BhupinderSMann7ਅੰਕਲ ਜੀ ਨੇ ਮੈਂਨੂੰ ਆਵਾਜ਼ ਮਾਰ ਲਈ ਅਤੇ ਆਪਣੇ ਕੋਲ ਬੈਠਣ ਦਾ ਇਸ਼ਾਰਾ ...
(22 ਜੂਨ 2020)

 

“ਬਾਈ, ਉੱਧਰ ਟੂਣਾ ਕੀਤਾ ਪਿਆ।” ਮੇਰੇ ਛੋਟੇ ਭਰਾ ਗੋਲਡੀ ਨੇ ਮੈਨੂੰ ਦੱਸਿਆ

ਅਸੀਂ ਤਰੁੰਤ ਉੱਧਰ ਨੂੰ ਤੁਰ ਪਏਉੱਥੇ ਪਹੁੰਚਦੇ ਹੀ ਮੈਂ ਠੇਡਾ ਮਾਰ ਕੇ ਟੂਣਾ ਖਿੰਡਾ ਦਿੱਤਾ ਅਤੇ ਨਾਰੀਅਲ ਦਾ ਗੁੱਟ ਤੋੜ ਕੇ ਅਸੀਂ ਦੋਵੇਂ ਭਰਾ ਖਾਣ ਲੱਗੇਇੱਕ ਦੋਂਹ ਬੰਦਿਆਂ ਨੇ ਵਰਜਿਆ ਕਿ ਟੂਣਾ ਭਾਰਾ ਪੈ ਸਕਦਾ ਹੈਅਸੀਂ ਹੱਸ ਕੇ ਗਰਾਊਂਡ ਵੱਲ ਨੂੰ ਤੁਰ ਗਏ

ਬਚਪਨ ਦਾ ਸਮਾਂ ਸਾਡੇ ਲਈ ਬਾਦਸ਼ਾਹੀ ਪਲਾਂ ਵਾਲਾ ਸੀਉਸ ਸਮੇਂ ਨਾ ਚੜ੍ਹੀ ਦੀ ਹੁੰਦੀ ਸੀ ਤੇ ਨਾ ਲੱਥੀ ਦੀ, ਮੌਜਾਂ ਲੁੱਟਣੀਆਂ ਹੀ ਉਸ ਸਮੇਂ ਮੁੱਖ ਮੰਤਵ ਹੁੰਦਾ ਸੀ। ਕਈ ਵਾਰ ਛੋਟੀਆਂ ਛੋਟੀਆਂ ਚੀਜ਼ਾਂ ਵੀ ਬਹੁਤ ਵੱਡੀ ਵੱਡੀਆਂ ਲੱਗਦੀਆਂਕਈ ਤਰ੍ਹਾਂ ਦੀਆਂ ਗੁੰਝਲਾਂ ਮਨ ਵਿੱਚ ਛਾਈਆਂ ਰਹਿੰਦੀਆਂ

