BalwinderSBhullar7ਪਰ ਕੰਚਨਪ੍ਰੀਤ ਦਾ ਭਾਰਤ ਆਉਣਾ ਅਤੇ ਵਾਪਸ ਜਾਣਾਗੈਂਗਸਟਰ ਬਾਠ ਨਾਲ ਸਬੰਧਾਂ ...
(23 ਨਵੰਬਰ 2025)


ਜ਼ਿਮਨੀ ਚੋਣਾਂ ਹਰ ਸਰਕਾਰ ਦੌਰਾਨ ਹੀ ਆਉਂਦੀਆਂ ਰਹਿੰਦੀਆਂ ਹਨ
ਚੋਣ ਦਾ ਐਲਾਨ ਹੁੰਦਾ ਹੈ, ਵੋਟਾਂ ਪੈਂਦੀਆਂ ਹਨ, ਨਤੀਜਾ ਆਉਂਦਾ ਹੈ ਅਤੇ ਜਿੱਤ ਚੁੱਕਿਆ ਉਮੀਦਵਾਰ ਵਿਧਾਇਕ ਵਜੋਂ ਸਹੁੰ ਚੁੱਕ ਲੈਂਦਾ ਹੈ ਅਤੇ ਕੰਮ ਖਤਮ ਹੋ ਜਾਂਦਾ ਹੈਪਰ ਪਿਛਲੇ ਦਿਨੀਂ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਦੇ ਜੇਤੂ ਸ੍ਰ. ਹਰਮੀਤ ਸਿੰਘ ਨੇ ਭਾਵੇਂ ਸਹੁੰ ਚੁੱਕ ਲਈ ਹੈ, ਪਰ ਇਸ ਚੋਣ ਦਾ ਕੰਮ ਅਜੇ ਸਮੇਟਿਆ ਹੋਇਆ ਨਜ਼ਰ ਨਹੀਂ ਆ ਰਿਹਾਸਗੋਂ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਦਿਨੋ ਦਿਨ ਚਰਚਾਵਾਂ ਵਧ ਰਹੀਆਂ ਹਨ ਕਿ ਚੋਣਾਂ ਸਮੇਂ ਕੀ ਹੋਇਆ?

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਸੁਖਵਿੰਦਰ ਕੌਰ ਰੰਧਾਵਾ ਸੀ ਅਤੇ ਉਸਦੀ ਕਵਰਿੰਗ ਉਮੀਦਵਾਰ ਵਜੋਂ ਉਸਦੀ ਧੀ ਕੰਚਨਪ੍ਰੀਤ ਕੌਰ ਨੇ ਫਾਰਮ ਭਰੇ ਸਨ, ਜੋ ਕਾਫ਼ੀ ਸਮੇਂ ਤੋਂ ਕੈਨੇਡਾ ਰਹਿੰਦੀ ਹੈਸ੍ਰੀਮਤੀ ਰੰਧਾਵਾ ਨੂੰ ਚੰਗੀਆਂ ਵੋਟਾਂ ਹਾਸਲ ਹੋਈਆਂ ਅਤੇ ਉਹ ਨਤੀਜੇ ਵਿੱਚ ਦੂਜੇ ਸਥਾਨ ’ਤੇ ਰਹੀਇਸ ਨਤੀਜੇ ਤੋਂ ਅਕਾਲੀ ਦਲ ਬਹੁਤ ਖੁਸ਼ ਅਤੇ ਹੌਸਲੇ ਵਿੱਚ ਹੈਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਮਾੜੀ ਹਾਲਤ ਵਿੱਚ ਪਹੁੰਚ ਚੁੱਕੇ ਅਕਾਲੀ ਦਲ ਨੂੰ ਆਕਸੀਜਨ ਮਿਲੀ ਹੈ, ਪਰ ਇਸਦੇ ਨਾਲ ਨਾਲ ਪਾਰਟੀ ਅਤੇ ਉਮੀਦਵਾਰ ਦੇ ਪਰਿਵਾਰ ਦੀ ਕਾਰਗੁਜ਼ਾਰੀ ’ਤੇ ਵੀ ਕਈ ਸਵਾਲ ਉੱਠ ਰਹੇ ਹਨਅਕਾਲੀ ਉਮੀਦਵਾਰ ਦੀ ਧੀ ਬੀਬੀ ਕੰਚਨਪ੍ਰੀਤ ਕੌਰ ਹਲਕੇ ਵਿੱਚ ਮੁੱਖ ਬੁਲਾਰੇ ਵਜੋਂ ਵਿਚਰਦੀ ਰਹੀ ਅਤੇ ਉਸਨੇ ਮੁਹਿੰਮ ਨੂੰ ਪੂਰਾ ਭਖਾਇਆ ਅਤੇ ਪ੍ਰਚਾਰ ਕੀਤਾਉਮੀਦਵਾਰ ਦੇ ਪਰਿਵਾਰਕ ਮੈਂਬਰ ਪ੍ਰਚਾਰ ਕਰਦੇ ਹੀ ਹੁੰਦੇ ਹਨ, ਇਸ ਗੱਲ ਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋ ਸਕਦਾ, ਪਰ ਉਸਨੇ ਪ੍ਰਚਾਰ ਕਰਨ ਦਾ ਸਾਧਨ ਕਿਹੜਾ ਵਰਤਿਆ, ਇਹ ਹਰ ਬੁੱਧੀਜੀਵੀ ਅਤੇ ਜਾਗਰੂਕ ਵਿਅਕਤੀ ਨੂੰ ਜ਼ਰੂਰ ਚੁੱਭਦਾ ਹੈ

ਕੰਚਨਪ੍ਰੀਤ ’ਤੇ ਦੋਸ਼ ਲਗਦੇ ਰਹੇ ਕਿ ਉਸਦੇ ਇਸ ਹਲਕੇ ਦੇ ਇੱਕ ਵੱਡੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨਾਲ ਨਜ਼ਦੀਕੀ ਸਬੰਧ ਹਨ, ਜਿਸ ’ਤੇ ਕਈ ਮੁਕੱਦਮੇ ਦਰਜ ਹਨਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਚਨਪ੍ਰੀਤ ਕੌਰ ਕੈਨੇਡਾ ਵਿੱਚ ਇਸ ਅੰਮ੍ਰਿਤਪਾਲ ਬਾਠ ਨਾਲ ਲਿਵ ਇਨ ਰਿਲੇਸ਼ਨ ਦੇ ਤੌਰ ’ਤੇ ਕਈ ਸਾਲਾਂ ਤੋਂ ਰਹਿ ਰਹੀ ਹੈ ਚੋਣਾਂ ਸਮੇਂ ਵੋਟਰਾਂ ਨੂੰ ਉਸ (ਅੰਮ੍ਰਿਤਪਾਲ ਬਾਠ) ਰਾਹੀਂ ਧਮਕੀਆਂ ਦਿਵਾਈਆਂ ਗਈਆਂ ਕਿ ਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਨੂੰ ਵੋਟ ਪਾਈ ਗਈ ਤਾਂ ਉਸਨੂੰ ਜਾਨੋ ਮਾਰ ਦਿੱਤਾ ਜਾਵੇਗਾਅਕਾਲੀ ਦਲ ਨੂੰ ਵੋਟ ਪਾਉਣ ਲਈ ਹਦਾਇਤਾਂ ਵੀ ਕੀਤੀਆਂ ਗਈਆਂ ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਮੁਕੱਦਮੇ ਵੀ ਦਰਜ ਹੋਏ ਹਨਆਮ ਲੋਕ ਅਜਿਹੇ ਮੁਕੱਦਮਿਆਂ ਨੂੰ ਵੀ ਕਈ ਵਾਰ ਝੂਠੇ ਮੰਨ ਜਾਂਦੇ ਹਨ, ਪਰ ਕੰਚਨਪ੍ਰੀਤ ਦਾ ਭਾਰਤ ਆਉਣਾ ਅਤੇ ਵਾਪਸ ਜਾਣਾ, ਗੈਂਗਸਟਰ ਬਾਠ ਨਾਲ ਸਬੰਧਾਂ ਅਤੇ ਉਸ ਵਿਰੁੱਧ ਦਰਜ ਮੁਕੱਦਮਿਆਂ ਬਾਰੇ ਕਾਫ਼ੀ ਕੁਝ ਸਪਸ਼ਟ ਕਰਦੇ ਹਨਕੰਚਨਪ੍ਰੀਤ ਕੌਰ ਕੈਨੇਡਾ ਤੋਂ ਨਿਪਾਲ ਰਸਤੇ ਚੋਣਾਂ ਤੋਂ ਪਹਿਲਾਂ ਭਾਰਤ ਆਈ। ਕਰੀਬ ਦੋ ਮਹੀਨੇ ਪੰਜਾਬ ਵਿੱਚ ਰਹਿ ਕੇ ਪ੍ਰਚਾਰ ਕੀਤਾਵੋਟਾਂ ਪੈਣ ਤੋਂ ਤੁਰੰਤ ਬਾਅਦ ਨਿਪਾਲ ਰਸਤੇ ਹੀ ਕੈਨੇਡਾ ਵੱਲ ਚੋਰੀ ਚੋਰੀ ਚਲੀ ਗਈਜੇਕਰ ਉਹ ਸੱਚੀ ਸੀ, ਉਸਦਾ ਕੋਈ ਕਸੂਰ ਜਾਂ ਦੋਸ਼ ਨਹੀਂ ਸੀ ਤਾਂ ਉਸਨੇ ਅਜਿਹਾ ਕਿਉਂ ਕੀਤਾ? ਉਸਦੀ ਇਹ ਕਾਰਵਾਈ ਵੋਟਰਾਂ ਨੂੰ ਧਮਕਾਉਣ ਵਾਲੇ ਮੁਕੱਦਮਿਆਂ ਨੂੰ ਜਾਇਜ਼ ਠਹਿਰਾਉਣ ਵੱਲ ਇਸ਼ਾਰਾ ਕਰਦੀ ਹੈ ਸਵਾਲ ਉੱਠਦਾ ਹੈ ਕਿ ਅਕਾਲੀ ਦਲ ਹੁਣ ਗੈਂਗਸਟਰਾਂ ਨੂੰ ਮੋਹਰੇ ਲਾ ਕੇ ਚੋਣਾਂ ਲੜਿਆ ਕਰੇਗਾ? ਇਹ ਰੁਝਾਨ ਰਾਜਨੀਤੀ ਲਈ ਲਾਭਦਾਇਕ ਨਹੀਂ ਹੋਵੇਗਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਕਦੇ ਅਜਿਹੀ ਨੀਤੀ ਦਾ ਮੁਦਈ ਰਿਹਾ ਹੈ

ਦੂਜੀ ਗੱਲ, ਨਤੀਜੇ ਵਿੱਚ ਦੂਜੇ ਸਥਾਨ ’ਤੇ ਆ ਜਾਣ ਬਾਅਦ ਅਕਾਲੀ ਦਲ ਨੇ ਹੰਕਾਰੀ ਲਹਿਜੇ ਵਿੱਚ ਪ੍ਰਚਾਰ ਕੀਤਾ ਕਿ ਅਗਲੀ ਸਰਕਾਰ ਉਹਨਾਂ ਦੀ ਪਾਰਟੀ ਦੀ ਹੋਵੇਗੀ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇਲੋਕਾਂ ਉੱਤੇ ਪ੍ਰਭਾਵ ਬਣਾਉਣ ਅਤੇ ਵਿਰੋਧੀਆਂ ਨੂੰ ਡਰਾਉਣ ਦੇ ਇਰਾਦੇ ਨਾਲ ਸੁਖਬੀਰ ਬਾਦਲ ਨੂੰ ਡੈਨਾਸੋਰ ਦਾ ਸੰਗਲ ਫੜ ਕੇ ਤੁਰਿਆ ਜਾਂਦਾ ਵਿਖਾਇਆ ਗਿਆ, ਜਿਵੇਂ ਇਹ ਹਊਆ ਖੜ੍ਹਾ ਕੀਤਾ ਜਾਵੇ ਕਿ “ਆ ਗਿਆ ਸੁਖਬੀਰ ਬਾਦਲ!ਵੱਡੀ ਸ਼ਕਤੀ ਹਾਸਲ ਕਰਕੇ, ਜਿਹੜਾ ਡੈਨਾਸੋਰ ਨੂੰ ਵੀ ਕਾਬੂ ਕਰ ਲਵੇਗਾਅਸਲ ਵਿੱਚ ਡੈਨਾਸੋਰ ਨੂੰ ਵਿਰੋਧੀ ਧਿਰ ਜਾਂ ਅਫਸਰਸ਼ਾਹੀ ਵਜੋਂ ਪੇਸ਼ ਕੀਤਾ ਗਿਆ ਸੀਇਹ ਪ੍ਰਚਾਰ ਵੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਸਿੱਖ ਸਿਧਾਂਤ ਅਨੁਸਾਰ ਸੰਗਤਾਂ ਮੋਹਰੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੇ ਵਿਰੁੱਧ ਹੈਇੱਥੇ ਹੀ ਬੱਸ ਨਹੀਂ, ਸ੍ਰ. ਸੁਖਬੀਰ ਸਿੰਘ ਬਾਦਲ ਤਾਂ ਅਗਲੀ ਸਰਕਾਰ ਲਈ ਮੰਤਰੀਆਂ ਦਾ ਐਲਾਨ ਵੀ ਕਰਨ ਲੱਗ ਪਿਆ, ਜਿਵੇਂ ਸਰਕਾਰ ਤਾਂ ਬਣ ਹੀ ਗਈ ਹੋਵੇ, ਬੱਸ ਸਹੁੰ ਚੁੱਕਣੀ ਹੀ ਰਹਿੰਦੀ ਹੋਵੇਇੱਥੇ ਹੀ ਬੱਸ ਨਹੀਂ, ਪਾਰਟੀ ਪ੍ਰਧਾਨ ਸ੍ਰ. ਬਾਦਲ ਭਾਸ਼ਣਾਂ ਵਿੱਚ ਕਹਿ ਰਹੇ ਹਨ ਕਿ ਸੱਤਾ ਸੰਭਾਲ ਲੈਣ ’ਤੇ ਅਕਾਲੀ ਸਰਕਾਰ ਪਹਿਲਾਂ ਵਾਂਗ ਡਟ ਕੇ ਕੰਮ ਕਰੇਗੀਪਰ ਸ਼ਾਇਦ ਉਹ ਭੁੱਲ ਗਏ ਹਨ ਕਿ ਪਹਿਲੀ ਉਹਨਾਂ ਦੀ ਸਰਕਾਰ ਵੇਲੇ ਹੋਏ ਕੰਮਾਂ ਕਾਰਨ ਹੀ ਅਕਾਲੀ ਦਲ ਅਰਸ਼ ਤੋਂ ਫਰਸ਼ ’ਤੇ ਆ ਗਿਆ ਸੀਸ੍ਰ. ਬਾਦਲ ਨੂੰ ਅਕਾਲੀ ਸਰਕਾਰ ਵੇਲੇ ਦੇ ਮੰਤਰੀ ਮੰਡਲ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖੜ੍ਹ ਕੇ ਮੁਆਫ਼ੀਆਂ ਮੰਗਣੀਆਂ ਪਈਆਂ ਸਨ ਅਤੇ ਧਾਰਮਿਕ ਸਜ਼ਾ ਭੁਗਤਣੀ ਪਈ ਸੀਕੀ ਅਗਲੀ ਸਰਕਾਰ ਬਣਨ ’ਤੇ ਵੀ ਉਹੋ ਜਿਹੇ ਕੰਮ ਹੀ ਹੋਣਗੇ, ਜੋ ਪਿਛਲੀ ਸਰਕਾਰ ਵੇਲੇ ਹੋਏ ਸਨ?

ਜ਼ਿਮਨੀ ਚੋਣ ਨਤੀਜੇ ਵਿੱਚ ਦੂਜੇ ਸਥਾਨ ’ਤੇ ਆਉਣ ਨਾਲ ਸਰਕਾਰ ਨਹੀਂ ਬਣ ਜਾਂਦੀ। ਜੇ ਮਨਦੀਪ ਸਿੰਘ ਦੂਜੇ ਨੰਬਰ ’ਤੇ ਆ ਜਾਂਦਾ ਤਾਂ ਕੀ ਉਸਦੀ ਸਰਕਾਰ ਬਣ ਜਾਂਦੀ? ਜੇ ਕੋਈ ਆਜ਼ਾਦ ਦੂਜੇ ਸਥਾਨ ’ਤੇ ਆ ਜਾਂਦਾ ਤਾਂ ਕੀ ਉਹ ਅਗਲੀ ਸਰਕਾਰ ਬਣਾ ਲੈਂਦਾ? ਦੂਜੇ ਸਥਾਨ ’ਤੇ ਆਉਣਾ ਨਾ ਕੋਈ ਪੈਮਾਨਾ ਹੈ ਅਤੇ ਨਾ ਹੀ ਭਵਿੱਖ ਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਹੈਜੇ ਕਾਂਗਰਸ ਏਕਤਾ ਨਾਲ ਜਿੱਤ ਹਾਸਲ ਕਰਨ ਵਾਸਤੇ ਚੋਣ ਲੜਦੀ ਤਾਂ ਉਹ ਵੀ ਦੂਜੇ ਸਥਾਨ ’ਤੇ ਆ ਸਕਦੀ ਸੀ, ਪਰ ਉਹ ਤਾਂ ਹਾਰਨ ਹਰਾਉਣ ਦੀ ਲੜਾਈ ਹੀ ਲੜ ਰਹੀ ਸੀਦੂਜੇ ਪਾਸੇ ਆਮ ਆਦਮੀ ਪਾਰਟੀ ’ਤੇ ਦੋਸ਼ ਲੱਗ ਰਹੇ ਹਨ ਕਿ ਤਰਨਤਾਰਨ ਚੋਣ ਮੌਜੂਦਾ ਰਾਜ ਸਰਕਾਰ ਦੇ ਦਬਾਅ ਅਤੇ ਪੁਲਿਸ ਦੀ ਮਦਦ ਨਾਲ ਜਿੱਤੀ ਗਈ ਹੈਕਾਫ਼ੀ ਹੱਦ ਤਕ ਇਹ ਸਚਾਈ ਵੀ ਹੋ ਸਕਦੀ ਹੈ, ਸਰਕਾਰ ਭਾਵੇਂ ਕੋਈ ਵੀ ਹੋਵੇ, ਜ਼ਿਮਨੀ ਚੋਣ ਉਹ ਦਬਾਅ ਨਾਲ ਹੀ ਜਿੱਤਦੀ ਹੁੰਦੀ ਹੈਤਰਨਤਾਰਨ ਦੀ ਇਸ ਜ਼ਿਮਨੀ ਚੋਣ ਸਮੇਂ ਕਥਿਤ ਤੌਰ ’ਤੇ ਪੁਲਿਸ ਰਾਜ, ਗੈਂਗਵਾਰ, ਗੁੰਡਾਗਰਦੀ, ਭ੍ਰਿਸ਼ਟਾਚਾਰ, ਧਮਕੀਆਂ ਆਦਿ ਦੀਆਂ ਚਰਚਾਵਾਂ ਵੀ ਹੁੰਦੀਆਂ ਰਹੀਆਂ ਹਨ

ਸਿਆਸੀ ਪਾਰਟੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਡੰਡੇ ਦੇ ਜ਼ੋਰ ਨਾਲ ਲੋਕਰਾਜੀ ਹਕੂਮਤਾਂ ਨਹੀਂ ਚੱਲ ਸਕਦੀਆਂ, ਡਿਕਟੇਟਰਸ਼ਿੱਪ ਹੀ ਚੱਲ ਸਕਦੀ ਹੈਪੰਜਾਬ ਦੇ ਲੋਕ ਤਾਨਾਸ਼ਾਹੀ ਦਾ ਨੱਕ ਭੰਨਣਾ ਵੀ ਜਾਣਦੇ ਹਨਬੀਤੇ ਤੋਂ ਸਬਕ ਲੈ ਕੇ ਲੋਕ ਰਾਜ ਦੇ ਢੰਗ ਤਰੀਕਿਆਂ ਦੇ ਆਧਾਰ ’ਤੇ ਨੀਤੀਆਂ ਤੈਅ ਕਰਨੀਆਂ ਚਾਹੀਦੀਆਂ ਹਨ, ਡਰਾਵੇ, ਧਮਕੀਆਂ ਨਾ ਲੋਕ ਹਿਤ ਵਿੱਚ ਹੋਣਗੀਆਂ ਅਤੇ ਨਾ ਹੀ ਸੂਬੇ ਦੇ ਹਿਤ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਇਸ ਚੋਣ ਨਤੀਜੇ ਤੋਂ ਅਗਲੀ ਸਰਕਾਰ ਬਣ ਜਾਣ ਦਾ ਭੁਲੇਖਾ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਆਪਣੀਆਂ ਪੁਰਾਤਨ ਰਿਵਾਇਤਾਂ ਅਨੁਸਾਰ ਆਮ ਲੋਕਾਂ ਵਿੱਚ ਸੰਪਰਕ ਸਥਾਪਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈਹੰਕਾਰੀ ਸ਼ਬਦਾਵਲੀ ਸਹਾਈ ਨਹੀਂ ਹੋ ਸਕਦੀ, ਬਲਕਿ ਲੋਕਾਂ ਨਾਲੋਂ ਦੂਰੀਆਂ ਬਣਾਉਣ ਦਾ ਆਧਾਰ ਬਣ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)।

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author