ ਮੰਟੋ ਦੀ ਇੱਕ ਰਚਨਾ ਕਸੌਟੀ ਵਿੱਚ ਦਰਜ ਹਨਸਾਹਿਤ ਵਿੱਚ ਜਦ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਤੁਰਦੀ ਹੈ ਤਾਂ ਸਆਦਤ ਹਸਨ ਮੰਟੋ ਦਾ ਨਾਮ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈਉਹ ਉਰਦੂ ਦੇ ਅਜਿਹੇ ਸੰਸਾਰ ਪ੍ਰਸਿੱਧ ਅਫਸਾਨਾ ਨਿਗਾਰ (ਕਹਾਣੀਕਾਰ) ਸਨ ਕਿ ਜਿਨ੍ਹਾਂ ਦੇ ਬਗੈਰ ਅਫਸਾਨੇ ਜਾਂ ਕਹਾਣੀ ਦੀ ਗੱਲ ਕਰਨਾ ਅਧੂਰੀ ਹੈ

ਮੰਟੋ ਦਾ ਜਨਮ 11 ਮਈ 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ) ਨੇੜੇ ਹੋਇਆਮੰਟੋ ਦੇ ਪਿਤਾ ਗੁਲਾਮ ਹਸਨ ਮੰਟੋ ਕਸ਼ਮੀਰੀ ਸਨਮੰਟੋ ਦੇ ਜਨਮ ਤੋਂ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉੱਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿਖੇ ਰਹਿਣ ਲੱਗੇਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿੱਚ ਹੀ ਹੋਈਇਸ ਉਪਰੰਤ 1921 ਵਿੱਚ ਉਸ ਨੂੰ ਐੱਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆਉਸਦਾ ਵਿੱਦਿਆ ਪ੍ਰਾਪਤੀ ਦਾ ਸਮਾਂ ਬਹੁਤਾ ਹੌਸਲਾ-ਅਫ਼ਜ਼ਾ ਨਹੀਂ ਰਿਹਾਇਹੋ ਵਜ੍ਹਾ ਹੈ ਕਿ ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਉਹ ਤਿੰਨ ਵਾਰ ਫੇਲ ਹੋਏਬਾਅਦ ਵਿੱਚ ਉਨ੍ਹਾਂ ਨੇ 1931 ਵਿੱਚ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾਉਸ ਤੋਂ ਬਾਅਦ ਮੰਟੋ ਨੇ ਹਿੰਦੂ ਸਭਾ ਕਾਲਜ ਵਿੱਚ ਐੱਫਏ ਵਿੱਚ ਦਾਖਲਾ ਲਿਆ

ਇੱਥੇ ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ਼ ਹਾਦਸੇ ਦੌਰਾਨ ਹੋਏ ਹੱਤਿਆਕਾਂਡ ਦੀ ਮੰਟੋ ਦੇ ਮਨ ’ਤੇ ਗਹਿਰੀ ਸੱਟ ਵੱਜੀਇਸ ਸੰਦਰਭ ਵਿੱਚ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਲਿਖੀ1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸਦੇ ਚੱਲਦਿਆਂ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਵਿੱਚੋਂ ਦੀ ਗੁਜ਼ਰਨਾ ਪਿਆਮੰਟੋ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਉਨ੍ਹਾਂ ਦਾ ਵਾਸਤਾ ਪ੍ਰਸਿੱਧ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ, ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਦੀ ਪ੍ਰੇਰਣਾ ਦਿੱਤੀ

ਸਆਦਤ ਹਸਨ ਮੰਟੋ ਉਹ ਕਹਾਣੀਕਾਰ ਹੈ ਜਿਸਦੀਆਂ ਕਹਾਣੀਆਂ ਅੱਜ ਵੀ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨਬਿਨਾਂ ਸ਼ੱਕ ਮੰਟੋ ਨੇ ਦਰਦ ਭਰੀ ਜ਼ਿੰਦਗੀ ਗੁਜ਼ਾਰੀ ਮਗਰ ਉਹਨਾਂ ਦੀ ਮੌਤ ਦੇ ਬਾਅਦ ਜਿੰਨਾ ਉਸ ਦੀ ਕਲਾ ਅਤੇ ਸ਼ਖ਼ਸੀਅਤ ’ਤੇ ਲਿਖਿਆ ਗਿਆ ਸ਼ਾਇਦ ਹੀ ਕਿਸੇ ਹੋਰ ਅਫਸਾਨਾ ਨਿਗਾਰ (ਕਹਾਣੀਕਾਰ) ਬਾਰ ਇੰਨਾ ਲਿਖਿਆ ਗਿਆ ਹੋਵੇਮੰਟੋ ਦੇ ਬਾਅਦ ਆਉਣ ਵਾਲੀਆਂ ਨਸਲਾਂ ਵੀ ਉਸ ਦੀ ਕਹਾਣੀ ਦਾ ਤੋੜ ਪੈਦਾ ਨਹੀਂ ਕਰ ਸਕੀਆਂਲਗਦਾ ਹੈ ਮੰਟੋ ਨੂੰ ਵੀ ਆਪਣੀ ਵਿਲੱਖਣ ਕਲਾ ਦਾ ਬਾਖੂਬੀ ਅਹਿਸਾਸ ਸੀ, ਇਹੋ ਵਜ੍ਹਾ ਹੈ ਕਿ ਉਹ ਲਿਖਦੇ ਹਨ ਕਿ “ਸਆਦਤ ਹਸਨ ਮਰ ਜਾਏਗਾ ਮਗਰ ਮੰਟੋ ਜ਼ਿੰਦਾ ਰਹੇਗਾ।”

ਸਆਦਤ ਹਸਨ ਮੰਟੋ ਬੇਹੱਦ ਹਸਾਸ ਤਬੀਅਤ ਸਨਉਹ ਜੇ ਕਿਸੇ ਨੂੰ ਨਾਪਸੰਦ ਕਰਦੇ, ਉਸ ਨੂੰ ਖਾਤਰ ਵਿੱਚ ਨਹੀਂ ਸੀ ਲਿਆਉਂਦੇਉਨ੍ਹਾਂ ਦੀ ਅਣਖ ਨੂੰ ਅਗਰ ਕੋਈ ਸੱਟ ਮਾਰਦਾ ਤਾਂ ਸਮਝੋ ਉਸ ਦੀ ਸ਼ਾਮਤ ਆ ਜਾਂਦੀ ਇੱਕ ਵਾਰੀ ਮੰਟੋ ਨੇ ਕਿਹਾ ਸੀ, “ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ, ਜਦੋਂ ਉਸਦੀ ਸੰਵੇਦਨਾ ਨੂੰ ਸੱਟ ਵੱਜਦੀ ਹੈ।”

ਉਨ੍ਹਾਂ ਨੇ ਇੱਕ ਲੇਖ ਵਿੱਚ ਕਿਹਾ, “ਮੈਂਨੂੰ ਤੁਸੀਂ ਕਹਾਣੀਕਾਰ ਦੀ ਹੈਸੀਅਤ ਨਾਲ ਜਾਣਦੇ ਹੋ ਅਤੇ ਅਦਾਲਤਾਂ ਇੱਕ ਫਹਿਸ਼ ਅਫਸਾਨਾ ਨਿਗਾਰ ਦੇ ਨਾਲ, ਹਕੂਮਤ ਮੈਂਨੂੰ ਕਮਿਊਨਿਸਟ ਕਹਿੰਦੀ ਹੈ ਅਤੇ ਦੇਸ਼ ਦਾ ਬਹੁਤ ਵੱਡਾ ਸਾਹਿਤਕਾਰ ਕਦੇ ਮੇਰੇ ਲਈ ਰੋਜ਼ੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਕਦੇ ਖੋਲ੍ਹੇ ਜਾਂਦੇ ਹਨਮੈਂ ਪਹਿਲਾਂ ਵੀ ਸੋਚਦਾ ਸੀ, ਅੱਜ ਵੀ ਸੋਚਦਾ ਹਾਂ ਕਿ ਮੈਂ ਕੀ ਹਾਂ

