Sandip Kumar 7ਲੋਕਤੰਤਰ ਵਿੱਚ ਲੋਕਾਂ ਦੀ ਇੱਛਾ ਸਭ ਤੋਂ ਉੱਪਰ ਹੁੰਦੀ ਹੈ। ਬੰਗਾਲ ਦੇ ਵੋਟਰਾਂ ਨੇ ...
(7 ਮਈ 2026)


4
ਮਈ 2026 ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਰਾਜ ਦੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਬਦਲਾਅ ਲਿਆਂਦਾ ਹੈਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਲਗਭਗ 206 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੂੰ 81 ਸੀਟਾਂ ਤਕ ਸੀਮਿਤ ਕਰ ਦਿੱਤਾਮਮਤਾ ਬੈਨਰਜੀ ਦੀ 15 ਸਾਲਾਂ ਲੰਬੀ ਸੱਤਾ ਦਾ ਅੰਤ ਹੋ ਗਿਆਇਹ ਜਿੱਤ ਸਿਰਫ ਇੱਕ ਪਾਰਟੀ ਦੀ ਜਿੱਤ ਨਹੀਂ, ਸਗੋਂ ਬੰਗਾਲ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਉੱਤੇ ਵੋਟਰਾਂ ਦਾ ਇੱਕ ਤਕੜਾ ਫੈਸਲਾ ਹੈਬੀਜੇਪੀ ਨੇ ਆਪਣੀ ਪੂਰੀ ਤਾਕਤ ਝੋਕ ਕੇ ਇਸ ਚੋਣ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਿਆ ਅਤੇ ਰਾਜ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ

ਪਿਛਲੀਆਂ ਚੋਣਾਂ ਵਿੱਚ ਟੀਐੱਮਸੀ ਨੇ ਲਗਾਤਾਰ ਜਿੱਤ ਹਾਸਲ ਕੀਤੀ ਸੀ ਅਤੇ ਮਮਤਾ ਬੈਨਰਜੀ ਨੂੰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਾਇਆ ਗਿਆ ਸੀਉਸ ਵੇਲੇ ਈਵੀਐੱਮ ਮਸ਼ੀਨਾਂ ਨੂੰ ਲੈ ਕੇ ਕੋਈ ਸਵਾਲ ਨਹੀਂ ਉਠਾਇਆ ਗਿਆ ਸੀਪਰ ਇਸ ਵਾਰ ਜਦੋਂ ਨਤੀਜੇ ਟੀਐੱਮਸੀ ਦੇ ਵਿਰੋਧ ਵਿੱਚ ਆਏ ਤਾਂ ਈਵੀਐੱਮ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾਵਿਰੋਧੀ ਧਿਰਾਂ ਲਗਾਤਾਰ ਇਹੀ ਰਾਗ ਅਲਾਪ ਰਹੀਆਂ ਹਨ ਕਿ ਚੋਣਾਂ ਵਿੱਚ ਗੜਬੜ ਹੋਈ ਹੈਮਮਤਾ ਬੈਨਰਜੀ ਖੁਦ ਆਪਣੀ ਸੀਟ ਭਵਾਨੀਪੁਰ ਤੋਂ ਹਾਰ ਗਈ, ਜਿੱਥੇ ਉਨ੍ਹਾਂ ਨੂੰ ਬੀਜੇਪੀ ਦੇ ਸੁਵੇਂਦੁ ਅਧਿਕਾਰੀ ਨੇ ਲਗਭਗ 15, 00 ਵੋਟਾਂ ਨਾਲ ਹਰਾਇਆਉਨ੍ਹਾਂ ਨੇ ਇਸ ਨੂੰਫੋਰਸ ਅਤੇ ਮੈਨੀਪੁਲੇਸ਼ਨਕਿਹਾ ਅਤੇ ਵੋਟ ਲੁੱਟਣ ਦਾ ਇਲਜ਼ਾਮ ਲਾਇਆਪਰ ਇਹ ਇਲਜ਼ਾਮ ਤੱਥਾਂ ਨਾਲ ਮੇਲ ਨਹੀਂ ਖਾਂਦਾ

