SukhrajSBajwa6ਜਦੋਂ ਤੁਸੀਂ ਰੁੱਖਾਂ ਨਾਲ ਗੱਲਾਂ ਕਰਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਤੁਹਾਡੇ ...SukhrajSBajwaBookManukh
(18 ਮਈ 2026)


SukhrajSBajwaBookManukhਰੁੱਖਾਂ ਨਾਲ ਗੱਲਾਂ ਕਰਨਾ ਨਾ ਸਿਰਫ ਤੁਹਾਡੀ ਮਾਨਸਿਕ ਸਿਹਤ ਲਈ ਚੰਗਾ ਹੈ
, ਬਲਕਿ ਇਹ ਤੁਹਾਡੀਆਂ ਬਿਮਾਰੀਆਂ ਨੂੰ ਵੀ ਦੂਰ ਕਰ ਸਕਦਾ ਹੈਇਸ ਗੱਲ ਨੂੰ ਪੂਰੀ ਤਰ੍ਹਾਂ ਸਾਬਤ ਕੀਤਾ ਹੈ ਕੁਦਰਤੀ ਪਦਤੀ ਨਾਲ ਇਲਾਜ ਕਰਨ ਵਾਲੇ ਵੈਦਾਂ ਨੇ ਇੱਕ ਖੋਜ ਰਾਹੀਂ ਇਹ ਸਾਬਤ ਹੁੰਦਾ ਹੈ ਕਿ ਰੋਜ਼ਾਨਾ 30 ਤੋਂ 60 ਮਿੰਟ ਤਕ ਅਗਰ ਰੁੱਖਾਂ ਦੀ ਛਾਵੇਂ ਬੈਠਿਆ ਜਾਵੇ ਅਤੇ ਰੁੱਖਾਂ ਦੇ ਤਾਜ਼ੇ ਫਲ ਆਪਣੇ ਹੱਥੀਂ ਤੋੜ ਕੇ ਖਾਧੇ ਜਾਣ ਤਾਂ ਨਾ ਸਿਰਫ ਮਨੋਰੋਗ, ਹਾਈ ਬਲੱਡ ਪ੍ਰੈੱਸ਼ਰ ਅਤੇ ਮਿਰਗੀ ਵਰਗੇ ਰੋਗ ਵੀ ਠੀਕ ਹੋ ਜਾਂਦੇ ਹਨਮਨੋਰੋਗਾਂ ਦੇ ਨਾਲ ਨਾਲ ਗੰਭੀਰ ਸਰੀਰਕ ਰੋਗ, ਜਿਨ੍ਹਾਂ ਵਿੱਚ ਡਾਇਬੀਟੀਜ਼ ਵਰਗੀਆਂ ਬਿਮਾਰੀਆਂ, ਦਿਲ ਦੇ ਰੋਗ, ਅੱਖਾਂ ਦੇ ਰੋਗ ਵੀ ਠੀਕ ਹੁੰਦੇ ਹਨਆਪਣੀ ਖੋਜ ਨੂੰ ਸੱਚ ਸਾਬਤ ਕਰਨ ਲਈ ਮੇਰੇ ਵੱਲੋਂ ਆਪਣੇ ਇਲਾਕੇ ਦੀਆਂ ਉਹਨਾਂ ਔਰਤਾਂ ਅਤੇ ਮਰਦਾਂ ਨੂੰ, ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਜਿਵੇਂ ਕਿ ਹਾਈ ਬਲੱਡ ਪ੍ਰੈੱਸ਼ਰ, ਡਾਇਬੀਟੀਜ਼, ਗੋਡਿਆਂ ਅਤੇ ਜੋੜਾਂ ਦੇ ਦਰਦ (ਗੰਠੀਆ) ਚਮੜੀ ਰੋਗ, ਅੱਖਾਂ ਦੇ ਰੋਗਾਂ, ਅਤੇ ਬੱਚੇ ਜੋ ਕਮਜ਼ੋਰ ਯਾਦਦਾਸ਼ਤ ਅਤੇ ਗੁਸੈਲੇ ਅਤੇ ਚਿੜਚਿੜੇ ਸੁਭਾਅ ਨਾਲ ਗ੍ਰਸਤ ਸਨ ਨੂੰ ਆਪਣੇ ਫਾਰਮ ’ਤੇ ਬਣਾਏ ਛੋਟੇ ਜੰਗਲ ਵਿੱਚ ਰੋਜ਼ਾਨਾ 30 ਮਿੰਟ ਲਈ ਆਉਣ ਲਈ ਕਿਹਾ ਉਹਨਾਂ ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਆਪਣੇ ਜੰਗਲ ਵਿੱਚ ਖੁੱਲ੍ਹੀ ਛੁੱਟ ਦੇ ਦਿੱਤੀ ਕੇ ਤੁਸੀਂ ਜੋ ਮਰਜ਼ੀ ਫਲ ਆਪਣੇ ਹੱਥਾਂ ਨਾਲ ਤੋੜ ਕੇ ਖਾਓਸਭ ਉਸ ਜੰਗਲ ਵਿੱਚ ਲੱਗੇ ਸ਼ਹਤੂਤ, ਆੜੂ, ਅਮਰੂਦ, ਬੇਰ ਅਤੇ ਭੰਭੋਲੇ ਆਦਿ ਆਪਣੇ ਹੱਥਾਂ ਨਾਲ ਤੋੜ ਕੇ ਖਾਂਦੇ ਅਤੇ ਸ਼ਰਾਰਤਾਂ ਕਰਦੇ ਕਦੀ ਕਿਸੇ ਰੁੱਖ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਕਦੀ ਇੱਕ ਦੂਸਰੇ ਦੇ ਪਿੱਛੇ ਭੱਜਦੇ ਉਹ ਮਰਦ, ਔਰਤਾਂ ਜਿਨ੍ਹਾਂ ਦੀ ਉਮਰ 45 ਤੋਂ 55 ਸਾਲ ਦੇ ਵਿਚਕਾਰ ਸੀ, ਉਹ ਸਾਰੇ ਬੱਚਿਆਂ ਵਾਂਗ ਵਿਵਹਾਰ ਕਰਨ ਲੱਗ ਜਾਂਦੇ

