BhupinderSMann7ਇਹ ਹਾਸੇ ਭਰੀ ਗੱਲ ਦਫਤਰ ਵਿੱਚੋਂ ਨਿਕਲ ਕੇ ਕਿਲੇ ਦੀਆਂ ਸਾਰੀਆਂ ਬੈਰਕਾਂ ਵਿੱਚ ...
(22 ਜੂਨ 2021)

 

ਬਚਪਨ ਨੂੰ ਜੀਵਨ ਦਾ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈਬੱਚਾ ਆਪਣੇ ਦਿਲ ਦਾ ਰਾਜਾ ਹੁੰਦਾ ਹੈਉਹ ਆਪਣੀ ਇੱਛਾ ਅਨੁਸਾਰ ਸਮਾਂ ਬਿਤਾਉਂਦਾ ਹੈਭਾਵੇਂ ਅੱਜ ਦੇ ਸਮੇਂ ਵਿੱਚ ਪੜ੍ਹਾਈ ਲਿਖਾਈ ਕਰਕੇ ਬੱਚਿਆਂ ਦਾ ਬਚਪਨ ਪਹਿਲਾਂ ਵਾਲਾ ਨਹੀਂ ਰਿਹਾ ਪਰ ਫੇਰ ਵੀ ਜ਼ਿੰਦਗੀ ਦਾ ਇਹ ਹੁਸੀਨ ਸਮਾਂ ਬੰਦੇ ਨੂੰ ਹਮੇਸ਼ਾ ਯਾਦ ਰਹਿੰਦਾ ਹੈਇਸ ਉਮਰ ਵਿੱਚ ਜਿੱਥੇ ਬੱਚਾ ਆਪਣੀਆਂ ਆਲੀਆਂ ਭੋਲੀਆਂ ਗੱਲਾਂ ਨਾਲ ਆਲੇ ਦੁਆਲੇ ਨੂੰ ਖੁਸ਼ ਕਰੀ ਰੱਖਦਾ, ਉੱਥੇ ਬੇਸਮਝੀ ਵਿੱਚ ਹਠ ਵੀ ਕਰਦਾ ਹੈਕਈ ਵਾਰ ਉਸਦੀ ਜ਼ਿੱਦ ਪੂਰੀ ਹੋ ਜਾਂਦੀ ਹੈ ਤੇ ਕਈ ਵਾਰੀ ਪੂਰੀ ਨਹੀਂ ਹੁੰਦੀ ਤੇ ਹਾਸੋਹੀਣੀਆਂ ਸਥਿਤੀ ਵੀ ਬਣ ਜਾਂਦੀ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਯਾਦ ਕਰਕੇ ਹਾਸਾ ਪੈਂਦਾ ਰਹਿੰਦਾ ਹੈ

ਵੈਸੇ ਤਾਂ ਕਈ ਕਿਸਮ ਦੇ ਹਠ ਮੰਨੇ ਜਾਂਦੇ ਹਨ ਜਿਵੇਂ ਰਾਜ ਹਠ, ਲੋਕ ਹਠ, ਯੋਗ ਹਠ, ਤ੍ਰੀਆ ਹਠ ਤੇ ਬਾਲ ਹਠ ਆਦਿਜਿੱਥੇ ਦੂਜੇ ਹਠਾਂ ਦੇ ਕਾਰਨ ਸਾਡੇ ਇਤਿਹਾਸ ਵਿੱਚ ਵੱਡੀਆਂ ਲੜਾਈਆਂ, ਕ੍ਰਾਂਤੀਆਂ ਹੋਈਆਂ ਤੇ ਰਾਜ ਪਲਟੇ ਹੋਏ, ਉੱਥੇ ਬਾਲ ਹਠ ਨਾਲ ਕਾਰਨ ਬਹੁਤ ਸਾਰੇ ਸੁਆਦਲੇ ਕਿੱਸੇ ਵੀ ਹੋਂਦ ਵਿੱਚ ਆਏ

ਅੱਜ ਤੋਂ ਕੋਈ ਅਠਾਰਾਂ ਕੁ ਸਾਲ ਪਹਿਲਾਂ ਦੀ ਗੱਲ ਹੈ, ਮੇਰੀ ਬੇਟੀ ਨਾਜ਼ਦੀਪ ਢਾਈ ਕੁ ਸਾਲ ਦੀ ਸੀਗਰਮੀਆਂ ਦੇ ਦਿਨ ਸਨਉਨ੍ਹਾਂ ਦਿਨਾਂ ਵਿੱਚ ਅਸੀਂ ਕੋਠੇ ’ਤੇ ਸੌਂਇਆਂ ਕਰਦੇ ਸੀਇੱਕ ਦਿਨ ਪੂਰਨਮਾਸ਼ੀ ਦੀ ਰਾਤ ਸੀਚੰਨ ਪੂਰੇ ਆਕਾਰ ਵਿੱਚ ਚਮਕ ਰਿਹਾ ਸੀਚਾਨਣੀ ਦੀਆਂ ਰਿਸ਼ਮਾਂ ਦਿਲਕਸ਼ ਮਾਹੌਲ ਬਣਾ ਰਹੀਆਂ ਸਨਉਨ੍ਹਾਂ ਦਿਨਾਂ ਵਿੱਚ ਅਸੀਂ ਨੌਂ ਕੁ ਵਜੇ ਸੌਂ ਜਾਂਦੇ ਸਾਂ ਉਸ ਰਾਤ ਨਾਜ਼ਦੀਪ ਅੱਧੀ ਰਾਤ ਨੂੰ ਉੱਠ ਕੇ ਬੈਠ ਗਈਉਸ ਦੀ ਨਜ਼ਰ ਚੰਦ ਉੱਤੇ ਪੈ ਗਈ ਸੀਚੰਨ ਉਸ ਨੂੰ ਬਹੁਤ ਸੋਹਣਾ ਲੱਗ ਰਿਹਾ ਸੀਉਸ ਨੇ ਆਪਣੀ ਮਾਂ ਨੂੰ ਉਠਾ ਲਿਆ ਤੇ ਚੰਨ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ਕਿ ਮੈਂ ਉਹ ਲੈਣਾ ਉਸ ਨੂੰ ਨਾ ਤਾਂ ਚੰਨ ਦਾ ਨਾਮ ਪਤਾ ਸੀ ਤੇ ਨਾ ਹੀ ਇਹ ਪਤਾ ਸੀ ਕਿ ਇਹ ਕੀ ਚੀਜ਼ ਹੈਉਸ ਨੂੰ ਸਿਰਫ ਉਸ ਦਾ ਸੁਹੱਪਣ ਹੀ ਖਿੱਚ ਰਿਹਾ ਸੀਮੇਰੀ ਪਤਨੀ ਨੇ ਨਾਜ਼ਦੀਪ ਨੂੰ ਸੁਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇੱਕੋ ਰਟ ਲਾਈ ਹੋਈ ਸੀ ਕਿ ਉਹ ਚੀਜ਼ ਲੈਣੀ ਹੈਮੇਰੀ ਪਤਨੀ ਨੂੰ ਫ਼ਿਕਰ ਸੀ ਕਿ ਮੇਰੀ ਜਾਗ ਨਾ ਖੁੱਲ੍ਹ ਜਾਵੇਪਰ ਜਦੋਂ ਉਹ ਬੋਲਣੋ ਨਾ ਹਟੀ ਤਾਂ ਮੈਂ ਵੀ ਉੱਠ ਕੇ ਬੈਠ ਗਿਆਬੇਟੀ ਨੂੰ ਪਰਚਾਉਣ ਦੀ ਕੋਸ਼ਿਸ਼ ਕਰਨ ਲੱਗਿਆਪਰ ਬੇਟੀ ਦੀ ਇੱਕੋ ਜ਼ਿੱਦ ਸੀ ਕਿ ਮੈਂ ਉਹ ਚੀਜ਼ ਲੈਣੀ ਹੈਕਾਫ਼ੀ ਲੰਬਾ ਸਮਾਂ ਅਸੀਂ ਉਸ ਨੂੰ ਸਮਝਾਉਂਦੇ ਰਹੇਪਰ ਉਸ ਦੀ ਉਮਰ ਅਜਿਹੀ ਸੀ ਕਿ ਕੋਈ ਗੱਲ ਸਮਝ ਵਿੱਚ ਆਉਣੀ ਉਸ ਲਈ ਔਖੀ ਸੀ ਸਾਡੇ ਵੱਲੋਂ ਲਗਾਤਾਰ ਕੀਤੇ ਯਤਨਾਂ ਨਾਲ ਉਸ ਉੱਤੇ ਕੋਈ ਫ਼ਰਕ ਨਾ ਪਿਆ ਸਗੋਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾਨਾਜ਼ਦੀਪ ਦੇ ਰੋਣ ਦੀ ਆਵਾਜ਼ ਸੁਣ ਕੇ ਹੇਠਾਂ ਤੋਂ ਪਿਤਾ ਜੀ ਉੱਪਰ ਆ ਗਏਪਿਤਾ ਜੀ ਨੂੰ ਇਹ ਲੱਗਿਆ ਕਿ ਸ਼ਾਇਦ ਬੱਚਾ ਬਿਮਾਰ ਨਾ ਹੋ ਗਿਆ ਹੋਵੇ