ਜਦੋਂ ਮੈਂ ਬਚਪਨ ਵੱਲ ਦੇਖਦਾ ਹਾਂ ਤਾਂ ਯਾਦ ਆਉਂਦਾ ਹੈ ਕਿ ਉਸ ਸਮੇਂ ਬਹੁਤ ਸਾਰੇ ਡਰ ਵੀ ਮਨ ਨੂੰ ਲੱਗਦੇ ਸਨਜਿਵੇਂ, ਸਕੂਲ ਵਿੱਚ ਛਿਤਰੌਲ ਦਾ ਡਰ। ਕਦੇ ਲੱਗਦਾ ਕਿ ਕੋਈ ਚੁੱਕ ਕੇ ਨਾ ਲੈ ਜਾਵੇ, ਕਿਉਂਕਿ ਬੱਚਿਆਂ ਤੋਂ ਭੀਖ ਮੰਗਵਾਉਣ ਦੀਆਂ ਗੱਲਾਂ ਸੁਣਦੇ ਸਾਂਕਿਸੇ ਅਜੀਬ ਸ਼ਕਲ ਵਾਲੇ ਭਿਖਾਰੀ ਜਾਂ ਅਜਨਬੀ ਨੂੰ ਦੇਖ ਕੇ ਡਰ ਜਾਂਦੇਉਨ੍ਹਾਂ ਦਿਨਾਂ ਵਿੱਚ ਮੈਂਨੂੰ ਇੱਕ ਡਰ ਹੋਰ ਬਹੁਤ ਸਤਾਉਂਦਾ ਸੀ, ਉਹ ਸੀ ਭੂਤਾਂ ਪ੍ਰੇਤਾਂ ਦਾ ਡਰਦਾਦੀ ਤੋਂ ਸੁਣੀਆਂ ਕਹਾਣੀਆਂ ਵਿਚਲੇ ਭੂਤ ਪ੍ਰੇਤ ਰਾਤ ਨੂੰ ਸਾਕਾਰ ਹੋ ਉੱਠਦੇਮੈਂ ਡਰਦਾ ਇਕੱਲਾ ਪਿਸ਼ਾਬ ਕਰਨ ਲਈ ਵੀ ਨਹੀਂ ਉੱਠਦਾ ਸੀਸਾਡੇ ਘਰ ਤੋਂ ਥੋੜ੍ਹੀ ਦੂਰ ਪੀਰ ਖਾਨਾ ਸੀਉੱਥੇ ਹਰ ਵੀਰਵਾਰ ਨੂੰ ਚੌਕੀ ਭਰਦੀ, ਢੋਲਕੀ ਖੜਕਦੀ। ਉਸਦੀ ਆਵਾਜ਼ ਸੁਣ ਕੇ ਮੇਰਾ ਦਿਲ ਕੰਬਣ ਲੱਗ ਜਾਂਦਾਮੈਂ ਇੱਕ ਦੋ ਵਾਰ ਉੱਥੇ ਜ਼ਨਾਨੀਆ ਨੂੰ ਸਿਰ ਘੁਮਾਉਂਦੀਆਂ ਦੇਖਿਆ ਸੀਲੋਕ ਰੌਲਾ ਪਾਉਂਦੇ ਕਿ ਪੌਣ ਆ ਗਈ, ਪੌਣ ਆ ਗਈਢੋਲਕੀ ਵਾਲੇ ਹੋਰ ਜੋਰ ਦੀ ਢੋਲਕੀ ਵਜਾਉਂਦੇ ਤੇ ਉੱਚੀ ਆਵਾਜ਼ ਵਿੱਚ ਗਾਉਂਦੇ- ਨਾਹਰ ਸਿੰਘ ਪੀਰਾ ਨਾਹਰ ਸਿੰਘ ਪੀਰਾਮੈਂ ਚੇਲਿਆਂ ਨੂੰ ਇੱਕ ਔਰਤ ਨੂੰ ਚਿਮਟਿਆਂ ਨਾਲ ਕੁੱਟਦੇ ਵੀ ਦੇਖਿਆ ਸੀਉਸ ਦਿਨ ਤੋਂ ਮੇਰੇ ਮਨ ਵਿੱਚ ਡਰ ਬੈਠ ਗਿਆ ਸੀਜਦੋਂ ਮੈਂ ਕੋਈ ਟੂਣਾ ਦੇਖਦਾ ਤਾਂ ਪਾਸੇ ਦੀ ਹੋ ਕੇ ਲੰਘਦਾਸਾਡੇ ਇੱਕ ਦੋ ਸਾਥੀ ਜਿਹੜੇ ਥੋੜ੍ਹੇ ਵੱਡੇ ਸਨ, ਉਹ ਟੂਣੇ ਵਿੱਚੋਂ ਕੁਝ ਨਾਕੁਝ ਚੁੱਕ ਵੀ ਲੈਂਦੇ ਸ਼ਨਪਰ ਅਸੀਂ ਬਹੁਤੇ ਜਾਣੇ ਦੂਰ ਹੀ ਖੜ੍ਹੇ ਰਹਿੰਦੇਸਾਰੇ ਹਾਣੀਆਂ ਵਿੱਚ ਮੈਂ ਸਭ ਤੋਂ ਵੱਧ ਡਰੂ ਸੀ