ਹੌਲੀ ਹੌਲੀ ਇਹ ਦੇਖਣ ਵਿੱਚ ਆਇਆ ਕਿ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈੱਸ਼ਰ ਸੀ, ਉਹ ਠੀਕ ਰਹਿਣ ਲੱਗ ਪਏਇਸੇ ਤਰ੍ਹਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਲੋਕ ਆਪਣੇ ਆਪ ਨੂੰ ਖੁਸ਼ ਰੱਖਣ ਲੱਗ ਪਏ ਅਤੇ ਉਹਨਾਂ ਨੂੰ ਦਵਾਈਆਂ ਤੋਂ ਛੁਟਕਾਰਾ ਮਿਲ ਗਿਆਡਾਇਬੀਟੀਜ਼ ਨਾਲ ਗ੍ਰਸਤ ਲੋਕਾਂ ਵਿੱਚ ਵੀ ਗ਼ਜ਼ਬ ਦਾ ਸੁਧਾਰ ਦੇਖਣ ਨੂੰ ਮਿਲਿਆ ਅਤੇ ਅੱਖਾਂ ਦੇ ਰੋਗਾਂ ਨਾਲ ਗ੍ਰਸਤ ਮਰੀਜ਼ਾਂ ਵਿੱਚ ਵੀ ਬਿਹਤਰ ਨਜ਼ਰ ਹੁੰਦੀ ਵਿਖਾਈ ਦਿੱਤੀਬੱਚਿਆਂ ਦਾ ਗੁਸੈਲਾਪਣ ਅਤੇ ਚਿੜਚਿੜੇ ਹੋਣ ਵਿੱਚ ਕਮੀ ਆਈ ਤੇ ਯਾਦਦਾਸ਼ਤ ਵਿੱਚ ਸੁਧਾਰ ਦੇਖਣ ਨੂੰ ਮਿਲਿਆਇਸ ਨਾਲ ਲੋਕਾਂ ਵਿੱਚ ਆਪਸੀ ਮਨਮੁਟਾਵ ਵੀ ਖਤਮ ਹੋਇਆ ਤੇ ਆਪਸੀ ਪਿਆਰ ਵਿੱਚ ਵਾਧਾ ਹੋਇਆਜੰਗਲ ਵਿੱਚ ਲੱਗੇ ਹਾਰਸ਼ਿੰਗਾਰ ਅਤੇ ਗੁੜਹਲ ਦੇ ਫੁੱਲਾਂ ਨੂੰ ਖਾ ਕੇ ਗੰਠੀਆ ਅਤੇ ਦਿਲ ਦੇ ਰੋਗਾਂ ਤੋਂ ਲਾਭ ਲਿਆਹੁਣ ਦੁਪਹਿਰ ਵੇਲੇ ਰੁੱਖਾਂ ਦੀ ਛਾਵੇਂ ਬੈਠਣਾ, ਬੱਚਿਆਂ ਦੀ ਤਰ੍ਹਾਂ ਆਪਣੀ ਉਮਰ ਭੁੱਲ ਕੇ ਰੁੱਖਾਂ ਦੀਆਂ ਟਾਹਣੀਆਂ ਨਾਲ ਲਟਕਣਾ ਅਤੇ ਰੁੱਖਾਂ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਨਾ ਆਮ ਗੱਲ ਹੋ ਗਈ ਸੀਕਦੀ ਕਿਸੇ ਦੇ ਡਿਗਣ ਤੇ ਬਾਕੀ ਸਭ ਨੇ ਹੱਸਣਾ, ਇੱਕ ਦੂਜੇ ਨੂੰ ਛੇੜਨਾ, ਇਹ ਸਭ ਰੋਜ਼ ਦੀ ਗੱਲ ਹੋ ਗਈ ਪਰ ਇਸ ਸਭ ਨਾਲ ਸਭ ਮਰਦ ਔਰਤ ਆਪਣੇ ਆਪ ਨੂੰ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਛੋਟੇ ਮਹਿਸੂਸ ਕਰਨ ਲੱਗ ਗਏ