ਅਕਸਰ ਲੋਕ ਸਆਦਤ ਹਸਨ ਮੰਟੋ ਤੇ ਉਨ੍ਹਾਂ ਦੁਆਰਾ ਰਚੀਆਂ ਕਹਾਣੀਆਂ ਵਿੱਚ ਔਰਤਾਂ ਦੇ ਕੱਪੜੇ ਲਾਹੁਣ ਦਾ ਦੋਸ਼ ਲਾਉਂਦੇ ਹਨਸੱਚਾਈ ਇਹ ਹੈ ਕਿ ਉਹ ਉਨ੍ਹਾਂ ਔਰਤਾਂ ਬਾਰੇ ਹੀ ਲਿਖਦਾ ਹੈ ਜਿਨ੍ਹਾਂ ਦੇ ਕੱਪੜੇ ਹਾਲਾਤ ਅਤੇ ਸਾਡੇ ਮੁਆਸ਼ਰੇ ਦੁਆਰਾ ਉਤਾਰੇ ਗਏ ਹਨਕਹਾਣੀ ‘ਹੱਤਕ’ ਦੀ ਸੁਗੰਧੀ ਹੋਵੇ ਜਾਂ ਫਿਰ ਕਹਾਣੀ ‘ਖੋਲ੍ਹ ਦੋ’ ਦੀ ਸਕੀਨਾ, ਤੇ ਚਾਹੇ ਉਹ ‘ਕਾਲੀ ਸ਼ਲਵਾਰ’ ਦੀ ਸੁਲਤਾਨਾ ਜਾਂ ਫਿਰ ‘ਠੰਢਾ ਗੋਸ਼ਤ’ ਦੀ ਕੁਲਵੰਤ ਕੌਰ ਹੋਵੇ ਇਹ ਸਭ ਉਨ੍ਹਾਂ ਦੇ ਉਹ ਕਿਰਦਾਰ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਹਾਲਾਤ ਦੀ ਚਪੇਟ ਵਿੱਚ ਆਏ ਹੋਏ ਹਨ

ਆਪਣੇ ਇੱਕ ਹੋਰ ਲੇਖ ‘ਬਕਲਮ ਏ ਖੁਦ’ ਵਿੱਚ ਉਨ੍ਹਾਂ ਮੰਨਿਆ ਹੈ ਕਿ “ਹੁਣ ਲੋਕ ਕਹਿੰਦੇ ਹਨ ਕਿ ਸਆਦਤ ਹਸਨ ਮੰਟੋ ਉਰਦੂ ਦਾ ਵੱਡਾ ਅਦੀਬ (ਸਾਹਿਤਕਾਰ) ਹੈ, ਅਤੇ ਮੈਂ ਸੁਣ ਕੇ ਹੱਸਦਾ ਹਾਂ, ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀਉਹ ਲਫਜ਼ਾਂ ਦੇ ਪਿੱਛੇ ਇੰਝ ਭੱਜਦਾ ਹੈ ਜਿਵੇਂ ਕੋਈ ਜਾਲ ਵਾਲਾ ਸ਼ਿਕਾਰੀ ਤਿਤਲੀਆਂ ਪਿੱਛੇ, ਉਹ ਇਸਦੇ ਹੱਥ ਨਾ ਆਉਣਇਹੋ ਕਾਰਨ ਹੈ ਕਿ ਉਸ ਦੀਆਂ ਤਹਿਰੀਰਾਂ ਵਿੱਚ ਖੂਬਸੂਰਤ ਸ਼ਬਦਾਂ ਦੀ ਘਾਟ ਹੈਉਹ ਲੱਠ ਮਾਰ ਹੈ, ਲੇਕਿਨ ਜਿੰਨੇ ਲੱਠ ਉਸ ਦੀ ਗਰਦਨ ’ਤੇ ਪਏ ਹਨ, ਉਸ ਨੇ ਬੜੀ ਖੁਸ਼ੀ ਨਾਲ ਬਰਦਾਸ਼ਤ ਕੀਤੇ ਹਨ

