QuestionMark3ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਵਾਸਤਵਿਕ ਮਨੁੱਖੀ ਬੁੱਧੀ/ਚੇਤਨਾ ਰਾਹੀਂ ਲਗਾਮ ...IsherSinghEngBookTechnology
(10 ਜੂਨ 2026)


IsherSinghEngBookTechnology
(ਤਕਨੌਲੋਜੀ ਦੀ ਨਿੱਜੀ ਸਦ-ਵਰਤੋਂ ਲਈ ਸਵੈਵਿਕਾਸ ਅਤੇ ਆਪਾ-ਪਛਾਣ ਦੀ ਅਹਿਮੀਅਤ)

IsherSinghEng8“ਤਕਨੌਲੋਜੀ - ਕੰਨਾਂ ਨੂੰ ਖਾ ਰਿਹਾ ਸੋਨਾ?” ਇੰਜ. ਈਸ਼ਰ ਸਿੰਘ ਦੁਆਰਾ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਉਨ੍ਹਾਂ ਦੀ ਪਲੇਠੀ ਰਚਨਾ ਹੈਇੰਜ. ਈਸ਼ਰ ਸਿੰਘ ਨੇ ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰੀਕਲ ਇੰਜਨੀਅਰੀ ਦੀ ਡਿਗਰੀ ਹਾਸਲ ਕੀਤੀਸੰਨ 2002 ਵਿੱਚ ਉਹ ਪੰਜਾਬ ਰਾਜ ਬਿਜਲੀ ਬੋਰਡ ਤੋਂ ਮੁੱਖ ਇੰਜਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਅਤੇ ਅੱਜਕਲ੍ਹ ਕੈਨੇਡਾ ਵਿਖੇ ਰਹਿ ਰਹੇ ਹਨਲੇਖਕ ਨੇ ਇਸ ਪੁਸਤਕ ਵਿੱਚ ਮਨੁੱਖੀ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਘੁਸਪੈਠ ਕਰ ਰਹੀ ਤਕਨੌਲੋਜੀ, ਵਿਸ਼ੇਸ਼ ਕਰ ਕੇ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਬਾਰੇ ਬੜੇ ਸੰਜੀਦਾ ਪ੍ਰਸ਼ਨ ਉਠਾਏ ਹਨਖਤਰੇ ਦੀ ਘੰਟੀ ਬਣ ਕੇ ਹਾਵੀ ਹੋ ਰਹੀ ਇਸ ਤਕਨੌਲੋਜੀ ਬਾਰੇ ਕੀ ਪਹੁੰਚ-ਵਿਧੀ ਅਪਣਾਈ ਜਾਣੀ ਲੋੜੀਂਦੀ ਹੈ, ਲੇਖਕ ਨੇ ਇਸ ਬਾਰੇ ਬੜੀ ਤਾਰਕਿਕ ਬਹਿਸ ਛੇੜੀ ਹੈਤਕਨੌਲੋਜੀ ਅਤੇ ਮਨੁੱਖੀ ਸੂਝ/ਚੇਤਨਾ ਦਰਮਿਆਨ ਸੰਤੁਲਿਤ ਵਿਹਾਰ ਦੀ ਗੱਲ ਕਰਦਿਆਂ ਇਸਦੀ ਸਕਾਰਾਤਮਕ ਭੂਮਿਕਾ ਬਾਰੇ ਇਸ ਕਿਤਾਬ ਵਿੱਚ ਅਹਿਮ ਨੁਕਤੇ ਪੇਸ਼ ਕੀਤੇ ਹਨਏ.