ਜਦੋਂ ਉਹਨਾਂ ਨੇ ਆ ਕੇ ਕਾਰਨ ਪੁੱਛਿਆ ਤੇ ਅਸੀਂ ਦੱਸਿਆ ਕਿ ਇਹ ਚੰਦ ਲੈਣ ਦੀ ਜ਼ਿੱਦ ਕਰ ਰਹੀ ਹੈਪਿਤਾ ਜੀ ਵੀ ਹੱਸਣ ਲੱਗ ਪਏ ਤੇ ਬੋਲੇ, “ਆਪਣੀ ਕੁੜੀ ਤਾਂ ਬਾਲ ਹਠ ਵਿੱਚ ਪੈ ਗਈ ਹੈ। ਇਸ ਨੇ ਇਸ ਤਰ੍ਹਾਂ ਨਹੀਂ ਮੰਨਣਾ, ਇਸ ਨੂੰ ਹੇਠਾਂ ਲੈ ਚੱਲੋ ਤੇ ਇਸਦਾ ਮਨ ਕਿਸੇ ਹੋਰ ਚੀਜ਼ ਵੱਲ ਲਾ ਕੇ ਸੰਵਾ ਦਿਓ

ਮੇਰੀ ਪਤਨੀ ਬੇਟੀ ਨੂੰ ਲੈ ਕੇ ਹੇਠਾਂ ਉੱਤਰ ਗਈ ਤੇ ਮੈਂ ਬਿਸਤਰੇ ਇਕੱਠੇ ਕਰਨ ਲੱਗ ਪਿਆਪਿਤਾ ਜੀ ਉੱਥੇ ਹੀ ਖੜ੍ਹੇ ਮੁਸਕਰਾ ਰਹੇ ਸਨਉਨ੍ਹਾਂ ਨੇ ਕਿਹਾ, “ਆਪਣੀ ਕੁੜੀ ਦੇ ਹਠ ਕਰਕੇ ਮੈਂਨੂੰ ਵੀ ਮੇਰੀ ਜ਼ਿੰਦਗੀ ਵੀ ਇੱਕ ਪੁਰਾਣੀ ਘਟਨਾ ਯਾਦ ਆ ਗਈ ਜਿਹੜੀ ਮੈਂ ਤੁਹਾਨੂੰ ਕੱਲ੍ਹ ਨੂੰ ਸੁਣਾਵਾਂਗਾ

