BalwinderSBhullar7ਇਹਨਾਂ ਅਪੀਲਾਂ ਦਾ ਅਸਰ ਸ਼ਹਿਰਾਂ ਵਿੱਚ ਹੁਣ ਕਾਫ਼ੀ ਦਿਖਾਈ ਦੇਣ ਲੱਗਾ ਹੈ। ਸ਼ਹਿਰਾਂ ਦੇ ਚੌਕਾਂ ਜਾਂ ...
(29 ਮਾਰਚ 2024)
ਇਸ ਸਮੇਂ ਪਾਠਕ: 220.


ਸੂਰਜ ਨਾਲੋਂ ਟੁੱਟੇ ਹੋਏ ਟੁਕੜੇ ਨੇ ਹਜ਼ਾਰਾਂ ਸਾਲਾਂ ਵਿੱਚ ਠੰਢੇ ਹੋਣ ਉਪਰੰਤ ਧਰਤੀ ਦਾ ਰੂਪ ਧਾਰਿਆ
ਫਿਰ ਇਸ ਉੱਪਰ ਬਨਸਪਤੀ ਪੈਦਾ ਹੋਈ, ਫਿਰ ਜੀਵ ਜੰਤੂ ਪਸ਼ੂ ਪੰਛੀ ਇਸ ਧਰਤੀ ’ਤੇ ਪੈਦਾ ਹੁੰਦੇ ਰਹੇਉਸ ਤੋਂ ਬਾਅਦ ਲੱਖਾਂ ਸਾਲਾਂ ਦੇ ਸਫ਼ਰ ਤੋਂ ਬਾਅਦ ਮੌਜੂਦਾ ਮਨੁੱਖ ਦਾ ਰੂਪ ਇਸ ਧਰਤੀ ’ਤੇ ਹੋਂਦ ਵਿੱਚ ਆਇਆਹਰਿਆਵਲੀ ਧਰਤੀ ’ਤੇ ਇਹਨਾਂ ਜੀਵਾਂ ਜੰਤੂਆਂ ਦੀਆਂ ਲੱਖਾਂ ਦੀ ਤਾਦਾਦ ਵਿੱਚ ਵੱਖ ਵੱਖ ਕਿਸਮਾਂ ਅਤੇ ਚਹਿਲ ਪਹਿਲ ਹੀ ਕੁਦਰਤ ਦਾ ਅਸਲ ਨਜ਼ਾਰਾ ਪੇਸ਼ ਕਰਦੀਆਂ ਹਨਇਸ ਵਾਤਾਵਰਣੀ ਕੁਦਰਤ ਅਤੇ ਇਨਸਾਨਾਂ ਦੇ ਰੂਪ ਵਿੱਚ ਤਰੱਕੀ ਕਰ ਰਹੀ ਇਸ ਮਨੁੱਖ ਜਾਤੀ ਨੂੰ ਵੇਖਕੇ ਖੁਸ਼ ਹੁੰਦਿਆਂ ਹੀ ਸ਼ਾਇਦ ਬਾਬਾ ਨਾਨਕ ਨੇ ਉਚਾਰਣ ਕੀਤਾ ਸੀ, ‘ਬਲਿਹਾਰੀ ਕੁਦਰਤਿ ਵਸਿਆ, ਤੇਰਾ ਅੰਤੁ ਨਾ ਜਾਈ ਲਖਿਆ’ ਇਹ ਪੱਥਰ ’ਤੇ ਲਕੀਰ ਵਰਗੀ ਸਚਾਈ ਹੈ ਕਿ ਜੋ ਕੰਮ ਕੁਦਰਤ ਦੇ ਹਨ, ਉਹ ਮਨੁੱਖ ਨਹੀਂ ਕਰ ਸਕਦਾ ਫਿਰ ਮਨੁੱਖ ਨੂੰ ਇਹ ਅਧਿਕਾਰ ਵੀ ਨਹੀਂ ਕਿ ਉਹ ਕੁਦਰਤ ਦੇ ਕੰਮਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰੇਕੁਦਰਤ ਵਿੱਚ ਕਾਦਰ ਵਸਦਾ ਹੈ, ਇਹ ਕਿਸੇ ਨੂੰ ਧੋਖਾ ਨਹੀਂ ਦਿੰਦੀ, ਬਲਕਿ ਸਹਿਯੋਗ ਦਿੰਦੀ ਹੈਜੋ ਸਮੇਂ ਦੀ ਲੋੜ ਹੁੰਦੀ ਹੈ, ਕੁਦਰਤ ਪ੍ਰਕਿਰਤੀ ਵਿੱਚ ਤਬਦੀਲੀ ਕਰਦੀ ਰਹਿੰਦੀ ਹੈ

