BhupinderSMann7ਬੰਦ ਕਰ ਓਏ ਆਹ ਲੁੱਚ ਪੌਅ, ਨਹੀਂ ਤਾਂ ਇਕ ਖੂੰਡੇ ਨਾਲ ਟੇਪ ਰਕਾਟ ਤੇ ਦੂਜੇ ਨਾਲ ਤੇਰਾ ..."

(6 ਨਵੰਬਰ 2017)

 

ਸੰਗੀਤ ਨੂੰ ਮਨੁੱਖੀ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ ਚੰਗਾ ਸੰਗੀਤ ਅਮ੍ਰਿਤ ਵਾਂਗ ਹੈ, ਜਿਹੜਾ ਮਨੁੱਖ ਦੇ ਮਨ ਨੂੰ ਨਿਰਮਲ ਤੇ ਦੋਸ਼ ਰਹਿਤ ਕਰਦਾ ਹੈ ਚੰਗੇ ਸੰਗੀਤ ਨਾਲ ਮਨੁੱਖ ਖੇੜੇ ਵਿੱਚ ਆ ਜਾਂਦਾ ਹੈ ਇਸ ਦੇ ਉਲਟ ਮਾੜੇ ਗੀਤ-ਸੰਗੀਤ ਨਾਲ ਬੰਦਾ ਉਹਨਾਂ ਡੂੰਘੀਆਂ ਨਿਵਾਣਾਂ ਵਿੱਚ ਡਿੱਗ ਪੈਂਦਾ ਹੈ, ਜਿੱਥੋਂ ਨਿਕਲਣਾ ਉਸ ਲਈ ਮੁਸ਼ਕਿਲ ਹੋ ਜਾਂਦਾ ਹੈ ਮਾੜਾ ਸੰਗੀਤ ਅਤੇ ਮਾੜੀ ਸ਼ਬਦਾਬਲੀ ਮਨੁੱਖੀ ਮਨ ਲਈ ਜ਼ਹਿਰ ਦਾ ਕੰਮ ਕਰਦੇ ਹਨ ਅੱਜ ਦੇ ਪੰਜਾਬੀ ਗਾਇਕਾਂ ਵੱਲੋਂ ਗਾਏ ਜਾਂਦੇ ਗੀਤਾਂ ਵਿੱਚ ਹਿੰਸਾ ਅਤੇ ਨਾਜਾਇਜ਼ ਅਸਲੇ ਦੀ ਵਰਤੋਂ ਨੂੰ ਬੜ੍ਹਾਵਾ ਦਿੱਤਾ ਜਾਂਦਾ ਹੈ। ਇਹ ਵਰਤਾਰਾ ਇਖਲਾਕੀ ਪੱਧਰ ਨੂੰ ਹੇਠਾਂ ਡੇਗਣ ਵਿੱਚ ਕੋਈ ਕਸਰ ਨਹੀਂ ਛੱਡਦਾ

ਅੱਜ ਮੈਂ ਆਪਣੇ ਜੀਵਨ ਵਿਚ ਜਾਂ ਨੇੜੇ ਵਾਪਰੀਆਂ ਤਿੰਨ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ

ਪਹਿਲੀ ਘਟਨਾ:

ਕੁਝ ਮਹੀਨੇ ਪਹਿਲਾਂ ਸਾਡੇ ਸ਼ਹਿਰ ਵਿੱਚ ਰਾਤ ਨੂੰ ਵਿਆਹ ਦੀ ਇਕ ਪਾਰਟੀ ਚੱਲ ਰਹੀ ਸੀ ਸਟੇਜ ’ਤੇ ਆਰਕੈਸਟਰਾ ਚੱਕਵੇਂ ਗੀਤਾਂ ’ਤੇ ਪੇਸ਼ਕਾਰੀ ਕਰ ਰਿਹਾ ਹੈ ਇੰਨੇ ਵਿੱਚ ਸਟੇਜ ’ਤੇ ਮੁੰਡੀਰ ਦੀ ਫਰਮਾਇਸ਼ ’ਤੇ ਇਕ ਗਾਣਾ ਵੱਜਦਾ ਹੈ:

ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ‘
ਉੱਥੇ ਜੱਟ ਫਾਇਰ ਕਰਦਾ।

ਭਾਵੇਂ ਵਿਆਹ ਅਗਰਵਾਲ ਪਰਿਵਾਰ ਦਾ ਸੀ, ਪਰ ਭੂਸਰੀ ਮੁੰਡੀਰ ਨੇ ਹੱਥ ਵਿੱਚ ਬੰਦੂਕਾਂ, ਰਿਵਾਲਵਰ ਲਹਿਰਾ ਕੇ ਨੱਚਣਾ ਸ਼ੁਰੂ ਕਰ ਦਿੰਤਾ ਇਕ ਬਹੁਤੇ ਜੋਸ਼ ਵਿੱਚ ਆਏ ਸ਼ਰਾਬੀ ਨੌਜਵਾਨ ਮੁੰਡੇ ਨੇ ਆਪਣੇ ਦੋਸਤ ਤੋਂ ਬੰਦੂਕ ਲੈ ਕੇ ਫਾਇਰ ਕਰ ਦਿੱਤਾ ਕਿਉਂਕਿ ਬੰਦੂਕ ਉਸਨੇ ਪਹਿਲੀ ਵਾਰ ਫੜੀ ਸੀ, ਫਾਇਰ ਦੇ ਝਟਕੇ ਨਾਲ ਦੁਰਘਟਨਾਵੱਸ ਗੋਲੀ ਸਟੇਜ ’ਤੇ ਨੱਚਦੀ ਡਾਂਸਰ ਨੂੰ ਚੀਰ ਗਈ ਮਿੰਟਾਂ ਵਿੱਚ ਚੱਕਵੇਂ ਗੀਤਾਂ ਦੇ ਪ੍ਰਭਾਵ ਹੇਠ ਇਕ ਨਿਰਦੋਸ਼ ਮੁਟਿਆਰ ਸਦਾ ਦਾ ਕਤਲ ਕਰ ਦਿੱਤੀ ਗਈ ਤੇ ਇਕ ਅਣਭੋਲ ਮੁੰਡਾ ਕਾਤਲ ਬਣ ਗਿਆ।

