SukhrajSBajwa6ਅਧਿਆਪਕ ਜਿੰਨਾ ਜ਼ਿਆਦਾ ਸਮਾਂ ਵਿਦਿਆਰਥੀ ਨਾਲ ਗੁਜ਼ਾਰੇਗਾ, ਉੰਨਾ ਹੀ ...
(14 ਅਗਸਤ 2026)


ਗੁਰੂ ਇੱਕ ਬੇਹੱਦ ਸਨਮਾਨਜਨਕ ਸ਼ਬਦ ਅਤੇ ਅਹੁਦਾ ਮੰਨਿਆ ਗਿਆ ਹੈ
ਪੁਰਾਤਨ ਸਮਿਆਂ ਵਿੱਚ ਰਾਜੇ ਮਹਾਰਾਜੇ ਵੀ ਆਪਣੇ ਗੁਰੂ ਦੀ ਗੱਲ ਨਹੀਂ ਟਾਲਦੇ ਸਨਕਿਸੇ ਵੀ ਧਰਮ ਗ੍ਰੰਥ ਨੂੰ ਪੜ੍ਹਨ ਤੋਂ ਬਾਅਦ ਇੱਕ ਗੱਲ ਜੋ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਗੁਰੂ ਦੀ ਪਦਵੀ ਹਰ ਇੱਕ ਧਰਮ ਅਤੇ ਸਮੇਂ ਵਿੱਚ ਸਨਮਾਨਯੋਗ ਅਤੇ ਪੂਜਣਯੋਗ ਰਹੀ ਹੈਗੁਰੂ ਨੂੰ ਰਾਹ ਦਸੇਰਾ ਮੰਨਿਆ ਜਾਂਦਾ ਰਿਹਾ ਹੈਗੁਰੂ ਦੇ ਕਹਿਣ ’ਤੇ ਏਕਲੱਵਯ ਨੇ ਆਪਣਾ ਅੰਗੂਠਾ ਤਕ ਵੱਢ ਕੇ ਦੇ ਦਿੱਤਾ ਸੀਕਲਯੁਗ ਵਿੱਚ ਵੀ ਗੁਰੂ ਦਾ ਸਨਮਾਨ ਹਮੇਸ਼ਾ ਬਰਕਰਾਰ ਰਿਹਾ ਹੈਜੇਕਰ ਮੈਂ ਆਪਣੇ ਸਮੇਂ ਦੀ ਗੱਲ ਕਰਾਂ ਤਾਂ ਸਕੂਲ ਜਾ ਕੇ ਆਪਣੇ ਗੁਰੂਆਂ ਦੇ ਪੈਰੀਂ ਹੱਥ ਲਾ ਕੇ ਅਸੀਸ ਲੈਣਾ ਆਮ ਗੱਲ ਸੀ। ਅਧਿਆਪਕ ਜੇਕਰ ਕਿਤੇ ਰਸਤੇ ਵਿੱਚ ਵੀ ਮਿਲ ਜਾਂਦੇ ਤਾਂ ਵਿਦਿਆਰਥੀ ਆਪਣੇ ਸਾਈਕਲ ਤੋਂ ਹੇਠਾਂ ਉੱਤਰ ਜਾਂਦੇਅਧਿਆਪਕ ਨੂੰ ਦੇਖ ਕੇ ਸਿਰ ਸਨਮਾਨ ਵਿੱਚ ਝੁਕ ਜਾਂਦਾਅਧਿਆਪਕ ਦੇ ਕਹੇ ’ਤੇ ਉਹ ਦੌੜ ਕੇ ਕੰਮ ਕਰਨਾ ਆਪਣੀ ਸ਼ਾਨ ਸਮਝਦੇਅਧਿਆਪਕ ਹੱਥੋਂ ਮਾਰ ਪੈਣ ’ਤੇ ਅੱਖਾਂ ਵਿੱਚ ਹੰਝੂ ਜ਼ਰੂਰ ਆ ਜਾਂਦੇ ਪਰ ਇਸ ਗੱਲ ਤੋਂ ਡਰਦੇ ਕਕ ਕੋਈ ਸਾਥੀ ਘਰ ਜਾ ਕੇ ਨਾ ਦੱਸ ਦੇਵੇ ਕਿ ਅੱਜ ਇਸਦੇ ਕੁੱਟ ਪਈ ਹੈਮਾਰ ਖਾ ਕੇ ਵੀ ਅਗਲੇ ਦਿਨ ਅਧਿਆਪਕ ਦੇ ਪੈਰੀਂ ਪੈਣਾ ਨਾ ਭੁੱਲਦੇਜੇਕਰ ਅਧਿਆਪਕ ਕਿਸੇ ਵਿਦਿਆਰਥੀ ਦੇ ਮੋਢੇ ਉੱਤੇ ਹੱਥ ਰੱਖ ਦਿੰਦਾ ਤਾਂ ਉਹ ਵਿਦਿਆਰਥੀ ਆਪਣੇ ਆਪ ਨੂੰ ਉਸ ਦਿਨ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਾ ਸਮਝਦਾਸਾਡੀ ਪੀੜ੍ਹੀ ਦੇ ਲੋਕਾਂ ਵਿੱਚ ਅੱਜ ਵੀ ਆਪਣੇ ਅਧਿਆਪਕਾਂ ਲਈ ਦਿਲ ਵਿੱਚ ਪੂਰਾ ਸਨਮਾਨ ਹੈਅੱਜ ਵੀ ਕੋਈ ਅਧਿਆਪਕ, ਜਿਸ ਤੋਂ ਅਸੀਂ ਕਦੇ ਪੜ੍ਹੇ ਹੋਏ ਹਾਂ, ਮਿਲ ਜਾਣ ਤਾਂ ਉਨ੍ਹਾਂ ਸਾਹਮਣੇ ਸਿਰ ਝੁਕਾ ਕੇ ਹੀ ਗੱਲ ਕਰਦੇ ਹਾਂ

ਉਹ ਸਮਾਂ ਸੀ ਜਦੋਂ ਅਧਿਆਪਕ ਸਿਰਫ ਅਧਿਆਪਨ ਕਾਰਜ ਹੀ ਕਰਦੇ ਸਨ ਮੈਨੂੰ ਯਾਦ ਹੈ ਸਾਡੇ ਵੇਲੇ ਖੇਡਾਂ ਵੀ ਬਹੁਤ ਹੁੰਦੀਆਂ ਸਨ ਤੇ ਕਲਚਰਲ ਪ੍ਰੋਗਰਾਮ ਵੀ ਅਕਸਰ ਹੁੰਦੇ ਰਹਿੰਦੇ ਸਨਪੜ੍ਹਾਈ ਵੀ ਪੂਰੀ ਹੁੰਦੀ ਸੀਹਾਂ ਇੱਕ ਗੱਲ ਜ਼ਰੂਰ ਸੀ ਕਿ ਉਦੋਂ ਵਿਦਿਆਰਥੀਆਂ ਦੇ ਨੰਬਰ ਬਹੁਤ ਘੱਟ ਆਉਂਦੇ ਸਨਬਹੁਤ ਮਿਹਨਤ ਤੋਂ ਬਾਅਦ ਵੀ 60 ਪਰਸੈਂਟ ਨੰਬਰ ਲੈਣਾ ਬਹੁਤ ਵੱਡੀ ਗੱਲ ਹੁੰਦੀ ਸੀਇੱਕ ਗੱਲ ਉਸ ਵੇਲੇ ਜੋ ਅੱਜ ਦੇ ਸਮੇਂ ਤੋਂ ਵੱਖਰੀ ਸੀ, ਉਹ ਇਹ ਸੀ ਕਿ ਅਧਿਆਪਕ ਆਪਣੇ ਤਰੀਕੇ ਨਾਲ ਪੜ੍ਹਾਉਂਦੇ ਸਨ ਤੇ ਉਹ ਵਿਦਿਆਰਥੀ ਦੀ ਪਛਾਣ ਕਰਕੇ ਪੜ੍ਹਾਈ ਦਾ ਤਰੀਕਾ ਬਦਲ ਵੀ ਲੈਂਦੇ ਸਨਕਿਹੜਾ ਪਾਠ ਪਹਿਲਾਂ ਪੜ੍ਹਾਉਣਾ ਹੈ ਅਤੇ ਕਿਹੜਾ ਬਾਅਦ ਵਿੱਚ, ਇਹ ਅਧਿਆਪਕ ਹੀ ਤੈਅ ਕਰਦੇ ਸਨ

ਉਸ ਵੇਲੇ ਸਕੂਲ ਵਿੱਚ ਕਲਰਕ ਦੀ ਪੋਸਟ ਭਰੀ ਹੁੰਦੀ ਸੀ ਤੇ ਕਲੈਰੀਕਲ ਕੰਮ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੁੰਦੀਸਕੂਲ ਵਿੱਚ ਇੰਸਪੈਕਸ਼ਨ ਹੁੰਦੀ ਤਾਂ ਉਸ ਬਾਰੇ ਪਹਿਲਾਂ ਤੋਂ ਹੀ ਪਤਾ ਹੁੰਦਾਵਿਦਿਆਰਥੀ ਜੀਵਨ ਵੇਲੇ ਇਹ ਵੀ ਦੇਖਿਆ ਕਿ ਉੱਚ ਅਧਿਕਾਰੀਆਂ ਦਾ ਰਵਈਆ ਅਧਿਆਪਕਾਂ ਪ੍ਰਤੀ ਬੜਾ ਸਰਲ ਹੁੰਦਾਮੈਂ ਆਪਣੇ ਸਮੇਂ ਦੀ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਵਾਂਗਾਇੱਕ ਦਿਨ ਸਕੂਲ ਦੇ ਇੱਕ ਕਮਰੇ ਵਿੱਚ ਇੱਕ ਸੱਪ ਆ ਗਿਆ ਤੇ ਸਾਡੇ ਬਾਰ੍ਹਵੀਂ ਦੇ ਇੱਕ ਵਿਦਿਆਰਥੀ ਨੇ ਉਸ ਸੱਪ ਨੂੰ ਮਾਰ ਦਿੱਤਾਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਨੇ ਉਸ ਵਿਦਿਆਰਥੀ ਦੀ ਹੌਸਲਾ ਅਫਜ਼ਾਈ ਕੀਤੀ ਤੇ 15 ਅਗਸਤ ’ਤੇ ਉਸਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ, ਪਰ ਦੂਸਰੀ ਘੰਟੀ ਵੇਲੇ ਸਾਡੀ ਕਲਾਸ ਗਰਾਊਂਡ ਵਿੱਚ ਜਾ ਰਹੀ ਸੀ ਤਾਂ ਦੇਖਿਆ ਉਸ ਵਿਦਿਆਰਥੀ ਨੂੰ ਹੱਥ ਉੱਪਰ ਕਰਵਾ ਕੇ ਪ੍ਰਿੰਸੀਪਲ ਦੇ ਦਫਤਰ ਸਾਹਮਣੇ ਖੜ੍ਹਾ ਕੀਤਾ ਹੋਇਆ ਸੀ। ਸਾਨੂੰ ਹੈਰਾਨੀ ਹੋਈਪਰ ਫਿਰ ਪਤਾ ਲੱਗਾ ਕਿ ਸਨਮਾਨਿਤ ਹੋਣ ਦੀ ਖੁਸ਼ੀ ਵਿੱਚ ਉਹ ਵਿਦਿਆਰਥੀ ਸ਼ੋਰ ਮਚਾ ਰਿਹਾ ਸੀ, ਇਸ ਲਈ ਉਸਨੂੰ ਸਜ਼ਾ ਦਿੱਤੀ ਹੋਈ ਸੀਉਹ ਵਿਦਿਆਰਥੀ ਦੇ ਪਿਤਾ ਫੌਜ ਦੇ ਬ੍ਰਿਗੇਡੀਅਰ ਸਨ ਪਰ ਫਿਰ ਵੀ ਉਸ ਵਿਦਿਆਰਥੀ ਨੂੰ ਉਸਦੀ ਗਲਤੀ ਦੀ ਸਜ਼ਾ ਦਿੱਤੀ ਗਈ ਪਰ ਨਾ ਤਾਂ ਉਸਦੇ ਮਾਤਾ ਪਿਤਾ ਨੇ ਗੁੱਸਾ ਕੀਤਾ, ਅਤੇ ਨਾ ਉਸ ਵਿਦਿਆਰਥੀ ਨੇ

ਹੁਣ ਗੱਲ ਕਰਦੇ ਹਾਂ ਸਨ 2001/02 ਵਿੱਚ ਭਰਤੀ ਹੋਏ ਅਧਿਆਪਕਾਂ ਦੀ ਅਤੇ ਵਿਦਿਆਰਥੀਆਂ ਦੀਇਹ ਉਹ ਸਮਾਂ ਸੀ ਜਦੋਂ ਸਰਵ ਸਿੱਖਿਆ ਅਭਿਆਨ ਦੀ ਸ਼ੁਰੂਆਤ ਹੋ ਚੁੱਕੀ ਸੀਅੰਕੜੇ ਇਕੱਠੇ ਕਰਨ ਅਤੇ ਫਿਰ ਉਨ੍ਹਾਂ ਨੂੰ ਵੱਖ ਵੱਖ ਦਫਤਰਾਂ ਤਕ ਪਹੁੰਚਾਉਣ ਦਾ ਕੰਮ ਤੇਜ਼ ਹੋ ਗਿਆ ਸੀਇਹ ਸਮਾਂ ਸੀ ਜਦੋਂ ਸਕੂਲਾਂ ਵਿੱਚ ਕਲਰਕਾਂ ਦੀ ਘਾਟ ਵਿਖਾਈ ਦੇਣ ਲੱਗੀਕਲੈਰੀਕਲ ਕੰਮ ਸਕੂਲ ਦੇ ਮੁੱਖ ਅਧਿਆਪਕ ਜਾਂ ਹੋਰ ਅਧਿਆਪਕਾਂ ਤੋਂ ਲਿਆ ਜਾਂਦਾ ਰਿਹਾਉਸ ਵੇਲੇ ਤਾਜ਼ਾ ਤਰੀਨ ਭਰਤੀ ਹੋਏ ਨੌਜਵਾਨ ਅਧਿਆਪਕ ਪੜ੍ਹਾਈ ਦੇ ਨਾਲ ਨਾਲ ਅੰਕੜੇ ਇਕੱਠੇ ਕਰਨ ਦਾ ਕੰਮ ਵੀ ਕਰਨ ਲੱਗੇਫਿਰ ਸ਼ੁਰੂ ਹੋਇਆ ਸਰਵ ਸਿੱਖਿਆ ਅਭਿਆਨ ਤਹਿਤ ਸੈਮੀਨਾਰ ਲਾਉਣ ਦਾ ਕੰਮ ਅਤੇ ਸਕੂਲਾਂ ਵਿੱਚ ਫੰਡ ਵੀ ਆਉਣ ਲੱਗ ਗਏਅਧਿਆਪਕ ਨਾ ਚਾਹੁੰਦੇ ਹੋਏ ਵੀ ਸਕੂਲਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋਣ ਲੱਗੇ ਕਦੇ ਵਰਦੀਆਂ ਦੀ ਖਰੀਦ, ਕਦੇ ਇੱਟਾਂ ਸੀਮੈਂਟ ਦੀ ਖਰੀਦ ਤੇ ਕਦੇ ਮਿੱਡ ਡੇ ਮੀਲ ਲਈ ਰਾਸ਼ਨ ਦੀ ਖਰੀਦਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਦੂਰੀ ਵਧਣ ਲੱਗੀਪਰ ਫਿਰ ਵੀ ਸਥਿਤੀ ਕੰਟਰੋਲ ਵਿੱਚ ਰਹੀ ਅਤੇ ਵਿਦਿਆਰਥੀ ਵੀ ਅਧਿਆਪਕ ਦੇ ਕਹਿਣੇ ਵਿੱਚ ਸਨ

ਫਿਰ ਸਰਵ ਸਿੱਖਿਆ ਅਭਿਆਨ ਤਹਿਤ ਸਕੂਲਾਂ ਅਤੇ ਪਿੰਡਾਂ ਵਿੱਚ ਕੁਝ ਬੋਰਡ ਲਾਉਣ ਦੀ ਹਿਦਾਇਤ ਹੋਈ, ਜਿਸ ਵਿੱਚ ਇੱਕ ਖਾਸ ਲਾਈਨ ਲਿਖੀ ਹੋਈ ਸੀ ਕਿ ਕੋਈ ਵੀ ਅਧਿਆਪਕ ਵਿਦਿਆਰਥੀ ਨੂੰ ਨਾ ਤਾਂ ਸਰੀਰਕ ਸਜ਼ਾ ਦੇ ਸਕਦਾ ਹੈ ਅਤੇ ਨਾ ਹੀ ਡਾਂਟ ਸਕਦਾ ਹੈਇਹ ਵਿਦਿਆਰਥੀਆਂ ਨੇ ਵੀ ਪੜ੍ਹਿਆ ਤੇ ਮਾਪਿਆਂ ਨੇ ਵੀ ਵਿਦਿਆਰਥੀਆਂ ਨੇ ਅਧਿਆਪਕਾਂ ਤੋਂ ਡਰਨਾ ਬੰਦ ਕਰ ਦਿੱਤਾ। ਜੇਕਰ ਕਿਸੇ ਵਿਦਿਆਰਥੀ ਦੇ ਕੁੱਟ ਪੈ ਵੀ ਜਾਂਦੀ ਤਾਂ ਮਾਪੇ ਸਕੂਲ ਵਿੱਚ ਆ ਕੇ ਹੰਗਾਮਾ ਕਰਨ ਲੱਗ ਜਾਂਦੇਫਿਰ ਵਿਦਿਆਰਥੀਆਂ ਦਾ ਰਹਿੰਦਾ ਡਰ ਵੀ ਖਤਮ ਹੋ ਗਿਆਅਧਿਆਪਕ ਅੰਕੜਿਆਂ ਦੀ ਖੇਡ ਵਿੱਚ ਅਜਿਹੇ ਵਿਅਸਤ ਹੋਏ ਕਿ ਵਿਦਿਆਰਥੀਆਂ ਤੋਂ ਟੁੱਟਣ ਲੱਗ ਪਏ। ਵਿਦਿਆਰਥੀਆਂ ਤੋਂ ਦੂਰ ਹੋਣ ਕਰਕੇ ਅਧਿਆਪਕਾਂ ਦਾ ਸਨਮਾਨ ਵਿਦਿਆਰਥਾਂ ਅਤੇ ਉਨ੍ਹਾਂ ਦੇ ਮਾਪਿਆਂ ਵਿਚਕਾਰ ਘਟਣ ਲੱਗ ਗਿਆਸਰਕਾਰਾਂ ਵੱਲੋਂ ਸਮੇਂ ਸਮੇਂ ’ਤੇ ਸਕੂਲਾਂ ਵਿੱਚ ਕਦੇ ਵਿਜੀਲੈਂਸ ਅਤੇ ਕਦੇ ਪੰਚਾਇਤੀ ਵਿਭਾਗ ਤੋਂ ਛਪੇਮਾਰੀਆਂ ਕਰਵਾਉਣ ਨਾਲ ਅਧਿਆਪਕ ਦਾ ਅਕਸ ਸਮਾਜ ਵਿੱਚ ਖਰਾਬ ਹੋਣ ਲੱਗਾ2009 ਤੋਂ ਬਾਅਦ ਆਰ ਟੀ ਈ ਐਕਟ ਨੇ ਅੱਠਵੀਂ ਤਕ ਫੇਲ੍ਹ ਨਾ ਕਰਨ ਦੀ ਜੋ ਨੀਤੀ ਘੜੀ, ਉਸਨੇ ਵਿਦਿਆਰਥੀ ਨੂੰ ਬੇਪਰਵਾਹ ਕਰ ਦਿੱਤਾਵਿਦਿਆਰਥੀ ਦਾ ਡਰ ਬਿਲਕੁਲ ਖਤਮ ਹੋ ਗਿਆ ਅਤੇ ਪੜ੍ਹਾਈ ਤੋਂ ਮਨ ਬੇਮੁੱਖ ਹੋਣ ਲੱਗਾਅਧਿਆਪਕ ਵੀ ਬੇਪਰਵਾਹ ਹੋ ਗਏਬੇਲੋੜੀਆਂ ਡਾਕਾਂ ਦੇ ਭਾਰ ਹੇਠ ਦੱਬਿਆ ਅਧਿਆਪਕ ਹਰ ਰੋਜ਼ ਸਕੂਲ ਪਹੁੰਚਣ ਤੋਂ ਬਾਅਦ ਇਹ ਤੈਅ ਨਹੀਂ ਕਰ ਪਾਉਂਦਾ ਸੀ ਕਿ ਉਹ ਪੜ੍ਹਾਈ ਕਰਵਾਏ ਜਾਂ ਝੂਠੇ ਸੱਚੇ ਅੰਕੜੇ ਇਕੱਠੇ ਕਰਨ ਨੂੰ ਪਹਿਲ ਦੇਵੇਸਰਵ ਸਿੱਖਿਆ ਅਭਿਆਨ ਨੇ ਬਹੁਤ ਸਾਰੇ ਅਧਿਆਪਕ ਸਕੂਲਾਂ ਵਿੱਚੋਂ ਕੱਢ ਕੇ ਦਫਤਰਾਂ ਵਿੱਚ ਬਿਠਾ ਦਿੱਤੇਦਫਤਰਾਂ ਦਾ ਅਜਿਹਾ ਸਵਾਦ ਪਿਆ ਕੇ ਹੁਣ ਤਕ ਬਹੁਤ ਸਾਰੇ ਅਧਿਆਪਕ ਸਕੂਲਾਂ ਵਿੱਚ ਮੁੜੇ ਹੀ ਨਹੀਂਜਿਸ ਕੰਮ ਲਈ ਉਹ ਸਿੱਖਿਆ ਵਿਭਾਗ ਵਿੱਚ ਆਏ ਸਨ, ਉਹ ਛੱਡਕੇ ਬਾਕੀ ਸਾਰੇ ਕੰਮ ਕਰਨ ਲੱਗ ਗਏ

ਬਹੁਤ ਸਾਰੇ ਅਧਿਆਪਕਾਂ ਨੂੰ ਦਫਤਰਾਂ ਵਿੱਚ ਰਹਿ ਕੇ ਮੋਟੀ ਮਲਾਈ ਦਾ ਅਜਿਹਾ ਚਸਕਾ ਪਿਆ ਕਿ ਜੇਕਰ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਦਫਤਰ ਤੋਂ ਫਾਰਗ ਕਰਕੇ ਸਕੂਲ ਜਾਣ ਲਈ ਕਿਹਾ ਜਾਂਦਾ ਤਾਂ ਉਹ ਆਪਣੀ ਡਿਊਟੀ ਕਿਸੇ ਹੋਰ ਦਫਤਰ ਵਿੱਚ ਲਵਾ ਲੈਂਦੇਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਲਾ ਕੇ ਸਰਕਾਰ ਨੇ ਨਾ ਸਿਰਫ ਪੜ੍ਹਾਈ ਪੱਖੋਂ ਵਿਦਿਆਰਥੀਆਂ ਦਾ ਨੁਕਸਾਨ ਕੀਤਾ, ਸਗੋਂ ਵਿਦਿਆਰਥੀਆਂ ਦਾ ਚਰਿੱਤਰ ਵਿਗਾੜਨ ਵਿੱਚ ਵੀ ਕੋਈ ਕਸਰ ਨਹੀਂ ਛੱਡੀਵਿਦਿਆਰਥੀ, ਜਿਸਨੂੰ 6 ਘੰਟੇ ਸਕੂਲ ਵਿੱਚ ਵਿੱਦਿਅਕ ਮਾਹੌਲ ਦੇਣਾ ਚਾਹੀਦਾ ਸੀ, ਉਹ ਵਿਹਲਾ ਬੈਠ ਕੇ ਘਰ ਚਲੇ ਜਾਂਦਾ ਹੈਜਿਸ ਅਧਿਆਪਕ ਨੇ ਵਿਦਿਆਰਥੀ ਦਾ ਚਰਿੱਤਰ ਨਿਰਮਾਣ ਕਰਨਾ ਸੀ, ਉਹ ਤਾਂ ਕਲਾਸ ਵਿੱਚ ਹੀ ਕਦੇ ਕਦਾਈਂ ਜਾਂਦਾ ਹੈਜੇਕਰ ਜਾਂਦਾ ਵੀ ਹੈ ਤਾਂ ਹੱਥ ਵਿੱਚ ਕਈ ਰਜਿਸਟਰ ਅਤੇ ਕਾਗਜ਼ ਹੁੰਦੇ ਹਨ“ਬੱਚਿਓ ਆਪਣਾ ਕੰਮ ਕਰੋ ...” ਕਹਿ ਕੇ ਉਹ ਫਿਰ ਉਨ੍ਹਾਂ ਰਜਿਸਟਰਾਂ ਦੇ ਪੰਨੇ ਫਰੋਲਣ ਅਤੇ ਕਾਗਜ਼ ਕਾਲੇ ਕਰਨ ਲਗਦਾ ਹੈ ਕਿਉਂਕਿ ਵਿਭਾਗ ਵੱਲੋਂ ਹੁਣੇ ਹੀ ਹਿਦਾਇਤ ਹੋਈ ਹੈ ਕਿ ਜਲਦੀ ਡਾਕ ਮੇਲ ਕਰੋ

ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਮਦਦ ਕਰਨ ਵਾਲਾ ਅਧਿਆਪਕ ਸਰਕਾਰ ਨੇ ਉਲਝਾ ਕੇ ਰੱਖ ਦਿੱਤਾ ਹੈਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੇ ਇਸ ਉਲਝਣ ਨੂੰ ਹੋਰ ਵੀ ਵਧਾ ਦਿੱਤਾ ਹੈ2024 ਵਿੱਚ ਛਪੇ ਮੇਰੇ ਇੱਕ ਖੋਜ ਪੱਤਰ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਅੱਜ ਦੇ ਯੁਗ ਵਿੱਚ ਅਧਿਆਪਕ ਆਪ ਹੀ ਤਣਾਓ ਵਿੱਚ ਕੰਮ ਕਰ ਰਿਹਾ ਹੈ ਤਾਂ ਉਹ ਵਿਦਿਆਰਥੀਆਂ ਦਾ ਭਵਿੱਖ ਕਿਵੇਂ ਸੁਧਾਰੇਗਾਸਰਕਾਰਾਂ ਦਾ ਨਾਂ ਪੱਖੀ ਰਵਈਆ ਅਧਿਆਪਕ ਅਤੇ ਵਿਦਿਆਰਥੀ ਦੇ ਵਿਚਕਾਰ ਪਾੜੇ ਨੂੰ ਹੋਰ ਵੀ ਵਧਾ ਰਿਹਾ ਹੈਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਰਾਏ ਜਾ ਸਕਦੇ

ਸਕੂਲਾਂ ਵਿੱਚ ਵਿਹਲੇ ਬੈਠੇ ਵਿਦਿਆਰਥੀਆਂ ਦਾ ਦਿਮਾਗ ਪੜ੍ਹਾਈ ਤੋਂ ਹਟ ਕੇ ਸ਼ਰਾਰਤਾਂ ਵੱਲ ਜ਼ਿਆਦਾ ਹੁੰਦਾ ਹੈਕਈ ਵਾਰ ਵਿਦਿਆਰਥੀ ਵਿਹਲੇ ਬੈਠੇ ਰਹਿਣ ਕਰਕੇ ਅਤੇ ਘਰਾਂ ਵਿੱਚ ਵੀ ਕੋਈ ਕੰਮ ਨਾ ਹੋਣ ਕਰਕੇ ਬੋਰ ਹੋਣ ਲਗਦੇ ਹਨ ਅਤੇ ਬੋਰੀਅਤ ਨੂੰ ਖਤਮ ਕਰਨ ਲਈ ਮੋਬਾਇਲ ਫ਼ੋਨਾਂ ਅਤੇ ਨਸ਼ਿਆਂ ਦਾ ਸਹਾਰਾ ਤੱਕਣ ਲਗਦੇ ਹਨਨਸ਼ੇ ਦਾ ਆਦੀ ਅਤੇ ਸ਼ਰਾਰਤ ਭਰੇ ਦਿਮਾਗ ਵਾਲਾ ਵਿਦਿਆਰਥੀ ਆਪਣੇ ਅਧਿਆਪਕ ਦੀ ਇੱਜ਼ਤ ਨਹੀਂ ਕਰਦਾ ਅਤੇ ਆਪਣੇ ਅਧਿਆਪਕ ਦੇ ਸਮਝਾਉਣ ਜਾਂ ਕੁਝ ਗਲਾਂ ਤੋਂ ਵਰਜਣ ’ਤੇ ਹਿੰਸਕ ਹੋਣ ਲਗਦਾ ਹੈਅਜਿਹੇ ਵਿਦਿਆਰਥੀ ਵਿੱਚ ਸਬਰ ਦੀ ਭਾਵਨਾ ਖਤਮ ਹੋਣ ਲਗਦੀ ਹੈ ਜਿਸ ਕਾਰਨ ਕਈ ਵਾਰ ਵਿਦਿਆਰਥੀ ਆਪਸ ਵਿੱਚ ਵੀ ਵਿਚਾਰਾਂ ਦੇ ਮਤਭੇਦ ਕਾਰਨ ਬਹਿਸ ਕਰਦੇ ਕਰਦੇ ਹਿੰਸਕ ਹੋ ਜਾਂਦੇ ਹਨ ਅਤੇ ਗੰਭੀਰ ਅਪਰਾਧ ਕਰਨ ਲਗਦੇ ਹਨਸਕੂਲੀ ਵਿਦਿਆਰਥੀ ਖਾਸ ਤੌਰ ’ਤੇ ਕਿਸ਼ੋਰ ਅਵਸਥਾ ਵਿੱਚ ਹੁੰਦੇ ਹਨਇਸ ਅਵਸਥਾ ਵਿੱਚ ਦਿਮਾਗ ਨੂੰ ਚੰਗੇ ਪਾਸੇ ਵਿਅਸਤ ਰੱਖਣਾ ਅਤੇ ਸਰੀਰ ਨੂੰ ਖੇਡਾਂ ਅਤੇ ਕਸਰਤ ਨਾਲ ਥਕਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਅਵਸਥਾ ਵਿੱਚ ਵਿਦਿਆਰਥੀ ਆਪਣਾ ਜ਼ਿਆਦਾ ਸਮਾਂ ਸਕੂਲ ਵਿੱਚ ਗੁਜ਼ਾਰਦਾ ਹੈ ਅਤੇ ਆਪਣੇ ਅਧਿਆਪਕ ਨੂੰ ਰੋਲ ਮਾਡਲ ਸਮਝਦਾ ਹੈਇਸ ਅਵਸਥਾ ਵਿੱਚ ਵਿਦਿਆਰਥੀ ਨੂੰ ਕਿਸੇ ਵੀ ਪਾਸੇ ਅਸਾਨੀ ਨਾਲ ਮੋੜਿਆ ਜਾ ਸਕਦਾ ਹੈ ਅਤੇ ਇਹ ਉਹ ਸਮਾਂ ਹੁੰਦਾ ਹੈ ਜਿਸ ਵਿੱਚ ਉਹ ਆਪਣੇ ਭਵਿੱਖ ਲਈ ਟੀਚੇ ਨਿਰਧਾਰਤ ਕਰਦਾ ਹੈਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਧਿਆਪਕ ਹੀ ਸਹਾਈ ਹੁੰਦਾ ਹੈ ਪਰ ਜੇਕਰ ਅਧਿਆਪਕ ਕੋਲ ਵਿਦਿਆਰਥੀ ਲਈ ਸਮਾਂ ਹੀ ਨਾ ਹੋਵੇ ਤਾਂ ਫਿਰ ਵਿਦਿਆਰਥੀ ਟੀਚਿਆਂ ਤੋਂ ਭਟਕ ਜਾਂਦਾ ਹੈ ਤੇ ਇੱਕ ਚੰਗਾ ਨਾਗਰਿਕ ਬਣਨ ਦੀ ਬਜਾਏ ਗਲਤ ਦੁਨੀਆ ਵੱਲ ਆਪਣਾ ਮੁੱਖ ਮੋੜ ਲੈਂਦਾ ਹੈ

ਵਿੱਦਿਅਕ ਮਾਹੌਲ ਨੂੰ ਖਰਾਬ ਕਰਨ ਵਿੱਚ ਜਿੱਥੇ ਲੀਡਰ ਜ਼ਿੰਮੇਵਾਰ ਹਨ, ਉੱਥੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਉੰਨੇ ਹੀ ਜ਼ਿੰਮੇਵਾਰ ਹਨਇਹ ਅਧਿਕਾਰੀ ਕਦੇ ਵੀ ਸਰਕਾਰ ਤਕ ਸਹੀ ਜਾਣਕਾਰੀ ਨਹੀਂ ਪਹੁੰਚਾਉਂਦੇ ਅਤੇ ਹੇਠਲੇ ਪੱਧਰ ’ਤੇ ਅਧਿਆਪਕਾਂ ਨੂੰ ਫਰਜ਼ੀ ਅੰਕੜੇ ਤਿਆਰ ਕਰਨ ਲਈ ਮਜਬੂਰ ਕਰਦੇ ਹਨ