ਗਰਾਊਂਡ ਵਿੱਚ ਫੁੱਟਬਾਲ ਖੇਡਣ ਜਾਂਦੇ ਤਾਂ ਉੱਥੇ ਜੰਡ ਹੇਠ ਪੰਜੀਆਂ ਦੱਸੀਆਂ ਅਤੇ ਖੰਮਣੀ ਬੰਨ੍ਹਿਆ ਨਾਰੀਅਲ ਦਾ ਗੁੱਟ ਪਿਆ ਹੁੰਦਾਵੱਡੇ ਖੇਡਣ ਵਾਲੇ ਸਾਥੀ ਸਭ ਕੁਝ ਚੁੱਕ ਲੈਂਦੇ, ਨਾਰੀਅਲ ਤੁਰੰਤ ਤੋੜ ਕੇ ਛੱਕ ਜਾਂਦੇਪਰ ਮੈਂ ਕਿਸੇ ਕਾਰਵਾਈ ਦਾ ਹਿੱਸਾ ਨਾ ਬਣਦਾਅੱਠਵੀਂ ਤੋਂ ਬਾਅਦ ਮੇਰੇ ਵਿੱਚ ਇੱਕਦਮ ਤਬਦੀਲੀ ਆ ਗਈ ਸੀਹੁਣ ਮੈਂ ਟੂਣੇ ਨੂੰ ਲੱਭਦਾ ਰਹਿੰਦਾਜੇ ਟੂਣਾ ਦਿਸ ਜਾਂਦਾ ਤਾਂ ਮੈਂ ਠੇਡਾ ਮਾਰ ਕੇ ਟੂਣਾ ਖਿਡਾ ਦਿੰਦਾਹੁਣ ਵਰਤੋਂ ਵਾਲੀਆਂ ਚੀਜ਼ਾਂ ਚੁੱਕ ਕੇ ਅਸੀਂ ਵਰਤ ਲੈਂਦੇਨਹਿਰ ਉੱਤੇ ਨਹਾਉਣ ਗਏ ਟੂਣੇ ਵਾਲੇ ਸਾਬਣ ਲਾ ਲਾ ਨਹਾਉਂਦੇ ਤੇ ਕੂਕਾਂ ਮਾਰਦੇਇਹ ਸਾਰਾ ਕੁਝ ਦੇਖ ਕੇ ਮੇਰੇ ਨਾਲ ਦੇ ਮਿੱਤਰ ਹੈਰਾਨ ਹੁੰਦੇ ਕਿ ਸਭ ਤੋਂ ਡਰੂ ਬੰਦਾ ਇਨ੍ਹਾਂ ਦਲੇਰ ਕਿਵੇਂ ਹੋ ਗਿਆ? ਪਰ ਮੈਂ ਜਾਣਦਾ ਸੀ ਮੇਰੇ ਵਿੱਚ ਇਹ ਤਬਦੀਲੀ ਇੱਕ ਦਿਨ ਵਿੱਚ ਨਹੀਂ ਆਈ ਸੀ

ਇਸ ਤਬਦੀਲੀ ਦਾ ਮੁੱਢ ਪੜ੍ਹਾਈ ਤੋਂ ਬੱਝਿਆ ਸੀਪੜ੍ਹਨ ਵਿੱਚ ਮੈਂ ਠੀਕ ਸੀ ਪਰ ਅੱਠਵੀਂ ਜਮਾਤ ਵਿੱਚ ਬਹੁਤਾ ਫੁੱਟਬਾਲ ਖੇਡਣ ਕਰਕੇ ਅੰਗਰੇਜ਼ੀ ਵਿੱਚ ਥੋੜ੍ਹਾ ਪਛੜ ਗਿਆ ਸੀਛਿਮਾਹੀ ਪੇਪਰਾਂ ਵਿੱਚ ਨੰਬਰ ਬਹੁਤ ਘੱਟ ਆਏ ਸਨਪਿਤਾ ਜੀ ਨੇ ਚੰਗੀ ਖੜਕੈਂਤੀ ਕੀਤੀ ਅਤੇ ਮੈਂਨੂੰ ਸ. ਜੋਗਿੰਦਰ ਸਿੰਘ ਜੀ ਕੋਲ ਛੱਡ ਆਏ। ਉਹ ਗਵਾਂਢੀ ਪਿੰਡ ਦੇ ਸਕੂਲ ਵਿੱਚ ਪੜ੍ਹਾਉਂਦੇ ਸਨਉਹਨਾਂ ਦਾ ਜੱਦੀ ਪਿੰਡ ਹਰਿਆਣਾ ਵਿੱਚ ਸੀ

ਸਾਡੇ ਅਧਿਆਪਕ ਬੜੇ ਅਗਾਂਹਵਧੂ ਵਿਚਾਰਾਂ ਦੇ ਮਾਲਕ ਸਨਅੰਗਰੇਜ਼ੀ ਉੱਪਰ ਉਨ੍ਹਾਂ ਦੀ ਬਹੁਤ ਚੰਗੀ ਪਕੜ ਸੀਗਰਾਮਰ ਇਸ ਤਰੀਕੇ ਨਾਲ ਪੜ੍ਹਾਉਂਦੇ ਕਿ ਅੱਜ ਵੀ ਉਨ੍ਹਾਂ ਦੇ ਪੜ੍ਹਾਏ ਹੋਏ ਸਬਕ ਯਾਦ ਹਨਉਹ ਕਿਤਾਬਾਂ ਪੜ੍ਹਦੇ ਤੇ ਵਿਦਿਆਰਥੀਆਂ ਨੂੰ ਵੀ ਕਿਤਾਬਾਂ ਵੱਲ ਪ੍ਰੇਰਦੇਹਰ ਗੱਲ ਨੂੰ ਤਰਕ ਦੀ ਕਸਵੱਟੀ ’ਤੇ ਪਰਖ ਕੇ ਇਸ ਤਰ੍ਹਾਂ ਸਮਝਾਉਂਦੇ ਸਨ ਕਿ ਸਾਹਮਣੇ ਵਾਲਾ ਛੇਤੀ ਵਿਸਾਰਦਾ ਨਹੀਂ ਸੀਮੇਰੀ ਜ਼ਿੰਦਗੀ ਵਿੱਚ ਉਹਨਾਂ ਦੀ ਭੂਮਿਕਾ ਬਤੌਰ ਅਧਿਆਪਕ ਅਤੇ ਮਾਰਗਦਰਸ਼ਕ ਮੈਂਨੂੰ ਹਮੇਸ਼ਾ ਯਾਦ ਰਹੇਗੀ