ਮਨੁੱਖ ਨੇ ਵਿੱਦਿਆ ਹਾਸਲ ਕਰ ਲਈ, ਸਾਇੰਸ ਦੇ ਰਸਤੇ ਚੱਲ ਪਿਆਇਸ ਨਾਲ ਉਹ ਤਰੱਕੀ ਅਤੇ ਵਿਕਾਸ ਤਾਂ ਕਰਦਾ ਰਿਹਾ, ਪ੍ਰੰਤੂ ਵਾਤਾਵਰਣ ਅਤੇ ਪ੍ਰਕਿਰਤੀ ਤੋਂ ਉਹ ਬਿਲਕੁਲ ਬੇਧਿਆਨ ਹੋ ਗਿਆਵਧੇਰੇ ਆਮਦਨ ਦੇ ਸਾਧਨ ਪੈਦਾ ਕਰਨ ਲਈ ਉਸਨੇ ਬਨਸਪਤੀ ਦੀ ਤਬਾਹੀ ਕਰਨੀ ਸ਼ੁਰੂ ਕਰ ਦਿੱਤੀਵੱਧ ਆਮਦਨ ਦੀ ਲਾਲਸਾ ਵਿੱਚ ਫ਼ਸਲਾਂ ਦੀ ਵਧੇਰੇ ਉਪਜ ਨੂੰ ਮੁੱਖ ਰੱਖਦਿਆਂ ਉਸਨੇ ਫਸਲਾਂ ਦਾ ਨੁਕਸਾਨ ਕਰਨ ਵਾਲੇ ਪਸ਼ੂਆਂ, ਜੀਵਾਂ, ਕੀੜਿਆਂ ਮਕੌੜਿਆਂ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੱਤਾਇਸ ਖਾਤਮੇ ਲਈ ਫ਼ਸਲਾਂ ਉੱਤੇ ਜਹਿਰਾਂ ਦਾ ਛਿੜਕਾ ਕੀਤਾ ਗਿਆ, ਜਿਸ ਨਾਲ ਦੁਸ਼ਮਣ ਕੀੜਿਆਂ ਦੇ ਨਾਲ ਨਾਲ ਮਿੱਤਰ ਕੀੜੇ ਪਤੰਗੇ ਵੀ ਖਤਮ ਹੋ ਗਏ, ਜੋ ਕੁਦਰਤ ਅਨੁਸਾਰ ਦੁਸ਼ਮਣ ਕੀੜਿਆਂ ਨੂੰ ਖਤਮ ਕਰਨ ਅਤੇ ਪਰਾਗ ਕ੍ਰਿਰਿਆ ਕਰਕੇ ਫ਼ਸਲ ਵਿੱਚ ਵਾਧਾ ਕਰਨ ਵਿੱਚ ਸਹਿਯੋਗ ਦਿੰਦੇ ਸਨਇਸ ਜ਼ਹਿਰ ਵਾਲੇ ਦਾਣੇ ਜਾਂ ਜ਼ਹਿਰ ਖਾ ਕੇ ਮਰਨ ਵਾਲੇ, ਦੁਸ਼ਮਣ ਕੀੜਿਆਂ ਨੂੰ ਖਾਣ ਵਾਲੇ ਮਿੱਤਰ ਪੰਛੀ ਵੀ ਮੌਤ ਦੇ ਮੂੰਹ ਜਾਣ ਲੱਗੇਇਨਸਾਨ ਨੇ ਇਹ ਨਾ ਸਮਝਿਆ ਕਿ ਕੁਦਰਤ ਨੇ ਧਰਤੀ ਉੱਤੇ ਲੋੜ ਅਨੁਸਾਰ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਹੈਜੇਕਰ ਜੰਗਲਾਂ ਵਿੱਚ ਘਾਹ, ਹਰਾ ਚਾਰਾ ਖਾਣ ਵਾਲੇ ਪਸ਼ੂ ਪੈਦਾ ਕੀਤੇ ਹਨ ਤਾਂ ਉਹਨਾਂ ਦੇ ਬੇਲੋੜੇ ਵਾਧੇ ਨੂੰ ਰੋਕਣ ਲਈ ਮਾਸਾਹਾਰੀ ਜਾਨਵਰ ਵੀ ਪੈਦਾ ਕੀਤੇਜੇ ਫਸਲਾਂ ਆਦਿ ਦਾ ਨੁਕਸਾਨ ਕਰਨ ਵਾਲੇ ਦੁਸ਼ਮਣ ਕੀੜੇ ਪੈਦਾ ਹੋਏ ਤਾਂ ਉਹਨਾਂ ਦਾ ਵਾਧਾ ਰੋਕਣ ਲਈ ਹੀ ਮਿੱਤਰ ਕੀੜੇ ਹੋਂਦ ਵਿੱਚ ਆਏਇਸ ਲਈ ਕੁਦਰਤ ਤੋਂ ਆਕੀ ਹੋ ਕੇ ਲਾਲਚ ਵੱਸ ਕੀਤੇ ਜਾਣ ਵਾਲੇ ਕੰਮਾਂ ਨੇ ਨੁਕਸਾਨ ਪਹੁੰਚਾਇਆ

ਬਲਿਹਾਰੀ ਕੁਦਰਤ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ, ਇਸਦਾ ਅਸਰ ਮਨੁੱਖੀ ਜਾਤੀ ’ਤੇ ਵੀ ਹੋਇਆਇਹ ਕੀੜੇ ਮਕੌੜੇ, ਪਸ਼ੂ ਪੰਛੀ, ਜੀਵ ਜੰਤੂ ਆਦਿ ਜੋ ਇੱਕ ਦੂਜੇ ਦੇ ਮਦਦਗਾਰ ਅਤੇ ਸਹਾਇਕ ਸਨ, ਇਹਨਾਂ ਦੀ ਘਾਟ ਨੇ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਦਿੱਤਾਸਿੱਟੇ ਵਜੋਂ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨੇ ਇਨਸਾਨਾਂ ਨੂੰ ਮੌਤ ਵੱਲ ਧੱਕ ਦਿੱਤਾਆਖਰ ਬੁੱਧੀਜੀਵੀਆਂ, ਮਹਾਂਪੁਰਖਾਂ, ਸਾਇੰਸਦਾਨਾਂ ਅਤੇ ਜਾਗਰੂਕ ਇਨਸਾਨਾਂ ਨੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਚਾਉਣ ਦਾ ਹੋਕਾ ਦਿੱਤਾ, ਜਿਸਦਾ ਅਸਰ ਇਹ ਹੋਇਆ ਕਿ ਲੋਕਾਂ ਨੂੰ ਮੁੜ ਬਨਸਪਤੀ ਅਤੇ ਪਸ਼ੂ ਪੰਛੀਆਂ ਨੂੰ ਬਚਾਉਣ ਦੀ ਕੁਝ ਜਾਗਰੂਕਤਾ ਜ਼ਰੂਰ ਪੈਦਾ ਹੋਈਅਦਾਲਤਾਂ ਅਤੇ ਸਰਕਾਰਾਂ ਨੇ ਵੀ ਕੁਝ ਸਖ਼ਤੀ ਕੀਤੀ, ਦਰਖਤਾਂ ਦੀ ਕਟਾਈ ਅਤੇ ਪਸ਼ੂਆਂ ਪੰਛੀਆਂ ਦੇ ਸ਼ਿਕਾਰ ’ਤੇ ਪਾਬੰਦੀਆਂ ਲਗਾਈਆਂ ਗਈਆਂ। ਪਰ ਲੋਕਾਂ ਦੇ ਸਹਿਯੋਗ ਬਗੈਰ ਇਕੱਲੀਆਂ ਸਰਕਾਰਾਂ ਵੀ ਸਫ਼ਲ ਨਹੀਂ ਹੋ ਸਕਦੀਆਂ

