DarbaraSKahlon8ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਕਰ ਬੈਠੀਆਂ ਮਹਾਂ ਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ...MarkCarney2
(25 ਜਨਵਰੀ 2026)


MarkCarney220
ਜਨਵਰੀ 2026 ਨੂੰ ਦੇ ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਵੋਸ (ਸਵਿਟਜ਼ਰਲੈਂਡ ਵਿਖੇ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਹੋਏ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿੱਚ, ਜੋ ਉਹਨਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਗਠਨ ਸਥਾਪਤ ਕਰਨ ਦਾ ਹੋਕਾ ਦਿੱਤਾ ਉਨ੍ਹਾਂ ਕੈਨੇਡਾ ਦਾ ਸਟੈਂਡ ਸਪਸ਼ਟ ਕਰਦਿਆਂ ਉਸ ਭੇੜੀਏ ਪ੍ਰਤੀ ਜੋ ਬਾਰ ਬਾਰ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦੇ ਰਿਹਾ ਹੈ, ਭਾਵ ਅਮਰੀਕਾ ਦਾ ਨਾਮ ਲਏ ਬਗੈਰ ਸਾਰੇ ਵਿਸ਼ਵ ਭਾਈਚਾਰੇ ਵਿੱਚ ਦਲੇਰਾਨਾ ਢੰਗ ਨਾਲ ਕੁਝ ਉਸੇ ਤਰ੍ਹਾਂ ਦੀ ਆਵਾਜ਼ ਬੁਲੰਦ ਕੀਤੀ ਜਿਵੇਂ ਸਿਕੰਦਰ ਮਹਾਨ ਨੇ ਉਸਦੇ ਪਿਤਾ ਫਿਲਪਸ ਦੀ ਮੌਤ ਬਾਅਦ ਪਰਸ਼ੀਆ ਦੇ ਬਾਦਸ਼ਾਹ ਦਾਰਸ ਤੀਜੇ ਵੱਲੋਂ ਤਵਾਨ ਮੰਗਣ ਦੇ ਜਵਾਬ ਵਿੱਚ ਸਪਸ਼ਟ ਕਹਿ ਦਿੱਤਾ ਸੀ ਕਿ ਉਹ ਮੁਰਗੀ ਮਰ ਚੁੱਕੀ ਹੈ ਜੋ ਸੋਨੇ ਦੇ ਆਂਡੇ ਦਿੰਦੀ ਸੀਉਹਨਾਂ ਕਿਹਾ ਕੈਨੇਡਾ ਕੋਲ ਉਹ ਸਭ ਕੁਝ ਹੈ, ਜੋ ਵਿਸ਼ਵ ਚਾਹੁੰਦਾ ਹੈਅਸੀਂ ਊਰਜਾ ਖੇਤਰ ਵਿੱਚ ਸੁਪਰ ਸ਼ਕਤੀ ਹਾਂਸਾਡੇ ਕੋਲ ਬਹੁਤ ਹੀ ਵਸੀਹ ਖਣਿਜ ਪਦਾਰਥ, ਖਦਾਨਾਂ ਹਨਸਾਡੇ ਲੋਕ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ। ਸਾਡੇ ਕੋਲ ਪੂੰਜੀ, ਹੁਨਰ ਹੈ, ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਅਧਾਰਤ ਸਰਕਾਰ ਹੈਸਾਡੇ ਕੋਲ ਉੱਚ ਪੱਧਰੀ ਕਦਰਾਂ ਕੀਮਤਾਂ ਹਨਕਨੇਡਾ ਬਹੁ-ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈਸਾਡੀ ਸ਼ਕਤੀ ਸਾਡੀ ਇਮਾਨਦਾਰੀ ਹੈਅਜੋਕੇ ਟੁੱਟ ਭੱਜ ਅਤੇ ਗਲ਼ ਸੜ ਚੁੱਕੇ ਗਲੋਬਲ ਸਿਸਟਮ ਵਿੱਚੋਂ ਅਸੀਂ ਬਾਹਰ ਆ ਚੁੱਕੇ ਹਾਂਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ ਅਧਾਰਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂਇੰਜ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂਹੁਣ ਉਹਨਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ

ਝੂਠੀ ਵਿਵਸਥਾ:

ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲ੍ਹਦੇ ਹੋਏ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿੱਚ ਕਾਨੂੰਨ ਅਧਾਰਤ ਗਲੋਬਲ ਅਵਸਥਾ ਦੀ ਥਾਂ ਤਕੜੇ ਦਾ ਸੱਤੀ ਵੀਹੀਂ ਸੌ ਵਿਵਸਥਾ ਭਾਰੂ ਹੋ ਚੁੱਕੀ ਹੈਅੱਜ ਆਰਥਿਕ ਸਾਂਝੀਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂ ਸ਼ਕਤੀਆਂ (ਅਮਰੀਕਾ, ਰੂਸ, ਚੀਨ) ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਬਣਾਉਣਾ ਚਾਹੁੰਦੇ ਹਨ

ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਵਿਲ ਜੋ ਬਾਅਦ ਵਿੱਚ ਉੱਥੋਂ ਦੇ ਰਾਸ਼ਟਰਪਤੀ ਬਣੇ, ਦੇ ਲੇਖ “ਨਿਤਾਣਿਆਂ ਦੇ ਤਾਣ” ਵਿੱਚੋਂ ਲਈਉਹਨਾਂ ਕਿਹਾ ਕਿ ਇੱਕ ਗਲੀ ਵਿੱਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨਉਹਨਾਂ ਵਿੱਚ ਇਕ ਕਮਜ਼ੋਰ ਸਬਜ਼ੀ ਵਿਕਰੇਤਾ ਦੀ ਦੁਕਾਨ ਵੀ ਸੀ, ਜਿਹੜਾ ਆਪਣੀ ਦੁਕਾਨ ਖੋਲ੍ਹਣ ਤੋਂ ਬਾਅਦ ਉਸਦੀ ਖਿੜਕੀ ਵਿੱਚ ਇੱਕ ਬੋਰਡ “ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਲਾ ਦਿੰਦਾਪਰ ਉਸ ਨੂੰ ਇਸ ਫਲਸਫੇ ਵਿੱਚ ਯਕੀਨ ਨਹੀਂ ਸੀ। ਕਿਉਂਕਿ ਦੂਸਰੇ ਦੁਕਾਨਦਾਰ ਇੰਜ ਹੀ ਕਰਦੇ ਸਨ, ਇਸ ਲਈ ਉਹ ਵੀ ਉੱਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਾਉਂਦਾ ਸੀਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਅਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨਲੇਕਿਨ ਸੱਚ ਇਹ ਹੈ ਕਿ ਜੇਕਰ ਇੱਕ ਵਿਅਕਤੀ ਵੀ ਇਹ ਬੋਰਡ ਲਾਉਣਾ ਬੰਦ ਕਰ ਦਿੰਦਾ ਤਾਂ ਸਥਾਪਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀਹਾਵਿਲ ਦਾ ਅਜਿਹਾ ਹੀ ਮੰਨਣਾ ਸੀ

ਕਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿੱਚੋਂ ਅਜਿਹੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾਹੁਣ ਅਜਿਹੀ ਝੂਠੀ ਵਿਵਸਥਾ ਵਿੱਚ ਨਹੀਂ ਰਿਹਾ ਜਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ

ਪ੍ਰਭੂਸੱਤਾ ਦੀ ਰਾਖੀ:

ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਕਰ ਬੈਠੀਆਂ ਮਹਾਂ ਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਨਹੀਂ ਹੈਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨਵੈਨਜ਼ੁਵੇਲਾ ਵਿੱਚ ਕੀ ਹੋਇਆ? ਇੱਕ ਖੂੰਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉਸਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਸਦੀ ਪਤਨੀ ਨੂੰ ਉਸਦੇ ਬਿਸਤਰੇ ਵਿੱਚੋਂ ਅਗਵਾ ਕਰਕੇ ਅਮਰੀਕਾ ਲੈ ਆਇਆਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ-ਚਾਂ ਨਾ ਕੀਤੀਗਾਜ਼ਾ ਵਿੱਚ ਅਮਰੀਕਾ ਅਤੇ ਇਸਦੇ ਹਮਜੋਲੀ ਇਸਰਾਇਲ ਨੇ ਉਸ ਪੱਟੀ ਦਾ ਮਲੀਆਮੇਟ ਕਰ ਦਿੱਤਾ70 ਹਜ਼ਾਰ ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਦਿੱਤੇਅਨੇਕ ਭੁੱਖਮਰੀ ਨਾਲ ਮਰ ਰਹੇ ਹਨਪਰ ਮਹਾਂ ਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆਮੇਟ ਕਰਨਾ ਚਾਹਿਆ ਪਰ ਉਸ ਵੱਲੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆਹੁਣ ਫਿਰ ਉਸਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀਸੀਆਈਏ ਅਤੇ ਮੁਸਾਦ ਵੱਲੋਂ ਇਰਾਨ ਵਿੱਚ ਜਨਤਕ ਵਿਦਰੋਹ ਪੈਦਾ ਕਰਨ ਦਾ ਅਸਫਲ ਯਤਨ ਕੀਤਾ ਗਿਆ