ਇਹ ਕੁਦਰਤੀ ਹੀ ਹੁੰਦਾ ਹੈ ਕਿ ਚੇਲੇ ਗੁਰੂ ਦੇ ਪਦ ਚਿੰਨ੍ਹਾਂ ’ਤੇ ਚਲਦੇ ਹਨ। ਅਧਿਆਪਕ ਦੇ ਵਿਚਾਰਾਂ ਦਾ ਮੇਰੇ ਉੱਤੇ ਅਸਰ ਹੋਣਾ ਹੀ ਸੀਉਨ੍ਹਾਂ ਨੇ ਮੈਂਨੂੰ ਅੰਗਰੇਜ਼ੀ ਵਿੱਚ ਤਾਂ ਪੜ੍ਹਨ ਲਾਇਆ ਹੀ ਨਾਲ ਹੀ ਹੋਰ ਵੀ ਕਿਤਾਬਾਂ ਪੜ੍ਹਨ ਲਈ ਦਿੱਤੀਆਂ। ਮਿਲਖਾ ਸਿੰਘ ਦੀ ਜੀਵਨੀ ਫਲਾਇੰਗ ਸਿੱਖ ਅਤੇ ਅਸਲੀ ਇਨਸਾਨ ਦੀ ਕਹਾਣੀ ਵਰਗੀਆਂ ਕਿਤਾਬਾਂ ਪੜ੍ਹਨ ਨੂੰ ਮਿਲੀਆਂ। ਜਿੱਥੇ ਸਾਲਾਨਾ ਪੇਪਰਾਂ ਵਿੱਚ ਮੇਰੇ ਅੰਗਰੇਜ਼ੀ ਵਿੱਚ ਬਹੁਤ ਚੰਗੇ ਨੰਬਰ ਆਏ, ਉੱਥੇ ਮੇਰੇ ਦਿਮਾਗ ਤੋਂ ਕਈ ਹੋਰ ਜਾਲੇ ਵੀ ਉੱਤਰਨੇ ਸ਼ੁਰੂ ਹੋ ਗਏਮੇਰਾ ਅਧਿਆਪਕ ਨਾਲ ਬਹੁਤ ਪਿਆਰਾ ਰਿਸ਼ਤਾ ਬਣ ਗਿਆ ਸੀਉਹ ਕਦੋਂ ਸਰ ਤੋਂ ਅੰਕਲ ਜੀ ਬਣ ਗਏ ਸਨ, ਮੈਂਨੂੰ ਪਤਾ ਹੀ ਨਹੀਂ ਲੱਗਿਆਪਿਤਾ ਜੀ ਵੱਲੋਂ ਪੜ੍ਹਾਈ ਲਈ ਫੀਸ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੰਕਲ ਜੀ ਨੇ ਸਵੀਕਾਰ ਨਹੀਂ ਕੀਤੀ

ਇੱਕ ਦਿਨ ਅਜਿਹੀ ਘਟਨਾ ਵਾਪਰੀ ਕਿ ਮੇਰਾ ਸਾਰਾ ਡਰ ਉੱਡ ਪੁੱਡ ਹੀ ਗਿਆਉਸ ਦਿਨ ਸ਼ਾਮ ਨੂੰ ਜਦੋਂ ਮੈਂ ਅੰਕਲ ਜੀ ਕੋਲ ਗਿਆ ਤਾਂ ਦੇਖਿਆ ਇੱਕ ਮਾਈ ਬਹੁਤ ਘਬਰਾਈ ਹੋਈ ਡਰੀ ਸਹਿਮੀ ਨੀਵੀਂ ਪਾਈ ਬੈਠੀ ਸੀਅੰਕਲ ਜੀ ਨੇ ਮੈਂਨੂੰ ਆਵਾਜ਼ ਮਾਰ ਲਈ ਅਤੇ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾਮਾਈ ਦੇ ਕੱਪੜੇ ਬਹੁਤ ਮੈਲੇ ਸਨਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕਿੰਨੇ ਦਿਨਾਂ ਤੋਂ ਨਹਾਤੀ ਨਾ ਹੋਵੇਉਸ ਨਾਲ ਆਈ ਉਸਦੀ ਨੂੰਹ ਅੰਕਲ ਜੀ ਦੇ ਸਕੂਲ ਦੀ ਦਰਜਾ ਚਾਰ ਮੁਲਾਜ਼ਮ ਸੀਉਹ ਦੱਸ ਰਹੀ ਸੀ ਕਿ ਮਾਤਾ ਨੂੰ ਓਪਰੀ ਕਸਰ ਹੋ ਜਾਂਦੀ ਹੈ, ਜਿਹੜੀ ਸਾਰੀ ਰਾਤ ਮਾਤਾ ਨੂੰ ਸੌਣ ਨਹੀਂ ਦਿੰਦੀਪਿੰਡੇ ’ਤੇ ਜਿਵੇਂ ਕੋਈ ਘਰੂਟ ਮਾਰੇ ਹੋਣਉਸ ਨੂੰ ਅਜੀਬ ਅਜੀਬ ਸੁਪਨੇ ਆਉਂਦੇ ਰਹਿੰਦੇ ਹਨ