ਦਿਲਚਸਪ ਗੱਲ ਇਹ ਹੈ ਕਿ ਇਸੇ ਸਮੇਂ ਕੇਰਲਾ ਵਿੱਚ ਬੀਜੇਪੀ ਨੇ ਸਿਰਫ ਤਿੰਨ ਸੀਟਾਂ ਜਿੱਤੀਆਂਉੱਥੇ ਵਿਰੋਧੀ ਧਿਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਈਵੀਐੱਮ ਬਾਰੇ ਕੋਈ ਵੱਡਾ ਇਲਜ਼ਾਮ ਨਹੀਂ ਲੱਗਾਇਸ ਤੋਂ ਸਾਫ ਹੈ ਕਿ ਜਿੱਥੇ ਵਿਰੋਧੀ ਧਿਰ ਮਜ਼ਬੂਤ ਹੈ, ਉੱਥੇ ਜਿੱਤ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਤੇ ਜਿੱਥੇ ਹਾਰ ਹੁੰਦੀ ਹੈ ਉੱਥੇ ਈਵੀਐੱਮ ਨੂੰ ਬਹਾਨਾ ਬਣਾਇਆ ਜਾਂਦਾ ਹੈਇਹ ਦੋਹਰਾ ਮਾਪਦੰਡ ਰਾਜਨੀਤੀ ਦੀ ਇੱਕ ਬੁਰੀ ਮਿਸਾਲ ਹੈਈਵੀਐੱਮ ਉਦੋਂ ਠੀਕ ਹੈ ਜਦੋਂ ਟੀਐੱਮਸੀ ਜਿੱਤਦੀ ਹੈ ਅਤੇ ਉਸ ਸਮੇਂ ਗਲਤ ਹੈ ਜਦੋਂ ਹਾਰਦੀ ਹੈਇਸ ਤਰ੍ਹਾਂ ਦੀਆਂ ਬਹਾਨੇਬਾਜ਼ੀਆਂ ਲੋਕਤੰਤਰ ਨੂੰ ਕਮਜ਼ੋਰ ਕਰਦੀਆਂ ਹਨਇਸ ਜਿੱਤ ਦਾ ਮੁੱਖ ਕਾਰਨ ਐਂਟੀ-ਇੰਕੰਬੈਂਸੀ ਸੀਪਿਛਲੇ 15 ਸਾਲਾਂ ਦੀ ਟੀਐੱਮਸੀ ਸਰਕਾਰ ਵਿੱਚ ਭ੍ਰਿਸ਼ਟਾਚਾਰ, ਘੁਸਪੈਠ, ਔਰਤਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਵਰਗੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਤੰਗ ਕਰ ਦਿੱਤਾ ਸੀਬੀਜੇਪੀ ਨੇ ਇਨ੍ਹਾਂ ਮੁੱਦਿਆਂ ਨੂੰ ਚੁਣੌਤੀ ਬਣਾਇਆ ਅਤੇ ਲੋਕਾਂ ਨੂੰ ਬਦਲਾਅ ਦਾ ਸੰਦੇਸ਼ ਦਿੱਤਾਪਾਰਟੀ ਨੇ ਬੂਥ ਲੈਵਲ ਤਕ ਮਜ਼ਬੂਤ ਤਿਆਰੀ ਕੀਤੀ ਅਤੇ ਖਾਸ ਕਰਕੇ ਮਤੁਆ ਭਾਈਚਾਰੇ, ਉੱਤਰੀ ਬੰਗਾਲ ਅਤੇ ਯੁਵਕ-ਮਹਿਲਾਵਾਂ ਨੂੰ ਟਾਰਗੇਟ ਕੀਤਾਇਸ ਨਾਲ ਵੋਟ ਸ਼ੇਅਰ ਵੀ ਵਧਿਆ ਅਤੇ ਲਗਭਗ 45.85% ਤਕ ਪਹੁੰਚ ਗਿਆ