24 ਫਰਵਰੀ 2022 ਤੋਂ ਯੁਕਰੇਨ ’ਤੇ ਰੂਸੀ ਹਮਲਾ ਜਾਰੀ ਹੈ ਪਰ ਅਜੇ ਤਕ ਕਿਸੇ ਮਹਾਂ ਸ਼ਕਤੀ ਨੇ ਉੱਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾਇਵੇਂ ਹੀ ਅਫਰੀਕਾ ਵਿੱਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂ ਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ

ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ ਯੂਐੱਨਓ ਅਤੇ ਨਾਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਾਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਨ ਸ਼ਾਸਨ ਨੂੰ ਤਬਾਹ ਕੀਤਾ, ਲਿਬੀਆ ਨੂੰ ਮਲੀਆਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ? ਸਦਾਮ ਹੁਸੈਨ ਕੋਲ ਕਿਹੜੇ ਰਸਾਇਣਿਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ

ਕਾਰਨੀ ਨੇ ਬੇਬਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮੁਫਾਦਾਂ ਲਈ ਅਮਰੀਕਾ ਨਾਲ ਰਲੇ ਰਹੇਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਏਕਾਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ “ਬੋਰਡ ਆਫ ਪੀਸ ਸਥਾਪਿਤ ਕਰਕੇ, ਜਿਸਦਾ ਉਹ ਸਾਰੀ ਉਮਰ ਚੇਅਰਮੈਨ ਰਹੇਗਾ, ਪੂਰੇ ਗਲੋਬ ਦਾ ਨਕਸ਼ਾ ਬਦਲਣਾ ਚਾਹੁੰਦਾ ਹੈਇਸ ਬੋਰਡ ਵਿੱਚ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈਇੱਕ ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿੱਪ ਪ੍ਰਦਾਨ ਕੀਤੀ ਜਾਏਗੀਕੀ ਅਜਿਹੀ ਵਿਵਸਥਾ ਵਿੱਚ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਰਹਿ ਸਕੇਗੀ? ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂ ਸ਼ਕਤੀਆਂ ਦੇ ਆਪਣੇ ਨਿੱਜੀ ਮੁਫਾਦ ਭਰੇ ਹਾਲਾਤ ਦੇ ਦੌਰ ਵਿੱਚ ਰਹਿ ਰਹੇ ਹਾਂਜਿਸ ਕੋਲ ਸ਼ਕਤੀ ਹੈ, ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ, ਉਸ ਨੂੰ ਇਹ ਸਹਿਣਾ ਹੀ ਪਵੇਗਾਸੋ ਇਸ ਵਿਵਸਥਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇੱਕ ਜੁੱਟ ਹੋ ਕੇ ਇੱਕ ਨਵੀਂ ਕੌਮਾਂਤਰੀ ਆਪਸੀ ਮਿਲਵਰਤਨ, ਬਰਾਬਰੀ ਅਤੇ ਇਨਸਾਫ ਅਧਾਰਤ ਵਿਵਸਥਾ ਸਥਾਪਿਤ ਕਰਨ ਲਈ ਅੱਗੇ ਆਉਣਾ ਪਵੇਗਾ

ਟਰੰਪ ਨੂੰ ਲਗਾਮ:

ਅਮਰੀਕੀ ਕਾਂਗਰਸ ਅਤੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ ਜੋ ਨਾਜੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸਲਿਨੀ ਦੀ ਰਾਹ ’ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿੱਤ ਦਿਨ ਧਮਕੀਆਂ ਦੇ ਰਿਹਾ ਹੈ, ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ, ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗਰੀਨਲੈਂਡ ’ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਅਤੇ ਰਵੇਰੀਆ ਉਸਾਰਨ ਦੇ ਦਾਅਵੇ ਕਰ ਰਿਹਾ ਹੈ, ਨਕਸ਼ੇ ਵਿੱਚ ਵੈਨਜ਼ੁਵੇਲਾ, ਕੈਨੇਡਾ ਅਤੇ ਗਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਦਿਖਾ ਰਿਹਾ ਹੈਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ (37 ਸਾਲਾ ਰੇਨੀ ਗੁਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ), ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾ ਰਿਹਾ ਹੈਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈਅਮਰੀਕੀ ਸੰਵਿਧਾਨ, ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈਅਮਰੀਕੀ ਨਾਗਰਿਕਾਂ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਅਜਿਹੇ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ25ਵੀਂ ਸੰਵਿਧਾਨਿਕ ਸੋਧ ਨੂੰ ਤੁਰੰਤ ਅਮਲ ਵਿੱਚ ਲਿਆਉਂਦੇ ਹੋਏ ਇਸ ਨੂੰ ਪਦ ਤੋਂ ਬਰਖਾਸਤ ਕਰਨ

ਜਾਗ੍ਰਿਤੀ:

ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ ਅਤੇ ਆਪਸੀ ਇਕਜੁੱਟਤਾ ਦੇ ਬਲਬੂਤੇ ਨਾ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧਨੀਤਕ ਸਮਝੌਤੇ ਕੀਤੇ ਹਨ ਬਲਕਿ ਉਹਨਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦਰਜੇ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂ ਸ਼ਕਤੀਆਂ ਦੇ ਚੁੰਗਲ ਵਿੱਚੋਂ ਬਾਹਰ ਆਉਣ ਲਈ ਦਲੇਰਾਨਾ ਅਗਵਾਈ ਦਿੱਤੀ ਹੈਉਹਨਾਂ ਸਪਸ਼ਟ ਕਿਹਾ ਕਿ ਇਹ ਮਹਾਂ ਸ਼ਕਤੀਆਂ ਆਪਣੀ ਆਰਥਿਕ, ਫੌਜੀ, ਜੁਗਾੜੂ, ਕੂਟਨੀਤਕ, ਯੁੱਧਨੀਤਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ’ਤੇ ਆਪਣੀ ਏਕਾਧਿਕਾਰਵਾਦੀ ਧੌਂਸ ਕਾਇਮ ਰੱਖ ਸਕਦੀਆਂ ਹਨਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇਉਹਨਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿੱਚ ਇਨ੍ਹਾਂ ਮਹਾਂ ਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਾਉਣੇ ਬੰਦ ਕਰ ਦੇਣ

ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਹਨਾਂ ਵਿੱਚ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਿਕ ਜੁਰਅਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂ ਸ਼ਕਤੀਆਂ ਦੇ ਚੈਲੇੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇੱਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ

ਇਸ ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਕਿਹਾ ਕਿ ਉਹ ਟਰੰਪ ਦੀ ਧੌਂਸ ਅੱਗੇ ਨਹੀਂ ਝੁਕਣਗੇ

ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਅਜ਼ਾਦੀ ਚਾਹੀਦੀ ਹੈਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਦਾ ਕਹਿਣਾ ਹੈ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈਅੱਜ ਜਾਗਣ ਦਾ ਵੇਲਾ ਹੈਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ ਉਸਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਅਟੋਨੀਓ ਗਰਾਮਸਕੀ ਦੇ ਸ਼ਬਦ ਬੋਲਦੇ ਚਿਤਾਵਣੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਖਸ਼ਾਂ ਦੇ ਕਾਲ ਵਿੱਚ ਰਹਿੰਦੇ ਹੁੰਦੇ ਹੋਭਾਵ ਪ੍ਰਧਾਨ ਮੰਤਰੀ ਕਾਰਨੀ ਅਨੁਸਾਰ ਘੜੀ ਗਈ ਨਵੀਂ ਵਿਸ਼ਵ ਵਿਵਸਥਾ ਦੇ ਸਥਾਪਿਤ ਹੋਣ ਤਕ ਪੂਰੇ ਵਿਸ਼ਵ ਨੂੰ ਟਰੰਪ ਵਰਗੇ ਰਾਖਸ਼ਾਂ ਦੇ ਕਾਲ ਤੋਂ ਬਚਣ ਦੀ ਲੋੜ ਹੈਕਾਰਲੇਟਰ ਯੂਨੀਵਰਸਿਟੀ ਪ੍ਰੋਫੈਸਰ ਫੈਨ ਹੈਪਸਨ ਅਨੁਸਾਰ ਕੀ ਕਾਰਨੀ ਲਿਲੀਪੁੱਟਾਂ ਨੂੰ ਗੁੱਲੀਵਰ ਖਿਲਾਫ ਬਗਾਵਤ ਲਈ ਜਾਗਰਿਤ ਕਰ ਰਿਹਾ ਹੈ, ਜਿਸਨੇ ਗੁੰਡਾਗਰਦੀ ਦਾ ਰੂਪ ਧਾਰਨ ਕਰ ਲਿਆ?

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ ਦੇਸ਼ ਪਰਤ ਆਏਉਹਨਾਂ ਦੇ ਕ੍ਰਾਂਤੀਕਾਰੀ ਯੁਗ ਪਲਟਾਊ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋ ਬਾਜ਼ ਨਹੀਂ ਆਇਆ ਉਸਦਾ ਕਥਨ ਸੀ ਕਿ ਕਨੇਡਾ ਦੀ ਹੋਂਦ ਅਮਰੀਕਾ ’ਤੇ ਨਿਰਭਰ ਕਰਦੀ ਹੈਉਸ ਹੱਥੋਂ ਕਈ ਚੀਜ਼ਾਂ ਮੁਫਤ ਲੈਂਦੇ ਹਨ ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ ਹੈਉਹਨਾਂ ਨੂੰ ਭਵਿੱਖ ਵਿੱਚ ਅਜਿਹੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ

ਪ੍ਰਧਾਨ ਮੰਤਰੀ ਕਾਰਨੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗਰੀਨਲੈਂਡ ਦੀ ਹਿਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਾਏ 10% ਟੈਰਫ ਨੂੰ ਵਾਪਸ ਲੈਣਾ ਪਿਆਉਸ ਨੂੰ ਵਿਸ਼ਵ ਆਰਥਿਕ ਫੋਰਮ ’ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗਰੀਨ ਲੈਣ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇਹਕੀਕਤ ਤਾਂ ਇਹ ਹੈ ਕਿ ਯੂਰਪੀਨ ਦੇਸ਼ਾਂ ਨੂੰ ਆਪਣੇ ਮਾਣ ਸਨਮਾਨ ਖਾਤਰ ਟਰੰਪ ਨੂੰ ਗਰੀਨਲੈਂਡ ’ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ

ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨਾਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਿਹਾ

ਵਿਸ਼ਵ ਦੇ ਰਾਸ਼ਟਰਾਂ ਨੂੰ ਨਪੋਲੀਅਨ ਬੋਨਾਪਾਰਟਸ ਦੇ ਇਤਿਹਾਸਿਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇੱਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ ਪਰ ਜੇ ਇੱਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗ ਲੜਨਗੇ ਤੇ ਹਾਰ ਜਾਣਗੇਮਾਰਕ ਕਾਰਨੀ ਇੱਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ

ਸੋ ਡੌਨਲਡ ਟਰੰਪ ਦੇ ਅਮਰੀਕੀ ਫਾਸ਼ੀਵਾਦੀ ਏਕਾਧਿਕਾਰ, ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੂਤਨ ਦੇ ਧੌਂਸਵਾਦ ਤੋਂ ਅਜੋਕੇ ਵਿਸ਼ਵ ਦੇ ਦਰਮਿਆਨੀ ਆਰਥਿਕ ਅਤੇ ਫੌਜੀ ਸ਼ਕਤੀ ਵਾਲੇ ਦੇਸ਼ਾਂ ਨੇ ਜੇ ਆਪਣੀ ਪ੍ਰਭੂਸੱਤਾ, ਅਜ਼ਾਦੀ ਅਤੇ ਅਖੰਡਤਾ ਕਾਇਮ ਰੱਖਣੀ ਹੈ ਤਾਂ ਉਹਨਾਂ ਨੂੰ ਇੱਕਜੁੱਟ ਹੋ ਕੇ ਇੱਕ ਨਵੀਂ ਮੁਨਸਫਾਨਾ ਕੌਮਾਂਤਰੀ ਵਿਵਸਥਾ ਨੂੰ ਸੁਹਿਰਦਤਾ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਸਥਾਪਿਤ ਕਰਨਾ ਚਾਹੀਦਾ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

More articles from this author