ParamjitKKhanna7ਸੋ ਅੱਜ ਲੋੜ ਹੈ ਸਮਾਜਿਕ ਤਾਣੇਬਾਣੇ ਨੂੰ ਸੰਵਾਰਨ ਦੀਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਦੀ ...
(15 ਜਨਵਰੀ 2026)


ਰਿਸ਼ਤੇ ਲੱਖਾਂ ਕਰੋੜਾਂ ਦੀ ਕੀਮਤ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਮੁੱਲ ਇਨ੍ਹਾਂ ਦੇ ਖੁੱਸ ਜਾਣ ਮਗਰੋਂ ਪਤਾ ਲਗਦਾ ਹੈ
ਅੱਜ ਸਾਡਾ ਸਮਾਜ ਰਿਸ਼ਤਿਆਂ ਨੂੰ ਲੈ ਕੇ ਖੇਰੂੰ ਖੇਰੂੰ ਹੋਇਆ ਪਿਆ ਹੈ, ਜਿਸਦੀ ਮੁੱਖ ਵਜਾਹ ਮਨੁੱਖ ਦੀ ਹਉਮੈਂ ਅਤੇ ਪੈਸੇ ਦੀ ਦੌੜ ਹੈਪੁਰਾਣੇ ਸਮਿਆਂ ਵਿੱਚ ਅਜਿਹਾ ਨਹੀਂ ਸੀਉਦੋਂ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਸੀਫੇਰ ਉਹ ਰਿਸ਼ਤਾ ਮਾਂ ਪਿਉ ਦਾ ਹੋਵੇ ਜਾਂ ਭੈਣ ਭਰਾ ਦਾ, ਚਾਚੇ ਤਾਹੇ ਦਾ ਹੋਵੇ ਜਾਂ ਭੂਆ ਫੁੱਫੜ ਦਾ, ਜੀਜਾ ਸਾਲੀ ਦਾ ਹੋਵੇ ਜਾਂ ਦਿਓਰ ਭਰਜਾਈ ਦਾ ਅਤੇ ਜਾਂ ਫਿਰ ਮਾਮਾ ਮਾਮੀ ਤੇ ਪਤੀ ਪਤਨੀ ਦਾ ਹੋਵੇ - ਹਰ ਰਿਸ਼ਤਾ ਬਾਖੂਬੀ ਨਿਭਾਇਆ ਜਾਂਦਾ ਸੀਜੇ ਕਦੇ ਕਿਸੇ ਰਿਸ਼ਤੇ ਵਿੱਚ ਮਾੜੀ ਮੋਟੀ ਫਿੱਕ ਜਾਂ ਦਰਾੜ ਪੈਂਦੀ ਤਾਂ ਬਾਕੀ ਰਿਸ਼ਤੇਦਾਰ ਰਲ ਕੇ ਉਸ ਦਰਾੜ ਨੂੰ ਭਰ ਦਿੰਦੇ ਸਨਭਾਵ ਰਿਸ਼ਤੇ ਵਿੱਚ ਆਏ ਮਨ ਮੁਟਾਵ ਨੂੰ ਦੂਰ ਕਰ ਲਿਆ ਜਾਂਦਾ ਸੀ, ਜਿਸ ਨਾਲ ਉਹ ਰਿਸ਼ਤਾ ਟੁੱਟਣੋ ਬਚ ਜਾਂਦਾਇਸ ਤੋਂ ਇਲਾਵਾ ਜੇਕਰ ਕਿਸੇ ਕਾਰਨ ਰਿਸ਼ਤੇਦਾਰੀ ਵਿੱਚ ਪਿਆ ਫਿੱਕ ਛੇਤੀ ਨਾ ਮਿਟਦਾ ਤਾਂ ਜਦੋਂ ਕਿਸੇ ਰਿਸ਼ਤੇਦਾਰ ਦੇ ਕੋਈ ਵਿਆਹਾਂ ਸ਼ਾਦੀ ਜਾਂ ਕੋਈ ਹੋਰ ਸਮਾਗਮ ਹੋਣਾ ਤਾਂ ਸਾਰੇ ਰਿਸ਼ਤੇਦਾਰ ਮਿਲ ਕੇ ਰੁੱਸੇ ਹੋਏ ਰਿਸ਼ਤੇਦਾਰ ਨੂੰ ਮਨਾ ਲੈਂਦੇ, ਜਿਸ ਨਾਲ ਉਹ ਰਿਸ਼ਤਾ ਟੁੱਟਣੋ ਬਚ ਜਾਂਦਾਉਨ੍ਹਾਂ ਸਮਿਆਂ ਵਿੱਚ ਲੋਕਾਂ ਵਿੱਚ ਮੋਹ ਮੁਹੱਬਤ ਹੁੰਦਾ ਸੀ, ਜੋ ਰਿਸ਼ਤਿਆਂ ਨੂੰ ਪੀਡਾ ਬਣਾਈ ਰੱਖਦਾ