ਇਸ ਖੋਜ ਨੇ ਦੱਸਿਆ ਕਿ ਰੁੱਖਾਂ ਨਾਲ ਗੱਲਾਂ ਕਰਨ ਦੇ ਕੀ ਫਾਇਦੇ ਹਨ ਇਹ ਤਣਾਅ ਘਟਾਉਂਦਾ ਹੈਰੁੱਖਾਂ ਨਾਲ ਗੱਲਾਂ ਕਰਨਾ ਤੁਹਾਡੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈਜਦੋਂ ਤੁਸੀਂ ਰੁੱਖਾਂ ਨਾਲ ਗੱਲਾਂ ਕਰਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਤੁਹਾਡੇ ਤਣਾਅ ਦਾ ਪੱਧਰ ਘਟ ਜਾਂਦਾ ਹੈ

ਮਾਨਸਿਕ ਸਿਹਤ ਵਿੱਚ ਸੁਧਾਰ: ਰੁੱਖਾਂ ਨਾਲ ਗੱਲਾਂ ਕਰਨਾ ਤੁਹਾਡੇ ਮਾਨਸਿਕ ਸਿਹਤ ਵਿੱਚ ਸੁਧਾਰ ਕਰ ਸਕਦਾ ਹੈਇਹ ਤੁਹਾਡੇ ਆਪਣੇ ਆਪ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੇ ਆਪਣੇ ਆਪ ਨੂੰ ਸਮਝਣ ਵਿੱਚ ਮਦਦ ਕਰਦਾ ਹੈ

ਸਰੀਰਕ ਸਿਹਤ ਵਿੱਚ ਸੁਧਾਰ: ਰੁੱਖਾਂ ਨਾਲ ਗੱਲਾਂ ਕਰਨਾ ਤੁਹਾਡੀ ਸਰੀਰਕ ਸਿਹਤ ਵਿੱਚ ਵੀ ਸੁਧਾਰ ਕਰ ਸਕਦਾ ਹੈਇਹ ਤੁਹਾਡੇ ਬਲੱਡ ਪ੍ਰੈੱਸ਼ਰ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ

ਕਿਵੇਂ ਕਰੀਏ ਰੁੱਖਾਂ ਨਾਲ ਗੱਲਾਂ?

ਇੱਕ ਰੁੱਖ ਚੁਣੋ ਜੋ ਤੁਹਾਡੇ ਲਈ ਸੁਵਿਧਾਜਨਕ ਹੋਵੇਰੁੱਖ ਦੇ ਕੋਲ ਸ਼ਾਂਤ ਬੈਠੋ ਅਤੇ ਆਪਣੇ ਆਪ ਨੂੰ ਸ਼ਾਂਤ ਕਰੋਰੁੱਖ ਨਾਲ ਗੱਲਾਂ ਕਰੋਤੁਹਾਡੇ ਮਨ ਵਿੱਚ ਜੋ ਵੀ ਆ ਰਿਹਾ ਹੈ, ਉਸ ਨੂੰ ਕਹੋਰੁੱਖ ਦੀ ਆਵਾਜ਼ ਸੁਣੋਰੁੱਖ ਦੀਆਂ ਪੱਤੀਆਂ ਦੀ ਆਵਾਜ਼, ਪੰਛੀਆਂ ਦਾ ਚਹਿਚਹਾਉਣਾ, ਇਹ ਸਭ ਤੁਹਾਡੇ ਮਨ ਨੂੰ ਸ਼ਾਂਤ ਕਰੇਗਾ

ਰੁੱਖਾਂ ਨਾਲ ਗੱਲਾਂ ਕਰਨਾ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਤਰੀਕਾ ਹੈ ਆਪਣੀ ਸਿਹਤ ਨੂੰ ਸੁਧਾਰਨ ਦਾਇਹ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਕਰ ਸਕਦਾ ਹੈਇਸ ਲਈ ਅੱਗੇ ਤੋਂ ਜਦੋਂ ਤੁਸੀਂ ਕਿਸੇ ਰੁੱਖ ਦੇ ਕੋਲੋਂ ਲੰਘੋ ਤਾਂ ਉਸ ਨਾਲ ਗੱਲਾਂ ਕਰਨਾ ਨਾ ਭੁੱਲੋ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author