ਬੁੱਧੀਜੀਵੀਆਂ ਨੇ ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਜੇਕਰ ਪਸ਼ੂਆਂ ਪੰਛੀਆਂ ਦੀ ਰੱਖਿਆ ਲਈ ਕੁਝ ਨਾ ਕੀਤਾ ਗਿਆ ਤਾਂ ਜਿਸ ਤਰ੍ਹਾਂ ਘੋਗੜ, ਗਿਰਝ, ਗਰੁੜਪੰਖ ਆਦਿ ਪੰਛੀ, ਟਿੱਟਣ, ਚੀਚ ਵਹੁਟੀ, ਸਹੇ, ਸੇਹ ਆਦਿ ਜੀਵ ਸਾਡੇ ਦੇਸ ਵਿੱਚੋਂ ਲਗਭਗ ਖਤਮ ਹੋ ਚੁੱਕੇ ਹਨ ਅਤੇ ਘਰਾਂ ਵਿੱਚ ਚੀਂ ਚੀਂ ਕਰਕੇ ਸੁਬ੍ਹਾ ਜਗਾਉਣ ਵਾਲੀਆਂ ਉਹ ਚਿੜੀਆਂ, ਜਿਹਨਾਂ ਬਾਰੇ ਸੱਯਦ ਵਾਰਸ ਸ਼ਾਹ ਨੇ ਲਿਖਿਆ ਸੀ, ‘ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ’ ਵੀ ਦਿਖਾਈ ਨਹੀਂ ਦੇ ਰਹੀਆਂ। ਮਿਰਚਾਂ ਖਾਂਦੇ ਤੋਤੇ ਤੇ ਪਿਆਰ ਦੀਆਂ ਤਰੰਗਾਂ ਛੇੜਦੇ ਕਬੂਤਰ ਵੀ ਦਿਖਾਈ ਦੇਣੋ ਘਟਦੇ ਜਾ ਰਹੇ ਹਨਬਲਿਹਾਰੀ ਕੁਦਰਤ ਦਾ ਆਨੰਦ ਮਾਣਨ ਲਈ ਇਹਨਾਂ ਜੀਵਾਂ ਅਤੇ ਬਨਸਪਤੀ ਦੀ ਰੱਖਿਆ ਕਰਨੀ ਮਨੁੱਖ ਦੀ ਜ਼ਿੰਮੇਵਾਰੀ ਬਣਦੀ ਹੈ

ਇਹਨਾਂ ਅਪੀਲਾਂ ਦਾ ਅਸਰ ਸ਼ਹਿਰਾਂ ਵਿੱਚ ਹੁਣ ਕਾਫ਼ੀ ਦਿਖਾਈ ਦੇਣ ਲੱਗਾ ਹੈਸ਼ਹਿਰਾਂ ਦੇ ਚੌਕਾਂ ਜਾਂ ਧਾਰਮਿਕ ਸਥਾਨਾਂ ਦੇ ਨਜ਼ਦੀਕ ਸ਼ਹਿਰੀਆਂ ਨੇ ਕੁਝ ਥਾਵਾਂ ਦੀ ਸਨਾਖ਼ਤ ਕਰ ਲਈ ਹੈਇਹਨਾਂ ਥਾਵਾਂ ਉੱਤੇ ਉਹ ਸੁਬ੍ਹਾ ਸ਼ਾਮ ਸੈਰ ਕਰਨ ਜਾਂਦੇ ਦਾਣੇ ਪਾਉਂਦੇ ਹਨ ਅਤੇ ਇਹਨਾਂ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਪੰਛੀ ਆ ਕੇ ਦਾਣੇ ਚੁਗਦੇ ਹਨਇਹ ਰੁਝਾਨ ਦਿਨੋ ਦਿਨ ਵਧ ਰਿਹਾ ਹੈ, ਜੋ ਵਾਤਾਵਰਣ ਦੀ ਸ਼ੁੱਧਤਾ ਅਤੇ ਕੁਦਰਤ ਦੇ ਸਰੂਪ ਨੂੰ ਬਚਾਉਣ ਲਈ ਸਹਾਈ ਸਿੱਧ ਹੋਵੇਗਾ