ਅਸੀਂ ਨਾਜ਼ਦੀਪ ਨੂੰ ਮੋਢੇ ’ਤੇ ਲਾ ਕੇ ਹੌਲੀ ਹੌਲੀ ਉਸ ਦਾ ਧਿਆਨ ਚੰਦ ਵੱਲੋਂ ਹਟਾਇਆ ਤੇ ਉਸ ਨੂੰ ਸਵਾ ਦਿੱਤਾਮੇਰੇ ਮਨ ਵਿੱਚ ਪਿਤਾ ਜੀ ਦੀ ਕਹੀ ਗੱਲ ਘੁੰਮਦੀ ਰਹੀ

ਅਗਲੇ ਦਿਨ ਸਵੇਰੇ ਹੀ ਮੈਂ ਉਨ੍ਹਾਂ ਤੋਂ ਪਿਛਲੀ ਘਟਨਾ ਬਾਰੇ ਪੁੱਛਿਆ ਤਾਂ ਉਹ ਫਿਰ ਹੱਸਣ ਲੱਗ ਪਏਪਿਤਾ ਜੀ ਕਹਾਣੀ ਕਹਿਣ ਦੇ ਬੜੇ ਮਾਹਿਰ ਸਨਸ਼ਾਇਦ ਉਨ੍ਹਾਂ ਦੀਆਂ ਸੁਣਾਈਆਂ ਕਹਾਣੀਆਂ ਕਰਕੇ ਮੈਂ ਲਿਖਣ ਵਾਲੇ ਪਾਸੇ ਆਇਆਉਨ੍ਹਾਂ ਨੇ ਕਿਹਾ, “ਬਾਲ ਹਠ ਵਿੱਚ ਪਿਆ ਨਿਆਣਾ ਕਿਸੇ ਦੀ ਗੱਲ ਨਹੀਂ ਸੁਣਦਾ

ਉਨ੍ਹਾਂ ਨੇ ਆਪਣੀ ਕਹਾਣੀ ਸੁਣਾਉਣ ਤੋਂ ਪਹਿਲਾਂ ਇਤਿਹਾਸ ਵਿੱਚੋਂ ਇੱਕ ਕਹਾਣੀ ਸੁਣਾਈਉਨ੍ਹਾਂ ਨੇ ਦੱਸਿਆ ਕਿ ਬਾਲ ਹਠ ਸਾਹਮਣੇ ਤਾਂ ਰਾਜੇ ਮਹਾਰਾਜੇ ਵੀ ਬੇਵੱਸ ਹੋ ਜਾਂਦੇ ਹਨ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸੈਰ ਕਰ ਰਹੇ ਸਨਉਨ੍ਹਾਂ ਕੋਲ ਖੜ੍ਹੇ ਕੁਮਵਰ ਨੌ ਨਿਹਾਲ ਸਿੰਘ ਰੋ ਰਹੇ ਸਨਕੁੰਵਰ ਦੇ ਹੱਥ ਵਿੱਚ ਗੜਵੀ ਸੀਮਹਾਰਾਜਾ ਸਾਹਿਬ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨਕਈ ਦਾਸੀਆਂ ਤੇ ਰਾਣੀਆਂ ਵੀ ਕੁੰਵਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਆਪਣੇ ਨਾਲ ਲਿਜਾਣ ਦਾ ਯਤਨ ਕਰ ਰਹੀਆਂ ਸਨ ਪਰ ਕੰਵਰ ਰੋਣੋਂ ਚੁੱਪ ਨਹੀਂ ਕਰ ਰਿਹਾ ਸੀਇੰਨੇ ਵਿੱਚ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਮੰਤਰੀ ਫ਼ਕੀਰ ਅਜ਼ੀਜ਼ੂਦੀਨ ਆ ਗਏਉਨ੍ਹਾਂ ਨੇ ਕੁੰਵਰ ਨੂੰ ਰੋਂਦੇ ਦੇਖਿਆ ਤਾਂ ਇਸਦਾ ਕਾਰਨ ਪੁੱਛਿਆਮਹਾਰਾਜ ਸਾਹਿਬ ਹੱਸ ਪਏ ਤੇ ਬੋਲੇ, “ਫ਼ਕੀਰ ਜੀ ਇਹ ਆਪਣੇ ਤੋਂ ਅਜਿਹੀ ਮੰਗ ਕਰ ਰਿਹਾ, ਜਿਹੜੀ ਪੂਰੀ ਕਰਨੀ ਆਪਣੇ ਵੱਸ ਦਾ ਰੋਗ ਨਹੀਂ

