MohdAbbasDhaliwal7SardoolSikandar4ਸਰਦੂਲ ਸਿਕੰਦਰ ਜਿੰਨੇ ਵਧੀਆ ਗਾਇਕ ਸਨ ਉੰਨੇ ਹੀ ਵਧੀਆ ਉਹ ਇਨਸਾਨ ਵੀ ਸਨ ...
(24 ਫਰਵਰੀ 2021)
(ਸ਼ਬਦ: 750)

 

SardoolSikandar2

ਤੁਰ ਗਿਆ ਪੰਜਾਬੀ ਗਾਈਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar1ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ, ਮਹਾਨ ਗਾਇਕ ਸਰਦੂਲ ਸਿਕੰਦਰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਸਾਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨਮੀਡੀਆ ਰਿਪੋਰਟਾਂ ਅਨੁਸਾਰ ਉਹ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ

ਇੱਥੇ ਜ਼ਿਕਰਯੋਗ ਹੈ ਕਿ ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਨਾਲ ਹੋਇਆ ਸੀਉਹਨਾਂ ਦੋ ਬੇਟੇ ਹਨ

ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿਖੇ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਸੀ ਵੈਸੇ ਉਹਨਾਂ ਦਾ ਪਰਿਵਾਰਕ ਪਿਛੋਕੜ ਸੰਗੀਤ ਦੇ ਪਟਿਆਲੇ ਘਰਾਣਾ ਨਾਲ ਸਬੰਧਤ ਸੀ

ਸਰਦੂਲ ਸਿਕੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1980 ਵਿੱਚ ਟੀਵੀ ਤੇ ਰੇਡੀਓ ਰਾਹੀਂ ਕੀਤੀ ਸੀਜਦੋਂ ਕਿ ਉਨ੍ਹਾਂ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਨੇ ਦਰਸ਼ਕਾਂ ਵਿੱਚ ਖੂਬ ਵਾਹ-ਵਾਹ ਖੱਟੀ ਸੀਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਜਿਨ੍ਹਾਂ ਵਿੱਚੋਂ ‘ਜੱਗਾ ਡਾਕੂ’ ਵਰਗੀ ਮਸ਼ਹੂਰ ਫਿਲਮ ਵੀ ਸ਼ਾਮਲ ਹੈ

ਸਰਦੂਲ ਸਿਕੰਦਰ ਦੀਆਂ ਹੁਣ ਤਕ ਕਰੀਬ 50 ਮਿਊਜ਼ਿਕ ਐਲਬਮਾਂ ਆ ਚੁੱਕੀਆਂ ਹਨ ਅਤੇ ਪੰਜਾਬੀ ਗਾਇਕੀ ਵਿੱਚ ਉਨ੍ਹਾਂ ਨੇ ਆਪਣੀ ਇੱਕ ਅਲੱਗ ਅਤੇ ਨਵੇਕਲੀ ਜਗ੍ਹਾ ਬਣਾਈ ਸੀ

ਸਮਸ਼ੇਰ ਸੰਧੂ ਨੇ ਸਰਦੂਲ ਸਿਕੰਦਰ ਨਾਲ ਬਿਤਾਏ ਆਪਣੇ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਰਦੂਲ ਸਿਕੰਦਰ ਨੇ ਉਨ੍ਹਾਂ ਵੱਲੋਂ ਲਿਖੇ ਕਈ ਗਾਣੇ ਗਾਏਉਨ੍ਹਾਂ ਵੱਲੋਂ ਗਾਇਆ ‘ਡਿਸਕੋ ਬੁਖ਼ਾਰ’ ਗਾਣਾ ਕਾਫ਼ੀ ਹਿੱਟ ਹੋਇਆਉਨ੍ਹਾਂ ਦਾ ਸੁਭਾਅ ਕਾਫ਼ੀ ਮਜ਼ਾਕੀਆ ਸੀ। ਇਸ ਮੌਕੇ ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਉਹ ਕਾਫ਼ੀ ਗਾਇਕਾਂ ਦੀ ਆਵਾਜ਼ ਕੱਢ ਲੈਂਦੇ ਸੀ ਅਤੇ ਇੱਕ ਦਿਨ ਉਨ੍ਹਾਂ ਨਾਲ ਸੁਖਵਿੰਦਰ ਸ਼ਿੰਦਾ ਬਣ ਕੇ ਗੱਲ ਵੀ ਕਰਦੇ ਰਹੇਉਨ੍ਹਾਂ ਦੇ ਪਿਤਾ ਮਸਤਾਨਾ ਜੀ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਗਾਉਂਦੇ ਹੁੰਦੇ ਸੀਉਨ੍ਹਾਂ ਦੇ ਪੂਰੇ ਪਰਿਵਾਰ ਨੇ ਬਹੁਤ ਸੰਘਰਸ਼ ਕੀਤਾ