ਮੰਟੋ ਦੇ ਅਫਸਾਨਿਆਂ ਨੂੰ ਭਾਵੇਂ ਅਕਸਰ ਫਹਾਸ਼ੀਅਤ ਦੀਆਂ ਨਜ਼ਰ ਨਾਲ ਵੇਖਿਆ ਜਾਂਦਾ ਹੈਪ੍ਰੰਤੂ ਉਨ੍ਹਾਂ ਦਾ ਡੂੰਘਾਈ ਨਾਲ ਅਧਿਅਨ ਕਰੀਏ ਤਾਂ ਇਹ ਸਮਾਜੀ, ਮਨੋਵਿਗਿਆਨਕ ਅਤੇ ਜਿਨਸਿਆਤੀ ਸਮੱਸਿਆਵਾਂ ਵਰਗੇ ਕਿੰਨੇ ਹੀ ਗੰਭੀਰ ਪਹਿਲੂਆਂ ’ਤੇ ਰੋਸ਼ਨੀ ਪਾਉਂਦੇ ਨਜ਼ਰ ਆਉਂਦੇ ਹਨਇਨ੍ਹਾਂ ਸਮੱਸਿਆਵਾਂ ਨਾਲ ਸਾਡਾ ਸਮਾਜ ਅੱਜ ਵੀ ਉਨ੍ਹਾਂ ਹੀ ਗ੍ਰਸਤ ਹੈ ਜਿੰਨਾ ਕਿ ਉਨ੍ਹਾਂ ਦੀ ਮੌਤ ਸਮੇਂ, ਭਾਵ ਛੇ ਦਹਾਕੇ ਪਹਿਲਾਂ ਸੀਪਰ ਉਨ੍ਹਾਂ ਸਮੱਸਿਆਵਾਂ ਉੱਤੇ ਉਸ ਸਮੇਂ ਵੀ ਲੋਕ ਚਰਚਾ ਕਰਨ ਤੋਂ ਗੁਰੇਜ਼ ਕਰਦੇ ਸਨ ਅਤੇ ਅੱਜ ਵੀ ਹਾਲਾਤ ਉਹੋ ਜਿਹੇ ਹੀ ਹਨਭਾਵੇਂ ਕਿ ਮਨੁੱਖ ਦੇ ਨਾਲ ਇਹ ਸਮੱਸਿਆਵਾਂ ਉਸ ਦੇ ਜਨਮ ਤੋਂ ਲੈ ਕੇ ਮਰਨ ਤੱਕ ਜੁੜੀਆਂ ਰਹਿੰਦੀਆਂ ਹਨਉਕਤ ਸਮੱਸਿਆਵਾਂ ਉੱਤੇ ਧਿਆਨ ਦੇਣ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ

ਆਓ ਅੱਜ ਅਸੀਂ ਸਆਦਤ ਹਸਨ ਮੰਟੋ ਦੁਆਰਾ ਆਪਣੀਆਂ ਰਚਨਾਵਾਂ ਵਿੱਚ ਪ੍ਰਗਟਾਏ ਵਿਚਾਰਾਂ ਦੇ ਹਵਾਲੇ ਰਾਹੀਂ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਵਾਲੀ ਸ਼ਖਸੀਅਤ ਨੂੰ ਸਮਝਣ ਦਾ ਯਤਨ ਕਰਦੇ ਹਾਂ

ਭੁੱਖ ਦੇ ਸੰਦਰਭ ਇੱਕ ਥਾਂ ਮੰਟੋ ਲਿਖਦੇ ਹਨ ਕਿ “ਭੁੱਖ ਕਿਸੇ ਕਿਸਮ ਦੀ ਵੀ ਹੋਵੇ, ਬਹੁਤ ਖਤਰਨਾਕ ਹੈ ... ਆਜ਼ਾਦੀ ਦੇ ਭੁੱਖਿਆਂ ਨੂੰ ਜੇਕਰ ਗੁਲਾਮੀ ਦੀਆਂ ਜ਼ੰਜੀਰਾਂ ਪੇਸ਼ ਕੀਤੀਆਂ ਜਾਂਦੀਆਂ ਰਹਿਣ ਤਾਂ ਇਨਕਲਾਬ ਜ਼ਰੂਰ ਬਰਪਾ ਹੋਵੇਗਾ ... ਰੋਟੀ ਦੇ ਭੁੱਖੇ ਜੇਕਰ ਫਾਕੇ ਹੀ ਖਿੱਚਦੇ ਰਹਿਣ ਤਾਂ ਉਹ ਤੰਗ ਆ ਕੇ ਦੂਜਿਆਂ ਦਾ ਨਿਵਾਲਾ ਜ਼ਰੂਰ ਖੋਹਣਗੇ ...”