ਦੂਜੀ ਘਟਨਾ ਅੱਜ ਦੀਆਂ ਵੋਲਵੋ ਅਤੇ ਮਰਸੀਡੀਜ ਬੱਸਾਂ ਵਿੱਚ ਚਲਦੇ ਅਸ਼ਲੀਲ ਗਾਣੇ ਅਤੇ ਦੋ ਅਰਥੀ ਗਾਣਿਆਂ ਅਤੇ ਘਟੀਆ  ਫਿਲਮਾਂ ਦੇ ਸੰਦਰਭ ਵਿੱਚ ਹੈ, ਜਿਹਨਾਂ ਉੱਤੇ ਸ਼ਰਾਰਤੀ ਤੱਤ ਤਾਂ ਹਿੜ ਹਿੜ ਕਰਦੇ ਹਨ ਅਤੇ ਸਿਆਣੇ ਬੰਦੇ ਕੰਨ ਵਲੇਟ ਕੇ ਪਾਸਾ ਵੱਟਣ ਵਿੱਚ ਹੀ ਭਲਾਈ ਸਮਝਦੇ ਹਨ ਪਰ ਪਹਿਲੇ ਸਮਿਆਂ ਵਿੱਚ ਇਸ ਤਰ੍ਹਾਂ ਨਹੀ ਹੁੰਦਾ ਸੀ ਗੱਲ ਅੱਜ ਤੋਂ ਲਗਪਗ ਤੀਹ-ਬੱਤੀ ਸਾਲ ਪਹਿਲਾਂ ਦੀ ਹੈ ਮੇਰੀ ਦਾਦੀ ਦੇ ਫੁੱਲ ਪਾਉਣ ਸਾਰੇ ਪਰਿਵਾਰ ਨਾਲ ਮੈਂ ਵੀ ਕੀਰਤਪੁਰ ਗਿਆ ਹਾਲੇ ਮੈਂ ਨਿਆਣਾ ਹੀ ਸੀ ਮੇਰੀ ਦਾਦੀ ਦਾ ਭਰਾ ਯਾਨੀ ਮੇਰੇ ਪਿਤਾ ਦਾ ਮਾਮਾ ਵੀ ਨਾਲ ਹੀ ਸੀ ਉਹ ਬਜ਼ੁਰਗ ਪੁਰਾਣੇ ਵੇਲਿਆਂ ਦਾ ਘੈਂਟੇ ਖੁੰਡੇ ਵਾਲਾ ਬਾਬਾ ਸੀ ਕੀਰਤਪੁਰ ਤੋਂ ਮੁੜਦਿਆਂ ਅਸੀਂ ਮੁਰਿੰਡੇ ਤੋਂ ਪਟਿਆਲਾ ਵਾਲੀ ਬੱਸ ਫੜੀ ਤਾਂ ਦਸੰਬਰ ਦੇ ਦਿਨ ਹੋਣ ਕਰਕੇ ਹਨੇਰਾ ਹੋ ਰਿਹਾ ਸੀ ਬੱਸ ਦੇ ਡਰਾਈਵਰ ਨੇ ਗੁਰਚਰਨ ਪੋਹਲੀ ਦੇ ਦੁਗਾਣੇ ਲਾ ਦਿੱਤੇ ਉਸ ਸਮੇਂ ਦੇ ਹਿਸਾਬ ਨਾਲ ਉਹ ਅਸ਼ਲੀਲਤਾ ਦੀ ਹੱਦ ਉਲੰਘਦੇ ਸਨ ਮੇਰੀ ਮਾਂ ਤੇ ਭੂਆ ਸ਼ਰਮ ਨਾਲ ਸੁੰਗੜ ਗਈਆਂ ਤੇ ਹੋਰ ਜਨਾਨਾ ਸਵਾਰੀਆਂ ਦਾ ਵੀ ਇਹੀ ਹਾਲ ਹੋਵੇਗਾ ਟਿਕਟਾਂ ਕੱਟਦੇ ਕੰਡਕਟਰ ਨੂੰ ਬਾਬੇ ਨੇ ਟੋਕਿਆ ਵੀ, ਭਾਈ ਇਹ ਰਿਕਾਰਡ ਬੰਦ ਕਰਦੇ ਪਰ ਉਸ ਨੇ ਗੱਲ ਹੀ ਨਾ ਗੌਲੀ ਦਸ ਕੁ ਮਿੰਟਾਂ ਵਿੱਚ ਬਾਬੇ ਦਾ ਪਾਰਾ ਚੜ੍ਹ ਗਿਆ ਉਸਨੇ ਖੂੰਡਾ ਫੜਿਆ ਤੇ ਸਿੱਧਾ ਡਰਾਈਵਰ ਦੀ ਸੀਟ ਕੋਲ ਜਾ ਕੇ ਗਰਜਿਆ, “ਬੰਦ ਕਰ ਓਏ ਆਹ ਲੁੱਚ ਪੌਅ, ਨਹੀਂ ਤਾਂ ਇਕ ਖੂੰਡੇ ਨਾਲ ਟੇਪ ਰਕਾਟ ਤੇ ਦੂਜੇ ਨਾਲ ਤੇਰਾ ਸਿਰ ਖਿੰਡਾ ਦੇਉਂ।”

ਬਾਬੇ ਦਾ ਜਲੌਅ ਦੇਖ ਕੇ ਡਰਾਈਵਰ ਨੇ ਚੁੱਪ ਕਰਕੇ ਟੇਪ ਰਿਕਾਰਡ ਬੰਦ ਕਰ ਦਿੱਤਾ ਮਾਂ, ਭੂਆ ਤੇ ਹੋਰ ਜਨਾਨਾ ਸਵਾਰੀਆਂ ਨੇ ਸੁੱਖ ਦਾ ਸਾਹ ਲਿਆ

ਪਟਿਆਲੇ ਤੱਕ ਮੁੜ ਗੀਤ ਤਾਂ ਕੀ, ਡਰਾਈਵਰ ਨੇ ਪਿੱਛੇ ਵੱਲ ਮੂੰਹ ਵੀ ਨਾ ਕੀਤਾ

ਇਹ ਸੀ ਉਹ ਜਜ਼ਬਾ ਜਿਹੜਾ ਮਾੜੇ ਗੀਤ-ਸੰਗੀਤ ਨੂੰ ਰੱਦ ਕਰਦਾ ਸੀ ਜੇ ਮਾੜਾ ਸੁਣੋਗੇ ਹੀ ਨਹੀ ਤਾਂ ਇਹ ਬਿਮਾਰੀ ਆਪਣੇ ਆਪ ਖਤਮ ਹੋ ਜਾਊ

ਤੀਜੀ ਘਟਨਾ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਦੀ ਹੈ ਮੇਰਾ ਇਕ ਦੋਸਤ ਪੰਜਾਬੀ ਲੈਕਚਰਾਰ ਸਾਹਿਤਕ ਰੁਚੀਆਂ ਦਾ ਮਾਲਿਕ ਹੈ ਉਹ ਸੂਫੀ ਅਤੇ ਕਲਾਸੀਕਲ ਸੰਗੀਤ ਦਾ ਸ਼ੈਦਾਈ ਹੈ ਨੁਸਰਤ ਫਤਿਹ ਅਲੀ ਉਸਦੇ ਪਸੰਦੀਦਾ ਫਨਕਾਰ ਹਨ ਵੋਟਾਂ ਸਮੇਂ ਥਾਂ ਥਾਂ ਨਾਕੇ ਲੱਗੇ ਹੋਏ ਸਨ ਸਖਤ ਚੈਕਿੰਗ ਹੋ ਰਹੀ ਸੀ ਸਵੇਰੇ ਡਿਊਟੀ ’ਤੇ ਜਾਂਦਿਆਂ ਇਕ ਨਾਕੇ ’ਤੇ ਉਸਦੀ ਕਾਰ ਰੋਕੀ ਗਈ ਸਿਪਾਹੀ ਨੇ ਨੇੜੇ ਹੋ ਕੇ ਕਾਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਕਾਰ ਵਿੱਚ ਨੁਸਰਤ ਸਾਹਿਬ ਦੀ ਆਵਾਜ਼ ਗੂੰਜ ਰਹੀ ਸੀ ਸਿਪਾਹੀ ਸੰਗੀਤ ਨੂੰ ਪ੍ਰੇਮ ਕਰਨ ਵਾਲਾ ਬੰਦਾ ਸੀ, ਉਸਨੇ ਮੇਰੇ ਮਿੱਤਰ ਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ ਉਸਦਾ ਵੱਡਾ ਅਫਸਰ ਜੋ ਸਭ ਦੇਖ ਰਿਹਾ ਸੀ, ਕੜਕਿਆ, “ਚੰਗੀ ਤਰ੍ਹਾਂ ਚੈੱਕ ਕਰ ਗੱਡੀ।” ਤਾਂ ਉਸ ਪੁਲਿਸ ਮੁਲਾਜ਼ਮ ਨੇ ਜਵਾਬ ਦਿੱਤਾ, “ਸਰ, ਨੁਸਰਤ ਫਤਿਹ ਅਲੀ ਨੂੰ ਸੁਣਨ ਵਾਲੇ ਬੰਦੇ ਨੇ ਕੀ ਮਾੜਾ ਕਰਨਾ, ਜਾਣ ਦਿੳ ਇਹਨਾਂ ਨੂੰ।”

ਇਹ ਹੈ ਸੰਗੀਤ ਦੀ ਤਾਕਤ ਸੋ ਫੈਸਲਾ ਆਪਾਂ ਕਰਨਾ ਹੈ ਕਿ ਅਮ੍ਰਿਤ ਪੀਣਾ ਹੈ ਜਾਂ ਜ਼ਹਿਰ?

*****

(887)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author