ਸ਼ਮਸੇਰ ਸੰਧੂ ਨੇ ਦੱਸਿਆ, “ਉਨ੍ਹਾਂ ਨੇ ਗਾਇਕੀ ਆਪਣੇ ਪਿਤਾ ਮਸਤਾਨਾ ਜੀ ਤੋਂ ਸਿੱਖੀ ਸੀ ਅਤੇ ਚਰਨਜੀਤ ਅਹੁਜਾ ਨੂੰ ਉਹ ਆਪਣਾ ਗੁਰੂ ਮੰਨਦੇ ਸੀ।”

ਗਾਇਕਾ ਅਫ਼ਸਾਨਾ ਖ਼ਾਨ ਨੇ ਆਪਣੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਗਾਇਕੀ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਪੂਰੇ ਪਰਿਵਾਰ ਨੂੰ ਇਹ ਦੁਖ ਸਹਿਣ ਦਾ ਹੌਸਲਾ ਦੇਣ ਦੀ ਪ੍ਰਾਰਥਨਾ ਕੀਤਾ

ਇਸ ਤੋਂ ਇਲਾਵਾ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਵੀ ਸਰਦੂਲ ਸਿਕੰਦਰ ਦੀ ਮੌਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਨਾਲ ਹੋਈ ਮੁਲਾਕਾਤਾਂ ਨੂੰ ਚੇਤੇ ਕੀਤਾ

ਗਾਇਕਾ ਜਸਵਿੰਦਰ ਬਰਾੜ ਨੇ ਕਿਹਾ ਕਿ ‘ਬੁਝ ਗਿਆ ਸੁਰਾਂ ਦਾ ਦੀਵਾ, ਸੁਰਾਂ ਦਾ ਸਿਕੰਦਰ ... ਸਰਦੂਲ ਸਿਕੰਦਰ'

ਸਰਦੂਲ ਸਿਕੰਦਰ ਦੀ ਮੌਤ ਤੇ ਸਿਆਸੀ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲ ਸਿਕੰਦਰ ਦੀ ਮੌਤ ’ਤੇ ਸ਼ਰਧਾਂਜਲੀ ਭੇਂਟ ਕੀਤੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ’ਤੇ ਟਵੀਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ

ਮੇਰੀ (ਅੱਬਾਸ ਧਾਲੀਵਾਲ) ਦੀ ਮੁਲਾਕਾਤ ਉਨ੍ਹਾਂ ਨਾਲ ਜਨਵਰੀ 2007 ਵਿੱਚ ਮਾਲੇਰਕੋਟਲਾ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਹੋਈ ਸੀ ਮੇਰੇ ਇੱਕ ਪਰਮ-ਮਿੱਤਰ ਗੁਲਾਮ ਅਲੀ ਹਨਗੁਲਾਮ ਅਲੀ ਜੋ ਕਿ ਪ੍ਰਸਿੱਧ ਸੂਫੀ ਗਾਇਕ ਕਰਾਮਤ ਫਕੀਰ ਕੱਵਾਲ ਦੇ ਸਪੁੱਤਰ ਹਨ 2007 ਵਿੱਚ ਗੁਲਾਮ ਅਲੀ ਦੇ ਭਰਾ ਸ਼ੌਕਤ ਦਾ ਵਿਆਹ ਸੀ ਜਿਸ ਵਿੱਚ ਵਿਸ਼ੇਸ਼ ਤੌਰ ਸਰਦੂਲ ਸਿਕੰਦਰ ਹੁਰਾਂ ਨੇ ਸ਼ਮੂਲੀਅਤ ਕੀਤੀ ਸੀਉਸ ਵਿਆਹ ਵਿੱਚ ਉਨ੍ਹਾਂ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ ਸੀਜਦੋਂ ਮੰਚ ਦੀ ਕਾਰਵਾਈ ਸੰਪਨ ਹੋਈ ਤਾਂ ਮੈਂ ਉਨ੍ਹਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਸੀ ਉਸ ਮੁਲਾਕਾਤ ਦੌਰਾਨ ਉਨ੍ਹਾਂ ਸਾਡੇ ਨਾਲ ਖੂਬ ਗੱਲਾਂ ਕੀਤੀਆਂ ਸਨ