ਇੱਕ ਥਾਂ ਰਿਸ਼ਤਿਆਂ ਦੀ ਸੱਚਾਈ ਬਿਆਨ ਕਰਦਿਆਂ ਲਿਖਦੇ ਹਨ “ਰੋਟੀ ਅਤੇ ਪੇਟ, ਔਰਤ ਅਤੇ ਮਰਦ ... ਇਹ ਦੋਵੇਂ ਬਹੁਤ ਪੁਰਾਣੇ ਰਿਸ਼ਤੇ ਹਨ ਅਜ਼ਲੀ ਅਤੇ ਅਬਦੀ ਜ਼ਮਾਨੇ ਦੇ ਹਾਲਾਤ ਦੇ ਸੰਦਰਭ ਵਿੱਚ ਇੱਕ ਥਾਂ ਲਿਖਦੇ ਹਨ ਕਿ “ਜ਼ਮਾਨੇ ਦੇ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇਕਰ ਤੁਸੀਂ ਉਸ ਤੋਂ ਅਨਜਾਣ ਹੋ, ਮੇਰੀਆਂ ਕਹਾਣੀਆਂ ਪੜ੍ਹੋ, ਜੇਕਰ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਸਦਾ ਅਰਥ ਹੈ ਕਿ ਇਹ ਜ਼ਮਾਨਾ ਨਾ-ਕਾਬਿਲੇ ਬਰਦਾਸ਼ਤ ਹੈ

ਅਖੌਤੀ ਲੀਡਰਾਂ ਦੇ ਸੰਦਰਭ ਵਿੱਚ ਆਖਦੇ ਹਨ ਕਿ “ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ਦੇ ਅੰਦਰ ਘੁਸੇ ਹੋਏ ਹਨ।” ਜਦੋਂ ਕਿ ਇੱਕ ਦੂਜੀ ਥਾਂ ਲਿਖਦੇ ਹਨ ਕਿ” ਲੰਮੇ ਲੰਮੇ ਜਲੂਸ ਕੱਢ ਕੇ, ਮੰਣਾਂ ਭਾਰੀ ਹਾਰਾਂ ਦੇ ਹੇਠਾਂ ਦੱਬ ਕੇ, ਚੌਰਾਹਿਆਂ ’ਤੇ ਲੰਮੀਆਂ ਲੰਮੀਆਂ ਤਕਰੀਰਾਂ ਦੇ ਖੋਖਲੇ ਸ਼ਬਦਾਂ ਨੂੰ ਬਿਖੇਰਦਿਆਂ, ਸਾਡੀ ਕੌਮ ਦੇ ਇਹ ਮੰਨੇ-ਪ੍ਰਮੰਨੇ ਆਗੂ ਸਿਰਫ ਆਪਣੇ ਲਈ ਅਜਿਹਾ ਰਸਤਾ ਬਣਾਉਂਦੇ ਹਨ ਜੋ ਐਸ਼-ਓ-ਇਸ਼ਰਤ ਦੇ ਵਲ ਜਾਂਦਾ ਹੈ।”

ਇੱਕ ਹੋਰ ਥਾਂ ਧਰਮ ਦੇ ਸੰਬੰਧੀ ਲਿਖਦੇ ਹਨ “ਧਰਮ ਅਜਿਹੀ ਚੀਜ਼ ਹੀ ਨਹੀਂ ਕਿ ਖਤਰੇ ਵਿੱਚ ਪੈ ਸਕੇ, ਜੇਕਰ ਕਿਸੇ ਗੱਲ ਦਾ ਖਤਰਾ ਹੈ ਤਾਂ ਉਹਨਾਂ ਲੀਡਰਾਂ ਦਾ ਹੈ ਜੋ ਆਪਣਾ ਉੱਲੂ ਸਿੱਧਾ ਕਰਨ ਲਈ ਧਰਮ ਨੂੰ ਖਤਰੇ ਵਿੱਚ ਪਾਉਂਦੇ ਹਨ।”