ਇਸ ਚੋਣ ਵਿੱਚ ਇੱਕ ਵੱਡਾ ਮੁੱਦਾ ਘੁਸਪੈਠ ਅਤੇ ਡੈਮੋਗ੍ਰਾਫਿਕ ਬਦਲਾਅ ਵੀ ਰਿਹਾਮਮਤਾ ਬੈਨਰਜੀ ਦੀ ਸਰਕਾਰ ਉੱਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਰਾਜ ਵਿੱਚ ਵਸਾਉਣ ਅਤੇ ਉਨ੍ਹਾਂ ਨੂੰ ਵੋਟਰ ਆਈ ਡੀ, ਅਧਾਰ ਵਰਗੇ ਦਸਤਾਵੇਜ਼ ਮੁਹਈਆ ਕਰਵਾਉਣ ਦੇ ਇਲਜ਼ਾਮ ਲੱਗੇਇਹ ਲੋਕ ਵੋਟ ਬੈਂਕ ਰਾਜਨੀਤੀ ਲਈ ਵਰਤੇ ਗਏ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਵੀ ਉਨ੍ਹਾਂ ਦਾ ਹੱਥ ਹੋਣ ਦੀਆਂ ਚਰਚਾਵਾਂ ਰਹੀਆਂਬੰਗਾਲ ਦੀਆਂ ਸੀਮਾਵਾਂ ਉੱਤੇ ਡੈਮੋਗ੍ਰਾਫੀ ਬਦਲਣ ਵਾਲੀ ਘੁਸਪੈਠ ਨੇ ਸਥਾਨਕ ਲੋਕਾਂ ਵਿੱਚ ਰੋਸ ਪੈਦਾ ਕੀਤਾਜਿਨ੍ਹਾਂ ਸਰੋਤਾਂ ’ਤੇ ਦੇਸ਼ ਵਾਸੀਆਂ ਦਾ ਹੱਕ ਹੋਣਾ ਚਾਹੀਦਾ ਸੀ, ਉਹ ਵੋਟ ਬੈਂਕ ਖਾਤਰ ਬਾਹਰੀ ਲੋਕਾਂ ਨੂੰ ਮਿਲ ਰਹੇ ਸਨਇਸਨੇ ਬੀਜੇਪੀ ਨੂੰ ਇੱਕ ਮਜ਼ਬੂਤ ਨੈਰੇਟਿਵ ਦਿੱਤਾ ਅਤੇ ਲੋਕਾਂ ਨੇ ਇਸ ਨੂੰ ਸਵੀਕਾਰ ਕੀਤਾਪਿਛਲੀਆਂ ਚੋਣਾਂ ਵੀ ਮਮਤਾ ਬੈਨਰਜੀ ਨੇ ਈਵੀਐੱਮ ਰਾਹੀਂ ਜਿੱਤੀਆਂ ਸਨ ਅਤੇ ਉਦੋਂ ਇਹ ਮਸ਼ੀਨਾਂਪਵਿੱਤਰਸਨ ਪਰ ਹੁਣ ਜਦੋਂ ਉਨ੍ਹਾਂ ਦੀ ਹਾਰ ਹੋਈ ਤਾਂ ਈਵੀਐੱਮ ਖਰਾਬ ਹੋ ਗਈਇਹ ਰਵਾਇਤ ਬਹੁਤੀਆਂ ਵਿਰੋਧੀ ਧਿਰਾਂ ਵਿੱਚ ਆਮ ਹੈਅਸਲ ਵਿੱਚ ਹਾਰ ਜਿੱਤ ਰਾਜਨੀਤੀ ਦਾ ਹਿੱਸਾ ਹੈਜਦੋਂ ਵਿਰੋਧੀ ਧਿਰ ਕਮਜ਼ੋਰ ਹੋਵੇ ਅਤੇ ਸੱਤਾਧਾਰੀ ਧਿਰ ਮਜ਼ਬੂਤ ਰਣਨੀਤੀ ਅਪਣਾਵੇ ਤਾਂ ਹਾਰ ਯਕੀਨੀ ਹੋ ਜਾਂਦੀ ਹੈਬੰਗਾਲ ਵਿੱਚ ਵੀ ਇਹੀ ਹੋਇਆਟੀਐੱਮਸੀ ਦੀ ਮੁਸਲਿਮ ਤੁਸ਼ਟੀਕਰਨ ਵਾਲੀ ਰਾਜਨੀਤੀ ਨੇ ਹਿੰਦੂ ਭਾਈਚਾਰੇ ਨੂੰ ਇੱਕਜੁੱਟ ਕੀਤਾ ਅਤੇ ਬੀਜੇਪੀ ਨੂੰ ਫਾਇਦਾ ਪਹੁੰਚਾਇਆ