ਫ਼ਕੀਰ ਅਜ਼ੀਜ਼ੂਦੀਨ ਬੋਲੇ, “ਮਹਾਰਾਜ ਸਾਹਿਬ ਤੁਸੀਂ ਦੇਸ ਪੰਜਾਬ ਦੇ ਮਾਲਕ ਹੋ, ਦੁਨੀਆਂ ਭਰ ਦੀਆਂ ਨਿਆਮਤਾਂ ਤੁਸੀਂ ਲੋਕਾਂ ਨੂੰ ਬਖ਼ਸ਼ਦੇ ਹੋ, ਕੁੰਵਰ ਬੱਚਾ ਹੈ, ਇਹ ਇਹੋ ਜਿਹੀ ਕਿਹੜੀ ਚੀਜ਼ ਮੰਗ ਰਹੇ ਹਨ ਜਿਹੜੀ ਤੁਸੀਂ ਨਹੀਂ ਦੇ ਸਕਦੇ

ਮਹਾਰਾਜਾ ਸਾਹਿਬ ਨੇ ਕਿਹਾ, “ਕੁੰਵਰ ਹਾਥੀ ਦੀ ਮੰਗ ਕਰ ਰਿਹਾ ਹੈ

ਫ਼ਕੀਰ ਅਜ਼ੀਜ਼ੂਦੀਨ ਹੱਸ ਪਏ ਤੇ ਬੋਲੇ, “ਮਹਾਰਾਜ ਜੀ ਆਪਣੇ ਕੋਲ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਥੀ ਹਨ, ਤੁਸੀਂ ਇੱਕ ਕੁੰਵਰ ਨੂੰ ਦੇ ਦਿਓ

ਮਹਾਰਾਜ ਬੋਲੇ, “ਫ਼ਕੀਰ ਜੀ, ਹਾਥੀ ਇੱਕ ਕੀ, ਮੈਂ ਇਸ ਨੂੰ ਸੌ ਦੇ ਦੇਵਾਂ, ਤੁਸੀਂ ਇਸਦੇ ਹੱਥ ਵਿੱਚ ਫੜੀ ਗੜਵੀ ਦੇਖ ਰਹੇ ਹੋ, ਇਹ ਕਹਿੰਦਾ ਹੈ ਇਹ ਹਾਥੀ ਇਸ ਗੜਵੀ ਵਿੱਚ ਪਾ ਕੇ ਦਿਓ

ਫ਼ਕੀਰ ਅਜ਼ੀਜ਼ੁਦੀਨ ਵੀ ਮੁਸਕਰਾਏ ਤੇ ਬੋਲੇ, “ਮਹਾਰਾਜ ਜੀ ਇਸ ਮੰਗ ਦੇ ਸਾਹਮਣੇ ਤਾਂ ਦੁਨੀਆਂ ਦਾ ਹਰ ਮਹਾਰਾਜਾ ਬੇਵੱਸ ਹੈ