ਅੰਕਲ ਜੀ ਨੇ ਕਿਹਾ, “ਮੈਂ ਤੁਹਾਨੂੰ ਮੰਤਰ ਲਿਖ ਦਿੰਦਾ ਹਾਂ। ਸਵੇਰੇ ਉੱਠ ਕੇ ਤੁਸੀਂ ਨਹਾ ਕੇ ਸਾਫ ਸੁਥਰੇ ਕੱਪਣੇ ਪਾਉਣੇ ਹਨ। ਇਸ ਮੰਤਰ ਨੂੰ ਤਵੀਤ ਵਿੱਚ ਪਾ ਕੇ ਗੱਲ ਵਿੱਚ ਪਾਉਣਾ ਹੈ ਤੇ ਹਰ ਰੋਜ਼ ਸਵੇਰੇ ਅੱਧਾ ਘੰਟਾ ਰੱਬ ਦਾ ਨਾਮ ਲੈਣਾ ਹੈ।”

ਉਨ੍ਹਾਂ ਨੇ ਕਾਗਜ਼ ਉੱਪਰ ਕੁਝ ਲਿਖਿਆ ਅਤੇ ਉਨ੍ਹਾਂ ਨੂੰ ਦੇ ਦਿੱਤਾਨਾਲ ਹੀ ਉਹਨਾਂ ਨੂੰ ਦੱਸ ਦਿੱਤਾ ਕਿ ਮੰਤਰ ਬਹੁਤ ਜ਼ਬਰਦਸਤ ਹੈ, ਕਹੇ ਅਨੁਸਾਰ ਕਾਰਜ ਕਰਨਾ ਹੈ। ਭੂਤ ਪ੍ਰੇਤ ਤਾਂ ਨੇੜਲੇ ਘਰਾਂ ਵਿੱਚ ਵੀ ਨਹੀਂ ਰਹੇਗਾਸੱਸ ਨੂੰਹ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋ ਕੇ ਚਲੀਆਂ ਗਈਆਂ ਮੈਂ ਹੈਰਾਨ ਪ੍ਰੇਸ਼ਾਨ ਸੀ ਕਿ ਭੂਤਾਂ ਪ੍ਰੇਤਾਂ ਨੂੰ ਮਿੱਥ ਦੱਸਣ ਵਾਲੇ ਸਾਡੇ ਅਧਿਆਪਕ ਇਹ ਕੀ ਕਰ ਰਹੇ ਹਨ

ਮੈਂ ਪੂਰੇ ਵਰਤਾਰੇ ’ਤੇ ਹੈਰਾਨੀ ਪ੍ਰਗਟ ਕੀਤੀ ਤਾਂ ਅੰਕਲ ਜੀ ਜ਼ੋਰ ਨਾਲ ਹੱਸ ਪਏ ਉਹ ਬੋਲੇ, “ਪੁੱਤਰ, ਕਈ ਬਿਮਾਰੀਆਂ ਦਾ ਇਲਾਜ ਇਸ ਤਰ੍ਹਾਂ ਵੀ ਹੁੰਦਾ ਹੈ। ਇਹ ਅਨਪੜ੍ਹ ਮਾਈ ਮੇਰੀਆਂ ਕਿਤਾਬਾਂ ਵਾਲੇ ਗਿਆਨ ਨੂੰ ਨਹੀਂ ਸਮਝ ਸਕੇਗੀ, ਜੇ ਮੈਂ ਉਹਨਾਂ ਦੀ ਸੰਤੁਸ਼ਟੀ ਨਾ ਕਰਵਾਉਂਦਾ ਤਾਂ ਇੱਥੋਂ ਉੱਠ ਕੇ ਕਿਸੇ ਹੋਰ ਸਿਆਣੇ ਕੋਲ ਜਾ ਫਸਣਗੀਆਂ।”

ਮੈਂਨੂੰ ਉਹਨਾਂ ਦੀ ਗੱਲ ਥੋੜ੍ਹੀ ਥੋੜ੍ਹੀ ਸਮਝ ਆ ਗਈ ਸੀਉਹਨਾਂ ਨੇ ਗੱਲ ਜੋੜੀ, “ਇਹ ਹੋਰ ਬਿਮਾਰ ਵੀ ਹੋਵੇਗੀ, ਆਰਥਿਕ ਤੌਰ ’ਤੇ ਲੁੱਟ ਖਸੁੱਟ ਦੀ ਸ਼ਿਕਾਰ ਵੀ ਹੋਵੇਗੀ।”