ਜਿਨ੍ਹਾਂ ਲੋਕਾਂ ਨੂੰ ਇਹ ਨਤੀਜਾ ਹਜ਼ਮ ਨਹੀਂ ਹੋ ਰਿਹਾ, ਉਹ ਚੋਣਾਂ ਵਿੱਚ ਕਮੀਆਂ ਲੱਭ ਰਹੇ ਹਨ ਜਾਂ ਇਸ ਨੂੰ ਸਾਜ਼ਿਸ਼ ਦੱਸ ਰਹੇ ਹਨਪਰ ਰਾਜਨੀਤੀ ਵਿੱਚ ਹਾਰ-ਜਿੱਤ ਆਮ ਹੈਹਾਰ ਤੋਂ ਸਬਕ ਲੈਣਾ ਚਾਹੀਦਾ ਹੈਟੀਐੱਮਸੀ ਅਤੇ ਹੋਰ ਵਿਰੋਧੀ ਧਿਰਾਂ ਨੂੰ ਆਪਣੀਆਂ ਖਾਮੀਆਂ ਪਛਾਣਕੇ ਉਨ੍ਹਾਂ ਉੱਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਵਿੱਚ ਵਿਸ਼ਵਾਸ ਬਣਿਆ ਰਹੇਈਵੀਐੱਮ ਨੂੰ ਹਰ ਵਾਰ ਦੋਸ਼ ਦੇਣਾ ਮੂਰਖਤਾ ਹੈਭਾਰਤ ਵਿੱਚ ਈਵੀਐੱਮ ਪ੍ਰਣਾਲੀ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਇਸ ਨਾਲ ਚੋਣਾਂ ਪਾਰਦਰਸ਼ੀ ਬਣੀਆਂ ਹਨਬੀਜੇਪੀ ਲਈ ਇਹ ਇੱਕ ਵੱਡਾ ਮੌਕਾ ਹੈ ਕਿਉਂਕਿ 15 ਸਾਲ ਬਾਅਦ ਬੰਗਾਲ ਵਿੱਚ ਸੱਤਾ ਮਿਲੀ ਹੈਹੁਣ ਇਸ ਮੌਕੇ ਦਾ ਲਾਭ ਉਠਾਉਣਾ ਪਾਰਟੀ ਉੱਤੇ ਨਿਰਭਰ ਕਰਦਾ ਹੈਰਾਜ ਵਿੱਚ ਵਿਕਾਸ, ਰੁਜ਼ਗਾਰ, ਔਰਤਾਂ ਦੀ ਸੁਰੱਖਿਆ, ਘੁਸਪੈਠ ਰੋਕਣ ਅਤੇ ਸਭ ਲਈ ਇੱਕਸਾਰ ਵਿਕਾਸ ਉੱਤੇ ਧਿਆਨ ਦੇਣਾ ਚਾਹੀਦਾ ਹੈਜੇਕਰ ਬੀਜੇਪੀ ਆਪਣੇ ਵਾਅਦਿਆਂ ਨੂੰ ਪੂਰਾ ਕਰਦੀ ਹੈ ਤਾਂ ਉਹ ਬੰਗਾਲ ਵਿੱਚ ਮਜ਼ਬੂਤੀ ਨਾਲ ਆਪਣੀ ਜੜ੍ਹਾਂ ਜਮਾਉਣ ਵਿੱਚ ਕਾਮਯਾਬ ਹੋ ਸਕਦੀ ਹੈ

ਲੋਕਤੰਤਰ ਵਿੱਚ ਲੋਕਾਂ ਦੀ ਇੱਛਾ ਸਭ ਤੋਂ ਉੱਪਰ ਹੁੰਦੀ ਹੈਬੰਗਾਲ ਦੇ ਵੋਟਰਾਂ ਨੇ ਬਦਲਾਅ ਚਾਹਿਆ ਅਤੇ ਉਸ ਨੂੰ ਵੋਟ ਦੇ ਰੂਪ ਵਿੱਚ ਪ੍ਰਗਟ ਕੀਤਾਹੁਣ ਨਵੀਂ ਸਰਕਾਰ ਨੂੰ ਇਸ ਵਿਸ਼ਵਾਸ ਨੂੰ ਬਣਾਈ ਰੱਖਣਾ ਚਾਹੀਦਾ ਹੈਹਾਰ-ਜਿੱਤ ਬਰਦਾਸ਼ਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈਬੀਜੇਪੀ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉੱਤਰੇਬੰਗਾਲ ਵਿੱਚ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਹੈ ਅਤੇ ਉਮੀਦ ਹੈ ਕਿ ਇਹ ਰਾਜ ਵਿਕਾਸ ਅਤੇ ਸਦਭਾਵਨਾ ਵੱਲ ਵਧੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

More articles from this author