ਇਹ ਕੰਮ ਉਦੋਂ ਜ਼ਿਆਦਾ ਤੇਜ਼ ਹੋਇਆ ਜਦੋਂ ਇੱਕ ਖਾਸ ਅਫਸਰ ਪਹਿਲਾਂ ਡੀ ਜੀ ਐੱਸ ਈ ਤੇ ਫਿਰ ਸਿੱਖਿਆ ਸਕੱਤਰ ਬਣਕੇ ਸਰਕਾਰ ਸਾਹਮਣੇ ਫਰਜ਼ੀ ਅੰਕੜੇ ਦੱਸਦੇ ਹੋਏ ਵਾਹ ਵਾਹੀ ਖੱਟਣ ਲੱਗਾਮੀਡੀਆ ਦੀਆਂ ਸੁਰਖੀਆਂ ਵਿੱਚ ਬਣੇ ਰਹਿਣ ਕਰਕੇ ਵੀ ਕੁਝ ਸਿੱਖਿਆ ਵਿਭਾਗ ਦੇ ਅਧਿਕਾਰੀ ਲੋਕਾਂ ਤਕ ਅਤੇ ਆਪਣੇ ਉੱਚ ਅਧਿਕਾਰੀਆਂ ਤਕ ਸਹੀ ਜਾਣਕਾਰੀ ਨਹੀਂ ਪਹੁੰਚਾਉਂਦੇਜ਼ਿਲ੍ਹਾ ਪੱਧਰ ’ਤੇ ਸਿੱਖਿਆ ਅਧਿਕਾਰੀ ਦਾ ਕੰਮ ਆਪਣੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਦਾ ਹੁੰਦਾ ਹੈ ਪਰ ਕਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਅਤੇ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਅਧਿਆਪਕ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਅਤੇ ਵਿਦਿਆਰਥੀਆਂ ਸਾਹਮਣੇ ਅਪਸ਼ਬਦ ਬੋਲਣ ਲੱਗੇ ਨਹੀਂ ਸੋਚਦੇ ਕਿ ਇਸ ਨਾਲ ਸਮਾਜ ਵਿੱਚ ਅਧਿਆਪਕ ਦੇ ਅਕਸ ਉੱਤੇ ਕੀ ਅਸਰ ਹੋਵੇਗਾ

ਵਿਦਿਆਰਥੀਆਂ ਦੇ ਮਨਾਂ ਵਿੱਚ ਮੁੜ ਤੋਂ ਪਹਿਲਾਂ ਵਾਲਾ ਸਤਿਕਾਰ ਪੈਦਾ ਕਰਨ ਹਿਤ ਸਰਕਾਰਾਂ ਨੂੰ ਸੁਹਿਰਦ ਹੋਕੇ ਕੰਮ ਕਰਨਾ ਚਾਹੀਦਾ ਹੈ ਅਤੇ ਬੇਲੋੜੇ ਤਜਰਬੇ ਕਰਨ ਅਤੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨੇ ਪੈਣਗੇਅਧਿਆਪਕ ਜਿੰਨਾ ਜ਼ਿਆਦਾ ਸਮਾਂ ਵਿਦਿਆਰਥੀ ਨਾਲ ਗੁਜ਼ਾਰੇਗਾ, ਉੰਨਾ ਹੀ ਦੋਨਾਂ ਦਾ ਆਪਸ ਵਿੱਚ ਲਗਾਵ ਵਧੇਗਾ ਅਤੇ ਇਸਦੇ ਨਾਲ ਵਿਦਿਆਰਥੀ ਦਾ ਦਿਮਾਗ ਪੜ੍ਹਾਈ ਅਤੇ ਹੋਰ ਚੰਗੇ ਕੰਮਾਂ ਵਿੱਚ ਵਿਅਸਤ ਕਰਕੇ ਉਸਨੂੰ ਇੱਕ ਚੰਗਾ ਨਾਗਰਿਕ ਬਣਨ ਵਿੱਚ ਮਦਦ ਕਰੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author