ਇਹ ਗੱਲ ਸੁਣਾ ਕੇ ਪਿਤਾ ਜੀ ਨੇ ਆਪਣੀ ਵਾਲੀ ਘਟਨਾ ਸੁਣਾਈਪਿਤਾ ਜੀ ਨੇ ਦੱਸਿਆ ਕਿ 1954 ਵਿੱਚ ਸਾਡੇ ਦਾਦਾ ਜੀ (ਜਿਨ੍ਹਾਂ ਨੂੰ ਅਸੀਂ ਬਾਪੂ ਜੀ ਆਖਦੇ ਸੀ) ਸਰਦਾਰ ਕਿਰਪਾਲ ਸਿੰਘ ਮਾਨ ਇੰਸਪੈਕਟਰ ਦੇ ਅਹੁਦੇ ’ਤੇ ਸਨਉਨ੍ਹਾਂ ਦੀ ਡਿਊਟੀ ਬਤੌਰ ਕਮਾਂਡੈਂਟ ਬਹਾਦਰਗੜ੍ਹ ਕਿਲੇ ਵਿੱਚ ਲੱਗੀ ਹੋਈ ਸੀ, ਜਿਹੜਾ ਉਸ ਸਮੇਂ ਪੁਲਿਸ ਦਾ ਟ੍ਰੇਨਿੰਗ ਸੈਂਟਰ ਸੀਬਾਪੂ ਜੀ ਬਹੁਤ ਸੁਹਿਰਦ ਇਨਸਾਨ ਸਨਉਨ੍ਹਾਂ ਦੇ ਸਬੰਧ ਹੇਠਲੇ ਅਫਸਰਾਂ, ਸਿਪਾਹੀਆਂ ਅਤੇ ਰੰਗਰੂਟਾਂ ਨਾਲ ਬਹੁਤ ਪਰਿਵਾਰਕ ਸਨਉਨ੍ਹਾਂ ਨੂੰ ਤੰਗ ਕਰਨ ਦੀ ਬਜਾਏ ਵਧੀਆ ਮਾਹੌਲ ਸਿਰਜ ਕੇ ਰੱਖਦੇ ਸਨਇਸੇ ਲਈ ਬਹੁਗਿਣਤੀ ਸਿਪਾਹੀ ਰੰਗਰੂਟ ਉਨ੍ਹਾਂ ਨੂੰ ਪਿਆਰ ਕਰਦੇ ਸਨ

ਪੁਲੀਸ ਨੂੰ ਉੱਥੇ ਟ੍ਰੇਨਿੰਗ ਕਰਵਾਈ ਜਾਂਦੀ ਉੱਥੇ ਪਰੇਡ ਵੀ ਹੁੰਦੀਪਰੇਡ ਦੀ ਸਲਾਮੀ ਬਤੌਰ ਕਮਾਂਡੈਂਟ ਸਾਡੇ ਬਾਪੂ ਜੀ ਲੈਂਦੇਪਿਤਾ ਜੀ ਦੀ ਉਮਰ ਉਸ ਸਮੇਂ ਤਕਰੀਬਨ ਪੰਜ ਕੁ ਸਾਲ ਸੀਸਲਾਮੀ ਲਈ ਬਾਪੂ ਜੀ ਕਿਲੇ ਦੀ ਛੱਤ ਉੱਤੇ ਬਣੀ ਉਚੇਚੀ ਥਾਂ ਉੱਤੇ ਖੜ੍ਹਦੇ ਸਨਸਲਾਮੀ ਸਮੇਂ ਪਿਤਾ ਜੀ ਵੀ ਬਾਪੂ ਜੀ ਨਾਲ ਜਾ ਖੜ੍ਹਦੇਉਨ੍ਹਾਂ ਨੂੰ ਇਹ ਦ੍ਰਿਸ਼ ਬਹੁਤ ਮਨਮੋਹਣਾ ਲੱਗਦਾਵੱਡੀ ਗਿਣਤੀ ਵਿੱਚ ਸਿਪਾਹੀ ਪਰੇਡ ਕਰਦੇ ਲੰਘਦੇ ਅਤੇ ਸਲੂਟ ਕਰਦੇਬਾਪੂ ਜੀ ਨਾਲ ਪਿਤਾ ਜੀ ਵੀ ਉਨ੍ਹਾਂ ਨੂੰ ਸਲੂਟ ਦਾ ਜਵਾਬ ਦਿੰਦੇਜਿਸ ਦਿਨ ਬਾਪੂ ਜੀ ਪਰੇਡ ਦੀ ਸਲਾਮੀ ਲਈ ਨਾ ਵੀ ਖੜ੍ਹਦੇ ਤਾਂ ਵੀ ਪਿਤਾ ਜੀ ਛੱਤ ਉੱਤੇ ਜਾ ਡਟਦੇਇੱਕ ਦਿਨ ਬਾਪੂ ਜੀ ਵੱਧ ਕੰਮ ਹੋਣ ਕਾਰਨ ਪਰੇਡ ਵਾਲੀ ਜਗ੍ਹਾ ’ਤੇ ਨਾ ਜਾ ਸਕੇ ਤੇ ਦਫਤਰ ਚਲੇ ਗਏਉਹ ਉੱਥੇ ਬੈਠੇ ਕੰਮ ਕਰ ਰਹੇ ਸੀਉਨ੍ਹਾਂ ਦੇ ਆਸੇ ਪਾਸੇ ਉਨ੍ਹਾਂ ਦੇ ਹੇਠਲੇ ਅਫਸਰ ਅਤੇ ਕਰਮਚਾਰੀ ਕੰਮ ਕਰ ਰਹੇ ਸਨਇੰਨੇ ਵਿੱਚ ਪਿਤਾ ਜੀ ਰੋਂਦੇ ਹੋਏ, ਉਨ੍ਹਾਂ ਦੇ ਦਫਤਰ ਵਿੱਚ ਪਹੁੰਚ ਗਏਪਿਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਦਾਦਾ ਜੀ ਘਬਰਾ ਗਏਉਨ੍ਹਾਂ ਨੇ ਪੁੱਛਿਆ, “ਬੇਟਾ ਲਾਲੀ ਕਿਉਂ ਰੋ ਰਿਹਾ?

ਪਿਤਾ ਜੀ ਨੇ ਕੁਝ ਦੱਸਣ ਦੀ ਬਜਾਏ ਹੋਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾਦਾਦਾ ਜੀ ਹੋਰ ਜ਼ਿਆਦਾ ਘਬਰਾ ਗਏਉਨ੍ਹਾਂ ਦੇ ਹੇਠਲੇ ਅਫਸਰ ਤੇ ਸਿਪਾਹੀ ਵੀ ਇਕੱਠੇ ਹੋ ਗਏਦਾਦਾ ਜੀ ਨੇ ਪਿਤਾ ਜੀ ਨੂੰ ਗੋਦੀ ਵਿੱਚ ਬਿਠਾਇਆ, ਪਾਣੀ ਪਿਲਾਇਆ, ਹੰਝੂ ਪੂੰਝੇ ਤੇ ਪੁੱਛਿਆ ਕਿ ਤੂੰ ਰੋਂਦਾ ਕਿਉਂ ਹੈ?

ਉਹ ਬੋਲੇ, “ਬਾਪੂ ਜੀ ਤੁਹਾਡੇ ਸਿਪਾਹੀ ਗੰਦੇ ਹਨ

ਦਾਦਾ ਜੀ ਨੇ ਸਮਝਿਆ ਕਿ ਕਿਸੇ ਨੇ ਉਸ ਨੂੰ ਕੁਝ ਕਹਿ ਦਿੱਤਾ ਹੈਉਹ ਬੋਲੇ, “ਬੇਟਾ ਉਹ ਕਿਉਂ ਗੰਦੇ ਹਨ, ਤੈਨੂੰ ਕਿਸੇ ਨੇ ਕੁਝ ਕਿਹਾ ਹੈ?”

ਪਿਤਾ ਜੀ ਬੋਲੇ, “ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਪਰ ਜਦੋਂ ਤੁਸੀਂ ਛੱਤ ’ਤੇ ਮੇਰੇ ਨਾਲ ਖੜ੍ਹੇ ਹੁੰਦੇ ਹੋ ਤਾਂ ਤੁਹਾਡੇ ਸਾਰੇ ਸਿਪਾਹੀ ਮੈਂਨੂੰ ਸਲੂਟ ਕਰਦੇ ਹਨ, ਅੱਜ ਤੁਸੀਂ ਮੇਰੇ ਕੋਲ ਨਹੀਂ ਸੀ ਤਾਂ ਕਿਸੇ ਨੇ ਮੈਂਨੂੰ ਸਲੂਟ ਨਹੀਂ ਕੀਤਾ

ਸਾਰਿਆਂ ਦਾ ਹਾਸਾ ਨਿਕਲ ਗਿਆਪਿਤਾ ਜੀ ਦੇ ਭੋਲੇਪਣ ਨੂੰ ਉਹ ਸਮਝ ਗਏ ਸਨ ਉਹਨਾਂ ਦੀ ਸਮਝ ਵਿੱਚ ਆ ਗਿਆ ਕਿ ਪਿਤਾ ਜੀ ਸਮਝਦੇ ਹਨ ਕਿ ਦਾਦਾ ਜੀ ਦੀ ਬਜਾਏ ਉਨ੍ਹਾਂ ਨੂੰ ਸਲੂਟ ਕੀਤਾ ਜਾ ਰਿਹਾ

ਬਾਪੂ ਜੀ ਨੇ ਪਿਤਾ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਤੈਨੂੰ ਨਹੀਂ, ਮੈਂਨੂੰ ਸਲੂਟ ਕਰਦੇ ਹਨਪਰ ਪਿਤਾ ਜੀ ਕੋਈ ਵੀ ਗੱਲ ਮੰਨਣ ਤੋਂ ਇਨਕਾਰੀ ਹੋ ਕੇ ਉੱਚੀ ਉੱਚੀ ਰੋਣ ਲੱਗੇ ਤਾਂ ਉਹਨਾਂ ਦੇ ਹੇਠਲੇ ਅਫਸਰਾਂ ਨੇ ਹੱਸਦੇ ਹੋਏ ਕਿਹਾ, “ਕੋਈ ਗੱਲ ਨਹੀਂ ਕਾਕਾ ਜੀ, ਅਸੀਂ ਸਿਪਾਹੀਆਂ ਨੂੰ ਸਮਝਾ ਦੇਵਾਂਗੇ, ਅੱਜ ਤੋਂ ਬਾਅਦ ਚਾਹੇ ਤੁਹਾਡੇ ਬਾਪੂ ਜੀ ਉੱਥੇ ਖੜ੍ਹੇ ਹੋਣ ਜਾਂ ਨਾ ਖੜੇ ਹੋਣ, ਸਿਪਾਹੀ ਤੁਹਾਨੂੰ ਸਲੂਟ ਕਰਕੇ ਜਾਣਗੇ

ਇਹ ਹਾਸੇ ਭਰੀ ਗੱਲ ਦਫਤਰ ਵਿੱਚੋਂ ਨਿਕਲ ਕੇ ਕਿਲੇ ਦੀਆਂ ਸਾਰੀਆਂ ਬੈਰਕਾਂ ਵਿੱਚ ਫੈਲ ਗਈਉਸ ਦਿਨ ਤੋਂ ਬਾਅਦ ਚਾਹੇ ਬਾਪੂ ਜੀ ਹੁੰਦੇ ਚਾਹੇ ਨਾ ਹੁੰਦੇ, ਪਰੇਡ ਵੇਲੇ ਸਾਰੇ ਸਿਪਾਹੀ ਸਲੂਟ ਕਰਕੇ ਲੰਘਦੇ ਤੇ ਨਾਲੇ ਪਿਤਾ ਜੀ ਨੂੰ ਇਕੱਲੇ ਵੇਖ ਕੇ ਮੁਸਕਰਾ ਛੱਡਦੇਉਹ ਜਾਣਦੇ ਸਨ ਕਿ ਬਾਲ ਹਠ ਵਿੱਚ ਪਏ ਨਿਆਣੇ ਨੂੰ ਕਿਵੇਂ ਖ਼ੁਸ਼ ਕੀਤਾ ਜਾ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2856)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author