ਪਿੰਡਾਂ ਵਿੱਚ ਵਸਦੇ ਲੋਕਾਂ, ਜਿਹੜੇ ਖੇਤੀਬਾੜੀ ਦਾ ਧੰਦਾ ਕਰਦੇ ਹਨ, ਉਹਨਾਂ ਵਿੱਚ ਵੀ ਇਹ ਜਾਗਰੂਕਤਾ ਪੈਦਾ ਕਰਨੀ ਸਮੇਂ ਦੀ ਲੋੜ ਹੈਦਹਾਕੇ ਪਹਿਲਾਂ ਜਦੋਂ ਵਾਹੀ ਪਸ਼ੂਆਂ ਨਾਲ ਕੀਤੀ ਜਾਂਦੀ ਸੀ, ਤਾਂ ਕਿਸਾਨ ਖੇਤ ਵਿੱਚ ਬੀਜ ਬੀਜਣਾ ਸ਼ੁਰੂ ਕਰਨ ਸਮੇਂ ਸਭ ਤੋਂ ਪਹਿਲੀ ਮੁੱਠੀ ਬੀਜ ਪਾਉਂਦਿਆਂ ਕਿਹਾ ਕਰਦਾ ਸੀ, “ਚਿੜੀ ਚੜੂੰਗੇ ਦੇ ਨਾਂ, ਦਾ ਪਸ਼ੂ ਪੰਛੀ ਦੇ ਨਾਂ”, ਭਾਵ ਉਹਨਾਂ ਦਾ ਹਿੱਸਾ ਕਿਸਾਨ ਪਹਿਲਾਂ ਬੀਜਦਾ ਅਤੇ ਬਾਕੀ ਬਾਅਦ ਵਿੱਚਸਮੇਂ ਦੀ ਲੋੜ ਹੈ ਕਿ ਅੱਜ ਵੀ ਕਿਸਾਨ ਅਤੇ ਆਮ ਲੋਕ ਜੀਵ ਜੰਤੂਆਂ ਤੇ ਪਸ਼ੂ ਪੰਛੀਆਂ ਦੀ ਸੁਰੱਖਿਆ ਲਈ ਜਾਗਰਿਤ ਹੋ ਕੇ ਆਪਣਾ ਆਪਣਾ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਤਾਂ ਹੀ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ ਅਤੇ ਖਤਮ ਹੋ ਰਹੀਆਂ ਪਸ਼ੂ ਪੰਛੀਆਂ ਦੀਆਂ ਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4847)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

WhatsApp: (91 - 98882 - 75913)
Email: (bhullarbti@gmail.com)

More articles from this author