ਮੈਂ ਆਪਣੀ ਜਗਿਆਸਾ ਸ਼ਾਂਤ ਕਰਨ ਲਈ ਪੁੱਛਿਆ, "ਮਾਈ ਹੁਣ ਕਿਵੇਂ ਠੀਕ ਹੋਵੇਗੀ।”

ਉਨ੍ਹਾਂ ਕਿਹਾ, “ਪੁੱਤ ਦੇਖ, ਸਿਆਣੇ ਬੰਦੇ ਪਿਛਲੀ ਉਮਰ ਵਿੱਚ ਆ ਕੇ ਅਕਸਰ ਪਰਿਵਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਮਾਈ ਵੀ ਇਸੇ ਤਰ੍ਹਾਂ ਹੈ। ਹੁਣ ਜਦੋਂ ਉਸ ਦੇ ਨਾਲ ਆਈ ਨੂੰਹ ਨੂੰ ਸਮਝਾ ਦਿੱਤਾ ਹੈ ਤਾਂ ਉਹ ਉਸ ਦਾ ਖਿਆਲ ਰੱਖੇਗੇ, ਹਰ ਰੋਜ਼ ਨੁਹਾਵੇਗੀ, ਸਾਫ ਕੱਪੜੇ ਪਾਵੇਗੀ, ਨੀਂਦ ਤਾਂ ਆਪਣੇ ਆਪ ਹੀ ਆ ਜਾਵੇਗੀ।”

ਮੈਂ ਕਿਹਾ, “ਅੰਕਲ ਜੀ, ਤੁਸੀਂ ਤਾਂ ਉਸ ਨੂੰ ਅੱਧਾ ਘੰਟਾ ਧਿਆਨ ਲਾਉਣ ਲਈ ਵੀ ਆਖਿਆ ਹੈ, ਉਸਦੀ ਸਮਝ ਨਹੀਂ ਲੱਗੀ?

ਉਹ ਬੋਲੇ, “ਦਿਮਾਗੀ ਉਲਝਣਾਂ ਨੂੰ ਦੂਰ ਕਰਨ ਲਈ ਕਿਸੇ ਪਾਸੇ ਵੀ ਧਿਆਨ ਲਾਇਆ ਜਾਵੇ ਤਾਂ ਬੰਦਾ ਠੀਕ ਹੋ ਜਾਂਦਾ ਹੈ।”

ਉਹੀ ਗੱਲ ਹੋਈ। ਥੋੜ੍ਹੇ ਦਿਨਾਂ ਬਾਅਦ ਕੁਦਰਤੀ ਮਾਈ ਸਾਡੇ ਪੜ੍ਹਨ ਸਮੇਂ ਹੀ ਮਿਲਣ ਲਈ ਆ ਗਈਉਹ ਪੂਰੀ ਠੀਕਠਾਕ ਅਤੇ ਤੰਦਰੁਸਤ ਜਾਪਦੀ ਸੀਅੰਕਲ ਜੀ ਮੁਸਕਰਾ ਪਏ ਤੇ ਉਨ੍ਹਾਂ ਨੇ ਮੇਰੇ ਵੱਲ ਰਮਜ਼ੀ ਨਜ਼ਰਾਂ ਨਾਲ ਦੇਖਿਆਉਸ ਦਿਨ ਤੋਂ ਬਾਅਦ ਮੇਰੇ ਦਿਮਾਗ਼ ਵਿੱਚ ਕੋਈ ਵੀ ਸ਼ੰਕਾ ਬਾਕੀ ਨਹੀਂ ਰਹੀਹੁਣ ਮੇਰੀ ਟੂਣੇ ਟਾਮਣਾਂ ਦੇ ਡਰ ਤੋਂ ਮੁਕਤੀ ਹੋ ਗਈ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2210) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author