ਇਸ ਦੌਰਾਨ ਉਨ੍ਹਾਂ ਮੈਂਨੂੰ ਆਪਣੀ ਪਾਕਿਸਤਾਨ ਫੇਰੀ ਦਾ ਜ਼ਿਕਰ ਕਰਦਿਆਂ ਇੱਕ ਬਹੁਤ ਹੀ ਦਿਲਚਸਪ ਵਾਕਿਆ ਦੱਸਿਆਸਰਦੂਲ ਸਿਕੰਦਰ ਜੋ ਕਿ ਮੀਟ ਮੱਛੀ ਤੋਂ ਪਰਹੇਜ਼ ਕਰਦੇ ਸਨ, ਨੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਦੇ ਇੱਕ ਹੋਟਲ ਵਿੱਚ ਗਏ ਤਾਂ ਉੱਥੇ ਹਰ ਇੱਕ ਚੀਜ਼ ਗੋਸ਼ਤ (ਮੀਟ) ਦੇ ਮੇਲ ਨਾਲ ਬਣੀ ਹੋਈ ਸੀ ਜਿਵੇਂ ਕਿ ਆਲੂ ਗੋਸ਼ਤ, ਦਾਲ ਗੋਸ਼ਤ, ਗੋਭੀ ਗੋਸ਼ਤ, ਬੈਂਗਣ ਗੋਸ਼ਤ, ਮਟਰ ਗੋਸ਼ਤ ਆਦਿਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੂਰਨ ਯਕੀਨ ਹੋ ਗਿਆ ਇੱਥੇ ਗੋਸ਼ਤ ਰਹਿਤ ਕੋਈ ਦਾਲ ਸਬਜ਼ੀ ਨਹੀਂ ਮਿਲਣ ਵਾਲੀ ਤਾਂ ਅਖੀਰ ਉਨ੍ਹਾਂ ਆਪਣੀ ਭੁੱਖ ਦਹੀਂ ਨਾਲ ਰੋਟੀ ਖਾ ਕੇ ਮਿਟਾਈ

ਅੱਜ ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਸੰਸਾਰ ਦੇ ਨਾਲ ਨਾਲ ਮਾਲੇਰਕੋਟਲਾ ਆਈ ਤਾਂ ਇੱਥੇ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਇੱਕ ਦੁੱਖ ਦੀ ਲਹਿਰ ਫੈਲ ਗਈਇਸ ਦੁਖਦਾਈ ਖਬਰ ਦੇ ਸੰਦਰਭ ਵਿੱਚ ਮਾਲੇਰ ਕੋਟਲਾ ਤੋਂ ਕਰਾਮਾਤ ਫਕੀਰ ਕੱਵਾਲ ਹੁਰਾਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ, “ਸਰਦੂਲ ਸਿਕੰਦਰ ਜਿੰਨੇ ਵਧੀਆ ਗਾਇਕ ਸਨ ਉੰਨੇ ਹੀ ਵਧੀਆ ਉਹ ਇਨਸਾਨ ਵੀ ਸਨਕਰਾਮਤ ਹੁਰਾਂ ਨੇ ਅੱਗੇ ਆਖਿਆ ਕਿ ਜਿਵੇਂ ਸਿਕੰਦਰ ਨੇ ਦੁਨੀਆ ਫਤਿਹ ਕੀਤੀ ਸੀ ਉਸੇ ਤਰ੍ਹਾਂ ਸਰਦੂਲ ਸਿਕੰਦਰ ਨੇ ਸੰਗੀਤ ਦੇ ਖੇਤਰ ਵਿੱਚ ਆਪਣੀ ਜਿੱਤ ਦੇ ਝੰਡੇ ਗੱਡੇ ਹਨ

ਸਰਦੂਲ ਸਿਕੰਦਰ ਦੇ ਤੁਰ ਜਾਣ ’ਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਅਹਿਮਦ ਫਰਾਜ਼ ਦੀਆਂ ਇਹ ਸਤਰਾਂ ਯਾਦ ਆ ਰਹੀਆਂ ਹਨ:

ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ,
ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2604)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author