ਇੱਕ ਥਾਂ ਲੀਡਰਾਂ ਉੱਤੇ ਵਿਅੰਗ ਕਰਦਿਆਂ ਲਿਖਦੇ ਹਨ “ਇਹ ਲੋਕ ਜੋ ਆਪਣੇ ਘਰਾਂ ਦਾ ਨਿਜ਼ਾਮ ਦਰੁਸਤ ਨਹੀਂ ਕਰ ਸਕਦੇ, ਇਹ ਲੋਕ ਜਿਨ੍ਹਾਂ ਦਾ ਕਿਰਦਾਰ ਬੇਹੱਦ ਪਸਤ ਹੁੰਦਾ ਹੈ, ਸਿਆਸਤ ਦੇ ਮੈਦਾਨ ਵਿੱਚ ਆਪਣੇ ਦੇਸ਼ ਦਾ ਨਿਜ਼ਾਮ ਠੀਕ ਕਰਨ ਅਤੇ ਲੋਕਾਂ ਨੂੰ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਉਣ ਲਈ ਨਿਕਲ ਪੈਂਦੇ ਹਨ ... ਕਿਸ ਕਦਰ ਹਾਸੋਹੀਣਾ ਹੈ!”

ਨਵੇਂ ਯੁੱਗ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਦਰਭ ਵਿੱਚ ਲਿਖਦੇ ਹਨ “ਮੈਂ ਬਗਾਵਤ ਚਾਹੁੰਦਾ ਹਾਂਹਰ ਉਸ ਵਿਅਕਤੀ ਦੇ ਖਿਲਾਫ ਬਗਾਵਤ ਚਾਹੁੰਦਾ ਹਾਂ ਜੋ ਸਾਡੇ ਪਾਸੋਂ ਮਿਹਨਤ ਕਰਵਾਉਂਦਾ ਹੈ ਮਗਰ ਉਸ ਦੇ ਦਾਮ ਅਦਾ ਨਹੀਂ ਕਰਦਾ।”

ਇੱਕ ਥਾਂ ਨਵੇਂ ਯੁੱਗ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਦਰਭ ਵਿੱਚ ਮੰਟੋ ਲਿਖਦੇ ਹਨ ਕਿ “ਇਹ ਨਵੀਂਆਂ ਚੀਜ਼ਾਂ ਦਾ ਜ਼ਮਾਨਾ ਹੈਨਵੇਂ ਜੁੱਤੇ, ਨਵੀਂਆਂ ਠੋਕਰਾਂ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਵਕਤ ਤੇ ਬੇ-ਵਕਤੀਆਂ, ਨਵੇਂ ਮਾਲਕ ਤੇ ਨਵੇਂ ਗੁਲਾਮਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨਵੇਂ ਗੁਲਾਮਾਂ ਦੀ ਖੱਲ ਵੀ ਨਵੀਂ ਹੈ ਜੋ ਉੱਧੜ-ਉੱਧੜ ਕੇ ਆਧੁਨਿਕ ਹੋ ਗਈ ਹੈਹੁਣ ਇਨ੍ਹਾਂ ਲਈ ਨਵੀਆਂ ਚਾਬੁਕਾਂ ਤੇ ਨਵੇਂ ਕੋੜੇ ਤਿਆਰ ਕੀਤੇ ਜਾ ਰਹੇ ਹਨ।”

ਮਰਦ, ਔਰਤ ਇਸ਼ਕ ਦੀ ਪਰਿਭਾਸ਼ਾ ਦਿੰਦਿਆਂ ਮੰਟੋ ਕਹਿੰਦੇ ਹਨ ਕਿ “ਆਮ ਤੌਰ ਉੱਤੇ ਔਰਤ ਨਾਲ ਇਸ਼ਕ ਓ ਮੁਹੱਬਤ ਕਰਨ ਦਾ ਇਕਲੌਤਾ ਮਕਸਦ ਜਿਸਮਾਨੀ ਲੱਜ਼ਤ ਹੁੰਦਾ ਹੈ!”

ਇੱਕ ਥਾਂ ਜੀਵਨ ਨੂੰ ਪਰਿਭਾਸ਼ਿਤ ਕਰਦਿਆਂ ਲਿਖਦੇ ਹਨ ਕਿ “ਮੁਖਤਸਰ ਸ਼ਬਦਾਂ ਵਿੱਚ ਜ਼ਿੰਦਗੀ ਦੇ ਸੰਬੰਧੀ ਸਿਰਫ ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਆਹ (ਹਾਅ) ਹੈ ਜੋ ਵਾਹ ਵਿੱਚ ਲਪੇਟ ਕੇ ਪੇਸ਼ ਕੀਤੀ ਗਈ ਹੈ।”