ਆਈ., ਯਾਨੀ ਮਸਨੂਈ ਬੁੱਧੀ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਸਾਵਧਾਨ ਰਹਿਣ ਲਈ ਅਸਲੀ ਬੁੱਧੀ ਯਾਨੀ ਮਨੁੱਖ ਦੀ ਆਪਣੀ ਬੁੱਧੀ ਦੀ ਵਰਤੋਂ ਕਰਦੇ ਰਹਿਣ ਲਈ ਮਨੁੱਖ ਨੂੰ ਸੁਚੇਤ ਕੀਤਾ ਹੈਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਵਾਸਤਵਿਕ ਮਨੁੱਖੀ ਬੁੱਧੀ/ਚੇਤਨਾ ਰਾਹੀਂ ਲਗਾਮ ਦੀ ਜ਼ਰੂਰਤ ਪ੍ਰਤੀ ਲੇਖਕ ਨੇ ਇਸ ਪੁਸਤਕ ਵਿੱਚ ਬਾਰ-ਬਾਰ ਸਾਵਧਾਨ ਕੀਤਾ ਹੈਆਪਣੀ ਤਾਰਕਿਕ ਸੋਚ ਅਧੀਨ ਏ.ਆਈ. ਦੀ ਵਰਤੋਂ ਕਰਦਿਆਂ ਇਸਦੇ ਨਿਖੇਧਾਤਮਕ ਪ੍ਰਭਾਵਾਂ ਤੋਂ ਬਚ ਕੇ ਰਹਿਣਾ ਬਹੁਤ ਲੋੜੀਂਦਾ ਹੈ, ਨਹੀਂ ਤਾਂ ਇਸਦੀ ਚਕਾਚੌਂਧ ਵਿੱਚ ਸਾਡੀ ਵੇਦਨਾ, ਸੰਵੇਦਨਾ, ਸਿਰਜਣਾਤਮਕਤਾ, ਨੈਤਿਨਤਾ ਅਤੇ ਅਨੇਕਾਂ ਮਾਨਵੀ ਕਦਰਾਂ-ਕੀਮਤਾਂ, ਜਿਹੜੀਆਂ ਮਨੁੱਖ ਦੇ ਮਨੁੱਖ ਹੋਣ ਦਾ ਪ੍ਰਮਾਣ ਹਨ, ਗੁਆਚ ਜਾਣਗੀਆਂ

ਨਿਰਸੰਦੇਹ ਮਨੁੱਖੀ ਜੀਵਨ ਦੇ ਵਿਕਾਸ ਅਤੇ ਜੀਵਨ ਦੇ ਹਰੇਕ ਖੇਤਰ ਵਿੱਚ ਅੱਗੇ ਵਧਣ ਲਈ ਤਕਨੌਲੋਜੀ ਬੇਰੋਕ ਲੋੜੀਂਦੀ ਹੈਪਰ ਮਹਿਜ਼ ਇਸੇ ’ਤੇ ਨਿਰਭਰ ਨਾ ਹੋ ਕੇ ਮਨੁੱਖ ਨੇ ਆਪਣੇ ਵਿਵੇਕ, ਸੰਤੁਲਿਤ ਜੀਵਨ-ਵਿਹਾਰ ਅਤੇ ਮਨੁੱਖੀ ਗੁਣਾਂ ਨੂੰ ਵੀ ਲਗਾਤਾਰ ਆਤਮਸਾਤ ਕਰਦੇ ਰਹਿਣਾ ਹੈਇਹ ਪੁਸਤਕ ਇਕੱਤੀ ਲੇਖਾਂ ਦਾ ਸੰਕਲਨ ਹੈਲੇਖਕ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸਾਂਝੇ ਕਰਦਿਆਂ ਹੋਇਆਂ ਅਤੇ ਦੁਨੀਆਂ ਦੇ ਵੱਡੇ ਵਿਦਵਾਨਾਂ ਅਤੇ ਮਹਾਨ ਚਿੰਤਕਾਂ ਦੇ ਹਵਾਲੇ ਦੇ-ਦੇ ਕੇ ਜਿੱਥੇ ਪੁਸਤਕ ਵਿੱਚ ਰੋਚਕਤਾ ਦਾ ਅੰਸ਼ ਬਰਕਰਾਰ ਰੱਖਿਆ ਹੈ, ਉੱਥੇ ਵਿਸ਼ੇ ਦਾ ਨਿਭਾਅ ਕਰਨ ਵਿੱਚ ਵੀ ਇਹ ਵਿਧੀ ਕਾਰਗਰ ਸਿੱਧ ਹੋਈ ਹੈਲੇਖਕ ਨੇ ਕਿਧਰੇ ਵੀ ਤਕਨੌਲੋਜੀ ਦੇ ਗੁੰਝਲਦਾਰ ਸਿਧਾਂਤਾਂ ਬਾਰੇ ਚਰਚਾ ਨਹੀਂ ਕੀਤੀ, ਸਗੋਂ ਇਸਦੀ ਵਿਹਾਰਕ ਵਰਤੋਂ ਬਾਰੇ ਸਾਰਥਿਕ ਮੁੱਦੇ ਉਠਾਏ ਹਨਇਸੇ ਲਈ ਰਚਨਾ ਵਿੱਚ ਨੀਰਸਤਾ ਨਹੀਂ ਹੈਸਧਾਰਨ ਬੁੱਧੀ ਵਾਲਾ ਪਾਠਕ ਵੀ ਦਿਲਚਸਪੀ ਨਾਲ ਇਸ ਕਿਤਾਬ ਨੂੰ ਪੜ੍ਹਨ ਦੇ ਸਮਰੱਥ ਹੈਏ.ਆਈ. ਦੀ ਵਰਤੋਂ ਨੂੰ ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਰਾਹੀਂ ਸਮਝਾਉਣ ਦੀ ਕਾਰਗਰ ਕੋਸ਼ਿਸ਼ ਕੀਤੀ ਗਈ ਹੈ ਇੰਜ. ਈਸ਼ਰ ਸਿੰਘ ਨੇ ਵੱਖ ਵੱਖ ਲੇਖਾਂ ਰਾਹੀਂ ਅੱਤ (Extreme) ਦੇ ਸੰਕਲਪ ਤੋਂ ਮੁੱਖ ਮੋੜਦਿਆਂ ਅਜਿਹੀਆਂ ਤਦਬੀਰਾਂ ਦਾ ਵਰਣਨ ਕੀਤਾ ਹੈ ਜਿੱਥੇ ਏ.ਆਈ. ਦਾ ਲਾਭ ਤਾਂ ਅਸੀਂ ਪੂਰਾ ਲਈਏ ਪਰ ਇਸਦੇ ਗੁਲਾਮ ਹੋਣ ਤੋਂ ਵੀ ਬਚੇ ਰਹੀਏਬੇਲਗਾਮ ਤਕਨੌਲੋਜੀ ਤੋਂ ਬਾਰ ਬਾਰ ਖਬਰਦਾਰ ਕਰਦਿਆਂ ਮਨੁੱਖ ਨੂੰ ਆਪਣੇ ਤਾਰਕਿਕ ਵਿਵੇਕ ਦੀ ਵਰਤੋਂ ਕਰਨ ਦਾ ਰਾਹ ਦਰਸਾਇਆ ਹੈ

ਏ.ਆਈ. ਦੇ ਗਿਆਨ ਦੇ ਨਾਲ ਨਾਲ ਲੇਖਕ ਨੇ ਅਜੋਕੀ ਪੀੜ੍ਹੀ ਨੂੰ ਸਾਹਿਤ, ਇਤਿਹਾਸ, ਅਧਿਆਤਮਵਾਦ, ਮਨੋਵਿਗਿਆਨ ਦੇ ਵਿਸ਼ਿਆਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਵੀ ਜ਼ੋਰ ਦਿੱਤਾ ਹੈ ਤਾਂ ਜੋ ਇਨ੍ਹਾਂ ਵਿਸ਼ਿਆਂ ਤੋਂ ਹਾਸਲ ਹੋਏ ਵਿਵੇਕ ਰਾਹੀਂ ਮਨੁੱਖ ਆਪਾ-ਪਛਾਣ ਦੇ ਮਾਰਗ ’ਤੇ ਚੱਲ ਕੇ ਸਹੀ-ਗਲਤ ਦਾ ਨਿਤਾਰਾ ਕਰਨ ਦੇ ਸਮਰੱਥ ਹੋ ਸਕੇਲੇਖਕ ਨੇ ਡਾ. ਯੁਵਾਲ ਨੋਆ ਹਰਾਰੀ ਦੀ ਪੁਸਤਕ ਦੇ ਹਵਾਲੇ ਨਾਲ ਏ.ਆਈ. ਤਕਨੌਲੋਜੀ ਨੂੰ ਅਜਿਹਾ ਮੱਕੜ-ਜਾਲ ਕਿਹਾ ਹੈ ਜਿਹੜਾ ਮਨੁੱਖ ਉੱਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ ਹੈਪੁਸਤਕ ਦਾ ਸਾਰ-ਤੱਤ ਇਸੇ ਗੱਲ ਵਿੱਚ ਨਿਹਿਤ ਹੈ ਕਿ ਅਸੀਂ ਹੁਣ ਇਸ ਜਾਲ ਨੂੰ ਕਿਵੇਂ ਕਾਬੂ ਕਰਨਾ ਹੈ? ਅਜੋਕੇ ਸਮੇਂ ਦੀ ਇਹ ਵੱਡੀ ਵੰਗਾਰ ਵੀ ਹੈ ਅਤੇ ਫਿਕਰਮੰਦੀ ਵਾਲੀ ਗੱਲ ਵੀਇਸ ਡਿਜਿਟਲ ਤਾਨਾਸ਼ਾਹੀ ਤੋਂ ਬਚਣ ਲਈ ਅਤੇ ਇਸਦੇ ਸਦ-ਉਪਯੋਗ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ ਕੁੱਲ ਮਿਲਾ ਕੇ ਲੇਖਕ ਨੇ ਦਰਸਾਇਆ ਹੈ ਕਿ ਤਕਨੌਲੋਜੀ ਦਾ ਵਿਕਾਸ ਸਰਬ-ਸਾਂਝੀ ਖੁਸ਼ਹਾਲੀ ਦੇ ਆਉਣ ਦਾ ਕੋਈ ਨਿਸ਼ਚਿਤ ਮਾਪ-ਦੰਡ ਨਹੀਂ ਹੈ, ਸਗੋਂ ਤਕਨੌਲੋਜੀਆਂ ਦੀ ਗ੍ਰਿਫਤ ਵਿੱਚ ਫਸਿਆ ਮਨੁੱਖ ਜ਼ਿੰਦਗੀ ਦੇ ਯਥਾਰਥ ਤੋਂ ਦੂਰ ਹੋ ਰਿਹਾ ਹੈਜ਼ਹੀਨ ਬੁੱਧੀ ਵਾਲੇ ਵਿਦਿਆਰਥੀ ਤਕਨੌਲੋਜੀਆਂ ਨਾਲ ਸੰਬੰਧਿਤ ਵਿਸ਼ਿਆਂ ਨੂੰ ਹੀ ਪੜ੍ਹਨ ਵਿੱਚ ਪਹਿਲ ਦੇ ਰਹੇ ਹਨਦੂਜੇ ਖੇਤਰ ਜਿਵੇਂ ਕਿ ਖੇਤੀਬਾੜੀ, ਉਦਯੋਗ, ਬਿਜਲੀ ਨਿਰਮਾਣ ਆਦਿ ਨੂੰ ਗੈਰ-ਜ਼ਰੂਰੀ ਗਰਦਾਨੇ ਜਾਣ ਦੀ ਰੁਚੀ ਵੱਧ ਪਰਬਲ ਹੋ ਰਹੀ ਹੈਇਸੇ ਲਈ ਲੇਖਕ ਨੇ ਸੁਝਾ ਦਿੱਤਾ ਹੈ ਕਿ ਏ.ਆਈ. ਦੇ ਤੇਜ਼ ਰਫਤਾਰ ਵਿਕਾਸ ਦੇ ਨਾਲ-ਨਾਲ ਮਨੁੱਖੀ ਚੇਤਨਾ ਦਾ ਵਿਕਾਸ ਵੀ ਉੰਨਾ ਹੀ ਲੋੜੀਂਦਾ ਹੈਇਸਦੇ ਯਕੀਨੀ ਬਣਾਏ ਜਾਣ ਦੀ ਲੋੜ ’ਤੇ ਪੁਸਤਕ ਵਿੱਚ ਬਾਰ ਬਾਰ ਜ਼ੋਰ ਦਿੱਤਾ ਗਿਆ ਹੈ ਅਤੇ ਅਜੋਕੀ ਪੀੜ੍ਹੀ ਨੂੰ ਸੁਚੇਤ ਕੀਤਾ ਗਿਆ ਹੈਇਹੋ ਇਸ ਪੁਸਤਕ ਦੀ ਪ੍ਰਾਪਤੀ ਹੈ ਅਤੇ ਵਿਲੱਖਣਤਾ ਵੀਪੰਜਾਬੀ, ਅਦਬੀ ਹਲਕਿਆਂ ਵਿੱਚ ਇਸ ਪੁਸਤਕ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ ਅਤੇ ਪੰਜਾਬੀ ਪਾਠਕ ਨਿਸਚੇ ਹੀ ਇਸਦਾ ਲਾਭ ਉਠਾਉਣਗੇਇਸੇ ਭਰੋਸੇ ਨਾਲ, ਇਸ ਪੁਸਤਕ ਦੇ ਲੇਖਕ ਇੰਜ ਈਸ਼ਰ ਸਿੰਘ ਮੁਬਾਰਕ ਦੇ ਹੱਕਦਾਰ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

More articles from this author