ਪਰ ਅੱਜ ਕੱਲ੍ਹ ਅਜਿਹਾ ਨਹੀਂ ਹੈਅਜੋਕੇ ਕਮਰਸ਼ੀਅਲ ਯੁਗ ਵਿੱਚ ਬਹੁਤੇ ਰਿਸ਼ਤਿਆਂ ਵਿੱਚ ਐਨੀਆ ਦਰਾੜਾਂ ਹਨ ਕੇ ਪੁੱਛੋ ਕੁਛ ਨਾਜਿਸ ਤੋਂ ਮਰਜ਼ੀ ਪੁੱਛ ਲਵੋ! ਕੋਈ ਆਪਣੇ ਰਿਸ਼ਤੇਦਾਰਾਂ ਦਾ ਨਾਂ ਲੈਣ ਨੂੰ ਤਿਆਰ ਨਹੀਂਬਹੁਤ ਘੱਟ ਲੋਕ ਹਨ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਬਚੀਆਂ ਹੋਈਆਂ ਹਨ, ਵਰਨਾ ਨਾ ਚਾਚੇ ਨਾ ਤਾਏ, ਨਾ ਭੈਣ ਨਾ ਭਰਾ ਤੇ ਨਾ ਹੀ ਕੋਈ ਹੋਰ ਰਿਸ਼ਤੇਦਾਰੀ ਸਹੀ ਢੰਗ ਨਾਲ ਨਿਭਦੀ ਵਿਖਾਈ ਦਿੰਦੀ ਹੈਮਿਲਵਰਤਣ ਦੀ ਤਾਂ ਗੱਲ ਹੀ ਛੱਡੋ, ਕੋਈ ਕਿਸੇ ਨੂੰ ਚੱਜ ਨਾਲ ਬੁਲਾ ਕੇ ਰਾਜ਼ੀ ਨਹੀਂਇਸੇ ਕਰਕੇ ਮੋਹ ਮੁਹੱਬਤ ਦੀਆਂ ਤੰਦਾਂ ਐਨੀਆਂ ਢਿੱਲੀਆਂ ਹੋ ਚੁੱਕੀਆਂ ਹਨ ਕਿ ਲੋਕ ਆਪਣੇ ਰਿਸ਼ਤੇਦਾਰ ਨੂੰ ਤਰਜੀਹ ਦੇਣ ਦੀ ਬਜਾਏ ਯਾਰਾਂ ਦੋਸਤਾਂ ਨੂੰ ਤਰਜੀਹ ਦਿੰਦੇ ਹਨ, ਜੋ ਕਿਰਦੇ ਰਿਸ਼ਤਿਆਂ ਦੀ ਦਾਸਤਾਨ ਹੈਇਹ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਰਿਸ਼ਤੇ ਸ਼ਬਦ ਦਾ ਅਰਥ ਹੀ ਬਦਲ ਗਿਆ ਹੋਵੇਰਿਸ਼ਤਿਆਂ ਦਾ ਸਵਰੂਪ ਬਦਲਣ ਦੇ ਸਿੱਟੇ ਵਜੋਂ ਕਈ ਅਜਿਹੇ ਨਵੇਂ ਰਿਸ਼ਤਿਆਂ ਨੇ ਜਨਮ ਲੈ ਲਿਆ ਹੈ, ਜਿਨ੍ਹਾਂ ਨੇ ਪੁਰਾਣੇ ਰਿਸ਼ਤਿਆਂ ਨੂੰ ਹੜੱਪ ਲਿਆ ਹੈਅਸਲ ਵਿੱਚ ਰਿਸ਼ਤਿਆਂ ਦੇ ਟੁੱਟਣ ਪਿੱਛੇ ਸਭ ਤੋਂ ਵੱਡਾ ਕਾਰਨ ਪੈਸੇ ਦੀ ਦੌੜ ਹੈ, ਜਿਸਨੇ ਰਿਸ਼ਤਿਆਂ ਦਾ ਤਵਾਜ਼ਨ ਵਿਗਾੜ ਦਿੱਤਾ ਹੈਬਹੁਤੇ ਰਿਸ਼ਤਿਆਂ ਨੂੰ ਹੁਣ ਇੱਕ ਨਾਂਅ ਨਾਲ ਹੀ ਬੁਲਾਇਆ ਜਾਣ ਲੱਗਾ ਹੈ ਤੇ ਉਹ ਸ਼ਬਦ ਹੈ ਆਂਟੀ ਅੰਕਲਕੋਈ ਚਾਚਾ ਨਹੀਂ, ਕੋਈ ਤਾਇਆ ਨਹੀਂ ਤੇ ਨਾ ਹੀ ਕੋਈ ਮਾਮਾ ਮੰਮੀ, ਮਾਸੀ ਮਾਸੜ ਜਾਂ ਭੂਆ ਫੁੱਫੜ ਹੈਅੰਕਲ ਆਂਟੀ ਸ਼ਬਦ ਨੇ ਅਸਲੀ ਰਿਸ਼ਤਿਆਂ ਦੀ ਮਿਠਾਸ ਨੂੰ ਫਿੱਕਾ ਪਾ ਦਿੱਤਾ ਹੈਰਿਸ਼ਤਿਆਂ ਵਿਚਲਾ ਫਰਕ ਮੁੱਕ ਗਿਆ ਹੈਪਹਿਲੋਂ ਪਤਾ ਹੁੰਦਾ ਸੀ ਕਿ ਇਹ ਚਾਚਾ ਹੈ, ਇਹ ਤਾਇਆ ਹੈ ਤੇ ਇਹ ਮਾਮਾ ਹੈ ਪ੍ਰੰਤੂ ਅੱਜ ਅੰਕਲ ਆਂਟੀ ਕਹਿ ਕੇ ਸਭ ਰਿਸ਼ਤਿਆਂ ਨੂੰ ਰਲਗੱਡ ਕਰ ਦਿੱਤਾ ਗਿਆ ਹੈ ਬੇਸ਼ਕ ਅੰਕਲ ਆਂਟੀ ਸ਼ਬਦ ਹੋਰਨਾਂ ਅੰਗਰੇਜ਼ੀ ਸ਼ਬਦਾਂ ਵਾਂਗ ਪੰਜਾਬੀ ਭਾਸ਼ਾ ਵਿੱਚ ਫਿੱਟ ਹੋ ਗਿਆ ਹੈ ਪਰ ਲਗਦਾ ਇਹ ਬਣਾਵਟੀ ਹੀ ਹੈਸ਼ੁਰੂ ਸ਼ੁਰੂ ਵਿੱਚ ਅੰਕਲ ਆਂਟੀ ਸ਼ਬਦ ਅਣਜਾਣ ਬੰਦੇ ਜਾਂ ਅਣਜਾਣ ਜਨਾਨੀ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ ਪਰ ਅੱਜ ਇਸਨੇ ਪੱਕੇ ਰਿਸ਼ਤਿਆਂ ਦੀ ਜਗ੍ਹਾ ਲੈ ਲਈ ਹੈਇਸੇ ਸਦਕਾ ਅੱਜ ਸਭ ਨੂੰ ਅੰਕਲ ਆਂਟੀ ਕਰਕੇ ਸੰਬੋਧਨ ਕੀਤਾ ਜਾਂਦਾ ਹੈ, ਜੋ ਸਹੀ ਨਹੀਂ ਕਿਹਾ ਜਾ ਸਕਦਾ

ਪੁਰਾਣੇ ਸਮਿਆਂ ਵਿੱਚ ਸਮਾਗਮਾਂ ਦੌਰਾਨ ਰਿਸ਼ਤਿਆਂ ਦੀ ਅਹਿਮੀਅਤ ਖੁੱਲ੍ਹ ਕੇ ਦੇਖਣ ਨੂੰ ਮਿਲਦੀ ਸੀਵਿਆਹਾਂ ਵਿੱਚ ਮੁੰਡੇ ਜਾਂ ਕੁੜੀ ਨੂੰ ਖਾਰੇ ਤੋਂ ਉਤਾਰਨ ਦੀ ਰਸਮ ਕੇਵਲ ਮਾਮਾ ਅਦਾ ਕਰਦਾ ਸੀਦਿਓਰ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ ਰਸਮ ਭਾਬੀ ਨਿਭਾਉਂਦੀ ਸੀਵਿਆਹੇ ਵਿੱਚ ਮੁੰਡੇ ਦੇ ਸਿਰ ਤੋਂ ਪਾਣੀ ਵਾਰਨ ਦੀ ਰਸਮ ਮਾਂ ਕਰਦੀ ਸੀਰੀਬਨ ਕੱਟਣ ਅਤੇ ਜੁੱਤੀ ਚੁੱਕੇ ਜਾਣ ਦੀ ਰਸਮ ਸਾਲੀਆਂ ਨਿਭਾਉਂਦੀਆਂ ਸਨਇਹ ਸੀ ਰਿਸ਼ਤਿਆਂ ਦੀ ਅਹਿਮੀਅਤਪਰ ਅੱਜਕਲ ਜੇ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਗੁੱਸੇ ਗਿਲੇ ਹੋਣ ਦੀ ਵਜਾਹ ਕਰਕੇ ਸ਼ਿਰਕਤ ਨਹੀਂ ਕਰਦਾ ਤਾਂ ਝੱਟ ਅੰਕਲ ਆਂਟੀ ਕੰਮ ਸਾਰ ਦਿੰਦੇ ਨੇਪਰ ਪੁਰਾਣੇ ਵਕਤਾਂ ਵਿੱਚ ਅਜਿਹਾ ਨਹੀਂ ਹੁੰਦਾ ਸੀਜਿੰਨਾ ਸਮਾਂ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਨਾ ਪਹੁੰਚਦਾ, ਉੰਨਾ ਸਮਾਂ ਉਹ ਰਸਮ ਪੂਰੀ ਨਹੀਂ ਕੀਤੀ ਜਾਂਦੀ ਸੀਰੁੱਸਣਾ ਰੁਸਾਉਣਾ ਉਦੋਂ ਅੱਜ ਕੱਲ੍ਹ ਤੋਂ ਕਿਤੇ ਜ਼ਿਆਦਾ ਸੀਪਰ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਇੰਨਾ ਜ਼ਿਆਦਾ ਹੁੰਦਾ ਸੀ ਕਿ ਰੁੱਸੇ ਹੋਏ ਬੰਦੇ ਨੂੰ ਮਨਾਉਣ ਲਈ ਸਾਰੇ ਰਿਸ਼ਤੇਦਸਰ ਰਲ ਕਿ ਉਸਦੇ ਘਰ ਜਾਂਦੇ ਅਤੇ ਉਸਨੂੰ ਮਨਾ ਲੈਂਦੇਪਰ ਹੁਣ ਜੇ ਕੋਈ ਰਿਸ਼ਦੇਦਾਰ ਰੁੱਸ ਜਾਵੇ ਤਾਂ ਉਸ ਨੂੰ ਮਨਾਉਣ ਕੋਈ ਨਹੀਂ ਜਾਂਦਾ, ਸਗੋਂ ਆਖ ਦਿੰਦੇ ਨੇ, ਉਸ ਬਿਨ ਕਿਹੜਾ ਸਰਦਾ ਨਹੀਂਰਹਿਣ ਦਿਓ ਉਸ ਨੂੰ? ਇਹੀ ਵਜਾਹ ਹੈ ਕਿ ਰਿਸ਼ਤੇ ਕਿਰ ਰਹੇ ਹਨਮੋਹ ਮੁਹੱਬਤ ਖ਼ਤਮ ਹੁੰਦਾ ਜਾ ਰਿਹਾ ਹੈਅਸਲ ਵਿੱਚ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈਬੰਦਾ ਹਰ ਗੱਲ ਦੀ ਪੂਰਤੀ ਪੈਸੇ ਨਾਲ ਕਰਨ ਦਾ ਆਦੀ ਹੋ ਗਿਆ ਹੈਇਹੀ ਕਾਰਨ ਹੈ ਕਿ ਹਰ ਵਿਅਕਤੀ ਟੈਂਸ਼ਨ ਵਿੱਚ ਨਜ਼ਰ ਆਉਂਦਾ ਹੈ, ਜਦੋਂ ਕਿ ਪਹਿਲਾਂ ਇੱਕ ਦੂਜੇ ਨਾਲ ਮਿਲ ਕੇ ਗਿਲੇ ਸ਼ਿਕਵੇ ਰਲਮਿਲ ਕੇ ਮਿਟਾ ਲਏ ਜਾਂਦੇ ਸਨਦੁੱਖ ਸੁਖ ਸਾਂਝਾ ਕਰਕੇ ਰਲਮਿਲ ਵੰਡਾ ਲਿਆ ਜਾਂਦਾ ਸੀ, ਜਿਸ ਨਾਲ ਮਨ ਹਲਕਾ ਹੋ ਜਾਂਦਾ ਸੀ ਅਤੇ ਕੋਈ ਟੈਂਸ਼ਨ ਨਹੀਂ ਹੁੰਦੀ ਸੀ, ਕਿਉਂਕਿ ਪਤਾ ਹੁੰਦਾ ਸੀ ਕਿ ਕੋਈ ਮੁਸੀਬਤ ਜਾਂ ਭੀੜ ਪਈ ਤਾਂ ਮਿਲ ਕੇ ਉਸਦਾ ਹੱਲ ਕੱਢ ਲਿਆ ਜਾਵੇਗਾਪ੍ਰੰਤੂ ਅੱਜ ਰਿਸ਼ਤਿਆਂ ਦੇ ਕਿਰਨ (ਟੁੱਟਣ) ਕਰਕੇ ਸਮਾਜਿਕ ਤਾਣਾਬਾਣਾ ਉਲਝਦਾ ਜਾ ਰਿਹਾ ਹੈਸੋ ਅੱਜ ਲੋੜ ਹੈ ਸਮਾਜਿਕ ਤਾਣੇਬਾਣੇ ਨੂੰ ਸੰਵਾਰਨ ਦੀ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਦੀ, ਜ਼ਿੰਦਗੀ ਦੇ ਘਾਟੇ ਵਾਧੇ ਜਰਦਿਆਂ ਵੱਖ ਵੱਖ ਰਿਸ਼ਤਿਆਂ ਨੂੰ ਨਿਭਾਉਣ ਦੀ, ਯਾਰਾਂ ਦੋਸਤਾਂ ਨਾਲ ਯਾਰੀਆਂ ਨਿਭਾਉਂਦਿਆਂ ਬਾਕੀ ਰਿਸ਼ਤਿਆਂ ਨੂੰ ਵੀ ਬਰਕਰਾਰ ਰੱਖਣ ਦੀ, ਨਹੀਂ ਤਾਂ ਇਸੇ ਤਰ੍ਹਾਂ ਟੈਂਸ਼ਨਾਂ ਵਿੱਚ ਜ਼ਿੰਦਗੀ ਗੁਜ਼ਾਰਦਾ ਹੋਇਆ ਇਨਸਾਨ ਇਸ ਜਹਾਨ ਤੋਂ ਰੁਖ਼ਸਤ ਹੁੰਦਾ ਰਹੇਗਾ ਆਉ! ਦੂਰੀਆਂ ਨੂੰ ਦੂਰ ਕਰਕੇ ਗਲੇ ਮਿਲੀਏ ਅਤੇ ਮੋਹ ਮੁਹੱਬਤਾਂ ਵੰਡਦੇ ਹੋਏ ਹਾਸੇ ਠੱਠਿਆਂ ਵਿੱਚ ਖੁਸ਼ਗਵਾਰ ਰਹਿ ਕੇ ਕੁਦਰਤ ਵੱਲੋਂ ਬਖ਼ਸ਼ੀ ਅਨਮੋਲ ਜ਼ਿੰਦਗੀ ਦਾ ਮਜ਼ਾ ਲਾਈਏ ਤੇ ਹਰ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਸ ਨੂੰ ਨਿੱਘਾ ਬਣਾਈਏਇਸ ਨਾਲ ਯਕੀਨਨ ਤੁਹਾਡੀ ਉਮਰ ਲੰਮੇਰੀ ਹੋਵੇਗੀਸੋ ਲੋੜ ਹੈ ਅਜੋਕੇ ਦੌਰ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਦੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

More articles from this author