ਵੇਸਵਾਵਾਂ ਦੇ ਸੰਦਰਭ ਵਿੱਚ ਉਹ ਆਖਦੇ ਹਨ ਕਿ “ਵੇਸਵਾਵਾਂ ਪੈਦਾ ਨਹੀਂ ਹੁੰਦੀਆਂ, ਬਣਾਈਆਂ ਜਾਂਦੀਆਂ ਹਨ ਜਾਂ ਖੁਦ ਬਣਦੀਆਂ ਹਨਜਿਸ ਚੀਜ਼ ਦੀ ਮੰਗ ਹੋਵੇਗੀ, ਮੰਡੀ ਵਿੱਚ ਜ਼ਰੂਰ ਆਏਗੀ।”

ਇਸ ਮਰਦ ਪ੍ਰਧਾਨ ਸਮਾਜ ਵਿਚਲੀ ਇੱਕ ਹੋਰ ਕੌੜੀ ਸੱਚਾਈ ਨੂੰ ਬਿਆਨ ਕਰਦਿਆਂ ਮੰਟੋ ਲਿਖਦੇ ਹਨ ਕਿ” ਸੋਸਾਇਟੀ ਦੇ ਅਸੂਲਾਂ ਮੁਤਾਬਕ ਮਰਦ, ਮਰਦ ਰਹਿੰਦਾ ਹੈਭਾਵੇਂ ਕਿ ਉਸ ਦੀ ਜੀਵਨ ਰੂਪੀ ਕਿਤਾਬ ਦੇ ਹਰ ਵਰਕੇ ਉੱਤੇ ਗੁਨਾਹਾਂ ਦੀ ਸਿਆਹੀ ਲਿਪੀ ਹੋਵੇ, ਪ੍ਰੰਤੂ ਉਹ ਔਰਤ ਜੋ ਸਿਰਫ ਇੱਕ ਵਾਰ ਜਵਾਨੀ ਦੇ ਬੇਪਨਾਹ ਜਜ਼ਬੇ ਦੇ ਪ੍ਰਭਾਵ ਹੇਠ ਕਿਸੇ ਹੋਰ ਲਾਲਚ ਵਿੱਚ ਆ ਕੇ ਜਾਂ ਕਿਸੇ ਮਰਦ ਦੀ ਜ਼ਬਰਦਸਤੀ ਦਾ ਸ਼ਿਕਾਰ ਹੋ ਕੇ ਇੱਕ ਪਲ ਲਈ ਆਪਣੇ ਰਸਤੇ ਤੋਂ ਹਟ ਜਾਏ, ਔਰਤ ਨਹੀਂ ਰਹਿੰਦੀਉਸ ਨੂੰ ਹਿਕਾਰਤ ਅਤੇ ਨਫਰਤ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈਸੋਸਾਇਟੀ ਉਸ ਲਈ ਉਹ ਤਮਾਮ ਦਰਵਾਜ਼ੇ ਬੰਦ ਕਰ ਦਿੰਦੀ ਹੈ ਜੋ ਇੱਕ ਕਿਰਦਾਰ ਪੱਖੋਂ ਸਿਆਹ ਪੇਸ਼ਾ ਮਰਦ ਲਈ ਖੁੱਲ੍ਹੇ ਰਹਿੰਦੇ ਹਨ

ਸਾਹਿਤਕਾਰ ਨੂੰ ਸਮਾਜ ਦਾ ਦਰਪਣ ਆਖਿਆ ਜਾਂਦਾ ਹੈ ਸਆਦਤ ਹਸਨ ਮੰਟੋ ਦੇ ਉਕਤ ਵਿਚਾਰਾਂ ਦੇ ਸੰਦਰਭ ਕਹਿ ਸਕਦੇ ਹਾਂ ਕਿ ਮੰਟੋ ਹਕੀਕੀ ਮਾਅਨਿਆਂ ਵਿੱਚ ਦਰਪਣ ਸਨ ਤੇ ਅੱਜ ਵੀ ਹਨਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਕੋਈ ਵੀ ਸ਼ੀਸ਼ਾ, ਦੂਜੇ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਪੱਥਰਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈਫਿਰ ਭਲਾ ਸਆਦਤ ਹਸਨ ਮੰਟੋ ਪੱਥਰਾਂ ਤੋਂ ਕਿਵੇਂ ਬਚ ਸਕਦੇ ਸਨ ...!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1983)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author